Author: editor
ਪਿਛਲੇ ਸਾਲ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਕਰਕੇ ਚਰਚਾ ‘ਚ ਆਏ ਕੈਨੇਡਾ ਗਈ ਬੇਅੰਤ ਕੌਰ ਦੇ ਮਾਮਲੇ ‘ਚ ਅੱਜ ਨਵਾਂ ਮੋੜ ਆਇਆ। ਧਨੌਲਾ ਪੁਲੀਸ ਨੇ 14 ਮਹੀਨੇ ਬਾਅਦ ਮ੍ਰਿਤਕ ਲਵਪ੍ਰੀਤ ਸਿੰਘ ਦੀ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਭੇਜੀ ਪਤਨੀ ਬੇਅੰਤ ਕੌਰ ਬਾਜਵਾ ਦੇ ਰਵੱਈਏ ਤੋਂ ਖ਼ਫ਼ਾ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਲਵਪ੍ਰੀਤ ਸਿੰਘ ਵਾਸੀ ਕੇਠੋ ਗੋਬਿੰਦਪੁਰਾ ਧਨੌਲਾ ਦੀ ਸੱਸ ਸੁਖਵਿੰਦਰ ਕੌਰ ਵਾਸੀ ਖੁੱਡੀ ਕਲਾਂ ਨੂੰ ਧਨੌਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਪੁਲੀਸ ਵੱਲੋਂ ਕਰ ਦਿੱਤੀ ਗਈ ਹੈ। ਇਸ ਕੇਸ ਦੀ ਜਾਂਚ ਲਈ ਤਤਕਾਲੀ ਐੱਸ.ਐੱਸ.ਪੀ. ਸੰਦੀਪ ਗੋਇਲ ਨੇ…
ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਫਸੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਨੂੰ ਵੀ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ। ਧਰਮਸੋਤ ਅਤੇ ਦਲਜੀਤ ਗਿਲਜੀਆਂ ਇਸ ਸਮੇਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ‘ਚ ਹਨ। ਪਿਛਲੀ ਸੁਣਵਾਈ ‘ਚ ਸਰਕਾਰ ਅਤੇ ਸਾਬਕਾ ਮੰਤਰੀਆਂ ਦੇ ਵਕੀਲਾਂ ‘ਚ ਬਹਿਸ ਹੋਈ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਦੱਸਣਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ‘ਤੇ ਜੰਗਲਾਤ ਘਪਲੇ ਦਾ ਦੋਸ਼ ਹੈ। ਦੋਸ਼…
ਇਕ ਵਾਰ ਫਿਰ ਅਮਰੀਕਾ ‘ਚ ਫਾਇਰਿੰਗ ਦੀ ਘਟਨਾ ਵਾਪਰੀ ਹੈ। ਇਸ ਵਾਰ ਪੂਰਬੀ ਸੂਬੇ ਵਰਜੀਨੀਆ ਦੇ ਨਾਰਫੋਕ ‘ਚ ਹੋਈ ਫਾਇਰਿੰਗ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਐਤਵਾਰ ਅੱਧੀ ਰਾਤ ਨੂੰ ਫਾਇਰਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਲੱਗਣ ਨਾਲ ਚਾਰ ਔਰਤਾਂ ਅਤੇ ਤਿੰਨ ਪੁਰਸ਼ ਜ਼ਖਮੀ ਹੋਏ ਹਨ। ਇਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਦੀ ਮੌਤ ਹੋ ਗਈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਬੰਧੀ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਗੰਨ ਵਾਇਲੈਂਸ ਆਰਕਾਈਵ ਦੇ…
ਕੈਨੇਡਾ ਦੇ ਸਸਕੈਚਵਨ ‘ਚ ਚਾਕੂ ਨਾਲ ਕੀਤੇ ਹਮਲੇ ਦੌਰਾਨ 10 ਜਣਿਆਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋ ਗਏ ਹਨ। ਪੁਲੀਸ ਨੇ ਦੋ ਸ਼ੱਕੀਆਂ ਦੀ ਤਸਵੀਰ ਤੇ ਨਾਂ ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲੀਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸਸਕੈਚਵਨ ਆਰ.ਸੀ.ਐਮ.ਪੀ. ਦੇ ਇੰਚਾਰਜ ਸਹਾਇਕ ਕਮਿਸ਼ਨਰ ਰੋਂਡਾ ਬਲੈਕਮੋਰ ਨੇ ਰਿਜਾਇਨਾ ‘ਚ ਪੱਤਰਕਾਰਾਂ ਨੂੰ ਦੱਸਿਆ, ‘ਸਾਡਾ ਮੰਨਣਾ ਹੈ ਕਿ ਕੁਝ ਪੀੜਤਾਂ ਨੂੰ ਸ਼ੱਕੀ ਵਿਅਕਤੀਆਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਬਾਕੀਆਂ ‘ਤੇ ਬੇਤਰਤੀਬੇ ਹਮਲੇ ਕੀਤੇ ਗਏ ਹਨ।’…
ਡੇਰਾ ਬਿਆਸ ਦੇ ਸ਼ਰਧਾਲੂਆਂ ਅਤੇ ਤਰਨਾ ਦਲ ਦੇ ਨਿਹੰਗ ਸਿੰਘਾਂ ਦਰਮਿਆਨ ਖੂਨੀ ਝੜਪ ਹੋ ਗਈ ਜਿਸ ਦੌਰਾਨ ਦੋਵਾਂ ਧਿਰਾਂ ਦੇ ਦਰਜਨ ਤੋਂ ਵਧੇਰੇ ਵਿਅਕਤੀ ਜ਼ਖ਼ਮੀ ਹੋਏ। ਇਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਬਿਆਸ ਹਸਪਤਾਲ, ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਅਤੇ ਕਈਆਂ ਨੂੰ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਡੇਰਾ ਬਿਆਸ ਦੇ ਪ੍ਰਬੰਧਕ ਮੈਜਿਕਲੈਂਡ ‘ਚ ਬੈਠੇ ਹੋਏ ਸਨ ਕਿ ਨਾਲ ਹੀ ਲੱਗਦੇ ਗੁਰਦੁਆਰਾ ਅਮਾਨਤਸਰ ਵਿਖੇ ਵੀ ਨਿਹੰਗ ਸਿੰਘ ਬੈਠੇ ਸਨ। ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਨਿਹੰਗ ਸਿੰਘਾਂ ਦੇ ਇਕ ਜਥੇ ਵੱਲੋਂ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ, ਜਦਕਿ ਤਰਨਾ ਦਲ ਦੇ…
ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਕਿ ਯੋਗੇਂਦਰ ਯਾਦਵ ਹੁਣ ਮੋਰਚੇ ਦਾ ਹਿੱਸਾ ਨਹੀਂ ਰਹਿਣਗੇ। ਯਾਦਵ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਅਲਵਿਦਾ ਕਹਿ ਦਿੱਤਾ ਹੈ। ਮੋਰਚੇ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਆਪਣੀ ਨਿੱਜੀ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਯੋਗੇਂਦਰ ਯਾਦਵ ਹੁਣ ਆਰਾਮ ਕਰਨ ਦੀ ਗੱਲ ਕਹਿ ਕੇ ਮੋਰਚਾ ਛੱਡ ਰਹੇ ਹਨ। ਦੱਸਦੇਈਏ ਕਿ ਯੋਗੇਂਦਰ ਯਾਦਵ ਕਿਸਾਨ ਅੰਦੋਲਨ ਦਾ ਅਹਿਮ ਹਿੱਸਾ ਰਹੇ ਹਨ। ਦਿੱਲੀ ‘ਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਚੇ ਨੇ 3 ਅਕਤੂਬਰ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ…
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਸਾਜ਼ਿਸ਼ਘਾੜੇ ਵਜੋਂ ਨਾਮਜ਼ਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਫ਼ਰੀਦਕੋਟ ਦੀ ਅਦਾਲਤ ‘ਚ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਬੇਅਦਬੀ ਮਾਮਲੇ ‘ਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ 2015 ‘ਚ ਗ੍ਰਿਫ਼ਤਾਰ ਕਰਕੇ ਛੱਡੇ ਗਏ ਪਿੰਡ ਪੰਜਗਰਾਈਂ ਦੇ ਦੋ ਨੌਜਵਾਨਾਂ ਰੁਪਿੰਦਰ ਤੇ ਜਸਵਿੰਦਰ ਸਬੰਧੀ ਤਿਆਰ ਕੀਤੀ ਜਾਂਚ ਦੀ ਰਿਪੋਰਟ ਅਦਾਲਤ ‘ਚ ਪੇਸ਼ ਕੀਤੀ ਜਾਵੇ। ਦੱਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਬੇਅਦਬੀ ਕਾਂਡ ਵਿੱਚ ਸਭ ਤੋਂ ਪਹਿਲਾਂ 20 ਅਕਤੂਬਰ 2015 ‘ਚ ਪਿੰਡ ਪੰਜਗਰਾਈਂ ਖੁਰਦ ਦੇ ਨੌਜਵਾਨ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦਾਅਵਾ ਕੀਤਾ ਸੀ ਕਿ ਗੁਰੂ…
