Author: editor
ਪੱਟੀ ਨੇੜੇ ਇਕ ਚਰਚ ‘ਤੇ ਹਮਲਾ ਕਰਕੇ ਭੰਨ ਤੋੜ ਕਰਨ ਦੀ ਘਟਨਾ ਦੀ ਪੁਲੀਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੂੰ ਇਸ ਘਟਨਾ ਨੂੰ ਡੂੰਘੀ ਸਾਜਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਬਾਜਵਾ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਪੱਟੀ ਦੇ ਪਿੰਡ ਠੱਕਰਪੁਰਾ ਦੇ ਗਿਰਜਾਘਰ ਪਹੁੰਚੇ, ਜਿੱਥੇ ਬੀਤੇ ਮੰਗਲਵਾਰ ਦੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਧਾਰਮਿਕ ਮੂਰਤੀਆਂ ਦੀ ਭੰਨ੍ਹ-ਤੋੜ ਕਰਕੇ ਇਕ ਕਾਰ ਨੂੰ ਅੱਗ ਲਾ ਦਿੱਤੀ ਸੀ।…
ਪੈਰਾਂ ਹੇਠੋਂ ਖਿਸਕੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਹੱਥ ਪੈਰ ਮਾਰ ਰਹੇ ਸ਼੍ਰੋਮਣੀ ਅਕਾਲੀ ਦੇ ਅੰਦਰੋਂ ਵੀ ਬਾਗੀ ਸੁਰਾਂ ਉੱਠ ਰਹੀਆਂ ਹਨ ਜਿਨ੍ਹਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਅਹਿਮ ਐਲਾਨ ਕੀਤੇ ਹਨ। ਇਨ੍ਹਾਂ ‘ਚ ਪ੍ਰਧਾਨ ਦੀ ਕੁਰਸੀ ‘ਤੇ ਦਸ ਸਾਲ ਤੋਂ ਵੱਧ ਸਮੇਂ ਨਾ ਰਹਿਣਾ ਅਤੇ ਇਕ ਪਰਿਵਾਰ ਨੂੰ ਇਕ ਟਿਕਟ ਹੀ ਦੇਣਾ ਸ਼ਾਮਲ ਹੈ। ਪਰ ਹੁਣ ਸੁਆਲ ਇਹ ਪੈਦਾ ਹੋ ਰਹੇ ਹਨ ਕਿ ਕੀ ਇਹ ਸਿਰਫ ਉੱਠ ਰਹੀ ਬਗ਼ਾਵਤ ਨੂੰ ਠੰਢਾ ਕਰਨ ਲਈ ਹੋਇਆ ਹੈ ਜਾਂ ਇਸ ਨੂੰ ਅਮਲੀਜਾਮਾ ਵੀ ਪਹਿਨਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ…
ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਅਤੇ ਪੰਥ ਦਰਦੀਆਂ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਜਨਤਕ ਲਹਿਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਤਹਿਤ 12 ਸਤੰਬਰ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਡਿਪਟੀ ਕਮਿਸ਼ਨਰਾਂ ਤੇ ਯੂ.