Author: editor

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨਾ ਦਿੱਤਾ ਗਿਆ। ਪਾਰਟੀ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂ ‘ਤੇ ਦਿੱਤੇ ਗਏ ਯਾਦ ਪੱਤਰ ‘ਚ ਬੇਨਤੀ ਕੀਤੀ ਗਈ ਹੈ ਕਿ ਉਹ ਸੰਵਿਧਾਨ ਦੀ ਧਾਰਾ 72 ਤਹਿਤ 25 ਸਾਲਾਂ ਤੋਂ ਵੱਧ ਕਾਨੂੰਨੀ ਸਜ਼ਾ ਭੁਗਤ ਚੁੱਕੇ ਸਾਰੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ। ਧਰਨੇ ‘ਚ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ‘ਚ ਕਾਨੂੰਨ ਦੀ ਦੁਰਵਰਤੋਂ ਕਰਦਿਆਂ ਘੱਟ ਗਿਣਤੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ 25-25 ਸਾਲਾਂ ਤੋਂ ਜਬਰੀ ਬੰਦੀ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ…

Read More

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮੰਗ ਸਬੰਧੀ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕੀਤੀ ਗਈ ਅਪੀਲ ‘ਤੇ ਹੁੰਗਾਰਾ ਨਾ ਮਿਲਣ ਮਗਰੋਂ ਸੰਘਰਸ਼ ਦਾ ਫ਼ੈਸਲਾ ਲਿਆ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 13 ਅਗਸਤ ਨੂੰ ਜ਼ਿਲ੍ਹਾ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਕੇ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਯਾਦ ਪੱਤਰ ਸੌਂਪਣ ਦਾ ਫ਼ੈਸਲਾ ਕੀਤਾ ਗਿਆ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਮੁਲਾਜ਼ਮ ਕਾਲੀਆਂ ਦਸਤਾਰਾਂ ਸਜਾ ਕੇ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਅੰਮ੍ਰਿਤਸਰ…

Read More

ਦੱਖਣੀ ਅਫਰੀਕਾ ਦੇ ਸਾਬਕਾ ਆਈ.ਸੀ.ਸੀ. ਐਲੀਟ ਪੈਨਲ ਅੰਪਾਇਰ ਰੂਡੀ ਕੋਰਟਜ਼ੇਨ ਦੀ ਕੇਪਟਾਊਨ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਦੋਂ ਇਹ ਸੜਕ ਹਾਦਸਾ ਵਾਪਰਿਆ ਉਦੋਂ 73 ਸਾਲਾ ਕੋਰਟਜ਼ੇਨ ਇਕ ਕਾਰ ‘ਚ ਕੇਪਟਾਊਨ ਤੋਂ ਪੂਰਬੀ ਕੇਪ ਸੂਬੇ ‘ਚ ਆਪਣੇ ਘਰ ਜਾ ਰਹੇ ਸਨ। ਕੋਰਟਜ਼ੇਨ ਨੇ 2010 ‘ਚ ਸੰਨਿਆਸ ਲੈਣ ਤੋਂ ਪਹਿਲਾਂ 331 ਮੈਚਾਂ ‘ਚ ਅੰਪਾਇਰਿੰਗ ਕੀਤੀ ਜੋ ਉਸ ਸਮੇਂ ਦਾ ਇਕ ਰਿਕਾਰਡ ਸੀ। ਉਹ 100 ਤੋਂ ਵੱਧ ਮੈਚਾਂ ‘ਚ ਅੰਪਾਇਰਿੰਗ ਕਰਨ ਵਾਲੇ ਤਿੰਨ ਅੰਪਾਇਰਾਂ ਵਿੱਚੋਂ ਇਕ ਹਨ। ਉਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ ਅਲੀਮ ਦਾਰ ਅਤੇ ਵੈਸਟਇੰਡੀਜ਼ ਦੇ ਸਟੀਵ ਬਕਨਰ ਵੀ ਅਜਿਹਾ ਕਰ ਚੁੱਕੇ ਹਨ। ਦਾਰ ਨੇ ਕੋਰਟਜ਼ੇਨ ਦੀ ਮੌਤ ਬਾਰੇ…