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਐਂਗਲੀਕਨ ਚਰਚ ਦੇ ਬਿਸ਼ਪ ਤੇ ਪਾਦਰੀਆਂ ਨੇ ਬੰਦ ਕਮਰਾ ਮੀਟਿੰਗ ਕੀਤੀ ਗਈ। ਇਸ ਮੌਕੇ ਸਿੰਘ ਸਾਹਿਬਾਨ ਨੇ ਧਰਮ ਪਰਿਵਰਤਨ ਦੇ ਮਾਮਲੇ ‘ਚ ਇਤਰਾਜ਼ ਜਤਾਇਆ। ਇਸ ਤੋਂ ਬਾਅਦ ਉਨ੍ਹਾਂ ਸਾਂਝੀ ਪ੍ਰੈੱਸ ਕਾਨਫ਼ਰੰਸ ਰਾਹੀਂ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਬਿਸ਼ਪ ਜੌਹਨ, ਭਾਰਤ ਦੀ ਸਕੱਤਰ ਸਿਸਟਰ ਮਧੂਲਿਕਾ ਜੋਇਸ, ਪੰਜਾਬ ਦੇ ਸਕੱਤਰ ਰੌਬਿਨ ਰਿਚਰਡ ਅਤੇ ਪ੍ਰਬੰਧਕੀ ਸਕੱਤਰ ਗੁਰਲਾਲ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਈਸਾਈ ਧਰਮ ਨੂੰ ਵਰਤ ਕੇ ਸਿੱਖਾਂ ਅਤੇ ਈਸਾਈਆਂ ‘ਚ ਪਾੜਾ ਪਾਉਣਾ ਚਾਹੁੰਦੇ ਹਨ ਜਿਸ ਸਬੰਧੀ ਕੇਂਦਰ ਸਰਕਾਰ ਅਤੇ ਥਾਣਿਆਂ…
ਇੰਡੀਆ ਤੇ ਪਾਕਿਸਤਾਨ ਵਿਚਕਾਰ ਹੋਏ ਏਸ਼ੀਆ ਕੱਪ ਦੇ ਫਸਵੇਂ ਮੈਚ ਦੌਰਾਨ ਟਾਸ ਜਿੱਤ ਕੇ ਪਾਕਿਸਤਾਨ ਨੇ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇੰਡੀਆ ਨੇ ਸ਼ੁਰੂਆਤ ‘ਚ ਤੇਜ਼ ਗਤੀ ਨਾਲ ਦੌੜਾਂ ਬਣਾਈਆਂ ਪਰ ਬਾਅਦ ‘ਚ ਇੰਡੀਆ ਦੀ ਪਾਰੀ ਇਕ ਤੋਂ ਬਾਅਦ ਇਕ ਵਿਕਟਾਂ ਡਿੱਗਣ ਨਾਲ ਲੜਖੜਾ ਗਈ। ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੇ ਅਰਧ ਸੈਂਕੜੇ ਤੇ ਮੁਹੰਮਦ ਨਵਾਜ਼ ਦੇ ਨਾਲ ਉਸਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਪਾਕਿਸਤਾਨ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਰੋਮਾਂਚਕ ਮੁਕਾਬਲੇ ‘ਚ ਇੰਡੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇੰਡੀਆ ਦੀਆਂ 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ ਰਿਜ਼ਵਾਨ (51…
ਸਾਬਕਾ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਯੂ.ਐੱਸ. ਓਪਨ ਦੇ ਤੀਜੇ ਗੇੜ ‘ਚ ਹਾਰ ਕੇ ਬਾਹਰ ਹੋ ਗਏ ਜਦਕਿ ਪੁਰਸ਼ਾਂ ‘ਚ ਨੰਬਰ ਇਕ ਡੇਨਿਲ ਮੇਦਵੇਦੇਵ ਜਿੱਤ ਦੇ ਨਾਲ ਚੌਥੇ ਗੇੜ ‘ਚ ਪੁੱਜਣ ‘ਚ ਕਾਮਯਾਬ ਰਹੇ। ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਨੂੰ ਸਾਢੇ ਤਿੰਨ ਘੰਟੇ ਤੱਕ ਚੱਲੇ ਮੈਚ ‘ਚ ਮਾਤੇਓ ਬੇਰੇਟੀਨੀ ਨੇ 6-4, 6-4, 6-7 (1), 6-3 ਨਾਲ ਹਰਾ ਦਿੱਤਾ। ਦੂਜੇ ਪਾਸੇ ਮੇਦਵੇਦੇਵ ਨੇ ਬੂਯਿੰਬਿੰਗ ਨੂੰ 6-4, 6-2, 6-2 ਨਾਲ ਮਾਤ ਦਿੱਤੀ। ਕੈਸਪਰ ਰੂਡ ਨੇ 29ਵਾਂ ਦਰਜਾ ਹਾਸਲ ਟਾਮੀ ਪਾਲ ਨੂੰ ਪੰਜ ਸੈੱਟਾਂ ‘ਚ ਹਰਾਇਆ ਜਦਕਿ 27ਵੇਂ ਨੰਬਰ ਦੇ ਕਾਰੇਨ ਖਚਾਨੋਵ ਨੇ ਆਪਣੇ ਵਿਰੋਧੀ ਜੈਕ ਡ੍ਰੇਪਰ ਦੇ…