Author: editor

ਲੈੱਗ ਸਪਿਨਰ ਵਾਨਿੰਦ ਹਸਰੰਗਾ ਦੀ ਅਗਵਾਈ ‘ਚ ਸਪਿਨਰਾਂ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਦੇ ਅਰਧ ਸੈਂਕੜੇ ਨਾਲ ਸ਼੍ਰੀਲੰਕਾ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਆਖਰੀ ਮੁਕਾਬਲੇ ‘ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਹ ਮੁਕਾਬਲਾ ਲਗਭਗ ਫਾਈਨਲ ਦਾ ਅਭਿਆਸ ਹੀ ਸੀ ਕਿਉਂਕਿ ਐਤਵਾਰ ਨੂੰ ਇਹੀ ਦੋਵੇਂ ਟੀਮਾਂ ਫਾਈਨਲ ‘ਚ ਖੇਡਣਗੀਆਂ। ਪਾਕਿਸਤਾਨ ਦੇ 122 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੂੰ ਨਿਸਾਂਕਾ ਦੀਆਂ 48 ਗੇਂਦਾਂ ‘ਤੇ 5 ਚੌਕਿਆਂ ਤੇ 1 ਛੱਕੇ ਨਾਲ ਅਜੇਤੂ 55 ਦੌੜਾਂ ਦੀ ਪਾਰੀ ਤੇ ਭਾਨੁਕਾ ਰਾਜਪਕਸ਼ੇ (24) ਨਾਲ ਉਸ ਦੀ ਚੌਥੀ…

Read More

ਮਿਸ਼ੇਲ ਸਟਾਰਕ ਦੀ ਹਰਫਨਮੌਲਾ ਖੇਡ ਅਤੇ ਐਡਮ ਜੰਪਾ ਦੇ ਫਿਰਕੀ ਦੇ ਕਮਾਲ ਦੇ ਦਮ ‘ਤੇ ਆਸਟਰੇਲੀਆ ਨੇ ਦੂਜੇ ਵਨ ਡੇ ‘ਚ ਨਿਊਜ਼ੀਲੈਂਡ ਨੂੰ 113 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ‘ਤੇ 195 ਦੌੜਾਂ ਬਣਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਪਾਰੀ ਨੂੰ 33 ਓਵਰ ‘ਚ ਸਿਰਫ 82 ਦੌੜਾਂ ‘ਤੇ ਸਮੇਟ ਦਿੱਤਾ। ਜੰਪਾ ਨੇ 9 ਓਵਰ ‘ਚ 35 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਮਿਸ਼ੇਲ ਸਟਾਰਕ ਅਤੇ ਸੀਨ ਏਬੋਟ ਨੇ 2-2 ਵਿਕਟਾਂ ਲਈਆਂ। ‘ਮੈਨ ਆਫ ਦਿ ਮੈਚ’ ਨੇ ਇਸ ਤੋਂ ਪਹਿਲਾਂ 38 ਦੌੜਾਂ ਦੀ ਅਜੇਤੂ…

Read More

ਓਲੰਪਿਕਸ ‘ਚ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਦਾਹੀਆ ਦੀਆਂ ਨਜ਼ਰਾਂ ਅਗਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਚੀਨ ਦੇ ਹਾਂਗਝੋਉ ‘ਚ ਹੋਣ ਵਾਲੀਆਂ ਮੁਲਤਵੀ ਏਸ਼ੀਅਨ ਗੇਮਜ਼ ‘ਚ ਸੋਨ ਤਗ਼ਮਾ ਜਿੱਤਣ ‘ਤੇ ਹਨ। ਰਵੀ 10 ਸਤੰਬਰ ਤੋਂ ਬੇਲਗ੍ਰੇਡ ‘ਚ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਰੂਸ ‘ਚ ਟ੍ਰੇਨਿੰਗ ਲੈ ਰਿਹਾ ਹੈ। ਬਰਮਿੰਘਮ ‘ਚ ਰਾਸ਼ਟਰਮੰਡਲ ਖੇਡਾਂ ‘ਚ 57 ਕਿਲੋਗ੍ਰਾਮ ਵਰਗ ‘ਚ ਸੋਨ ਤਗ਼ਮਾ ਜਿੱਤਣ ਵਾਲੇ ਰਵੀ ਨੇ ਕਿਹਾ ਕਿ ਖਿਡਾਰੀ ਦੇ ਰੂਪ ‘ਚ ਮੇਰੇ ਜੀਵਨ ਦਾ ਇਕੋ-ਇਕ ਉਦੇਸ਼ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨਾ ਹੈ। ਮੇਰਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ‘ਚ ਸੋਨ ਤਗ਼ਮਾ ਜਿੱਤਣਾ ਹੈ। ਆਪਣੇ ਕੋਚ ਅਰੁਣ…

