Author: editor
ਅਮਰੀਕਾ ਦੇ ਪੱਛਮੀ ਕੈਂਟੁਕੀ ‘ਚ ਪੁਰਸ਼ਾਂ ਦੇ ਇਕ ਸ਼ੈਲਟਰ ‘ਚ ਹੋਈ ਫਾਇਰਿੰਗ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ‘ਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਂਡਰਸਨ ਪੁਲੀਸ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਹਾਰਬਰ ਹਾਊਸ ਕ੍ਰਿਸ਼ਚੀਅਨ ਸੈਂਟਰ ‘ਚ ਇਕ ਸ਼ੂਟਰ ਦੇ ਹੋਣ ਦੀ ਸੂਚਨਾ ‘ਤੇ ਅਧਿਕਾਰੀਆਂ ਨੇ ਸ਼ਾਮ ਨੂੰ ਕਾਰਵਾਈ ਕੀਤੀ। ਹੈਂਡਰਸਨ ਸ਼ਹਿਰ ਦੇ ਕਮਿਸ਼ਨਰ ਰਾਬਰਟ ਪਰੂਇਟ ਨੇ ਇੰਡੀਆਨਾ ਦੇ ਇਵਾਂਸਵਿਲੇ ‘ਚ ਦੱਸਿਆ ਕਿ ਫਾਇਰਿੰਗ ਸ਼ਾਮ ਲਗਭਗ 7:40 ‘ਤੇ ਹੋਈ ਅਤੇ ਉਸ ਸਮੇਂ ਲਗਭਗ 15 ਲੋਕ ਕੇਂਦਰ ਦੇ ਅੰਦਰ ਸਨ। ਪੁਲੀਸ…
ਫੈਡਰਲ ਬਿਊਰ ਆਫ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਲੋਰੀਡਾ ਸਥਿਤ ਰਿਹਾਇਸ਼ ਤੋਂ ਬਰਾਮਦ ਕੀਤੇ ਗਏ 15 ਬਕਸਿਆਂ ‘ਚੋਂ 14 ‘ਚ ਗੁਪਤ ਦਸਤਾਵੇਜ਼ ਸਨ। ਐੱਫ.ਬੀ.ਆਈ. ਨੇ ਇਸ ਮਹੀਨੇ ਟਰੰਪ ਦੇ ਮਾਰ-ਏ-ਲਾਗੋ ਰਿਹਾਇਸ਼ ‘ਤੇ ਛਾਪੇ ਮਾਰਨ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਸ਼ੁੱਕਰਵਾਰ ਨੂੰ ਇਕ ਹਲਫਨਾਮਾ ਜਾਰੀ ਕੀਤਾ। ਐੱਫ.ਬੀ.ਆਈ. ਦੇ ਇਸ 32 ਪੰਨਿਆਂ ਦੇ ਹਲਫਨਾਮੇ ‘ਚ ਅਪਰਾਧਿਕ ਜਾਂਚ ਨੂੰ ਲੈ ਕੇ ਵਾਧੂ ਜਾਣਕਾਰੀਆਂ ਹਨ। ਇਸ ‘ਚ ਕਿਹਾ ਗਿਆ ਹੈ ਕਿ ਮਾਰ-ਏ-ਲਾਗੋ ਸਥਿਤ ਰਿਹਾਇਸ਼ ਤੋਂ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਗਏ। ਦਸਤਾਵੇਜ਼ਾਂ ‘ਚ ਜਾਂਚ ਦਾ ਸਭ ਤੋਂ ਮਹੱਤਵਪੂਰਨ ਵੇਰਵੇ ਪੇਸ਼ ਕੀਤਾ ਗਿਆ ਹੈ। ਪਰ ਐੱਫ.ਬੀ.ਆਈ. ਅਧਿਕਾਰੀਆਂ ਨੇ ਇਸ ‘ਚ…
ਇੰਡੀਆ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਸ਼ਨੀਵਾਰ ਨੂੰ ਇਕ ਸਮਾਰੋਹ ਦੌਰਾਨ ਜਸਟਿਸ ਉਦੈ ਉਮੇਸ਼ ਲਲਿਤ ਨੂੰ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ। ਸਮਾਗਮ ‘ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਕੇਂਦਰੀ ਮੰਤਰੀ ਸ਼ਾਮਲ ਹੋਏ। ਜਸਟਿਸ ਲਲਿਤ ਤੋਂ ਪਹਿਲਾਂ ਚੀਫ਼ ਜਸਟਿਸ ਦੇ ਰੂਪ ‘ਚ ਸੇਵਾਵਾਂ ਦੇਣ ਵਾਲੇ ਜਸਟਿਸ ਐੱਨ.ਵੀ. ਰਮੰਨਾ ਵੀ ਇਸ ਮੌਕੇ ਮੌਜੂਦ ਸਨ। ਜਸਟਿਸ ਲਲਿਤ ਨੂੰ ਇੰਡੀਆ ਦੇ 49ਵੇਂ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਦਾ ਰਸਮੀ ਨੋਟੀਫਿਕੇਸ਼ਨ 10 ਅਗਸਤ ਨੂੰ ਜਾਰੀ ਕੀਤਾ ਗਿਆ ਸੀ, ਜੋ ਕਿ 26 ਅਗਸਤ ਨੂੰ ਸੇਵਾਮੁਕਤ ਹੋਏ ਸਾਬਕਾ ਚੀਫ਼ ਜਸਟਿਸ ਰਮੰਨਾ ਵੱਲੋਂ ਕੀਤੀ ਗਈ ਸਿਫ਼ਾਰਸ਼ ਤੋਂ…
ਕੋਟਕਪੂਰਾ ਗੋਲੀ ਕਾਂਡ ‘ਚ ਪੁੱਛਗਿੱਛ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਭਖ ਗਿਆ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ। ਇਸ ਧਰਤੀ ਨੇ ਬਹੁਤ ਪੀੜਾਂ ਝੱਲੀਆਂ ਹਨ ਪਰ ਕੁਝ ਪੀੜਾਂ ਭੁੱਲਦੀਆਂ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਹਮਲਾ ਹੋਇਆ ਪਰ ਬੇਅਦਬੀ ਦੀ ਪੀੜ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ। ਧਾਲੀਵਾਲ ਨੇ ਕਿਹਾ ਕਿ ਇਨਸਾਫ਼ ਲੈਣ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤਕ ਲੜਾਈ ਜਾਰੀ…
ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ‘ਤੇ ਰਾਤ ਸਾਢੇ ਅੱਠ ਵਜੇ ਪਹੁੰਚਣ ਮਗਰੋਂ ਅਮਰੀਕਨ ਵੈੱਬਸਾਈਟ ‘ਵਾਈਸ ਨਿਊਜ਼’ ਲਈ ਕੰਮ ਕਰਨ ਵਾਲੇ ਅਮਰੀਕਨ ਪੱਤਰਕਾਰ ਅੰਗਦ ਸਿੰਘ ਨੂੰ ਤੁਰੰਤ ਬਾਅਦ ਨਿਊਯਾਰਕ ਲਈ ਵਾਪਸ ਭੇਜ ਦਿੱਤਾ ਗਿਆ। ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਫੇਸਬੁੱਕ ਪੋਸਟ ‘ਚ ਇਹ ਗੱਲ ਦਾ ਦਾਅਵਾ ਕੀਤਾ। ‘ਵਾਈਸ ਨਿਊਜ਼’ ਲਈ ਏਸ਼ੀਆ ਕੇਂਦਰਿਤ ਡਾਕੂਮੈਟਰੀ ਬਣਾਉਣ ਵਾਲੇ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਦੇ ਅਨੁਸਾਰ ਉਨ੍ਹਾਂ ਦਾ ਬੇਟਾ ਨਿੱਜੀ ਯਾਤਰਾ ਲਈ ਪੰਜਾਬ ਆ ਰਿਹਾ ਸੀ ਅਤੇ ਉਹ ਅਮਰੀਕਨ ਨਾਗਰਿਕ ਹੈ। ਉਹ 14 ਘੰਟਿਆਂ ਦੀ ਯਾਤਰਾ ਕਰਕੇ ਦਿੱਲੀ ਪਹੁੰਚਿਆ ਸੀ ਪਰ ਅਧਿਕਾਰੀਆਂ ਨੇ ਉਸ ਨੂੰ ਨਿਊਯਾਰਕ ਦੀ ਅਗਲੀ ਫਲਾਈਟ ‘ਚ ਬਿਠਾ ਕੇ…
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਇਨਸਾਫ਼ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ ‘ਚ ਆਸ ਨਾਲੋਂ ਵਧੇਰੇ ਇਕੱਠ ਹੋਇਆ। ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਇਸ ਕੈਂਡਲ ਮਾਰਚ ‘ਚ ਸ਼ਿਰਕਤ ਕੀਤੀ। ਇਸ ਸਮੇਂ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈਣ ਵਾਲਿਆਂ ਸਬੰਧੀ ਇਕ ਉੱਚ ਪੱਧਰੀ ਕਮਿਸ਼ਨ ਕਾਇਮ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਆਖ਼ਰਕਾਰ ਕਿਸ ਦੇ ਹੁਕਮਾਂ ਤੇ ਉਸ ਦੀ ਸਕਿਉਰਿਟੀ ਵਾਪਸ ਲਈ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਕੋਲ ਮੁੱਦਾ ਚੁੱਕਿਆ ਕਿ ਫਿਲਮ ਇੰਡਸਟਰੀ ਨਾਲ ਜੁੜੇ ਉਨ੍ਹਾਂ ਲੋਕਾਂ…
ਅਮਰੀਕਾ ਦੇ ਟੈਕਸਾਸ ‘ਚ ਚਾਰ ਭਾਰਤੀ ਮੂਲ ਦੀਆਂ ਅਮਰੀਕਨ ਔਰਤਾਂ ਦੇ ਗਰੁੱਪ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਵੀਡੀਓ ‘ਚ ਕਥਿਤ ਤੌਰ ‘ਤੇ ਮੁਲਜ਼ਮ ਔਰਤ ਭਾਰਤੀ-ਅਮਰੀਕਨ ਔਰਤਾਂ ਨਾਲ ਦੁਰਵਿਵਹਾਰ ਕਰਦੀ ਨਜ਼ਰ ਆ ਰਹੀ ਹੈ ਅਤੇ ਇੰਡੀਆ ਵਾਪਸ ਜਾਣ ਲਈ ਕਹਿ ਰਹੀ ਹੈ। ਇਹ ਘਟਨਾ ਬੁੱਧਵਾਰ ਰਾਤ ਨੂੰ ਟੈਕਸਾਸ ਦੇ ਡਲਾਸ ‘ਚ ਪਾਰਕਿੰਗ ਦੀ ਹੈ। ਵੀਡੀਓ ‘ਚ ਮੁਲਜ਼ਮ ਔਰਤ ਮੈਕਸੀਕਨ-ਅਮਰੀਕਨ ਹੈ ਅਤੇ ਭਾਰਤੀ-ਅਮਰੀਕਨ ਔਰਤਾਂ ਦੇ ਸਮੂਹ ‘ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਔਰਤ ਕਹਿੰਦੀ ਹੈ, ‘ਮੈਂ ਇੰਡੀਅਨ ਲੋਕਾਂ ਨਾਲ ਨਫ਼ਰਤ ਕਰਦੀ ਹਾਂ। ਇਹ ਸਾਰੇ ਭਾਰਤੀ…
ਇੰਡੀਆ ਦੇ 18 ਸਾਲਾ ਗ੍ਰੈਂਡ ਮਾਸਟਰਸ ਅਰਜੁਨ ਏਰੀਗਾਸੀ ਨੇ ਆਪਣੇ ਖੇਡ ਜੀਵਨ ‘ਚ ਹੁਣ ਤਕ ਦਾ ਸਭ ਤੋਂ ਮਜ਼ਬੂਤ ਆਬੂਧਾਬੀ ਮਾਸਟਰਸ ਸ਼ਤਰੰਜ ਦਾ ਖ਼ਿਤਾਬ ਜਿੱਤ ਕੇ ਇਕ ਵਾਰ ਫਿਰ ਸਾਰਿਆਂ ਨੂੰ ਪ੍ਰਭਾਵਿਤ ਕੀਤਾ। 31 ਦੇਸ਼ਾਂ ਦੇ 142 ਖਿਡਾਰੀਆਂ ਵਿਚਕਾਰ 9 ਰਾਊਂਡ ਦੇ ਇਸ ਟੂਰਨਾਮੈਂਟ ‘ਚ ਅਰਜੁਨ ਨੇ 6 ਜਿੱਤੇ ਅਤੇ 3 ਡਰਾਅ ਦੇ ਨਾਲ ਅਜੇਤੂ ਕਰਦੇ ਹੋਏ 7.5 ਅੰਕ ਬਣਾ ਕੇ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ। ਅਰਜੁਨ ਨੇ ਅੰਤਿਮ ਰਾਊਂਡ ‘ਚ ਸਫੈਦ ਮੋਹਰਾਂ ਨਾਲ ਖੇਡਦੇ ਹੋਏ ਸਪੇਨ ਦੇ ਡੇਵਿਡ ਓਂਟੋਨ ਖ਼ਿਲਾਫ਼ ਇਕ ਰੋਮਾਂਚਕ ਮੁਕਾਬਲਾ 72 ਚਾਲਾਂ ‘ਚ ਆਪਣੇ ਨਾਂ ਕੀਤਾ। ਅਰਜੁਨ ਇਸ ਜਿੱਤ ਤੋਂ ਬਾਅਦ ਵਿਸ਼ਵ ਰੈਂਕਿੰਗ ‘ਚ 25ਵੇਂ ਸਥਾਨ…
ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਵਿਸ਼ਵ ਦੀ ਦੂਜੇ ਨੰਬਰ ਦੀ ਜਾਪਾਨੀ ਜੋੜੀ ਤਾਕੁਰੋ ਹੋਕੀ ਅਤੇ ਯੁਗੋ ਕੋਬਾਯਾਸ਼ੀ ਨੂੰ ਹਰਾ ਕੇ ਨਵਾਂ ਇਤਿਹਾਸ ਰਚਿਆ। ਇਸ ਮਹੀਨੇ ਦੇ ਸ਼ੁਰੂ ‘ਚ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਵਿਸ਼ਵ ਦੀ 7ਵੇਂ ਨੰਬਰ ਦੀ ਭਾਰਤੀ ਜੋੜੀ ਨੇ ਖ਼ਿਤਾਬ ਦੀ ਦਾਅਵੇਦਾਰ ਅਤੇ ਪਿਛਲੀ ਚੈਂਪੀਅਨ ਜਾਪਾਨੀ ਜੋੜੀ ਖ਼ਿਲਾਫ਼ ਸ਼ਾਨਦਾਰ ਪ੍ਰਦਸ਼ਨ ਕੀਤਾ। ਇੰਡੀਆ ਨੇ ਇਹ ਮੁਕਾਬਲਾ ਇਕ ਘੰਟੇ ਤੇ 15 ਮਿੰਟ ‘ਚ 24-22, 15-21, 21-14 ਨਾਲ ਜਿੱਤ ਕੇ ਸੈਮਫਾਈਨਲ ‘ਚ ਥਾਂ ਪੱਕੀ ਕੀਤੀ। ਇਸ ਦੇ ਨਾਲ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ‘ਚ ਆਪਣੇ ਲਈ ਤਗ਼ਮਾ…
ਮਸਕਟ ਦੇ ਅਲ ਅਮਰਾਤ ਕ੍ਰਿਕਟ ਸਟੇਡੀਅਮ ‘ਚ ਹਾਂਗਕਾਂਗ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ। ਉਸ ਨੂੰ ਇੰਡੀਆ ਅਤੇ ਪਾਕਿਸਤਾਨ ਦੇ ਨਾਲ ਗਰੁੱਪ ਏ ‘ਚ ਰੱਖਿਆ ਗਿਆ ਹੈ। ਅਫਗਾਨਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਮੁਕਾਬਲੇ ਦੇ ਗਰੁੱਪ ਬੀ ‘ਚ ਹਨ। ਏਸ਼ੀਆ ਕੱਪ ਕੁਆਲੀਫਾਇਰ ਦਾ ਫਾਈਨਲ ਮੈਚ ਯੂ.ਏ.ਈ. ਅਤੇ ਹਾਂਗਕਾਂਗ ਲਈ ਫਾਈਨਲ ਵਰਗਾ ਸੀ। ਯੂ.ਏ.ਈ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.3 ਓਵਰਾਂ ‘ਚ 147 ਦੌੜਾਂ ਬਣਾਈਆਂ। ਉਸ ਲਈ ਚੁੰਡੰਗਾਪੋਇਲ ਰਿਜ਼ਵਾਨ ਨੇ 49 ਅਤੇ ਜ਼ਵਾਰ ਫਰੀਦ ਨੇ 43 ਦੌੜਾਂ ਦਾ ਯੋਗਦਾਨ ਪਾਇਆ। ਹਾਂਗਕਾਂਗ ਲਈ ਅਹਿਸਾਨ ਖਾਨ ਨੇ 24 ਦੌੜਾਂ ਦੇ ਕੇ…