Author: editor
‘ਗੋਲਡਨ ਬੁਆਏ’ ਦੇ ਨਾਂ ਨਾਲ ਜਾਣੇ ਜਾਂਦੇ ਇੰਡੀਆ ਦੇ ਖਿਡਾਰੀ ਨੀਰਜ ਚੋਪਡ਼ਾ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪਡ਼ਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਈਵੈਂਟ ’ਚ 88.13 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟ ਕੇ ਦੇਸ਼ ਦੀ ਝੋਲੀ ’ਚ ਸਿਲਵਰ ਮੈਡਲ ਪਾ ਦਿੱਤਾ ਹੈ। ਵਿਸ਼ਵ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਜਿੱਤਣ ਵਾਲੇ ਨੀਰਜ ਪਹਿਲੇ ਅਥਲੀਟ ਬਣ ਗਏ ਹਨ। ਦੱਸਦਈਏ ਕਿ ਅਮਰੀਕਾ ਦੇ ਯੂਜੀਨ ’ਚ ਖੇਡੀ ਜਾ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ’ਚ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਸੋਨ ਤਗਮਾ ਜਿੱਤਿਆ ਜਦਕਿ ਨੀਰਜ ਨੇ ਦੂਜੇ ਸਥਾਨ ’ਤੇ ਆ ਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਚੈਂਪੀਅਨਸ਼ਿਪ ’ਚ ਨੀਰਜ…
ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਤੇ ਚੋਟੀ ਦੀ ਟੈਨਿਸ ਖਿਡਾਰੀ ਵੀਨਸ ਵਿਲੀਅਮਸ ਨੂੰ ਅਗਲੇ ਮਹੀਨੇ ਹੋਣ ਵਾਲੇ ਨੈਸ਼ਨਲ ਬੈਂਕ ਓਪਨ ਦੇ ਮੁੱਖ ਡਰਾਅ ’ਚ ਵਾਈਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। ਵੀਨਸ 2019 ਦੇ ਬਾਅਦ ਪਹਿਲੀ ਵਾਰ ਟੋਰੰਟੋ ’ਚ ਖੇਡੇਗੀ ਤੇ ਅਗਸਤ 2021 ਦੇ ਬਾਅਦ ਪਹਿਲੀ ਵਾਰ ਡਬਲਿਊ.ਟੀ.ਏ. ਟੂਰ ’ਚ ਸਿੰਗਲ ’ਚ ਵਾਪਸੀ ਕਰੇਗੀ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਤੇ 5 ਵਾਰ ਦੀ ਵਿੰਬਲਡਨ ਚੈਂਪੀਅਨ ਆਖ਼ਰੀ ਵਾਰ ਇਸ ਮਹੀਨੇ ਦੀ ਸ਼ੁਰੂਆਤ ’ਚ ਵਿੰਬਲਡਨ ’ਚ ਮਿਕਸਡ ਡਬਲਜ਼ ’ਚ ਖੇਡੀ ਸੀ ਜਿੱਥੇ ਉਨ੍ਹਾਂ ਨੇ ਬ੍ਰਿਟੇਨ ਦੀ ਜੇਮੀ ਮੱਰੇ ਦੇ ਨਾਲ ਜੋਡ਼ੀ ਬਣਾਈ ਸੀ। ਵੀਨਸ 41 ਵਾਰ ਦੀ ਡਬਲਿਊ.ਟੀ.ਏ. ਸਿੰਗਲ ਚੈਂਪੀਅਨ…
