Author: editor
29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਵਾਸਤੇ 25 ਅਗਸਤ ਨੂੰ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕੈਂਡਲ ਮਾਰਚ ਸ਼ਾਮ 4 ਵਜੇ ਮਾਨਸਾ ਤੋਂ ਲੈ ਕੇ ਪਿੰਡ ਜਵਾਹਰਕੇ ਤੱਕ ਸ਼ਾਂਤਮਈ ਢੰਗ ਨਾਲ ਕੱਢਿਆ ਜਾਵੇਗਾ। ਪਿੰਡ ਜਵਾਹਰਕੇ ਤੱਕ ਇਹ ਮਾਰਚ ਉਸ ਥਾਂ ਜਾ ਕੇ ਖ਼ਤਮ ਹੋਵੇਗਾ ਜਿਸ ਥਾਂ ‘ਤੇ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰੀਆਂ ਗਈਆਂ ਸਨ। ਇਹ ਕੈਂਡਲ ਮਾਰਚ ਲਕਸ਼ਮੀ ਨਰਾਇਣ ਮੰਦਿਰ, ਨੇੜੇ ਪੁਰਾਣੀ ਅਨਾਜ ਮੰਡੀ ਤੋਂ…
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ.ਆਈ.ਪੀ. ਸੁਰੱਖਿਆ ਕਟੌਤੀ ਦੇ ਮਾਮਲੇ ਦੀ ਮੁੜ ਸਮੀਖਿਆ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਹਾਈ ਕੋਰਟ ਨੇ ਪੰਜ ਅਗਸਤ ਨੂੰ ਇਸ ਬਾਰੇ ਦਰਜਨਾਂ ਪਟੀਸ਼ਨਾਂ ‘ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਹਾਈ ਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਨੇ ਵੀ.ਆਈ.ਪੀ. ਸੁਰੱਖਿਆ ਕਟੌਤੀ ਬਾਬਤ ਕਰੀਬ 45 ਸਿਆਸੀ ਹਸਤੀਆਂ ਵੱਲੋਂ ਦਾਇਰ ਪਟੀਸ਼ਨਾਂ ਦਾ ਨਿਪਟਾਰਾ ਕਰ ਦਿੱਤਾ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਸੁਰੱਖਿਆ ਕਟੌਤੀ ਤੋਂ ਪ੍ਰਭਾਵਿਤ ਹਸਤੀਆਂ ਦੀ ਸੁਰੱਖਿਆ ਦੀ ਮੁੜ ਸਮੀਖਿਆ ਕੀਤੀ ਜਾਵੇ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ 29 ਮਈ ਨੂੰ 424…
ਭਾਰਤੀ ਹਾਕੀ ਟੀਮ ‘ਚ ਖੇਡਦੇ ਪੰਜਾਬ ਦੇ ਖਿਡਾਰੀਆਂ ਨੂੰ ਸਾਲ ਪਹਿਲਾਂ ਓਲੰਪਿਕਸ ‘ਚ ਕਾਂਸੀ ਦਾ ਤਗ਼ਮਾ ਜਿੱਤਣ ਬਾਅਦ ਪੰਜਾਬ ਸਰਕਾਰ ਨੇ ਨੌਕਰੀਆਂ ਦੇਣ ਦੇ ਆਫ਼ਰ ਲੈਟਰ ਦਿੱਤੇ ਸੀ। ਪੰਜਾਬ ‘ਚ ਹਾਕੀ ਟੀਮ ਦੀ ਜਿੱਤ ਦੇ ਜ਼ਸ਼ਨ ਵੀ ਖੂਬ ਮਨਾਏ ਗਏ ਸਨ। ਇਨ੍ਹਾਂ ਖਿਡਾਰੀਆਂ ਦਾ ਸੂਬਾ ਵਾਸੀਆਂ ਨੇ ਸਵਾਗਤ ਵੀ ਬਹੁਤ ਠਾਠ ਨਾਲ ਕੀਤਾ ਸੀ ਪਰ ਟੋਕੀਓ ‘ਚ ਤਗ਼ਮਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਦੇ ਪੱਲੇ ਅਜੇ ਤੱਕ ਨਿਰਾਸ਼ਾ ਹੀ ਪਈ ਹੈ। ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ‘ਚ ਇਨ੍ਹਾਂ ਖਿਡਾਰੀਆਂ ਵਰੁਣ ਕੁਮਾਰ, ਹਾਰਦਿਕ ਸਿੰਘ ਰਾਏ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਨੇ ਕਿਹਾ ਕਿ ਹਾਕੀ ਦੀ ਟੀਮ ਨੇ 41…
ਲੰਡਨ ਓਲੰਪਿਕਸ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਟੋਕੀਓ ‘ਚ ਹਾਂਗਕਾਂਗ ਦੀ ਚੇਉਂਗ ਨਗੇਨ ਯੀ ‘ਤੇ ਸਿੱਧੀਆਂ ਗੇਮਾਂ ‘ਚ ਜਿੱਤ ਦਰਜ ਕਰ ਕੇ ਬੀ.ਡਬਲਿਊ.ਐੱਫ. ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ‘ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸਾਇਨਾ ਨੇ ਪਹਿਲੇ ਗੇੜ ਦੇ ਇਸ ਮੈਚ ‘ਚ ਨਗੇਨ ਯੀ ਨੂੰ 38 ਮਿੰਟ ਵਿਚ 21-19, 21-9 ਨਾਲ ਮਾਤ ਦਿੱਤੀ। ਵਰਲਡ ਚੈਂਪੀਅਨਸ਼ਿਪ ‘ਚ ਚਾਂਦੀ ਤੇ ਕਾਂਸੇ ਦੇ ਤਗ਼ਮੇ ਜਿੱਤ ਚੁੱਕੀ ਇਹ 32 ਸਾਲਾ ਖਿਡਾਰਨ ਪ੍ਰੀ ਕੁਆਰਟਰ ਫਾਈਨਲ ‘ਚ ਪੁੱਜ ਗਈ ਹੈ ਕਿਉਂਕਿ ਦੂਜੇ ਗੇੜ ਦੀ ਉਨ੍ਹਾਂ ਦੀ ਵਿਰੋਧੀ ਨਾਜੋਮੀ ਓਕੁਹਾਰਾ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਇਸ ਨਾਲ ਸਾਇਨਾ ਨੂੰ ਬਾਈ ਮਿਲ ਗਈ।…
ਪੜ੍ਹਾਈ ਲਈ ਗਏ ਤਿੰਨ ਭਾਰਤੀ ਵਿਦਿਆਰਥੀਆਂ ਦੀ ਸਕਾਟਲੈਂਡ ‘ਚ ਸੜਕ ਹਾਦਸੇ ‘ਚ ਮੌਤ ਦੇ ਮਾਮਲੇ ‘ਚ ਪੁਲੀਸ ਜਾਣਕਾਰੀ ਦੀ ਅਪੀਲ ਕਰ ਰਹੀ ਹੈ। ਇਸ ਹਾਦਸੇ ਤੋਂ ਬਾਅਦ ਚੌਥਾ ਭਾਰਤੀ ਨਾਗਰਿਕ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ। ਹੈਦਰਾਬਾਦ ਦੇ ਪਵਨ ਬਸ਼ੇਟੀ ਅਤੇ ਬੈਂਗਲੁਰੂ ਦੇ ਗਿਰੀਸ਼ ਸੁਬਰਾਮਨੀਅਮ ਦੋਵੇਂ ਐਰੋਨਾਟਿਕਲ ਇੰਜਨੀਅਰਿੰਗ ਦੇ ਵਿਦਿਆਰਥੀ ਸਨ ਅਤੇ ਲੈਸਟਰ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਪ੍ਰਾਪਤ ਕਰ ਰਹੇ ਸਨ। ਜਦੋਂਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਆਂਧਰਾ ਪ੍ਰਦੇਸ਼ ਦੇ ਨੇਲੋਰ ਦੇ ਰਹਿਣ ਵਾਲੇ 30 ਸਾਲਾ ਉਸ ਦੇ ਦੋਸਤ ਸੁਧਾਕਰ ਮੋਦਪੱਲੀ ਦੀ ਵੀ ਇਸ ਹਾਦਸੇ ‘ਚ ਮੌਤ ਹੋ ਗਈ। ਕੈਸਲ ਸਟਾਕਰ ਨੇੜੇ ਏ 828 ਹਾਈਵੇਅ ‘ਤੇ ਸੜਕ ਹਾਦਸੇ ‘ਚ…
ਸਟੈਟਿਸਟਿਕਸ ਕੈਨੇਡਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੀ ਆਬਾਦੀ 2021 ‘ਚ 38.2 ਮਿਲੀਅਨ ਤੋਂ ਵੱਧ ਕੇ 2043 ‘ਚ 52.5 ਮਿਲੀਅਨ ਅਤੇ 2068 ‘ਚ 74 ਮਿਲੀਅਨ ਦੇ ਵਿਚਕਾਰ ਹੋ ਸਕਦੀ ਹੈ। ਇਸ ਤਰ੍ਹਾਂ 2068 ਤੱਕ ਕੈਨੇਡਾ ਦੀ ਆਬਾਦੀ ਦੁੱਗਣੀ ਹੋ ਕੇ 74 ਮਿਲੀਅਨ ਤੱਕ ਪਹੁੰਚਣ ਦੇ ਆਸਾਰ ਹਨ। ਰਾਸ਼ਟਰੀ ਅੰਕੜਾ ਏਜੰਸੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਂਝ ਖੇਤਰਫਲ ਦੇ ਹਿਸਾਬ ਨਾਲ ਕੈਨੇਡਾ ਬਹੁਤ ਵੱਡਾ ਮੁਲਕ ਹੈ ਜਦਕਿ ਇਸ ਦੀ ਆਬਾਦੀ ਖੇਤਰਫਲ ਦੇ ਮੁਕਾਬਲੇ ਬਹੁਤ ਘੱਟ ਹੈ। ਇਕ ਮੱਧਮ-ਵਿਕਾਸ ਦੇ ਦ੍ਰਿਸ਼ ‘ਚ ਕੈਨੇਡਾ ਦੀ ਆਬਾਦੀ 2043 ‘ਚ 47.8 ਮਿਲੀਅਨ ਅਤੇ 2068 ‘ਚ 56.5 ਮਿਲੀਅਨ ਤੱਕ ਪਹੁੰਚ ਜਾਵੇਗੀ। ਸਟੈਟਿਸਟਿਕਸ ਕੈਨੇਡਾ…
ਸਰੀ ਸ਼ਹਿਰ ਦੀ ਪੰਜਾਬੀ ਮੂਲ ਦੀ ਬਾਸਕਟਬਾਲ ਦੀ ਖਿਡਾਰਨ ਹਰਲੀਨ ਕੌਰ ਸਿੱਧੂ ਦੇ ਜੀਵਨ ‘ਤੇ ਕੇਂਦਰਿਤ ‘ਪ੍ਰੈਸ ਬ੍ਰੇਕਰ’ ਨਾਂਅ ਦੀ ਡਾਕੂਮੈਂਟਰੀ ਫ਼ਿਲਮ ਬਣਾਈ ਗਈ ਹੈ। ਹਰਲੀਨ ਕੌਰ ਨੇ ਯੂ.ਐੱਸ. ‘ਚ ਬਾਸਕਟਬਾਲ ਦਾ ਇਤਿਹਾਸ ਰਚਿਆ। ਅਮਰੀਕਾ ਦੀ ਨੈਸ਼ਨਲ ਐਥਲੈਟਿਕ ਦੇ ਹੋਏ ਮੁਕਾਬਲਿਆਂ ‘ਚ ਹਿੱਸਾ ਲੈ ਕੇ ਇਸ ਪਹਿਲੀ ਪੰਜਾਬਣ ਨੇ ਪੂਰੀ ਦੁਨੀਆਂ ‘ਚ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਸੀ। ਹਰਲੀਨ ਬਾਸਕਟਬਾਲ ਖੇਡਣ ਵਾਲੀ ਪਹਿਲੀ ਦੱਖਣ ਏਸ਼ੀਅਨ ਕੈਨੇਡੀਅਨ ਹੈ। ਇਸ ਦਸਤਾਵੇਜ਼ੀ ਫ਼ਿਲਮ ‘ਚ ਦੱਸਿਆ ਗਿਆ ਹੈ ਕਿ ਕਿਵੇਂ ਹਰਲੀਨ ਸਿੱਧੂ ਸਰੀ ‘ਚ ਸ਼ੁਰੂਆਤ ਤੋਂ ਲੈ ਕੇ ਅਮਰੀਕਾ ‘ਚ ਬਾਸਕਟਬਾਲ ਇਤਿਹਾਸ ਬਣਾਉਣ ਲਈ ਵੱਡੀ ਹੋਈ। ‘ਪ੍ਰੈਸ ਬ੍ਰੇਕਰ’ ਡਾਕੂਮੈਂਟਰੀ ਹਰਲੀਨ ਸਿੱਧੂ ਦੀ ਕਹਾਣੀ ਦੱਸਦੀ…
ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬਧਤ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ‘ਚ ਸੋਲੋ ਪਾਇਲਟ ਬਣਕੇ ਕੈਨੇਡਾ ‘ਚ ਇਤਿਹਾਸ ਰਚਿਆ ਹੈ। ਓਂਟਾਰੀਓ ‘ਚ ਭਾਵੇਂ ਜਪਗੋਬਿੰਦ ਦੀ ਉਮਰ ਹਜੇ ਕਾਰ ਡਰਾਈਵਿੰਗ ਦਾ ਲਾਈਸੈਂਸ ਲੈਣ ਦੇ ਯੋਗ ਨਹੀਂ ਪਰ ਟਰਾਂਸਪੋਰਟ ਕੈਨੇਡਾ ਨੇ ਉਸਨੂੰ ਜਹਾਜ਼ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ। ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ। ਜਪਗੋਬਿੰਦ ਨੇ ਪਾਇਲਟ ਬਨਣ ਦੀ ਤਿਆਰੀ ਬੀ.ਸੀ. ਤੋਂ ਸ਼ੁਰੂ ਕੀਤੀ। ਐਲਬਰਟਾ ਅਤੇ ਓਂਟਾਰੀਓ ‘ਚ ਸਿਖਲਾਈ ਉਪਰੰਤ ਆਖਰੀ ਟਰੇਨਿੰਗ ਕਿਊਬਿਕ ‘ਚ ਪੂਰੀ ਕੀਤੀ ਹੈ। ਜਪਗੋਬਿੰਦ ਸ਼ੁਰੂ ਤੋਂ ਹੀ ਆਨਰ ਰੋਲ ਵਿਦਿਆਰਥੀ ਰਿਹਾ ਹੈ। ਮੈਥੇਮੈਟਿਕਸ,…
ਪੰਜਾਬ ਦੇ ਕਈ ਅਧਿਕਾਰੀ ਕੈਨੇਡਾ ਤੇ ਅਮਰੀਕਾ ਵੱਖ-ਵੱਖ ਮੁਲਕਾਂ ਦੀ ਪੀ.ਆਰ. ਲਈ ਬੈਠੇ ਹਨ। ਅਜਿਹਾ ਸਰਕਾਰੀ ਨਿਯਮ ਉਲੰਘ ਕੇ ਅਤੇ ਸਰਕਾਰ ਨੂੰ ਓਹਲੇ ‘ਚ ਰੱਖ ਕੀਤਾ ਹੋਇਆ ਹੈ। ਇਨ੍ਹਾਂ ‘ਚੋਂ ਬਹੁਤੇ ਅਧਿਕਾਰੀਆਂ ਦੇ ਬੱਚੇ ਵੀ ਵਿਦੇਸ਼ਾਂ ‘ਚ ਜਾਂ ਤਾਂ ਪੜ੍ਹਾਈ ਲਈ ਗਏ ਹੋਏ ਹਨ ਜਾਂ ਪੱਕੇ ਹੋ ਕੇ ਕਾਰੋਬਾਰ ਤੇ ਨੌਕਰੀਆਂ ਕਰ ਰਹੇ ਹਨ। ਇਹ ਅਧਿਕਾਰੀਆਂ ਪੰਜਾਬ ‘ਚ ਬੈਠ ਕੇ ਉਨ੍ਹਾਂ ਦੀ ਆਰਥਿਕ ਮੱਦਦ ਵੀ ਕਰਦੇ ਹਨ। ਪੰਜਾਬ ਸਰਕਾਰ ਹੁਣ ਅਜਿਹੇ ਅਧਿਕਾਰੀਆਂ ਖ਼ਿਲਾਫ਼ ਸਖਤੀ ਦੇ ਰੌਂਅ ‘ਚ ਹੈ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰੀਆਂ ‘ਤੇ ਸ਼ਿਕੰਜਾ ਕੱਸਦਿਆਂ ਹੁਣ ਫ਼ੈਸਲਾ ਕੀਤਾ…
ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਸਗਟਰਾਂ ਵੱਲੋਂ ਕਤਲ ਕੀਤੇ ਜਾਣ ਤੋਂ ਬਾਅਦ ਹੁਣ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਨਾਂ ਦੇ ਫੇਸਬੁੱਕ ਪੇਜ ‘ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ‘ਚ ਦਵਿੰਦਰ ਬੰਬੀਹਾ ਗਰੁੱਪ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ‘ਚ ਮਨਕੀਰਤ ਔਲਖ ਸਮੇਤ ਗੋਲਡੀ ਬਰਾੜ, ਜੱਗੂ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਪੋਸਟ ‘ਚ ਦਵਿੰਦਰ ਬੰਬੀਹਾ ਗਰੁੱਪ ਨੇ ਲਿਖਿਆ, ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ਸਭ ਸ਼ੇਰ ਭਰਾਵਾਂ ਨੂੰ। ਦਵਿੰਦਰ ਬੰਬੀਹਾ ਫਰਾਂਸ ਵਾਲੀ ਆਈ.ਡੀ. ਬੰਦ ਹੋ ਗਈ ਹੈ ਕੁਝ ਕਾਰਨਾਂ ਕਰਕੇ, ਇਸ ਲਈ…