Author: editor
ਅੰਦਰੋਂ ਹੀ ਉੱਠ ਰਹੀਆਂ ਵਿਰੋਧੀ ਸੁਰਾਂ ਨੂੰ ‘ਕਾਬੂ’ ਵਿੱਚ ਰੱਖਣ ਅਤੇ ਲੋਕਾਂ ’ਚ ਗੁਆਚੀ ਜ਼ਮੀਨ ਤਲਾਸ਼ਣ ਦੇ ਮੁਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਇਹ ਕਦਮ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਗਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰਨ ਦਾ ਐਲਾਨ ਕੀਤਾ। ਹੁਣ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਕੀ ਜਥੇਬੰਦਕ ਢਾਂਚਾ ਭੰਗ ਕਰਨ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਦੇ ਧਰਾਤਲ ’ਤੇ ਪੈਰ ਟਿਕ ਸਕਣਗੇ ਅਤੇ ਇਸ ਬਾਦਲ ਪਰਿਵਾਰ ਨੂੰ ਕੋਈ…
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਦਿੱਲੀ ਤੋਂ ਲਿਆਂਦੇ ਗਏ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਦਾ ਮਾਨਸਾ ਦੇ ਸਿਵਲ ਹਸਪਤਾਲ ’ਚ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਮੁਡ਼ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ’ਚ ਭੇਜ ਦਿੱਤਾ ਹੈ। ਆਉਂਦੇ ਦਿਨੀਂ ਇਨ੍ਹਾਂ ਨੂੰ ਗੋਇੰਦਵਾਲ ਦੀ ਜੇਲ੍ਹ ’ਚ ਤਬਦੀਲ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਮਾਨਸਾ ਪੁਲੀਸ ਨੇ ਅੰਕਿਤ ਤੇ ਸਚਿਨ ਨੂੰ ਦਿੱਲੀ ਦੀ ਤਿਹਾਡ਼ ਜੇਲ੍ਹ ’ਚੋਂ ਲਿਆ ਕੇ 15 ਜੁਲਾਈ ਨੂੰ ਮਾਨਸਾ ਦੀ ਅਦਾਲਤ ’ਚ ਪੇਸ਼ ਕੀਤਾ ਸੀ। 28 ਜੁਲਾਈ ਤੱਕ ਇਹ ਪੁਲੀਸ ਰਿਮਾਂਡ ’ਚ ਰਹੇ ਅਤੇ ਉਨ੍ਹਾਂ ਨੂੰ ਅਦਾਲਤ ਵੱਲੋਂ ਜੇਲ੍ਹ ਭੇਜਿਆ ਗਿਆ…
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਸਾਥੀ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਦੀ ਟੀਮ ਨੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ’ਤੇ ਟਰੱਸਟ ਦੀ ਪ੍ਰਾਪਰਟੀ ਨੂੰ ਗ਼ਲਤ ਤਰੀਕੇ ਨਾਲ ਵੇਚਣ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਸੁਬਰਾਮਨੀਅਮ ਸਣੇ ਛੇ ਮੁਲਜ਼ਮਾਂ ਖ਼ਿਲਾਫ਼ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ। ਵਿਜੀਲੈਂਸ ਦੀ ਟੀਮ ਨੇ ਸਾਬਕਾ ਚੇਅਰਮੈਨ ਦੇ ਪੀ.ਏ. ਸੰਦੀਪ…
ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਅਤੇ ਮੌਜੂਦਾ ਓਲੰਪਿਕਸ ’ਚ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਮੁੱਕੇਬਾਜ਼ੀ ਮੁਕਾਬਲੇ ’ਚ ਆਸਾਨ ਡਰਾਅ ਮਿਲਿਆ ਹੈ। ਨਿਖਤ ਮਹਿਲਾਵਾਂ ਦੇ 48-50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ’ਚ ਐਤਵਾਰ ਨੂੰ ਮੋਜ਼ੰਬੀਕ ਦੀ ਹੇਲੇਨਾ ਇਸਮਾਈਲ ਬਾਗਾਓਂ ਦਾ ਮੁਕਾਬਲਾ ਕਰੇਗੀ। ਇਹ ਮੁਕਾਬਲਾ ਜਿੱਤਣ ਮਗਰੋਂ ਹੀ ਉਹ ਕੁਆਰਟਰਫਾਈਨਲ ’ਚ ਇਕ ਹੋਰ ਆਸਾਨ ਵਿਰੋਧੀ ਵੇਲਸ ਦੀ ਹੇਲੇਨ ਜੋਨਸ ਖ਼ਿਲਾਫ਼ ਰਿੰਗ ਵਿੱਚ ਉੱਤਰੇਗੀ। ਲਵਲੀਨਾ ਲਾਈਟ ਮਿਡਲ ਵੇਟ (60-70 ਕਿਲੋਗ੍ਰਾਮ) ਵਰਗ ’ਚ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਦੀ ਅਰਿਆਨੇ ਨਿਕੋਲਸਨ ਦਾ ਸਾਹਮਣਾ ਕਰੇਗੀ ਅਤੇ ਜਿੱਤਣ ਮਗਰੋਂ ਉਹ ਕੁਆਰਟਰਫਾਈਨਲ ’ਚ ਗੋਲਡ ਕੋਸਟ ਦੀ ਚਾਂਦੀ ਦਾ ਤਗ਼ਮਾ ਜੇਤੂੁ ਵੇਲਸ ਦੀ ਰੋਜ਼ੀ ਅਸੇਲਸ ਨਾਲ…
ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ’ਚ 22ਵੀਆਂ ਕਾਮਨਵੈਲਥ ਗੇਮਜ਼ ਦਾ ਰੰਗਾਂ-ਰੰਗ ਆਗਾਜ਼ ਹੋਇਆ। ਇਸ ਮੌਕੇ ਭਾਰਤੀ ਸ਼ਾਸਤਰੀ ਗਾਇਕਾ ਅਤੇ ਸੰਗੀਤਕਾਰ ਰੰਜਨਾ ਘਟਕ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਦੌਰਾਨ ਲਾਲ, ਚਿੱਟੇ ਅਤੇ ਨੀਲੇ ਰੰਗਾਂ ਦੀਆਂ 70 ਕਾਰਾਂ ਨੇ ਮਿਲ ਕੇ ਬ੍ਰਿਟਿਸ਼ ਝੰਡਾ ‘ਯੂਨੀਅਨ ਜੈਕ’ ਬਣਾਇਆ। 2010 ਦੀਆਂ ਖੇਡਾਂ ਦੇ ਮੇਜ਼ਬਾਨ ਇੰਡੀਆ ਦਾ ਜਦੋਂ ਨੰਬਰ ਆਇਆ ਤਾਂ ਲੋਕਾਂ ਨੇ ਤਾਡ਼ੀਆਂ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ। ਇਨ੍ਹਾਂ ਖੇਡਾਂ ’ਚ 72 ਦੇਸ਼ਾਂ ਦੇ 5 ਹਜ਼ਾਰ ਤੋਂ ਜ਼ਿਆਦਾ ਐਥਲੀਟ ਵੀ ਵੱਖ-ਵੱਖ ਖੇਡ ਮੁਕਾਬਲਿਆਂ ’ਚ ਤਗ਼ਮਿਆਂ ਲਈ ਉਤਰਨਗੇ। ਬਰਮਿੰਘਮ ਪਹਿਲੀ ਵਾਰ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਇੰਡੀਆ 18ਵੀਂ ਵਾਰ ਇਨ੍ਹਾਂ ਖੇਡਾਂ ’ਚ ਉਤਰਿਆ ਹੈ। ਅਫਰੀਕਨ…
ਰੂਸ ਦੀ ਫੌਜ ਨੇ ਕੀਵ ਖੇਤਰ ’ਚ ਮਿਜ਼ਾਈਲ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਰੂਸੀ ਫੌਜ ਨੇ ਉੱਤਰੀ ਚੇਰਨੀਹਾਈਵ ਖੇਤਰ ’ਚ ਵੀ ਹਮਲਾ ਕੀਤਾ ਹੈ। ਇਸ ਦਰਮਿਆਨ ਯੂਕਰੇਨ ਦੇ ਅਧਿਕਾਰੀਆਂ ਨੇ ਦੇਸ਼ ਦੇ ਦੱਖਣ ’ਚ ਕਬਜ਼ੇ ਵਾਲੇ ਖੇਰਸਾਨ ਖੇਤਰ ਨੂੰ ਵਾਪਸ ਕਰਨ ਲਈ ਇਕ ਜਵਾਬੀ ਕਾਰਵਾਈ ਦਾ ਐਲਾਨ ਕੀਤਾ। ਜੰਗ ਦੀ ਸ਼ੁਰੂਆਤ ’ਚ ਖੇਰਸਾਨ ਖੇਤਰ ’ਚ ਰੂਸ ਦੀ ਫੌਜ ਨੇ ਕਬਜ਼ਾ ਕਰ ਲਿਆ ਸੀ। ਖੇਤਰੀ ਗਵਰਨਰ ਓਲੇਕਸੀ ਕੁਲੇਬਾ ਨੇ ਕਿਹਾ ਕਿ ਕੀਵ ਦੇ ਬਾਹਰੀ ਇਲਾਕੇ ’ਚ ਸਥਿਤ ਵੈਸ਼ਗੋਰੋਡ ਜ਼ਿਲ੍ਹੇ ਨੂੰ ਸਵੇਰੇ-ਸਵੇਰੇ ਨਿਸ਼ਾਨਾ ਬਣਾਇਆ ਗਿਆ। ਕੁਲੇਬਾ ਨੇ ਯੂਕਰੇਨ ਟੈਲੀਵਿਜ਼ਨ ’ਤੇ ਕਿਹਾ ਕਿ ਰੂਸ ਮਿਜ਼ਾਈਲਾਂ ਦੀ ਮਦਦ ਨਾਲ ਉਸ ਵੱਲ ਕੀਤੇ…
ਮਿਗ-21 ਲਡ਼ਾਕੂ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦਾ ਵੀ ਇਤਿਹਾਸ ਬਣ ਗਿਆ ਹੈ ਅਤੇ ਇਸ ਕਾਰਨ ਹੁਣ ਤੱਕ ਕਈ ਪਾਇਲਟਾਂ ਸਮੇਤ ਹੋਰ ਕੀਮਤੀ ਜਾਨਾਂ ਜਾਂਦੀਆਂ ਰਹੀਆਂ ਹਨ। ਤਾਜ਼ਾ ਘਟਨਾ ਰਾਜਸਥਾਨ ਦੇ ਬਾਡ਼ਮੇਰ ਦੀ ਹੈ ਜਿੱਥੇ ਭਾਰਤੀ ਹਵਾਈ ਫੌਜ ਦਾ ਇਕ ਮਿਗ-21 ਲਡ਼ਾਕੂ ਜਹਾਜ਼ ਹਾਸਦਾਗ੍ਰਾਸਤ ਹੋ ਗਿਆ। ਮਿਗ ਜਹਾਜ਼ ਦੇ ਹੇਠਾਂ ਡਿੱਗਦੇ ਹੀ ਇਸ ਨੂੰ ਅੱਗ ਲੱਗ ਗਈ। ਹਾਦਸੇ ’ਚ ਮਿਗ ਜਹਾਜ਼ ਉਡਾ ਰਹੇ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ ’ਤੇ ਪੁਲੀਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਦੇ ਨਾਲ ਹੀ ਹਵਾਈ ਫੌਜ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਫਿਲਹਾਲ ਹਾਦਸੇ ਦੇ…
ਕੈਨੇਡਾ ਸਰਕਾਰ ਨੇ ਸਪੱਸ਼ਟ ਕੀਤਾ ਕਿ ਦੇਸ਼ ’ਚ ਚਰਚ ਦੁਆਰਾ ਚਲਾਏ ਜਾ ਰਹੇ ਰਿਹਾਇਸ਼ੀ ਸਕੂਲਾਂ ’ਚ ਆਦਿਵਾਸੀ ਲੋਕਾਂ ’ਤੇ ਹੋਏ ਅੱਤਿਆਚਾਰਾਂ ਲਈ ਪੋਪ ਫਰਾਂਸਿਸ ਦੀ ਮੁਆਫ਼ੀ ਕਾਫੀ ਨਹੀਂ ਹੈ। ਸਰਕਾਰ ਨੇ ਕਿਹਾ ਕਿ ਅਤੀਤ ਦੇ ਮਾਡ਼ੇ ਵਿਹਾਰ ਲਈ ਮੌਜੂਦਾ ਸੁਲ੍ਹਾ-ਸਫ਼ਾਈ ਦੇ ਯਤਨਾਂ ’ਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਪੋਪ ਫਰਾਂਸਿਸ ਕੈਨੇਡਾ ਦੇ ਆਪਣੇ ਹਫ਼ਤੇ ਭਰ ਦੇ ਦੌਰੇ ਦੇ ਦੂਜੇ ਪਡ਼ਾਅ ਦੌਰਾਨ ਕਿਊਬਿਕ ਸਿਟੀ ਪਹੁੰਚੇ, ਜਿੱਥੇ ਉਨ੍ਹਾਂ ਨੇ ਗਵਰਨਰ ਜਨਰਲ ਮੈਰੀ ਸਾਈਮਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਫਰਾਂਸਿਸ ਨੇ ਕਿਹਾ ਕਿ ਉਹ ਰਿਹਾਇਸ਼ੀ ਸਕੂਲਾਂ ’ਚ ਚਰਚ ਦੀ ਭੂਮਿਕਾ ਨੂੰ ਲੈ ਕੇ ‘ਪਛਤਾਵੇ ਦੀ…
ਵੈਨਕੂਵਰ ਪੁਲੀਸ ਨੇ ਜਾਂਚ ਦੌਰਾਨ 8 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਗੈਰਕਾਨੂੰਨੀ ਨਸ਼ੀਲੀਆਂ ਦਵਾਈਆਂ ਅਤੇ 1,70,000 ਡਾਲਰ ਦੀ ਨਕਦੀ ਜ਼ਬਤ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਜਾਂਚ ਦੇ ਸਬੰਧ ’ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਇੰਸਪੈਕਟਰ ਫਿਲ ਹਰਡ ਨੇ ਕਿਹਾ, ‘ਇਹ ਹਾਲ ਹੀ ਦੇ ਸਾਲਾਂ ’ਚ ਦੇਖੇ ਫਡ਼ੇ ਗਏ ਵੱਡੇ ਨਸ਼ੀਲੇ ਪਦਾਰਥਾਂ ਵਿੱਚੋਂ ਇਕ ਹੈ।’ ਉਨ੍ਹਾਂ ਅੱਗੇ ਕਿਹਾ, ‘ਅਸੀਂ ਨਿਸ਼ਚਤ ਤੌਰ ’ਤੇ ਸੋਚਦੇ ਹਾਂ ਨਜਾਇਜ਼ ਨਸ਼ੀਲੇ ਪਦਾਰਥਾਂ ਦੀ ਮਾਰਕੀਟ ਫੈਲ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਫਡ਼ੀ ਗਈ ਇਸ ਖੇਪ ਨਾਲ ਜ਼ਹਿਰੀਲੀ ਦਵਾਈਆਂ ਦੀ ਸਪਲਾਈ ’ਤੇ ਅਹਿਮ ਪ੍ਰਭਾਵ ਪਵੇਗਾ।’ ਜਾਂਚਕਰਤਾਵਾਂ ਦੁਆਰਾ ਮੈਟਰੋ ਵੈਨਕੂਵਰ ’ਚ ਤਿੰਨ…
ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ’ਚ ਕੈਨੇਡੀਅਨ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਸਰੀ ’ਚ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਤੋਂ 21 ਸਾਲਾ ਟੈਨਰ ਫੌਕਸ ਅਤੇ ਨਿਊ ਵੈਸਟਮਿੰਸਟਰ ਦੇ ਵੈਨਕੂਵਰ ਉਪਨਗਰ ਤੋਂ 23 ਸਾਲਾ ਜੋਸ ਲੋਪੇਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਮਨਦੀਪ ਮੂਕਰ ਨੇ ਕਿਹਾ, ‘ਅਸੀਂ ਇਸ ਕਤਲ ਦੇ ਸਬੰਧ ’ਚ ਦੋਵਾਂ ਮਸ਼ਕੂਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਚ ਕਾਮਯਾਬ ਹੋਏ। ਪੁਲੀਸ ਨੂੰ ਇਨ੍ਹਾਂ ਦੋਵਾਂ ਬਾਰੇ ਪਹਿਲਾਂ ਹੀ ਜਾਣਕਾਰੀ ਸੀ।’‘ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਕਿਹਾ, ‘ਜਾਂਚ ਦਾ ਨਤੀਜਾ ਜੋ…