Author: editor
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐੱਨ.ਡੀ.ਏ. ਉਮੀਦਵਾਰ ਜਗਦੀਪ ਧਨਖੜ ਇੰਡੀਆ ਦੇ 14ਵੇਂ ਉਪ ਰਾਸ਼ਟਰਪਤੀ ਚੁਣੇ ਗਏ ਹਨ। 71 ਸਾਲਾ ਧਨਖੜ ਨੇ ਯੂ.ਪੀ.ਏ. ਅਤੇ ਵਿਰੋਧੀ ਧਿਰਾਂ ਦੀ ਸਾਂਝੀ ਉਮੀਦਵਾਰ 80 ਸਾਲਾ ਮਾਰਗਰੇਟ ਅਲਵਾ ਨੂੰ ਹਰਾਇਆ। ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਧਨਖੜ ਨੂੰ 528 ਅਤੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ। ਮਾਰਗਰੇਟ ਅਲਵਾ ਨੇ ਹਾਰ ਸਵੀਕਾਰ ਕਰਦਿਆਂ ਧਨਖੜ ਨੂੰ ਉਪ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ। ਜਿਵੇਂ ਹੀ ਨਤੀਜਿਆਂ ਦਾ ਐਲਾਨ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਨਖੜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਮੌਜੂਦਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ…
ਬਿਹਾਰ ਦੀ ਰਾਜਧਾਨੀ ਪਟਨਾ ਦੇ ਦਿਯਾਰਾ ਘਾਟ ‘ਤੇ ਕਿਸ਼ਤੀ ਨੂੰ ਅੱਗ ਲੱਗਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ‘ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਕਿਸ਼ਤੀ ‘ਤੇ 20 ਲੋਕ ਸਵਾਰ ਸਨ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲੀਸ ਟੀਮ ਪਹੁੰਚ ਗਈ ਹੈ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕਿਸ਼ਤੀ ਜ਼ਰੀਏ ਨਾਜਾਇਜ਼ ਰੇਤ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਜਾ ਰਿਹਾ ਸੀ। ਇਸ ਦੌਰਾਨ ਰੇਤ ਟਰਾਂਸਪੋਰਟ ‘ਚ ਲੱਗੇ ਮਜ਼ਦੂਰਾਂ ਲਈ ਦੁਪਹਿਰ ਦਾ ਖਾਣਾ ਬਣਾਇਆ ਜਾ ਰਿਹਾ ਸੀ। ਮਜ਼ਦੂਰ ਡੀਜ਼ਲ ਦੇ ਡੱਬਿਆਂ ਕੋਲ ਖਾਣਾ…
ਪੰਜਾਬੀਆਂ ਦੀ ਬਹੁਗਿਣਤੀ ਵਾਲੇ ਸ਼ਹਿਰ ਸਰੀ ਵਿਖੇ ਰਹਿੰਦੇ ਪੰਜਾਬੀ ਮੂਲ ਦੇ ਕੈਨੇਡੀਅਨ ਅਮਰਵੀਰ ਢੇਸੀ ਨੇ ਬਰਮਿੰਘਮ (ਇੰਗਲੈਂਡ) ਵਿਖੇ ਕਾਮਨਵੈਲਥ ਗੇਮਜ਼ ’ਚ ਸੋਨ ਤਗ਼ਮਾ ਜਿੱਤਿਆ ਹੈ। ਸਰੀ ਵਿਚਲੇ ਬਲਬੀਰ ਢੇਸੀ ਦੇ ਘਰ ਇਸ ਜਿੱਤ ਮਗਰੋਂ ਰੌਕਣਾਂ ਲੱਗੀਆਂ ਹਨ ਅਤੇ ਪਰਿਵਾਰ ਨੂੰ ਆਪਣੇ ਲਾਡਲੇ ’ਤੇ ਮਾਣ ਹੈ। ਬਲਬੀਰ ਢੇਸੀ ਸਾਬਕਾ ਭਾਰਤੀ ਗ੍ਰੀਕੋ ਰੋਮਨ ਚੈਂਪੀਅਨ ਦੁਆਰਾ ਭਾਰਤ ’ਚ ਦੰਗਲਾਂ ’ਚ ਜਿੱਤੀ ਗਈ ਚਾਂਦੀ ਦੀ ਗਦਾ ਲਿਵਿੰਗ ਰੂਮ ਨੂੰ ਸ਼ਿੰਗਾਰਦੀ ਹੈ, ਨਾਲ ਹੀ ਉਸਦੇ ਪੁੱਤਰ ਅਮਰਵੀਰ ਢੇਸੀ ਅਤੇ ਪਰਮਵੀਰ ਢੇਸੀ ਵੱਲੋਂ ਜਿੱਤੀਆਂ ਸੱਤ-ਅੱਠ ਗਦਾਵਾਂ ਵੀ ਪਈਾਂ ਹਨ। ਅੰਤਰਰਾਸ਼ਟਰੀ ਤਗ਼ਮਿਆਂ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਮੁਕਾਬਲਿਆਂ ’ਚ ਵੀ ਢੇਸੀ ਭਰਾ ਕਈ ਇਨਾਮ ਜਿੱਤ ਚੁੱਕੇ ਹਨ।…
ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ਯੂਕਰੇਨ ਦੇ ਨਵੇਂ ਭਰਤੀ ਫੌਜੀਆਂ ਨੂੰ ਸਿਖਲਾਈ ਦੇਣ ਲਈ 225 ਕੈਨੇਡੀਅਨ ਆਰਮਡ ਫੋਰਸਿਜ਼ ਦੇ ਜਵਾਨਾਂ ਦੀ ਤਾਇਨਾਤੀ ਦਾ ਅਧਿਕਾਰ ਦਿੱਤਾ ਹੈ। ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਯੂਕਰੇਨ ’ਚ ਕੈਨੇਡਾ ਦੇ ਫੌਜੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਮਿਸ਼ਨ ਅਪਰੇਸ਼ਨ ਦੇ ਤਹਿਤ ਸੀ.ਏ.ਐੱਫ. ਕਰਮਚਾਰੀਆਂ ਨੂੰ ਯੂ.ਕੇ. ਵਿੱਚ ਤਾਇਨਾਤ ਕਰੇਗਾ। ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਲਗਭਗ ਚਾਰ ਮਹੀਨਿਆਂ ਦੀ ਸ਼ੁਰੂਆਤੀ ਤਾਇਨਾਤੀ ਲਈ ਟ੍ਰੇਨਰ ਵਜੋਂ ਕੰਮ ਕਰਨਗੇ। ਅਨੀਤਾ ਆਨੰਦ ਨੇ ਕਿਹਾ ਕਿ ਲਗਭਗ 90 ਸਿਪਾਹੀਆਂ ਵਾਲੇ ਤਿੰਨ ਸਿਖਲਾਈ ਦਲਾਂ ਵਿੱਚੋਂ ਪਹਿਲਾ 12 ਅਗਸਤ ਨੂੰ ਰਵਾਨਾ…
ਵਿਸ਼ੇਸ਼ ਜਾਂਚ ਟੀਮ (ਸਿਟ), ਜਿਹਡ਼ੀ ਕੋਟਕਪੂਰਾ ਗੋਲੀ ਕਾਂਡ ਦੀ ਪਡ਼ਤਾਲ ਕਰ ਰਹੀ ਹੈ, ਨੇ ਇਸ ਕੇਸ ਦੀ ਸਟੇਟਸ ਰਿਪੋਰਟ ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਰਾਜੀਵ ਕਾਲਡ਼ਾ ਦੀ ਅਦਾਲਤ ’ਚ ਪੇਸ਼ ਕਰ ਦਿੱਤੀ ਹੈ। ਜਾਂਚ ਟੀਮ ਦੀ ਮੰਗ ’ਤੇ ਅਦਾਲਤ ਨੇ ਇਸ ਸਟੇਟਸ ਰਿਪੋਰਟ ਨੂੰ ਗੁਪਤ ਰੱਖਣ ਦੇ ਆਦੇਸ਼ ਦਿੱਤੇ ਹਨ ਅਤੇ ਇਹ ਰਿਪੋਰਟ 20 ਅਗਸਤ ਨੂੰ ਜਨਤਕ ਹੋ ਸਕਦੀ ਹੈ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਗੁਲਨੀਤ ਸਿੰਘ ਖੁਰਾਣਾ ਨੇ ਖ਼ੁਦ ਅਦਾਲਤ ’ਚ ਪੇਸ਼ ਹੋ ਕੇ ਇਹ ਰਿਪੋਰਟ ਸੌਂਪੀ। ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਸਟੇਟਸ ਰਿਪੋਰਟ ਹੁਣੇ ਜਨਤਕ ਹੁੰਦੀ ਹੈ ਤਾਂ ਇਸ ਨਾਲ ਕੋਟਕਪੂਰਾ ਗੋਲੀ ਕਾਂਡ…
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ’ਚ ਵੀ.ਵੀ.ਆਈ.ਪੀ. ਅਤੇ ਵੀ.ਆਈ.ਪੀ. ਨੇ ਲੋਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮਾਂ ਦੀ ਸੂਚੀ ਤਲਬ ਕੀਤੀ ਹੈ ਅਤੇ ਸਰਕਾਰ ਨੂੰ ਤੁਰੰਤ ਅਦਾਲਤ ਨੂੰ ਸੂਚਿਤ ਕਰਨ ਲਈ ਕਿਹਾ ਹੈ ਕਿ ਇਨ੍ਹਾਂ ਹੁਕਮਾਂ ਤਹਿਤ ਕਿੰਨੇ ਖ਼ਾਸ ਵਿਅਕਤੀਆਂ ਨੂੰ ਵਾਪਸ ਲਿਆ ਗਿਆ ਹੈ। ਸੁਣਵਾਈ ਦੌਰਾਨ ਜਸਟਿਸ ਰਾਜਮੋਹਨ ਸਿੰਘ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਪੁੱਛਿਆ ਕਿ ਹੁਣ ਤੱਕ ਸਰਕਾਰ ਇਹ ਨਹੀਂ ਦੱਸ ਸਕੀ ਕਿ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਕਿਵੇਂ ਲੀਕ ਹੋਈ ਅਤੇ ਇਸ ਲਈ ਕੌਣ ਜ਼ਿੰਮੇਵਾਰ ਸੀ। ਮਾਮਲੇ ਦੀ ਜਾਂਚ ਦਾ ਕੀ ਬਣਿਆ ਅਤੇ ਜਾਣਕਾਰੀ ਲੀਕ ਕਰ ਕੇ ਸੈਂਕਡ਼ੇ ਅਹਿਮ ਵਿਅਕਤੀਆਂ ਦੀ ਜਾਨ ਨੂੰ ਖ਼ਤਰੇ…
ਚੰਡੀਗਡ਼੍ਹ ਵਿਖੇ ਮਹਿੰਗਾਈ ਦੇ ਮੁੱਦੇ ’ਤੇ ਪ੍ਰਦਰਸ਼ਨ ਦੌਰਾਨ ਰਾਜ ਭਵਨ ਵੱਲ ਮਾਰਚ ਕਰ ਰਹੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਰੋਕਣ ਲਈ ਚੰਡੀਗਡ਼੍ਹ ਪੁਲੀਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਭਵਨ ਅੱਗੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਧਰਨਾ ਦਿੱਤਾ। ਧਰਨੇ ਮਗਰੋਂ ਕਾਂਗਰਸੀ ਵਰਕਰ ਨੇ ਰਾਜ ਭਵਨ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਪਹਿਲਾਂ ਹੀ ਬੈਰੀਕੇਡ ਲਾਏ ਹੋਏ ਸਨ। ਪੁਲੀਸ ਨੇ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ’ਚ ਵੀ ਲੈ ਲਿਆ। ਕੁੱਝ ਸਮੇਂ ਮਗਰੋਂ ਕਾਂਗਰਸੀ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ। ਪੰਜਾਬ ਕਾਂਗਰਸ ਵੱਲੋਂ ਅੱਜ ਮਹਿੰਗਾਈ ਅਤੇ ਜ਼ਰੂਰੀ ਵਸਤਾਂ ’ਤੇ ਜੀ.ਐੱਸ.ਟੀ. ਲਗਾਏ ਜਾਣ ਦੇ ਵਿਰੋਧ ਵਿਚ ਰੋਸ…
ਮਸਤੂਆਣਾ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਾ ਨੀਂਹ ਪੱਥਰ ਰੱਖਿਆ। 25 ਏਕਡ਼ ’ਚ ਬਣਨ ਵਾਲੇ ਇਸ ਮੈਡੀਕਲ ਇੰਸਟੀਚਿਊਟ ’ਤੇ ਤਕਰੀਬਨ 345 ਕਰੋਡ਼ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਡੀਕਲ ਇੰਸਟੀਚਿਊਟ ਪੰਜਾਬ ਖ਼ਾਸ ਤੌਰ ’ਤੇ ਮਾਲਵਾ ਖਿੱਤੇ ’ਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੱਵਲ ਦਰਜੇ ਦੇ ਇਸ ਕਾਲਜ ’ਚ ਅਪ੍ਰੈਲ 2023 ਤੋਂ ਜਮਾਤਾਂ ਸ਼ੁਰੂ ਹੋ ਜਾਣਗੀਆਂ। ਕਾਲਜ ’ਚ 75 ਦੇ ਕਰੀਬ ਵਿਦਿਆਰਥੀ ਦਾਖ਼ਲਾ ਲੈ ਸਕਣਗੇ, ਜਿਸ ’ਚੋਂ ਕੁਝ ਸੀਟਾਂ ਇਲਾਕੇ ਦੇ ਵਿਦਿਆਰਥੀਆਂ ਲਈ ਰਾਖਵੀਆਂ ਰੱਖੀਆਂ…
ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਕਾਮਨਵੈਲਥ ਗੇਮਜ਼ ਦੇ 65 ਕਿਲੋਗ੍ਰਾਮ ਵਰਗ ਦੇ ਮੁਕਾਬਲੇ ’ਚ ਕੈਨੇਡਾ ਦੇ ਲਚਲਾਨ ਮੈਕਨੀਲਾ ਨੂੰ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ’ਚ ਬਜਰੰਗ ਦਾ ਇਹ ਤੀਜਾ ਤਗ਼ਮਾ ਹੈ। ਉਨ੍ਹਾਂ ਨੇ 2014 ’ਚ ਚਾਂਦੀ ਅਤੇ 2018 ’ਚ ਸੋਨ ਤਗ਼ਮਾ ਜਿੱਤਿਆ। ਹੁਣ ਉਨ੍ਹਾਂ ਨੇ ਮੁਡ਼ ਤਗ਼ਮਾ ਜਿੱਤ ਕੇ ਹੈਟ੍ਰਿਕ ਲਗਾ ਦਿੱਤੀ। ਬਜਰੰਗ ਨੇ ਫਾਈਨਲ ਮੈਚ ’ਚ ਮੈਕਨੀਲਾ ਨੂੰ ਲੀਡ ਲੈਣ ਦਾ ਮੌਕਾ ਨਹੀਂ ਦਿੱਤਾ। ਪਹਿਲੇ ਦੌਰ ’ਚ 4-0 ਨਾਲ ਅੱਗੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਤਜਰਬੇ ਦਾ ਫਾਇਦਾ ਉਠਾਉਂਦੇ ਹੋਏ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਰਾਸ਼ਟਰਮੰਡਲ ਖੇਡਾਂ 2022 ਦੇ…
ਇੰਡੀਆ ਦੀ ਮਹਿਲਾ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਦੇ ਬਹੁਤ ਹੀ ਰੋਮਾਂਚਕ ਸੈਮੀਫਾਈਨਲ ਸ਼ੂਟਆਊਟ ’ਚ ਆਖਰੀ ਮਿੰਟਾਂ ’ਚ ਵੰਦਨਾ ਕਟਾਰੀਆ ਦੇ ਗੋਲ ਦੇ ਦਮ ’ਤੇ ਸ਼ਾਨਦਾਰ ਵਾਪਸੀ ਕਰਨ ਤੋਂ ਬਾਅਦ ਆਸਟਰੇਲੀਆ ਤੋਂ 0-3 ਨਾਲ ਹਾਰ ਗਈ ਤੇ ਹੁਣ ਕਾਂਸੀ ਦੇ ਤਗ਼ਮੇ ਲਈ ਖੇਡੇਗੀ। ਕਾਂਸੀ ਤਗ਼ਮੇ ਲਈ ਇੰਡੀਆ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। 10ਵੇਂ ਮਿੰਟ ’ਚ ਰੇਬੇਕਾ ਗ੍ਰੇਈਨੇਰ ਦੇ ਗੋਲ ਨੇ ਆਸਟਰੇਲੀਆ ਨੂੰ ਬਡ਼੍ਹਤ ਦਿਵਾਈ ਪਰ ਫਿਰ ਗੋਲਕੀਪਰ ਕਪਤਾਨ ਸਵਿਤਾ ਪੂਨੀਆ ਦੀ ਅਗਵਾਈ ’ਚ ਭਾਰਤੀ ਡਿਫੈਂਸ ਨੇ ਆਸਟਰੇਲੀਆ ਨੂੰ ਬਰਾਬਰੀ ’ਤੇ ਰੱਖਿਆ। ਟੋਕੀਓ ਓਲੰਪਿਕਸ ’ਚ ਚੌਥੇ ਸਥਾਨ ’ਤੇ ਰਹੀ ਭਾਰਤੀ ਟੀਮ ਲਈ 49ਵੇਂ ਮਿੰਟ ’ਚ ਵੰਦਨਾ ਕਟਾਰੀਆ ਨੇ ਬਰਾਬਰੀ ਦਾ ਗੋਲ ਕੀਤਾ।…