Author: editor
ਕੂਹਣੀ ਦੀ ਸੱਟ ਕਾਰਨ ਇੰਡੀਆ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ 2022 ਵਿੱਚੋਂ ਬਾਹਰ ਹੋ ਗਈ ਹੈ। ਸਾਨੀਆ ਨੇ ਸੋਸ਼ਲ ਮੀਡੀਆ ਦਾ ਰੁਖ ਕਰਦੇ ਹੋਏ ਕਿਹਾ, ‘ਮੇਰੇ ਕੋਲ ਇਕ ਬੁਰੀ ਖ਼ਬਰ ਹੈ। ਦੋ ਹਫਤੇ ਪਹਿਲਾਂ ਕੈਨੇਡਾ ‘ਚ ਖੇਡਦੇ ਹੋਏ ਮੇਰੀ ਕੂਹਣੀ ‘ਚ ਸੱਟ ਲੱਗ ਗਈ ਸੀ। ਮੈਨੂੰ ਅਹਿਸਾਸ ਨਹੀਂ ਹੋਇਆ ਕਿ ਸੱਟ ਕਿੰਨੀ ਗੰਭੀਰ ਹੈ ਪਰ ਮੰਦਭਾਗੀ ਗੱਲ ਸਾਹਮਣੇ ਆਈ ਹੈ। ਜਾਂਚ ਰਿਪੋਰਟ ਅਨੁਸਾਰ ਮੇਰਾ ਇਕ ਸ਼ਿਰਾ (ਮਾਸਪੇਸ਼ੀ ਤੇ ਹੱਡੀ ਨੂੰ ਜੋੜਨ ਵਾਲਾ ਮਾਸ) ਫੱਟ ਗਿਆ ਹੈ।’ ਸਾਨੀਆ ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਯੂ.ਐੱਸ. ਓਪਨ 2022 ਉਸਦੇ ਕਰੀਅਰ ਦਾ ਆਖਰੀ ਟੂਰਨਾਮੈਂਟ…
ਜਲੰਧਰ ਸ਼ਹਿਰ ਦੇ ਬੈਡਮਿੰਟਨ ਖਿਡਾਰੀ ਅਭਿਨਵ ਠਾਕੁਰ ਨੂੰ ਸਪੇਨ ‘ਚ ਹੋਣ ਵਾਲੀ ਵਰਲਡ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਚੁਣਿਆ ਗਿਆ ਹੈ। ਇਹ ਚੈਂਪੀਅਨਸ਼ਿਪ 24 ਤੋਂ 30 ਅਕਤੂਬਰ ਤੱਕ ਚੱਲੇਗੀ। ਖਿਡਾਰੀਆਂ ਦੀ ਚੋਣ ਲਈ ਲਈ ਰਾਏਪੁਰ ‘ਚ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਟਰਾਇਲ ਕਰਵਾਏ ਗਏ ਜਿਸ ‘ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੁੱਖ ਮਹਿਮਾਨ ਵਜੋਂ ਅਭਿਨਵ ਨੂੰ ਸਨਮਾਨਿਤ ਕੀਤਾ ਹੈ। ਰੇਲਵੇ ਆਡਿਟ ਅਫਸਰ ਸੁਦਰਸ਼ਨ ਠਾਕੁਰ ਦੇ ਪੁੱਤਰ ਅਭਿਨਵ ਦੀ ਇਸ ਪੁਲਾਂਘ ਨੇ ਜਲੰਧਰ ਸ਼ਹਿਰ ਦਾ ਨਾਂ ਇਕ ਵਾਰ ਮੁੜ ਚਮਕਾ ਦਿੱਤਾ ਹੈ। ਸਾਲ 1999 ‘ਚ ਛੱਤੀਸਗੜ੍ਹ ‘ਚ ਆਯੋਜਿਤ ਚਾਰ ਰੋਜ਼ਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਜਲੰਧਰ ਸ਼ਹਿਰ ਦੇ…
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਹੁਣ ਤੱਕ ਭਾਰਤੀ ਮੂਲ ਦੇ 130 ਅਮਰੀਕਨ ਲੋਕਾਂ ਨੂੰ ਆਪਣੇ ਪ੍ਰਸ਼ਾਸਨ ‘ਚ ਅਹਿਮ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ, ਜੋ ਅਮਰੀਕਾ ਦੀ ਆਬਾਦੀ ਦਾ ਇਕ ਫੀਸਦੀ ਹਿੱਸਾ ਬਣਦਾ ਹੈ। ਅਜਿਹਾ ਕਰਕੇ ਉਨ੍ਹਾਂ ਸਿਰਫ ਭਾਈਚਾਰੇ ਨਾਲ ਆਪਣਾ ਵਾਅਦਾ ਹੀ ਪੂਰਾ ਕੀਤਾ ਹੈ ਸਗੋਂ ਡੋਨਲਡ ਟਰੰਪ ਅਤੇ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਟਰੰਪ ਨੇ 80 ਅਤੇ ਓਬਾਮਾ ਨੇ 60 ਭਾਰਤੀ ਅਮਰੀਕੀਆਂ ਨੂੰ ਅਹਿਮ ਅਹੁਦਿਆਂ ‘ਤੇ ਨਿਯੁਕਤ ਕੀਤਾ ਸੀ। 40 ਤੋਂ ਵੱਧ ਭਾਰਤੀ-ਅਮਰੀਕਨ ਵੱਖ-ਵੱਖ ਰਾਜਾਂ ਅਤੇ ਸੰਘੀ ਪੱਧਰਾਂ ‘ਤੇ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ, ਜਿਨ੍ਹਾਂ ‘ਚੋਂ ਚਾਰ ਅਮਰੀਕਨ ਪ੍ਰਤੀਨਿਧੀ ਸਭਾ ‘ਚ ਤਾਇਨਾਤ ਹਨ।…
ਅਮਰੀਕਾ ਦੇ ਉਵਾਲਡੇ ‘ਚ ਤਿੰਨ ਮਹੀਨੇ ਪਹਿਲਾਂ ਹੋਈ ਫਾਇਰਿੰਗ ਦੇ ਮਾਮਲੇ ‘ਚ ਪੁਲੀਸ ਮੁਖੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਫਾਇਰਿੰਗ ‘ਚ 19 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਉਵਾਲਡੇ ਸਕੂਲ ਦੇ ਬੋਰਡ ਆਫ਼ ਟਰੱਸਟੀਜ਼ ਨੇ ਪੁਲੀਸ ਮੁਖੀ ਪੀਟ ਅਰੇਡੋਂਡੋ ਨੂੰ ਬਰਖਾਸਤ ਕਰ ਦਿੱਤਾ। ਇਹ ਕਾਰਵਾਈ ਅਮਰੀਕਨ ਇਤਿਹਾਸ ‘ਚ ਕਲਾਸ ‘ਚ ਸਭ ਤੋਂ ਘਾਤਕ ਗੋਲੀਬਾਰੀ ਦੇ ਤਿੰਨ ਮਹੀਨੇ ਬਾਅਦ ਹੋਈ ਹੈ। ਪੀਟ ‘ਤੇ ਰਾਬ ਐਲੀਮੈਂਟਰੀ ਸਕੂਲ ‘ਚ ਗੋਲੀਬਾਰੀ ਦੌਰਾਨ ਕਈ ਗੰਭੀਰ ਗਲਤੀਆਂ ਕਰਨ ਦਾ ਦੋਸ਼ ਹੈ ਜਿਸ ਨਾਲ 19 ਵਿਦਿਆਰਥੀ ਅਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ ਸੀ। ਅਰੇਡੋਂਡੋ ਬਰਖਾਸਤ ਕੀਤੇ ਜਾਣ ਵਾਲੇ ਪਹਿਲੇ ਅਧਿਕਾਰੀ ਹਨ। ਐਰੇਡੋਂਡੋ 24…
ਭਾਰਤੀ ਜਨਤਾ ਪਾਰਟੀ ਨਾਲੋਂ ਤੋੜ-ਵਿਛੋੜੇ ਮਗਰੋਂ ਆਰ.ਜੇ.ਡੀ. ਨਾਲ ਗੱਠਜੋੜ ਕਰਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨ ‘ਚ ਸਫਲ ਰਹੇ। ਇਸ ਸਮੇਂ ਉਨ੍ਹਾਂ ਰੱਜ ਕੇ ਕੇਂਦਰ ਦੀ ਮੋਦੀ ਹਕੂਮਤ ਨੂੰ ਭੰਡਿਆ ਅਤੇ ਉਨ੍ਹਾਂ ਦੀ ਬੋਲ-ਬਾਣੀ ਦਰਸਾ ਰਹੀ ਸੀ ਕਿ ਉਹ 2024 ਦੀਆਂ ਚੋਣਾਂ ‘ਚ ਵਿਰੋਧੀ ਧਿਰ ਦਾ ਪ੍ਰਮੁੱਖ ਚਿਹਰਾ ਬਣ ਕੇ ਉੱਭਰ ਸਕਦੇ ਹਨ। ਭਾਜਪਾ ਨਾਲ ਗੱਠਜੋੜ ਕਰਕੇ ਬਣਾਈ ਬਿਹਾਰ ਸਰਕਾਰ ਭੰਗ ਹੋਣ ਤੋਂ ਬਾਅਦ ਭਾਵੇਂ ਬਿਹਾਰ ਨੂੰ ਨਵੀਂ ਸਰਕਾਰ ਮਿਲ ਗਈ ਪਰ ਸੀ.ਬੀ.ਆਈ. ਵੱਲੋਂ ਬਿਹਾਰ ‘ਚ ਆਰ.ਜੇ.ਡੀ. ਆਗੂਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਇਨ੍ਹਾਂ ਛਾਪਿਆਂ ਦੇ ਕੁਝ ਘੰਟਿਆਂ ਮਗਰੋਂ ਬਿਹਾਰ ‘ਚ ਨਵੀਂ ਬਣੀ…
