Author: editor
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੇ ਮੁਲਾਕਾਤ ਕਰਕੇ ਹਮਦਰਦੀ ਪ੍ਰਗਟਾਈ ਤਾਂ ਵੀ.ਸੀ. ਭਾਵੁਕ ਹੋ ਗਏ। ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੀਤੇ ਗਏ ਮਾਡ਼ੇ ਵਿਹਾਰ ਤੋਂ ਪੀਡ਼ਤ ਵੀ.ਸੀ. ਦਿੱਤੇ ਅਸਤੀਫ਼ੇ ਮਗਰੋਂ ਰਾਜਾ ਵਡ਼ਿੰਗ ਹਮਾਇਤ ਵਜੋਂ ਉਨ੍ਹਾਂ ਨੂੰ ਮਿਲਣ ਲਈ ਮੁਹਾਲੀ ਦੇ ਸੈਕਟਰ 70 ਸਥਿਤ ਰਿਜਨਲ ਸਪਾਈਨਲ ਸੈਂਟਰ ਆਏ ਸਨ। ਇਸ ਦੌਰਾਨ ਡਾ. ਰਾਜ ਬਹਾਦਰ ਦੀਆਂ ਅੱਖਾਂ ’ਚੋਂ ਹੰਝੂ ਨਿਕਲ ਆਏ। ਰਾਜਾ ਵਡ਼ਿੰਗ ਨੇ ਡਾ. ਰਾਜ ਬਹਾਦਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਹੌਸਲਾ ਨਾ ਢਾਹੁਣ। ਉਨ੍ਹਾਂ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਵੱਲੋਂ ਡਾ. ਰਾਜ ਬਹਾਦਰ…
ਕਾਮਨਵੈਲਥ ਗੇਮਜ਼ ’ਚ ਇੰਡੀਆ ਦੀ ਚੋਟੀ ਦੀ ਵੇਟਲਫਿਟਰ ਮੀਰਾਬਾਈ ਚਾਨੂ ਨੇ 49 ਕਿਲੋਗ੍ਰਾਮ ਭਾਰ ਵਰਗ ’ਚ ਗੋਲਡ ਮੈਡਲ ਜਿੱਤ ਲਿਆ ਹੈ। ਇਹ ਇੰਡੀਆ ਦਾ ਪਹਿਲਾ ਗੋਲਡ ਅਤੇ ਕੁੱਲ ਤੀਜਾ ਤਗ਼ਮਾ ਹੈ। ਇਹ ਮੀਰਾਬਾਈ ਦਾ ਵੀ ਰਾਸ਼ਟਰਮੰਡਲ ਖੇਡਾਂ ’ਚ ਲਗਾਤਾਰ ਤੀਜਾ ਤਗਮਾ ਹੈ। ਰਾਸ਼ਟਰਮੰਡਲ ਖੇਡਾਂ 2018 ’ਚ ਭਾਰਤ ਦਾ ਪਹਿਲਾ ਸੋਨ ਤਗ਼ਮਾ ਜਿੱਤਣ ਵਾਲੀ 27 ਸਾਲਾ ਮੀਰਾਬਾਈ ਨੇ ਇਥੇ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਉਸ ਨੇ ਫਾਈਨਲ ’ਚ ਸਨੈਚ ਦੀ ਦੂਜੀ ਕੋਸ਼ਿਸ਼ ’ਚ 88 ਕਿਲੋ ਦੇ ਨਾਲ ਨਵਾਂ ਰਾਸ਼ਟਰੀ ਤੇ ਰਾਸ਼ਟਰਮੰਡਲ ਰਿਕਾਰਡ ਬਣਾਇਆ। ਇਸ ਤੋਂ ਬਾਅਦ ਉਸ ਨੇ ਕਲੀਨ ਐਂਡ ਜਰਕ ਨੂੰ ਵੀ ਇਕਪਾਸਡ਼ ਜਿੱਤਦੇ ਹੋਏ ਪਹਿਲੀ ਕੋਸ਼ਿਸ਼ ’ਚ 109…
ਗੁਰੂਰਾਜਾ ਪੁਜਾਰੀ ਨੇ ਰਾਸ਼ਟਰਮੰਡਲ ਖੇਡਾਂ 2022 ’ਚ ਇੰਡੀਆ ਨੂੰ ਦੂਜਾ ਤਗ਼ਮਾ ਦਿਵਾਉਂਦੇ ਹੋਏ 61 ਕਿਲੋਗ੍ਰਾਮ ਵੇਟਲਿਫਟਿੰਗ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਗੋਲਡਕੋਸਟ 2018 ਚਾਂਦੀ ਦਾ ਤਗ਼ਮਾ ਜੇਤੂ ਗੁਰੂਰਾਜਾ ਨੇ ਸਨੈਚ ’ਚ 118 ਕਿਲੋਗ੍ਰਾਮ ਚੁੱਕਣ ਤੋਂ ਬਾਅਦ ਕਲੀਨ ਐਂਡ ਜਰਕ ’ਚ ਆਪਣੇ ਜੀਵਨ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 151 ਕਿਲੋਗ੍ਰਾਮ ਦੇ ਅੰਕ ਨੂੰ ਛੂਹਿਆ ਅਤੇ ਉਨ੍ਹਾਂ ਦਾ ਕੁੱਲ ਸਕੋਰ 269 ਕਿਲੋਗ੍ਰਾਮ ਰਿਹਾ। ਭਾਰਤੀ ਲਿਫਟਰ ਆਪਣੀ ਦੂਜੀ ਕੋਸ਼ਿਸ਼ ’ਚ 148 ਕਿਲੋਗ੍ਰਾਮ ਚੁੱਕ ਕੇ ਕੈਨੇਡਾ ਦੇ ਯੂਰੀ ਸਿਮਾਡਰ (ਕੁੱਲ 268) ਤੋਂ ਪਿੱਛੇ ਚੱਲ ਰਹੇ ਸਨ ਪਰ ਤੀਸਰੀ ਕੋਸ਼ਿਸ਼ ’ਚ ਉਨ੍ਹਾਂ ਨੇ 151 ਕਿਲੋਗ੍ਰਾਮ ਭਾਰ ਚੁੱਕ ਕੇ ਇੰਡੀਆ ਲਈ ਦੂਜਾ ਤਮਗਾ ਯਕੀਨੀ ਬਣਾਇਆ।…
ਅਮਰੀਕਾ ਦੇ ਕੇਂਟੁਕੀ ਸੂਬੇ ਦੇ ਗਵਰਨਰ ਨੇ ਕਿਹਾ ਕਿ ਅਪਲਾਚੀਆ ਦੇ ਸ਼ਹਿਰਾਂ ’ਚ ਮੂਸਲੇਧਾਰ ਮੀਂਹ ਕਾਰਨ ਅਚਾਨਕ ਆਏ ਹਡ਼੍ਹ ਕਾਰਨ ਚਾਰ ਬੱਚਿਆਂ ਸਮੇਤ ਘੋਟ-ਘੱਟ 25 ਲੋਕਾਂ ਦੀ ਮੌਤ ਹੋ ਗਈ। ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਕਿ ਇਸ ਕੁਦਰਤੀ ਆਫਤ ’ਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਅਤੇ ਭਿਆਨਕ ਹਡ਼੍ਹ ਦੀ ਲਪੇਟ ’ਚ ਆਏ ਲੋਕਾਂ ਦੀ ਭਾਲ ਕਰਨ ’ਚ ਕਈ ਹਫਤੇ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੇ ਹਾਂ। ਮੀਂਹ ਰੁਕਣ ਕਾਰਨ ਥੋਡ਼੍ਹੀ ਰਾਹਤ ਮਿਲੀ ਪਰ ਐਤਵਾਰ ਨੂੰ ਮੀਂਹ ਫਿਰ ਪੈਣ ਕਰਕੇ ਬਚਾਅ ਮੁਹਿੰਮ ’ਚ ਵੀ ਅਡ਼ਿੱਕਾ ਪਿਆ। ਗਵਰਨਰ ਮੁਤਾਬਕ ਬਚਾਅ ਦਲ…
ਬ੍ਰਿਟੇਨ ’ਚ ਹਜ਼ਾਰਾਂ ਟਰੇਨ ਚਾਲਕਾਂ ਦੇ ਹਡ਼ਤਾਲ ’ਤੇ ਚੱਲੇ ਜਾਣ ਕਾਰਨ ਕਰਮਚਾਰੀਆਂ, ਛੁੱਟੀਆਂ ਮਨਾ ਰਹੇ ਲੋਕਾਂ ਅਤੇ ਖੇਡ ਪ੍ਰਸ਼ੰਸਕਾਂ ਨੂੰ ਯਾਤਰਾ ਕਰਨ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ’ਚ ਕਰੀਬ 5,000 ਚਾਲਕਾਂ ਨੇ ਸੱਤ ਕੰਪਨੀਆਂ ਵਿਰੁੱਧ 24 ਘੰਟੇ ਦੀ ਹਡ਼ਤਾਲ ਕੀਤੀ। ਇਹ ਹਡ਼ਤਾਲ ਬਰਮਿੰਘਮ ’ਚ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਅਤੇ ਇੰਗਲਿਸ਼ ਫੁੱਟਬਾਲ ਸੀਜ਼ਨ ਦੇ ਪਹਿਲੇ ਦਿਨ ਹੋਈ। ਇਸ ਤੋਂ ਪਹਿਲਾਂ, ਬ੍ਰਿਟੇਨ ’ਚ ਰੇਲਵੇ ਦੇ ਸਫਾਈ ਕਰਮਚਾਰੀਆਂ, ਸਿਗਨਲ ਵਰਕਰ, ਰੱਖ-ਰਖਾਅ ਅਤੇ ਸਟੇਸ਼ਨ ਕਰਮਚਾਰੀ ਤਖਨਾਹਾਂ, ਨੌਕਰੀ ਅਤੇ ਕੰਮਕਾਜ ਦੀਆਂ ਸਥਿਤੀਆਂ ਨੂੰ ਲੈ ਕੇ ਜੂਨ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਪੂਰੇ ਚਾਰ ਦਿਨ ਦੀ ਹਡ਼ਤਾਲ ਕਰ ਚੁੱਕੇ ਹਨ। ਕਰਮਚਾਰੀ…
ਮਨੀ ਲਾਂਡਰਿੰਗ ਮਾਮਲੇ ’ਚ ਈ.ਡੀ. ਦੇ ਨਿਸ਼ਾਨੇ ’ਤੇ ਹੁਣ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਹਨ ਅਤੇ ਐਤਵਾਰ ਨੂੰ ਕੇਂਦਰੀ ਏਜੰਸੀ ਨੇ ਉਨ੍ਹਾਂ ਦੇ ਮੁੰਬਈ ਸਥਿਤ ਘਰ ’ਚੇ ਛਾਪਾ ਮਾਰਿਆ। ਉਨ੍ਹਾਂ ਨੂੰ 27 ਜੁਲਾਈ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਰਾਊਤ ਨੂੰ ਈ.ਡੀ. ਨੇ ਮੁੰਬਈ ’ਚ ਇਕ ‘ਚਾਲ’ ਦੇ ਪੁਨਰ ਵਿਕਾਸ ’ਚ ਕਥਿਤ ਬੇਨਿਯਮੀਆਂ ਅਤੇ ਉਨ੍ਹਾਂ ਦੀ ਪਤਨੀ ਅਤੇ ਹੋਰ ਸਾਥੀਆਂ ਨਾਲ ਜੁਡ਼ੇ ਲੈਣ-ਦੇਣ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਪੁੱਛ ਪਡ਼ਤਾਲ ਲਈ ਤਲਬ ਕੀਤਾ ਸੀ। ਈ.ਡੀ. ਦੇ ਅਧਿਕਾਰੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕਰਮਚਾਰੀਆਂ ਦੇ ਨਾਲ ਸਵੇਰੇ ਸੱਤ ਵਜੇ ਰਾਊਤ ਦੇ ਘਰ ਪਹੁੰਚੇ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ…
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਦੇ ਵਿਵਹਾਰ ਤੋਂ ਨਿਰਾਸ਼ ਹੋ ਕੇ ਫਰੀਦਕੋਟ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਵਾਈਸ ਚਾਂਸਲਰ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ’ਚ ਪਹਿਲੀ ਵਾਰ ਅਜਿਹੇ ਬੁਰੇ ਵਿਵਹਾਰ ਦਾ ਸਾਹਮਣਾ ਕੀਤਾ ਹੈ ਜਿਸ ਤੋਂ ਨਿਰਾਸ਼ ਹੋ ਕੇ ਉਹ ਅਸਤੀਫ਼ਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕਰਨ ਲਈ ਆਏ…
ਬ੍ਰਿਟਿਸ਼ ਕੋਲੰਬੀਆ ਦੇ ਸਰੀ ਨੇਡ਼ਲੇ ਪੰਜਾਬੀਆਂ ਦੀ ਬਹੁਗਿਣਤੀ ਵਾਲੇ ਸ਼ਹਿਰ ਐਬਟਸਫੋਰਡ ਵਿਖੇ ਵੀਰਵਾਰ ਸ਼ਾਮ ਪੌਣੇ ਪੰਜ ਹੋਏ ਪਰਿਵਾਰਕ ਝਗਡ਼ੇ ਦੇ ਭਿਆਨਕ ਸਿੱਟੇ ਨਿਕਲੇ ਹਨ। ਝਗਡ਼ਾ ਏਨਾ ਵਧ ਗਿਆ ਕਿ ਇਸ ਦੌਰਾਨ ਹੋਏ ਹਾਦਸੇ ’ਚ 45 ਸਾਲਾ ਕਮਲਜੀਤ ਕੌਰ ਸੰਧੂ ਦੀ ਮੌਤ ਹੋ ਗਈ। ਇਸ ਦੋਸ਼ ’ਚ ਪੁਲੀਸ ਨੇ ਉਸ ਦੇ 48 ਸਾਲਾ ਪਤੀ ਇੰਦਰਜੀਤ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਦਰਜੀਤ ਸਿੱਧੂ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਟੀਮ ਜਦੋਂ 2900-ਬਲਾਕ ਈਸਟਵਿਊ ਸਟਰੀਟ ਵਿਖੇ ਰਿਹਾਇਸ਼ ’ਤੇ ਪਹੁੰਚੀ ਤਾਂ ਉਸ ਸਮੇਂ ਕਮਲਜੀਤ ਕੌਰ ਸੰਧੂ ਗੰਭੀਰ ਹਾਲਤ ’ਚ ਜ਼ਖਮੀ ਸੀ। ਪੈਰਾਮੈਡੀਕਲ ਟੀਮ ਨੇ ਜ਼ਖਮੀ ਕਮਲਜੀਤ ਨੂੰ…
ਹਾਲੀਵੁੱਡ ਰੈਪਰ ਡਰੇਕ ਦਾ ਨਾਂ ਚੱਲਦਾ ਹੈ। ਇਕੱਲੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਡਰੇਕ ਦੇ 118 ਮਿਲੀਅਨ ਫਾਲੋਅਰਜ਼ ਹਨ। ਇੰਸਟਾਗ੍ਰਾਮ ’ਤੇ ਡਰੇਕ ਕੁਲ 2812 ਅਕਾਊਂਟਸ ਫਾਲੋਅ ਕਰਦਾ ਹੈ, ਜਿਨ੍ਹਾਂ ’ਚੋਂ ਸਿਰਫ ਇਕੋ ਪੰਜਾਬੀ ਉਸ ਨੇ ਫਾਲੋਅ ਕੀਤਾ ਹੈ ਤੇ ਉਹ ਹੈ ਸਿੱਧੂ ਮੂਸੇ ਵਾਲਾ। ਇਹ ਗੱਲ ਸਾਰੇ ਜਾਣਦੇ ਹਨ ਕਿ ਡਰੇਕ ਵਰਗੇ ਹਾਲੀਵੁੱਡ ਰੈਪਰ ਨੂੰ ਵੀ ਸਿੱਧੂ ਮੂਸੇ ਵਾਲਾ ਦੇ ਗੀਤ ਪਸੰਦ ਹਨ। ਇਸੇ ਦੇ ਚਲਦਿਆਂ ਡਰੇਕ ਨੇ ਹੁਣ ਕੁਝ ਅਜਿਹਾ ਕਰ ਦਿੱਤਾ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਡਰੇਕ ਦਾ ਬੀਤੇ ਦਿਨੀਂ ਟੋਰਾਂਟੋ ਵਿਖੇ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਡਰੇਕ ਨੇ ਸਿੱਧੂ ਮੂਸੇ ਵਾਲਾ ਦੀ…
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੈਂਕਡ਼ੇ ਏਕਡ਼ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਕਬਜ਼ਾ ਹਟਾਓ’ ਮੁਹਿੰਮ ਦੀ ਕਮਾਨ ਸੰਭਾਲ ਕੇ ਪਹਾਡ਼ਾਂ ਦੀ ਜਡ਼੍ਹ ’ਚ ਪੈਂਦੀ 2828 ਏਕਡ਼ ਜ਼ਮੀਨ ਦਰਜਨਾਂ ਰਸੂਖਵਾਨਾਂ ਦੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਈ। ਇਨ੍ਹਾਂ ਰਸੂਖਵਾਨਾਂ ’ਚ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤ ਈਮਾਨ ਸਿੰਘ ਮਾਨ ਤੇ ਧੀ ਤੋਂ ਇਲਾਵਾ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਦਾ ਪੁੱਤ ਵੀ ਸ਼ਾਮਲ ਹੈ। ਪੰਜਾਬ ਸਰਕਾਰ ਵੱਲੋਂ ਪਹਿਲੀ ਮਈ ਤੋਂ ਪੰਜਾਬ ’ਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ…