Author: editor
ਇੰਡੀਆ ਅਤੇ ਵੈਸਟ ਇੰਡੀਜ਼ ਵਿਚਾਲੇ ਸੇਂਟ ਕਿਟਸ ’ਚ ਖੇਡੇ ਗਏ ਦੂਸਰੇ ਟੀ-20 ਮੈਚ ’ਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਇੰਡੀਆ ਇਹ ਮੈਚ 5 ਵਿਕਟਾਂ ਨਾਲ ਹਾਰ ਗਿਆ ਅਤੇ ਵੈਸਟ ਇੰਡੀਜ਼ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਟੀਮ ਇੰਡੀਆ ਇਸ ਮੈਚ ’ਚ ਸਿਰਫ 138 ਦੌਡ਼ਾਂ ਹੀ ਬਣਾ ਸਕੀ, ਜਿਸ ਦੇ ਜਵਾਬ ’ਚ ਵੈਸਟ ਇੰਡੀਜ਼ ਨੇ ਆਖਰੀ ਓਵਰ ’ਚ ਮੈਚ ਜਿੱਤ ਲਿਆ। ਵੈਸਟਇੰਡੀਜ਼ ਨੂੰ ਆਖਰੀ ਓਵਰ ’ਚ 10 ਦੌਡ਼ਾਂ ਦੀ ਲੋਡ਼ ਸੀ ਜਦੋਂ ਇੰਡੀਆ ਲਈ ਆਵੇਸ਼ ਖਾਨ ਨੇ ਗੇਂਦਬਾਜ਼ੀ ਕੀਤੀ। ਆਵੇਸ਼ ਤੋਂ ਇਥੇ ਗਲਤੀ ਹੋ ਗਈ ਅਤੇ ਪਹਿਲੀ ਹੀ ਗੇਂਦ ਨੋ ਬਾਲ ਚਲੀ ਗਈ। ਇਸ ਤੋਂ ਬਾਅਦ ਵੈਸਟ ਇੰਡੀਜ਼ ਦੇ ਬੱਲੇਬਾਜ਼…
ਅਮਰੀਕਾ ਦੇ ਉੱਤਰੀ-ਪੂਰਬੀ ਵਾਸ਼ਿੰਗਟਨ ’ਚ ਕੈਪੀਟਲ ਹਿੱਲ ਨੇਡ਼ੇ ਸੋਮਵਾਰ ਰਾਤ ਨੂੰ ਕਈ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਗਈ। ਘਟਨਾ ਕੈਪੀਟਲ ਹਿੱਲ ਤੋਂ ਬਹੁਤ ਦੂਰ ਨਹੀਂ ਹੋਈ। ਵਾਸ਼ਿੰਗਟਨ ਪੋਸਟ ਨੇ ਡੀਸੀ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਵਿਟੋ ਮੈਗਿਓਲੋ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਦੀ ਸੂਚਨਾ ਐਫ ਸਟਰੀਟ ਨੌਰਥ ਈਸਟ ਦੇ 1500 ਬਲਾਕ ’ਚ ਰਾਤ ਕਰੀਬ 8:30 ਵਜੇ ਹੋਈ। ਮੈਟਰੋਪੋਲੀਟਨ ਪੁਲੀਸ ਵਿਭਾਗ ਦੇ ਇਕ ਟਵੀਟ ਦੇ ਅਨੁਸਾਰ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਪਰ ਪੁਲੀਸ ਨੇ ਗਿਣਤੀ ਦਾ ਖੁਲਾਸਾ ਨਹੀਂ ਕੀਤਾ। ਪੀਡ਼ਤਾਂ ਵਿੱਚੋਂ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ। ਅਜੇ ਤੱਕ ਕੋਈ ਸ਼ੱਕੀ ਜਾਣਕਾਰੀ ਜਾਰੀ ਨਹੀਂ ਕੀਤੀ…
ਅਫਗਾਨਿਸਤਾਨ ’ਚ ਅਮਰੀਕਨ ਹਵਾਈ ਹਮਲੇ ’ਚ ਅਲ-ਕਾਇਦਾ ਨੇਤਾ ਅਯਮਨ ਅਲ-ਜਵਾਹਿਰੀ ਮਾਰਿਆ ਗਿਆ ਹੈ। ਓਸਾਮਾ ਬਿਨ ਲਾਦੇਨ ਦੇ ਅਮਰੀਕਾ ਵੱਲੋਂ ਕੀਤੀ ਕਾਰਵਾਈ ’ਚ ਮਾਰੇ ਜਾਣ ਤੋਂ ਬਾਅਦ ਜਵਾਹਿਰੀ ਅਲ-ਕਾਇਦਾ ਦਾ ਨੇਤਾ ਬਣ ਗਿਆ ਸੀ। ਲਗਭਗ ਦੋ ਦਹਾਕੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਅਮਰੀਕੀ ਸੈਨਿਕਾਂ ਦੇ ਅਫਗਾਨਿਸਤਾਨ ਛੱਡਣ ਦੇ 11 ਮਹੀਨੇ ਬਾਅਦ ਅਮਰੀਕਾ ਨੇ ਅੱਤਵਾਦ ਵਿਰੋਧੀ ਇਕ ਮਹੱਤਵਪੂਰਨ ਆਪ੍ਰੇਸ਼ਨ ’ਚ ਇਹ ਸਫਲਤਾ ਹਾਸਲ ਕੀਤੀ ਹੈ। ਕੇਂਦਰੀ ਖੁਫੀਆ ਏਜੰਸੀ ਨੇ ਇਹ ਹਵਾਈ ਹਮਲਾ ਕੀਤਾ। ਮਾਮਲੇ ਨਾਲ ਜੁਡ਼ੇ ਪੰਜ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਐਲਾਨ ਕੀਤਾ ਕਿ…
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਕਾਲੇ ਝੰਡੇ ਦਿਖਾਏ ਗਏ। ਅਜਿਹਾ ਆਮ ਤੌਰ ’ਤੇ ਬੇਅਦਬੀ ਵੇਲੇ ਅਕਾਲੀ-ਭਾਜਪਾ ਸਰਕਾਰ ਮੌਕੇ ਹੁੰਦਾ ਸੀ। ਉਸ ਤੋਂ ਬਾਅਦ ਕਾਂਗਰਸ ਸਰਕਾਰ ਮੌਕੇ ਵੀ ਇਹ ਬਰਤਾਰਾ ਨਿਰੰਤਰ ਜਾਰੀ ਰਿਹਾ। ਅਜਿਹਾ ਪੰਜਾਬ ਦੇ ਮਾਲਵਾ, ਮਾਝਾ ਤੇ ਦੋਆਬਾ ਹਰ ਖਿੱਤੇ ’ਚ ਹੋਇਆ। ਤਾਜ਼ਾ ਮਾਮਲਾ ਸੋਮਵਾਰ ਨੂੰ ਹਲਕਾ ਬੱਲੂਆਣਾ ਦੇ ਪਿੰਡਾਂ ਦਾ ਹੈ ਜਿਥੇ ਹਡ਼੍ਹਾਂ ਵਰਗੇ ਹਾਲਾਤ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਦਿਖਾਏ ਗਏ। ਉਨ੍ਹਾਂ ਅੱਜ ਪਿੰਡ ਗੱਦਾ ਡੋਬ, ਬੱਲੂਆਣਾ ਅਤੇ ਲਾਗਲੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੀ ਬਲੂਆਣਾ ਇਕਾਈ…
ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਲਾਰੈਂਸ ਬਿਸ਼ਨੋਈ ਦਾ ਮੋਗਾ ਪੁਲੀਸ ਨੇ ਦਸ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ। ਮੋਗਾ ਪੁਲੀਸ ਨੇ ਡਿਪਟੀ ਮੇਅਰ ਦੇ ਭਰਾ ’ਤੇ ਹਮਲੇ ਦੇ ਸਬੰਧ ’ਚ ਮਾਨਯੋਗ ਅਦਾਲਤ ’ਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਦਸ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਯਾਦ ਰਹੇ ਕਿ ਲੰਘੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਉੱਪਰ ਦੋ ਹਥਿਆਰਬੰਦ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਪਿਤਾ ਨੂੰ ਬਚਾਉਣ ਆਏ ਉਸ ਦੇ ਪੁੱਤਰ ਦੇ ਪੈਰ ’ਚ ਗੋਲੀ ਲੱਗੀ ਸੀ ਪਰ ਉਥੇ ਹਿੰਮਤ ਦਿਖਾਉਂਦਿਆਂ ਇਕ ਹਥਿਆਰਬੰਦ ਮੋਨੂੰ ਡਾਗਰ ਨੂੰ ਮੌਕੇ ’ਤੇ ਹੀ ਕਾਬੂ…