ਕੈਲੀਫੋਰਨੀਆ ਦੇ ਯੋਸੇਮਿਤ ਨੈਸ਼ਨਲ ਪਾਰਕ ਨੇਡ਼ੇ ਜੰਗਲੀ ਅੱਗ ਸ਼ਨੀਵਾਰ ਨੂੰ ਜੰਗਲੀ ਰੂਪ ਧਾਰਨ ਕਰ ਗਈ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਕੈਲੀਫੋਰਨੀਆ ਦੇ ਜੰਗਲਾਂ ’ਚ ਇਸ ਸਾਲ ਦੀ ਇਹ ਸਭ ਤੋਂ ਭਿਆਨਕ ਅੱਗ ਹੈ। ਇਸ ਕਾਰਨ 2000 ਤੋਂ ਵੱਧ ਘਰਾਂ ਅਤੇ ਉਦਯੋਗਾਂ ਲਈ ਬਿਜਲੀ ਕੱਟ ਲਗਾਏ ਗਏ। ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਦੇ ਅਨੁਸਾਰ ਅੱਗ ਸ਼ੁੱਕਰਵਾਰ ਦੁਪਹਿਰ ਨੂੰ ਮਾਰੀਪੋਸਾ ਕਾਉਂਟੀ ਦੇ ਮਿਡਪਾਈਨਸ ਕਸਬੇ ਦੇ ਨੇਡ਼ੇ ਨੈਸ਼ਨਲ ਪਾਰਕ ਦੇ ਦੱਖਣ-ਪੱਛਮੀ ਖੇਤਰ ’ਚ ਲੱਗੀ ਅਤੇ ਸ਼ਨੀਵਾਰ ਤੱਕ ਇਹ ਲਗਭਗ 48 ਵਰਗ ਕਿਲੋਮੀਟਰ ਦੇ ਖੇਤਰ ’ਚ ਫੈਲ ਗਈ। ਸੀਏਰਾ ਨੈਸ਼ਨਲ…
ਅਮਰੀਕਾ ਦੇ ਪੂਰਬੀ ਆਯੋਵਾ ਦੇ ਇਕ ਪਾਰਕ ’ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਾਅਦ ’ਚ ਸ਼ੱਕੀ ਬੰਦੂਕਧਾਰੀ ਨੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਆਯੋਵਾ ਡਿਵੀਜ਼ਨ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਸਵੇਰੇ ਕਰੀਬ 6.30 ਵਜੇ ਮਕੋਕੇਟਾ ਕੇਵਜ਼ ਸਟੇਟ ਪਾਰਕ ਕੈਂਪਗ੍ਰਾਉਂਡ ’ਚ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਉਥੇ ਪਹੁੰਚੇ। ਡਿਵੀਜ਼ਨ ਦੇ ਸਹਾਇਕ ਨਿਰਦੇਸ਼ਕ ਮਿਚ ਮੋਰਟਵੇਟ ਦੇ ਅਨੁਸਾਰ, ਅਧਿਕਾਰੀਆਂ ਨੇ ਦੇਖਿਆ ਕੇ ਕੈਂਪਗ੍ਰਾਉਂਡ ’ਚ ਇਕ ਤੰਬੂ ’ਚ ਮ੍ਰਿਤਕ ਪਏ ਤਿੰਨ ਲੋਕਾਂ ਨੂੰ ਗੋਲੀ ਲੱਗੀ ਹੋਈ ਸੀ। ਬਾਅਦ ’ਚ ਪਬਲਿਕ ਸੇਫਟੀ ਵਿਭਾਗ ਨੇ…
ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਨਵੇਂ ਬੰਦੂਕ ਕੰਟਰੋਲ ਬਿੱਲ ’ਤੇ ਦਸਤਖ਼ਤ ਕੀਤੇ ਹਨ। ਇਸ ਦੀ ਮਦਦ ਨਾਲ ਹਥਿਆਰਾਂ ਖਾਸ ਕਰਕੇ ਬੰਦੂਕ ਤੱਕ ਆਮ ਲੋਕਾਂ ਦੀ ਪਹੁੰਚ ਨੂੰ ਕੰਟਰੋਲ ਕੀਤਾ ਜਾ ਸਕੇਗਾ। ਇਹ ਜਾਣਕਾਰੀ ਖਲੀਜ ਟਾਈਮਜ਼ ਨੇ ਆਪਣੀ ਰਿਪੋਰਟ ’ਚ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਨ ਸੁਪਰੀਮ ਕੋਰਟ ਨੇ ਗਰਭਪਾਤ ਦੇ ਦੇਸ਼ ਵਿਆਪੀ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ। ਇਸ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਨਿਯੰਤਰਿਤ ਰਾਜ ਟੈਕਸਾਸ ਨੇ ਇਕ ਨਵਾਂ ਕਾਨੂੰਨ ਬਣਾਇਆ ਸੀ ਜਿਸ ’ਚ ਲੋਕਾਂ ਨੂੰ ਗਰਭ ’ਚ ਦਿਲ ਦੀ ਧਡ਼ਕਣ ਆਉਣ ਦੇ ਬਾਅਦ ਗਰਭਪਾਤ ’ਚ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ ’ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ…
ਮੀਡੀਆ ਵੱਲੋਂ ਕਿਸੇ ਖਾਸ ਮਕਸਦ ਲਈ ਇਕਪਾਸਡ਼ ਕੀਤੀਆਂ ਜਾਂਦੀਆਂ ਬਹਿਸਾਂ ਅਤੇ ਉਸ ਵੱਲੋਂ ਖੁਦ ਹੀ ਮਨਮਾਨੇ ਢੰਗ ਨਾਲ ਸੁਣਾਏ ਜਾਂਦੇ ਫ਼ੈਸਲੇ ਲੋਕਤੰਤਰ ਦੀ ਸਿਹਤ ਲਈ ਨੁਕਸਾਨਦੇਹ ਹਨ। ਇਹ ਕਹਿਣਾ ਹੈ ਕਿ ਇੰਡੀਆ ਦੇ ਚੀਫ ਜਸਟਿਸ ਐੱਨ.ਵੀ. ਰਾਮੰਨਾ ਦਾ ਜੋ ਰਾਂਚੀ ਵਿਖੇ ਜਸਟਿਸ ਸੱਤਿਆਬ੍ਰਤ ਸਿਨਹਾ ਦੀ ਯਾਦ ’ਚ ਕਰਵਾਏ ਗਏ ਪ੍ਰੋਗਰਾਮ ’ਚ ਪਹੁੰਚੇ ਹੋਏ ਸਨ। ਚੀਫ ਜਸਟਿਸ ਰਾਮੰਨਾ ਨੇ ਕਿਹਾ ਕਿ ਮੀਡੀਆ ਟਰਾਇਲ ਨਿਆਂਪਾਲਿਕਾ ਦੇ ਨਿਰਪੱਖ ਕੰਮਕਾਜ ਅਤੇ ਆਜ਼ਾਦੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਕੇਸਾਂ ਦੇ ਫ਼ੈਸਲੇ ਮੀਡੀਆ ਟਰਾਇਲ ਤੋਂ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਹਨ। ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖਿਆ ਹੈ ਕਿ ਮੀਡੀਆ ਅਜਿਹੇ ਮੁੱਦਿਆਂ ’ਤੇ ਖੁਦ ਹੀ…
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਹੂਰੀਆਂ ਸੈਣੀਆਂ ਤੋਂ ਕੈਨੇਡਾ ਆਏ ਪਰਿਵਾਰ ਦਾ ਲਡ਼ਕਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਅੰਡਰ-18 ਹਾਕੀ ਟੀਮ ਦਾ ਕਪਤਾਨ ਨਿਯੁਕਤ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਹਾਕੀ ਖਿਡਾਰੀ ਸੁਖਮਨਪ੍ਰੀਤ ਸਿੰਘ ਦੇ ਪਿਤਾ ਲੱਡੂ ਸਿੰਘ ਖ਼ਾਲਸਾ ਅਤੇ ਮਾਤਾ ਅਰਵਿੰਦਰ ਕੌਰ ਸੋਨੀ ਨੇ ਦੱਸਿਆ ਕਿ ਉਸ ਦਾ ਪੁੱਤਰ ਸੁਖਮਨਪ੍ਰੀਤ ਸਿੰਘ ਹਾਕੀ ਕੋਚ ਗੁਰਵਿੰਦਰ ਸਿੰਘ ਦੀ ਦੇਖ ਰੇਖ ’ਚ ਸਖ਼ਤ ਮਿਹਨਤ ਕਰਨ ਸਦਕਾ ਹਾਕੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਉਸ ਦਾ ਪੁੱਤਰ ਕੈਨੇਡਾ ’ਚ ਹੋਣ ਜਾ ਰਹੀ (ਅੰਡਰ 18 ਸਾਲ) ਫ਼ੀਲਡ ਹਾਕੀ ਨੈਸ਼ਨਲ ਚੈਂਪੀਅਨਸ਼ਿਪ ’ਚ ਭਾਗ ਲੈਣ ਵਾਲੀ ਬ੍ਰਿਟਿਸ਼ ਕੋਲੰਬੀਆ ਦੀ ਅੰਡਰ 18 ਹਾਕੀ ਟੀਮ ਦੀ ਕਪਤਾਨੀ ਕਰੇਗਾ। ਇਹ…
