Author: editor
ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ‘ਏ’ ਦੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਕਰਡ਼ੇ ਹਾਲਾਤਾਂ ਦਾ ਸਾਹਮਣਾ ਕਰਦਿਆਂ ਆਪਣੇ ਤੋਂ ਘੱਟ ਰੈਕਿੰਗ ਵਾਲੀ ਕੈਨੇਡਾ ਦੀ ਟੀਮ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਭਾਰਤੀ ਟੀਮ ਵੱਲੋਂ ਸਲੀਮਾ ਟੇਟੇ ਤੇ ਨਵਨੀਤ ਕੌਰ ਨੇ ਪਹਿਲੇ ਦੋ ਗੋਲ ਕੀਤੇ। 22ਵੇਂ ਮਿੰਟ ਤੱਕ ਭਾਰਤੀ ਟੀਮ ਚੰਗੀ ਸਥਿਤੀ ’ਚ ਨਜ਼ਰ ਆ ਰਹੀ ਸੀ। ਕੈਨੇਡਾ ਦੀ ਟੀਮ ਨੇ ਹਾਲਾਂਕਿ ਇਸ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ 23ਵੇਂ ਤੇ 39ਵੇਂ ਮਿੰਟ ’ਚ ਗੋਲ ਦਾਗ ਦਿੱਤੇ। ਇੰਡੀਆ ਵੱਲੋਂ ਤੀਜਾ ਗੋਲ ਲਾਲਰੇਮ ਸਿਆਮੀ ਨੇ ਕੀਤਾ। ਇਸ ਤੋਂ ਪਹਿਲਾਂ ਅਕਾਸ਼ਦੀਪ ਸਿੰਘ ਤੇ ਹਰਮਨਪ੍ਰੀਤ ਦੇ ਦੋ-ਦੋ ਗੋਲਾਂ ਦੀ…
ਇੰਡੀਆ ਨੂੰ ਕਿਦਾਂਬੀ ਸ੍ਰੀਕਾਂਤ ਤੇ ਡਬਲਜ਼ ਜੋਡ਼ੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ’ਚ ਮਲੇਸ਼ੀਆ ਵਿਰੁੱਧ 1-3 ਦੀ ਹਾਰ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ ’ਚ ਇੰਡੀਆ ਦੇ ਸਿੰਗਲਜ਼ ਖਿਡਾਰੀਆਂ ਤੇ ਮਲੇਸ਼ੀਆ ਦੀਆਂ ਡਬਲਜ਼ ਜੋਡ਼ੀਆਂ ਉਤੇ ਨਜ਼ਰਾਂ ਟਿਕੀਆਂ ਹੋਈਆਂ ਸਨ। ਇੰਡੀਆ ਦੇ ਸਿੰਗਲਜ਼ ਖਿਡਾਰੀ ਹਾਲਾਂਕਿ ਆਪਣੇ ਤੋਂ ਘੱਟ ਦਰਜਾਬੰਦੀ ਵਾਲੇ ਖਿਡਾਰੀਆਂ ਵਿਰੁੱਧ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਕਾਰਨ ਇੰਡੀਆ ਸੋਨ ਤਗਮੇ ਤੋਂ ਖੁੰਝ ਗਿਆ। ਦੂਜੇ ਪਾਸੇ ਮਲੇਸ਼ੀਆ ਦੀਆਂ ਡਬਲਜ਼ ਜੋਡ਼ੀਆਂ ਉਮੀਦ ਉਤੇ ਖਰੀਆਂ ਉਤਰੀਆਂ। ਸਾਤਵਿਕਸਾਈਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਸੱਤਵੇਂ ਨੰਬਰ ਦੀ ਜੋਡ਼ੀ…
ਰੂਸ ਤੇ ਯੂਕਰੇਨ ’ਚ ਹਾਲੇ ਯੁੱਧ ਮੁੱਕਿਆ ਨਹੀਂ ਕਿ ਹੁਣ ਚੀਨ ਤੇ ਤਾਇਵਾਨ ਵਿਚਕਾਰ ਯੁੱਧ ਵਰਗੇ ਹਾਲਾਤ ਪੈਦਾ ਹੋਣ ਲੱਗੇ ਹਨ। ਦੋਹਾਂ ਦੇਸ਼ਾਂ ’ਚ ਇਸ ਸਮੇਂ ਭਾਰੀ ਤਣਾਅ ਹੈ ਅਤੇ ਅਮਰੀਕਨ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੇ ਦੌਰੇ ਨਾਲ ਇਹ ਤਣਾਅ ਹੋਰ ਵਧ ਗਿਆ ਹੈ। ਅਮਰੀਕਾ ਨੇ ਸਪੱਸ਼ਟ ਕਿਹਾ ਹੈ ਕਿ ਉਹ ਤਾਇਵਾਨ ਦੀ ਹਮਾਇਤ ਤੋਂ ਪਿੱਛੇ ਨਹੀਂ ਹਟੇਗਾ ਤਾਂ ਦੂਜੇ ਪਾਸੇ ਚੀਨ ਵੀ ਸਖ਼ਤ ਧਮਕੀਆਂ ਦੇਣ ’ਤੇ ਉੱਤਰ ਆਇਆ ਹੈ। ਅਮਰੀਕਨ ਵਫ਼ਦ ਇਹ ਸੁਨੇਹਾ ਦੇ ਰਿਹਾ ਹੈ ਕਿ ਅਮਰੀਕਾ ਸਵੈ-ਸ਼ਾਸਿਤ ਟਾਪੂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਤਾਇਵਾਨ ਨੂੰ ਅਮਰੀਕਾ ਇਕੱਲਿਆਂ ਨਹੀਂ…
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਸ਼ਾਹੀ ਨਿਵਾਸ ਵਿੰਡਸਰ ਕੈਸਲ ਦੇ ਮੈਦਾਨ ’ਚ ਲੰਘੇ ਸਾਲ ਕ੍ਰਿਸਮਿਸ ਮੌਕੇ ਗੈਰਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਕਾਰਨ 20 ਸਾਲਾ ਬਰਤਾਨਵੀ ਪੰਜਾਬੀ ’ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। ਸਾਊਥੈਂਪਟਨ ਦੇ ਵਸਨੀਕ ਜਸਵੰਤ ਸਿੰਘ ਚੈਲ ’ਤੇ ਜਾਨਲੇਵਾ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ। ਚੈਲ ਆਪਣੇ ਆਪ ਨੂੰ ‘ਭਾਰਤੀ ਸਿੱਖ’ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ 1919 ਦੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨਾ ਚਾਹੁੰਦਾ ਸੀ। ਉਹ ਇਸ ਸਮੇਂ ਪੁਲੀਸ ਹਿਰਾਸਤ ’ਚ ਹੈ ਅਤੇ ਉਸ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ’ਚ 17 ਅਗਸਤ ਨੂੰ…
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਆਮਦਨ ਦੇ ਅਸਾਸਿਆਂ ਤੋਂ ਵੱਧ ਸੰਪਤੀ ਬਣਾਉਣ ਨਾਲ ਜੁਡ਼ੇ ਕੇਸ ’ਚ ਸੁਣਾਈ ਗਈ ਚਾਰ ਸਾਲ ਦੀ ਸਜ਼ਾ ਦਿੱਲੀ ਹਾਈ ਕੋਰਟ ਨੇ ਮੁਅੱਤਲ ਕਰ ਦਿੱਤੀ ਹੈ। ਚੌਟਾਲਾ ਨੇ ਟਰਾਇਲ ਕੋਰਟ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਜਸਟਿਸ ਯੋਗੇਸ਼ ਖੰਨਾ ਨੇ 88 ਸਾਲਾ ਸਿਆਸੀ ਆਗੂ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਸਜ਼ਾ ਦੀ ਮੁਅੱਤਲੀ ਟਰਾਇਲ ਕੋਰਟ ਵੱਲੋਂ ਲਾਏ 50 ਲੱਖ ਰੁਪਏ ਦੇ ਜੁਰਮਾਨੇ ਦੀ ਅਦਾਇਗੀ ਦੇ ਨਾਲ ਪੰਜ ਲੱਖ ਦਾ ਨਿੱਜੀ ਬੌਂਡ ਤੇ ਇੰਨੀ ਹੀ ਰਕਮ ਦੀ ਜਾਮਨੀ ਭਰਨ ’ਤੇ ਨਿਰਭਰ ਕਰੇਗੀ। ਹਾਈ ਕੋਰਟ ਨੇ ਇਸ ਗੱਲ ਦਾ ਨੋਟਿਸ ਵੀ ਲਿਆ…
ਹਰਿਆਣਾ ਦੀ ਸਿਆਸਤ ਦੇ ਕਿਸੇ ਸਮੇਂ ਥੰਮ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਫਰਜ਼ੰਦ ਤੇ ਹਲਕਾ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਬਿਸ਼ਨੋਈ ਨੇ ਆਪਣੀ ਪਤਨੀ ਰੇਣੂਕਾ ਬਿਸ਼ਨੋਈ ਅਤੇ ਸਾਥੀਆਂ ਦੇ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਅਸਤੀਫ਼ਾ ਸੌਂਪਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਚੁਣੌਤੀ ਸਵੀਕਾਰ ਕਰਦਿਆਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਹੋਣ ਵਾਲੀ…
ਪੰਜਾਬ ਪੁਲੀਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਸਵਾ ਚਾਰ ਘੰਟਿਆਂ ਤੱਕ ਪੁੱਛ ਪਡ਼ਤਾਲ ਕੀਤੀ। ਏ.ਡੀ.ਜੀ.ਪੀ. ਐੱਲ.ਕੇ. ਯਾਦਵ ‘ਸਿਟ’ ਦੇ ਮੁਖੀ ਹਨ। ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸੈਣੀ ਨੇ ਪਹਿਲਾਂ ਭੇਜੇ ਗਏ ਦੋ ਸੰਮਨਾਂ ਦੀ ਪਾਲਣਾ ਨਹੀਂ ਕੀਤੀ ਸੀ। ਉਨ੍ਹਾਂ ਤੋਂ ਕੋਟਕਪੂਰਾ ਗੋਲੀ ਕਾਂਡ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਪੁੱਛ ਪਡ਼ਤਾਲ ਕੀਤੀ ਗਈ। ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਕਤੂਬਰ 2015 ’ਚ ਬੇਅਦਬੀ ਦੀਆਂ ਘਟਨਾਵਾਂ ਦੀ ਲਡ਼ੀ ਦਾ ਵਿਰੋਧ ਕਰ ਰਹੀ ਭੀਡ਼ ’ਤੇ ਗੋਲੀਬਾਰੀ ਕਰਨ ’ਚ ਪੁਲੀਸ ਗਲਤ ਸੀ ਜਾਂ ਨਹੀਂ। ਇਹ ਵੀ…
ਸੀਨੀਅਰ ਕਾਂਗਰਸੀ ਆਗੂ ਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਜਲੰਧਰ ’ਚ ਪ੍ਰੈੱਸ ਕਾਨਫ਼ਰੰਸ ਕਰਕੇ ਲਵਲੀ ਯੂਨੀਵਰਸਿਟੀ ਦੇ ਪੰਚਾਇਤੀ ਜ਼ਮੀਨ ’ਤੇ ਕਥਿਤ ਕਬਜ਼ੇ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਖੁੱਲ੍ਹਾ ਚੈਲੰਜ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਹੁਣ ‘ਆਪ’ ਸਰਕਾਰ ਤੇ ਮੰਤਰੀ ਧਾਲੀਵਾਲ ਆਪਣੀ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਯੂਨੀਵਰਸਿਟੀ ਦੇ ਚਾਂਸਲਰ ਖ਼ਿਲਾਫ਼ ਕਾਰਵਾਈ ਕਰਕੇ ਦਿਖਾਉਣ। ਉਨ੍ਹਾਂ ਪੰਚਾਇਤ ਦੀਆਂ ਜ਼ਮੀਨਾਂ ’ਤੇ ਕੀਤੇ ਗਏ ਕਬਜ਼ਿਆਂ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ…
ਕਾਮਨਵੈਲਥ ਗੇਮਜ਼ ’ਚ ਇੰਡੀਆ ਦੀ ਝੋਲੀ ’ਚ 14ਵਾਂ ਤਗ਼ਮਾ ਆਇਆ ਹੈ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ’ਚ ਪੁਰਸ਼ਾਂ ਦੀ 109 ਕਿਲੋਗ੍ਰਾਮ ਕੈਟੇਗਰੀ ’ਚ ਇੰਡੀਆ ਨੂੰ ਕਾਂਸੀ ਦਾ ਤਗ਼ਮਾ ਜਿਤਾਇਆ ਹੈ। ਲਵਪ੍ਰੀਤ ਨੇ ਸਨੈਚ ’ਚ 163 ਕਿਲੋਗ੍ਰਾਮ ਭਾਰ ਅਤੇ ਕਲੀਨ ਐਂਡ ਜਰਕ ’ਚ 192 ਕਿਲੋਗ੍ਰਾਮ ਭਾਰ ਚੁੱਕ ਕੇ ਕੁੱਲ 355 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਕਲੀਨ ਐਂਡ ਜਰਕ ਦਾ ਨਵਾਂ ਰਾਸ਼ਟਰੀ ਰਿਕਾਰਡ ਵੀ ਕਾਇਮ ਕੀਤਾ। ਇਸ ਦੇ ਨਾਲ ਹੀ ਇੰਡੀਆ ਨੇ ਵੇਟਲਿਫਟਿੰਗ ’ਚ 3 ਸੋਨ, 3 ਚਾਂਦੀ ਅਤੇ ਇੰਨੇ ਹੀ ਕਾਂਸੀ ਦੇ ਤਗ਼ਮਿਆਂ ਦੇ ਨਾਲ 9 ਤਗ਼ਮੇ ਜਿੱਤੇ ਹਨ। ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦਾ ਇਹ 14ਵਾਂ ਤਗ਼ਮਾ…
ਇੰਡੀਆ ਦੀ ਮਿਕਸਡ ਚਾਰ ਗੁਣਾ 400 ਮੀਟਰ ਰਿਲੇ ਟੀਮ ਨੇ ਇਥੇ ਵਿਸ਼ਵ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਆਪਣਾ ਹੀ ਏਸ਼ੀਅਨ ਰਿਕਾਰਡ ਤੋਡ਼ ਦਿੱਤਾ। ਸ਼੍ਰੀਧਰ, ਪ੍ਰਿਆ ਮੋਹਨ, ਕਪਿਲ ਅਤੇ ਰੂਪਲ ਚੌਧਰੀ ਦੀ ਟੀਮ ਤਿੰਨ ਮਿੰਟ 17.67 ਸਕਿੰਟ ਦਾ ਸਮਾਂ ਕੱਢ ਕੇ ਅਮਰੀਕਾ (ਤਿੰਨ ਮਿੰਟ 17.69 ਸਕਿੰਟ) ਤੋਂ ਪਿੱਛੇ ਦੂਜੇ ਸਥਾਨ ’ਤੇ ਰਹੀ। ਭਾਰਤੀ ਟੀਮ ਨੇ ਹਾਲਾਂਕਿ ਗਰਮੀ ਦੇ ਦੌਰਾਨ ਇਕ ਦਿਨ ਪਹਿਲਾਂ ਬਣਾਏ ਗਏ ਤਿੰਨ ਮਿੰਟ 19.62 ਦੇ ਏਸ਼ੀਅਨ ਰਿਕਾਰਡ ਨੂੰ ਬਿਹਤਰ ਬਣਾਇਆ। ਉਸ ਦਾ ਨਵਾਂ ਰਿਕਾਰਡ ਜੂਨੀਅਰ ਵਰਗ ’ਚ ਆਲ ਟਾਈਮ ਸਰਵੋਤਮ ਪ੍ਰਦਰਸ਼ਨ ਦੇ ਮਾਮਲੇ ’ਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਟੀਮ…