Author: editor
ਕਿੰਗ ਚਾਰਲਸ ਤਿੰਨ ਅਤੇ ਮਹਾਰਾਣੀ ਕੈਮਿਲਾ ਦੇ ਅਗਲੇ ਮਹੀਨੇ ਹੋਣ ਵਾਲੇ ਤਾਜਪੋਸ਼ੀ ਸਮਾਗਮ ਤੋਂ ਇੰਡੀਆ ਦੇ ਦਾਅਵੇ ਵਾਲਾ ‘ਕੋਹਿਨਰੂ’ ਹੀਰਾ ਦੂਰ ਰਹੇਗਾ। ਬਕਿੰਘਮ ਪੈਲੇਸ ਨੇ ਬਸਤੀਵਾਦੀ ਯੁੱਗ ਦੇ ਕੋਹਿਨੂਰ ਹੀਰੇ ਨਾਲ ਜੁੜੇ ਵਿਵਾਦ ਦੇ ਮੱਦੇਨਜ਼ਰ ਚੌਕਸੀ ਵਰਤਦਿਆਂ ਇਸ ਨੂੰ ਤਾਜਪੋਸ਼ੀ ਸਮਾਗਮ ਦਾ ਹਿੱਸਾ ਨਾ ਬਣਾਉਣ ਦਾ ਫੈਸਲਾ ਕੀਤਾ ਹੈ। ਬਰਤਾਨਵੀ ਰਾਜ ਪਰਿਵਾਰ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ ਹੈ। ‘ਦਿ ਡੇਲੀ ਟੈਲੀਗ੍ਰਾਫ’ ਅਖ਼ਬਾਰ ਦੀ ਸਹਾਇਕ ਸੰਪਾਦਕ ਕੈਮਿਲਾ ਟੋਮਿਨੀ ਨੇ ਇਕ ਇੰਟਰਵਿਊ ‘ਚ ਕਿਹਾ ਕਿ ਰਵਾਇਤੀ ਤਾਜ ‘ਚ ਕੋਹਿਨੂਰ ਹੀਰਾ ਜੜਿਆ ਹੋਣ ਕਰਕੇ ਇਸ ਦੀ ਵਰਤੋਂ ਨਾ ਕੀਤੇ ਜਾਣ ਦੇ ਕੈਮਿਲਾ ਦੇ ਫੈਸਲੇ ‘ਤੇ ਉਨ੍ਹਾਂ ਗੌਰ ਕੀਤਾ। ਅਗਲੇ…
ਰੂਸ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਲਈ ਉਸ ਨੇ ਰੂਸੀਆਂ ਵਿਰੁੱਧ ਸਰੀਰਕ ਹਿੰਸਾ ਸਮੇਤ ਵਿਤਕਰੇ ਦੇ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਹੈ। ਗੌਰਤਲਬ ਹੈ ਕਿ ਕੈਨੇਡਾ ਮਾਸਕੋ ਦੀਆਂ ਫੌਜਾਂ ਖ਼ਿਲਾਫ਼ ਜੰਗ ‘ਚ ਯੂਕਰੇਨ ਦਾ ਸਭ ਤੋਂ ਵੱਧ ਸਮਰਥਕ ਹੈ ਅਤੇ ਉਸਨੇ ਸੈਂਕੜੇ ਰੂਸੀ ਅਧਿਕਾਰੀਆਂ ਅਤੇ ਕੰਪਨੀਆਂ ‘ਤੇ ਪਾਬੰਦੀਆਂ ਦੇ ਨਾਲ-ਨਾਲ ਵਿਆਪਕ ਪੱਧਰ ‘ਤੇ ਵਪਾਰਕ ਪਾਬੰਦੀਆਂ ਲਗਾਈਆਂ ਹਨ। ਵਿਦੇਸ਼ ਮੰਤਰਾਲੇ ਨੇ ਇਕ ਐਡਵਾਇਜ਼ਰੀ ‘ਚ ਕਿਹਾ ਕਿ ‘ਜੇ ਤੁਸੀਂ ਪਹਿਲਾਂ ਹੀ ਕੈਨੇਡਾ ‘ਚ ਹੋ ਤਾਂ ਅਸੀਂ ਤੁਹਾਨੂੰ ਖਾਸ ਤੌਰ ‘ਤੇ ਜਨਤਕ ਥਾਵਾਂ ‘ਤੇ ਚੌਕਸ ਰਹਿਣ ਦੀ ਅਪੀਲ ਕਰਦੇ ਹਾਂ।’ ਐਡਵਾਇਜ਼ਰੀ…
ਵਰਲਡ ਕੱਪ ਤੀਰਅੰਦਾਜ਼ੀ ‘ਚ ਇੰਡੀਆ ਦੀ ਕਾਰਗੁਜ਼ਾਰੀ ਵਧੀਆ ਰਹੀ। ਇਸ ‘ਚ ਜਯੋਤੀ-ਓਜਸ ਨੇ ਜਿੱਥੇ ਗੋਲਡ ਮੈਡਲ ਜਿੱਤਿਆ ਹੈ ਉਥੇ ਹੀ ਪੁਰਸ਼ ਰਿਕਰਵ ਟੀਮ ਨੇ ਵੀ ਚਾਂਦੀ ਦਾ ਤਗ਼ਮਾ ਫੁੰਡ ਲਿਆ। ਭਾਰਤੀ ਟੀਮ ਦੀ ਨਜ਼ਰ 2010 ਤੋਂ ਬਾਅਦ ਵਰਲਡ ਕੱਪ ‘ਚ ਪਹਿਲੇ ਸੋਨ ਤਗ਼ਮੇ ‘ਤੇ ਸੀ ਪਰ ਉਸ ਨੂੰ ਚਾਂਦੀ ਨਾਲ ਹੀ ਸਬਰ ਕਰਨਾ ਪਿਆ। ਤਰੁਣਦੀਪ ਰਾਏ, ਅਤਨੂ ਦਾਸ ਅਤੇ ਧੀਰਜ ਬੋਮਾਦੇਵਰਾ ਦੀ ਭਾਰਤੀ ਟੀਮ ਨੇ 0-4 ਨਾਲ ਪੱਛੜਨ ਮਗਰੋਂ ਬਰਾਬਰੀ ਕੀਤੀ ਅਤੇ ਮੁਕਾਬਲਾ ਸ਼ੂਟਆਫ ਤੱਕ ਖਿੱਚਿਆ। ਮਗਰੋਂ ਤਿੰਨੋਂ 4-5 (54-55, 50-56, 59-58, 56-55, 28-28) ਨਾਲ ਹਾਰ ਗਏ। ਚੀਨ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ ਜਿਸ ‘ਚ ਲੀ ਜ਼ੋਂਗਯੁਆਨ, ਕਿਊ ਜ਼ਿਆਂਗਸ਼ੂਓ…
ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ ਜਨਤਕ ਕਰਨ ਅਤੇ ਇਸ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਇੰਡੀਆ ਦੇ ਚੋਟੀ ਦੇ ਪਹਿਲਵਾਨ ਮੁੜ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਈ ਜਮ੍ਹਾਂ ਹੋ ਗਏ। ਪ੍ਰਦਰਸ਼ਨ ‘ਚ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸਮੇਤ ਹੋਰ ਪਹਿਲਵਾਨ ਸ਼ਾਮਲ ਹਨ। ਪੁਲੀਸ ਦੀ ਭਾਰੀ ਨਫ਼ਰੀ ਨਾਲ ਘਿਰੇ ਪਹਿਲਵਾਨਾਂ ਨੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇ ਜੋ ਆਪਣੇ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਜਨਵਰੀ ਤੋਂ ਨਕਾਰਦਾ ਆ ਰਿਹਾ ਹੈ ਜਦੋਂ ਪਹਿਲਵਾਨਾਂ ਨੇ…
ਆਈ.ਪੀ.ਐੱਲ. ਦੇ ਖੇਡੇ ਗਏ ਦੋ ਮੈਚਾਂ ‘ਚੋਂ ਗਲੇਨ ਮੈਕਸਵੈੱਲ ਤੇ ਫਾਫ ਡੂ ਪਲੇਸਿਸ ਦੀ ਤਾਬੜਤੋੜ ਬੱਲੇਬਾਜ਼ੀ ਤੋਂ ਬਾਅਦ ਹਰਸ਼ਲ ਪਟੇਲ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਦੂਜੇ ਮੈਚ ‘ਚ ਅਜਿੰਕਯ ਰਹਾਨੇ ਤੇ ਸ਼ਿਵਮ ਦੂਬੇ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਤੇਜ਼-ਤਰਾਰ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਚੇਨਈ ਸੁਪਰ ਕਿੰਗਜ਼ ਆਈ.ਪੀ.ਐੱਲ. ਟੀ-20 ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਨਾਲ ਹਰਾ ਕੇ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚ ਗਈ। ਰਹਾਨੇ ਨੇ 29 ਗੇਂਦਾਂ ‘ਚ 5 ਛੱਕਿਆਂ ਤੇ 6 ਚੌਕਿਆਂ ਨਾਲ ਅਜੇਤੂ 71 ਦੌੜਾਂ ਦੀ ਪਾਰੀ ਖੇਡਣ…
12ਵੀਂ ਸਦੀ ਦੇ ਸਮਾਜ ਸੁਧਾਰਕ ਬਸਵੰਨਾ ਦੀ ਜੈਅੰਤੀ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਾਕਮ ਧਿਰ ਦੇ ਭਾਜਪਾ ਆਗੂਆਂ ਨੇ ਲਿੰਗਾਇਤ ਦਾਰਸ਼ਨਿਕ ਬਾਰੇ ਸਿਰਫ਼ ਭਾਸ਼ਣ ਹੀ ਦਿੱਤੇ ਹਨ, ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਨਹੀਂ ਕੀਤਾ। ਕਰਨਾਟਕ ਦੀ ਭਾਜਪਾ ਸਰਕਾਰ ਨੂੰ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਕਰਾਰ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ‘ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ 224 ‘ਚੋਂ 150 ਸੀਟਾਂ ‘ਤੇ ਜਿੱਤ ਦਰਜ ਕਰੇਗੀ ਜਦਕਿ ਭਾਜਪਾ ਹਿੱਸੇ ਸਿਰਫ਼ 40 ਸੀਟਾਂ ਹੀ ਆਉਣਗੀਆਂ। ਉਨ੍ਹਾਂ ਠੇਕੇਦਾਰਾਂ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਵਿਚਲੀ ਭਾਜਪਾ ਸਰਕਾਰ…
ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਚ ਸਪਰਸਕਾ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਆਪਣੇ ਹਮਵਤਨ ਡੁਸਾਨ ਲਾਜੋਵਿਚ ਹੱਥੋਂ ਹਾਰ ਗਿਆ। ਇਹ ਪਿਛਲੇ 11 ਸਾਲਾਂ ‘ਚ ਪਹਿਲਾ ਮੌਕਾ ਹੈ ਜਦਕਿ ਜੋਕੋਵਿਚ ਨੂੰ ਆਪਣੇ ਹਮਵਤਨ ਕਿਸੇ ਖਿਡਾਰੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਾਜੋਵਿਚ ਨੇ ਇਸ ਮੈਚ ‘ਚ 6-4, 7-6 (6) ਨਾਲ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ, ‘ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਜੋਕੋਵਿਚ ਮੇਰਾ ਚੰਗਾ ਦੋਸਤ ਤੇ ਸਾਡੇ ਦੇਸ਼ ਦਾ ਨਾਇਕ ਹੈ। ਮੈਂ ਉਸ ਨੂੰ ਹਰਾਉਣ ਦੇ ਬਾਰੇ ‘ਚ ਸੋਚਿਆ ਤਕ ਨਹੀਂ ਸੀ ਪਰ ਅਜਿਹਾ ਹੋ ਗਿਆ।’ ਜੋਕੋਵਿਚ ਨੂੰ ਇਸ ਤੋਂ ਪਹਿਲਾਂ ਆਖਰੀ…
ਆਈ.ਪੀ.ਐੱਲ. 2023 ‘ਚ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਸਨ ਜਿਸ ‘ਚ ਅਰਸ਼ਦੀਪ ਸਿੰਘ ਦੀ ਘਾਤਕ ਗੇਂਦਬਾਜ਼ੀ ਦੇਖਣ ਨੂੰ ਮਿਲੀ। ਅਰਸ਼ਦੀਪ ਸਿੰਘ ਵੱਲੋਂ ਝਟਕਾਈਆਂ ਚਾਰ ਵਿਕਟਾਂ ਸਦਕਾ ਪੰਜਾਬ ਦੀ ਟੀਮ ਜੇਤੂ ਰਹੀ। ਪੰਜਾਬ ਦੇ ਬੱਲੇਬਾਜ਼ਾਂ ਦੇ ਧਾਕੜ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 13 ਦੌੜਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਲਈਆਂ। ਅਖ਼ੀਰਲੇ ਓਵਰ ‘ਚ ਜਦੋਂ ਮੈਚ ਬੇਹੱਦ ਫੱਸਵਾਂ ਜਾਪ ਰਿਹਾ ਸੀ ਤਾਂ ਅਰਸ਼ਦੀਪ ਸਿੰਘ ਨੇ 2 ਗੇਂਦਾਂ ‘ਚ ਲਗਾਤਾਰ 2 ਬੋਲਡ ਕੀਤੇ। ਇਸ ਦੌਰਾਨ ਉਸ ਨੇ ਤਿਲਕ ਵਰਮਾ ਤੇ ਨੇਹਾਲ ਨੂੰ ਕਲੀਨ ਬੋਲਡ ਕਰਦਿਆਂ…
ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਖੇਡੇ ਗਏ ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਗੁਜਰਾਤ ਦੀ ਟੀਮ 7 ਦੌੜਾਂ ਨਾਲ ਜੇਤੂ ਰਹੀ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ‘ਚ ਹਾਰਦਿਕ ਪੰਡਯਾ ਦੇ ਅਰਧ ਸੈਂਕੜੇ ਨਾਲ 6 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਲਖਨਊ ਨੂੰ ਜਿੱਤ ਲਈ 136 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉੱਤਰੀ ਲਖਨਊ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 128 ਦੌੜਾਂ ਹੀ ਬਣਾ ਸਕੀ ਤੇ 7 ਦੌੜਾਂ ਨਾਲ ਮੈਚ ਹਾਰ ਗਈ। ਪਹਿਲਾਂ ਬੱਲੇਬਾਜ਼ੀ ਕਰਨ ਆਈ…
ਅਮਰੀਕਾ ਦੀ ਸੁਪਰੀਮ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲੇ ‘ਚ ਗਰਭਪਾਤ ਲਈ ਇਸਤੇਮਾਲ ਹੋਣ ਵਾਲੀ ਦਵਾਈ ‘ਮਿਫੇਪ੍ਰਿਸਟੋਨ’ ਉੱਤੇ ਪਾਬੰਦੀ ਲਗਾਉਣ ਵਾਲੇ ਹੇਠਲੀ ਅਦਾਲਤ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਦੇ ਜੱਜਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਅਤੇ ‘ਮਿਫੇਪ੍ਰਿਸਟੋਨ’ ਦੀ ਦਵਾਈ ਨਿਰਮਾਤਾ ਨਿਊਯਾਰਕ ਸਥਿਤ ਡਾਂਕੋ ਲੈਬੋਰੇਟਰੀਜ਼ ਦੀਆਂ ਐਮਰਜੈਂਸੀ ਬੇਨਤੀਆਂ ਨੂੰ ਮਨਜ਼ੂਰ ਕਰ ਲਿਆ। ਉਨ੍ਹਾਂ ਨੇ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਵਿਰੁੱਧ ਅਪੀਲ ਕੀਤੀ ਸੀ ਜਿਸ ਵਿੱਚ ‘ਮਿਫੇਪ੍ਰਿਸਟੋਨ’ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਦਿੱਤੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਗਿਆ ਸੀ। ਅਮਰੀਕਾ ‘ਚ 2000 ਤੋਂ ਇਸ ਦਵਾਈ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ 50 ਲੱਖ ਤੋਂ ਵੱਧ…