Read More

ਆਸਟਰੇਲੀਆ ਦੇ ਨਿਕ ਕਿਰਗਿਓਸ ਨੇ ਅਰਜਨਟੀਨਾ ਦੇ ਸੇਬੇਸਟੀਅਨ ਬਾਇਜ਼ ਨੂੰ 6-4, 6-4 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਹੁਣ ਉਸ ਦਾ ਸਾਹਮਣਾ ਰੂਸ ਦੇ ਦਾਨਿਲ ਮੇਦਵੇਦੇਵ ਨਾਲ ਹੋਵੇਗਾ। ਪਿਛਲੇ ਚੈਂਪੀਅਨ ਮੇਦਵੇਦੇਵ ਨੂੰ ਪਹਿਲੇ ਦੌਰ ‘ਚ ਬਾਇ ਮਿਲੀ ਸੀ। ਇਸ ਦੇ ਨਾਲ ਹੀ ਬ੍ਰਿਟੇਨ ਦੇ ਵਾਈਲਡ ਕਾਰਡ ਹੋਲਡਰ ਐਂਡੀ ਮਰੇ ਨੂੰ 10ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਟੇਲਰ ਫਰਿਟਸ ਨੇ 6-1, 6-3 ਨਾਲ ਹਰਾਇਆ। ਮਾਰਿਨ ਸਿਲਿਚ ਨੇ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਨੂੰ 6-3, 6-2 ਨਾਲ ਹਰਾਇਆ। ਆਸਟਰੇਲੀਆ ਦੇ ਐਲੇਕਸ ਡੀ ਮਿਨੌਰ ਨੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 7-5, 7-6 ਨਾਲ ਹਰਾਇਆ। ਅਮਰੀਕਾ…

Read More

ਸਕਾਟਲੈਂਡ ਦੇ ਸਕਾਈ ਅਤੇ ਵੈਸਟਰ ਰੌਸ ‘ਚ ਵਾਪਰੀਆਂ ਫਾਇਰਿੰਗ ਦੀਆਂ ਘਟਨਾਵਾਂ ਦੇ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹਸਪਤਾਲ ‘ਚ ਜ਼ੇਰੇ ਇਲਾਜ ਹਨ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਫਾਇਰਿੰਗ ‘ਚ ਇਕ 47 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਹਨ। ਇਕ 32 ਸਾਲਾ ਔਰਤ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੀ ਰਿਪੋਰਟ ਤੋਂ ਬਾਅਦ ਅਧਿਕਾਰੀਆਂ ਨੇ ਸਵੇਰੇ 9 ਵਜੇ ਤੋਂ ਪਹਿਲਾਂ ਸਕਾਈ ਦੇ ਤਰਸਕਾਵੈਗ ਖੇਤਰ ਦੀ ਘੇਰਾਬੰਦੀ ਕੀਤੀ। ਜ਼ਖ਼ਮੀ ਔਰਤ ਨੂੰ ਇਲਾਜ ਲਈ ਕਵੀਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਗਲਾਸਗੋ ਲਿਜਾਇਆ ਗਿਆ। ਸਾਰੀਆਂ ਘਟਨਾਵਾਂ ਦੇ ਸਿਲਸਿਲੇ ‘ਚ ਇਕ 39…

Read More

ਜਸਟਿਸ ਉਦੈ ਉਮੇਸ਼ ਲਲਿਤ ਨੂੰ ਇੰਡੀਆ ਦਾ 49ਵਾਂ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਦੀ ਇਸ ਨਵੀਂ ਨਿਯੁਕਤੀ ਸਬੰਧੀ ਵਾਰੰਟ ‘ਤੇ ਸਹੀ ਪਾ ਦਿੱਤੀ ਹੈ। ਜਸਟਿਸ ਲਲਿਤ 27 ਅਗਸਤ ਨੂੰ ਅਹੁਦੇ ਦਾ ਚਾਰਜ ਲੈਣਗੇ। ਮੌਜੂਦਾ ਚੀਫ ਜਸਟਿਸ ਐੱਨ.ਵੀ. ਰਾਮੰਨਾ 26 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ। ਕਾਨੂੰਨ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ‘ਚ ਕਿਹਾ, ‘ਸੰਵਿਧਾਨ ਦੀ ਧਾਰਾ 124 ਦੀ ਕਲਾਜ਼ 2 ਤਹਿਤ ਮਿਲੀਆਂ ਸ਼ਕਤੀਆਂ ਨੂੰ ਅਮਲ ‘ਚ ਲਿਆਉਂਦਿਆਂ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਦੈ ਉਮੇਸ਼ ਲਲਿਤ ਨੂੰ 27 ਅਗਸਤ 2022 ਤੋਂ ਇੰਡੀਆ ਦਾ ਚੀਫ ਜਸਟਿਸ ਨਿਯੁਕਤ ਕਰਦਿਆਂ ਖ਼ੁਸ਼ੀ ਹੋ ਰਹੀ ਹੈ।’ ਜਸਟਿਸ ਲਲਿਤ ਦਾ…

Read More

ਭੀਮਾ ਕੋਰੇਗਾਉਂ ਕੇਸ ‘ਚ ਕਵੀ ਅਤੇ ਕਾਰਕੁਨ ਪੀ ਵਰਵਰਾ ਰਾਓ ਨੂੰ ਸੁਪਰੀਮ ਕੋਰਟ ਨੇ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ 82 ਵਰ੍ਹਿਆਂ ਦੇ ਰਾਓ ਦੀ ਸਿਹਤ, ਜੋ ਮੌਜੂਦਾ ਸਮੇਂ ‘ਚ ਸਿਹਤ ਦੇ ਆਧਾਰ ‘ਤੇ ਅੰਤਰਿਮ ਜ਼ਮਾਨਤ ‘ਤੇ ਹਨ, ‘ਚ ਅਜੇ ਇੰਨਾ ਕੋਈ ਸੁਧਾਰ ਨਹੀਂ ਹੋਇਆ ਹੈ ਕਿ ਉਨ੍ਹਾਂ ਨੂੰ ਪਹਿਲਾਂ ਦਿੱਤੀ ਗਈ ਰਾਹਤ ਵਾਪਸ ਲੈ ਲਈ ਜਾਵੇ। ਸਿਖਰਲੀ ਅਦਾਲਤ ਨੇ ਇਹ ਵੀ ਕਿਹਾ ਕਿ ਭਾਵੇਂ ਕੇਸ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ ਪਰ ਕੁਝ ਮੁਲਜ਼ਮ ਅਜੇ ਤੱਕ ਨਹੀਂ ਫੜੇ ਗਏ ਹਨ ਅਤੇ ਜਿਹੜੇ ਮੁਲਜ਼ਮ ਅਦਾਲਤ ਅੱਗੇ ਪੇਸ਼…

Read More

‘ਲਾਲ ਸਿੰਘ ਚੱਢਾ’ ਨਾਂ ਦੀ ਨਵੀਂ ਫ਼ਿਲਮ ਲੈ ਕੇ ਆ ਰਹੇ ਅਤੇ ਇਸ ‘ਚ ਸਿੱਖ ਦਾ ਕਿਰਦਾਰ ਨਿਭਾਉਅ ਵਾਲੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਫ਼ਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਆਮਿਰ ਖ਼ਾਨ ਨੇ ਆਪਣੀ ਫ਼ਿਲਮ ਦੀ ਸਫਲਤਾ ਲਈ ਅਰਦਾਸ ਵੀ ਕਰਵਾਈ। ਆਮਿਰ ਖ਼ਾਨ ਨੇ ਆਪਣੇ ਇਸ ਦੌਰੇ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਤੇ ਕਿਸੇ ਨੂੰ ਵੀ ਇਸ ਦੀ ਖ਼ਬਰ ਨਹੀਂ ਲੱਗਣ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਅਦਾਕਾਰਾ ਮੋਨਾ ਸਿੰਘ ਤੇ ਕਈ ਕਰਿਊ ਮੈਂਬਰ ਵੀ ਮੌਜੂਦ ਰਹੇ। ਆਮਿਰ ਖ਼ਾਨ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਤੇ ਲੋਕਾਂ…

Read More

ਡਰੱਗ ਮਾਮਲੇ ‘ਚ ਪਿਛਲੇ ਕਈ ਮਹੀਨੇ ਤੋਂ ਪਟਿਆਲਾ ਜੇਲ੍ਹ ‘ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਚੰਨੀ ਸਰਕਾਰ ਵੱਲੋਂ ਡਰੱਗਜ਼ ਤਸਕਰੀ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਕੇਸ ਦੇ ਉਹ ਅਧੀਨ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਸਨ। ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦਰਜ ਇਸ ਕੇਸ ਕਾਰਨ ਮਜੀਠੀਆ ਨੂੰ ਮਹੀਨਾ ਭਰ ਰੂਪੋਸ਼ ਵੀ ਰਹਿਣਾ ਪਿਆ। ਪ੍ਰੰਤੂ ਫਿਰ ਉਨ੍ਹਾਂ ਹਾਈ ਕੋਰਟ ‘ਚ ਪਹੁੰਚ ਕੀਤੀ ਕਿ ਉਨ੍ਹਾਂ ਨੂੰ ਵਿਧਾਨ ਸਭਾ ਦੀ ਚੋਣਾਂ ਤੱਕ ਜ਼ਮਾਨਤ ਦਿੱਤੀ ਜਾਵੇ ਕਿਉਂਕਿ ਉਹ ਖੁਦ ਚੋਣ ਲੜ ਰਹੇ ਹਨ। ਇਸ ਤਰ੍ਹਾਂ ਹਾਈ ਕੋਰਟ ਤੋਂ ਇਸ ਸ਼ਰਤ ਦੇ ਆਧਾਰ ‘ਤੇ ਜ਼ਮਾਨਤ ਮਿਲ…

Read More

ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਮੰਨੇ ਜਾਂਦੇ ਲਾਰੇਂਸ ਬਿਸ਼ਨੋਈ ਦੇ ਰਿਮਾਂਡ ਅਤੇ ਪੁੱਛਗਿੱਛ ਤੋਂ ਬਾਅਦ ਮੋਗਾ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਅਦਾਲਤ ‘ਚ ਪੇਸ਼ ਕੀਤਾ। ਮੋਗਾ ਪੁਲੀਸ ਨੂੰ ਜੱਗੂ ਭਗਵਾਨਪੁਰੀਆ ਦਾ ਅਦਾਲਤ ਤੋਂ ਛੇ ਦਿਨ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਲਾਰੈਂਸ ਬਿਸ਼ਨੋਈ ਦਾ ਰਿਮਾਂਡ ਪੂਰਾ ਹੋਣ ‘ਤੇ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਜਿੱਥੋਂ ਫਰੀਦਕੋਟ ਪੁਲੀਸ ਲਾਰੈਂਸ ਬਿਸ਼ਨੋਈ ਦਾ ਵੱਖ ਵੱਖ ਮਾਮਲਿਆਂ ‘ਚ ਰਿਮਾਂਡ ਲੈਣ ‘ਚ ਸਫਲ ਹੋ ਗਈ। ਮੋਗਾ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਖ਼ਤ ਸੁਰੱਖਿਆ ਨਾਲ ਅਦਾਲਤ ‘ਚ ਪੇਸ਼ ਕੀਤਾ। ਪਿਛਲੇ ਸਾਲ ਡਿਪਟੀ ਮੇਅਰ ਦੇ ਭਰਾ ਅਤੇ ਭਤੀਜੇ ਦੇ ਫਾਇਰਿੰਗ ਮਾਮਲੇ ‘ਚ ਪੁਲੀਸ ਨੇ…

Read More