Author: editor
ਆਪਣੀ ਕਾਮੇਡੀ ਲਈ ਮਸ਼ਹੂਰ ਅਤੇ ਭਾਜਪਾ ਨਾਲ ਸਬੰਧਤ ਰਾਜੂ ਸ੍ਰੀਵਾਸਤਵ ਨੂੰ ਅੱਜ ਦਿਲ ਦਾ ਦੌਰਾ ਪਿਆ। ਇਸ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਰਾਜੂ ਸ੍ਰੀਵਾਸਤਵ ਦੀ ਅੱਜ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਫੌਰੀ ਦਿੱਲੀ ਦੇ ਸਰਕਾਰੀ ਹਸਪਤਾਲ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਭਰਾ ਨੇ ਕਾਮੇਡੀਅਨ ਨੂੰ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕੀਤੀ ਹੈ। ਰਾਜੂ ਸ੍ਰੀਵਾਸਤਵ ਹੋਟਲ ਦੇ ਜਿਮ ‘ਚ ਵਰਕਆਊਟ ਕਰ ਰਹੇ ਸਨ। ਟਰੈੱਡਮਿਲ ‘ਤੇ ਦੌੜਦਿਆਂ ਉਨ੍ਹਾਂ ਦੀ ਛਾਤੀ ‘ਚ ਦਰਦ ਹੋਇਆ ਅਤੇ ਉਹ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਰਾਜੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਰਾਜੂ ਦੇ…
ਕੁਝ ਸਮਾਂ ਪਹਿਲਾਂ ਕਤਲ ਕਰ ਦਿੱਤੇ ਗਏ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ‘ਚ ਲੋੜੀਂਦੇ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਬਾਬਾ ਉਰਫ ਰਾਜਾ ਨੂੰ ਵੈਰੋਵਾਲ ਪੁਲੀਸ ਨੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗੁਰਵਿੰਦਰ ਬਾਬਾ ਦੇ ਦੋ ਸਾਥੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਕਾਲਾ ਵਾਸੀ ਅਵਾਣ ਅਤੇ ਗੁਰਪ੍ਰੀਤ ਸਿੰਘ ਉਰਫ਼ ਰੰਧਾਵਾ ਵਾਸੀ ਬਟਾਲਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇਕ ਹੈਂਡ ਗ੍ਰਨੇਡ, ਇਕ ਆਰ.ਡੀ.ਐਕਸ-ਆਈ.ਈ.ਡੀ., ਦੋ .30 ਬੋਰ ਦੇ ਪਿਸਤੌਲ ਸਮੇਤ ਮੈਗਜ਼ੀਨ ਅਤੇ 13 ਕਾਰਤੂਸ, 635 ਗ੍ਰਾਮ ਹੈਰੋਇਨ, 100 ਗ੍ਰਾਮ ਅਫ਼ੀਮ, 36.90 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਮਿਤਸੂਬਿਸ਼ੀ ਲਾਂਸਰ ਕਾਰ ਬਰਾਮਦ ਕੀਤੀ ਹੈ।…