ਟੀ. ਪ੍ਰਕਾਸ਼ਕ ਦੇ ਦਫ਼ਤਰਾਂ ਅੱਗੇ ਸ਼੍ਰੋਮਣੀ ਕਮੇਟੀ ਵੱਲੋਂ ਧਰਨੇ ਦਿੱਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸਿੱਖ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। ਇਸ ਸੰਘਰਸ਼ ਤਹਿਤ ਪੰਜਾਬ ‘ਚ ਦਸਤਖ਼ਤੀ ਮੁਹਿੰਮ ਵੀ ਆਰੰਭੀ ਜਾਵੇਗੀ ਤੇ ਇਹ ਫਾਰਮ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਜਾਣਗੇ। ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ…
ਮੈਕਸੀਕੋ ਦੇ ਮੱਧ ਸੂਬੇ ਮੋਰੇਲੋਸ ‘ਚ ਇਕ ਸਾਕਰ ਮੈਚ ‘ਚ ਹਥਿਆਰਬੰਦ ਸ਼ੱਕੀਆਂ ਨੇ ਫਾਇਰਿੰਗ ਕਰ ਦਿੱਤੀ ਜਿਸ ‘ਚ ਇਕ ਸਾਬਕਾ ਮੇਅਰ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਥਾਨਕ ਵਕੀਲ ਦੇ ਦਫ਼ਤਰ ਨੇ ਦਿੱਤੀ। ਦਫ਼ਤਰ ਮੁਤਾਬਕ ਫਾਇਰਿੰਗ ਦੀ ਘਟਨਾ ਯੇਕਾਪਿਕਸਟਲਾ ਸ਼ਹਿਰ ‘ਚ ਵਾਪਰੀ। ਦਫ਼ਤਰ ਮੁਤਾਬਕ ਹਥਿਆਰਬੰਦ ਸ਼ੱਕੀ ਆਏ ਅਤੇ ਉਥੇ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਿਚ ਯੇਕਾਪਿਕਸਟਲਾ ਦੇ ਸਾਬਕਾ ਮੇਅਰ ਰਿਫਿਊਜੀਓ ਅਮਾਰੋ ਲੂਨਾ ਸਮੇਤ ਦੋ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਹੋਰ ਲੋਕਾਂ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਦੱਸਿਆ ਕਿ…
23 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਵਿਲੀਅਮਜ਼ ਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਟੈਨਿਸ ਕੋਰਟ ‘ਤੇ ਕਈ ਰਿਕਾਰਡ ਕਾਇਮ ਕਰਨ ਵਾਲੀ 41 ਸਾਲਾ ਸੇਰੇਨਾ ਵਿਲੀਅਮਜ਼ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ‘ਚ ਹੀ ਹਾਰ ਗਈ ਪਰ ਉਸ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਯੂ.ਐੱਸ. ਓਪਨ ਉਸ ਦਾ ਆਖਰੀ ਟੂਰਨਾਮੈਂਟ ਹੋਵੇਗਾ। ਸ਼ੁੱਕਰਵਾਰ ਰਾਤ ਤਿੰਨ ਘੰਟੇ ਤੋਂ ਵੱਧ ਚੱਲੇ ਮੈਚ ‘ਚ ਉਸ ਨੂੰ ਅਜਲਾ ਤੋਮਲਾਜਾਨੋਵਿਕ ਤੋਂ 7-5, 6-7 (4), 6-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੇਰੇਨਾ ਦਾ ਸ਼ਾਟ ਨੈੱਟ ‘ਤੇ ਲੱਗਾ ਤਾਂ ਉਸ ਦੀਆਂ ਅੱਖਾਂ ਛਲਕ ਗਈਆਂ। ਉਸ ਨੇ ਮੈਚ ਤੋਂ…
