Author: editor

ਕਾਮਨਵੈਲਥ ਗੇਮਜ਼ ਦੇ ਵੇਟਲਿਫਟਿੰਗ ਮੁਕਾਬਲੇ ’ਚ ਇੰਡੀਆ ਦਾ ਦਬਦਬਾ ਦੇਖਣ ਨੂੰ ਮਿਲਿਆ। ਮੀਰਾਬਾਈ ਚਾਨੂ ਤੇ ਜੇਰੇਮੀ ਦੇ ਸੋਨ ਤਗ਼ਮੇ ਅਤੇ ਗੁਰੂਰਾਜਾ ਪੁਜਾਰੀ ਦੇ ਕਾਂਸੀ ਦੇ ਤਗ਼ਮੇ ਮਗਰੋਂ ਅਚਿੰਤਾ ਸ਼ੇਓਲੀ ਨੇ ਸੋਨ ਅਤੇ ਵਿਦਿਆਰਾਨੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਅਚਿੰਤਾ ਸ਼ੇਓਲੀ ਨੇ ਪੁਰਸ਼ਾਂ ਦੇ 73 ਕਿਲੋਗ੍ਰਾਮ ’ਚ ਨਵੇਂ ਰਿਕਾਰਡ ਦੇ ਨਾਲ ਬਾਜ਼ੀ ਮਾਰ ਕੇ ਦੇਸ਼ ਨੂੰ ਤੀਜਾ ਸੋਨ ਤਗ਼ਮਾ ਦਿਵਾਇਆ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਤਗ਼ਮਾ ਜੇਤੂ ਮੀਰਾਬਾਈ ਚਾਨੂ ਤੇ ਜੇਰੇਮੀ ਲਾਲਰਿਨਨੁੰਗਾ ਨੇ ਇੰਡੀਆ ਨੂੰ ਵੇਟਲਿਫਟਿੰਗ ’ਚ ਦੋ ਸੋਨ ਤਗ਼ਮੇ ਦਿਵਾਏ ਸਨ। ਪੱਛਮੀ ਬੰਗਾਲ ਦੇ ਸ਼ੇਓਲੀ ਨੇ ਸਨੈਚ ’ਚ 143 ਕਿਲੋ ਭਾਰ ਚੁੱਕਿਆ, ਜਿਹਡ਼ਾ ਰਾਸ਼ਟਰਮੰਡਲ ਖੇਡਾਂ ਦਾ ਨਵਾਂ…

Read More

ਕਾਮਨਵੈਲਥ ਗੇਮਜ਼ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਘਾਨਾ ਵਿਰੁੱਧ ਖੇਡੇ ਗਏ ਲੀਗ ਪੱਧਰ ਦੇ ਮੈਚ ’ਚ 11-0 ਨਾਲ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਭਾਰਤੀ ਟੀਮ ਦੀ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਘਾਨਾ ਦੇ ਖਿਡਾਰੀਆਂ ਨੂੰ ਗੋਲ ਕਰਨ ਦਾ ਇਕ ਵੀ ਮੌਕਾ ਨਹੀਂ ਦਿੱਤਾ ਅਤੇ ਚਾਰੋਂ ਭਾਗਾਂ ’ਚ ਦਬਦਬਾ ਬਣਾਏ ਰੱਖਿਆ। ਇੰਡੀਆ ਇਸ ਜਿੱਤ ਦੇ ਨਾਲ ਹੀ ਪੂਲ ਬੀ ’ਚ ਦੂਜੇ ਸਥਾਨ ’ਤੇ ਆ ਗਿਆ ਹੈ। ਉਨ੍ਹਾਂ ਦੇ ਤਿੰਨ ਪੁਆਇੰਟ ਹੋ ਗਏ ਹਨ ਜਦਕਿ 6 ਪੁਆਇੰਟ ਨਾਲ ਇੰਗਲੈਂਡ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ। ਇੰਗਲੈਂਡ ਨੇ ਆਪਣੇ ਦੋਵੇਂ ਮੈਚ ਜਿੱਤ ਲਏ ਹਨ। ਭਾਰਤੀ ਟੀਮ…

Read More

ਇੰਡੀਆ ਦੀ ਮਹਿਲਾ ਟੀਮ ਅਤੇ ਪਾਕਿਸਤਾਨੀ ਮਹਿਲਾ ਟੀਮਾ ਦਰਮਿਆਨ ਕਾਮਨਵੈਲਥ ਗੇਮਜ਼ 2022 ਦੇ ਤਹਿਤ ਗਰੁੱਪ ਏ ਦਾ 5ਵਾਂ ਮੈਚ ਬਰਮਿੰਘਮ ਦੇ ਐਜਬੈਸਟਨ ’ਚ ਖੇਡਿਆ ਗਿਆ। ਮੈਚ ’ਚ ਇੰਡੀਆ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਮੀਂਹ ਕਾਰਨ ਟਾਸ ਦੇਰੀ ਨਾਲ ਹੋਈ। ਇਸ ਕਾਰਨ ਇਹ ਮੈਚ 20-20 ਓਵਰਾਂ ਦੀ ਬਜਾਏ 18-18 ਓਵਰਾਂ ਦਾ ਕਰ ਦਿੱਤਾ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਰਧਾਰਤ 18 ਓਵਰਾਂ ’ਚ 10 ਵਿਕਟਾਂ ਦੇ ਨੁਕਸਾਨ ’ਤੇ 99 ਦੌਡ਼ਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਨੇ ਇੰਡੀਆ ਨੂੰ 100 ਦੌਡ਼ਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ…

Read More

ਅਮਰੀਕਾ ਦੇ ਉੱਤਰੀ ਇਲੀਨੋਇਸ ’ਚ ਸਡ਼ਕ ਹਾਦਸੇ ’ਚ 5 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਐਤਵਾਰ ਦੇਰ ਰਾਤ ਦੋ ਵਜੇ ਵਾਪਰਿਆ। ਇਲੀਨੋਇਸ ਸਟੇਟ ਪੁਲੀਸ ਮੁਤਾਬਕ ਇਕ ਵੈਨ ’ਚ ਸਵਾਰ ਰੋਲਿੰਗ ਮੀਡੋਜ਼ ਦੇ ਲਾਰੇਨ ਡੋਬੋਜ਼ (31) ਅਤੇ 5 ਬੱਚਿਆਂ ਦੀ ਹਾਦਸੇ ’ਚ ਜਾਨ ਚਲੀ ਗਈ। ਬੱਚਿਆਂ ਦੀ ਉਮਰ 5 ਤੋਂ 13 ਸਾਲ ਦੇ ਵਿਚਕਾਰ ਸੀ। ਉਥੇ ਹੀ ਇਕ ਹੋਰ ਵਾਹਨ ’ਚ ਸਵਾਰ ਜੈਨੀਫਰ ਫਰਨਾਂਡੀਜ਼ (22) ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵੈਨ ਦਾ ਡਰਾਈਵਰ ਥਾਮਸ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ। ਹਾਲੇ ਹਾਦਸੇ ਦੇ ਅਸਲ…

Read More

ਪ੍ਰਿੰਸ ਚਾਰਲਸ ਇਕ ਤਾਜ਼ਾ ਵਿਵਾਦ ’ਚ ਫਸ ਗਏ ਹਨ। ਇਸ ਵਿਵਾਦ ਦਾ ਕਾਰਨ ਬਣਿਆ ਹੈ ਓਸਾਮਾ ਬਿਨ ਲਾਦੇਨ ਦੇ ਪਰਿਵਾਰ ਤੋਂ ਇਕ ਮਿਲੀਅਨ ਪੌਂਡ ਰਾਸ਼ੀ ਸਵੀਕਾਰ ਕਰਨਾ। ਜਾਣਕਾਰੀ ਮੁਤਾਬਕ ਪ੍ਰਿੰਸ ਚਾਰਲਸ ਨੇ ਅਮਰੀਕਾ ਦੇ 9/11 ਹਮਲੇ ਦੇ ਪਿੱਛੇ ਅੱਤਵਾਦੀ ਮਾਸਟਰਮਾਈਂਡ ਦੇ ਭਰਾਵਾਂ ਤੋਂ ਨਕਦੀ ਲੈ ਲਈ ਅਤੇ ਇਹ ਨਕਦੀ ਉਸ ਦੀ ਚੈਰਿਟੀ ’ਚ ਜਮ੍ਹਾਂ ਕਰ ਦਿੱਤੀ ਗਈ। ਉਨ੍ਹਾਂ ਨੇ 30 ਅਕਤੂਬਰ 2013 ਨੂੰ ਕਲੇਰੈਂਸ ਹਾਊਸ ’ਚ ਬਕਰ ਨਾਲ ਇਕ ਨਿੱਜੀ ਮੀਟਿੰਗ ਤੋਂ ਬਾਅਦ ਸੌਦਾ ਕੀਤਾ ਸੀ। ਬਿਨ ਲਾਦੇਨ ਦੇ ਪਰਿਵਾਰ ਨਾਲ ਜੁਡ਼ੇ ਹੋਣ ਦੇ ਡਰ ਕਾਰਨ ਸਲਾਹਕਾਰਾਂ ਦੁਆਰਾ ਉਨ੍ਹਾਂ ਨੂੰ ਨਕਦੀ ਵਾਪਸ ਕਰਨ ਦੀ ਅਪੀਲ ਕਰਨ ਦੇ ਬਾਵਜੂਦ ਪ੍ਰਿੰਸ ਆਫ…

Read More

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ’ਚ ਇਕ ‘ਚੌਲ’ ਦੇ ਪੁਨਰ ਵਿਕਾਸ ’ਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ’ਚ ਈ.ਡੀ. ਦੇ ਡਵੀਜ਼ਨਲ ਦਫ਼ਤਰ ’ਚ 7 ਘੰਟਿਆਂ ਤੋਂ ਵੱਧ ਚੱਲੀ ਪੁੱਛਗਿੱਛ ਤੋਂ ਬਾਅਦ ਰਾਊਤ (60) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਰਾਊਤ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਹਿਰਾਸਤ ’ਚ ਲਿਆ ਗਿਆ, ਕਿਉਂਕਿ ਉਹ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਈ.ਡੀ. ਨੇ ਰਾਊਤ ਦੇ ਘਰ ਕਰੀਬ 9 ਘੰਟਿਆਂ ਤੱਕ ਛਾਪੇਮਾਰੀ ਕੀਤੀ, ਜਿਸ ’ਚ 11.5 ਲੱਖ…

Read More

ਪੰਜਾਬ ਦੀਆਂ ਰਵਇਤੀ ਪਾਰਟੀਆਂ ਦੇ ਰਾਜ ਤੋਂ ਅੱਕੇ ਲੋਕਾਂ ਅੱਗੇ ਬਦਲਾਅ ਦੇ ਨਾਂ ’ਤੇ ਆਈ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ’ਚ ਪ੍ਰਚੰਡ ਬਹੁਮਤ ਤਾਂ ਹਾਸਲ ਕਰ ਲਿਆ ਪਰ ਇਸ ਦਾ ਸਾਢੇ ਚਾਰ ਮਹੀਨੇ ਦਾ ਕਾਰਜਕਾਲ ਵਿਵਾਦਾਂ ’ਚ ਹੀ ਰਿਹਾ ਹੈ। ਮੁੱਖ ਮੰਤਰੀ ਤੇ ਮੰਤਰੀਆਂ ਨੂੰ ਕਈ ਵਾਰ ਸਫਾਈਆਂ ਦੇਣੀਆਂ ਪਈਆਂ ਅਤੇ ਮੁਆਫ਼ੀ ਤੱਕ ਮੰਗਣੀ ਪਈ ਹੈ। ਹਾਲਾਂਕਿ ਸਰਕਾਰ ਨੇ ਇਕ ਵਿਧਾਇਕ ਇਕ ਪੈਨਸ਼ਨ ਅਤੇ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦੇਣ ਅਤੇ ਛੱਤੀ ਹਜ਼ਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਸ਼ੁਰੂਆਤੀ ਦਿਨਾਂ ’ਚ ਚੰਗੇ ਫੈਸਲੇ ਲਏ ਹਨ ਪਰ ਪਾਰਟੀ ਵਿਧਾਇਕਾਂ ਤੇ ਵਰਕਰਾਂ ਦੀਆਂ ਹਰਕਤਾਂ ਕਾਰਨ ਪੰਜਾਬ ਸਰਕਾਰ ਦੀ ਕਿਰਕਿਰੀ…

Read More

ਸੰਗਰੂਰ ਦੇ ਹਲਕਾ ਮਾਲੇਰਕੋਟਲਾ ਦੇ ਵਾਰਡ ਨੰਬਰ 18 ਦੇ ‘ਆਪ’ ਨਾਲ ਸਬੰਧਤ ਕੌਂਸਲਰ ਦਾ ਐਤਵਾਰ ਸਵਖਤੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦਾ ਕੌਂਸਲਰ ਮੁਹੰਮਦ ਅਕਬਰ ਭੋਲੀ ਸਵੇਰੇ ਜਿਮ ਵਿਖੇ ਕਸਰਤ ਕਰ ਰਿਹਾ ਸੀ ਜਦੋਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਆਸਪਾਸ ਦੇ ਲੋਕਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਵੱਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ…

Read More

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਵੱਲੋਂ ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਕੀਤੇ ਮਾਡ਼ੇ ਵਿਹਾਰ ’ਤੇ ਅਫਸੋਸ ਪ੍ਰਗਟ ਕਰਦਿਆਂ ਵੀ.ਸੀ. ਨੂੰ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਸਿਹਤ ਮੰਤਰੀ ਦੇ ਵਤੀਰੇ ਲਈ ਡਾ. ਰਾਜ ਬਹਾਦਰ ਤੋਂ ਮੁਆਫ਼ੀ ਮੰਗੀ ਤੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਬੇਨਤੀ ਕੀਤੀ। ਮੁੱਖ ਮੰਤਰੀ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਦਾ ਦੱਸਣਾ ਹੈ ਕਿ ਮਾਨ ਨੇ ਉਪ ਕੁਲਪਤੀ ਦਾ ਅਸਤੀਫ਼ਾ ਪ੍ਰਵਾਨ ਨਾ ਕਰਨ ਸਬੰਧੀ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਵੱਲੋਂ ਦਿੱਤੇ ਅਸਤੀਫ਼ੇ ਦਾ ਖੁਲਾਸਾ ਹੋਣ ਮਗਰੋਂ ਸਰਕਾਰ…

Read More

ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗਡ਼੍ਹ ਦੌਰੇ ’ਤੇ ਪਹੁੰਚੇ ਤਾਂ ਉਨ੍ਹਾਂ ਪੰਜਾਬ ’ਚ ਫੈਲੇ ਨਸ਼ਿਆਂ ਬਾਰੇ ਅਹਿਮ ਗੱਲ ਆਖੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਨਸ਼ਿਆਂ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੈ, ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਨਸ਼ਿਆਂ ਵਿਰੁੱਧ ਲਡ਼ਾਈ ਸਹੀ ਦਿਸ਼ਾ ਵੱਲ ਵਧ ਰਹੀ ਹੈ। ਉਹ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਪੰਜਾਬ ਭਵਨ ਵਿੱਚ ‘ਨਸ਼ਾ ਤਸਕਰੀ ਅਤੇ ਕੌਮੀ ਸੁਰੱਖਿਆ’ ਬਾਰੇ ਕਰਵਾਏ ਸੈਮੀਨਾਰ ’ਚ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਾਰਨ ਇੱਥੇ ਨਸ਼ਿਆਂ ਦੀ ਸਮੱਸਿਆ ਜ਼ਿਆਦਾ ਹੈ, ਜਿਸ ਦੇ ਖਾਤਮੇ ਲਈ ਕੇਂਦਰ ਸਰਕਾਰ ਸੂਬੇ ਦੀ ਹਰ ਸੰਭਵ ਮਦਦ ਲਈ ਤਿਆਰ ਹੈ। ਅਮਿਤ ਸ਼ਾਹ…

Read More