Author: editor
ਬੀਤੀ ਰਾਤ ਪੱਟੀ ਨੇੜਲੇ ਪਿੰਡ ਠੱਕਰਪੁਰਾ ਸਥਿਤੀ ਚਰਚ ਅੰਦਰ ਦਾਖਲ ਹੋ ਕੇ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਚਰਚ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਧਾਰਮਿਕ ਬੁੱਤਾਂ ਨੂੰ ਤੋੜ ਦਿੱਤਾ ਗਿਆ ਅਤੇ ਚਰਚ ਦੇ ਪ੍ਰਬੰਧਕ ਦੀ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਇਸ ਘਟਨਾ ਦੇ ਵਿਰੋਧ ਵਜੋਂ ਸਥਾਨਕ ਈਸਾਈ ਭਾਈਚਾਰੇ ਵੱਲੋਂ ਇਨਸਾਫ਼ ਲਈ ਚਰਚ ਦੇ ਸਾਹਮਣੇ ਪੱਟੀ ਖੇਮਕਰਨ ਸੜਕ ਦੇ ਰੋਸ ਧਰਨਾ ਲਗਾਇਆ ਗਿਆ। ਬੀਤੀ ਰਾਤ ਘਟਨਾਂ ਤੋਂ ਤੁਰੰਤ ਬਾਅਦ ਪੁਲੀਸ ਸਬਡਵੀਜ਼ਨ ਪੱਟੀ ਦੇ ਅਧਿਕਾਰੀ ਸਤਨਾਮ ਸਿੰਘ ਸੰਧੂ ਤੇ ਥਾਣਾ ਸਦਰ ਦੇ ਮੁਖੀ ਸੁਖਬੀਰ ਸਿੰਘ ਮੌਕੇ ‘ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ। ਡੀ.ਐੱਸ.ਪੀ. ਪੱਟੀ ਸਤਨਾਮ ਸਿੰਘ ਦੱਸਿਆ ਕਿ ਬੀਤੀ ਅੱਧੀ ਰਾਤ12.45…
ਪਟਿਆਲਾ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਸਰੀਰਕ ਸ਼ੋਸ਼ਣ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਇਸ ਸਬੰਧੀ ਜ਼ੀਰਕਪੁਰ ਥਾਣੇ ‘ਚ ਐੱਸ.ਐੱਚ.ਓ. ਦੁਪਿੰਦਰ ਸਿੰਘ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ‘ਤੇ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਦਿਆਂ ਉਲਟਾ ਸੂਚਨਾ ਦੇਣ ਖ਼ਿਲਾਫ਼ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ…
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਉਸ ਮਗਰੋਂ ਉਨ੍ਹਾਂ ਆਪਣੀ ਵੱਖਰੀ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਸਨ। ਹੁਣ ਉਹ ਆਪਣੀ ਪਾਰਟੀ ਨੂੰ ਭਾਜਪਾ ‘ਚ ਮਰਜ਼ ਕਰ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁੱਤਰ ਰਣਇੰਦਰ ਸਿੰਘ ਨਾਲ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਤੇ ਕੌਮੀ ਪੱਧਰ ਦੇ ਮੁੱਦੇ ਵਿਚਾਰੇ। ਆਪਣੀ ਪਿੱਠ ਦਾ ਲੰਡਨ ਵਿੱਚੋਂ ਇਲਾਜ ਕਰਵਾ ਦੇਸ਼ ਪਰਤਣ ਮਗਰੋਂ ਉਨ੍ਹਾਂ ਮੋਦੀ ਨਾਲ ਮੁਲਾਕਾਤ ਕੀਤੀ। ਕੈਪਟਨ ਨੇ ਮੁਲਾਕਾਤ ਮਗਰੋਂ ਕਿਹਾ ਕਿ ਮੋਦੀ ਨਾਲ ਮਿਲਣੀ ਨਿੱਘ ਵਾਲੀ…
ਪੰਜਾਬੀ ਕਈ ਤਰ੍ਹਾਂ ਅਜੀਬ ਸ਼ੌਕ ਰੱਖਦੇ ਜਿਨ੍ਹਾਂ ‘ਚੋਂ ਇਕ ਗੱਡੀਆਂ ‘ਤੇ ਲਾਲ ਬੱਤੀਆਂ ਤੇ ਹੂਟਰ ਲਾਉਣ ਦਾ ਹੈ। ਹੁਣ ਇਸ ਤੋਂ ਅੱਗੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਟਰੈਕਟਰ ‘ਤੇ ਵੀ ਲਾਲ ਬੱਤੀਆਂ ਲਾਉਣ ਲੱਗੇ ਹਨ। ਅਜਿਹਾ ਹੀ ਇਕ ਮਾਮਲਾ ਸ੍ਰੀ ਕੀਰਤਪੁਰ ਸਾਹਿਬ ‘ਚ ਸਾਹਮਣੇ ਆਇਆ ਜਿੱਥੇ ਪੁਲੀਸ ਨੇ ਲਾਲ ਬੱਤੀ ਲੱਗੇ ਟਰੈਕਟਰ ਨੂੰ ਆਪਣੇ ਕਬਜ਼ੇ ‘ਚ ਲਿਆ ਹੈ। ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਵੱਲੋਂ ਸੜਕੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਗਈ ਜਿਸ ਤਹਿਤ ਥਾਣਾ ਮੁਖੀ ਗੁਰਵਿੰਦਰ ਸਿੰਘ ਵੱਲੋਂ ਸਥਾਨਕ ਪੁਰਾਣੇ ਬੱਸ ਅੱਡੇ ਵਿਖੇ ਇਕ ਲਾਲ ਬੱਤੀ ਲੱਗੇ ਟਰੈਕਟਰ ਨੂੰ ਘੇਰ…