ਦੱਖਣੀ ਸਰੀ ਐਥਲੈਟਿਕ ਪਾਰਕ ’ਚ ਦੁਪਹਿਰ ਸਮੇਂ ਹੋਈ ਫਾਇਰਿੰਗ ’ਚ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲੀਸ ਇਸ ਮਾਮਲੇ ’ਚ ਗਵਾਹਾਂ ਦੀ ਭਾਲ ਕਰ ਰਹੀ ਹੈ। ਆਰ.ਸੀ.ਐੱਮ.ਪੀ. ਨੇ ਦੁਪਹਿਰ 2:45 ਵਜੇ ਦੇ ਕਰੀਬ ਸਰੀ ’ਚ 20 ਐਵੇਨਿਊ ਦੇ 14600-ਬਲਾਕ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਜਿੱਥੇ ਉਨ੍ਹਾਂ ਨੂੰ ਤਿੰਨ ਆਦਮੀ ਮਿਲੇ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਐਮਰਜੈਂਸੀ ਸਿਹਤ ਸੇਵਾਵਾਂ ਦੇ ਮੌਕੇ ’ਤੇ ਪਹੁੰਚਣ ਤੱਕ ਅਧਿਕਾਰੀਆਂ ਨੇ ਜੀਵਨ ਬਚਾਉਣ ਦੇ ਉਪਾਅ ਪ੍ਰਦਾਨ ਕੀਤੇ। ਇਨ੍ਹਾਂ ’ਚੋਂ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਹੋਰ ਦੀ ਬਾਅਦ ’ਚ…
ਆਵਾਸ ਮੰਤਰੀ ਸਿਆਨ ਫਰੇਜ਼ਰ ਨੇ ਕੈਨੇਡਾ ਦੇ ਸੂਬਾਈ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਆਵਾਸ ਵਿਭਾਗ ਦੇ ਮੰਤਰੀਆਂ ਨਾਲ ਮੀਟਿੰਗ ਕਰਦਿਆਂ ਕੈਨੇਡੀਅਨ ਆਵਾਸ ਪ੍ਰਬੰਧ ਦੀਆਂ ਖਾਮੀਆਂ ਦੂਰ ਕਰਨ ਸਬੰਧੀ ਚਰਚਾ ਕੀਤੀ। ਉਨ੍ਹਾਂ ਮੰਤਰੀਆਂ ਤੋਂ ਨੀਤੀਆਂ ’ਚ ਬਦਲਾਅ ਲਈ ਲੋਡ਼ੀਂਦੇ ਸੁਝਾਅ ਵੀ ਲਏ। ਕੇਂਦਰੀ ਮੰਤਰੀ ਨੇ ਵਿਭਾਗੀ ਮੰਤਰੀਆਂ ਨਾਲ ਅਗਲੇ ਸਾਲਾਂ ਦੌਰਾਨ ਹਰੇਕ ਸੂਬੇ ’ਚ ਪੈਦਾ ਹੋਣ ਵਾਲੇ ਰੁਜ਼ਗਾਰ ਦੇ ਮੌਕਿਆਂ ਅਤੇ ਉਨ੍ਹਾਂ ਨਾਲ ਦੇਸ਼ ਦੀ ਆਰਥਿਕਤਾ ’ਤੇ ਪੈਣ ਵਾਲੇ ਕੌਮੀ ਅਤੇ ਸਥਾਨਕ ਪ੍ਰਭਾਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਨਿਊਬ੍ਰੰਸਵਿਕ ਦੇ ਸ਼ਹਿਰ ਸੇਂਟ-ਜੌਹਨ ’ਚ ਹੋਈ ਦੋ ਰੋਜ਼ਾ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਆਵਾਸ ਪ੍ਰਬੰਧ ’ਤੇ ਉੱਠਦੀਆਂ ਉਂਗਲਾਂ ਬਾਰੇ ਚਰਚਾ ਕੀਤੀ। ਮੰਤਰਾਲੇ ਨੇ…
ਲਵਲੀਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕਾਂ ’ਚੋਂ ਇਕ ਤੇ ਚਾਂਸਲਰ ਅਸ਼ੋਕ ਮਿੱਤਲ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ’ਚ ਭੇਜਿਆ ਹੈ ਅਤੇ ਹੁਣ ਇਸੇ ਯੂਨੀਵਰਸਿਟੀ ਦਾ ਨਾਂ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ’ਚ ਬੋਲ ਪਿਆ ਹੈ। ਇਕ ਪਾਸੇ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਢੀ ਹੋਈ ਹੈ ਦੂਜੇ ਪਾਸੇ ਹੁਣ ਇਸ ਯੂਨੀਵਰਸਿਟੀ ਦੇ ਕਥਿਤ ਕਬਜ਼ੇ ਵਾਲੀ ਜ਼ਮੀਨ ਛੁਡਾਉਣੀ ਚੁਣੌਤੀ ਹੋਵੇਗੀ। ਕਾਂਗਰਸ ਸਮੇਤ ਹੋਰ ਵਿਰੋਧੀਆਂ ਨੇ ਇਸ ਨੂੰ ਮੁੱਦਾ ਬਣਾ ਲਿਆ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕੁਝ ਤੱਥ ਪੇਸ਼ ਕਰਦੇ ਹੋਏ ‘ਆਪ’ ਸਰਕਾਰ ਨੂੰ ਯੂਨੀਵਰਸਿਟੀ ਦੇ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਦਾ ਚੈਲੰਜ ਦਿੱਤਾ ਹੈ। ‘ਆਪ’ ਦੇ ਰਾਜ…
ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਬਰਗਾਡ਼ੀ ਬੇਅਦਬੀ ਤੇ ਬਹਿਬਲ ਗੋਲੀ ਕਾਂਡ ’ਚ ਹੁਣ ਕੋਈ ‘ਐਕਸ਼ਨ’ ਲੈਣਾ ਹੀ ਪਵੇਗਾ ਕਿਉਂਕਿ ਇਸ ਸਬੰਧੀ ਲੱਗੇ ਮੋਰਚੇ ਨੇ ਦਿੱਤੇ ਹੋਏ ਅਲਟੀਮੇਟਮ ਮੁਤਾਬਕ ਸੰਘਰਸ਼ ਵਿੱਢਣ ਲਈ ਰੱਖੇ ਇਕੱਠ ’ਚ ਹਾਕਮ ਧਿਰ ਦੇ ਨੁਮਾਇੰਦੇ 15 ਦਿਨ ਦਾ ਸਮਾਂ ਲੈ ਗਏ ਹਨ। ਬਹਿਬਲ ਕਲਾਂ ’ਚ ਪੰਥਕ ਜਥੇਬੰਦੀਆਂ ਦੇ ਹੋਏ ਇਕੱਠ ਦੌਰਾਨ ਆਗੂਆਂ ਨੇ 2015 ’ਚ ਵਾਪਰੇ ਬਰਗਾਡ਼ੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਨਿਆਂ ਦੇਣ ’ਚ ਹੋਈ ਦੇਰੀ ਲਈ ਸਰਕਾਰ ਨੂੰ ਕੋਸਿਆ। ਉਨ੍ਹਾਂ ਦੋਸ਼ ਲਾਇਆ ਕਿ ਹਕੂਮਤ ਇਨਸਾਫ਼ ਦੇਣ ਪ੍ਰਤੀ ਸੰਜੀਦਾ ਨਹੀਂ ਹੈ। ਇਸ ਮੌਕੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ…
ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਲਈ ਚੋਣ ਹੋਈ ਹੈ, ਜਿਸ ਤੋਂ ਬਾਅਦ ਉਹ ਅਮਰੀਕਾ ਦੀ ਟੀਮ ’ਚ ਖੇਡੇਗਾ। ਐੱਨ.ਬੀ.ਏ. ਉੱਤਰੀ ਅਮਰੀਕਾ ’ਚ ਬਾਸਕਟਬਾਲ ਦੇ ਵੱਡੇ ਟੂਰਨਾਮੈਂਟ ਕਰਵਾਉਂਦੀ ਹੈ। ਹਰਜੀਤ ਸਿੰਘ ਅੱਠ ਸਾਲਾਂ ਦੀ ਸਿਖਲਾਈ ਹਾਸਲ ਕਰਕੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਲਈ ਚੁਣਿਆ ਗਿਆ ਹੈ। ਇਸ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ। ਹਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ, ਮਾਪਿਆਂ, ਸੀਨੀਅਰ ਖਿਡਾਰੀਆਂ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇਗਾ। ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਸੁਪਨਾ ਐੱਨ.ਬੀ.ਏ. ਲੀਗ ਖੇਡਣ ਦਾ ਸੀ ਜੋ ਹੁਣ ਪੂਰਾ ਹੋ ਗਿਆ ਹੈ। ਹਰਜੀਤ…