Author: editor
ਜੈਵਲਿਨ ਥਰੋਅ ‘ਚ ਨੀਰਜ ਚੋਪੜਾ ਦਾ ਨਾਂ ਇਨ੍ਹੀਂ ਦਿਨੀਂ ਪੂਰਾ ਚਮਕ ਰਿਹਾ ਹੈ ਅਤੇ ਹੁਣ ਉਨ੍ਹਾਂ ਇਤਿਹਾਸਕ ਡਾਇਮੰਡ ਲੀਗ ਟਰਾਫੀ ਜਿੱਤ ਲਈ ਹੈ। ਇਹ ਟਰਾਫੀ ਜਿੱਤਣ ਵਾਲੇ ਨੀਰਜ ਚੋਪੜਾ ਪਹਿਲੇ ਭਾਰਤੀ ਬਣ ਗਏ ਹਨ। ਜਿਊਰਿਖ ‘ਚ ਹੋਏ ਡਾਇਮੰਡ ਲੀਗ ਦੇ ਫਾਈਨਲ ‘ਚ ਨੀਰਜ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਨ੍ਹਾਂ ਦਾ ਪਹਿਲਾ ਥਰੋਅ ਫਾਊਲ ਰਿਹਾ। ਫਿਰ ਦੂਜੀ ਕੋਸ਼ਿਸ਼ ਵਿਚ ਉਨ੍ਹਾਂ ਨੇ 88.44 ਮੀਟਰ ਦੂਰ ਜੈਵਲਿਨ ਸੁੱਟ ਕੇ ਵਿਰੋਧੀ ਖਿਡਾਰੀਆਂ ‘ਤੇ ਬੜ੍ਹਤ ਬਣਾ ਲਈ। ਨੀਰਜ ਨੇ ਤੀਜੀ ਕੋਸ਼ਿਸ਼ ‘ਚ 88.00 ਮੀਟਰ, ਚੌਥੀ ਕੋਸ਼ਿਸ਼ ‘ਚ 86.11 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 87.00 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 83.60 ਮੀਟਰ ਦੂਰ ਜੈਵਲਿਨ ਥਰੋਅ ਕੀਤਾ। ਓਲੰਪਿਕ…
ਏਸ਼ੀਆ ਕੱਪ 2022 ਟੂਰਨਾਮੈਂਟ ‘ਚ ਇੰਡੀਆ ਅਤੇ ਅਫਗਾਨਿਸਤਾਨ ਦਰਮਿਆਨ ਆਖਰੀ ਸੁਪਰ-4 ਮੈਚ ਡੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ ਵਿਰਾਟ ਕੋਹਲੀ ਦੇ 12 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 122 ਦੌੜਾਂ ਦੀ ਬਦੌਲਤ 2 ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਅਫਗਾਨਿਸਤਾਨ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿੱਤਾ ਜਿਸ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 111 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਇੰਡੀਆ ਨੇ ਇਹ…
ਹਾਰਨ ਤੋਂ ਬਾਅਦ ਗੁੱਸੇ ‘ਚ ਆ ਕੇ ਰੈਕੇਟ ਤੋੜਨਾ ਆਸਟਰੇਲੀਆ ਦੇ ਚੋਟੀ ਦੇ ਟੈਨਿਸ ਖਿਡਾਰੀ ਨੂੰ ਮਹਿੰਗਾ ਪਿਆ ਕਿਉਂਕਿ ਉਸ ‘ਤੇ 14 ਹਜ਼ਾਰ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਟੈਨਿਸ ਖਿਡਾਰੀ ਨਿਕ ਕਿਰਗਿਓਸ ‘ਤੇ ਅਮਰੀਕਾ ਓਪਨ ਦੇ ਕੁਆਰਟਰ ਫਾਈਨਲ ‘ਚ ਕੈਰੇਨ ਖਾਚਾਨੋਵ ਤੋਂ ਹਾਰਨ ਤੋਂ ਬਾਅਦ ਰੈਕੇਟ ਤੋੜਨ ‘ਤੇ ਇਹ ਜੁਰਮਾਨਾ ਲੱਗਿਆ ਹੈ। ਖਾਚਾਨੋਵ ਨੇ ਕੁਆਰਟਰ ਫਾਈਨਲ ‘ਚ ਕਿਰਗਿਓਸ ਨੂੰ 7-5, 4-6, 7-5 6-7 (3) 6-4 ਨਾਲ ਹਰਾਇਆ ਸੀ। ਆਸਟਰੇਲੀਅਨ ਖਿਡਾਰੀ ਨੇ ਹਾਰ ਤੋਂ ਬਾਅਦ ਗੁੱਸੇ ‘ਚ ਦੋ ਰੈਕੇਟ ਆਰਥਰ ਐਸ਼ ਸਟੇਡੀਅਮ ‘ਚ ਤੋੜ ਦਿੱਤੇ ਸਨ। ਇਹ ਜੁਰਮਾਨਾ ਇਸ ਸਾਲ ਟੂਰਨਾਮੈਂਟ ‘ਚ ਲਗਾਇਆ ਗਿਆ ਸਭ ਤੋਂ ਵੱਡਾ ਜ਼ਜੁਰਮਾਨਾ ਹੈ ਅਤੇ…
ਭਾਰਤੀ ਮੂਲ ਦੀ ਅਮਰੀਕਨ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਫੋਨ ‘ਤੇ ਇਤਰਾਜ਼ਯੋਗ ਅਤੇ ਨਫਰਤ ਭਰੇ ਸੰਦੇਸ਼ ਮਿਲੇ ਹਨ। ਜੈਪਾਲ ਨੇ ਸੋਸ਼ਲ ਮੀਡੀਆ ‘ਤੇ ਅਜਿਹੇ ਪੰਜ ਆਡੀਓ ਸੰਦੇਸ਼ ਸਾਂਝੇ ਕੀਤੇ। ਇਸ ਸੰਦੇਸ਼ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ ਜਿਨ੍ਹਾਂ ‘ਚ ਅਸ਼ਲੀਲ ਅਤੇ ਇਤਰਾਜ਼ਯੋਗ ਸ਼ਬਦ ਕਹੇ ਗਏ ਹਨ। ਇਸ ਸੰਦੇਸ਼ ‘ਚ ਇਕ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਆਪਣੇ ਜੱਦੀ ਮੁਲਕ ਇੰਡੀਆ ਵਾਪਸ ਜਾਣ ਦੀ ਧਮਕੀ ਦਿੰਦਾ ਸੁਣਿਆ ਜਾ ਸਕਦਾ ਹੈ। ਜੈਪਾਲ ਨੇ ਟਵੀਟ ਕੀਤਾ ਕਿ ਮੈਂ ਇੱਥੇ ਅਜਿਹਾ ਸੁਨੇਹਾ ਸਾਂਝਾ ਕਰਨ ਦਾ ਵਿਕਲਪ ਚੁਣਿਆ ਕਿਉਂਕਿ ਅਸੀਂ ਹਿੰਸਾ ਨੂੰ ਸਾਡੇ ਲਈ ਨਵੇਂ ਆਮ ਵਾਂਗ ਸਵੀਕਾਰ ਨਹੀਂ ਕਰ ਸਕਦੇ। ਅਸੀਂ ਨਸਲਵਾਦ…
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਦੇਹਾਂਤ ਹੋ ਗਿਆ। ਸੱਤਰ ਸਾਲ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਮਹਾਰਾਣੀ 96 ਸਾਲਾਂ ਦੇ ਸਨ ਤੇ ਬੀਤੇ ਕੁਝ ਦਿਨਾਂ ਤੋਂ ਸਿਹਤ ਨਾਲ ਜੁੜੇ ਵਿਗਾੜਾਂ ਨਾਲ ਜੂਝ ਰਹੇ ਸਨ। ਉਹ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਬਾਲਮੋਰਲ ਕੈਸਲ ‘ਚ ਰਹਿ ਰਹੇ ਸਨ। ਸਿਹਤ ਨਾਸਾਜ਼ ਹੋਣ ਦੀਆਂ ਖ਼ਬਰਾਂ ਮਗਰੋਂ ਉਹ ਡਾਕਟਰਾਂ ਦੀ ਨਿਗਰਾਨੀ ਅਧੀਨ ਸਨ। ਮਹਾਰਾਣੀ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਿੰਸ ਚਾਰਲਸ ‘ਕਿੰਗ’ ਵਜੋਂ ਬਰਤਾਨੀਆ ਦੀ ਗੱਦੀ ‘ਤੇ ਬੈਠੇਗਾ। ਉਨ੍ਹਾਂ ਦੇ ਰਾਜ ‘ਚ ਵਿੰਸਟਨ ਚਰਚਿਲ (1952) ਤੋਂ ਲੈ ਕੇ ਲਿਜ਼ ਟਰੱਸ (2022) ਤਕ 15 ਪ੍ਰਧਾਨ ਮੰਤਰੀ ਰਹੇ। ਲਿਜ਼ ਟਰੱਸ ਤੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ…