ਤਿੰਨ ਸਾਲ ਪਹਿਲਾਂ ਆਈਲਟਸ ਕਰਕੇ ਤੇ ਵਿਆਹ ਕਰਵਾ ਕੇ ਕੈਨੇਡਾ ਆਈ ਇਕ 28 ਸਾਲਾ ਪੰਜਾਬਣ ਨੇ ਬਰੈਂਪਟਨ ’ਚ ਖੁਦਕੁਸ਼ੀ ਕਰ ਲਈ ਹੈ। ਉਹ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਨੇਡ਼ਲੇ ਪਿੰਡ ਖਾਈ ਦੀ ਰਹਿਣ ਵਾਲੀ ਸੀ। ਮਾਪਿਆਂ ਨੇ ਉਸ ਦਾ ਵਿਆਹ ਕਰਕੇ ਕੈਨੇਡਾ ਭੇਜਿਆ ਸੀ। ਉਸ ਦੇ ਆਈਲਟਸ ’ਚੋਂ ਲੋਡ਼ੀਂਦੇ ਬੈਂਡ ਆਉਣ ਮਗਰੋਂ ਵਿਆਹ ਕੀਤਾ ਗਿਆ ਸੀ ਅਤੇ ਮੁੰਡੇ ਵਾਲਿਆਂ ਨੇ ਖਰਚ ਕੀਤਾ ਸੀ। ਜਸਪ੍ਰੀਤ ਕੌਰ ਨਾਂ ਦੀ ਇਸ ਪੰਜਾਬਣ ਨੇ ਤਿੰਨ ਵਾਰ ਆਪਣੇ ਪਤੀ ਦੀ ਵੀਜ਼ਾ ਲਈ ਫਾਈਲ ਲਈ ਪਰ ਤਿੰਨੇ ਵਾਰ ਵੀਜ਼ਾ ਨਹੀਂ ਮਿਲਿਆ। ਪਿੰਡ ਰਹਿੰਦੇ ਜਸਪ੍ਰੀਤ ਸਿੰਘ ਦੇ ਪਿਤਾ ਪਵਿੱਤਰ ਸਿੰਘ ਨੇ ਕਿਹਾ ਕਿ ਹੁਣ ਮੁੰਡੇ ਵਾਲੇ…
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਕੈਨੇਡਾ ਰਹਿੰਦੇ ਖਾਲਿਸਤਾਨ ਟਾਈਗਰ ਫੌਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ’ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਨਿੱਝਰ ਦੀ ਅਗਵਾਈ ’ਚ ਚੱਲ ਰਹੀ ਖਾਲਿਸਤਾਨ ਟਾਈਗਰ ਫੋਰਸ ਦੁਆਰਾ ਜਲੰਧਰ ’ਚ ਇਕ ਹਿੰਦੂ ਪੁਜਾਰੀ ਨੂੰ ਮਾਰਨ ਲਈ ਰਚੀ ਗਈ ਸਾਜ਼ਿਸ਼ ’ਚ ਉਸ ਦੀ ਤਲਾਸ਼ ਹੈ। ਨਿੱਝਰ ਕਈ ਮਾਮਲਿਆਂ ’ਚ ਲੋਡ਼ੀਂਦਾ ਹੈ। ਉਸ ਖ਼ਿਲਾਫ਼ ਪਿਛਲੇ ਸਾਲਾਂ ਦੌਰਾਨ ਕਈ ਮਾਮਲੇ ਦਰਜ ਕੀਤੇ ਗਏ ਹਨ। ਸਾਲ 2018 ’ਚ ਜਸਟਿਨ ਟਰੂਡੋ ਜਦੋਂ ਇੰਡੀਆ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਸੌਂਪੀ ਗਈ ਸੀ ਜਿਸ ’ਚ ਨਿੱਝਰ ਦਾ ਨਾਂ ਵੀ ਸ਼ਾਮਲ ਸੀ। ਸਤੰਬਰ 2020…
ਡੈਲਟਾ ਵਿਚਲੇ ਫਰੇਜ਼ਰ ਦਰਿਆ ਕੰਢੇ ਬਣੇ ਫਾਈਵ ਰਿਵਰ ਫਿਊਨਰਲ ਹੋਮ ’ਚ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦਾ ਸਸਕਾਰ ਕਰ ਦਿੱਤਾ ਗਿਆ। ਅਣਪਛਾਤੇ ਹਮਲਾਵਰਾਂ ਨੇ ਬੀਤੀ 14 ਜੁਲਾਈ ਨੂੰ ਗੋਲੀਆਂ ਮਾਰ ਕੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਸਸਕਾਰ ਮੌਕੇ ਬੀ.ਸੀ. ਦੀਆਂ ਗੁਰਦੁਆਰਾ ਕਮੇਟੀਆਂ ਤੇ ਹੋਰ ਸਿੱਖ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ। ਬੁਲਾਰਿਆਂ ਨੇ ਕਤਲ ਪਿੱਛੇ ਭਾਰਤੀ ਏਜੰਸੀਆਂ ਦੀ ਭੂਮਿਕਾ ਹੋਣ ਦਾ ਸ਼ੱਕ ਜਤਾਉਂਦਿਆਂ ਨਿਰਪੱਚ ਜਾਂਚ ਕਰਵਾਉਣ ਦੀ ਮੰਗ ਦੁਹਰਾਈ। ਉਨ੍ਹਾਂ ਕਾਰੋਬਾਰੀ ਦੇ ਕਤਲ ਮਗਰੋਂ ਅਫਵਾਹਾਂ ਫੈਲਾ ਕੇ ਭਾਈਚਾਰਕ ਵੰਡੀਆਂ ਪਾਉਣ ਦੀ ਵੀ ਨਿਖੇਧੀ ਕੀਤੀ। ਦੱਸਣਯੋਗ ਹੈ ਕਿ ਸਾਲ 1947 ’ਚ ਜਨਮੇ ਰਿਪੁਦਮਨ ਸਿੰਘ ਮਲਿਕ 1972 ’ਚ ਕੈਨੇਡਾ…