Author: editor
ਪੰਜਾਬ ’ਚ ਐਡਵੋਕੇਟ ਜਨਰਲ ਦਾ ਅਹੁਦਾ ਹਮੇਸ਼ਾ ਚਰਚਾ ਤੇ ਵਿਵਾਦਾਂ ’ਚ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਐਡਵੋਕੇਟ ਅਤੁਲ ਨੰਦਾ ਵਿਰੋਧੀਆਂ ਤੋਂ ਇਲਾਵਾ ਕਾਂਗਰਸ ਦੇ ਨਿਸ਼ਾਨੇ ’ਤੇ ਵੀ ਆਉਂਦੇ ਰਹੇ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਸਮੇਂ ਏ.ਪੀ.ਐੱਸ. ਦਿਓਲ ਵੀ ਵਿਵਾਦ ’ਚ ਫਸੇ। ਹੁਣ ਜਿਵੇਂ ਹੀ ਚਾਰ ਮਹੀਨੇ ਪਹਿਲਾਂ ਲੱਗੇ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਅਸਤੀਫ਼ਾ ਦਿੱਤਾ ਤਾਂ ਇਕ ਵਾਰ ਫਿਰ ਚਰਚਾ ਛਿਡ਼ ਪਈ। ਇਸ ਵਾਰ ਅਨਮੋਲ ਰਤਨ ਸਿੱਧੂ ਦੇ ਅਸਤੀਫ਼ੇ ਦੇ ਕਾਰਨ ਦੀ ਚਰਚਾ ਤਾਂ ਹੋਈ ਪਰ ਉਸ ਤੋਂ ਜ਼ਿਆਦਾ ਨਵੇਂ ਲਾਏ ਗਏ ਐਡਵੋਕੇਟ ਜਨਰਲ ਵਿਨੋਦ ਘਈ ਸੁਰਖੀਆਂ ’ਚ ਆ ਗਏ। ਉਹ ਪੰਜਾਬ…
ਕੈਨੇਡਾ ਦੌਰੇ ’ਤੇ ਆਏ ਹੋਏ ਪੋਪ ਫਰਾਂਸਿਸ ਐਡਮੰਟਨ ਦੇ ਕਾਮਨਵੈਲਥ ਸਟੇਡੀਅਮ ’ਚ ਪਹੁੰਚੇ। ਇਸ ਸਮੇਂ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਖੁੱਲ੍ਹੀ ਗੱਡੀ ’ਚ ਸਵਾਰ ਪੋਪ ਨੇ ਸੈਂਕਡ਼ਿਆਂ ਦੇ ਇਕੱਠ ’ਚੋਂ ਕੁਝ ਛੋਟੇ ਬੱਚੇ ਗੋਦੀ ਚੁੱਕੇ ਅਤੇ ਕਈ ਲੋਕਾਂ ਨੇ ਪੋਪ ਦਾ ਹੱਥ ਚੁੰਮ ਕੇ ਉਨ੍ਹਾਂ ਨੂੰ ਸਤਿਕਾਰ ਦਿੱਤਾ। ਉਨ੍ਹਾਂ ਬਜ਼ੁਰਗਾਂ ਨੂੰ ਸਨਮਾਨਿਤ ਕਰਨ ਲਈ ਇਕ ਸਮੂਹਿਕ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਪੋਪ ਨੇ ਕੈਨੇਡਾ ਦੇ ਸਕੂਲਾਂ ’ਚ ਮੂਲ ਨਿਵਾਸੀਆਂ ’ਤੇ ਕੀਤੇ ਗਏ ਜ਼ੁਲਮਾਂ ’ਚ ਕੈਥੋਲਿਕ ਚਰਚ ਵੱਲੋਂ ਸਹਿਯੋਗ ਦੇਣ ਦੇ ਮਾਮਲੇ ’ਚ ਮੁਆਫ਼ੀ ਮੰਗੀ ਸੀ। ਐਡਮੰਟਨ ’ਚ ਕਾਮਨਵੈਲਥ ਸਟੇਡੀਅਮ ’ਚ ਹਜ਼ਾਰਾਂ ਦੀ ਗਿਣਤੀ ’ਚ…
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਲੁਧਿਆਣਾ ਨਗਰ ਨਿਗਮ ਨੂੰ 7 ਲੋਕਾਂ ਦੀ ਹੋਈ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ 100 ਕਰੋਡ਼ ਰੁਪਏ ਦਾ ਜ਼ੁਰਮਾਨਾ ਠੋਕਿਆ ਹੈ। ਇਸ ਨੂੰ ਜ਼ਿਲ੍ਹਾ ਕਮਿਸ਼ਨਰ ਕੋਲ ਇਕ ਮਹੀਨੇ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਜੇਕਰ ਨਗਰ ਨਿਗਮ ਨੇ ਇਸ ਨੂੰ ਨਾ ਜਮ੍ਹਾਂ ਕਰਵਾਇਆ ਤਾਂ ਪੰਜਾਬ ਸਰਕਾਰ ਇਸ ਨੂੰ ਜਮ੍ਹਾਂ ਕਰਵਾਏਗੀ। ਐੱਨ.ਜੀ.ਟੀ. ਵੱਲੋਂ ਜਾਰੀ ਆਰਡਰ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਡੰਪ ’ਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ’ਚ ਸੁਰੇਸ਼ (55), ਰੋਨਾ ਰਾਣੀ (50), ਰਾਖੀ (15), ਮਨੀਸ਼ਾ (10), ਚਾਂਦਨੀ…
ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗਡ਼੍ਹ ਸਥਿਤ ਜੰਗੀ ਯਾਦਗਾਰ ’ਤੇ ਪਹੁੰਚ ਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਾਰਗਿਲ ਵਿਜੈ ਦਿਵਸ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਰਗਿਲ ਜੰਗ ਦੌਰਾਨ ਫੌਜ ਦੇ ਜਾਂਬਾਜ਼ ਯੋਧਿਆਂ ਦੀ ਕੁਰਬਾਨੀ ਸਾਡੇ ਨੌਜਵਾਨਾਂ ਨੂੰ ਮਿਸ਼ਨਰੀ ਭਾਵਨਾ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਨਿਰਸਵਾਰਥ ਹੋ ਕੇ ਮੁਲਕ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਕਾਰਗਿਲ ਵਿਜੈ ਦਿਵਸ ਇੰਡੀਆ ਦੀਆਂ ਹਥਿਆਰਬੰਦ ਸੈਨਾਵਾਂ ਦੀ ਅਸਾਧਾਰਨ ਸੂਰਮਗਤੀ ਦਾ ਪ੍ਰਤੀਕ ਹੈ। ਇਸ ਜੰਗ ਦੌਰਾਨ ਸਾਡੇ ਫੌਜੀ ਜਵਾਨਾਂ ਨੇ ਕੁਰਬਾਨੀ, ਸੂਰਬੀਰਤਾ ਤੇ ਬਹਾਦਰੀ ਦੀ ਬੇਮਿਸਾਲ ਗਾਥਾ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ…
ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਚੰਡੀਗਡ਼੍ਹ ਵਿਖੇ ਮੀਟਿੰਗ ਕਰਕੇ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ, ਉਥੇ ਹੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਦੇ ਹੁਕਮ ਦਿੱਤੇ। ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲੀਸ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਗੌਰਵ ਯਾਦਵ ਨੇ ਸਾਰੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ ਅਤੇ ਸਾਰੀਆਂ ਰੇਂਜਾਂ ਦੇ ਆਈ.ਜੀ.ਪੀ. ਅਤੇ ਐੱਸ.ਐੱਸ.ਪੀਜ਼ ਨੂੰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਸ਼ਨਾਖ਼ਤ ਕਰ ਕੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ’ਤੇ ਸਖ਼ਤੀ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੰਜਾਬ ਪੁਲੀਸ ਦੀਆਂ ਕਾਊਂਟਰ ਇੰਟੈਲੀਜੈਂਸ, ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਟਾਸਕ ਫੋਰਸ…
ਇੰਡੀਆ ਨੂੰ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਉਦੋਂ ਝਟਕਾ ਲੱਗਾ ਜਦੋਂ ਜੈਵਲਿਨ ਥਰੋਅਰ ਨੀਰਜ ਚੋਪਡ਼ਾ ਮਾਸਪੇਸ਼ੀਆਂ ’ਚ ਖਿਚਾਅ ਆਉਣ ਕਾਰਨ ਇਨ੍ਹਾਂ ਖੇਡਾਂ ’ਚੋਂ ਬਾਹਰ ਹੋ ਗਿਆ। ਤਗ਼ਮਾ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਦੇ ਟੂਰਨਾਮੈਂਟ ’ਚੋਂ ਬਾਹਰ ਇੰਡੀਆ ਵੱਲੋਂ ਲਾਈਆਂ ਉਮੀਦਾਂ ’ਤੇ ਲਾਜ਼ਮੀ ਪਾਣੀ ਫਿਰਿਆ ਹੈ। ਦੱਸਣਾ ਬਣਦਾ ਹੈ ਕਿ 24 ਸਾਲਾ ਨੀਰਜ ਨੇ ਹਾਲ ਹੀ ’ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਕਾਮਨਵੈਲਥ ਖੇਡਾਂ ਵੀਰਵਾਰ ਤੋਂ ਸ਼ੁਰੂ ਹੋ ਰਹੀਆਂ ਹਨ ਤੇ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨੀਰਜ ਚੋਪਡ਼ਾ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਵਿਸ਼ਵ ਪੱਧਰੀ ਮੁਕਾਬਲਾ ਖੇਡ ਨਹੀਂ ਸਕੇਗਾ। ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ…
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਬੁੱਧਵਾਰ ਨੂੰ ਚੌਧਰੀ ਪਰਵੇਜ਼ ਇਲਾਹੀ ਨੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਸਹੁੰ ਚੁੱਕੀ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਫ਼ੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਅਤੇ ਪੀ.ਐਮ.ਐਲ.-ਕਿਊ ਆਗੂ ਇਲਾਹੀ ਨੂੰ ਸਿਆਸੀ ਤੌਰ ’ਤੇ ਮਹੱਤਵਪੂਰਨ ਸੂਬੇ ਦਾ ਮੁੱਖ ਮੰਤਰੀ ਨਿਯੁਕਤ ਕੀਤਾ। ਇਸ ਫ਼ੈਸਲੇ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਹਮਜ਼ਾ ਸ਼ਰੀਫ ਤੋਂ ਵੀ ‘ਭਰੋਸੇਯੋਗ’ ਮੁੱਖ ਮੰਤਰੀ ਦਾ ਰੁਤਬਾ ਖੋਹ ਲਿਆ ਗਿਆ ਹੈ। ਬਹੁਮਤ ਹਾਸਲ ਕਰਨ ਦੇ ਬਾਵਜੂਦ ਸ਼ੁੱਕਰਵਾਰ ਦੀ ਚੋਣ ਹਾਰ ਗਏ ਪਰਵੇਜ਼ ਇਲਾਹੀ ਨੇ ਡਿਪਟੀ ਸਪੀਕਰ ਦੋਸਤ ਮਜ਼ਾਰੀ ਦੇ ਫ਼ੈਸਲੇ…
ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੇ ਸੈਨ ਫਰਾਂਸਿਸਕੋ ’ਚ ਆਪਣਾ ਲਗਜ਼ਰੀ ਘਰ ਵੇਚ ਦਿੱਤਾ ਹੈ। ਇਹ ਇਸ ਸਾਲ ਸੈਨ ਫਰਾਂਸਿਸਕੋ ’ਚ ਵਿਕਿਆ ਸਭ ਤੋਂ ਮਹਿੰਗਾ ਘਰ ਹੈ। ਮਾਰਕ ਜ਼ੁਕਰਬਰਗ ਨੇ 2012 ’ਚ ਖਰੀਦੇ ਇਸ ਘਰ ਨੂੰ ਵੇਚ ਕੇ ਤਿੰਨ ਗੁਣਾ ਤੋਂ ਵੱਧ ਮੁਨਾਫਾ ਕਮਾਇਆ ਹੈ। 7,000 ਵਰਗ ਫੁੱਟ ਤੋਂ ਵੱਧ ’ਚ ਬਣੇ ਇਸ ਘਰ ਨੂੰ ਜ਼ੁਕਰਬਰਗ ਨੇ 31 ਮਿਲੀਅਨ ਡਾਲਰ ਯਾਨੀ ਕਰੀਬ 250 ਕਰੋਡ਼ ਰੁਪਏ ’ਚ ਵੇਚਿਆ ਹੈ। ਮਾਰਕ ਜ਼ੁਕਰਬਰਗ ਨੇ ਇਹ ਘਰ ਨਵੰਬਰ 2012 ’ਚ 10 ਮਿਲੀਅਨ ਡਾਲਰ ਯਾਨੀ ਕਰੀਬ 80 ਕਰੋਡ਼ ਰੁਪਏ ’ਚ ਖਰੀਦਿਆ ਸੀ। ਜ਼ੁਕਰਬਰਗ ਕੋਲ ਸਿਲੀਕਾਨ ਵੈਲੀ, ਤਾਹੋਏ ਝੀਲ ਅਤੇ ਹਵਾਈ ’ਚ ਕਈ ਹੋਰ ਲਗਜ਼ਰੀ ਘਰ…
ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁਡ਼ੇ ਮਨੀ ਲਾਂਡਰਿੰਗ ਕੇਸ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਅੱਜ ਤੀਜੀ ਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਪੁੱਛ-ਪਡ਼ਤਾਲ ਕਰ ਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਵੀ ਈ.ਡੀ. ਨੇ ਸੋਨੀਆ ਗਾਂਧੀ ਕੋਲੋਂ 6 ਘੰਟੇ ਦੇ ਕਰੀਬ ਪੁੱਛ-ਪਡ਼ਤਾਲ ਕੀਤੀ। ਸੋਨੀਆ ਗਾਂਧੀ ਸਵੇਰੇ ਗਿਆਰਾਂ ਵਜੇ ਦੇ ਕਰੀਬ ਆਪਣੇ ਬੱਚਿਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਜ਼ੈੱਡ ਪਲੱਸ ਹਥਿਆਰਬੰਦ ਸੁਰੱਖਿਆ ਅਮਲੇ ਨਾਲ ਕੇਂਦਰੀ ਦਿੱਲੀ ਵਿਚਲੇ ਈ.ਡੀ. ਦਫ਼ਤਰ ਪੁੱਜੇ। ਢਾਈ ਘੰਟੇ ਦੇ ਕਰੀਬ ਸਵਾਲ-ਜਵਾਬ ਕਰਨ ਮਗਰੋਂ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਲਈ ਬਰੇਕ ਦਿੱਤੀ ਗਈ। ਪਿਛਲੀ ਵਾਰ ਵਾਂਗ ਪ੍ਰਿਯੰਕਾ ਗਾਂਧੀ ਜਿੱਥੇ ਈ.ਡੀ. ਦਫ਼ਤਰ ’ਚ ਹੀ…
ਸੁਪਰੀਮ ਕੋਰਟ ਨੇ ਚੋਣਾਂ ਦੌਰਾਨ ਮੁਫ਼ਤ ਚੀਜ਼ਾਂ ਵੰਡਣ ਦਾ ਵਾਅਦਾ ਕਰਨ ਵਾਲੀਆਂ ਪਾਰਟੀਆਂ ’ਤੇ ਕੰਟਰੋਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ। ਆਖਿਰ ਸਰਕਾਰ ਇਸ ’ਤੇ ਆਪਣਾ ਰੁਖ਼ ਸਪੱਸ਼ਟ ਕਰਨ ਤੋਂ ਕਿਉਂ ਝਿਜਕ ਰਹੀ ਹੈ, ਉਹ ਇਸ ਮਾਮਲੇ ’ਤੋਂ ਖੁਦ ਨੂੰ ਵੱਖ ਨਹੀਂ ਰੱਖ ਸਕਦੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਵਿੱਤ ਕਮਿਸ਼ਨ ਤੋਂ ਇਸ ਮਾਮਲੇ ’ਤੇ ਰਾਇ ਪੁੱਛੇ ਅਤੇ ਅਦਾਲਤ ਨੂੰ ਜਾਣੂ ਕਰਵਾਏ। ਇਸ ਮਾਮਲੇ ’ਤੇ ਅਗਲੀ ਸੁਣਵਾਈ 3 ਅਗਸਤ ਨੂੰ ਹੋਵੇਗੀ। ਸੁਪਰੀਮ ਕੋਰਟ ’ਚ ਦਾਇਰ ਇਕ ਜਨਹਿੱਤ ਪਟੀਸ਼ਨ ’ਚ…