Author: editor

ਚੰਡੀਗਡ਼੍ਹ ਨਗਰ ਨਿਗਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਨਿਗਮ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇਡ਼ੇ ਪਈ ਗੰਦਗੀ ਨੂੰ ਲੈ ਕੇ ਨਗਰ ਨਿਗਮ ਨੇ ਚਲਾਨ ਕੱਟਿਆ ਹੈ। ਜ਼ਿਕਰਯੋਗ ਹੈ ਕਿ ਇਹ ਕੋਠੀ ਸੀ.ਐੱਮ. ਹਾਊਸ ਦੇ ਅੰਦਰ ਹੀ ਆਉਂਦੀ ਹੈ। ਚਲਾਨ ਮੁੱਖ ਮੰਤਰੀ ਦੀ ਕੋਠੀ ਦੇ ਪਿੱਛੇ ਕੋਠੀ ਨੰਬਰ 7 ਦਾ ਕੱਟਿਆ ਗਿਆ ਹੈ ਜਿਸ ’ਚ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਰਹਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਦੋਨੋਂ ਪਾਸੇ ਗੰਦਗੀ ਪਈ ਹੋਣ ਕਰਕੇ ਨਗਰ ਨਿਗਮ ਵੱਲੋਂ ਸ਼ਨਿਚਰਵਾਰ ਸਵੇਰੇ 8.15 ਮਿੰਟ ’ਤੇ 10,000 ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਇਹ ਚਲਾਨ ‘ਆਰ.ਪੀ.ਐੱਫ. ਬਟਾਲੀਅਨ 113, ਡੀ.ਐੱਸ.ਪੀ. ਮਨਜਿੰਦਰ ਸਿੰਘ’…

Read More

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਲੋਡ਼ੀਂਦੇ ਦੋ ਗੈਂਗਸਟਰ ਪੁਲੀਸ ’ਚ ਮੁਕਾਬਲੇ ਮਾਰੇ ਜਾਣ ਦੇ ਮਾਮਲੇ ਦੀ ਨਿਆਂਇਕ ਜਾਂਚ ਆਰੰਭ ਹੋ ਗਈ ਹੈ। ਇਹ ਜਾਂਚ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ। ਪੁਲੀਸ ਨਾਲ ਹੋਏ ਮੁਕਾਬਲੇ ਦੇ ਇਸ ਮਾਮਲੇ ਦੀ ਜਾਂਚ ਐੱਸ.ਡੀ.ਐੱਮ. ਅਜਨਾਲਾ ਅਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਹ ਲਗਪਗ ਦੋ ਘੰਟੇ ਘਟਨਾ ਸਥਾਨ ’ਤੇ ਰਹੇ ਅਤੇ ਘਟਨਾ ਬਾਰੇ ਵੇਰਵੇ ਹਾਸਲ ਕੀਤੇ। ਉਨ੍ਹਾਂ ਨੇ ਮੌਕੇ ’ਤੇ ਹਾਜ਼ਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਪੁਲੀਸ ਮੁਕਾਬਲੇ ਦੀ ਮੁਕੰਮਲ ਜਾਣਕਾਰੀ ਲਈ ਅਤੇ ਇਸ ਸਬੰਧ ’ਚ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ…

Read More

ਗਾਇਕ ਸਿੱਧੂ ਮੂਸੇਵਾਲਾ ਸਮੇਤ ਪੰਜਾਬ ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਦੀ ਸਕਿਉਰਟੀ ਵਾਪਸ ਲਈ ਸੀ ਅਤੇ ਇਸ ਦੀ ਜਾਣਕਾਰੀ ਲੀਕ ਹੋ ਗਈ ਸੀ ਅਤੇ ਸੋਸ਼ਲ ਮੀਡੀਆ ’ਤੇ ਫਾਇਰਲ ਵੀ ਹੋਈ। ਇਸ ਮਗਰੋਂ ਹੀ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਕੀਤਾ ਗਿਆ। ਹੁਣ ਵੀ.ਆਈ.ਪੀ. ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਹੋਣ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਇਸ ਸਬੰਧੀ ਜਾਣਕਾਰੀ ਕਿਵੇਂ ਲੀਕ ਹੋਈ, ਇਕ ਹਫਤੇ ’ਚ ਦੱਸੋ ਅਤੇ ਇਸ ਦਾ ਇਲਾਜ ਕੀ ਹੈ, ਇਹ ਵੀ ਅਦਾਲਤ ਨੂੰ ਦੱਸਿਆ ਜਾਵੇ। ਸਰਕਾਰ ਦੇ ਵਕੀਲ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ…