Read More

ਕ੍ਰੋਏਸ਼ੀਆ ‘ਚ ਸ਼ੁੱਕਰਵਾਰ ਰਾਤ ਨੂੰ ਇਕ ਯਾਤਰੀ ਟਰੇਨ ਅਤੇ ਇਕ ਮਾਲ ਗੱਡੀ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਕ ਬਿਆਨ ‘ਚ ਕਿਹਾ ਕਿ ਇਹ ਟੱਕਰ ਕ੍ਰੋਏਸ਼ੀਆ ਅਤੇ ਬੋਸਨੀਆ ਦੀ ਸਰਹੱਦ ਦੇ ਨੇੜੇ ਨੌਵਸਕਾ ਦੇ ਕੋਲ ਰਾਤ ਕਰੀਬ 9.30 ਵਜੇ ਹੋਈ। ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਨੇ ਕਿਹਾ ਟੱਕਰ ਭਿਆਨਕ ਸੀ। ਪਲੇਨਕੋਵਿਕ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ ਤਿੰਨ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ, ਪਰ…

Read More

ਕੁਈਨ ਐਲਿਜ਼ਾਬੈਥ ਦੋਇਮ ਦੇ ਦੇਹਾਂਤ ਕਾਰਨ ਬ੍ਰਿਟੇਨ ‘ਚ ਬਾਰਾਂ ਦਿਨਾਂ ਦਾ ਸਰਕਾਰੀ ਸੋਗ ਜਾਰੀ ਹੈ। ਕੁਈਨ ਐਲਿਜ਼ਾਬੈਥ ਦੀਆਂ ਅੰਤਿਮ ਰਸਮਾਂ ਸ਼ਾਹੀ ਪ੍ਰੰਪਰਾ ਅਨੁਸਾਰ 10ਵੇਂ ਦਿਨ ਭਾਵ 19 ਸਤੰਬਰ ਨੂੰ ਹੋਣਗੀਆਂ। ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਦੀ ਕਬਰ ਦੇ ਨੇੜੇ ਸੇਂਟ ਜਾਰਜ ਚੈਪਲ ਦੇ ਅੰਦਰ ਸਥਿਤ ਕਿੰਗ ਜਾਰਜ ਛੇਵੇਂ ਮੈਮੋਰੀਅਲ ਚੈਪਲ ‘ਚ ਰਾਇਲ ਵਾਲਟ ‘ਚ ਦਫਨ ਕੀਤਾ ਜਾਵੇਗਾ। ਅੰਤਿਮ ਰਸਮਾਂ ਨਾਲ ਜੁੜੀਆਂ ਪ੍ਰੰਪਰਾਵਾਂ 12 ਦਿਨਾਂ ਤੱਕ ਚੱਲਣਗੀਆਂ। ਲੰਡਨ ਦੇ ਬਕਿੰਘਮ ਪੈਲੇਸ ਅਤੇ ਬਰਕਸ਼ਾਇਰ ‘ਚ ਵਿੰਡਸਰ ਕੈਸਲ ਦੇ ਬਾਹਰ ਭਾਰੀ ਭੀੜੀ ਇਕੱਠੀ ਹੋ ਗਈ ਜਿਸ ‘ਚ ਕਈ ਲੋਕਾਂ ਹੰਝੂ ਭਰੀਆਂ ਅੱਖਾਂ ਨਾਲ 70 ਸਾਲਾਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਦੇ…

Read More

ਨਿਊਯਾਰਕ ਰਾਜ ‘ਚ ਭਾਰਤੀ ਲੋਕਾਂ, ਖਾਸਕਰ ਸਿੱਖਾਂ ‘ਤੇ ਹਮਲੇ ਦੀਆਂ ਘਟਨਾਵਾਂ ਜਾਰੀ ਹਨ। ਤਾਜ਼ਾ ਮਾਮਲਾ ਰਿਚਮੰਡ ਹਿੱਲ ਦੀ 112 ਸਟ੍ਰੀਟ ‘ਤੇ ਵਾਪਰਿਆ ਜਿਸ ‘ਚ ਦੋ ਲੁਟੇਰਿਆਂ ਨੇ 82 ਸਾਲਾ ਸਿੱਖ ਸਾਹਿਤਕਾਰ ਉਂਕਾਰ ਸਿੰਘ ਡੁਮੇਲੀ ‘ਚ ਹਮਲਾ ਕਰ ਦਿੱਤਾ। ਅਣਪਛਾਤੇ ਲੁਟੇਰਿਆਂ ਨੇ ਬਜ਼ੁਰਗ ਉਂਕਾਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਉਂਕਾਰ ਸਿੰਘ ਰਿਚਮੰਡ ਹਿੱਲ ‘ਚ ਨਵੇਂ ਨਹੀਂ ਆਏ ਸਗੋਂ ਉਹ ਪਿਛਲੇ ਤਿੰਨ ਦਹਾਕੇ ਤੋਂ ਉਥੇ ਰਹਿ ਰਹੇ ਹਨ। ਵੇਰਵਿਆਂ ਅਨੁਸਾਰ ਉਹ ਬੀਤੇ ਦਿਨ ਰਾਤ ਸਾਢੇ ਨੌ ਵਜੇ ਸੈਰ ਲਈ ਘਰੋਂ ਨਿਕਲੇ ਸਨ ਜਦੋਂ ਦੋ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ। ਸਾਹਿਤਕਾਰ…

Read More

ਕੈਨੇਡਾ ਵਿਖੇ ਰਹਿ ਰਹੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਹੁਣ ਗਵਾਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਗੋਲਡੀ ਬਰਾੜ ਨੇ ਇਹ ਧਮਕੀਆਂ ਫਰੀਦਕੋਟ ਦੇ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦੇ ਹੋਏ ਕਤਲ ਦੇ ਮਾਮਲੇ ‘ਚ ਗਵਾਹਾਂ ਨੂੰ ਦਿੱਤੀਆਂ ਹਨ ਜਿਸ ਦਾ ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਲਾਲ ਦੇ ਪਰਿਵਾਰ ਵਲੋਂ ਇਸ ਕੇਸ ਦੀ ਪੂਰੀ ਜਾਂਚ ਕਰਵਾਈ ਜਾ ਰਹੀ ਹੈ। ਇਸ ਮਾਮਲੇ ਦੇ ਗਵਾਹਾਂ ਨੂੰ ਹੁਣ ਗੋਲਡੀ ਬਰਾੜ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਉਹ ਅਦਾਲਤ ‘ਚ ਗਏ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ। ਜਾਣਕਾਰੀ ਮੁਤਾਬਕ ਗੋਲਡੀ ਵਲੋਂ ਦਿੱਤੀਆਂ ਜਾਣ ਵਾਲੀਆਂ…

Read More

ਅੰਮ੍ਰਿਤਸਰ ਦੇ ਡੀ.ਏ.ਵੀ. ਪਬਲਿਕ ਸਕੂਲ ਦੇ ਨੌਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਵੱਲੋਂ ਸ਼ਰਾਰਤ ਨਾਲ ਸੋਸ਼ਲ ਮੀਡੀਆ ‘ਤੇ ਸੁਨੇਹਾ ਅਪਲੋਡ ਕੀਤਾ ਗਿਆ ਜਿਸ ‘ਚ ਕਿਹਾ ਗਿਆ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੁਲੀਸ ਤੇ ਸਕੂਲ ਅਧਿਕਾਰੀਆਂ ਰਾਤ ਭਰ ਉਲਝੇ ਰਹੇ। ਇਹ ਸੁਨੇਹਾ ਅੰਗਰੇਜ਼ੀ ਅਤੇ ਉਰਦੂ ‘ਚ ਅਪਲੋਡ ਕੀਤਾ ਗਿਆ ਜਿਸ ‘ਚ ਲਿਖਿਆ ਸੀ ਕਿ 8 ਸਤੰਬਰ ਨੂੰ ਸਕੂਲ ਨੂੰ ਬੰਬ ਧਮਾਕੇ ਨਾਲ ਉਡਾਇਆ ਜਾਵੇਗਾ ਤੇ ਸਕੂਲ ‘ਚ ਫਾਇਰਿੰਗ ਕੀਤੀ ਜਾਵੇਗੀ। ਇਹ ਸੁਨੇਹਾ ਜਿਵੇਂ ਹੀ ਸਕੂਲ ਅਮਲੇ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ਡਾ. ਪਲਵੀ ਸੇਠੀ ਨੂੰ ਜਾਣੂ ਕਰਾਇਆ ਜਿਨ੍ਹਾਂ ਨੇ ਰਾਤ ਨੂੰ ਹੀ…

Read More

ਪਿਛਲੇ ਸਮੇਂ ‘ਚ ਕਤਲ ਦੀਆਂ ਕਈ ਅਜਿਹੀਆਂ ਘਟਨਾਵਾਂ ਅੰਜਾਮ ਦਿੱਤੀਆਂ ਗਈਆਂ ਜਿਨ੍ਹਾਂ ਦਾ ਸਿੱਧਾ ਕੁਨੈਕਸ਼ਨ ਵਿਦੇਸ਼ਾਂ ਨਾਲ ਜੁੜਿਆ ਹੈ। ਵੱਖ-ਵੱਖ ਮੁਲਕਾਂ ‘ਚ ਬੈਠੈ ਮੋਸਟ ਵਾਂਟਿਡ ਗੈਂਗਸਟਰਾਂ ਵੱਲੋਂ ਪੰਜਾਬ ‘ਚ ਆਪਣੇ ਮਾਡਿਊਲ ਦੀ ਮਦਦ ਨਾਲ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਸਫਲਤਾ ਨਾਲ ਅੰਜਾਮ ਦਿੱਤਾ ਜਾ ਰਿਹਾ ਜੋ ਪੰਜਾਬ ਪੁਲੀਸ ਲਈ ਚੁਣੌਤੀ ਬਣ ਚੁੱਕਾ ਹੈ। ਸਭ ਤੋਂ ਗੰਭੀਰ ਮਾਮਲਾ ਇਨ੍ਹਾਂ ਗੈਂਗਸਟਰਾਂ ਦੇ ਤੇਜ਼ੀ ਨਾਲ ਸਰਹੱਦੋਂ ਪਾਰ ਅੱਤਵਾਦੀ ਗੁੱਟਾਂ ਨਾਲ ਬਣ ਰਹੇ ਸਬੰਧ ਹਨ। ਪਿਛਲੇ ਕੁਝ ਸਾਲਾਂ ‘ਚ ਪੰਜਾਬ ਦੇ ਮੋਸਟ ਵਾਂਟਿਡ ਅਪਰਾਧੀਆਂ ਵੱਲੋਂ ਜੇਲ੍ਹ ਵਿੱਚੋਂ ਜਾਂ ਵਿਦੇਸ਼ ਤੋਂ ਕਿਸ ਤਰ੍ਹਾਂ ਆਪਣੇ ਗਰੁੱਪਾਂ ਦੇ ਨਾਂ ਦੀ ਦਹਿਸ਼ਤ ਬਣਾਉਣ ਲਈ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਸਫਲਤਾ ਨਾਲ ਅੰਜਾਮ…

Read More

ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ‘ਚ ਸਥਿਤ ਹੈ ਪਰ ਐਨ ਇੰਡੀਆ ਦੇ ਡੇਰਾ ਬਾਬਾ ਨਾਨਕ ਨੇੜਲੀ ਸਰਹੱਦ ‘ਤੇ। ਜਦੋਂ ਤੋਂ ਕਰਤਾਰਪੁਰ ਲਾਂਘਾ ਖੁਲ੍ਹਿਆ ਹੈ ਇਸ ਨੇ ਵੰਡ ਵੇਲੇ ਦੇ ਵਿਛੜੇ ਕਈ ਖੂਨ ਦੇ ਰਿਸ਼ਤੇ ਤੇ ਦੋਸਤ ਮਿਲਾਏ ਹਨ। ਹੁਣ ਕਰਤਾਰਪੁਰ ਲਾਂਘੇ ਨੇ 75 ਸਾਲ ਪਹਿਲਾਂ ਵੰਡ ਦੌਰਾਨ ਵਿਛੜੇ ਭੈਣ-ਭਰਾ ਨੂੰ ਮਿਲਾਇਆ ਹੈ। ਦੋਵਾਂ ਦੇ ਅੱਖਾਂ ‘ਚ ਵੱਗਦੇ ਹੰਝੂਆਂ ਨੇ ਇਸ ਵਿਛੋੜੇ ਦੇ ਦਰਦ ਨੂੰ ਬਿਆਨ ਕੀਤਾ। ਚਾਰ ਦਿਨ ਪਹਿਲਾਂ ਇਹ ਭੈਣ-ਭਰਾ ਗੁਰਦੁਆਰਾ ਕਰਤਾਰਪੁਰ ਸਾਹਿਬ ਮਿਲੇ ਸਨ। ਪਾਕਿਸਤਾਨ ਦੇ ਪੱਤਰਕਾਰ ਗੁਲਾਮ ਅਬਾਸ ਸ਼ਾਹ ਨੇ ਇਸ ਭੈਣ-ਭਰਾ ਦੇ ਮਿਲਾਪ ਦੀ 17 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਕਰਤਾਰਪੁਰ ਸਾਹਿਬ ਦੇ…

Read More