Author: editor
ਜਗਰਾਉਂ ਨੇੜਲੇ ਥਾਣਾ ਦਾਖਾ ਦੇ ਪਿੰਡ ਮੰਡਿਆਣੀ ‘ਚ ‘ਚਿੱਟੇ’ ਦਾ ਕਾਲਾ ਧੰਦਾ ਕਰਨ ਵਾਲਾ ਇਕ ਪੂਰੇ ਦਾ ਪੂਰਾ ਟੱਬਰ ਹੁਣ ਜੇਲ੍ਹ ਦੀ ਹਵਾ ਖਾ ਰਿਹਾ ਹੈ। ਪਰਿਵਾਰ ‘ਚਿੱਟਾ’ ਵੇਚਣ ਤੋਂ ਤੌਬਾ ਨਹੀਂ ਕੀਤੀ ਭਾਵੇਂ ਇਕ-ਇਕ ਕਰਕੇ ਸਾਰੇ ਅੰਦਰ ਹੁੰਦੇ ਰਹੇ। ਨਤੀਜਾ ਇਹ ਹੋਇਆ ਕਿ ਹੁਣ ਪਰਿਵਾਰ ਦੀਆਂ ਔਰਤਾਂ, ਬੰਦੇ ਤੇ ਨੌਜਵਾਨ ਸਾਰੇ ਜੇਲ੍ਹ ਪਹੁੰਚ ਗਏ ਹਨ। ਗੋਰਖਧੰਦਾ ਕਰਦੇ ਇਸ ਪਰਿਵਾਰ ਦੇ 8 ਮੈਂਬਰ ਕਸ਼ਮੀਰ ਸਿੰਘ, ਭੋਲੀ, ਲਾਲੀ ਸਿੰਘ, ਬੰਟੀ, ਧਰਮਪ੍ਰੀਤ, ਗੋਲਡੀ, ਮੁਖਤਿਆਰ ਕੌਰ ਗੁੱਡੀ ਤੇ ਰਾਣੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਜਦਕਿ ਪਰਿਵਾਰ ਦੇ 9ਵੇਂ ਮੈਂਬਰ ਰਵੀ ਪੁੱਤਰ ਜਗਦੇਵ ਸਿੰਘ ਨੂੰ ਵੀ ਅੱਜ ਕਾਬੂ ਕਰ ਲਿਆ ਗਿਆ…
ਕਾਮਨਵੈਲਥ ਗੇਮਜ਼ ਦੀ ਸਮਾਪਤੀ ਵਾਲਾ ਦਿਨ ਵੀ ਇੰਡੀਆ ਲਈ ਵਧੀਆ ਰਿਹਾ। ਦੋ ਵਾਰ ਦੀ ਓਲੰਪਿੰਕਸ ਤਗ਼ਮਾ ਜੇਤੂ ਪੀ.ਵੀ. ਸਿੰਧੂ ਅਤੇ ਲਕਸ਼ੈ ਸੇਨ ਨੇ ਫਾਈਨਲ ‘ਚ ਜਿੱਤਾਂ ਦਰਜ ਕਰਦਿਆਂ ਇਨ੍ਹਾਂ ਖੇਡਾਂ ਦੇ ਬੈਡਮਿੰਟਨ ਮੁਕਾਬਲੇ ‘ਚ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤਿਆ ਜਦਕਿ ਪੁਰਸ਼ ਡਬਲਜ਼ ਦੇ ਫਾਈਨਲ ‘ਚ ਸਾਤਵਿਕ ਸਾਈਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਜਿੱਤ ਦਰਜ ਕਰਕੇ ਸੋਨ ਤਗ਼ਮਾ ਇੰਡੀਆ ਦੀ ਝੋਲੀ ਪਾਇਆ। ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ ਦੁਨੀਆ ਦੀ 13ਵੇਂ ਨੰਬਰ ਦੀ ਕੈਨੇਡਾ ਦੀ ਮਿਸ਼ੈਲ ਲੀ ਨੂੰ 21-15, 21-13 ਨਾਲ ਹਰਾ ਕੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ‘ਚ ਉਸ…
ਕਾਮਨਵੈਲਥ ਗੇਮਜ਼ ‘ਚ ਆਸਟਰੇਲੀਆ ਦਾ ਦਬਦਬਾ ਤੋੜਨ ਦਾ ਇੰਡੀਆ ਦਾ ਸੁਫ਼ਨਾ ਇਸ ਵਾਰ ਵੀ ਅਧੂਰਾ ਰਿਹਾ ਅਤੇ ਇੱਕਪਾਸੜ ਫਾਈਨਲ ‘ਚ ਇਸ ਦਿੱਗਜ ਟੀਮ ਹੱਥੋਂ 0-7 ਨਾਲ ਸ਼ਰਮਨਾਕ ਹਾਰ ਤੋਂ ਬਾਅਦ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਟੋਕੀਓ ਓਲੰਪਿਕਸ ‘ਚ ਕਾਂਸੀ ਤਗ਼ਮਾ ਜੇਤੂ ਭਾਰਤੀ ਟੀਮ ਨੂੰ ਹਰ ਵਿਭਾਗ ‘ਚ ਆਸਟਰੇਲੀਆ ਨੇ ਪਛਾੜ ਦਿੱਤਾ। ਇਸ ਮੈਚ ਦੇ ਨਤੀਜੇ ਨਾਲ ਹਾਕੀ ਪ੍ਰੇਮੀਆਂ ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ-2010 ਨਾਲ ਜੁੜੀਆਂ ਕੌੜੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ ਜਦੋਂ ਫਾਈਨਲ ‘ਚ ਆਸਟਰੇਲੀਆ ਦੀ ਟੀਮ ਨੇ ਇੰਡੀਆ ਨੂੰ 8-0 ਨਾਲ ਹਰਾਇਆ ਸੀ। ਲੀਗ ਗੇੜ ‘ਚ ਜੇਤੂ ਤੇ ਪੂਲ ‘ਚ ਸਿਖਰ ‘ਤੇ ਰਹਿਣ ਵਾਲੀ ਭਾਰਤੀ…
ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਰਾਸ਼ਟਰਮੰਡਲ ਖੇਡਾਂ ‘ਚ ਪੁਰਸ਼ ਸਿੰਗਲ ਦੇ ਮੁਕਾਬਲੇ ‘ਚ ਇੰਗਲੈਂਡ ਦੇ ਲਿਆਮ ਪਿਚਫੋਰਡ ਨੂੰ 4-1 ਨਾਲ ਹਰਾ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸੇ ਮੁਕਾਬਲੇ ਦਾ ਕਾਂਸੀ ਤਗ਼ਮਾ ਜੀ ਸਾਥੀਆਨ ਨੇ ਜਿੱਤਿਆ। ਸ਼ਾਨਦਾਰ ਲੈਅ ‘ਚ ਚੱਲ ਰਹੇ 40 ਸਾਲਾ ਸ਼ਰਤ ਨੇ ਰੈਂਕਿੰਗ ‘ਚ ਆਪਣੇ ਤੋਂ ਬਿਹਤਰ ਖਿਡਾਰੀ ਖ਼ਿਲਾਫ਼ ਪਹਿਲੀ ਗੇਮ ਗੁਆਉਣ ਮਗਰੋਂ ਵਾਪਸੀ ਕਰਦਿਆਂ 11-3, 11-7, 11-2, 11-6, 11-8 ਨਾਲ ਜਿੱਤ ਦਰਜ ਕੀਤੀ। ਸ਼ਰਤ ਦੀ ਵਿਸ਼ਵ ਰੈਂਕਿੰਗ 39ਵੀਂ ਹੈ ਜਦਕਿ ਪਿਚਫੋਰਡ 20ਵੇਂ ਸਥਾਨ ‘ਤੇ ਕਾਬਜ਼ ਹੈ। ਸ਼ਰਤ ਦਾ ਇਨ੍ਹਾਂ ਖੇਡਾਂ ‘ਚ ਇਹ ਕੁੱਲ 13ਵਾਂ ਤਗ਼ਮਾ ਹੈ। ਉਸ ਨੇ ਬਰਮਿੰਘਮ ਖੇਡਾਂ ‘ਚ ਚਾਰ ਤਗ਼ਮੇ…
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਯੂਕਰੇਨ ਨੂੰ ਇਕ ਅਰਬ ਅਮਰੀਕਨ ਡਾਲਰ ਦੀ ਵਾਧੂ ਸੁਰੱਖਿਆ ਸਹਾਇਤਾ ਪ੍ਰਦਾਨ ਕਰੇਗਾ। ਰੂਸ-ਯੂਕਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਇਹ ਇਕ ਵਾਰ ਦਾ ਸਭ ਤੋਂ ਵੱਡਾ ਹਥਿਆਰ ਪੈਕੇਜ ਹੈ। ਰੱਖਿਆ ਵਿਭਾਗ ਦੇ ਇਕ ਬਿਆਨ ਦੇ ਅਨੁਸਾਰ ਅਗਸਤ 2021 ਦੇ ਬਾਅਦ ਤੋਂ ਰਾਸ਼ਟਰਪਤੀ ਪੈਕੇਜ ‘ਚ 18ਵੀਂ ਕਿਸ਼ਤ ਵਜੋਂ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਪ੍ਰਣਾਲੀਆਂ ਲਈ ਵਾਧੂ 155 ਮਿਲੀਮੀਟਰ ਤੋਪਖਾਨੇ ਦੇ ਗੋਲਾ ਬਾਰੂਦ ਦੇ 75,000 ਰਾਉਂਡ, ਵੀਹ 120 ਐੱਮ.ਐੱਮ. ਮੋਟਰ ਪ੍ਰਣਾਲੀਆਂ ਸ਼ਾਮਲ ਹਨ ਅਤੇ 120 ਐੱਮ.ਐੱਮ. ਮੋਟਾਰ ਗੋਲਾ ਬਾਰੂਦ ਦੇ 20 ਹਜ਼ਾਰ ਰਾਉਂਡ, ਨਾਲ ਹੀ ਨੈਸ਼ਨਲ ਐਡਵਾਂਸਡ ਸਰਫੇਸ-ਟੂ-ਏਅਰ ਮਿਜ਼ਾਈਲ ਸਿਸਟਮ ਲਈ…
ਤਾਇਵਾਨ ਤੇ ਚੀਨ ਵਿਚਕਾਰ ਤਣਾਅ ਬਰਕਰਾਰ ਹੈ। ਇਸ ਦੌਰਾਨ ਮੰਗਲਵਾਰ ਨੂੰ ਚੀਨ ਨੇ ਤਾਇਵਾਨ ਦੁਆਲੇ ਆਪਣੀਆਂ ਫੌਜੀ ਮਸ਼ਕਾਂ ਜਾਰੀ ਰੱਖੀਆਂ। ਅਮਰੀਕਮ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਭੜਕੇ ਚੀਨ ਨੇ ਕਿਹਾ ਕਿ ਉਹ ਤਾਇਵਾਨ ਟਾਪੂ ਨੇੜਲੇ ਪਾਣੀਆਂ ‘ਚ ਆਪਣੀਆਂ ਮਸ਼ਕਾਂ ਜਾਰੀ ਰੱਖੇਗਾ। ਪੀਪਲਜ਼ ਲਿਬਰੇਸ਼ਨ ਆਰਮੀ ਦੀ ਪੂਰਬੀ ਥੀਏਟਰ ਕਮਾਂਡ ਨੇ ਤਾਇਵਾਨ ਨੇੜੇ 4 ਤੋਂ 7 ਅਗਸਤ ਤੱਕ ਮਸ਼ਕਾਂ ਕੀਤੀਆਂ ਸਨ। ਪੀ.ਐੱਲ.ਏ. ਵੱਲੋਂ ਮਸ਼ਕਾਂ ਦੇ ਤਾਜ਼ਾ ਐਲਾਨ ‘ਚ ਸਥਾਨ ਅਤੇ ਉਨ੍ਹਾਂ ਦੀ ਸਮਾਪਤੀ ਦਾ ਜ਼ਿਕਰ ਨਹੀਂ ਕੀਤਾ ਗਿਆ। ਪੀ.ਐੱਲ.ਏ. ਕਮਾਂਡ ਨੇ ਦੇਰ ਰਾਤ ਜਾਰੀ ਬਿਆਨ ‘ਚ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੇ ਐਤਵਾਰ ਨੂੰ ਵੀ ਤਾਇਵਾਨ ਟਾਪੂ…
ਬਿਹਾਰ ਦੇ ਹੁਕਮਰਾਨ ਗੱਠਜੋੜ ਜਨਤਾ ਦਲ (ਯੂ) ਅਤੇ ਭਾਜਪਾ ਦੇ ਸਬੰਧਾਂ ‘ਚ ਤਰੇੜ ਆ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਨਤਾ ਦਲ (ਯੂ) ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੀਟਿੰਗ ਸੱਦੀ ਹੈ ਜਿਸ ‘ਚ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਆਰ.ਸੀ.ਪੀ. ਸਿੰਘ ਵੱਲੋਂ ਅਸਤੀਫ਼ੇ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਆਰ.ਜੇ.ਡੀ., ਕਾਂਗਰਸ ਅਤੇ ਖੱਬੇ ਪੱਖੀ ਧਿਰਾਂ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਨਿਤੀਸ਼ ਕੁਮਾਰ ਭਾਜਪਾ ਤੋਂ ਵੱਖ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਹਮਾਇਤ ਦੇਣ ਲਈ ਤਿਆਰ ਹਨ। ਜਨਤਾ ਦਲ (ਯੂ) ਦੇ ਤਰਜਮਾਨ ਕੇ.ਸੀ. ਤਿਆਗੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦਾ ਪਾਰਟੀ ‘ਚ ਪੂਰਾ ਆਧਾਰ ਹੈ…
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਦਿੱਲੀ ਏਅਰਪੋਰਟ ‘ਤੇ ਫਸ ਗਏ। ਦਰਅਸਲ ਏਅਰ ਵਿਸਤਾਰਾ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ਨੂੰ ਕਰੀਬ 40 ਮਿੰਟ ਲੱਗ ਗਏ ਜਿਸ ਕਾਰਨ ਕੈਥੇ ਪੈਸੀਫਿਕ ਦੀ ਕਨੈਕਟਿਡ ਫਲਾਈਟ ਨੇ ਯਾਤਰੀਆਂ ਨੂੰ ਵੈਨਕੂਵਰ ਲਿਜਾਣ ਤੋਂ ਇਨਕਾਰ ਕਰ ਦਿੱਤਾ। ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਅੰਮ੍ਰਿਤਸਰ ਤੋਂ ਲਗਭਗ 45 ਯਾਤਰੀ ਏਅਰ ਵਿਸਤਾਰਾ ਦੀ ਫਲਾਈਟ ਨੰਬਰ 692 ਰਾਹੀਂ ਦਿੱਲੀ ਲਈ ਰਵਾਨਾ ਹੋਏ। ਇਨ੍ਹਾਂ ਯਾਤਰੀਆਂ ਨੇ ਕੈਥੇ ਪੈਸੀਫਿਕ ਲਈ ਜੁੜੀ ਫਲਾਈਟ ਫੜਨੀ ਸੀ, ਜਿਸ ਨੇ ਸ਼ਾਮ 7 ਵਜੇ ਦੇ ਕਰੀਬ ਵੈਨਕੂਵਰ ਲਈ ਰਵਾਨਾ ਹੋਣਾ ਸੀ। ਪਰ ਇਨ੍ਹਾਂ ਦੀ ਫਲਾਈਟ ਨੇ ਅੰਮ੍ਰਿਤਸਰ ਤੋਂ…
ਨਿਊਯਾਰਕ ਸਿਟੀ ‘ਚ ਭਾਰਤੀ ਸਫ਼ਾਰਤਖ਼ਾਨੇ ਨੇ ਪਤੀ ਦੇ ਕਥਿਤ ਤਸ਼ੱਦਦ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ਉਸ ਵੱਲੋਂ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਧਰ ਪੀੜਤਾ ਦੇ ਪਿਤਾ ਜਸਪਾਲ ਸਿੰਘ ਦੀ ਸ਼ਿਕਾਇਤ ‘ਤੇ ਬਿਜਨੌਰ ਪੁਲੀਸ ਨੇ ਮਨਦੀਪ ਕੌਰ ਦੇ ਪਤੀ ਰਣਜੋਤਵੀਰ ਸਿੰਘ ਸੰਧੂ, ਸਹੁਰੇ ਮੁਖਤਾਰ ਸਿੰਘ, ਸੱਸ ਕੁਲਦੀਪ ਰਾਜ ਕੌਰ ਅਤੇ ਦਿਉਰ ਜਸਵੀਰ ਸਿੰਘ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਹੈ। ਮਨਦੀਪ ਕੌਰ ਨੇ ਆਨਲਾਈਨ ਵੀਡੀਓ ਸਾਂਝੀ ਕਰਨ ਮਗਰੋਂ ਤਿੰਨ ਅਗਸਤ ਨੂੰ ਕਥਿਤ ਤੌਰ ‘ਤੇ…
ਏਅਰ ਇੰਡੀਆ ਨੇ 31 ਅਗਸਤ ਤੋਂ ਦਿੱਲੀ ਤੋਂ ਵੈਨਕੂਵਰ ਵਿਚਕਾਰ ਰੋਜ਼ਾਨਾ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਉਨ੍ਹਾਂ ਦੇ 10 ਵੱਡੇ ਜਹਾਜ਼ ਅਗਲੇ ਵਰ੍ਹੇ ਦੇ ਸ਼ੁਰੂ ‘ਚ ਮੁੜ ਤੋਂ ਉਡਾਣ ਭਰਨਾ ਸ਼ੁਰੂ ਕਰ ਦੇਣਗੇ। ਇਨ੍ਹਾਂ ਜਹਾਜ਼ਾਂ ਦੇ ਈਂਧਣ ਟੈਂਕ ਵੱਡੇ ਹਨ ਜਿਸ ਕਾਰਨ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਦੇ ਲੰਬੇ ਸਫ਼ਰ ਲਈ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਅਰ ਇੰਡੀਆ ਨੇ ਬਿਆਨ ‘ਚ ਕਿਹਾ ਕਿ ਉਨ੍ਹਾਂ ਦੇ ਬੇੜੇ ‘ਚ 43 ਵੱਡੇ ਜਹਾਜ਼ ਹਨ ਜਿਨ੍ਹਾਂ ‘ਚੋਂ 33 ਉਡਾਣਾਂ ਭਰ ਰਹੇ ਹਨ। ਮੌਜੂਦਾ ਸਮੇਂ ‘ਚ ਦਿੱਲੀ ਤੋਂ ਵੈਨਕੂਵਰ ਵਿਚਕਾਰ ਹਫ਼ਤੇ ‘ਚ ਸਿਰਫ਼ ਤਿੰਨ…