ਕਾਂਗਰਸ ਤੇ ਅਕਾਲੀਆਂ ਤੋਂ ਅੱਗੇ ਲੋਕਾਂ ਨੇ ‘ਬਦਲਾਅ’ ਲਈ ਆਮ ਆਦਮੀ ਪਾਰਟੀ ਦੇ ਹੱਕ ‘ਚ ਫਤਵਾ ਦੇ ਕੇ ਨਵੀਂ ਸਰਕਾਰ ਚੁਣੀ। ਪਰ ਇਸ ਸਰਕਾਰ ਦੇ ਪੰਜ ਮਹੀਨੇ ਦੇ ਕਾਰਜਕਾਲ ‘ਚ ਵੀ 124 ਕਿਸਾਨ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਜਾਪਦਾ ਹੈ ਕਿ ਨਵੀਂ ਸਰਕਾਰ ਬਣਨ ਦੇ ਬਾਵਜੂਦ ਲੋਕਾਂ ਦੇ ਜੀਵਨ ਪੱਧਰ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਖੁਦਕੁਸ਼ੀ ਦਾ ਸਿਲਸਿਲਾ ਕਦੋਂ ਰੁਕੇਗਾ, ਇਸ ਸਵਾਲ ਦਾ ਜਵਾਬ ਸਮੁੱਚੀ ਕਿਸਾਨੀ ਤਲਾਸ਼ ਰਹੀ ਹੈ। ਐਤਕੀਂ ਨਰਮਾ ਪੱਟੀ ‘ਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਨੇ ਸੱਥਰ ਵਿਛਾਏ ਹਨ। ਮੁਕਤਸਰ ਤੇ ਫਾਜ਼ਿਲਕਾ ‘ਚ ਮੀਂਹ ਨੇ ਫ਼ਸਲ ਤਬਾਹ ਕਰ ਦਿੱਤੀ ਹੈ, ਜਦਕਿ ਬਠਿੰਡਾ ਤੇ…
ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੂੰ ਕਾਂਗਰਸ ‘ਚੋਂ ਕੱਢਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਮੀਟਿੰਗ ਕਰਕੇ ਇਸ ਮੁੱਦੇ ‘ਤੇ ਤਿੱਖੇ ਤੇਵਰ ਦਿਖਾਏ ਅਤੇ ਸਰਬਸੰਮਤੀ ਨਾਲ ਹਾਈ ਕਮਾਨ ਪਾਸੋਂ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ‘ਚ ਕਿਹਾ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਅਤੇ ਉਹ ਉਪ ਚੋਣਾਂ ਤੋਂ ਡਰਨ ਕਰਕੇ ਅਸਤੀਫਾ ਨਹੀਂ ਦੇ ਰਹੇ ਤੇ ਉਹ ਹੁਣ ਪੂਰੀ ਤਰ੍ਹਾਂ ਭਾਜਪਾ ਦੀ ਵਿਧਾਰਧਾਰਾ ਨਾਲ ਜੁੜ ਚੁੱਕੇ ਹਨ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ…
ਮੁਜ਼ਬੀਮ ਉਰ ਰਹਿਮਾਨ ਤੇ ਰਾਸ਼ਿਦ ਖਾਨ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਨਜ਼ੀਬਉੱਲ੍ਹਾ ਜ਼ਾਦਰਾਨ ਤੇ ਇਬ੍ਰਾਹਿਮ ਜ਼ਾਦਰਾਨ ਦੀਆਂ ਅਜੇਤੂ ਪਾਰੀਆਂ ਨਾਲ ਅਫਗਾਨਿਸਤਾਨ ਗਰੁੱਪ-ਬੀ ਮੈਚ ‘ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦੇ ਨਾਲ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ‘ਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਬਣ ਗਿਆ। ਬੰਗਲਾਦੇਸ਼ ਦੀਆਂ 128 ਦੌੜਾਂ ਦੀ ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਨੇ ਨਜ਼ੀਬਉੱਲ੍ਹਾ (17 ਗੇਂਦਾਂ ‘ਤੇ 6 ਛੱਕਿਆਂ ਤੇ 1 ਚੌਕੇ ਨਾਲ ਅਜੇਤੂ 43) ਤੇ ਇਬ੍ਰਾਹਿਮ (41 ਗੇਂਦਾਂ ‘ਤੇ 4 ਚੌਕਿਆਂ ਨਾਲ ਅਜੇਤੂ 42) ਵਿਚਾਲੇ ਚੌਥੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 9 ਗੇਂਦਾਂ ਬਾਕੀ ਰਹਿੰਦਿਆਂ 3…
ਗੁਰੂ ਹਰਸਹਾਏ ਨੇੜਲੇ ਪਿੰਡ ਦੇ ਵਸਨੀਕ ਅਤੇ ਮੁਹਾਲੀ ਰਹਿ ਕੇ ਕ੍ਰਿਕਟ ਸਿਖਲਾਈ ਲੈਣ ਮਗਰੋਂ ਭਾਰਤੀ ਟੀਮ ‘ਚ ਥਾਂ ਬਣਾਉਣ ਵਾਲੇ ਉੱਭਰਦੇ ਕ੍ਰਿਕਟਰ ਸੁ਼ਭਮਾਨ ਗਿੱਲ ਦੇ ਇਨ੍ਹੀਂ ਦਿਨੀਂ ਅਦਾਕਾਰਾ ਸਾਰਾ ਅਲੀ ਖਾਨ ਨਾਲ ਡੇਟਿੰਗ ਦੇ ਚਰਚੇ ਹੋ ਰਹੇ ਹਨ। ਸਾਰਾ ਅਦਾਕਾਰ ਸੈਫ ਅਲੀ ਖਾਨ ਤੇ ਉਸਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਧੀ ਹੈ। ਸ਼ੁਭਮਾਨ ਤੇ ਸਾਰਾ ਦੋਵਾਂ ਦੀ ਇਕ ਰੈਸਟੋਰੈਂਟ ‘ਚ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਉਜ਼ਮਾ ਮਰਚੈਂਟ ਨੇ ਜਾਰੀ ਕੀਤੀ ਹੈ ਜਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੁਭਮਨ ਤੇ ਸਾਰਾ ਮੁੰਬਈ ਦੇ ਇਕ ਰੈਸਟੋਰੈਂਟ ‘ਚ ਖਾਣਾ ਖਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਦੋਵਾਂ ਦੇ…
ਸੋਵੀਅਤ ਸੰਘ ਦੇ ਆਖਰੀ ਆਗੂ ਤੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਦਾ 91 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸ਼ੀਤ ਯੁੱਧ ਦਾ ਅੰਤ ਕੀਤਾ ਪਰ ਸੋਵੀਅਤ ਸੰਘ ਦੇ ਪਤਨ ਨੂੰ ਰੋਕਣ ‘ਚ ਅਸਫਲ ਰਹੇ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਗੰਭੀਰ ਬੀਮਾਰੀਆਂ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਕੇਂਦਰੀ ਕਲੀਨਿਕਲ ਹਸਪਤਾਲ ਦਾ ਹਵਾਲਾ ਦਿੰਦੇ ਹੋਏ ਮੀਡੀਆ ਰਿਪੋਰਟਾਂ ‘ਚ ਦੱਸਿਆ ਹੈ ਕਿ ਮਿਖਾਇਲ ਸਰਗੇਵਿਚ ਗੋਰਬਾਚੇਵ ਦੀ ਮੰਗਲਵਾਰ ਸ਼ਾਮ ਨੂੰ ਗੰਭੀਰ ਅਤੇ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਮਿਖਾਇਲ ਗੋਰਬਾਚੇਵ ਯੂਨਾਈਟਿਡ ਯੂਨੀਅਨ ਆਫ…
ਦੋ ਵਰ੍ਹੇ ਪਹਿਲਾਂ ਹਿਊਸਟਨ ‘ਚ ਲਾਪ੍ਰਵਾਹੀ ਨਾਲ ਗੋਲੀ ਚਲਾ ਕੇ ਔਰਤ ਨੂੰ ਮਾਰਨ ਦੇ ਮਾਮਲੇ ‘ਚ ਭਾਰਤੀ ਮੂਲ ਦੇ ਸਾਬਕਾ ਅਮਰੀਕੀ ਪੁਲਸ ਅਧਿਕਾਰੀ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ। ਟੈਕਸਾਸ ਦੀ ਇਕ ਅਦਾਲਤ ਨੇ ਰਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਰਵਿੰਦਰ ਸਿੰਘ ਖ਼ਿਲਾਫ਼ ਮੈਗੀ ਬਰੂਕਸ (30) ਦੀ ਗੋਲੀ ਮਾਰ ਕੇ ਹੋਈ ਮੌਤ ਦੇ ਮਾਮਲੇ ‘ਚ ਮੁਕੱਦਮਾ ਚੱਲ ਰਿਹਾ ਸੀ। ਟੈਰੈਂਟ ਦੇ ਜ਼ਿਲ੍ਹਾ ਫੌਜਦਾਰੀ ਵਕੀਲ ਦੇ ਦਫ਼ਤਰ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ। ਇਸ ‘ਚ ਕਿਹਾ ਗਿਆ ਹੈ ਕਿ ਜਦੋਂ ਵੀ ਤਾਕਤ ਦੀ ਵਰਤੋਂ ਨਾਲ ਕਿਸੇ ਨਾਗਰਿਕ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਮਾਮਲੇ…