Author: editor
ਕੋਵਿਡ-19 ਮਹਾਮਾਰੀ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਅਤੇ ਚਿਲਡਰਨ ਹਸਪਤਾਲ ਐਸੋਸੀਏਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ’ਚ 14 ਮਿਲੀਅਨ ਤੋਂ ਵੱਧ ਬੱਚਿਆਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਰਿਪੋਰਟ ਅਨੁਸਾਰ 21 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 92,000 ਤੋਂ ਵੱਧ ਬਾਲ ਕੋਵਿਡ-19 ਮਾਮਲੇ ਸਾਹਮਣੇ ਆਏ ਜੋ ਰਿਪੋਰਟ ਕੀਤੇ ਕੇਸਾਂ ’ਚ ਲਗਾਤਾਰ ਦੂਜਾ ਹਫ਼ਤਾਵਾਰ ਵਾਧਾ ਹੈ। ਪਿਛਲੇ ਚਾਰ ਹਫ਼ਤਿਆਂ ’ਚ 311,000 ਤੋਂ ਵੱਧ ਬਾਲ ਕੋਵਿਡ-19 ਕੇਸ ਸ਼ਾਮਲ ਕੀਤੇ ਗਏ ਹਨ। ਰਿਪੋਰਟ ਮੁਤਾਬਕ 2022 ਵਿੱਚ ਤਕਰੀਬਨ 6.1 ਮਿਲੀਅਨ ਰਿਪੋਰਟ ਕੀਤੇ ਗਏ ਕੇਸ ਸ਼ਾਮਲ ਕੀਤੇ…
ਇੰਗਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਰਿਸ਼ੀ ਸੁਨਕ ਅਤੇ ਲਿਜ਼ ਟਰਸ ਨੇ ਸੋਮਵਾਰ ਦੇਰ ਰਾਤ ਬੀ.ਸੀ.ਸੀ. ਟੈਲੀਵਿਜ਼ਨ ’ਤੇ ਆਪਣੀ ਪਹਿਲੀ ਬਹਿਸ ਕੀਤੀ। ਸਾਬਕਾ ਵਿੱਤ ਮੰਤਰੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਭਾਰਤੀ ਸਮੇਂ ਅਨੁਸਾਰ ਰਾਤ ਡੇਢ ਵਜੇ ਆਹਮੋ-ਸਾਹਮਣੇ ਹੋਏ। ਬੋਰਿਸ ਜਾਨਸਨ ਦਾ ਉਤਰਾਧਿਕਾਰੀ ਬਣਨ ਲਈ ਦੋਵਾਂ ਉਮੀਦਵਾਰਾਂ ਨੇ ਇਕ-ਦੂਜੇ ’ਤੇ ਕਈ ਤਿੱਖੇ ਹਮਲੇ ਕੀਤੇ ਅਤੇ ਆਪਣੀ ਗੱਲ ਵੀ ਲੋਕਾਂ ਸਾਹਮਣੇ ਰੱਖੀ। ਦੋਵਾਂ ਨੇ ਆਰਥਿਕਤਾ ਨੂੰ ਲੈ ਕੇ ਇਕ ਦੂਜੇ ਨੂੰ ਘੇਰ ਲਿਆ। ਸੁਨਕ ਨੇ ਟਰਸ ਨੂੰ ਦੱਸਿਆ ਕਿ ਉਸ ਦੀ ਟੈਕਸ-ਕਟੌਤੀ ਦੀ ਯੋਜਨਾ ਲੱਖਾਂ ਲੋਕਾਂ ਨੂੰ ਦੁੱਖਾਂ ’ਚ ਮਾਰ ਦੇਵੇਗੀ ਅਤੇ ਕੰਜ਼ਰਵੇਟਿਵ ਅਗਲੀਆਂ ਚੋਣਾਂ ’ਚ ਕੀਮਤ ਅਦਾ ਕਰਨਗੇ। ਦੂਜੇ…
ਮਿਆਂਮਾਰ ਸਰਕਾਰ ਨੇ ਐਲਾਨ ਕੀਤਾ ਕਿ ਉਸ ਨੇ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਦੇ ਸਾਬਕਾ ਸੰਸਦ ਮੈਂਬਰ, ਜਮਹੂਰੀਅਤ ਹਮਾਇਤੀ ਇਕ ਕਾਰਕੁਨ ਤੇ ਦੋ ਹੋਰ ਜਣਿਆਂ ਨੂੰ ਪਿਛਲੇ ਸਾਲ ਸੱਤਾ ’ਤੇ ਸੈਨਾ ਦੇ ਕਬਜ਼ੇ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ’ਚ ਫਾਂਸੀ ਦਿੱਤੀ ਹੈ। ਮਿਆਂਮਾਰ ’ਚ ਪਿਛਲੇ 50 ਸਾਲਾਂ ’ਚ ਪਹਿਲੀ ਵਾਰ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਸਰਕਾਰੀ ਅਖ਼ਬਾਰ ‘ਮਿਰਰ ਡੇਅਲੀ’ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਤੇ ਦੱਖਣੀ-ਪੂਰਬੀ ਏਸ਼ੀਅਨ ਮੁਲਕਾਂ ਦੀ ਜਥੇਬੰਦੀ (ਆਸੀਆਨ) ਦੇ ਮੌਜੂਦਾ ਪ੍ਰਧਾਨ ਕੰਬੋਡੀਆ ਸਮੇਤ ਦੁਨੀਆ ਭਰ ਦੇ ਕਈ ਮੁਲਕਾਂ ਤੇ ਹਸਤੀਆਂ ਵੱਲੋਂ ਚਾਰਾਂ ਸਿਆਸੀ ਕੈਦੀਆਂ ਪ੍ਰਤੀ ਹਮਦਰਦੀ ਦਿਖਾਏ ਜਾਣ ਦੀ…
ਵਿਸਲਰ ਵਿਲੇਜ ’ਚ ਗੈਂਗਵਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ’ਚ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੰਜਾਬੀ ਗੈਂਗਸਟਰ ਬ੍ਰਦਰਜ਼ ਕੀਪਰਜ਼ ਗੈਂਗ ਦੇ ਮਨਿੰਦਰ ਧਾਲੀਵਾਲ (29) ਦੀ ਮੌਕੇ ’ਤੇ ਮੌਤ ਹੋ ਗਈ। ਓਧਰ ਟਰੱਕ ਚਾਲਕ ਨੌਜਵਾਨ ਸਤਿੰਦਰ ਗਿੱਲ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਸ਼ੂਟਰ ਕਾਬੂ ਕਰ ਲਏ ਹਨ। ਇਹ ਗੋਲੀਬਾਰੀ ਵਿਸਲਰ ਦੀ ਇਕ ਵਿਲੇਜ ਦੇ ਹੋਟਲ ਨੇਡ਼ੇ ਹੋਈ। ਮੌਕੇ ਦੇ ਗਵਾਹਾਂ ਅਨੁਸਾਰ ਮਨਿੰਦਰ ਦੀ ਮੌਕੇ ’ਤੇ ਹੀ ਮੌਤ ਹੋਈ ਜਦਕਿ ਸਤਿੰਦਰ ਗਿੱਲ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਲੋਕਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ…
ਪੋਪ ਫਰਾਂਸਿਸ ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ’ਚ ਯਾਤਰਾ ’ਤੇ ਪਹੁੰਚੇ ਹਨ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਮੈਰੀ ਮੇ ਸਾਈਮਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੋਪ ਫਰਾਂਸਿਸ ਇਥੇ ਉਨ੍ਹਾਂ ਸਥਾਨਕ ਲੋਕਾਂ ਤੋਂ ਮੁਆਫ਼ੀ ਮੰਗਣਗੇ ਜਿਨ੍ਹਾਂ ਦੇ ਬੱਚੇ ਕੈਥੋਲਿਕ ਚਰਚ ਦੇ ਰਿਹਾਇਸ਼ੀ ਸਕੂਲਾਂ ’ਚ ਜਿਣਸੀ ਦੁਰਵਿਹਾਰ ਸਮੇਤ ਕਈ ਤਰ੍ਹਾਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋਏ ਹਨ। ਵੈਟੀਕਨ ਦੇ ਬੁਲਾਰੇ ਨੇ ਦੱਸਿਆ ਕਿ ਪੋਪ ਨੇ ਪਹਿਲੀ ਅਪ੍ਰੈਲ ਨੂੰ ਵੈਟੀਕਨ ਸਿਟੀ ’ਚ ਤਿੰਨੋਂ ਕੈਨੇਡੀਅਨ ਭਾਈਚਾਰਿਆਂ ਦੇ ਵਫਦਾਂ ਤੋਂ ਮੁਆਫ਼ੀ ਮੰਗੀ ਸੀ। ਹੁਣ 24 ਤੋਂ 30 ਜੁਲਾਈ ਤੱਕ ਦੇ ਦੌਰੇ ਦੌਰਾਨ ਪੀਡ਼ਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗਣਗੇ। 85 ਸਾਲਾ…
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਹਰਦੀਪ ਸਿੰਘ ਨਿੱਝਰ ਸਿਰ 10 ਲੱਖ ਰੁਪਏ ਦਾ ਇਨਾਮ ਰੱਖਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਸਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਕਿਹਾ ਕਿ ਉਸ ’ਤੇ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ, ਜੋ ਵਿਦੇਸ਼ ਵਸਦੇ ਪੰਜਾਬੀਆਂ ਨੂੰ ਵੰਡਣ ਦੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਅਸਲ ’ਚ ਇਹ ਕਾਰਵਾਈ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਕੈਨੇਡਾ ਸਰਕਾਰ ਤੋਂ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ’ਚ ਵਿਦੇਸ਼ੀ ਏਜੰਸੀਆਂ ਦੀ ਭੂਮਿਕਾ ਦੀ ਜਾਂਚ ਮੰਗਣ ਮਗਰੋਂ ਭਾਰਤੀ ਏਜੰਸੀਆਂ ਦੀ ਬੁਖਲਾਹਟ ਦਾ ਨਤੀਜਾ ਹੈ। ਨਿੱਝਰ ਨੇ ਦੋਸ਼ ਲਾਏ ਕਿ ਹੱਤਿਆ ਦੀ ਜਾਂਚ ਦੀਆਂ ਸੂਈਆਂ ਏਜੰਸੀਆਂ ਵੱਲ ਉੱਠਣ ਤੋਂ…
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਕਿੰਨੇ ਸ਼ਾਰਪ ਸ਼ੂਟਰ ਸ਼ਾਮਲ ਸਨ? ਇਸ ਬਾਰੇ ਨਵਾਂ ਸਵਾਲ ਖਡ਼੍ਹਾ ਹੋ ਗਿਆ ਹੈ। ਗੈਂਗਸਟਰ ਗੋਲਡੀ ਬਰਾਡ਼ ਨੇ ਦਾਅਵਾ ਕੀਤਾ ਹੈ ਕਿ 8 ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ। ਅੰਮ੍ਰਿਤਸਰ ਐਨਕਾਊਂਟਰ ’ਚ ਮਾਰੇ ਗਏ 2 ਸ਼ਾਰਪ ਸ਼ੂਟਰਾਂ ਤੋਂ ਬਾਅਦ ਗੋਲਡੀ ਬਰਾਡ਼ ਨੇ ਸੋਸ਼ਲ ਮੀਡੀਆ ਪੋਸਟ ’ਚ ਅਜਿਹਾ ਦਾਅਵਾ ਕੀਤਾ ਹੈ। ਉਥੇ ਹੀ ਪੰਜਾਬ ਪੁਲੀਸ ਨੇ ਇਸ ’ਚ 6 ਹੀ ਸ਼ਾਰਪ ਸ਼ੂਟਰਾਂ ਦੇ ਸ਼ਾਮਲ ਹੋਣ ਬਾਰੇ ਦੱਸਿਆ ਹੈ। ਦਿੱਲੀ ਪੁਲੀਸ ਨੇ ਸ਼ੁਰੂਆਤੀ ਜਾਂਚ ’ਚ 8 ਸ਼ਾਰਪ ਸ਼ੂਟਰ ਦੱਸੇ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਵੀ 6 ਦੱਸਣ ਲੱਗੀ। ਜੇਕਰ ਇਹ ਸੱਚ ਹੈ ਤਾਂ ਫਿਰ ਬਾਕੀ…
ਬਹਿਬਲ ਕਲਾਂ ਮੋਰਚਾ ਲੱਗੇ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਹਾਲੇ ਤੱਕ ਇਸ ਦਿਸ਼ਾ ’ਚ ਕਾਰਵਾਈ ਕਰਕੇ ਇਨਸਾਫ਼ ਦੇਣ ’ਚ ਨਾਕਾਮ ਰਹੀ ਹੈ। ਹੁਣ ਧਰਨੇ ’ਚ ਪੁੱਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਛੇ ਮਹੀਨੇ ਦਾ ਹੋਰ ਸਮਾਂ ਮੰਗਿਆਂ ਤਾਂ ਪੀਡ਼ਤ ਪਰਿਵਾਰ ਤੇ ਹੋਰ ਧਰਨਾਕਾਰੀ ਗੁੱਸੇ ਹੋ ਗਏ। ਯਾਦ ਰਹੇ ਕਿ ‘ਆਪ’ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਇਨਸਾਫ਼ ਮੋਰਚੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਫਰੰਟ ਤੋਂ 3 ਮਹੀਨੇ ਦਾ ਸਮਾਂ ਮੰਗਿਆ ਸੀ। ਤਿੰਨ ਮਹੀਨੇ ਦਾ…
ਪਿਛਲੇ ਦਿਨੀਂ ਅਟਾਰੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਗਈ ਪੁਣੇ ਦੀ ਰਹਿਣ ਵਾਲੀ ਰੀਨਾ ਵਰਮਾ ਛਿੱਬਰ ਦਾ ਰਾਵਲਪਿੰਡੀ ਵਿਚਲਾ ਆਪਣਾ ਘਰ 75 ਸਾਲ ਬਾਅਦ ਦੇਖਣ ਦਾ ਤਜ਼ਬਰਾ ‘ਖੱਟਾ ਮਿੱਠਾ’ ਰਿਹਾ। ਵੰਡ ਦੌਰਾਨ ਉਹ ਅਤੇ ਉਨ੍ਹਾਂ ਦਾ ਪਰਿਵਾਰ ਰਾਵਲਪਿੰਡੀ ਛੱਡ ਕੇ ਇੰਡੀਆ ਆ ਗਿਆ ਸੀ ਤੇ ਉਸ ਸਮੇਂ ਉਹ 15 ਸਾਲਾਂ ਦੀ ਸੀ। ਰੀਨਾ ਜਦੋਂ ਰਾਵਲਪਿੰਡੀ ਆਪਣੇ ‘ਪ੍ਰੇਮ ਨਿਵਾਸ’ ਪਹੁੰਚੀ ਤਾਂ ਗੁਆਂਢੀਆਂ ਨੇ ਉਸ ਦਾ ਸਵਾਗਤ ਕੀਤਾ। ਵਰਮਾ ਨੇ ਕਿਹਾ ਕਿ ਰਾਵਲਪਿੰਡੀ ਦੀ ਆਪਣੀ ਯਾਤਰਾ ਬਾਰੇ ਉਸ ਦੀਆਂ ਭਾਵਨਾਵਾਂ ਰਲੀਆਂ ਮਿਲੀਆਂ ਹਨ ਤੇ ਇਹ ਇਕ ਸੁਫਨਾ ਸੱਚ ਹੋਣ ਵਾਂਗ ਹੈ। ਰੀਨਾ ਵਰਮਾ ਨੇ ਕਿਹਾ, ‘ਮੇਰਾ ਮਨ ਦੁਖੀ ਹੈ ਪਰ ਮੈਂ ਉਸ ਪਲ…
ਮੁਹਾਲੀ ਪੁਲੀਸ ਨੇ ਐਂਬੂਲੈਂਸ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦਾ ਭਾਂਡਾ ਭੰਨਿਆ ਹੈ ਅਤੇ ਇਸ ਦੋਸ਼ ’ਚ ਗਰੋਹ ਦੇ ਤਿੰਨ ਮੈਂਬਰਾਂ ਨੂੰ 8 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਵੀ ਸ੍ਰੀਵਾਸਤਵ ਹਾਲ ਵਾਸੀ ਚੰਡੀਗਡ਼੍ਹ, ਹਰਿੰਦਰ ਸ਼ਰਮਾ ਵਾਸੀ ਪਿੰਡ ਨਵਾਂ ਗਰਾਓਂ ਤੇ ਅੰਕੁਸ਼ ਕੁਮਾਰ ਵਾਸੀ ਪਿੰਡ ਖੁੱਡਾ ਅਲੀਸ਼ੇਰ ਚੰਡੀਗਡ਼੍ਹ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਦੱਪਰ ਟੌਲ ਪਲਾਜ਼ਾ ਨੇਡ਼ੇ ਨਾਕੇ ਦੌਰਾਨ ਅੰਬਾਲਾ ਵਾਲੇ ਪਾਸਿਓਂ ਆ ਰਹੀ ਇਕ ਐਂਬੂਲੈਂਸ ਦੀ ਰੋਕ ਕੇ ਚੈਕਿੰਗ ਕੀਤੀ ਤਾਂ ਉਸ ’ਚ…