Author: editor

ਕਾਮਨਵੈਲਥ ਗੇਮਜ਼ ’ਚ ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਪੁਰਸ਼ਾਂ ਦੇ 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਸੈਮੀਫਾਈਨਲ ’ਚ 54.55 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਉਹ ਆਪਣੀ ਹੀਟ ’ਚ ਚੌਥੇ ਅਤੇ ਕੁੱਲ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ’ਚ ਪਹੁੰਚਿਆ ਹੈ। ਦੱਖਣੀ ਅਫਰੀਕਾ ਦੇ ਪੀਟਰ ਕੋਏਟਜ਼ੇ ਨੇ ਦੋਵਾਂ ਸੈਮੀਫਾਈਨਲ ’ਚ 53.67 ਸਕਿੰਟ ਦਾ ਸਮਾਂ ਕੱਢਿਆ। ਬੈਂਗਲੁਰੂ ਦੇ 21 ਸਾਲਾ ਨਟਰਾਜ ਨੇ ਇਸ ਤੋਂ ਪਹਿਲਾਂ ਆਪਣੀ ਹੀਟ ’ਚ 54.68 ਸਕਿੰਟ ਦਾ ਸਮਾਂ ਲੈ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ। ਉਹ ਆਪਣੀ ਹੀਟ ’ਚ ਤੀਜਾ ਸਭ ਤੋਂ ਤੇਜ਼ ਅਤੇ ਕੁੱਲ ਪੰਜਵੇਂ ਸਭ ਤੋਂ ਤੇਜ਼ ਤੈਰਾਕ ਰਹੇ…

Read More

ਭਾਰਤੀ ਮਹਿਲਾ ਹਾਕੀ ਟੀਮ ਨੇ ਕਾਮਨਵੈਲਥ ਗੇਮਜ਼ ’ਚ ਘਾਨਾ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਬਰਮਿੰਘਮ ’ਚ ਖੇਡੇ ਗਏ ਗਰੁੱਪ-ਏ ਦੇ ਪਹਿਲੇ ਮੈਚ ’ਚ ਇੰਡੀਆ ਨੇ ਘਾਨਾ ਨੂੰ 5-0 ਨਾਲ ਹਰਾਇਆ। ਇੰਡੀਆ ਲਈ ਗੁਰਜੀਤ ਕੌਰ ਨੇ ਦੋ, ਜਦਕਿ ਨੇਹਾ, ਸੰਗੀਤਾ ਕੁਮਾਰੀ ਅਤੇ ਸਲੀਮਾ ਟੇਟੇ ਨੇ ਇਕ-ਇਕ ਗੋਲ ਕੀਤਾ। ਗੁਰਜੀਤ ਕੌਰ ਨੇ ਪਹਿਲੇ ਕੁਆਰਟਰ ’ਚ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ ਤੀਜੇ ਮਿੰਟ ’ਚ ਹੀ ਪਹਿਲਾ ਗੋਲ ਕਰ ਦਿੱਤਾ। ਉਨ੍ਹਾਂ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਲਈ ਗੇਂਦ ਨੂੰ ਨੈੱਟ ਦੇ ਉਪਰਲੇ ਕੋਨੇ ’ਚ ਪਹੁੰਚਾ ਦਿੱਤਾ। ਦੂਜੇ ਕੁਆਰਟਰ ’ਚ ਘਾਨਾ ਨੇ ਲੈਅ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਮੈਚ ਦੇ…

Read More

ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਗੇਮਜ਼ ’ਚ ਮਹਿਲਾਵਾਂ ਦੇ ਟੀ-20 ਗਰੁੱਪ-ਏ ਦੇ ਮੈਚ ’ਚ ਆਸਟਰੇਲੀਆ ਨੇ ਇੰਡੀਆ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇੰਡੀਆ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਸ਼ਾਨਦਾਰ ਅਰਧ ਸੈਂਕਡ਼ੇ ਦੀ ਮਦਦ ਨਾਲ 20 ਓਵਰਾਂ ’ਚ ਅੱਠ ਵਿਕਟਾਂ ਦੇ ਨੁਕਸਾਨ ਨਾਲ 154 ਦੌਡ਼ਾਂ ਬਣਾਈਆਂ ਜਦਕਿ ਆਸਟਰੇਲੀਆ ਨੇ ਜੇਤੂ ਟੀਚਾ ਇਕ ਓਵਰ ਰਹਿੰਦਿਆਂ ਹੀ ਪੂਰਾ ਕਰ ਲਿਆ। ਆਸਟਰੇਲੀਆ ਨੇ 19 ਓਵਰਾਂ ’ਚ ਸੱਤ ਵਿਕਟਾਂ ਦੇ ਨੁਕਸਾਨ ਨਾਲ 155 ਦੌਡ਼ਾਂ ਬਣਾਈਆਂ। ਆਸਟਰੇਲੀਆ ਲਈ ਐਸ਼ਲੇ ਗਾਰਡਨਰ ਨੇ 35 ਗੇਂਦਾਂ ’ਤੇ ਨਾਬਾਦ 52 ਦੌਡ਼ਾਂ ਬਣਾਈਆਂ। ਇੰਡੀਆ ਲਈ ਰੇਣੁਕਾ ਸਿੰਘ ਨੇ 18…

Read More

ਇੰਡੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ ਦੀ ਹਮਲਾਵਰ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਇੰਡੀਆ ਨੇ 5 ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਟੀ-20 ਅੰਤਰਰਾਸ਼ਟਰੀ ’ਚ ਵੈਸਟ ਇੰਡੀਜ਼ ਨੂੰ 68 ਦੌਡ਼ਾਂ ਨਾਲ ਹਰਾ ਕੇ 1-0 ਦੀ ਬਡ਼੍ਹਤ ਹਾਸਲ ਕੀਤੀ। ਦੌਡ਼ਾਂ ਦੇ ਲਿਹਾਜ ਨਾਲ ਭਾਰਤੀ ਟੀਮ ਦੀ ਵੈਸਟ ਇੰਡੀਜ਼ ’ਤੇ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਟੀਮ ਨੇ ਇਸ ਤੋਂ ਪਹਿਲਾਂ 6 ਨਵੰਬਰ 2018 ਨੂੰ ਲਖਨਊ ’ਚ ਵੈਸਟ ਇੰਡੀਜ਼ ਨੂੰ 71 ਦੌਡ਼ਾਂ ਨਾਲ ਹਰਾਇਆ ਸੀ। ਰੋਹਿਤ ਨੇ 44 ਗੇਂਦਾਂ ਦੀ ਪਾਰੀ ’ਚ 7 ਚੌਕੇ ਅਤੇ 2 ਛੱਕੇ ਜਡ਼ ਕੇ 64 ਦੌਡ਼ਾਂ ਬਣਾਈਆਂ…

Read More

ਸਪੇਨ ਦੇ ਵਕੀਲਾਂ ਨੇ ਕਿਹਾ ਕਿ ਉਹ ਟੈਕਸ ਚੋਰੀ ਦੇ ਦੋਸ਼ਾਂ ’ਤੇ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਵਿਸ਼ਵ ਪ੍ਰਸਿੱਧ ਪੌਪ ਸਟਾਰ ਸ਼ਕੀਰਾ ਦੇ ਖ਼ਿਲਾਫ਼ 8 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਦੀ ਮੰਗ ਕਰਨਗੇ। ਬਾਰਸੀਲੋਨਾ ’ਚ ਸਰਕਾਰੀ ਵਕੀਲ 45 ਸਾਲਾ ‘ਹਿਪਸ ਡੋਂਟ ਲਾਈ’ ਗੀਤਕਾਰ ਤੋਂ ਲਗਭਗ 24 ਮਿਲੀਅਨ ਯੂਰੋ ਦਾ ਜੁਰਮਾਨਾ ਵੀ ਮੰਗਣਗੇ, ਜਿਸ ’ਤੇ ਉਨ੍ਹਾਂ ਨੇ ਕਮਾਈ ਹੋਈ ਆਮਦਨ ’ਤੇ 2012 ਅਤੇ 2014 ਵਿਚਾਲੇ 14.5 ਮਿਲੀਅਨ ਯੂਰੋ ’ਚੋਂ ਸਪੈਨਿਸ਼ ਟੈਕਸ ਦਫ਼ਤਰ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਸ਼ਕੀਰਾ, ਜਿਸ ਨੇ 60 ਮਿਲੀਅਨ ਤੋਂ ਵੱਧ ਐਲਬਮਾਂ ਵੇਚੀਆਂ ਹਨ, ਨੇ ਇਹ ਕਹਿੰਦਿਆਂ ਇਕ ਪਟੀਸ਼ਨ ਸੌਦੇ ਨੂੰ…

Read More

ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਜੇਕਰ ਇਹ ਮੰਦੀ ਦੀ ਲਪੇਟ ’ਚ ਆ ਜਾਂਦਾ ਹੈ ਤਾਂ ਇਸ ਦਾ ਅਸਰ ਪੂਰੀ ਦੁਨੀਆ ’ਤੇ ਦੇਖਿਆ ਜਾ ਸਕਦਾ ਹੈ। ਪਰ ਇਹ ਅਸਲੀਅਤ ਹੈ ਕਿ ਅਮਰੀਕਾ ਦੀ ਅਰਥਵਿਵਸਥਾ ’ਚ ਲਗਾਤਾਰ ਦੂਜੀ ਤਿਮਾਹੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਾਰਨ ਦੇਸ਼ ’ਚ ਮੰਦੀ ਦਾ ਡਰ ਹੋਰ ਡੂੰਘਾ ਹੋ ਗਿਆ ਹੈ। ਮੌਜੂਦਾ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਅਮਰੀਕੀ ਅਰਥਵਿਵਸਥਾ ’ਚ ਸਾਲਾਨਾ ਆਧਾਰ ’ਤੇ 0.9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਲਗਾਤਾਰ ਦੂਜੀ ਤਿਮਾਹੀ ਹੈ ਜਦੋਂ ਆਰਥਿਕ ਵਿਕਾਸ ਦੀ ਰਫ਼ਤਾਰ ਮੱਠੀ ਹੋਈ ਹੈ। ਵਣਜ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕਡ਼ਿਆਂ ਮੁਤਾਬਕ…

Read More

ਟਵਿੱਟਰ ’ਤੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਵੱਲੋਂ ਜੁਲਾਈ ਤੋਂ ਦਸੰਬਰ 2021 ਦੌਰਾਨ ਪੋਸਟ ਕੀਤੀ ਗਈ ਸਮੱਗਰੀ ਹਟਾਉਣ ਦੀ ਕਾਨੂੰਨੀ ਤੌਰ ’ਤੇ ਮੰਗ ਸਭ ਤੋਂ ਜ਼ਿਆਦਾ ਇੰਡੀਆ ਨੇ ਕੀਤੀ। ਮਾਈਕਰੋਬਲੌਗਿੰਗ ਸਾਈਟ ਨੇ ਆਪਣੀ ਪਾਰਦਰਸ਼ਤਾ ਰਿਪੋਰਟ ’ਚ ਕਿਹਾ ਕਿ ਟਵਿੱਟਰ ਖਾਤਿਆਂ ਨਾਲ ਜੁਡ਼ੀ ਜਾਣਕਾਰੀ ਮੰਗਣ ’ਚ ਇੰਡੀਆ ਸਿਰਫ ਅਮਰੀਕਾ ਤੋਂ ਪਿੱਛੇ ਰਿਹਾ। ਆਲਮੀ ਪੱਧਰ ’ਤੇ ਮੰਗੀ ਗਈ ਜਾਣਕਾਰੀ ’ਚ ਉਸ ਦੀ ਹਿੱਸੇਦਾਰੀ 19 ਫ਼ੀਸਦੀ ਸੀ। ਰਿਪੋਰਟ ਮੁਤਾਬਕ ਇੰਡੀਆ ਜੁਲਾਈ ਤੋਂ ਦਸੰਬਰ 2021 ਦੌਰਾਨ ਹਰ ਤਰ੍ਹਾਂ ਦੇ ਯੂਜ਼ਰਸ ਦੇ ਮਾਮਲੇ ’ਚ ਸਮੱਗਰੀ ’ਤੇ ਪਾਬੰਦੀ ਲਗਾਉਣ ਦੇ ਹੁਕਮ ਦੇਣ ਵਾਲੇ ਸਿਖਰਲੇ ਪੰਜ ਮੁਲਕਾਂ ’ਚ ਸ਼ਾਮਲ ਸੀ। ਟਵਿੱਟਰ ਨੇ ਦੱਸਿਆ ਕਿ ਜੁਲਾਈ ਤੋਂ ਦਸੰਬਰ 2021…

Read More

ਓਂਟਾਰੀਓ ਪ੍ਰੋਵਿਨਸ਼ਨਿਲ ਪੁਲੀਸ ਨੇ ਪ੍ਰਾਜੈਕਟ ਮਾਇਰਾ ਤਹਿਤ ਕਾਰ ਚੋਰਾਂ ਦੇ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ’ਚ ਸਰਵਿਸ ਓਂਟਾਰੀਓ ਦੇ ਮੁਲਾਜ਼ਮ ਵੀ ਸ਼ਾਮਲ ਸੀ ਜੋ ਜਾਅਲੀ ਕਾਗਜ਼ਾਤ ਨਾਲ ਚੋਰੀ ਕੀਤੀਆਂ ਗੱਡੀਆਂ ਦੀ ਰਜਿਸਟਰੇਸ਼ਨ ਕਰਕੇ ਅੱਗੇ ਵੇਚਣ ’ਚ ਮੱਦਦ ਕਰਦੇ ਸਨ। ਓ.ਪੀ.ਪੀ. ਨੇ ਕੁੱਲ 28 ਜਣੇ ਗ੍ਰਿਫ਼ਤਾਰ ਕੀਤੇ ਹਨ ਅਤੇ 12 ਮਿਲੀਅਨ ਡਾਲਰ ਦੀਆਂ 214 ਗੱਡੀਆ ਬਰਾਮਦ ਕੀਤੀਆਂ ਹਨ। ਪੁਲੀਸ ਦਾ ਕਹਿਣਾ ਹੈ ਕਿ 200 ਤੋਂ ਵੱਧ ਚੋਰੀ ਹੋਈਆਂ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਓਂਟਾਰੀਓ ਅਤੇ ਸਸਕੈਚਵਨ ਤੋਂ ਬਾਹਰ ਚੱਲ ਰਹੇ ਤਿੰਨ ਆਟੋ-ਚੋਰੀ ਆਧਾਰਤ ਅਪਰਾਧਿਕ ਗੈਂਗ ਖ਼ਤਮ ਕਰਨ ’ਚ ਸਫ਼ਲਤਾ ਮਿਲੀ ਹੈ ਜਿਸ ’ਚ ਸਰਵਿਸ ਓਂਟਾਰੀਓ ਦੇ ਕਰਮਚਾਰੀ…

Read More

ਕਿਉਬਕ-ਓਂਟਾਰੀਓ ਬਾਰਡਰ ਨੇਡ਼ੇ ਹਾਈਵੇਅ 401 ਈਸਟ ਬਾਊਂਡ ’ਤੇ ਹੋਏ ਟਰੱਕ ਹਾਦਸੇ ਇਕ ਪੰਜਾਬੀ ਨੌਜਵਾਨ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ’ਚ ਟਰੱਕ ਨੂੰ ਅੱਗ ਲੱਗ ਗਈ ਜਿਸ ਕਾਰਨ ਬਰੈਂਪਟਨ ਨਾਲ ਸਬੰਧਤ ਪੰਜਾਬੀ ਮੂਲ ਦਾ 26 ਸਾਲਾ ਨੌਜਵਾਨ ਟਰੱਕ ਡਰਾਈਵਰ ਰਿਸ਼ਭ ਸ਼ਰਮਾ ਦੀ ਮੌਤ ਹੋ ਗਈ। ਨੌਜਵਾਨ ਇਸ ਹਾਦਸੇ ਦੌਰਾਨ ਅੱਗ ਦੀਆਂ ਲਪਟਾਂ ’ਚ ਸਡ਼ ਕੇ ਸੁਆਹ ਹੋ ਗਿਆ। ਰਿਸ਼ਭ ਸ਼ਰਮਾ ਕਰੀਬ 6 ਸਾਲ ਪਹਿਲਾਂ ਪੰਜਾਬ ਦੇ ਤਰਨਤਾਰਨ ਤੋਂ ਕੈਨੇਡਾ ਆਇਆ ਸੀ ਅਤੇ ਬਰੈਂਪਟਨ ਰਹਿੰਦਾ ਸੀ। ਰੋਜ਼ਾਨਾ ਵਾਂਗ ਆਪਣੇ ਕੰਮ ’ਤੇ ਗਿਆ ਅਤੇ ਮਾਂਟਰੀਅਲ ਜਾਂਦੇ ਸਮੇਂ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਦੋ ਟਰੱਕਾਂ ਵਿਚਕਾਰ ਹੋਇਆ ਦੱਸਿਆ ਜਾਂਦਾ ਹੈ।…

Read More

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਮਹਿਕਮੇ ਦੀ ਵਿਸ਼ੇਸ਼ ਜਾਂਚ ਟੀਮ ਤਰਫ਼ੋਂ ਕੀਤੀ ਜਾਂਚ ਰਿਪੋਰਟ ਨਾਲ ਸਬੰਧਤ ਦਸਤਾਵੇਜ਼ ਸੌਂਪਣ ਮਗਰੋਂ ਮੁੱਖ ਮੰਤਰੀ ਨੂੰ ਰਿਪੋਰਟ ਦੇ ਤੱਥਾਂ ਤੋਂ ਜਾਣੂ ਕਰਵਾਇਆ। ਮੁੱਖ ਮੰਤਰੀ ‘ਭਗਤੂਪੁਰਾ ਜ਼ਮੀਨ ਘੁਟਾਲੇ’ ਨੂੰ ਲੈ ਕੇ ਸਖ਼ਤ ਕਾਰਵਾਈ ਦੇ ਰੌਂਅ ’ਚ ਜਾਪਦੇ ਹਨ, ਜਿਨ੍ਹਾਂ ਨੇ ਜਾਂਚ ਰਿਪੋਰਟ ’ਤੇ ਚਰਚਾ ਕੀਤੀ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਇਸ ਜਾਂਚ ਰਿਪੋਰਟ ਦੇ ਤਕਨੀਕੀ ਪੱਖ ਜਾਣਨ ਲਈ ਹੁਕਮ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਲਈ ‘ਜ਼ਮੀਨ ਘੁਟਾਲਾ’ ਦੀ ਜਾਂਚ ਰਿਪੋਰਟ ’ਤੇ ਕਾਰਵਾਈ ‘ਆਪ’ ਸਰਕਾਰ ਲਈ ਪਰਖ ਦਾ ਮਸਲਾ ਬਣ ਸਕਦੀ ਹੈ ਕਿਉਂਕਿ…

Read More