ਨਿਊ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 660 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੀ ਸਹਾਇਤਾ ਨਾਲ ਟਾਟਾ ਮੈਮੋਰੀਅਲ ਸੈਂਟਰ (ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ) ਦੇਸ਼ ਨੂੰ ਸਮਰਪਿਤ ਕੀਤਾ। ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਡਾਕਟਰਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੁਝ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ। ਮੁੱਖ ਮੰਤਰੀ ਭਗਵੰਤ…
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ‘ਚ ਗੈਂਗਵਾਰ ਹੋ ਸਕਦੀ ਹੈ। ਸਿੱਧੂ ਮੂਸੇਵਾਲਾ ਕਤਲ ਲਈ ਜ਼ਿੰਮੇਵਾਰ ਸਮਝੇ ਜਾਂਦੇ ਅਤੇ ਇਸ ਸਮੇਂ ਪੁਲੀਸ ਹਿਰਾਸਤ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ‘ਤੇ ਹਮਲਾ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਬਾਰੇ ਅਲਰਟ ਕੀਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਵੱਡੀ ਪਲਾਨਿੰਗ ਦੀ ਤਿਆਰੀ ਕਰ ਰਿਹਾ ਹੈ। ਬੰਬੀਹਾ ਗੈਂਗ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ‘ਤੇ ਅਦਾਲਤੀ ਪੇਸ਼ੀ ਦੌਰਾਨ ਹਮਲਾ ਕਰ ਸਕਦਾ ਹੈ। ਇਹ ਵੀ ਖ਼ਬਰਾਂ ਹਨ ਕਿ…
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਮਾਨਸਾ ਜ਼ਿਲ੍ਹਾ ਦੇ ਪਿੰਡ ਮੂਸਾ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਸਮੇਂ ਮਜੀਠੀਆ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਟੌਤੀ ਤੋਂ ਇਲਾਵਾ ਜਿਨ੍ਹਾਂ ਨੇ ਇਸ ਬਾਬਤ ਜਾਣਕਾਰੀ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਉਨ੍ਹਾਂ ਦੀ ਸ਼ਨਾਖਤ ਜਤਨਕ ਕਰਕੇ ਉਨ੍ਹਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਹੀ ਇਕ ਹੋਣਹਾਰ ਕਲਾਕਾਰ ਸਦਾ ਦੀ ਨੀਂਦ ਸੌਂ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਧੂ ਦੀ…
ਯੂਕਰੇਨ-ਰੂਸ ‘ਚ ਚੱਲ ਰਹੀ ਜੰਗ ਤੋਂ ਬਾਅਦ ਕੈਨੇਡਾ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ‘ਤੇ ਇਨ੍ਹਾਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਵੈੱਬਸਾਈਟ ‘ਤੇ ਇਕ ਪ੍ਰੈੱਸ ਰਿਲੀਜ਼ ‘ਚ ਟਰੂਡੋ ਨੇ ਕਿਹਾ ਕਿ ਕੈਨੇਡਾ ਰੂਸੀ ਸਰਕਾਰ ਦੇ 62 ਨਜ਼ਦੀਕੀ ਸਹਿਯੋਗੀਆਂ ਅਤੇ ਇਕ ਰੱਖਿਆ ਖੇਤਰ ਦੀ ਯੂਨਿਟ ‘ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਰਿਹਾ ਹੈ। ਰਿਲੀਜ਼ ਅਨੁਸਾਰ ਜਿਹੜੇ ਲੋਕਾਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਉਨ੍ਹਾਂ ‘ਚ ਰੂਸ ਦੇ ਸੰਘੀ ਗਵਰਨਰ ਅਤੇ ਖੇਤਰੀ ਮੁਖੀ, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਮੌਜੂਦਾ ਵਰਤਮਾਨ ‘ਚ ਪ੍ਰਵਾਨਿਤ ਰੱਖਿਆ ਖੇਤਰ ਦੀਆਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਸਮੇਤ ਉੱਚ ਅਹੁਦਿਆਂ…
ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਿਕ ਇੰਡੀਆ ਤੋਂ ਸਟੱਡੀ ਵੀਜ਼ਾ ਬਿਨੈਕਾਰਾਂ ਲਈ ਕੈਨੇਡਾ ਬਣਿਆ ਸਭ ਤੋਂ ਵੱਡੀ ਤਰਜੀਹ ਹੈ। ਅੰਕੜਿਆਂ ਅਨੁਸਾਰ 2015 ਤੋਂ 2021 ਤੱਕ ਕੈਨੇਡਾ ਨੂੰ ਦੁਨੀਆ ਭਰ ਤੋਂ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਇਕ ਤਿਹਾਈ ਤੋਂ ਵੱਧ ਸਿਰਫ ਇੰਡੀਆ ਤੋਂ ਸਨ। ਇਸ ਸਮੇਂ ਦੌਰਾਨ 8,93,849 (37.65%) ਭਾਰਤੀ ਨਾਗਰਿਕਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਹੈ। ਪਿਛਲੇ ਕੁਝ ਸਾਲਾਂ ‘ਚ ਕੈਨੇਡਾ ਨੂੰ ਪ੍ਰਾਪਤ ਹੋਣ ਵਾਲੀਆਂ ਸਟੱਡੀ ਵੀਜ਼ਾ ਅਰਜ਼ੀਆਂ ‘ਚ ਵਾਧਾ ਹੋਇਆ ਹੈ ਅਤੇ ਇਸਦੇ ਨਾਲ ਇੰਡੀਆ ਤੋਂ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਵਧੀਆਂ ਹਨ। 2015 ‘ਚ 38,432 ਇੰਡੀਆ ਤੋਂ ਬਿਨੈਕਾਰਾਂ ਨੇ ਕੈਨੇਡਾ…