Author: editor
ਅਮਰੀਕਾ ਦੇ 80 ਸਾਲਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ 2024 ‘ਚ ਹੋਣ ਵਾਲੀ ਚੋਣ ‘ਚ ਮੁੜ ਚੋਣ ਮੈਦਾਨ ‘ਚ ਨਿੱਤਰਨਗੇ। ਬਾਇਡਨ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ 2024 ‘ਚ ਮੁੜ ਚੋਣ ਮੈਦਾਨ ‘ਚ ਨਿੱਤਰਨਗੇ। ਬਾਇਡਨ ਨੇ ਅਮਰੀਕਨਾਂ ਤੋਂ ਹੋਰ ਸਮਾਂ ਮੰਗਦਿਆਂ ਕਿਹਾ ਕਿ ‘ਕੰਮ ਪੂਰਾ ਕਰਨ ਲਈ’ ਅਜੇ ਹੋਰ ਸਮੇਂ ਦੀ ਲੋੜ ਹੈ। ਬਾਇਡਨ 2020 ‘ਚ ਡੋਨਲਡ ਟਰੰਪ ਨੂੰ ਹਰਾ ਕੇ ਅਮਰੀਕੀ ਇਤਿਹਾਸ ‘ਚ ਮੁਲਕ ਦੇ ਸਭ ਤੋਂ ਉਮਰ ਦਰਾਜ਼ ਰਾਸ਼ਟਰਪਤੀ ਬਣੇ ਸਨ। ਬਾਇਡਨ ਨੇ ਉਪਰੋਕਤ ਐਲਾਨ ਤਿੰਨ ਮਿੰਟ ਦੇ ਪ੍ਰਮੋਸ਼ਨਲ ਵੀਡੀਓ ‘ਚ ਕੀਤਾ ਹੈ, ਜੋ ਇਕਹਿਰੇ ਸ਼ਬਦ-ਆਜ਼ਾਦੀ ਨਾਲ ਸ਼ੁਰੂ ਹੁੰਦਾ ਹੈ। ਬਾਇਡਨ…
ਭਾਰਤੀ ਸੁਰੱਖਿਆ ਫੋਰਸ ਦੇ 10 ਜਵਾਨ ਅੱਜ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ‘ਚ ਬਾਰੂਦੀ ਸੁਰੰਗ ‘ਚ ਹੋਏ ਧਮਾਕੇ ‘ਚ ਸ਼ਹੀਦ ਹੋ ਗਏ ਅਤੇ ਇਕ ਵਾਹਨ ਚਾਲਕ ਦੀ ਵੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਰਨਪੁਰ ਥਾਣਾ ਖੇਤਰ ‘ਚ ਨਕਸਲੀਆਂ ਨੇ ਬਾਰੂਦੀ ਸੁਰੰਗ ‘ਚ ਧਮਾਕਾ ਕਰ ਦਿੱਤਾ। ਇਸ ਘਟਨਾ ‘ਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ 10 ਜਵਾਨ ਸ਼ਹੀਦ ਹੋ ਗਏ ਅਤੇ ਇਕ ਵਾਹਨ ਚਾਲਕ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਰਨਪੁਰ ਥਾਣਾ ਖੇਤਰ ‘ਚ ਮਾਓਵਾਦੀ ਕੈਡਰ ਦੀ ਮੌਜੂਦਗੀ ਦੀ ਸੂਚਨਾ ‘ਤੇ ਦੰਤੇਵਾੜਾ ਤੋਂ ਡੀ.ਆਰ.ਜੀ. ਫੋਰਸ ਨੂੰ ਨਕਸਲ ਵਿਰੋਧੀ ਮੁਹਿੰਮ ‘ਚ ਰਵਾਨਾ ਕੀਤਾ ਗਿਆ ਸੀ। ਪੁਲੀਸ…
ਘਰ ਦੀ ਮੁਰੰਮਤ ‘ਤੇ 45 ਕਰੋੜ ਰੁਪਏ ਖਰਚ ਕਰਨ ਅਤੇ ਉਸ ਘਰ ‘ਚ 8-8 ਲੱਖ ਰੁਪਏ ਦਾ ਇਕ-ਇਕ ਪਰਦਾ ਲਵਾਉਣ ਵਾਲਾ ਆਮ ਆਦਮੀ ਨਹੀਂ ਹੋ ਸਕਦਾ। ਇਸ ਲਈ ਹੁਣ ਆਮ ਆਦਮੀ ਪਾਰਟੀ ਨੂੰ ਨਾਂ ਬਦਲ ਕੇ ‘ਖਾਸ ਆਦਮੀ ਪਾਰਟੀ’ ਕਰਨ ਲੈਣਾ ਚਾਹੀਦਾ ਹੈ। ਇਹ ਸਲਾਹ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਬਾਰੇ ਜੋ ਖੁਲਾਸੇ ਹੋਏ ਹਨ ਉਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਰਾਘਵ ਚੱਢਾ ਦੀ ਚੰਡੀਗੜ੍ਹ ਰਿਹਾਇਸ਼ ਸਮੇਤ ਕੇਜਰੀਵਾਲ ਦੇ ਪਦਚਿੰਨ੍ਹਾ ‘ਤੇ ਚੱਲੇ…
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਮੰਗਲਵਾਰ ਨੂੰ ਮੁਹਾਲੀ ਦੇ ਪ੍ਰਾਈਵੇਟ ਫੋਰਟਿਸ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਇਸ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ 21 ਅਪ੍ਰੈਲ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਉਹ ਆਈ.ਸੀ.ਯੂ. ਵਿੱਚ ਦਾਖ਼ਲ ਸਨ। ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਬਾਦਲ ਨੂੰ ਘਾਗ ਸਿਆਸਤਦਾਨ ਅਤੇ ਰਾਜਨੀਤੀ ਦੇ ਬਾਬਾ ਬੋਹੜ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ 95 ਸਾਲ ਦੀ ਉਮਰ ‘ਚ ਕਈ ਉਤਰਾਅ ਚੜ੍ਹਾਅ ਦੇਖੇ। ਸਿਆਸਤ ਦੇ ਸਿਖਰ ‘ਤੇ ਪਹੁੰਚਣ ਮਗਰੋਂ ਸਿਫਰ ਹੋ ਕੇ…
ਕੋਟਕਪੂਰਾ ਗੋਲੀ ਕਾਂਡ ਦੇ ਸਬੰਧ ਜਾਂਚ ਲਈ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ 2400 ਤੋਂ ਵੱਧ ਪੰਨਿਆਂ ਦੀ ਇਕ ਹੋਰ ਸਪਲੀਮੈਂਟਰੀ ਚਾਰਜਸ਼ੀਟ ਅਦਾਲਤ ‘ਚ ਪੇਸ਼ ਕੀਤੀ ਹੈ। ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ‘ਚ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਉਸ ਸਮੇਂ ਗ੍ਰਹਿ ਵਿਭਾਗ ਵੀ ਸੀ ਅਤੇ ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਯੂ/ਐੱਸ 173(8) ਪੇਸ਼ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਜਾਂਚ ਟੀਮ ਨੇ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਇਸ ‘ਚ ਮੁੱਖ ਸਾਜ਼ਿਸ਼ਘਾੜੇ ਦੱਸਿਆ ਹੈ।…
ਪਿਛਲੇ ਸਾਲ ਦੀ ਤਿੰਨ ਦਸੰਬਰ ਨੂੰ ਮਿਸੀਸਾਗਾ ਦੇ ਬ੍ਰਿਟਆਨੀਆ ਅਤੇ ਕ੍ਰੈਡਿਟਵਿਉ ਰੋਡ ਉਤੇ ਸਥਿਤ ਗੈਸ ਸਟੇਸ਼ਨ ‘ਤੇ ਕੰਮ ਕਰਦੀ 21 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ‘ਚ ਪੀਲ ਪੁਲੀਸ ਨੂੰ 30 ਸਾਲਾਂ ਦੇ ਧਰਮ ਸਿੰਘ ਧਾਲੀਵਾਲ ਦੀ ਪਹਿਲੀ ਡਿਗਰੀ ਦੇ ਕਤਲ ਦੇ ਦੋਸ਼ਾਂ ਤਹਿਤ ਤਲਾਸ਼ ਹੈ ਅਤੇ ਉਸ ਖ਼ਿਲਾਫ਼ ਕੈਨੇਡਾ ਭਰ ‘ਚ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਹਨ। ਹੋਮੀਸਾਈਡ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ‘ਚ ਧਰਮ ਧਾਲੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਉਸਦੇ ਖ਼ਿਲਾਫ਼ ਵਾਰੰਟ ਜਾਰੀ ਹੋਏ ਹਨ। ਇਸ ਮਾਮਲੇ ‘ਚ ਮੱਦਦ ਕਰਨ ਕਰਕੇ ਉਸਦੇ ਪਰਿਵਾਰਕ ਮੈਂਬਰ 25 ਸਾਲਾਂ ਪ੍ਰਿਤਪਾਲ ਧਾਲੀਵਾਲ…
ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਠੁਕਰਾ ਕੇ ਆਜ਼ਾਦ ਤੌਰ ‘ਤੇ ਖੁਦ ਵਿਧਾਇਕ ਬਣਨ ਅਤੇ ਨਾਲ ਹੀ ਆਪਣੇ ਭਰਾ ਨੂੰ ਵੀ ਆਜ਼ਾਰ ਤੌਰ ‘ਤੇ ਚੋਣ ਮੈਦਾਨ ‘ਚ ਉਤਾਰ ਕੇ ਵਿਧਾਇਕ ਬਣਾਉਣ ਦਾ ਇਤਿਹਾਸ ਸਿਰਜਣ ਵਾਲੇ ਬੈਂਸ ਭਰਾਵਾਂ ਦੇ ਭਾਜਪਾ ਨਾਲ ਜੁੜਨ ਦੀ ਚਰਚਾ ਚੱਲ ਰਹੀ ਹੈ। ਲੁਧਿਆਣਾ ਨਾਲ ਸਬੰਧਤ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਇਕੋ ਪਰਿਵਾਰ ‘ਚ ਇਕੱਠੇ ਆਜ਼ਾਦ ਵਿਧਾਇਕ ਬਣ ਕੇ ਮਿਸਾਲ ਕਾਇਮ ਕੀਤੀ ਸੀ। ਬਾਅਦ ‘ਚ ਉਨ੍ਹਾਂ ਲੋਕ ਇਨਸਾਫ਼ ਪਾਰਟੀ ਬਣਾਈ ਅਤੇ ਕੁਝ ਧਿਰਾਂ ਤੇ ਆਗੂਆਂ ਨਾਲ ਜੁੜਨ ਤੋਂ ਬਾਅਦ ਹੁਣ ਇਕ ਤਰ੍ਹਾਂ ਨਾਲ ਸਿਆਸੀ ਹਾਸ਼ੀਏ ‘ਤੇ ਧੱਕੇ ਹੋਏ ਬੈਂਸ ਭਰਾਵਾਂ ਦੇ ਭਾਜਪਾ ‘ਚ ਸ਼ਾਮਲ ਹੋਣ…
ਪੰਜ ਕੋਰੀਅਨ ਔਰਤਾਂ ਨੂੰ ਪਹਿਲਾਂ ਨਸ਼ੀਲੇ ਪਦਾਰਥ ਦੇ ਕੇ ਬੇਹੋਸ਼ ਕਰਨ ਅਤੇ ਫਿਰ ਉਨ੍ਹਾਂ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਇਕ ਭਾਰਤੀ ਮੂਲ ਦਾ ਵਿਅਕਤੀ ਪਾਇਆ ਗਿਆ ਹੈ। ਆਸਟਰੇਲੀਆ ‘ਚ ਰਹਿੰਦੇ ਭਾਰਤੀ ਮੂਲ ਦੇ ਬਾਲੇਸ਼ ਧਨਖੜ ‘ਤੇ ਇਹ ਦੋਸ਼ ਲੱਗੇ ਹਨ। ਧਨਖੜ ‘ਤੇ ਦੋਸ਼ ਸੀ ਕਿ ਉਸ ਨੇ ਸਿਡਨੀ ‘ਚ ਪੰਜ ਕੋਰੀਅਨ ਔਰਤਾਂ ਨੂੰ ਪਹਿਲਾਂ ਨਸ਼ੀਲੇ ਪਦਾਰਥ ਦੇ ਕੇ ਬੇਹੋਸ਼ ਕੀਤਾ ਅਤੇ ਫਿਰ ਉਨ੍ਹਾਂ ਨਾਲ ਜਬਰ-ਜਨਾਹ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਬਲੇਸ਼ ਧਨਖੜ ਸਿਆਸੀ ਤੌਰ ‘ਤੇ ਸਰਗਰਮ ਵਿਅਕਤੀ ਹੈ ਅਤੇ ਉਸ ਨੇ ਇਕ ਨਹੀਂ ਸਗੋਂ ਪੰਜ ਕੋਰੀਅਨ ਔਰਤਾਂ ਨੂੰ ਆਪਣੇ ਪਿਆਰ ਦੇ ਜਾਲ ‘ਚ ਫਸਾਇਆ ਅਤੇ ਉਨ੍ਹਾਂ…
ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰੰਡਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਵੀ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੋ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਰੋਜ਼ਾਨਾ ਕਿਤੇ ਨਾ…
ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਦੇ ਹੱਕ ‘ਚ ਜਿਥੇ ਭਾਜਪਾ ਦੇ ਕਈ ਕੇਂਦਰੀ ਆਗੂ ਵੋਟਾਂ ਮੰਗ ਰਹੇ ਹਨ ਉਥੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਚੋਣ ਪ੍ਰਚਾਰ ‘ਚ ਕੁੱਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪ ਚੋਣ ਕੇਂਦਰ ਦੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਲਈ ਵੋਟ ਹੋਵੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘ਆਪ’ ਸਰਕਾਰ ‘ਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਮੁਲਜ਼ਮ ਮੁਖਤਾਰ ਅੰਸਾਰੀ ਦੇ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਲਾਹ ਦਿੱਤੀ ਕਿ ਉਹ ਬੋਲਣ ਤੋਂ ਪਹਿਲਾਂ ਸੋਚ ਲੈਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ…