Author: editor
ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਅਲਾਹਾਬਾਦ ਹਾਈ ਕੋਰਟ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਹਿੰਸਕ ਘਟਨਾ ’ਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਜਸਟਿਸ ਕ੍ਰਿਸ਼ਨ ਪਹਿਲ ਦੇ ਬੈਂਚ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਸਿਆਸੀ ਤੌਰ ’ਤੇ ਇੰਨਾ ਪ੍ਰਭਾਵਸ਼ਾਲੀ ਹੈ ਕਿ ਉਹ ਗਵਾਹਾਂ ਤੇ ਮਾਮਲੇ ਦੀ ਸੁਣਵਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬੈਂਚ ਨੇ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ 15 ਜੁਲਾਈ ਨੂੰ ਆਪਣਾ ਹੁਕਮ ਰਾਖਵਾਂ ਰੱਖ ਲਿਆ ਸੀ। ਲਖਨਊ ਬੈਂਚ ਨੇ 10 ਫਰਵਰੀ ਨੂੰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ…
ਓਂਟਾਰੀਓ ਦੇ ਲੰਡਨ ਸ਼ਹਿਰ ’ਚ ਇਕ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੇ ਮਾਮਲੇ ’ਚ ਅੱਤਵਾਦ ਨਾਲ ਸਬੰਧਤ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਲਜ਼ਮ ਦੇ ਮੁਕੱਦਮੇ ਦੀ ਸੁਣਵਾਈ ਇਕ ਵੱਖਰੇ ਸ਼ਹਿਰ ’ਚ ਹੋਵੇਗੀ। ਓਂਟਾਰੀਓ ਦੇ ਇਕ ਜੱਜ ਨੇ ਸੋਮਵਾਰ ਨੂੰ ਫ਼ੈਸਲਾ ਸੁਣਾਇਆ ਕਿ ਨਥਾਨੀਏਲ ਵੇਲਟਮੈਨ ਦੇ ਮਾਮਲੇ ’ਚ ਸਥਾਨ ਦੀ ਤਬਦੀਲੀ ਦੀ ਲੋਡ਼ ਹੈ। ਉਸ ਫ਼ੈਸਲੇ ਦੇ ਕਾਰਨਾਂ ਦੇ ਨਾਲ-ਨਾਲ ਅਦਾਲਤ ’ਚ ਪੇਸ਼ ਕੀਤੇ ਗਏ ਸਬੂਤ ਅਤੇ ਦਲੀਲਾਂ ਦਾ ਪ੍ਰਕਾਸ਼ਨ ਪਾਬੰਦੀ ਕਾਰਨ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੈ। ਵੇਲਟਮੈਨ ਜੋ ਆਪਣੀ ਗ੍ਰਿਫ਼ਤਾਰੀ ਦੇ ਸਮੇਂ 20 ਸਾਲ ਦਾ ਸੀ, ’ਤੇ ਜਾਣਬੁੱਝ ਕੇ ਪਰਿਵਾਰ ਨੂੰ ਆਪਣੇ ਟਰੱਕ ਨਾਲ ਟੱਕਰ…
ਵੈਨਕੂਵਰ ਦੇ ਇਕ ਉਪਨਗਰ ’ਚ ਫਾਇਰਿੰਗ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਇਸ ਸਿਲਸਿਲੇ ’ਚ ਇਕ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲੀਸ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਇਲਾਕੇ ’ਚ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ। ਫਾਇਰਿੰਗ ਤੋਂ ਫੌਰੀ ਬਾਅਦ ਪੁਲੀਸ ਅਧਿਕਾਰੀ ਰੇਬੇਕਾ ਪਾਰਸਲਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਪੁਲੀਸ ਨੇ ਸਵੇਰੇ 6.30 ਵਜੇ ਇਲਾਕੇ ’ਚ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਸਬੰਧਤ ਇਲਾਕੇ ’ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ। ਪੁਲੀਸ ਨੇ ਸ਼ਹਿਰ ਦੇ ਰੁਝੇਵੇਂ ਵਾਲੇ ਇਲਾਕੇ ਨੂੰ ਜਾਣ ਵਾਲੀ ਸਡ਼ਕ ਦੇ ਇਕ ਵੱਡੇ ਹਿੱਸੇ ਨੂੰ…
ਕੈਨੇਡਾ ਦੌਰੇ ’ਤੇ ਆਏ ਹੋਏ ਪੋਪ ਫਰਾਂਸਿਸ ਨੇ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ’ਚ ਮੂਲ ਨਿਵਾਸੀਆਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ’ਚ ਕੈਥੋਲਿਕ ਚਰਚ ਦੁਆਰਾ ਸਹਿਯੋਗ ਕੀਤੇ ਜਾਣ ਲਈ ਮੁਆਫ਼ੀ ਮੰਗੀ ਹੈ। ਪੋਪ ਨੇ ਕਿਹਾ ਕਿ ਇਸਾਈ ਭਾਈਚਾਰੇ ’ਚ ਮੂਲ ਨਿਵਾਸੀਆਂ ਨੂੰ ਜ਼ਬਰਦਸਤੀ ਸ਼ਾਮਲ ਕਰਨ ਨੇ ਉਨ੍ਹਾਂ ਦੀ ਸੰਸਕ੍ਰਿਤੀ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਹੋਣਾ ਪਿਆ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਸਾਰੇ ਅੱਤਿਆਚਾਰਾਂ ਲਈ ਮੁਆਫ਼ੀ ਮੰਗਦਾ ਹਾਂ, ਜੋ ਬਹੁਤ ਸਾਰੇ ਇਸਾਈਆਂ ਨੇ ਮੂਲ ਨਿਵਾਸੀਆਂ ’ਤੇ ਕੀਤੇ ਹਨ।’ ਜ਼ਿਕਰਯੋਗ ਹੈ ਕਿ ਪੋਪ ਫਰਾਂਸਿਸ ਨੇ ਰਿਹਾਇਸ਼ੀ ਸਕੂਲਾਂ ’ਚ ਮਿਸ਼ਨਰੀਆਂ ਨਾਲ ਹੋਏ ਦੁਰਵਿਵਹਾਰ ਲਈ ਸਥਾਨਕ ਭਾਈਚਾਰੇ ਤੋਂ ਮੁਆਫ਼ੀ ਮੰਗਣ…
ਵਿਸਲਰ ’ਚ ਗੈਂਗਵਾਰ ਕਰਕੇ ਹੋਏ ਕਤਲਾਂ ਸਬੰਧੀ ਪੁਲੀਸ ਨੇ ਕਾਰਵਾਈ ਕੀਤੀ ਹੈ। ਇਸ ਮੌਕੇ ਇਕ ਹੋਟਲ ਦੇ ਬਾਹਰ ਗੋਲੀਆਂ ਮਾਰ ਕੇ ਮਨਿੰਦਰ ਧਾਲੀਵਾਲ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸੇ ਸਮੇਂ ਸਤਿੰਦਰ ਗਿੱਲ ਦੇ ਵੀ ਗੋਲੀ ਲੱਗੀ ਸੀ ਜਿਸ ਦੀ ਬਾਅਦ ’ਚ ਹਸਪਤਾਲ ’ਚ ਲਿਜਾਣ ਸਮੇਂ ਮੌਤ ਹੋ ਗਈ। ਅਸਲ ’ਚ ਸਤਿੰਦਰ ਗਿੱਲ ਦਾ ਗੈਂਗ ਨਾਲ ਕੋਈ ਸਬੰਧ ਨਹੀਂ ਸੀ ਉਸ ਨੇ ਤਾਂ ਅਸਲ ’ਚ ਹੋਟਲ ’ਚ ਕਮਰੇ ਬੁੱਕ ਕਰਵਾਏ ਸਨ ਤਾਂ ਜੋ ਉਹ ਆਪਣਾ ਜਨਮ ਦਿਨ ਮਨਾ ਸਕੇ। ਉਥੇ ਹੀ ਉਸ ਨੇ ਆਪਣੇ ਜਨਮ ਦਿਨ ਦੀ ਪਾਰਟੀ ’ਚ ਹੋਰਨਾਂ ਦੋਸਤਾਂ ਤੋਂ ਇਲਾਵਾ ਮਨਿੰਦਰ ਧਾਲੀਵਾਲ ਨੂੰ ਸੱਦਿਆ ਸੀ। ਪੁਲੀਸ ਅਨੁਸਾਰ…
ਮੁਹਾਲੀ ਪੁਲੀਸ ਨੇ ਵਿੱਕੀ ਮਿੱਡੂਖੇਡ਼ਾ ਕਤਲ ਕੇਸ ’ਚ ਭੂਪੀ ਰਾਣਾ ਅਤੇ ਪੰਜ ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ। ਕਤਲ ਕੇਸ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਅਨਿਲ ਕੁਮਾਰ ਉਰਫ਼ ਲੱਠ, ਸੱਜਣ ਸਿੰਘ ਉਰਫ਼ ਭੋਲੂ, ਅਜੇ ਕੁਮਾਰ ਉਰਫ਼ ਸੰਨੀ ‘ਖੱਬੋ ਨਿਸ਼ਾਨੇਬਾਜ਼’, ਅਮਿਤ ਡਾਗਰ, ਕੌਸ਼ਲ ਚੌਧਰੀ ਅਤੇ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ’ਤੇ ਕਤਲ (302), ਸਾਜ਼ਿਸ਼ (120-ਬੀ) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਸਾਂਝੀ ਤੀਬਰਤਾ ਨਾਲ ਅਪਰਾਧ (34) ਅਤੇ ਸਥਾਨਕ ਅਦਾਲਤ ’ਚ ਅਸਲਾ ਐਕਟ ਦੇ ਦੋਸ਼ ਲਾਏ ਹਨ। ਹਾਲਾਂਕਿ ਪੁਲੀਸ ਅਜੇ ਤੱਕ ਅਰਮੀਨੀਆ ਆਧਾਰਿਤ ਗੈਂਗਸਟਰ…
ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਾਰਕੋਟਿਕਸ ਕੰਟਰੋਲ ਸੈੱਲ ਫਿਰੋਜ਼ਪੁਰ ਦੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ, ਏ.ਐੱਸ.ਆਈ. ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਦੋ ਨੌਜਵਾਨਾਂ ਕੰਵਲਜੀਤ ਪੁੱਤਰ ਬਲਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਜ਼ਿਲ੍ਹਾ ਲੁਧਿਆਣਾ ਅਤੇ ਗੌਰਵ ਪਾਰੀਕ ਪੁੱਤਰ ਲਕਸ਼ਮੀ ਨਾਰਾਇਣ ਪਾਰੀਕ ਵਾਸੀ ਭੇਰੂ ਜੀ ਬੀਕਾਨੇਰ ਰਾਜਸਥਾਨ ਨੂੰ ਇਕ ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਵਾਲੇ ਝੂਠੇ ਕੇਸ ’ਚ ਫਸਾਇਆ ਹੈ। ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਪੰਜਾਬ ਨੂੰ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਾ ਤਾਂ…
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵਾਲੇ ਤੇ ਚੰਡੀਗਡ਼੍ਹ ਦੀ ਜੂਹ ’ਤੇ ਵਸੇ ਸਿਸਵਾਂ ਪਿੰਡ ਦੀ 125 ਏਕਡ਼ ਜ਼ਮੀਨ ਨੂੰ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਕਬਜ਼ਿਆ ਤੋਂ ਮੁਕਤ ਕਰਵਾ ਕੇ ਕਬਜ਼ੇ ਹੇਠ ਲਿਆ ਗਿਆ ਹੈ। ਇਸ ਜ਼ਮੀਨ ਦੀ ਕੀਮਤ ਸੈਂਕਡ਼ੇ ਕਰੋਡ਼ ਰੁਪਏ ਦੀ ਬਣਦੀ ਹੈ ਜਿਸ ’ਤੇ 13 ਵਿਅਕਤੀਆਂ ਵੱਲੋਂ ਨਾਜਾਇਜ਼ ਤੌਰ ’ਤੇ ਕਬਜ਼ਾ ਕੀਤਾ ਗਿਆ ਸੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਿਸਵਾਂ ਡੈਮ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀਆਂ ਹਦਾਇਤਾਂ ’ਤੇ ਅਮਲ ਕਰਦਿਆ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਿਸਵਾਂ ਪਿੰਡ ਦੀ…
ਓਲੰਪਿਕ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਦੋਸ਼ ਲਾਇਆ ਕਿ ਉਸ ਦੇ ਕੋਚ ਨੂੰ ਅਧਿਕਾਰੀਆਂ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਇਸ ਨਾਲ ਰਾਸ਼ਟਰਮੰਡਲ ਖੇਡਾਂ ਦੀ ਉਸ ਦੀ ਤਿਆਰੀ ’ਚ ਅਡ਼ਿੱਕਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਖੇਡ ਤਿਆਰੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਭਾਰਤੀ ਮੁੱਕੇਬਾਜ਼ੀ ਟੀਮ ਆਇਰਲੈਂਡ ’ਚ ਪ੍ਰੈਕਟਿਸ ਸੈਸ਼ਨ ਤੋਂ ਬਾਅਦ ਖੇਡ ਪਿੰਡ ਪੁੱਜੀ ਸੀ, ਪਰ ਲਵਲੀਨਾ ਦੀ ਨਿੱਜੀ ਕੋਚ ਸੰਧਿਆ ਗੁਰੁੰਗ ਖੇਡ ਪਿੰਡ ’ਚ ਦਾਖਲ ਨਹੀਂ ਹੋ ਸਕੀ ਕਿਉਂਕਿ ਉਸ ਦੇ ਕੋਲ ਮਾਨਤਾ ਨਹੀਂ ਸੀ। ਲਵਲੀਨਾ ਸੰਭਾਵੀ ਤੌਰ ’ਤੇ ਰਾਸ਼ਟਰਮੰਡਲ ਖੇਡਾਂ ਦੌਰਾਨ ਆਪਣੇ ਨਿੱਜੀ ਕੋਚ ਅਮੇਅ ਕੋਲੇਕਰ ਨੂੰ ਨਾਲ ਰੱਖਣਾ…
ਲੋਰੇਂਜ਼ੋ ਮੁਸੇਟੀ ਨੇ ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਾਰੇਜ਼ ਨੂੰ 6-4, 6-7 (6), 6-4 ਨਾਲ ਹਰਾ ਕੇ ਹੈਮਬਰਗ ਯੂਰਪੀਅਨ ਓਪਨ ਟੈਨਿਸ ਦੇ ਪੁਰਸ਼ ਵਰਗ ਦਾ ਖ਼ਿਤਾਬ ਜਿੱਤਿਆ। ਇਟਲੀ ਦੇ 20 ਸਾਲਾ ਖਿਡਾਰੀ ਨੇ ਦੋ ਘੰਟੇ 47 ਮਿੰਟ ਤਕ ਚਲੇ ਮੈਚ ’ਚ ਅਲਕਾਰੇਜ਼ ਦੀ ਪਿਛਲੇ ਚਾਰ ਟੂਰਨਾਮੈਂਟ ਤੋਂ ਫਾਈਨਲ ’ਚ ਚਲੀ ਆ ਰਹੀ ਜੇਤੂ ਮੁਹਿੰਮ ’ਤੇ ਰੋਕ ਲਗਾਈ ਤੇ ਆਪਣਾ ਪਹਿਲਾ ਖ਼ਿਤਾਬ ਜਿੱਤਿਆ। ਅਲਕਾਰੇਜ਼ ਨੇ ਇਸ ਸਾਲ ਮੈਡ੍ਰਿਡ, ਬਾਰਸੀਲੋਨਾ, ਮਿਆਮੀ ਤੇ ਰੀਓ ਡੀ ਜੇਨੇਰੀਓ ’ਚ ਖ਼ਿਤਾਬ ਜਿੱਤੇ ਸਨ। ਸਪੇਨ ਦੇ ਇਸ 19 ਸਾਲਾ ਖਿਡਾਰੀ ਨੇ ਦੂਜੇ ਸੈੱਟ ’ਚ 5-3 ਨਾਲ ਪਿੱਛਡ਼ਨ ਦੇ ਬਾਅਦ ਵਾਪਸੀ ਕਰਕੇ ਮੁਕਾਬਲੇ ਨੂੰ ਤੀਜੇ ਤੇ ਫ਼ੈਸਲਾਕੁੰਨ ਸੈੱਟ…