ਕਾਂਗਰਸ ਦੇ ਦਿੱਗਜ਼ ਆਗੂ ਅਤੇ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਇਕ ਵਿਧਾਇਕ ਬਣੇ ਗੁਰਪ੍ਰੀਤ ਗੋਗੀ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਧਮਕੀਆਂ ਭਰੇ ਫੋਨ ਆ ਰਹੇ ਹਨ। ਵਿਧਾਇਕ ਗੋਗੀ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਇਸ ਤੋਂ ਬਾਅਦ ਵਿਧਾਇਕ ਨੇ ਇਸ ਦੀ ਸ਼ਿਕਾਇਤ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੂੰ ਦਿੱਤੀ ਹੈ। ਵਿਧਾਇਕ ਗੋਗੀ ਨੇ ਸ਼ਿਕਾਇਤ ‘ਚ ਦੱਸਿਆ ਕਿ ਪਿਛਲੇ 12 ਦਿਨਾਂ ਤੋਂ ਲਗਾਤਾਰ ਉਨ੍ਹਾਂ ਨੂੰ ਵਟਸਐਪ ‘ਤੇ ਧਮਕੀਆਂ ਭਰੇ ਫੋਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਫੋਨ ਵਿਦੇਸ਼ੀ ਨੰਬਰਾਂ ਤੋਂ ਆ ਰਹੇ ਹਨ। ਫੋਨ ਕਰਨ ਵਾਲਾ…
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਲਕਾ ਖੇਮਕਰਨ ਤੋਂ ਤਿਰੰਗਾ ਯਾਤਰਾ ਸ਼ੁਰੂ ਕੀਤੀ ਗਈ। ਤਿਰੰਗਾ ਯਾਤਰਾ ਇਤਿਹਾਸਕ ਨਗਰੀ ਪਹੂਵਿੰਡ ਤੋਂ ਸ਼ੁਰੂ ਹੋ ਕੇ ਸੁਰਸਿੰਘ ਤੱਕ ਪੁੱਜੀ। ਸੂਬਾ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਨ ਲਈ ਜਾਨਾਂ ਤਕ ਕੁਰਬਾਨ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ‘ਚ ਸਮਾਗਮ ਕੀਤਾ ਗਿਆ ਜਿਸ ‘ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇਹ ਪੰਜ ਰੋਜ਼ਾ ਯਾਤਰਾ 14 ਅਗਸਤ ਤੱਕ ਸੂਬੇ ਦੇ…
ਭੰਗੜੇ ਦੀ ਥਾਪ ਤੋਂ ਲੈ ਕੇ ਅਪਾਚੇ ਇੰਡੀਅਨ ਦੇ ਦਮਦਾਰ ਪ੍ਰਦਰਸ਼ਨ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੰ ਯਾਦ ਕਰਦਿਆਂ ਅਲੈਗਜ਼ੈਂਡਰ ਸਟੇਡੀਅਮ ‘ਚ ਕਾਮਨਵੈਲਥ ਗੇਮਜ਼ ਦੇ ਸਮਾਪਤੀ ਸਮਾਰੋਹ ‘ਚ ਸਮਾਂ ਬੰਨ੍ਹ ਦਿੱਤਾ ਗਿਆ ਜਿਸ ਦੇ ਨਾਲ ਹੀ ਚਾਰ ਸਾਲਾਂ ਬਾਅਦ ਆਸਟਰੇਲੀਆ ਦੇ ਵਿਕਟੋਰੀਆ ‘ਚ ਮਿਲਣ ਦੇ ਵਾਅਦੇ ਦੇ ਨਾਲ ਖਿਡਾਰੀਆਂ ਨੇ 11 ਦਿਨਾਂ ਤੱਕ ਚੱਲੀਆਂ ਇਨ੍ਹਾਂ ਖੇਡਾਂ ਨੂੰ ਅਲਵਿਦਾ ਕਹਿ ਦਿੱਤਾ। ਬਰਮਿੰਘਮ ਖੇਡਾਂ ‘ਚ 72 ਦੇਸ਼ਾਂ ਦੇ 4500 ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ। ਇੰਡੀਆ ਨੇ ਕੁੱਲ 61 ਤਗ਼ਮੇ ਜਿੱਤੇ, ਜੋ ਚਾਰ ਸਾਲ ਪਹਿਲਾਂ ਗੋਲਡ ਕੋਸਟ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪੰਜ ਘੱਟ ਹਨ। ਰਿਵਾਇਤ ਅਨੁਸਾਰ ਰਾਸ਼ਟਰਮੰਡਲ ਖੇਡ ਮਹਾਸੰਘ ਦਾ ਝੰਡਾ…
ਤਾਇਵਾਨ ਦੇ ਵਿਦੇਸ਼ ਮੰਤਰੀ ਜੋਸੇਫ਼ ਵੂ ਨੇ ਕਿਹਾ ਕਿ ਚੀਨ ਫੌਜੀ ਮਸ਼ਕਾਂ ਰਾਹੀਂ ਇਸ ਟਾਪੂਨੁਮਾ ਮੁਲਕ ਦੀ ਜਮਹੂਰੀਅਤ ‘ਤੇ ਚੜ੍ਹਾਈ ਕਰਨ ਦਾ ਅਭਿਆਸ ਕਰ ਰਿਹਾ ਹੈ। ਵੂ ਨੇ ਕਿਹਾ ਕਿ ਤਾਇਵਾਨ ਕਿਸੇ ਵੀ ਸੰਭਾਵੀ ਹਮਲੇ ਦੇ ਟਾਕਰੇ ਲਈ ਤਿਆਰ ਹੈ ਤੇ ਇਸੇ ਤਿਆਰੀ ਨੂੰ ਵਿਖਾਉਣ ਲਈ ਤਾਇਵਾਨੀ ਫੌਜ ਨੇ ਆਪਣੀਆਂ ਫੌਜੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਤਾਇਵਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪੇਈਚਿੰਗ ਦਾ ਇਕੋ-ਇਕ ਨਿਸ਼ਾਨਾ ਪੱਛਮੀ ਪ੍ਰਸ਼ਾਂਤ ਖਿੱਤੇ ‘ਚ ਆਪਣੇ ਗਲਬੇ ਨੂੰ ਸਥਾਪਤ ਕਰਨਾ ਅਤੇ ਤਾਇਵਾਨ, ਜਿਸ ਨੂੰ ਉਹ ਆਪਣੇ ਭੂ-ਖੰਡ ਦਾ ਹਿੱਸਾ ਦੱਸਦਾ ਹੈ, ਨੂੰ ਨਾਲ ਮਿਲਾਉਣਾ ਹੈ। ਤੈਪਈ ‘ਚ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੂ ਨੇ ਕਿਹਾ…
ਅਮਰੀਕਾ ਦੇ ਸਾਬਕਾ ਰਾਸਫਟਰਪਤੀ ਡੋਨਲਡ ਟਰੰਪ ਦੀ ਫਲੋਰਿਡਾ ਸਥਿਤ ਰਿਹਾਇਸ਼ ‘ਤੇ ਨਿੱਜੀ ਕਲੱਬ ‘ਤੇ ਐੱਫ.ਬੀ.ਆਈ. ਨੇ ਛਾਪਾ ਮਾਰਿਆ। ਇਸ ਦੌਰਾਨ ਐੱਫ.ਬੀ.ਆਈ. ਨੇ ਰਾਸ਼ਟਰਪਤੀ ਦਫ਼ਤਰ ਨਾਲ ਜੁੜੇ ਦਸਤਾਵੇਜ਼ਾਂ ਦੇ ਰੱਖ-ਰਖਾਅ ਨਾਲ ਸਬੰਧਤ ਜਾਂਚ ਤਹਿਤ ਇਕ ਤਿਜੋਰੀ ਵੀ ਤੋੜੀ ਜਿਸ ‘ਤੇ ਟਰੰਪ ਭੜਕ ਗਏ। ਉਨ੍ਹਾਂ ਇਸ ਕਾਰਵਾਈ ਨੂੰ ਉਨ੍ਹਾਂ ਵੱਲੋਂ ਸਾਲ 2024 ‘ਚ ਵਾਈਟ ਹਾਊਸ ਪੁੱਜਣ ਦੇ ਯਤਨਾਂ ‘ਚ ਅੜਿੱਕਾ ਲਾਉਣ ਦਾ ਯਤਨ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਇਹ ਸਾਡੇ ਮੁਲਕ ਲਈ ਮਾੜਾ ਸਮਾਂ ਹੈ ਕਿਉਂਕਿ ਫਲੋਰਿਡਾ ਦੇ ਪਾਮ ਬੀਚ ‘ਚ ਮਾਰ-ਏ-ਲਾਗੋ ਦੇ ਉਨ੍ਹਾਂ ਦੇ ਖੂਬਸੂਰਤ ਘਰ ‘ਤੇ ਐੱਫ.ਬੀ.ਆਈ. ਏਜੰਟਾਂ ਦੇ ਇਕ ਵੱਡੇ ਗਰੁੱਪ ਨੇ ਘੇਰਾਬੰਦੀ ਕਰ ਕੇ ਛਾਪਾ ਮਾਰਿਆ ਤੇ ਇਸ ਨੂੰ…
ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਤੇਜ਼ੀ ਨਾਲ ਸ਼੍ਰੋਮਣੀ ਅਕਾਲੀ ਦਲ ‘ਚ ਉੱਠਿਆ ਵਿਵਾਦ ਘਮਸਾਣ ਬਣ ਕੇ ਹੋਰ ਤੇਜ਼ ਹੋ ਗਿਆ ਹੈ। ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣ ਦੀ ਚਰਚਾ ਦਰਮਿਆਨ ਸ਼੍ਰੋਮਣੀ ਅਕਾਲੀ ਦਲ ‘ਚ ਵੱਡਾ ਧਮਾਕਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਮਨਪ੍ਰੀਤ ਸਿੰਘ ਇਆਲੀ ਤੇ ਜਗਮੀਤ ਸਿੰਘ ਬਰਾੜ ਸਮੇਤ ਕਈ ਅਕਾਲੀ ਆਗੂਆਂ ਵੱਲੋਂ ਇਕੱਠੇ ਹੋ ਕੇ ਮੀਟਿੰਗ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਵੀ ਇਕ ਅਹਿਮ ਫ਼ੈਸਲਾ ਲੈਂਦਿਆਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾਈ ਹੈ। ਸੁਖਬੀਰ ਸਿੰਘ ਬਾਦਲ ਨੇ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਆਖੀ ਹੈ ਪਰ ਇਸ…
ਦੇਸ਼ ਦੀ ਵੰਡ ਵੇਲੇ 1947 ‘ਚ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ‘ਚ ਇਸ ਵਾਰ 16 ਅਗਸਤ ਨੂੰ ਅਕਾਲ ਤਖ਼ਤ ‘ਤੇ ਸਮਾਗਮ ਹੋਵੇਗਾ ਅਤੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਅਕਾਲ ਤਖ਼ਤ ਸਾਹਿਬ ਵਿਖੇ 14 ਅਗਸਤ ਨੂੰ ਅਖੰਡ ਪਾਠ ਰੱਖੇ ਜਾਣਗੇ। ਦੇਸ਼ ਵੰਡ ਤੋਂ ਬਾਅਦ 75 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਕਿ ਦੇਸ਼ ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਯਾਦ ਕੀਤਾ ਜਾ ਰਿਹਾ ਹੈ। ਇਸ ਸਬੰਧ ‘ਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ। ਸੰਦੇਸ਼ ‘ਚ ਉਨ੍ਹਾਂ ਨੇ ਵੰਡ ਵੇਲੇ ਦੇ ਪ੍ਰਭਾਵਿਤ…
ਦੇਸ਼ ਵੰਡ ਦੌਰਾਨ ਆਪਣੇ ਪਰਿਵਾਰ ਨਾਲੋਂ ਵਿਛੜੇ 92 ਸਾਲ ਦੇ ਬਜ਼ੁਰਗ ਸਰਵਣ ਸਿੰਘ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਆਪਣੇ 75 ਸਾਲ ਦੇ ਭਤੀਜੇ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਕਿ 1947 ‘ਚ ਵੰਡ ਦੌਰਾਨ ਹੋਏ ਦੰਗਿਆਂ ‘ਚ ਪਾਕਿਸਤਾਨ ਇਕੱਲਾ ਰਹਿ ਗਿਆ ਸੀ। 92 ਸਾਲ ਦੇ ਬਜ਼ੁਰਗ ਸਰਵਣ ਸਿੰਘ ਜਲੰਧਰ ਤੋਂ ਆਪਣੀ ਧੀ ਰਸ਼ਪਾਲ ਕੌਰ ਦੇ ਨਾਲ ਕਰਤਾਰਪੁਰ ਲਾਂਘੇ ਜ਼ਰੀਏ ਪਾਕਿਸਤਾਨ ਕਰਤਾਰਪੁਰ ਸਾਹਿਬ ਗਏ ਸਨ। ਕਰਤਾਰਪੁਰ ਸਾਹਿਬ ਤੋਂ ਵਾਪਸ ਪਰਤਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਨੇ ਦੱਸਿਆ ਕਿ ਅੱਜ ਉਹ ਆਪਣੇ ਭਤੀਜੇ ਮੋਹਨ ਨੂੰ 75 ਸਾਲ ਬਾਅਦ ਮਿਲਿਆ ਹੈ ਜਿਸ ਕਰਕੇ ਖੁਸ਼ ਹੋਣ ਦੇ ਨਾਲ ਬੇਹੱਦ…