Author: editor
ਵਾਤਾਵਰਨ ਪ੍ਰੇਮੀਆਂ ਨੇ ਕੀਤੇ ਐਲਾਨ ‘ਤੇ ਅਮਲ ਕਰਦਿਆਂ ਸਤਲੁਜ ਦਰਿਆ ‘ਚ ਪੈਂਦੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਰੋਕਣ ਲਈ ਹਜ਼ਾਰਾਂ ਬੋਰੀਆਂ ਮਿੱਟੀ ਨਾਲ ਭਰ ਕੇ ਬੰਨ੍ਹ ਮਾਰ ਦਿੱਤਾ। ਜਮਹੂਰੀ ਕਿਸਾਨ ਸਭਾ ਦੀ ਅਗਵਾਈ ‘ਚ ਇਹ ‘ਐਕਸ਼ਨ’ ਸਿਰੇ ਚੜ੍ਹਿਆ। ਪੁਲੀਸ ਨੇ ਸਮਾਗਮ ਰੋਕਣ ਲਈ ਖੱਲਰ ਪਾਉਣ ਦੀ ਕੋਸ਼ਿਸ਼ ਕੀਅਤੇ ਸਕੂਲ ‘ਚ ਲੱਗਿਆ ਟੈਂਟ ਵੀ ਪੁਟਵਾਇਆ। ਪਰ ਵਾਤਾਵਰਨ ਪ੍ਰੇਮੀਆਂ ਦੇ ਹੌਸਲੇ ਪਸਤ ਨਹੀਂ ਹੋਏ ਅਤੇ ਉਨ੍ਹਾਂ ਆਪਣੇ ਮਿਥੇ ਨਿਸ਼ਾਨੇ ਦੀ ਪੂਰਤੀ ਬੰਨ੍ਹ ਮਾਰ ਕੇ ਕੀਤੀ। ਜਥੇਬੰਦੀ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਇਸ ਸਮੇਂ ਕਿਹਾ ਕਿ ਜਿੰਨਾ ਚਿਰ ਸਰਕਾਰ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਅਤੇ ਲੋਕਾਂ…
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਡੋਂ ਬੇਟ ‘ਚ ਸੌ ਸਾਲ ਪੁਰਾਣੀ ਮਸਜਿਦ ਭਾਈਚਾਰਕ ਏਕਤਾ ਦਾ ਪ੍ਰਤੀਕ ਬਣੀ ਹੋਈ ਹੈ ਕਿਉਂਕਿ ਪਿੰਡ ‘ਚ ਕੋਈ ਵੀ ਮੁਸਲਿਮ ਪਰਿਵਾਰ ਨਹੀਂ, ਇਸ ਦੇ ਬਾਵਜੂਦ ਹਿੰਦੂ ਤੇ ਸਿੱਖ ਇਸ ਦੀ ਸੰਭਾਲ ਕਰਦੇ ਹਨ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਹੁਣ ਇਸ ਪਿੰਡ ‘ਚ ਕੋਈ ਵੀ ਮੁਸਲਮਾਨ ਨਹੀਂ ਰਹਿੰਦਾ ਪਰ ਮਸਜਿਦ ‘ਚ ਹਾਲੇ ਵੀ ਦੁਆ ਮੰਗੀ ਜਾਂਦੀ ਹੈ ਅਤੇ ਰੋਜ਼ਾਨਾ ਦੀਵਾ ਜਗਾਇਆ ਜਾਂਦਾ ਹੈ। ਕਈ ਦਹਾਕਿਆਂ ਤੋਂ ਪਿੰਡ ਦੇ ਹਿੰਦੂਆਂ ਤੇ ਸਿੱਖਾਂ ਵੱਲੋਂ ਮਸਜਿਦ ਦੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਲਈ ਇਹ ਆਸਥਾ ਦਾ ਪਵਿੱਤਰ ਸਥਾਨ ਹੈ। ਪਿੰਡ ਦੇ 56 ਸਾਲਾ ਵਿਅਕਤੀ ਪ੍ਰੇਮ ਚੰਦ ਨੇ 2009 ‘ਚ ਇਸ…
29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਢਾਈ ਮਹੀਨੇ ਬੀਤ ਜਾਣ ਮਗਰੋਂ ਵੀ ਛੇਵਾਂ ਸ਼ੂਟਰ ਦੀਪਕ ਉਰਫ ਮੁੰਡੀ ਪੁਲੀਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ। ਵਿਸ਼ੇਸ਼ ਜਾਂਚ ਟੀਮ ਛੇਵੇਂ ਸ਼ੂਟਰ ਦਾ ਪਤਾ ਲਾਉਣ ‘ਚ ਅਸਫਲ ਰਹੀ ਹੈ। ਪੰਜਾਬ ਪੁਲੀਸ ਵੱਲੋਂ ਛੇਵੇਂ ਸ਼ਾਰਪਸ਼ੂਟਰ ਨੂੰ ਕਾਬੂ ਕਰਨ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਛਾਪੇ ਮਾਰਨ ਲਈ ਵਿਸ਼ੇਸ਼ ਟੀਮਾਂ ਭੇਜੀਆਂ ਗਈਆਂ ਸਨ ਪਰ ਪੁਲੀਸ ਦੇ ਹੱਥ ਹਾਲੇ ਵੀ ਖਾਲੀ ਹਨ। ਪੁਲੀਸ ਅਨੁਸਾਰ ਇਸ ਕਤਲ ਮਾਮਲੇ ‘ਚ ਛੇ ਸ਼ੂਟਰਾਂ ਦੀ ਸ਼ਨਾਖਤ ਹੋ ਗਈ ਹੈ ਅਤੇ ਉਹ ਸਿੱਧੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ‘ਚ ਹਨ। ਇਨ੍ਹਾਂ ਸ਼ਾਰਪਸ਼ੂਟਰਾਂ…
ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ ਹਰਾ ਕੇ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਚੌਥੀ ਵਾਰ ਟੋਰਾਂਟੋ ਓਪਨ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ। ਦੋ ਵਾਰ ਦੀ ਨੈਸ਼ਨਲ ਬੈਂਕ ਓਪਨ ਚੈਂਪੀਅਨ ਹਾਲੇਪ ਨੇ ਆਪਣੀ ਅਮਰੀਕਨ ਵਿਰੋਧੀ ਨੂੰ 2-6, 6-3, 6-4 ਨਾਲ ਹਰਾਇਆ। ਜਨਵਰੀ ‘ਚ ਮੈਲਬੋਰਨ 250 ਜਿੱਤਣ ਤੋਂ ਬਾਅਦ ਟੋਰਾਂਟੋ ਓਪਨ ਹਾਲੇਪ ਦਾ ਪਹਿਲਾ ਫਾਈਨਲ ਹੈ। ਨਾਲ ਹੀ 2020 ‘ਚ ਰੋਮ ‘ਚ ਜਿੱਤ ਤੋਂ ਬਾਅਦ ਸਾਬਕਾ ਨੰਬਰ ਇਕ ਲਈ ਇਹ ਸਭ ਤੋਂ ਵੱਡਾ ਫਾਈਨਲ ਵੀ ਹੈ। ਇਹ ਜਿੱਤ ਯਕੀਨੀ ਬਣਾਉਂਦੀ ਹੈ ਕਿ ਹਾਲੇਪ ਡਬਲਿਊ.ਟੀ.ਏ. ਟੂਰ ਰੈਂਕਿੰਗ ਦੇ ਸਿਖਰਲੇ 10 ‘ਚ ਵਾਪਸ ਆ ਜਾਵੇਗੀ। ਪਹਿਲੀ ਵਾਰ ਹਾਲੇਪ ਦਾ ਸਾਹਮਣਾ ਕਰਨ ਵਾਲੀ ਪੇਗੁਲਾ ਨੇ…
ਇੰਡੀਆ ਦੀ ਚੋਟੀ ਦੀ ਖਿਡਾਰਨ ਅਤੇ ਸਾਬਕਾ ਵਰਲਡ ਚੈਂਪੀਅਨ ਪੁਸਰਲਾ ਵੈਂਕਟ (ਪੀ.ਵੀ.) ਸਿੰਧੂ ਆਪਣੀ ਖੱਬੀ ਲੱਤ ‘ਚ ਸਟ੍ਰੈਸ ਫ੍ਰੈਕਚਰ ਕਾਰਨ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਹੈ। ਇਕ ਰਿਪੋਰਟ ‘ਚ ਸਿੰਧੂ ਦੇ ਪਿਤਾ ਪੀ.ਵੀ. ਰਮਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੋ ਵਾਰ ਦੀ ਓਲੰਪਿਕਸ ਤਗ਼ਮਾ ਜੇਤੂ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਕੁਆਰਟਰ ਫਾਈਨਲ ‘ਚ ਸੱਟ ਲੱਗ ਗਈ ਸੀ। ਉਸ ਨੇ ਕਿਹਾ ਕਿ ਸਿੰਧੂ ਨੇ ਸੱਟ ਦੇ ਬਾਵਜੂਦ ਸੈਮੀਫਾਈਨਲ ਮੈਚ ਖੇਡਿਆ ਅਤੇ ਆਖਰਕਾਰ ਰਾਸ਼ਟਰਮੰਡਲ ਸੋਨ ਤਗ਼ਮਾ ਜਿੱਤਿਆ। 27 ਸਾਲਾ ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਇਕ ਸੋਨ ਤਗ਼ਮੇ ਸਮੇਤ ਪੰਜ ਤਗ਼ਮੇ ਜਿੱਤੇ ਹਨ। ਹੁਣ ਉਸ ਨੂੰ ਪੂਰੀ ਤਰ੍ਹਾਂ ਠੀਕ…
