Author: editor
ਮੈਮਫਿਸ (ਅਮਰੀਕਾ) ‘ਚ ਇਕ ਸਿਰਫਿਰੇ ਨੌਜਵਾਨ ਨੇ ਕਈ ਥਾਵਾਂ ‘ਤੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਨੌਜਵਾਨ ਨੇ ਫੇਸਬੁੱਕ ‘ਤੇ ਗੋਲੀਬਾਰੀ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ। ਪੁਲੀਸ ਨੇ ਮੁਲਜ਼ਮ ਦੀ ਪਛਾਣ 19 ਸਾਲਾ ਇਜ਼ਕੀਲ ਕੈਲੀ ਵਜੋਂ ਕੀਤੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਲੀਬਾਰੀ ਕਾਰਨ ਇਲਾਕੇ ਦੇ ਲੋਕ ਦਹਿਸ਼ਤ ‘ਚ ਹਨ। ਸ਼ੂਟਰ ਇਕ ਆਟੋਪਾਰਟਸ ਦੀ ਦੁਕਾਨ ‘ਚ ਦਾਖਲ ਹੋਇਆ ਅਤੇ ਉਸ ਨੇ ਕਈ ਗਾਹਕਾਂ ਨੂੰ ਗੋਲੀ ਮਾਰ ਦਿੱਤੀ। ਦੁਕਾਨ ‘ਚ ਦਾਖਲ ਹੋਣ ਤੋਂ ਪਹਿਲਾਂ ਉਸ ਨੇ ਲਾਈਵ ਸਟ੍ਰੀਮ ‘ਚ ਕਿਹਾ ਸੀ ਕਿ ਇਹ ਕੋਈ ਮਜ਼ਾਕ ਨਹੀਂ ਹੈ। ਪੁਲੀਸ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਪੁਲੀਸ…
ਕਾਰਓਕੇ ਬਾਰ ਦੀ ਦੂਜੀ ਅਤੇ ਤੀਸਰੀ ਮੰਜ਼ਿਲ ‘ਤੇ ਅੱਗ ਲੱਗਣ ਨਾਲ 32 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਬਾਰ ਵੀਅਤਨਾਮ ਦੇ ਦੱਖਣੀ ਸੂਬੇ ਬਿੰਦ ਡੁਓਂਗ ‘ਚ ਸਥਿਤ ਹੈ ਜਿੱਥੇ ਰਾਤ ਸਮੇਂ ਅੱਗ ਲੱਗਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ। ਤਿੰਨ ਮੰਜ਼ਿਲਾ ਕਾਰਓਕੇ ਬਾਰ ਦੀ ਦੂਜੀ ਅਤੇ ਤੀਸਰੀ ਮੰਜ਼ਿਲ ‘ਚ ਲੱਗੀ ਤੇਜ਼ੀ ਨਾਲ ਫੈਲ ਗਈ ਜਿਸ ਕਾਰਨ ਕਰਮਚਾਰੀ ਅਤੇ ਗਾਹਕ ਅੰਦਰ ਫਸ ਗਏ। ਸੂਬਾਈ ਪੀਪੁਲਸ ਕਮੇਟੀ ਆਫ ਬਿਨਹ ਡੁਓਂਗ ਦੇ ਹਵਾਲੇ ਨਾਲ ਜਾਰੀ ਰਿਪਰਟ ‘ਚ ਕਿਹਾ ਗਿਆ ਹੈ ਕਿ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤ 8 ਵਜੇ ਤੱਕ 16 ਪੁਰਸ਼ਾਂ ਅਤੇ 16 ਮਹਿਲਾਵਾਂ ਦੀ ਮੌਤ ਨਾਲ ਹਾਦਸੇ ‘ਚ ਮਰਨ ਵਾਲਿਆਂ ਦੀ…
ਇੰਡੀਆ ਨੰਬਰ ਵਨ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਹਿਸਾਰ ਪਹੁੰਚੇ। ਇਸ ਸਮੇਂ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਕਈ ਪੱਤਰਕਾਰਾਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਘੇਰ ਲਿਆ। ਆਮ ਆਦਮੀ ਪਾਰਟੀ ਦੀ ਨਜ਼ਰ ਹਰਿਆਣਾ ਦੀ ਅਗਾਮੀ ਵਿਧਾਨ ਸਭਾ ਚੋਣਾਂ ਉੱਪਰ ਹੈ। ਕੇਜਰੀਵਾਲ ਹਰਿਆਣੇ ‘ਚ ਚੋਣਾਂ ਜਿੱਤਣ ਲਈ ਪੂਰਾ ਯਤਨ ਕਰ ਰਹੇ ਹਨ। ਪਰ ਜਦੋਂ ਅੱਜ ਐੱਸ.ਵਾਈ.ਐੱਲ. ਮੁੱਦੇ ‘ਤੇ ਉਨ੍ਹਾਂ ਨੂੰ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਪਹਿਲਾਂ ਸਿੱਧਾ ਜਵਾਬ ਦੇਣ ਦੀ ਥਾਂ ਉਲਟਾ ਪੰਜਾਬ ਤੇ ਹਰਿਆਣਾ ਕਾਂਗਰਸ ਦੇ ਸਟੈਂਡ…
ਸੁਪਰੀਮ ਕੋਰਟ ਨੇ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਵਿਰਾਸਤ ਲਈ 30 ਸਾਲਾਂ ਤੋਂ ਚੱਲੀ ਆ ਰਹੀ ਲੜਾਈ ਨੂੰ ਅੱਜ ਖ਼ਤਮ ਕਰ ਦਿੱਤਾ। ਸੁਪਰੀਮ ਕੋਰਟ ਨੇ ਮਹਾਰਾਜਾ ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ‘ਤੇ ਬਣੇ ਟਰੱਸਟ ਨੂੰ ਖ਼ਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਾਰੀ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਧੀਆਂ ਅੰਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਦੀ ਇਸ ਵਿਰਾਸਤ ਨੂੰ ਮਹਾਰਾਵਲ ਖੇਵਾਜੀ ਟਰੱਸਟ ਪਿਛਲੇ 30 ਸਾਲਾਂ ਤੋਂ 20 ਹਜ਼ਾਰ ਕਰੋੜ ਤੋਂ ਵੱਧ ਦੀ ਇਸ ਰਿਆਸਤ ਦੀ ਸਾਂਭ ਕਰ ਰਿਹਾ ਸੀ। ਹੁਣ 30 ਸਤੰਬਰ ਤੋਂ…
ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ੍ਹ ‘ਚ ਬੰਦ ਸਾਧੂ ਸਿੰਘ ਧਰਮਸੋਤ ਅੱਜ ਤਿੰਨ ਮਹੀਨੇ ਬਾਅਦ ਜੇਲ੍ਹ ‘ਚੋਂ ਬਾਹਰ ਆਏ। ਉਹ ਤਿੰਨ ਮਹੀਨੇ ਬਾਅਦ ਨਿਆਂਇਕ ਹਿਰਾਸਤ ‘ਚੋਂ ਬੁੱਧਵਾਰ ਨੂੰ ਸ਼ਾਮ ਵੇਲੇ ਬਾਹਰ ਆਏ। ਸਮਰਥਕਾਂ ਵੱਲੋਂ ਭਰਵਾਂ ਸੁਆਗਤ ਸਵੀਕਾਰ ਕਰਦੇ ਹੋਏ ਧਰਮਸੋਤ ਸਭ ਤੋਂ ਪਹਿਲਾਂ ਨਾਭਾ ਦੇ ਦੇਵੀ ਦਵਾਲਾ ਮੰਦਰ ‘ਚ ਨਤਮਸਤਕ ਹੋਣ ਗਏ। ਪੱਤਰਕਾਰਾਂ ਨਾਲ ਸੰਖੇਪ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਇਸ ਔਖੇ ਵਕਤ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ, ਖਾਸ ਕਰਕੇ ਆਪਣਿਆਂ ਤੇ ਪਰਾਇਆਂ ਦੀ ਪਛਾਣ ਹੋਈ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਕੱਲ੍ਹ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਜੇਲ੍ਹ ‘ਚ…
ਟਰਾਂਸਪੋਰਟ ਟੈਂਡਰ ਘਪਲੇ ‘ਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ‘ਤੇ ਬੁੱਧਵਾਰ ਨੂੰ ਅਦਾਲਤ ‘ਚ ਸੁਣਵਾਈ ਹੋਈ। ਅਦਾਲਤ ਨੇ ਆਸ਼ੂ ਦੀ ਜ਼ਮਾਨਤ ‘ਤੇ 9 ਸਤੰਬਰ ਲਈ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ‘ਚ ਭਾਰਤ ਭੂਸ਼ਣ ਆਸ਼ੂ ਦੇ ਵਕੀਲਾਂ ਨੇ ਬਹਿਸ ਕਰਦੇ ਹੋਏ ਆਸ਼ੂ ਨੂੰ ਸਿਆਸੀ ਬਦਲੇ ਤਹਿਤ ਮਾਮਲੇ ‘ਚ ਨਾਮਜ਼ਦ ਅਤੇ ਗ੍ਰਿਫ਼ਤਾਰ ਕੀਤੇ ਜਾਣ ਦੇ ਦੋਸ਼ ਲਾਏ। ਵਕੀਲ ਨੇ ਕਿਹਾ ਕਿ ਆਸ਼ੂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਆਸ਼ੂ ਨੇ ਮੰਤਰੀ ਰਹਿੰਦਿਆਂ ਹਰ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਕੀਤਾ ਸੀ ਅਤੇ ਉਨ੍ਹਾਂ ਨੇ ਕੋਈ ਘਪਲਾ ਨਹੀਂ ਕੀਤਾ…
ਕਾਠਮੰਡੂ ਦੇ ਦਸ਼ਰਥ ਸਟੇਡੀਅਮ ‘ਚ ਦੱਖਣੀ ਏਸ਼ੀਆ ਫੁਟਬਾਲ ਫੈਡਰੇਸ਼ਨ ‘ਸੈਫ’ ਮਹਿਲਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਹਈ। ਮੌਜੂਦਾ ਚੈਂਪੀਅਨ ਇੰਡੀਆ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਇਸ ਜਿੱਤ ਦੇ ਨਾਲ ਹੀ ਚੈਂਪੀਅਨਸ਼ਿਪ ‘ਚ ਇੰਡੀਆ ਦਾ ਅਜੇਤੂ ਸਿਲਸਿਲਾ 27ਵੇਂ ਮੈਚ ‘ਚ ਵੀ ਜਾਰੀ ਰਿਹਾ। ਵਿਰੋਧੀ ਕਪਤਾਨ ਮਾਰੀਆ ਜਮੀਲ ਖਾਨ ਦੇ ਆਤਮਘਾਤੀ ਗੋਲ ਦੇ ਬਾਅਦ ਡੇਂਗਮੇਈ ਗ੍ਰੇਸ ਦੇ ਸ਼ਾਨਦਾਰ ਗੋਲ ਨਾਲ ਇੰਡੀਆ ਨੇ ਪਹਿਲਾਂ ਹੀ 2-0 ਦੀ ਬੜ੍ਹਤ ਨਾਲ ਮੈਚ ‘ਤੇ ਆਪਣੀ ਪਕੜ ਮਜ਼ਬੂਤ ਕਰ ਲਈ ਸੀ। ਆਖ਼ਰੀ ਪਲਾਂ ‘ਚ ਸੌਮਿਆ ਗਾਗੁਲੋਥ ਦੇ ਗੋਲ ਨਾਲ ਇੰਡੀਆ ਨੇ ਜਿੱਤ ਦੇ ਅੰਤਰ ਨੂੰ 3-0 ਕਰ ਦਿੱਤਾ। ਭਾਰਤੀ ਟੀਮ ਨੇ ਮੈਚ…
ਲਿਜ਼ ਟਰੱਪ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਉਨ੍ਹਾਂ ਅਹੁਦਾ ਸੰਭਾਲਦੇ ਹੀ ਮੰਤਰੀ ਮੰਡਲ ‘ਚ ਫੇਰਬਦਲ ਕੀਤਾ ਹੈ। ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ ‘ਤੇ ਲਿਜ਼ ਨੇ ਭਾਰਤੀ ਮੂਲ ਦੀ ਹੀ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਬਣਾਇਆ ਹੈ। ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਆਪਣੇ ਪ੍ਰਮੁੱਖ ਸਹਿਯੋਗੀਆਂ ਨੂੰ ਉੱਚ ਅਹੁਦੇ ਦਿੱਤੇ ਹਨ ਜਦਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਦਾ ਸਮਰਥਨ ਕਰਨ ਵਾਲਿਆਂ ਵਿੱਚੋਂ ਕੋਈ ਵੀ ਉਨ੍ਹਾਂ ਦੀ ਕੈਬਨਿਟ ‘ਚ ਨਹੀਂ ਹੋਵੇਗਾ। ਟਰੱਸ ਨੇ ਕਵਾਸੀ ਕਵਾਟਰੇਂਗ ਨੂੰ…
ਪੂਰਬੀ ਅਫਰੀਕਾ ਦੇ ਪੱਛਮੀ ਯੂਗਾਂਡਾ ਸ਼ਹਿਰ ‘ਚ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਦੇ ਹਵਾਲੇ ਨਾਲ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਯੁਗਾਂਡਾ ਰੈੱਡ ਕਰਾਸ ਸੋਸਾਇਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੁਕੋਕੀ ਉਪ-ਕਾਉਂਟੀ ਦੇ ਕਾਸਿਕਾ ਪਿੰਡ ”ਚ ਮੰਗਲਵਾਰ ਰਾਤ ਨੂੰ ਪਏ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਕੁਝ ਘਰ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਹੈ। ਜ਼ਮੀਨ ਖਿਸਕਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ‘ਚੋਂ 6 ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਕੁਝ ਲੋਕ ਅਜੇ ਵੀ…
ਕਾਂਗਰਸ ਨੇ ਬੁੱਧਵਾਰ ਨੂੰ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਕੀਤੀ। ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਸ਼੍ਰੀਪੇਰੰਬਦੂਰ ਪਹੁੰਚੇ। ਉਨ੍ਹਾਂ ਨੇ ਇਥੇ ਰਾਜੀਵ ਗਾਂਧੀ ਦੀ ਸਮਾਰਕ ‘ਤੇ ਪਹੁੰਚ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰਾਰਥਨਾ ਸਭਾ ‘ਚ ਸ਼ਾਮਲ ਹੋਏ। ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ‘ਚ ਤਿੰਨ ਦਹਾਕੇ ਪਹਿਲਾਂ ਇਕ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ ਕਰਕੇ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਓਧਰ ਰਾਹੁਲ ਗਾਂਧੀ ਨੇ ਆਪਣੇ ਪਿਤਾ ਦੇ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦਗਾਰ ‘ਤੇ ਇਕ ਬੂਟਾ ਵੀ ਲਾਇਆ। ਦੱਸਦਈਏ ਕਿ ਮਿਸ਼ਨ 2024 ਤੋਂ ਪਹਿਲਾਂ ਕਾਂਗਰਸ ਇਸ ਯਾਤਰਾ…