Author: editor
29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਧਮਕੀਆਂ ਮਿਲ ਰਹੀਆਂ ਹਨ। ਪੀਡ਼ਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਮਾਨਸਾ ਪੁਲੀਸ ਨੂੰ ਕੀਤੀ ਹੈ। ਇਹ ਧਮਕੀਆਂ ਸੋਸ਼ਲ ਮੀਡੀਆ ’ਤੇ ਦੇਣ ਤੋਂ ਇਲਾਵਾ ਫੋਨ ਕਰਕੇ ਵੀ ਦਿੱਤੀਆਂ ਜਾ ਰਹੀਆਂ ਹਨ। ਇਕ ਫੋਨ ਕਾਲ ’ਚ ਕਿਹਾ ਗਿਆ ਕਿ ‘ਸਬਰ ਰੱਖੋ ਜਲਦੀ ਹੀ ਪੁੱਤ ਕੋਲ ਭੇਜ ਦਿਆਂਗੇ।’ ਪੁਲੀਸ ਦੀ ਮੁੱਢਲੀ ਪਡ਼ਤਾਲ ਅਨੁਸਾਰ ਇਨ੍ਹਾਂ ਧਮਕੀਆਂ ਦੀਆਂ ਜ਼ਿਆਦਾਤਰ ਫੋਨ ਕਾਲਾਂ ਪਾਕਿਸਤਾਨ ਤੋਂ ਆ ਰਹੀਆਂ ਹਨ। ਮਾਨਸਾ ਪੁਲੀਸ ਨੇ ਇਸ ਦੀ ਗੰਭੀਰਤਾ ਨਾਲ ਜਾਂਚ-ਪਡ਼ਤਾਲ ਸ਼ੁਰੂ ਕਰ ਦਿੱਤੀ ਹੈ ਅਤੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਨੂੰ ਗੈਂਗਸਟਰ ਕਲਚਰ ਤੇ ਨਸ਼ਿਆਂ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੂਬੇ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਕਿ ਪੰਜਾਬ ਜਲਦੀ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਤੋਂ ਮੁਕਤ ਹੋਵੇਗਾ। ਅੰਮ੍ਰਿਤਸਰ ਜ਼ਿਲ੍ਹੇ ’ਚ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਦੀ ਸਫਲਤਾ ਨੂੰ ਲੈ ਕੇ ਮੁੱਖ ਮੰਤਰੀ ਨੇ ਡੀ.ਜੀ.ਪੀ. ਗੌਰਵ ਯਾਦਵ, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਅਤੇ ਸਮੁੱਚੀ ਟੀਮ ਨੂੰ ਥਾਪਡ਼ਾ ਦਿੱਤਾ। ਡੀ.ਜੀ.ਪੀ. ਨੇ ਅੰਮ੍ਰਿਤਸਰ ’ਚ ਹੋਏ ਪੁਲੀਸ ਮੁਕਾਬਲੇ ਬਾਰੇ ਵੇਰਵੇ ਮੁੱਖ ਮੰਤਰੀ ਨਾਲ ਸਾਂਝੇ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਨੂੰ ਗਾਰੰਟੀ ਦਿੰਦੇ ਹਨ ਕਿ ਕਿਸੇ ਨੂੰ ਵੀ ਸੂਬੇ ਦੀ…
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੇ ਜਾਣ ਖ਼ਿਲਾਫ਼ ਪੰਜਾਬ ਕਾਂਗਰਸ ਨੇ ਚੰਡੀਗਡ਼੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਚੰਡੀਗਡ਼੍ਹ ਦੇ ਰੋਸ ਪ੍ਰਦਰਸ਼ਨ ’ਚ ਵੱਡੀ ਤਾਦਾਦ ’ਚ ਕਾਂਗਰਸੀ ਵਰਕਰਾਂ ਨੇ ਪੰਜਾਬ ਕਾਂਗਰਸ ਭਵਨ ’ਚ ਇਕੱਠੇ ਹੋ ਕੇ ਰਾਜ ਭਵਨ ਵੱਲ ਮਾਰਚ ਕੱਢਿਆ। ਉਨ੍ਹਾਂ ਨੂੰ ਰਸਤੇ ’ਚ ਪਾਣੀ ਦੀਆਂ ਬੁਛਾਡ਼ਾਂ ਨਾਲ ਰੋਕਿਆ ਗਿਆ ਤੇ ਬਾਅਦ ’ਚ ਪੁਲੀਸ ਵੱਲੋਂ ਹਿਰਾਸਤ ’ਚ ਲੈ ਲਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਸਨ। ਇਸ ਦੌਰਾਨ ਮੌਜੂਦ ਰਹੇ ਹੋਰ ਨੇਤਾਵਾਂ ਵਿਚ…
ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਕਸਬਾ ਅਸੰਧ ਤੋਂ ਆ ਕੇ ਪਾਤਡ਼ਾਂ ਵਿਖੇ ਰਹਿ ਰਹੇ ਗਰੀਬ ਪਰਿਵਾਰ ਦੇ ਚਾਰ ਜੀਆਂ ਦੀ ਘਰ ਦੀ ਛੱਡ ਡਿੱਗਣ ਨਾਲ ਮੌਤ ਹੋ ਗਈ। ਮਰਨ ਵਾਲਿਆਂ ’ਚ ਦੋ ਬੱਚੇ ਸ਼ਾਮਲ ਹਨ। ਛੱਤ ਡਿੱਗਣ ਦਾ ਕਾਰਨ ਭਾਰੀ ਬਰਸਾਤ ਬਣੀ ਕਿਉਂਕਿ ਮੀਂਹ ਕਰਕੇ ਗਰੀਬ ਪਰਿਵਾਰ ਦੇ ਮਕਾਨ ਦੀ ਕੰਧ ਧਸ ਗਈ ਜਿਸ ਕਰਕੇ ਘਰ ਦੀ ਛੱਤ ਡਿੱਗ ਪਈ। ਮਲਬੇ ਹੇਠਾਂ ਆ ਕੇ ਪਰਿਵਾਰ ਦੇ ਮੁਖੀ, ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਲਗਦੇ ਸਾਰ ਲੋਕਾਂ ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਲਾਸ਼ਾਂ ਨੂੰ ਮਲਬੇ ’ਚੋਂ ਬਾਹਰ ਕੱਢਿਆ। ਪਾਤਡ਼ਾਂ ਦੇ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ…
ਇੰਡੀਆ ਦੇ ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪਡ਼ਾ ਨੇ ਪਹਿਲੀ ਹੀ ਕੋਸ਼ਿਸ਼ ’ਚ 88.39 ਮੀਟਰ ਦਾ ਥਰੋਅ ਸੁੱਟ ਕੇ ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਜਦਕਿ ਰੋਹਿਤ ਯਾਦਵ ਨੇ ਵੀ ਫਾਈਨਲ ’ਚ ਪਹੁੰਚ ਕੇ ਇੰਡੀਆ ਲਈ ਨਵਾਂ ਇਤਿਹਾਸ ਰਚਿਆ। ਤਗ਼ਮੇ ਦੇ ਦਾਅਵੇਦਾਰ ਚੋਪਡ਼ਾ ਨੇ ਗਰੁੱਪ ਏ ਕੁਆਲੀਫਿਕੇਸ਼ਨ ’ਚ ਸ਼ੁਰੂਆਤ ਕੀਤੀ ਅਤੇ 88.39 ਮੀਟਰ ਦਾ ਥਰੋਅ ਸੁੱਟਿਆ। ਇਹ ਉਨ੍ਹਾਂ ਦੇ ਕਰੀਅਰ ਦਾ ਤੀਜਾ ਸਰਵੋਤਮ ਥਰੋਅ ਸੀ। ਉਹ ਗ੍ਰੇਨਾਡਾ ਦੇ ਸਾਬਕਾ ਚੈਂਪੀਅਨ ਐਂਡਰਸਨ ਪੀਟਰਸ ਤੋਂ ਬਾਅਦ ਦੂਜੇ ਸਥਾਨ ’ਤੇ ਰਹੇ। ਪੀਟਰਸ ਨੇ ਗਰੁੱਪ ਬੀ ਵਿੱਚ 89.91 ਮੀਟਰ ਦਾ ਥਰੋਅ ਸੁੱਟਿਆ। ਚੋਪਡ਼ਾ ਨੇ ਕਿਹਾ, ‘ਇਹ ਚੰਗੀ ਸ਼ੁਰੂਆਤ ਸੀ। ਮੈਂ ਫਾਈਨਲ…
ਪੈਰਾਲੰਪਿਕ ਤਗ਼ਮਾ ਜੇਤੂ ਸਿੰਘਰਾਜ ਅਧਾਨਾ ਨੇ ਪੈਰਾ ਸ਼ੂਟਿੰਗ ਵਰਲਡ ਕੱਪ ਦੇ ਆਖ਼ਰੀ ਦਿਨ ਦੋ ਸੋਨ ਤਗ਼ਮੇ ਜਿੱਤੇ ਜਿਸ ਨਾਲ ਇੰਡੀਆ ਨੇ ਇਸ ਟੂਰਨਾਮੈਂਟ ’ਚ ਕੁੱਲ 10 ਤਗ਼ਮੇ ਜਿੱਤ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਸਿੰਘਰਾਜ ਦੇ ਦੋ ਤਗ਼ਮਿਆਂ ਨਾਲ ਇੰਡੀਆ ਸੂਚੀ ’ਚ ਸਿਖ਼ਰ ’ਤੇ ਪਹੁੰਚ ਗਿਆ, ਜੋ ਦੇਸ਼ ਦਾ ਇਸ ਟੂਰਨਾਮੈਂਟ ’ਚ 2017 ’ਚ ਪਹਿਲੀ ਵਾਰ ਹਿੱਸਾ ਲੈਣ ਦੇ ਬਾਅਦ ਸਰਵੋਤਮ ਪ੍ਰਦਰਸ਼ਨ ਹੈ। ਇੰਡੀਆ ਨੇ 6 ਸੋਨ, ਤਿੰਨ ਚਾਂਦੀ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ। ਮੁਕਾਬਲੇ ਦੇ ਆਖ਼ਰੀ ਦਿਨ ਟੋਕੀਓ ਪੈਰਾਲੰਪਿਕ ਚਾਂਦੀ ਤਗ਼ਮਾ ਜੇਤੂ ਸਿੰਘਰਾਜ ਨੇ 224.1 ਦੇ ਅੰਕ ਨਾਲ ਸੋਨ ਤਗ਼ਮਾ ਜਿੱਤਿਆ। ਯੂਕਰੇਨ ਦੇ ਓਲੇਕਸੀ ਡੇਨਿਸਿਯੂਕ (216.2 ਅੰਕ) ਨੇ ਚਾਂਦੀ…
ਇੰਡੀਆ ਦੀ ਉੱਤਰ ਪ੍ਰਦੇਸ਼ ਦੇ ਮੇਰਠ ਨਾਲ ਸਬੰਧਤ ਜੈਵਲਿਨ ਥ੍ਰੋਅਰ ਅਨੁ ਰਾਣੀ ਨੇ ਆਪਣੀ ਆਖਰੀ ਕੋਸ਼ਿਸ਼ ’ਚ 59.60 ਮੀਟਰ ਜੈਵਲਿਨ ਥਰੋਅ ਕਰਕੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਅਨੁ ’ਤੇ ਸ਼ੁਰੂ ਤੋਂ ਹੀ ਬਾਹਰ ਹੋਣ ਦਾ ਖ਼ਤਰਾ ਸੀ ਕਿਉਂਕਿ ਉਸ ਦੀ ਪਹਿਲੀ ਕੋਸ਼ਿਸ਼ ‘ਫਾਊਲ’ ਹੋ ਗਈ ਸੀ ਜਦੋਂਕਿ ਦੂਜੀ ਕੋਸ਼ਿਸ਼ ’ਚ ਉਹ 55.35 ਮੀਟਰ ਤੱਕ ਹੀ ਜੈਵਲਿਨ ਸੁੱਟ ਸਕੀ ਸੀ। ਅੰਤ ’ਚ ਉਹ 59.60 ਮੀਟਰ ਜੈਵਲਿਨ ਸੁੱਟਣ ’ਚ ਕਾਮਯਾਬ ਰਹੀ ਜੋ ਫਾਈਨਲ ’ਚ ਜਗ੍ਹਾ ਬਣਾਉਣ ਲਈ ਕਾਫ਼ੀ ਸੀ। ਉਹ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਰਾਊਂਡ ’ਚ ਪੰਜਵੇਂ ਸਥਾਨ ’ਤੇ ਰਹੀ ਅਤੇ ਦੋਵਾਂ ਗਰੁੱਪਾਂ ’ਚ ਅੱਠਵੇਂ ਸਥਾਨ ਦੀ ