Author: editor
ਪਾਕਿਸਤਾਨ ਦੇ ਅਸ਼ਾਂਤ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਇਕ ਪੁਲੀਸ ਥਾਣੇ ‘ਚ ਹੋਏ ਆਤਮਘਾਤੀ ਹਮਲੇ ‘ਚ 8 ਪੁਲੀਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਆਧਿਕਾਰੀਆਂ ਨੇ ਸਾਂਝੀ ਕੀਤੀ। ਧਮਾਕਾ ਸਵਾਤ ਘਾਟੀ ਦੇ ਕਬਾਲ ਥਾਣੇ ‘ਚ ਹੋਇਆ। ਥਾਣੇ ‘ਚ ਅੱਤਵਾਦ ਰੋਕੂ ਵਿਭਾਗ ਤੇ ਇਕ ਮਸਜਿਦ ਵੀ ਹੈ। ਖੈਬਰ ਪਖਤੂਨਖ਼ਵਾ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਅਖ਼ਤਰ ਹਿਆਤ ਖ਼ਾਨ ਨੇ ਕਿਹਾ ਕਿ ਸੁਰੱਖਿਆ ਅਧਿਕਾਰੀ ਪੂਰੇ ਸੂਬੇ ‘ਚ ਹਾਈ ਅਲਰਟ ‘ਤੇ ਹਨ। ਪੁਲੀਸ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 20…
ਕੀਨੀਆ ‘ਚ ਪਾਦਰੀ ਦੇ ਕਹਿਣ ‘ਤੇ 47 ਲੋਕਾਂ ਨੇ ਭੁੱਖੇ ਰਹਿ ਕੇ ਸਮੂਹਿਕ ਖੁਦਕੁਸ਼ੀ ਕਰ ਲਈ। ਪੁਲੀਸ ਨੂੰ ਇਹ ਲਾਸ਼ਾਂ ਇਕ ਪਾਦਰੀ ਦੀ ਜ਼ਮੀਨ ਤੋਂ ਮਿਲੀਆਂ ਹਨ। ਕੀਨੀਆ ਦੇ ਸ਼ਾਕਾਹੋਲਾ ਜੰਗਲ ‘ਚ ਪੁਲੀਸ ਨੂੰ ਅਜੇ ਵੀ ਹੋਰ ਲਾਸ਼ਾਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਗੁੱਡ ਨਿਊਜ਼ ਇੰਟਰਨੈਸ਼ਨਲ ਚਰਚ ਦੇ ਇਕ ਪਾਦਰੀ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਉਹ ਭੁੱਖੇ ਮਰ ਜਾਣ ਤਾਂ ਉਹ ਸਵਰਗ ‘ਚ ਜਾ ਕੇ ਯਿਸੂ ਨੂੰ ਮਿਲਣਗੇ। ਹਾਲਾਂਕਿ ਪਿਛਲੇ ਤਿੰਨ ਦਿਨਾਂ ਤੋਂ ਪੁਲੀਸ ਵੱਲੋਂ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲਾਸ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮਾਲਿੰਦੀ…
ਸਨਰਾਈਜ਼ਰਸ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਵਿਚਕਾਰ ਹੋਏ ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਦਿੱਲੀ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਲੋ ਸਕੋਰਿੰਗ ਮੁਕਾਬਲੇ ‘ਚ ਦਿੱਲੀ ਨੇ ਹੈਦਰਾਬਾਦ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੀ ਟੀਮ ਵੱਲੋਂ ਦਿੱਤੇ 145 ਦੌੜਾਂ ਦੇ ਟੀਚੇ ਦੇ ਜਵਾਬ ‘ਚ ਹੈਦਰਾਬਾਦ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ਗੁਆ ਕੇ ਮਹਿਜ਼ 137 ਦੌੜਾਂ ਹੀ ਬਣਾ ਸਕੀ। ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਟੀਮ ਨੇ ਪਹਿਲੇ ਹੀ ਓਵਰ ‘ਚ ਵਿਕਟ ਗੁਆ ਦਿੱਤੀ। ਸਲਾਮੀ ਬੱਲੇਬਾਜ਼ ਸਾਲਟ ਆਪਣੀ ਪਹਿਲੀ ਗੇਂਦ ‘ਤੇ ਹੀ ਭੁਵਨੇਸ਼ਵਰ ਕੁਮਾਰ ਹੱਥੋਂ…
ਆਸਟਰੇਲੀਆ ਦੇ ਸਿਡਨੀ ਕ੍ਰਿਕਟ ਗਰਾਊਂਡ ਵਿਖੇ ਇਕ ਗੇਟ ਦਾ ਨਾਮ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਦਾ ਉਦਘਾਟਨ ਸਚਿਨ ਤੇਂਦੁਲਕਰ ਦੇ 50ਵੇਂ ਜਨਮ ਦਿਨ ਮੌਕੇ ਕੀਤਾ ਗਿਆ। ਤੇਂਦੁਲਕਰ ਸੋਮਵਾਰ ਨੂੰ 50 ਸਾਲ ਦੇ ਹੋ ਗਏ। ਉਨ੍ਹਾਂ ਨੇ ਐੱਸ.ਸੀ.ਜੀ. (ਸਿਡਨੀ ਕ੍ਰਿਕਟ ਗਰਾਊਂਡ) ‘ਤੇ 5 ਟੈਸਟਾਂ ‘ਚ 157 ਦੀ ਔਸਤ ਨਾਲ 785 ਦੌੜਾਂ ਬਣਾਈਆਂ ਜਿਸ ‘ਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਨਾਬਾਦ 241 ਰਿਹਾ। ਤੇਂਦੁਲਕਰ ਨੇ ਐੱਸ.ਸੀ.ਜੀ. ਨੂੰ ਇੰਡੀਆ ਤੋਂ ਬਾਹਰ ਆਪਣਾ ਪਸੰਦੀਦਾ ਕ੍ਰਿਕਟ ਮੈਦਾਨ ਦੱਸਿਆ। ਤੇਂਦੁਲਕਰ ਨੇ ਐੱਸ.ਸੀ.ਜੀ. ਵੱਲੋਂ ਜਾਰੀ ਬਿਆਨ ‘ਚ ਕਿਹਾ, ‘ਸਿਡਨੀ ਕ੍ਰਿਕਟ ਗਰਾਊਂਡ ਇੰਡੀਆ ਤੋਂ ਬਾਹਰ ਮੇਰਾ ਪਸੰਦੀਦਾ ਮੈਦਾਨ ਰਿਹਾ ਹੈ।…
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਐੱਫ.ਆਈ.ਆਰ. ਦਰਜ ਨਾ ਕੀਤੇ ਜਾਣ ਦਾ ਦੋਸ਼ ਲਗਾਉਣ ਵਾਲੀਆਂ 7 ਮਹਿਲਾ ਪਹਿਲਵਾਨਾਂ ਦੀ ਪਟੀਸ਼ਨ ‘ਤੇ ਮੰਗਲਵਾਰ ਨੂੰ ਦਿੱਲੀ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਪੀ.ਐੱਸ. ਨਰਸਿਮਹਾ ਦੀ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਬਾਵਜੂਦ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ…
ਇੰਡੀਆ ‘ਚ ਅਗਲੇ ਸਾਲ ਦੀਆਂ ਆਮ ਚੋਣਾਂ ‘ਚ ਭਾਜਪਾ ਦੇ ਟਾਕਰੇ ਲਈ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੇ ਇਰਾਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੀ ਆਪਣੀ ਹਮਰੁਤਬਾ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਦਰਮਿਆਨ ਹੋਈ ਬੈਠਕ ਨੂੰ ‘ਸਕਾਰਾਤਮਕ’ ਦੱਸਿਆ ਗਿਆ ਹੈ। ਬੈਠਕ ਦੌਰਾਨ ਬੈਨਰਜੀ ਨੇ ਕੁਮਾਰ ਨੂੰ ਕਿਹਾ ਕਿ ਉਹ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਮਿਲ ਬੈਠ ਕੇ ਤਿਆਰੀਆਂ’ ਕਰਨ ਲਈ ਆਪਣੇ ਪਿੱਤਰੀ ਰਾਜ ਤੇ ਜੈਪ੍ਰਕਾਸ਼ ਦੇ ਬਿਹਾਰ ਤੋਂ ਸਰਬ ਪਾਰਟੀ ਰਣਨੀਤੀ ਇਜਲਾਸ ਸੱਦਣ। ਇਹ ਬੰਦ ਕਮਰਾ ਮੀਟਿੰਗ ਚਾਰ ਘੰਟੇ ਦੇ ਕਰੀਬ ਚੱਲੀ ਤੇ ਇਸ ਮੌਕੇ ਬਿਹਾਰ ਦੇ ਉਪ ਮੁੱਖ ਮੰਤਰੀ…
ਪੰਜਾਬ ‘ਚ ਇਕ ਵਾਰ ਫਿਰ ਬੇਅਦਬੀ ਦੀ ਘਟਨਾ ਵਾਪਰੀ ਹੈ ਅਤੇ ਇਸ ਵਾਰ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਪਾਠ ਕਰਦੇ ਪਾਠੀ ਸਿੰਘਾਂ ‘ਤੇ ਇਕ ਨੌਜਵਾਨ ਨੇ ਹਮਲਾ ਕੀਤਾ। ਇਸ ਨੌਜਵਾਨ ਨੇ ਦੋਵੇਂ ਪਾਠੀ ਸਿੰਘਾਂ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਸਾਰੀ ਘਟਨਾ ਗੁਰਦੁਆਰੇ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ। ਇਸ ‘ਚ ਨੌਜਵਾਨ ਮੁੱਖ ਦਰਵਾਜ਼ੇ ਤੋਂ ਗੁੱਸੇ ‘ਚ ਕੁਝ ਇਸ਼ਾਰੇ ਕਰਦਾ ਅਤੇ ਹਾਜ਼ਰ ਸੰਗਤ ਨੂੰ ਬਾਹਰ ਜਾਣ ਲਈ ਕਹਿੰਦਾ ਹੋਇਆ ਦਾਖ਼ਲ ਹੁੰਦਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਅਤੇ ਸੰਗਤ ਗੁਰੂਘਰ ‘ਚ ਨਤਮਸਤਕ ਹੋ…
ਪੰਜਾਬੀਆਂ ਦੀ ਵਧੇਰੇ ਵਸੋਂ ਵਾਲੇ ਸ਼ਹਿਰ ਸਰੀ ‘ਚ ਚਾਰ ਸਾਲ ਬਾਅਦ ਵਿਸਾਖੀ ਦਾ ਨਗਰ ਕੀਰਤਨ ਸਜਾਇਆ ਗਿਆ। ਖ਼ਰਾਬ ਮੌਸਮ ਦੇ ਬਾਵਜੂਦ ਇਸ ‘ਚ ਲੱਖਾਂ ਦੀ ਗਿਣਤੀ ‘ਚ ਸੰਗਤ ਨੇ ਸ਼ਮੂਲੀਅਤ ਕੀਤੀ। ਕੈਨੇਡਾ ਦੇ ਹੋਰ ਸੂਬਿਆਂ ਤੋਂ ਇਲਾਵਾ ਅਮਰੀਕਾ ਦੀ ਵੀ ਵੱਡੀ ਗਿਣਤੀ ਸੰਗਤ ਨੇ ਨਗਰ ਕੀਰਤਨ ‘ਚ ਹਾਜ਼ਰੀ ਭਰੀ। ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਨਗਰ ਕੀਰਤਨ ਪਿਛਲੇ 24 ਸਾਲਾਂ ਤੋਂ ਸਜਾਇਆ ਜਾਂਦਾ ਹੈ। ਗੁਰਦੁਆਰੇ ਤੋਂ ਰਵਾਨਗੀ ਮੌਕੇ ਕੈਨੇਡੀਅਨ ਫੌਜ ਦੀ ਟੁਕੜੀ ਨੇ ਹਥਿਆਰ ਉਲਟੇ ਕਰ ਕੇ ਸਲਾਮੀ ਦਿੱਤੀ। ਇਸ ਦੌਰਾਨ ਸੂਬਾ ਸਰਕਾਰ ਦੇ ਕਈ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ…
ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਪਰਿਵਾਰ ਦੀ ਮਾਲਕੀ ਵਾਲੀ ਗਰੀਨ ਕੰਪਨੀ ਦੀਆਂ 14 ਬੱਸਾਂ ਨੂੰ ਕੁਰਕ ਕਰਨ ਦੇ ਹੁਕਮ ਜਾਰੀ ਹੋਏ ਹਨ। ਇਹ ਆਦੇਸ਼ ਫਰੀਦਕੋਟ ਦੇ ਸਿਵਲ ਜੱਜ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ ਜਾਰੀ ਕੀਤੇ ਹਨ। ਗਰੀਨ ਰੋਡਵੇਜ਼ ਦੀਆਂ ਇਸ ਵੇਲੇ 30 ਤੋਂ ਵੱਧ ਬੱਸਾਂ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਗਰੀਨ ਰੋਡਵੇਜ਼ ਦੇ 7 ਮੁਲਾਜ਼ਮਾਂ ਨੇ ਕੰਪਨੀ ਖ਼ਿਲਾਫ਼ 1996 ‘ਚ ਰੋਸ ਮੁਜ਼ਾਹਰਾ ਕੀਤਾ ਸੀ ਅਤੇ ਉਸ ਤੋਂ ਬਾਅਦ ਕੰਪਨੀ ਨੇ ਰੋਸ ਮੁਜ਼ਾਹਰਾ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਪੜਤਾਲ ਕਰਕੇ ਉਨ੍ਹਾਂ ਨੂੰ ਕੰਪਨੀ ਦਾ ਨੁਕਸਾਨ ਕਰਨ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਨੌਕਰੀ ਤੋਂ ਕੱਢ ਦਿੱਤਾ ਸੀ ਪਰ ਲੇਬਰ ਕੋਰਟ ਨੇ ਮਈ…
ਪਿੰਡ ਰੋਡੇ ਤੋਂ ਪੁਲੀਸ ਵੱਲੋਂ ‘ਗ੍ਰਿਫ਼ਤਾਰ’ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਨਹੀਂ ਕੀਤਾ, ਸਗੋਂ ਉਸ ਨੇ ਆਤਮ ਸਮਰਪਣ ਕੀਤਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਦੇ ਜੱਦੀ ਪਿੰਡ ਜੱਲੂਪੁਰ ਖੇੜਾ ‘ਚ ਅੱਜ ਮਾਹੌਲ ਆਮ ਵਾਂਗ ਸੀ। ਲੋਕ ਸ਼ਾਂਤ ਸਨ ਤੇ ਪਿੰਡ ‘ਚ ਪੁਲੀਸ ਵੀ ਨਹੀਂ ਸੀ। ਕੁਝ ਚਿੱਟ ਕੱਪੜੀਏ ਪੁਲੀਸ ਮੁਲਾਜ਼ਮ ਪਿੰਡ ‘ਚ ਤਾਇਨਾਤ ਸਨ ਜੋ ਪਰਿਵਾਰਕ ਮੈਂਬਰਾਂ ਅਤੇ ਆਉਣ-ਜਾਣ ਵਾਲਿਆਂ ‘ਤੇ ਨਜ਼ਰ ਰੱਖ ਰਹੇ ਸਨ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਗਰੋਂ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੇ ਮੀਡੀਆ…