ਪਾਕਿਸਤਾਨ ਏਸ਼ੀਆ ਕ੍ਰਿਕਟ ਕੱਪ ਦੇ ਗਰੁੱਪ ‘ਏ’ ਮੈਚ ‘ਚ ਹਾਂਗਕਾਂਗ ਨੂੰ 155 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਸੁਪਰ 4 ਮੁਕਾਬਲੇ ‘ਚ ਪਹੁੰਚ ਗਿਆ ਹੈ। ਹਾਂਗਕਾਂਗ ਦਾ ਕੋਈ ਵੀ ਬੱਲੇਬਾਜ਼ ਦੂਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦੇ ਮਿਲੇ ਸੱਦੇ ‘ਤੇ ਨਿਰਧਾਰਤ 20 ਓਵਰਾਂ ‘ਚ ਦੋ ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (57 ਗੇਂਦਾਂ ‘ਤੇ 78 ਦੌੜਾਂ) ਅਤੇ ਫਖ਼ਰ ਜ਼ਮਾਨ (41 ਗੇਂਦਾਂ ‘ਤੇ 53 ਦੌੜਾਂ) ਨੇ ਨੀਮ ਸੈਂਕੜੇ ਜੜੇ, ਜਦੋਂਕਿ ਖੁਸ਼ਦਿਲ ਸ਼ਾਹ ਨੇ 15 ਗੇਂਦਾਂ ‘ਚ 35 ਦੌੜਾਂ ਬਣਾਈਆਂ। ਗੇਂਦਬਾਜ਼ ਅਹਿਸਾਨ ਖ਼ਾਨ ਨੇ ਹਾਂਗਕਾਂਗ ਲਈ ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ…
ਕੌਫੀ ਚੇਨ ਚਲਾਉਣ ਵਾਲੀ ਦੁਨੀਆ ਦੀ ਨਾਮੀ ਕੰਪਨੀ ‘ਸਟਾਰਬਕਸ’ ਨੇ ਭਾਰਤੀ ਮੂਲ ਦੇ ਲਕਸ਼ਮਣ ਨਰਸਿਮ੍ਹਨ ਨੂੰ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ। ਉਹ ਇਕ ਅਪ੍ਰੈਲ 2023 ਨੂੰ ਅਹੁਦਾ ਸੰਭਾਲਣਗੇ। ਉਹ ਨਿਰਦੇਸ਼ਕ ਮੰਡਲ ਦਾ ਵੀ ਹਿੱਸਾ ਹੋਣਗੇ। ਇਸ ਤੋਂ ਪਹਿਲਾਂ ਨਰਸਿਮ੍ਹਨ ਡਿਊਰੈਕਸ ਕੰਡੋਮ, ਐਨਫੈਮਿਲ ਬੇਬੀ ਫਾਰਮੂਲਾ ਮਿਲਕ ਤੇ ਮਿਊਸਿਨੇਕਸ ਕੋਲਡ ਸਿਰਪ ਬਣਾਉਣ ਵਾਲੀ ਕੰਪਨੀ ਰੇਕਿਟ ਦੇ ਸੀ.ਈ.ਓ. ਸਨ। ਹੁਣ ਤਕ ਨਰਸਿਮ੍ਹਨ ਲੰਡਨ ‘ਚ ਕੰਮ ਕਰ ਰਹੇ ਸਨ ਪਰ ਉਨ੍ਹਾਂ ਨੂੰ ਆਪਣੀ ਨਵੀਂ ਜ਼ਿੰਮੇਵਾਰੀ ਲਈ ਸਿਆਟਲ ਆਉਣਾ ਪਵੇਗਾ। ਜਦ ਤੱਕ ਨਰਸਿਮ੍ਹਨ ਸਟਾਰਬਕਸ ਨਾਲ ਨਹੀਂ ਜੁੜਦੇ ਹਨ ਤਦ ਤੱਕ ਆਰਜ਼ੀ ਸੀ.ਈ.ਓ. ਹਾਵਰਡ ਸ਼ੁਲਤਸ ਕੰਪਨੀ ਦੀ ਅਗਵਾਈ ਕਰਨਾ ਜਾਰੀ ਰੱਖਣਗੇ। ਸਟਾਰਬਕਸ ਕੁਝ…
ਗੱਦੀਓਂ ਲਾਹੀ ਗਈ ਮਿਆਂਮਾਰ ਦੀ ਆਗੂ ਆਂਗ ਸਾਂ ਸੂ ਕੀ ਨੂੰ ਚੋਣਾਂ ਦੌਰਾਨ ਧੋਖਾਧੜੀ ਦੇ ਦੋਸ਼ ‘ਚ ਤਿੰਨ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਸੂ ਕੀ ਦੇਸ਼ ਦੇ ਫ਼ੌਜੀ ਸ਼ਾਸਕਾਂ ਵੱਲੋਂ ਲਾਏ ਅਪਰਾਧਿਕ ਦੋਸ਼ਾਂ ਕਰਕੇ ਪਹਿਲਾਂ ਹੀ ਜੇਲ੍ਹ ‘ਚ ਹੈ। ਕੋਰਟ ਵੱਲੋਂ ਸੁਣਾਈ ਸੱਜਰੀ ਸਜ਼ਾ ਨਾਲ ਸੂ ਕੀ ਨੂੰ ਹੁਣ 17 ਸਾਲ ਦੀ ਥਾਂ ਹੋਰ ਵੱਧ ਸਮਾਂ ਜੇਲ੍ਹ ‘ਚ ਰਹਿਣਾ ਪਏਗਾ। ਕੋਰਟ ਦਾ ਇਹ ਫੈਸਲਾ ਇਸ ਲਈ ਅਹਿਮ ਹੈ ਕਿਉਂਕਿ ਸੂ ਕੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕਰੈਸੀ ਨੂੰ ਸਿਆਸੀ ਤੌਰ ‘ਤੇ ਸਿੱਟੇ ਭੁਗਤਣੇ ਹੋਣਗੇ। ਫੌਜੀ ਸ਼ਾਸਕਾਂ ਨੇ ਦੇਸ਼ ‘ਚ ਅਗਲੇ ਸਾਲ ਨਵੇਂ ਸਿਰਿਓਂ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ…
ਗੁਜਰਾਤ ਦੰਗਿਆਂ ਦੇ ਕੇਸਾਂ ਵਿੱਚ ‘ਬੇਕਸੂਰ ਲੋਕਾਂ’ ਨੂੰ ਫਸਾਉਣ ਲਈ ਕਥਿਤ ਤੌਰ ‘ਤੇ ਮਨਘੜਤ ਸਬੂਤ ਪੇਸ਼ ਕਰਨ ਲਈ 25 ਜੂਨ ਨੂੰ ਗ੍ਰਿਫ਼ਤਾਰ ਕੀਤੀ ਗਈ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਨਾਲ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਚੀਫ਼ ਜਸਟਿਸ ਉਦੈ ਉਮੇਸ਼ ਲਲਿਤ, ਜਸਟਿਸ ਐੱਸ ਰਵਿੰਦਰ ਭੱਟ ਤੇ ਸੁਧਾਂਸ਼ੂ ਧੂਲੀਆ ਨੇ ਸੀਤਲਵਾੜ ਨੂੰ ਕਿਹਾ ਹੈ ਕਿ ਜਦੋਂ ਤੱਕ ਗੁਜਰਾਤ ਹਾਈ ਕੋਰਟ ਉਸ ਦੀ ਪੱਕੀ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ ਨਹੀਂ ਲੈ ਲੈਂਦੀ, ਉਦੋਂ ਤੱਕ ਉਹ ਆਪਣਾ ਪਾਸਪੋਰਟ ਹੇਠਲੀ ਅਦਾਲਤ ਕੋਲ ਜਮ੍ਹਾਂ ਕਰਵਾਏ। ਸਿਖਰਲੀ ਅਦਾਲਤ ਨੇ ਸੀਤਲਵਾੜ ਨੂੰ ਜਾਂਚ ਏਜੰਸੀ ਨਾਲ ਸਹਿਯੋਗ ਕਰਨ ਲਈ ਵੀ ਕਿਹਾ ਹੈ। ਸੀਤਲਵਾੜ ਨੂੰ ਅੰਤਰਿਮ…
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ ਅਤੇ ਧਮਕੀ ਦੇਣ ਵਾਲੇ ਨੇ ਖੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਦੱਸਿਆ ਹੈ। ਜਾਣਕਾਰੀ ਮੁਤਾਬਕ ਦੋ ਈਮੇਲ ਰਾਹੀਂ ਭੇਜੀਆਂ ਗਈਆਂ ਧਮਕੀਆਂ ‘ਚ ਕਿਹਾ ਗਿਆ ਹੈ ਕਿ ਜਿਹੋ ਜਿਹਾ ਸਿੱਧੂ ਮੂਸੇਵਾਲਾ ਦਾ ਹਾਲ ਕੀਤਾ ਸੀ, ਉਹੋ ਜਿਹਾ ਹੀ ਉਸਦਾ ਵੀ ਕਰ ਦਿੱਤਾ ਜਾਵੇਗਾ, ਜੇਕਰ ਉਹ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਨੂੰ ਲੈ ਕੇ ਬੋਲਣਾ ਬੰਦ ਨਹੀਂ ਕਰੇਗਾ। ਹਿੰਦੀ ‘ਚ ਲਿਖੀ ਗਈ ਧਮਕੀ ਭਰੀ ਈਮੇਲ…