ਇੰਡੀਆ ਦੇ ਰਾਕੇਸ਼ ਸ਼ਰਮਾ ਨੇ ਸੰਨ 1983 ‘ਚ ਇਤਿਹਾਸ ਰਚਿਆ ਜਦੋਂ ਉਹ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਬਣੇ। ਫਿਰ ਸੰਨ 1997 ‘ਚ ਕਲਪਨਾ ਚਾਵਲਾ ਪੁਲਾੜ ‘ਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਬਣੀ ਜਿਸ ਦਾ ਨਾਂ ਦੁਨੀਆਂ ਭਰ ‘ਚ ਕਿਸੇ ਤੋਂ ਲੁਕਿਆ ਨਹੀਂ। ਇਸ ਮਗਰੋਂ ਸੰਨ 2006 ‘ਚ ਸੁਨੀਤਾ ਵਿਲੀਅਮਜ਼ ਪੁਲਾੜ ‘ਚ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਅਮਰੀਕਨ ਬਣ ਗਈ। ਇਨ੍ਹਾਂ ਮਹਾਨ ਪੁਲਾੜ ਯਾਤਰੀਆਂ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਕੇਰਲਾ ਨਾਲ ਸਬੰਧਤ ਤੇ ਕੈਨੇਡਾ ਦੀ ਰਹਿਣ ਵਾਲੀ ਇਕ ਹੋਰ ਭਾਰਤੀ ਪੁਲਾੜ ਮਿਸ਼ਨ ‘ਤੇ ਆਰਬਿਟ ਤੋਂ ਬਾਹਰ ਜਾਣ ਵਾਲੀ ਹੈ। 24 ਸਾਲਾ ਅਥੀਰਾ ਪ੍ਰੀਥਰਾਨੀ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਦੀ ਮੂਲ…
ਆਮ ਆਦਮੀ ਪਾਰਟੀ ਦੇ ਕਈ ਆਗੂ ਕੇਂਦਰੀ ਏਜੰਸੀਆਂ ਦੀ ਰਾਡਾਰ ‘ਤੇ ਹਨ। ਦਿੱਲੀ ਤੇ ਪੰਜਾਬ ‘ਚ ਮੰਤਰੀਆਂ ਤੇ ਵਿਧਾਇਕਾਂ ‘ਤੇ ਵੀ ਈ.ਡੀ., ਇਨਕਮ ਟੈਕਸ ਤੇ ਸੀ.ਬੀ.ਆਈ. ਦੀ ਤਲਵਾਰ ਲਮਕ ਰਹੀ ਹੈ। ਦਿੱਲੀ ‘ਚ ਮੰਤਰੀ ਸਤਿੰਦਰ ਜੈਨ ਦੀ ਈ.ਡੀ. ਵੱਲੋਂ ਗ੍ਰਿਫ਼ਤਾਰੀ ਮਗਰੋਂ ਹੁਣ ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਈ.ਡੀ. ਦੇ ਚੱਕਰ ‘ਚ ਘਿਰ ਗਏ ਹਨ। ਉਨ੍ਹਾਂ ਦੇ ਕਈ ਕਾਰੋਬਾਰੀ ਟਿਕਾਣਿਆਂ ‘ਤੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਈ.ਡੀ. ਨੇ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀ ‘ਚ ਰੇਡ ਕੀਤੀ। ਸੂਤਰਾਂ ਮੁਤਾਬਕ ਵਿਧਾਇਕ ਗੱਜਣਮਾਜਰਾ ਦੇ ਕਰੀਬੀ ਲੋਕਾਂ ਦੇ…
ਨਿਹੰਗਾਂ ਨੇ ਅੰਮ੍ਰਿਤਸਰ ‘ਚ ਨੌਜਵਾਨ ਵੱਢਿਆ, ਮੁਕਤਸਰ ‘ਚ ਮੁੰਡੇ ਵੱਲੋਂ ਪਰਿਵਾਰਕ ਜੀਆਂ ‘ਤੇ ਹਮਲੇ ਮਗਰੋਂ ਖੁਦਕੁਸ਼ੀ
ਨਿਹੰਗ ਸਿੰਘਾਂ ਵੱਲੋਂ ਹਿੰਸਾ ਤੇ ਕਤਲ ਦੀ ਇਕ ਹੋਟ ਘਟਨਾ ਸਾਹਮਣੇ ਆਈ ਹੈ। ਅੰਮ੍ਰਿਤਸਰ ਜ਼ਿਲ੍ਹੇ ‘ਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਿਹੰਗ ਸਿੰਘਾਂ ਵਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਵਜ੍ਹਾ ਸਿਗਰਟ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਬੀਤੀ ਦੇਰ ਰਾਤ ਸਿਗਰਟ ਪੀ ਰਿਹਾ ਸੀ ਜਿਸ ਨੂੰ ਵੇਖ ਕੇ ਨਿਹੰਗ ਸਿੰਘਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਸਿਗਰਟ ਪੀਣ ਨੂੰ ਮਨ੍ਹਾ ਕਰਨ ‘ਤੇ ਨੌਜਵਾਨ ਨਿਹੰਗਾਂ ਨਾਲ ਬਹਿਸ ਕਰਨ…
ਏਸ਼ੀਆ ਕੱਪ ਦੇ ਮੈਚ ‘ਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਪ੍ਰਸ਼ੰਸਕ ਸਟੇਡੀਅਮ ‘ਚ ਹੀ ਭਿੜ ਗਏ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਪ੍ਰਸ਼ੰਸਕ ਇਕ-ਦੂਜੇ ‘ਤੇ ਕੁਰਸੀਆਂ ਸੁੱਟਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ-ਪਾਕਿਸਤਾਨ ਦੇ ਪ੍ਰਸ਼ੰਸਕ ਸਟੈਂਡ ‘ਚ ਲੱਗੀਆਂ ਕੁਰਸੀਆਂ ਉਖਾੜ ਕੇ ਸੁੱਟ ਰਹੇ ਹਨ ਅਤੇ ਆਪਣੇ ਦੇਸ਼ਾਂ ਦੇ ਝੰਡੇ ਲਹਿਰਾ ਰਹੇ ਹਨ। ਖ਼ਬਰਾਂ ਮੁਤਾਬਕ ਮੈਚ ਹਾਰਨ ਤੋਂ ਬਾਅਦ ਅਫਗਾਨ ਸਮਰਥਕਾਂ ਨੇ ਸਟੇਡੀਅਮ ‘ਚ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਕੁੱਟਮਾਰ ਕੀਤੀ। ਪ੍ਰਸ਼ੰਸਕਾਂ ਨੇ ਕਥਿਤ ਤੌਰ ‘ਤੇ ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਵੀ ਭੰਨਤੋੜ ਕੀਤੀ। ਜ਼ਿਕਰਯੋਗ ਹੈ…
ਪਾਕਿਸਤਾਨ ਨੇ ਨਸੀਮ ਸ਼ਾਹ (14 ਅਜੇਤੂ) ਦੇ ਆਖਰੀ 2 ਗੇਂਦਾਂ ‘ਤੇ 2 ਛੱਕਿਆਂ ਦੀ ਬਦੌਲਤ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਦੇ ਮੈਚ ‘ਚ ਇਕ ਵਿਕਟ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 20 ਓਵਰਾਂ ‘ਚ 130 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਉਸ ਨੇ 9 ਵਿਕਟਾਂ ਗੁਆ ਕੇ 19.2 ਓਵਰਾਂ ‘ਚ ਹਾਸਲ ਕਰ ਲਿਆ। ਪਾਕਿਸਤਾਨ ਨੂੰ ਆਖਰੀ ਤਿੰਨ ਓਵਰਾਂ ‘ਚ 25 ਦੌੜਾਂ ਦੀ ਲੋੜ ਸੀ ਪਰ 18ਵੇਂ ਓਵਰ ‘ਚ ਮੁਹੰਮਦ ਨਵਾਜ਼ ਤੇ ਖੁਸ਼ਦਿਲ ਸ਼ਾਹ ਦੀ ਵਿਕਟ ਡਿੱਗਣ ਤੋਂ ਬਾਅਦ ਮੈਚ ਅਫਗਾਨਿਸਤਾਨ ਦੀ ਝੋਲੀ ‘ਚ ਆ ਗਿਆ ਸੀ। 19ਵੇਂ ਓਵਰ ‘ਚ ਹੈਰਿਸ ਰਾਓਫ ਤੇ ਆਸਿਫ ਅਲੀ ਦੇ ਆਊਟ ਹੋਣ ‘ਤੇ ਪਾਕਿਸਤਾਨ…