Author: editor
ਚੰਡੀਗਡ਼੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ‘ਝੂੰਦਾ ਕਮੇਟੀ’ ਦੀ ਰਿਪੋਰਟ ’ਤੇ ਕਰੀਬ ਪੰਜ ਘੰਟੇ ਚੱਲੇ ਮੰਥਨ ਮਗਰੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਪਾਰਟੀ ਦੀ ਲੀਡਰਸ਼ਿਪ ’ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ। ਪਰ ਇਸ ਤੋਂ ਬਾਅਦ ਵੀ ਅਕਾਲੀ ਦਲ ’ਚ ਬੇਚੈਨੀ ਬਰਕਰਾਰ ਹੈ। ਇਸ ਮੀਟਿੰਗ ਤੋਂ ਇਕ ਦਿਨ ਬਾਅਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਆਖ ਕੇ ਹਲਚਲ ਮਚਾ ਦਿੱਤੀ ਕਿ ਝੂੰਦਾ ਕਮੇਟੀ ਦੀ ਰਿਪੋਰਟ ਪਹਿਲਾਂ ਸਮੀਖਿਆ ਕਮੇਟੀ ਕੋਲ ਜਾਣੀ ਚਾਹੀਦੀ ਸੀ। ਪੰਜਾਬ ਚੋਣਾਂ ’ਚ ਹੋਈ ਹਾਰ ਮਗਰੋਂ ਪਾਰਟੀ ਨੇ ਹਾਰ ਦੀ ਸਮੀਖਿਆ ਲਈ ਸੀਨੀਅਰ ਅਕਾਲੀ…
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ’ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਗਵੰਤ ਮਾਨ ਨੇ ਕੇਜਰੀਵਾਲ ਨਾਲ ਅਨਮੋਲ ਰਤਨ ਸਿੱਧੂ ਵੱਲੋਂ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੇ ਏ.ਜੀ. ਦਫ਼ਤਰ ’ਚ ਹੋਰ ਸਹਾਇਕਾਂ ਦੀਆਂ ਨਿਯੁਕਤੀਆਂ ਕਰਨ ਤੋਂ ਇਲਾਵਾ ਹੋਰ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਇਸ ਤੋਂ ਇਕ ਦਿਨ ਪਹਿਲਾਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਨ ਲਈ ਦਿੱਲੀ ਗਏ ਸਨ। ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੰਚੇ। ਇਸ…
ਪੰਜਾਬ ਯੂਥ ਕਾਂਗਰਸ ਦੇ ਸੂਬਾਈ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਯੂਥ ਕਾਂਗਰਸ ਦੇ ਵਰਕਰਾਂ ਨੇ ਜਲੰਧਰ ’ਚ ਈ.ਡੀ. ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਥ ਕਾਂਗਰਸ ਦੇ ਆਗੂਆਂ ਨੇ ਹੱਥਾਂ ’ਚ ਤਖ਼ਤੀਆਂ ਫਡ਼ੀਆਂ ਹੋਈਆਂ ਸਨ ਜਿਨ੍ਹਾਂ ’ਤੇ ਈ.ਡੀ. ਤੇ ਸੀ.ਬੀ.ਆਈ. ਨੂੰ ਕੇਂਦਰ ਸਰਕਾਰ ਦੇ ਤੋਤੇ ਲਿਖਿਆ ਹੋਇਆ ਸੀ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਧਰਨੇ ’ਚ ਦੋ ਪਿੰਜਰੇ ਰੱਖੇ ਹੋਏ ਸਨ ਜਿਨ੍ਹਾਂ ਵਿੱਚ ਤੋਤੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੈਦ ਕੀਤੇ ਇਨ੍ਹਾਂ ਤੋਤਿਆਂ ਰਾਹੀਂ ਆਪਣੀ ਬੋਲੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਨੂੰ ਤੋਤੇ ਬਣਾ ਕੇ ਵਰਤਿਆ…
ਵੈਸਟ ਇੰਡੀਜ਼ ਨਾਲ ਤੀਜੇ ਤੇ ਆਖਰੀ ਵਨ ਡੇ ਮੈਚ ’ਚ ਇੰਡੀਆ ਭਾਵੇਂ 119 ਦੌਡ਼ਾਂ ਨਾਲ ਜੇਤੂ ਰਿਹਾ ਅਤੇ ਉਸ ਨੇ ਸੀਰੀਜ਼ ਵੀ 3-0 ਨਾਲ ਕਲੀਨ ਸਵੀਪ ਕਰਕੇ ਜਿੱਤ ਲਈ ਪਰ ਇੰਡੀਆ ਦੇ ਉੱਭਰਦੇ ਬੱਲੇਬਾਜਲ ਸ਼ੁਭਮਨ ਗਿੱਲ ਮੀਂਹ ਕਾਰਨ ਸਿਰਫ ਦੋ ਦੌਡ਼ਾਂ ਨਾਲ ਆਪਣੇ ਕਰੀਅਰ ਦੇ ਪਹਿਲੇ ਅੰਤਰਰਾਸ਼ਟਰੀ ਸੈਂਕਡ਼ੇ ਤੋਂ ਵਾਂਝੇ ਰਹਿ ਗਏ। ਉਨ੍ਹਾਂ ਦੀਆਂ ਅਜੇਤੂ 98 ਦੌਡ਼ਾਂ ਤੇ ਫਿਰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਡੀਆ ਜੇਤੂ ਰਿਹਾ। ਇੰਡੀਆ ਦੀ ਪਾਰੀ ਦੇ 24 ਓਵਰ ਪੂਰੇ ਹੋਣ ਤੋਂ ਬਾਅਦ ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਅਤੇ ਮੈਚ 40 ਓਵਰਾਂ ਦਾ ਕਰ ਦਿੱਤਾ ਗਿਆ। ਦੂਜੀ ਵਾਰ ਭਾਰਤੀ ਪਾਰੀ ਦੇ 36 ਓਵਰ…
ਬਰਮਿੰਘਮ (ਇੰਗਲੈਂਡ) ਵਿਖੇ ਕਾਮਨਵੈਲਥ ਗੇਮਜ਼ ਸ਼ੁਰੂ ਹੋ ਗਈਆਂ ਹਨ। ਉਦਘਾਟਨੀ ਸਮਾਗਮ ਉਪਰੰਤ ਹੁਣ ਭਾਰਤੀ ਮੁਹਿੰਮ 29 ਜੁਲਾਈ ਤੋਂ ਸ਼ੁਰੂ ਹੋਵੇਗੀ। ਮੁਕਾਬਲੇ ਦੇ ਪਹਿਲੇ ਦਿਨ ਇੰਡੀਆ ਵੱਲੋਂ ਮਹਿਲਾ ਕ੍ਰਿਕਟ, ਮਹਿਲਾ ਹਾਕੀ, ਤੈਰਾਕੀ, ਬੈਡਮਿੰਟਨ, ਮੁੱਕੇਬਾਜ਼ੀ, ਸਾਈਕਲਿੰਗ, ਲਾਅਨ ਬਾਲ, ਨੈੱਟਬਾਲ, ਰਗਬੀ, ਸਕੁਐਸ਼, ਟੇਬਲ ਟੈਨਿਸ ਤੇ ਟ੍ਰਾਇਥਲੋਨ ਦੇ ਖਿਡਾਰੀ ਆਪੋ-ਆਪਣੇ ਮੁਕਾਬਲਿਆਂ ’ਚ ਉੱਤਰਨਗੇ ਤੇ ਭਾਰਤੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਕਾਮਨਵੈਲਥ ਗੇਮਜ਼ ’ਚ ਪਹਿਲੀ ਵਾਰ ਮਹਿਲਾ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਟੀਮ ਆਸਟਰੇਲੀਆ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡੇਗੀ। ਇਵੇਂ ਹੀ ਹਾਕੀ ’ਚ ਮਹਿਲਾ ਟੀਮ ਦਾ ਮੁਕਾਬਲਾ ਗਰੁੱਪ ਮੈਚ ’ਚ ਘਾਨਾ ਨਾਲ ਹੋਵੇਗਾ ਜਦਕਿ ਮੁੱਕੇਬਾਜ਼ੀ ’ਚ ਮਰਦ ਤੇ ਮਹਿਲਾਵਾਂ ਦੇ ਰਾਊਂਡ-32 ਦੇ ਮੈਚ ਹੋਣਗੇ।…
ਇੰਡੀਆਨਾਪੋਲਿਸ ਦੇ ਉੱਤਰ-ਪੂਰਬ ’ਚ ਮਾਨਸੀ ਸ਼ਹਿਰ ’ਚ ਇਕ ਛੇ ਸਾਲਾ ਬੱਚੇ ਨੇ ਆਪਣੀ ਪੰਜ ਸਾਲਾ ਭੈਣ ਦੇ ਸਿਰ ’ਚ ਗੋਲੀ ਮਾਰ ਦਿੱਤੀ। ਲਡ਼ਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਪੁੱਛਗਿੱਛ ’ਚ ਕਤਲ ਦਾ ਖੁਲਾਸਾ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਜੈਕਬ ਗ੍ਰੇਸਨ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸਦੇ ਛੇ ਸਾਲ ਦੇ ਬੇਟੇ ਨੇ ਸੇਫ ’ਚ ਗੋਲੀਆਂ ਨਾਲ ਭਰੀਆਂ ਦੋ ਬੰਦੂਕਾਂ ਵਿੱਚੋਂ ਇਕ ਨੂੰ ਚੁੱਕਿਆ ਅਤੇ ਆਪਣੀ ਭੈਣ ਨੂੰ ਗੋਲੀ ਮਾਰ ਦਿੱਤੀ। ਉਪ ਪੁਲੀਸ ਮੁਖੀ ਮੇਲਿਸਾ ਕ੍ਰਿਸਵੈਲ ਨੇ ਕਿਹਾ ਕਿ 28 ਸਾਲਾ ਗ੍ਰੇਸਨ ਅਤੇ ਉਸਦੀ ਪਤਨੀ ਕਿੰਬਰਲੀ…
ਇਕ ਆਤਮਘਾਤੀ ਹਮਲਾਵਰ ਨੇ ਦੱਖਣੀ ਸੋਮਾਲੀਆ ’ਚ ਇਕ ਸਰਕਾਰੀ ਇਮਾਰਤ ਦੇ ਐਂਟਰੀ ਗੇਟ ’ਤੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ ਜਿਸ ’ਚ 11 ਲੋਕਾਂ ਦੀ ਮੌਤ ਹੋ ਗਈ। ਲੋਅਰ ਸ਼ਾਹਬੇਲੇ ਖੇਤਰ ਦੇ ਮਾਰਕਾ ਸ਼ਹਿਰ ਪ੍ਰਸ਼ਾਸਨ ਦੇ ਜਨਰਲ ਸਕੱਤਰ ਮੁਹੰਮਦ ਉਸਮਾਨ ਯਾਰੀਸੋਵ ਨੇ ਦੱਸਿਆ ਕਿ ਜ਼ਿਲ੍ਹਾ ਕਮਿਸ਼ਨਰ ਅਬਦੀਲਾਹੀ ਅਲੀ ਵਾਫੋਵ ਹਮਲੇ ’ਚ ਮਾਰੇ ਗਏ ਲੋਕਾਂ ’ਚ ਸ਼ਾਮਲ ਹੈ। ਯਾਰੀਸੋਵ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਹੈੱਡਕੁਆਰਟਰ ’ਚ ਬੈਠਕ ਖਤਮ ਕੀਤੀ ਸੀ, ਬਾਹਰ ਵੱਲ ਜਾ ਰਹੇ ਸੀ ਅਤੇ ਅਸੀਂ ਦੇਖਿਆ ਕਿ ਇਕ ਅਣਜਾਣ ਵਿਅਕਤੀ ਸਾਡੇ ਵੱਲ ਆ ਰਿਹਾ ਹੈ ਅਤੇ ਫਿਰ ਉਸ ਨੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ। ਉਨ੍ਹਾਂ ਦੱਸਿਆ ਕਿ ਹਮਲੇ…
ਸੰਯੁਕਤ ਰਾਸ਼ਟਰ ਮਿਸ਼ਨ ਖ਼ਿਲਾਫ਼ ਪੂਰਬੀ ਕਾਂਗੋ ’ਚ ਦੋ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨਾਂ ’ਚ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 50 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸੰਯੁਕਤ ਰਾਸ਼ਟਰ ਨੇ ਪੁਸ਼ਟੀ ਕੀਤੀ ਕਿ ਨੌਰਥ ਕਿਵੂ ਪ੍ਰਾਂਤ ਦੇ ਬੁਟੈਂਬੋ ’ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਬਲ ਨਾਲ ਕੰਮ ਕਰ ਰਹੇ ਇਕ ਸ਼ਾਂਤੀ ਰੱਖਿਅਕ ਅਤੇ ਦੋ ਕੌਮਾਂਤਰੀ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਤੇ ਇਕ ਹੋਰ ਜ਼ਖ਼ਮੀ ਹੋ ਗਿਆ ਹੈ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਕਾਂਗੋ ਦੇ ਪੁਲੀਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਲਏ ਅਤੇ ਸੰਯੁਕਤ ਰਾਸ਼ਟਰ ਦੇ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਸੰਯੁਕਤ…
ਮਿਸੀਸਾਗਾ ’ਚ ਮੰਗਲਵਾਰ ਸ਼ਾਮ ਨੂੰ ‘ਗੋ’ ਟਰੇਨ ਦੀ ਲਪੇਟ ’ਚ ਆਉਣ ਨਾਲ ਇਕ ਬੱਚੇ ਦੀ ਮੌਤ ਹੋ ਗਈ। ਮਿਸੀਸਾਗਾ ਫਾਇਰ ਨੇ ਇਕ ਟਵੀਟ ’ਚ ਪੁਸ਼ਟੀ ਕੀਤੀ ਕਿ ਡੰਡਾਸ ਸਟਰੀਟ ਅਤੇ ਕਾਵਥਰਾ ਰੋਡ ਦੇ ਖੇਤਰ ’ਚ ਇਕ ਬੱਚੇ ਨੂੰ ਇਕ ‘ਗੋ’ ਟਰੇਨ ਨੇ ਟੱਕਰ ਮਾਰ ਦਿੱਤੀ ਸੀ। ਇਸ ਸਬੰਧੀ ’ਚ ਸ਼ਾਮ ਕਰੀਬ 7:40 ਵਜੇ ਕਾਲ ਆਈ। ਫਾਇਰ ਸਰਵਿਸ ਨੇ ਕਿਹਾ ਕਿ ਪੈਰਾਮੈਡਿਕਸ ਅਤੇ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਰਾਤ 9 ਵਜੇ ਤੋਂ ਥੋਡ਼੍ਹੀ ਦੇਰ ਪਹਿਲਾਂ ਪੀਲ ਪੁਲਿਸ ਨੇ ਪੁਸ਼ਟੀ ਕੀਤੀ ਕਿ ਬੱਚੇ ਨੂੰ ਘਟਨਾ ਸਥਾਨ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਕ ਗਵਾਹ ਨੇ ਦੱਸਿਆ ਕਿ ਉਹ ਅਤੇ ਕੁਝ ਸਾਥੀ…
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਗਰੂਰ ਤੋਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਨੇ ਕੇਂਦਰੀ ਸਿੱਖ ਅਜਾਇਬ ਘਰ ਤੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਕਰਕੇ ਨਵਾਂ ਵਿਵਾਦ ਖਡ਼੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਭਗਤ ਸਿੰਘ ਨੂੰ ਨਾਸਤਿਕ ਵੀ ਕਿਹਾ ਹੈ। ਬੇਸ਼ੱਕ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਸੌਂਪ ਕੇ ਤਸਵੀਰ ਹਟਾਉਣ ਦੀ ਮੰਗ ਕੀਤੀ ਹੈ ਪਰ ਇਸ ਅਜਾਇਬ ਘਰ ਵਿੱਚੋਂ ਕੁਰਬਾਨੀ ਦੇਣ ਵਾਲੇ ਦੀ ਫੋਟੋ ਹਟਾਉਣੀ ਅਸੰਭਵ ਹੈ। ਅਜਾਇਬ ਘਰ ’ਚ ਫੋਟੋ ਲਗਾਉਣ ਦੀ ਲੰਮੀ ਪ੍ਰਕਿਰਿਆ ਹੈ, ਜਿਸ ਨੂੰ ਨਿਯਮਾਂ ਅਨੁਸਾਰ ਪੂਰਾ ਕਰਨਾ ਪੈਂਦਾ ਹੈ। ਕੇਂਦਰੀ ਸਿੱਖ ਅਜਾਇਬ ਘਰ ਨੂੰ…