ਅਮਰੀਕਾ ਦੇ ਇਲੀਨੋਇਸ ਸੂਬੇ ਦੇ ਗੁਰਨੀ ‘ਚ ਸਿਕਸ ਫਲੈਗਸ ਗ੍ਰੇਟ ਅਮਰੀਕਾ ਅਮਿਊਜ਼ਮੈਂਟ ਪਾਰਕ ‘ਚ ਫਾਇਰਿੰਗ ਦੀ ਘਟਨਾ ਵਪਾਰੀ ਹੈ। ਇਸ ‘ਚ ਘੱਟੋ-ਘੱਟ ਤਿੰਨ ਲੋਕ ਜ਼ਖ਼ਮੀ ਹੋ ਗਏ। ਸਿਕਸ ਫਲੈਗਸ ਗ੍ਰੇਟ ਅਮਰੀਕਾ ਨੇ ਸੋਸ਼ਲ ਮੀਡੀਆ ‘ਤੇ ਇਕ ਬਿਆਨ ‘ਚ ਕਿਹਾ, ‘ਅੱਜ ਸ਼ਾਮ ਪਾਰਕ ਦੇ ਬਾਹਰ ਇਕ ਵਾਹਨ ‘ਤੇ ਫਾਇਰਿੰਗ ਹੋਣ ‘ਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਵਾਹਨ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।’ ਮੌਕੇ ‘ਤੇ ਮੌਜੂਦ ਪਾਰਕ ਸੁਰੱਖਿਆ ਅਤੇ ਗੁਰਨੀ ਪੁਲੀਸ ਵਿਭਾਗ ਦੇ ਸਬ ਸਟੇਸ਼ਨ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ…
ਇਕਵਾਡੋਰ ਦੇ ਬੰਦਰਗਾਹ ਸ਼ਹਿਰ ਗੁਆਯਾਕਿਲ ‘ਚ ਹੋਏ ਜ਼ਬਰਦਸਤ ਧਮਾਕੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 26 ਜ਼ਖ਼ਮੀ ਹੋ ਗਏ। ਇਕਵਾਡੋਰ ਦੇ ਸਰਕਾਰੀ ਅਧਿਕਾਰੀਆਂ ਨੇ ਗੁਆਯਾਕਿਲ ‘ਚ ਇਕ ਘਾਤਕ ਧਮਾਕੇ ਨੂੰ ‘ਸੰਗਠਿਤ ਅਪਰਾਧ’ ਵਜੋਂ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 26 ਜ਼ਖ਼ਮੀ ਹੋਏ ਹਨ। ਇਕਵਾਡੋਰ ਦੇ ਗ੍ਰਹਿ ਮੰਤਰੀ ਪੈਟਰਿਕ ਕੈਰੀਲੋ ਨੇ ਐਤਵਾਰ ਨੂੰ ਹੋਏ ਧਮਾਕੇ ਨੂੰ ਸਰਕਾਰ ਵਿਰੁੱਧ ਅਪਰਾਧਿਕ ਸਮੂਹਾਂ ਵੱਲ਼ੋਂ ‘ਜੰਗ ਦਾ ਐਲਾਨ’ ਕਰਾਰ ਦਿੱਤਾ ਹੈ। ਰਿਪੋਰਟ ਅਨੁਸਾਰ ਐਂਡੀਅਨ ਦੇਸ਼ ਨੂੰ ਗੁਆਂਢੀ ਪੇਰੂ ਅਤੇ ਕੋਲੰਬੀਆ ਵੱਲੋਂ ਕੋਕੀਨ ਦੀ ਤਸਕਰੀ ਲਈ ਇਕ ਰੂਟ ਵਜੋਂ ਵਰਤਿਆ ਜਾ ਰਿਹਾ ਹੈ। ਅਜੋਕੇ ਸਮੇਂ ‘ਚ ਕਤਲ ਅਤੇ…
ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨੇ 9ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਆਪਣੀ ਧਰਤੀ ਨਾਲ ਜੁੜਾਂਗੇ ਤਾਂ ਹੀ ਉੱਚਾ ਉਡਾਂਗੇ, ਦੁਨੀਆ ਨੂੰ ਹੱਲ ਦੇ ਸਕਾਂਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਾ ਲਾਲ ਕਿਲ੍ਹੇ ਤੋਂ ਦਰਦ ਵੀ ਛਲਕਿਆ। ਇਹ ਦਰਦ ਨਾਰੀ ਯਾਨੀ ਕਿ ਔਰਤਾਂ ਨੂੰ ਲੈ ਕੇ ਛਲਕਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਇਕ ਪੀੜਾ…
ਇੰਡੀਆ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਣੇ 11 ਭਾਰਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਮਨੁੱਖੀ ਹੱਕਾਂ ਦੇ ਘਾਣ ਦੇ ਦੋਸ਼ ਲਾਉਂਦਿਆਂ ਆਰਥਿਕ ਤੇ ਵੀਜ਼ਾ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਗਈ ਹੈ। ਭਾਰਤੀ ਮੂਲ ਦੇ ਅਮਰੀਕਨ ਅਤੇ ਦੇਵਾਸ ਕੰਪਨੀ ਦੇ ਬਾਨੀ ਰਾਮਚੰਦਰਨ ਵਿਸ਼ਵਨਾਥਨ ਨੇ ਗਲੋਬਲ ਮੈਗਨਿਟਸਕੀ ਹਿਊਮਨ ਰਾਈਟਸ ਅਕਾਊਂਟਬਿਲਿਟੀ ਐਕਟ ਤਹਿਤ ਅਮਰੀਕਨ ਵਿਦੇਸ਼ ਵਿਭਾਗ ‘ਚ ਪਟੀਸ਼ਨ ਦਾਖ਼ਲ ਕਰਕੇ ਇਹ ਮੰਗ ਕੀਤੀ ਹੈ। ਇਹ ਪਟੀਸ਼ਨ ਇੰਡੀਆ ਸਰਕਾਰ ਅਤੇ ਦੇਵਾਸ ਵਿਚਕਾਰ ਚੱਲ ਰਹੀ ਜੰਗ ਦਾ ਹਿੱਸਾ ਹੈ ਜਿਸ ਤਹਿਤ ਸਮਝੌਤਾ ਕਰਾਉਣ ਲਈ ਇਕ ਅਰਬ ਡਾਲਰ ਦੀ ਮੰਗ ਕੀਤੀ ਗਈ ਹੈ। ਸੀਤਾਰਾਮਨ ਤੋਂ ਇਲਾਵਾ ਐਂਟਰਿਕਸ ਦੇ ਸੀ.ਈ.ਓ. ਰਾਕੇਸ਼ ਸ਼ਸ਼ੀਭੂਸ਼ਨ, ਸੁਪਰੀਮ ਕੋਰਟ ਦੇ ਦੋ ਜੱਜਾਂ, ਸੀ.ਬੀ.ਆਈ. ਦੇ…
ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਹੋਣ ਦੇ ਸੁਭਾਗੇ ਮੌਕੇ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ‘ਚ ਹਿੱਸੇਦਾਰ ਬਣਾਉਣ, ਨੌਜਵਾਨ ਸ਼ਕਤੀ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਪਿਛਲੇ ਸਮੇਂ ਤੋਂ ਰੁਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਲਈ ਚੰਡੀਗੜ੍ਹ ਵਿਖੇ ਉਸਾਰੇ ਯੁਵਾ ਭਵਨ ਦਾ ਨਵੀਨੀਕਰਨ ਅਤੇ ਪੁਨਰ-ਸੁਰਜੀਤੀ ਕੀਤੀ ਜਾ ਰਹੀ ਹੈ। ਇਹ ਖ਼ੁਲਾਸਾ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੈਕਟਰ-42 ਸਥਿਤ ਯੁਵਕ ਸੇਵਾਵਾਂ ਦੇ ਡਾਇਰੈਕਟੋਰੇਟ ਯੁਵਾ ਭਵਨ ਵਿਖੇ ਕੀਤੀ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ…