Author: editor
ਪੈਨਸਿਲਵੇਨੀਆ ਸੂਬੇ ’ਚ ਇਕ ਘਰ ’ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਉਣ ਲਈ ਪਹੁੰਚਿਆ ਇਕ ਵਲੰਟੀਅਰ ਫਾਇਰ ਫਾਈਟਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਅੱਗ ਉਸ ਦੇ ਰਿਸ਼ਤੇਦਾਰ ਦੇ ਘਰ ਲੱਗੀ ਹੈ ਅਤੇ ਮਰਨ ਵਾਲਿਆਂ ’ਚ ਉਸ ਦਾ ਪੁੱਤਰ, ਧੀ, ਸਹੁਰਾ, ਪਤਨੀ ਦਾ ਭਰਾ, ਭੈਣ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹਨ। ਪੈਨਸਿਲਵੇਨੀਆ ਪੁਲੀਸ ਨੇ ਇਕ ਨਿਊਜ਼ ਰਿਲੀਜ਼ ’ਚ ਕਿਹਾ ਕਿ ਹਾਦਸੇ ’ਚ ਮਾਰੇ ਗਏ 3 ਬੱਚੇ ਕ੍ਰਮਵਾਰ 5, 6 ਅਤੇ 7 ਸਾਲ ਦੇ ਹਨ। ਨੇਸਕੋਪੇਕ ਵਾਲੰਟੀਅਰ ਫਾਇਰ ਕੰਪਨੀ ਦੇ ਫਾਇਰ ਫਾਈਟਰ ਹੈਰੋਲਡ ਬੇਕਰ ਨੇ ਫੋਨ ’ਤੇ ਦੱਸਿਆ ਕਿ…
ਕੈਲੀਫੋਰਨੀਆ ਦੇ ਲਾਸ ਏਂਜਲਸ ’ਚ ਕਈ ਵਾਹਨਾਂ ਦੇ ਆਪਸ ’ਚ ਟਕਰਾਉਣ ਕਾਰਨ ਇਕ ਗਰਭਵਤੀ ਮਹਿਲਾ ਸਣੇ 5 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸਾ ਦੁਪਹਿਰ ਪੌਣੇ ਦੋ ਵਜੇ ਦੇ ਕਰੀਬ ਵਾਪਰਿਆ। ਲਾਸ ਏਂਜਲਸ ਕਾਊਂਟੀ ਫਾਇਰ ਡਿਪਾਰਟਮੈਂਟ ਨੇ ਟਵੀਟ ਕੀਤਾ ਕਿ ਲਾ ਬ੍ਰੀਆ ਐਵੇਨਿਊ ’ਤੇ ਦੱਖਣ ਵੱਲ ਜਾਂਦੇ ਹੋਏ ਇਕ ਮਰਸੀਡੀਜ਼ ਕੂਪ ਸਲਾਸਨ ਐਵੇਨਿਊ ’ਚ ਤਕਰੀਬਨ ਛੇ ਵਾਹਨਾਂ ਨਾਲ ਟਕਰਾਈ, ਇਨ੍ਹਾਂ ’ਚੋਂ ਤਿੰਨ ਵਾਹਨਾਂ ’ਚ ਅੱਗ ਲੱਗ ਗਈ। ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ…
2014 ’ਚ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਵੱਡਾ ਮੁੱਦਾ ਬਣਾ ਕੇ ਕਾਂਗਰਸ ਸਰਕਾਰ ਦਾ ਤਖ਼ਤਾ ਪਟਲਣ ਵਾਲੀ ਭਾਜਪਾ ਹੁਣ ਜਦੋਂ ਅੱਠ ਸਾਲ ਤੋਂ ਸੱਤਾ ’ਚ ਹੈ ਤਾਂ ਕਾਂਗਰਸ ਨੇ ਇਸੇ ਨੂੰ ਮੁੱਦਾ ਬਣਾ ਕੇ ਸਡ਼ਕ ਤੋਂ ਸੰਸਦ ਤੱਕ ਦੇਸ਼ ਭਰ ’ਚ ਮੁਜ਼ਾਹਰੇ ਕੀਤੇ। ਦੇਸ਼ ਭਰ ’ਚ ਸੈਂਕਡ਼ੇ ਥਾਵਾਂ ’ਤੇ ਇਨ੍ਹਾਂ ਰੋਸ ਪ੍ਰਦਰਸ਼ਨਾਂ ’ਚ ਵੱਧ ਚਡ਼੍ਹ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਨਵੀਂ ਦਿੱਲੀ ’ਚ ਕਾਂਗਰਸੀ ਆਗੂਆਂ ਨੇ ਕਾਲੇ ਚੋਲੇ ਪਾ ਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਸਦ ਤੋਂ ਸਡ਼ਕ ਤੱਕ ਪ੍ਰਦਰਸ਼ਨ ਕੀਤਾ। ਕਾਂਗਰਸੀ ਸੰਸਦ ਮੈਂਬਰਾਂ ਨੇ ਜ਼ਰੂਰੀ ਵਸਤਾਂ ’ਤੇ ਜੀ.ਐੱਸ.ਟੀ. ਵਾਧੇ ਨੂੰ ਵਾਪਸ…
ਕੈਨੇਡਾ ਦੇ ਹੈਲੀਫੈਕਸ ’ਚ ਇੰਡੀਆ ਦੀ ਪੂਜਾ ਓਝਾ ਨੇ 2022 ਆਈ.ਸੀ.ਐੱਫ. ਕੈਨੋ ਸਪ੍ਰਿੰਟ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪੈਰਾ-ਕੈਨੋ ਵਿਸ਼ਵ ਚੈਂਪੀਅਨਸ਼ਿਪ ’ਚ ਇੰਡੀਆ ਦਾ ਇਹ ਪਹਿਲਾ ਤਗ਼ਮਾ ਹੈ। ਵੀ.ਐੱਲ. 1 ਮਹਿਲਾ 200 ਮੀਟਰ ਫਾਈਨਲ ’ਚ ਮੱਧ ਪ੍ਰਦੇਸ਼ ਦੇ ਭਿੰਡ ਦੀ ਪੈਰਾ-ਕੈਨੋ ਅਥਲੀਟ ਨੇ 1:34.18 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਹੈਮਬਰਗ ਦੀ ਲਿਲੇਮੋਰ ਕੋਪਰ ਨੇ 1:29.79 ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਦੌਡ਼ ਦੇ ਪਹਿਲੇ ਹਾਫ ਤੋਂ ਬਾਅਦ ਪੂਜਾ ਓਝਾ ਅੱਗੇ ਚੱਲ ਰਹੀ ਸੀ ਪਰ ਫਿਰ ਲਿਲੇਮੋਰ ਕੋਪਰ ਨੇ ਪੂਜਾ ਨੂੰ ਪਛਾਡ਼ ਕੇ ਅੰਤ ’ਚ ਜਿੱਤ ਦਰਜ ਕੀਤੀ। ਇਸ ਦੌਡ਼ ’ਚ ਦੂਜੇ ਸਥਾਨ ਫਿਨਿਸ਼ ਲਾਈਨ ਤੱਕ…
ਕੈਨੇਡਾ ’ਚ ਪੰਜਾਬੀ ਮੂਲ ਦੇ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮ੍ਰਿਤਕ ਦੇਹ ਨਿਊਯਾਰਕ ਦੇ ਇਕ ਹੋਟਲ ਦੇ ਕਮਰੇ ’ਚੋਂ ਮਿਲੀ ਜਿਸ ਬਾਰੇ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਦੂਜੇ ਪਾਸੇ ਇਸ ਮ੍ਰਿਤਕ ਹਾਕੀ ਖਿਡਾਰੀ ਦਾ ਅੰਤਿਮ ਸਸਕਾਰ 7 ਅਗਸਤ ਨੂੰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਰਮ ਧਾਲੀਵਾਲ ਲੰਘੀ 30 ਜੁਲਾਈ ਨੂੰ ਨਿਊਯਾਰਕ ਦੇ ਇਕ ਹੋਟਲ ਦੇ ਕਮਰੇ ’ਚ ਮ੍ਰਿਤਕ ਪਾਇਆ ਗਿਆ ਸੀ। ਵੈਸਟ ਕੈਲੋਨਾ ਵਾਰੀਅਰਜ਼ ਨੇ ਟਵਿਟਰ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਜਾਣਕਾਰੀ ਮੁਤਾਬਕ ਪਰਮ ਧਾਲੀਵਾਲ ਦਾ ਅੰਤਿਮ ਸਸਕਾਰ 7 ਅਗਸਤ ਐਤਵਾਰ ਨੂੰ ਡੈਲਟਾ ’ਚ ਕੀਤਾ ਜਾਵੇਗਾ। ਪਰਮ ਧਾਲੀਵਾਲ ਵਾਰੀਅਰਜ਼ ਲਈ 2016 ਤੋਂ…
29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ’ਚ ਲਾਏ ਗਏ ਬੁੱਤ ਦੇ ਗੁੱਟ ’ਤੇ ਕੁਡ਼ੀਆਂ ਦੂਰੋਂ ਨੇਡ਼ਿਓਂ ਪਹੁੰਚ ਕੇ ਰੱਖਡ਼ੀ ਤੋਂ ਪਹਿਲਾਂ ਰੱਖਡ਼ੀਆਂ ਬੰਨ੍ਹਣ ਲੱਗੀਆਂ ਹਨ। ਰੱਖਡ਼ੀ ਦੇ ਤਿਉਹਾਰ ਤੋਂ ਪਹਿਲਾਂ ਹੀ ਕੁਡ਼ੀਆਂ ਨੇ ਪਿੰਡ ਮੂਸਾ ’ਚ ਲੱਗੇ ਗਾਇਕ ਦੇ ਬੁੱਤ ਦੇ ਗੁੱਟ ’ਤੇ ਰੱਖਡ਼ੀਆਂ ਬੰਨ੍ਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਰੱਖਡ਼ੀ ਬੰਨ੍ਹਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ ਕਹਿ ਰਹੀਆਂ ਹਨ ਕਿ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਅਤੇ ਭਰਾ ਹਰ ਭੈਣ ਨੂੰ ਮਿਲੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ ਦੋ ਮਹੀਨੇ ਤੋਂ ਵੱਧ ਸਮਾਂ…
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਮੰਤਰੀ ਨਾਲ ਨਾਰਾਜ਼ਗੀ ਤੇ ਮੰਤਰੀ ਦਾ ਮਹਿਕਮਾ ਬਦਲਣ ਦੀ ਚਰਚਾ ਛੇਡ਼ਨ ਅਤੇ ਵੀ.ਸੀ. ਡਾ. ਰਾਜ ਬਹਾਦਰ ਨੂੰ ਬਦਲਣ ਦੀ ਮੰਗ ਵਾਲੀ ਬਹਿਸ ਸ਼ੁਰੂ ਹੋਣ ਦਾ ਕਾਰਨ ਬਣੇ ਬੈੱਡਾਂ ਦੇ ਖਸਤਾਹਾਲ ਗੱਦੇ ਬਦਲਣ ਵੱਲ ਨਾ ਸਰਕਾਰ ਨੇ ਧਿਆਨ ਦਿੱਤਾ ਨਾ ਸਿਹਤ ਵਿਭਾਗ ਅਤੇ ਨਾ ਹੀ ਕਿਸੇ ਹੋਰ ਨੇ। ਇਹੋ ਕਾਰਨ ਹੈ ਕਿ ਇਹ ਬੈੱਡ ਅਤੇ ਗੱਦੇ ਹਾਲੇ ਵੀ ਉਸੇ ਤਰ੍ਹਾਂ ਪਏ ਹਨ। ਦੂਜੇ ਪਾਸੇ ਵੀ.ਸੀ. ਨੇ ਸਰਕਾਰ ਤੇ ਮੁੱਖ ਮੰਤਰੀ ਦੀ ਇੱਛਾ ਮੁਤਾਬਕ ਦਿੱਤਾ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਯਾਦ ਰਹੇ ਕਿ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਦੀ ਫਰੀਦਕੋਟ ਦੇ ਗੁਰੂ ਗੋਬਿੰਦ…
ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਦੇ ਦਮ ’ਤੇ ਆਖਰੀ ਲੀਗ ਮੈਚ ’ਚ ਵੇਲਜ਼ ਨੂੰ 4-1 ਨਾਲ ਹਰਾ ਕੇ ਭਾਰਤੀ ਟੀਮ ਨੇ ਪੂਲ ‘ਬੀ’ ਵਿੱਚ ਸਿਖਰ ’ਤੇ ਰਹਿੰਦਿਆਂ ਕਾਮਨਵੈਲਥ ਗੇਮਜ਼ ’ਚ ਪੁਰਸ਼ਾਂ ਦੇ ਹਾਕੀ ਮੁਕਾਬਲੇ ਦੇ ਸੈਮੀ ਫਾਈਨਲ ’ਚ ਥਾਂ ਬਣਾ ਲਈ ਹੈ। ਪਹਿਲੇ ਮੈਚ ’ਚ ਘਾਨਾ ਨੂੰ 11-0 ਨਾਲ ਅਤੇ ਤੀਜੇ ਮੈਚ ’ਚ ਕੈਨੇਡਾ ਨੂੰ 8-0 ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਇੰਗਲੈਂਡ ਨਾਲ 4-4 ਨਾਲ ਡਰਾਅ ਖੇਡਿਆ ਸੀ। ਵਿਸ਼ਵ ਰੈਕਿੰਗ ’ਚ ਪੰਜਵੇਂ ਸਥਾਨ ’ਤੇ ਕਾਬਜ਼ ਮਨਪ੍ਰੀਤ ਸਿੰਘ ਦੀ ਭਾਰਤੀ ਟੀਮ ਪਲੱਸ 22 ਦੀ ਗੋਲ ਔਸਤ ਨਾਲ ਪੂਲ ‘ਬੀ’ ਵਿੱਚ ਸਿਖਰ ’ਤੇ ਰਹੀ ਅਤੇ ਹੁਣ ਸੈਮੀਫਾਈਨਲ ’ਚ ਉਸ ਦਾ ਸਾਹਮਣਾ ਆਸਟਰੇਲੀਆ…
ਕਾਮਨਵੈਲਥ ਗੇਮਜ਼ ’ਚ ਇੰਡੀਆ ਦੇ ਸੁਧੀਰ ਨੇ ਪਾਵਰਲਿਫਟਿੰਗ ਮੁਕਾਬਲੇ ਦੇ ਪੁਰਸ਼ ਹੈਵੀਵੇਟ ਫਾਈਨਲ ’ਚ ਰਿਕਾਰਡਤੋਡ਼ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹਨ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ’ਚ 212 ਕਿਲੋਗ੍ਰਾਮ ਭਾਰ ਚੁੱਕ ਕੇ ਰਿਕਾਰਡ 134.5 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਹਾਲਾਂਕਿ ਸੁਧੀਰ ਆਪਣੀ ਆਖ਼ਰੀ ਕੋਸ਼ਿਸ਼ ’ਚ 217 ਕਿਲੋ ਭਾਰ ਚੁੱਕਣ ’ਚ ਅਸਫ਼ਲ ਰਹੇ। ਨਾਈਜੀਰੀਆ ਦੇ ਇਕੇਚੁਕਵੂ ਕ੍ਰਿਸਚੀਅਨ ਉਬੀਚੁਕਵੂ ਨੇ 133.6 ਅੰਕਾਂ ਨਾਲ ਚਾਂਦੀ ਦਾ ਤਗ਼ਾ ਜਿੱਤਿਆ। ਜਦਕਿ ਸਕਾਟਲੈਂਡ ਦੇ ਮਿਕੀ ਯੂਲ ਨੇ 130.9 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਕ੍ਰਿਸਚੀਅਨ ਨੇ…
ਮੁਰਲੀ ਸ਼੍ਰੀਸ਼ੰਕਰ ਨੇ ਕਾਮਨਵੈਲਥ ਗੇਮਜ਼ ਦੇ ਅਥਲੈਟਿਕ ਮੁਕਾਬਲੇ ਦੇ ਲੌਂਗ ਜੰਪ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਪਰ ਇੰਡੀਆ ਦੇ ਮੁਹੰਮਦ ਅਨੀਸ ਯਾਹੀਆ 5ਵੇਂ ਸਥਾਨ ’ਤੇ ਰਹੇ। ਸ਼੍ਰੀਸ਼ੰਕਰ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਲੌਂਗ ਜੰਪ ਮੁਕਾਬਲੇ ’ਚ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਸ਼੍ਰੀਸ਼ੰਕਰ ਨੇ ਆਪਣੀ 5ਵੀਂ ਕੋਸ਼ਿਸ਼ ’ਚ 8.08 ਮੀਟਰ ਦੀ ਦੂਰੀ ਦੇ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਸੋਨ ਤਗ਼ਮਾ ਜਿੱਤਣ ਵਾਲੇ ਬਹਾਮਾਸ ਦੇ ਲੇਕੁਆਨ ਨੇਰਨ ਨੇ ਵੀ ਆਪਣੀ ਕੋਸ਼ਿਸ਼ ’ਚ 8.08 ਮੀਟਰ ਦਾ ਹੀ ਸਰਵਸ੍ਰੇਸ਼ਟ ਯਤਨ ਕੀਤਾ। ਲੇਕੁਆਨ ਦਾ ਦੂਜਾ ਸਰਵਸ੍ਰੇਸ਼ਟ ਯਤਨ ਹਾਲਾਂਕਿ 7.98 ਮੀਟਰ ਦਾ ਰਿਹਾ, ਜੋ…