Read More

ਜਮਾਇਕਾ ਦੀ ਸ਼ੇਰਿਕਾ ਜੈਕਸਨ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ 200 ਮੀਟਰ ਮਹਿਲਾਵਾਂ ਦੀ ਦੌਡ਼ ’ਚ ਗੋਲਡ ਮੈਡਲ ਜਿੱਤ ਲਿਆ ਹੈ। ਪਹਿਲਾ ਵਿਸ਼ਵ ਖਿਤਾਬ ਜਿੱਤਣ ਲਈ ਜੈਕਸਨ ਨੇ 21.45 ਸਕਿੰਟ ਦਾ ਚੈਂਪੀਅਨਸ਼ਿਪ ਰਿਕਾਰਡ ਕਾਇਮ ਕੀਤਾ, ਜੋ ਦੂਜੀ ਸਭ ਤੋਂ ਤੇਜ਼ ਵਾਰ ਹੈ। 100 ਮੀਟਰ ਦੇ ਸੋਨ ਤਗ਼ਮਾ ਜੇਤੂ ਫਰੇਜ਼ਰ ਪ੍ਰਾਈਸ ਨੇ 21.81 ਸਕਿੰਟ ਦੇ ਸਮੇਂ ਨਾਲ 200 ਮੀਟਰ ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਬ੍ਰਿਟੇਨ ਦੀ ਡਿਫੈਂਡਿੰਗ ਚੈਂਪੀਅਨ ਦੀਨਾ ਅਸੇਰ ਸਮਿਥ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਜਿੱਤ ਤੋਂ ਬਾਅਦ ਸ਼ੇਰਿਕਾ ਜੈਕਸਨ ਨੇ ਕਿਹਾ, ‘ਮੈਨੂੰ ਪਤਾ ਸੀ ਕਿ ਮੈਂ ਸੋਨ ਤਗ਼ਮਾ ਜਿੱਤਣਾ ਹੈ। ਜਿੰਨਾ ਸੰਭਵ ਹੋਇਆ ਮੈਂ ਓਨੀ ਤੇਜ਼ੀ ਨਾਲ ਦੌਡ਼ੀ। ਟੋਕੀਓ ਓਲੰਪਿਕਸ…

Read More

ਇੰਡੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਸ਼ਿਖਰ ਧਵਨ ਦੀ ਕਪਤਾਨੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਡੀਆ ਨੇ ਵੈਸਟ ਇੰਡੀਜ਼ ਨੂੰ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਤੇ ਰੋਮਾਂਚਕ ਵਨ ਡੇ ’ਚ 3 ਦੌਡ਼ਾਂ ਨਾਲ ਹਰਾ ਕੇ 1-0 ਦੀ ਬਡ਼੍ਹਤ ਬਣਾ ਲਈ। ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਡੀਆ ਨੇ 7 ਵਿਕਟਾਂ ’ਤੇ 308 ਦੌਡ਼ਾਂ ਦਾ ਚੁਣੌਤੀਪੂਰਨ ਸਕੋਰ ਖਡ਼੍ਹਾ ਕੀਤਾ ਸੀ, ਜਿਸ ਦੇ ਜਵਾਬ ’ਚ ਵੈਸਟਇੰਡੀਜ਼ ਦੀ ਟੀਮ 6 ਵਿਕਟਾਂ ’ਤੇ 305 ਦੌਡ਼ਾਂ ਹੀ ਬਣਾ ਸਕੀ। ਇੰਡੀਆ ਲਈ ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ ਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਲਈਆਂ। ਵੈਸਟ ਇੰਡੀਜ਼ ਵਲੋਂ ਓਪਨਰ ਕਾਇਲ ਮਾਇਰਸ…

Read More

ਅਮਰੀਕਾ ਦੇ ਬੋਸਟਨ ਸ਼ਹਿਰ ਦੇ ਬਾਹਰੀ ਇਲਾਕੇ ’ਚ ਇਕ ਪੁਲ ਤੋਂ ਲੰਘ ਰਹੀ ਮੈਟਰੋ ਟਰੇਨ ’ਚ ਅੱਗ ਲੱਗ ਗਈ। ਅੱਗ ਉਸ ਸਮੇਂ ਲੱਗੀ ਜਦੋਂ ਟਰੇਨ ਮਿਸਟਿਕ ਨਦੀ ਨੂੰ ਪਾਰ ਕਰ ਰਹੀ ਸੀ। ਅੱਗ ਲੱਗਣ ਕਾਰਨ ਹਫਡ਼ਾ-ਦਫਡ਼ੀ ਮਚ ਗਈ। ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਖਿਡ਼ਕੀਆਂ ਵਿੱਚੋਂ ਬਾਹਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਥੇ ਹੀ ਇਕ ਯਾਤਰੀ ਨੇ ਅੱਗ ਦੀ ਘਟਨਾ ਤੋਂ ਘਬਰਾ ਕੇ ਹੇਠਾਂ ਮਿਸਟਿਕ ਨਦੀ ’ਚ ਹੀ ਛਾਲ ਮਾਰ ਦਿੱਤੀ, ਜਿਸ ਨੂੰ ਬਾਅਦ ’ਚ ਅਧਿਕਾਰੀਆਂ ਵੱਲੋਂ ਸੁਰੱਖਿਅਤ ਬਚਾਅ ਲਿਆ ਗਿਆ। ਇਸ ਸਾਰੀ ਘਟਨਾ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ। ਟਰੇਨ ’ਚ ਅੱਗ ਲੱਗਣ ਦੀ ਖ਼ਬਰ…

Read More

ਰਾਜਪਕਸੇ ਪਰਿਵਾਰ ਨੇਡ਼ਲੇ ਮੰਨੇ ਜਾਂਦੇ ਉੱਘੇ ਸਿਆਸਤਦਾਨ ਦਿਨੇਸ਼ ਗੁਨਾਵਰਧਨੇ ਨੂੰ ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ 18 ਮੈਂਬਰੀ ਮੰਤਰੀ ਮੰਡਲ ਨੂੰ ਸਹੁੰ ਚੁਕਾਈ। ਕੈਬਨਿਟ ’ਚ ਪ੍ਰਧਾਨ ਮੰਤਰੀ ਤੋਂ ਇਲਾਵਾ 17 ਹੋਰ ਮੰਤਰੀ ਹਨ। ਪਹਿਲਾਂ ਵਿੱਤ ਮੰਤਰੀ ਦੇ ਅਹੁਦੇ ’ਤੇ ਰਹੇ ਅਲੀ ਸਾਬਰੀ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਗੁਨਾਵਰਧਨੇ ਨੂੰ ਲੋਕ ਪ੍ਰਸ਼ਾਸਨ, ਸੂਬਾਈ ਕੌਂਸਲਾਂ ਅਤੇ ਸਥਾਨਕ ਸਰਕਾਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਹੈ। ਬਾਕੀ ਮੰਤਰੀਆਂ ਨੂੰ ਪੁਰਾਣੇ ਮੰਤਰਾਲੇ ਹੀ ਮਿਲੇ ਹਨ ਜਦਕਿ ਰਾਸ਼ਟਰਪਤੀ ਵਿਕਰਮਸਿੰਘੇ ਕੋਲ ਵਿੱਤ ਮੰਤਰਾਲਾ ਰਹੇਗਾ। ਵਿਕਰਮਸਿੰਘੇ ਨੇ ਕਿਹਾ ਕਿ ਉਹ ਦੇਸ਼ ਨੂੰ…

Read More

ਕਾਂਵਡ਼ ਭਰ ਕੇ ਹਰਿਦੁਆਰ ਤੋਂ ਗਵਾਲੀਅਰ ਆ ਰਹੇ ਕਾਂਵਡ਼ੀਆਂ ਦਾ ਇਕ ਜਥਾ ਯੂ.ਪੀ. ਦੇ ਹਾਥਰਸ ’ਚ ਸਡ਼ਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਡੀ.ਜੀ. ਆਗਰਾ ਜ਼ੋਨ ਅਤੇ ਆਈ.ਜੀ. ਅਲੀਗਡ਼੍ਹ ਪੁਲੀਸ ਬਲ ਸਮੇਤ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਆਗਰਾ ਲਿਜਾਇਆ ਗਿਆ। ਇਥੇ ਇਲਾਜ ਦੌਰਾਨ ਇਕ ਗੰਭੀਰ ਮਰੀਜ਼ ਦੀ ਮੌਤ ਹੋ ਗਈ। ਕਾਂਵਡ਼ੀਆਂ ਨੂੰ ਕੁਚਲਣ ਵਾਲਾ ਡੰਪਰ ਵੀ ਗਵਾਲੀਅਰ ਦੇ ਠਾਕੁਰ ਟਰਾਂਸਪੋਰਟ ਦਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਡਰਾਈਵਰ ਪ੍ਰਵੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੰਪਰ ਬੈਲੇਸਟ ਨੂੰ ਸਿਕੰਦਰਾਉ…

Read More

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਸਬੰਧ ’ਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਪਲਾ ਜਦੋਂ ਹੋਇਆ ਤਾਂ ਚੈਟਰਜੀ ਸੂਬੇ ਦੇ ਸਿੱਖਿਆ ਮੰਤਰੀ ਸਨ। ਚੈਟਰਜੀ ਨੂੰ ਜਾਂਚ ਦੇ ਸਿਲਸਿਲੇ ’ਚ ਕਰੀਬ 26 ਘੰਟੇ ਦੀ ਪੁੱਛ ਪਡ਼ਤਾਲ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਚੈਟਰਜੀ ਇਸ ਸਮੇਂ ਰਾਜ ਦੇ ਸਨਅਤ ਮੰਤਰੀ ਹਨ। ਉਸ ਨੂੰ ਸਾਲਟ ਲੇਕ ਖੇਤਰ ’ਚ ਸਥਿਤ ਸੀਜੀਓ ਕੰਪਲੈਕਸ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਲਿਜਾਇਆ ਗਿਆ। ਈ.ਡੀ. ਦੇ ਅਧਿਕਾਰੀ ਨੇ ਕਿ ਚੈਟਰਜੀ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਸੀ। ਉਸ ਨੂੰ ਬਾਅਦ ’ਚ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ…

Read More

ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਫੌਰੀ ਬਾਅਦ ਫੇਸਬੁੱਕ ’ਤੇ ਸਭ ਤੋਂ ਪਹਿਲਾਂ ਇਸ ਦੀ ਜ਼ਿੰਮੇਵਾਰੀ ਲੈਣ ਕਰਕੇ ਚਰਚਾ ’ਚ ਆਏ ਗੋਲਡੀ ਬਰਾਡ਼ ਨੂੰ ਕੈਨੇਡਾ ਤੋਂ ਇੰਡੀਆ ਲਿਆਉਣ ਲਈ ਪੰਜਾਬ ਪੁਲੀਸ ਯਤਨਸ਼ੀਲ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਕੈਨੇਡਾ ਸਥਿਤ ਗੋਲਡੀ ਬਰਾਡ਼ ਦੀ ਹਵਾਲਗੀ ਲਈ ਯਤਨ ਕਰ ਰਹੀ ਹੈ। ਗੋਲਡੀ ਬਰਾਡ਼ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅੰਮ੍ਰਿਤਸਰ ’ਚ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਕੋਲੋਂ ਬਰਾਮਦ ਹੋਈ ਇਹ ਉਹੀ ਏ.ਕੇ.-47 ਰਾਈਫਲ ਹੈ, ਜੋ ਗਾਇਕ ਦੀ ਹੱਤਿਆ ’ਚ…

Read More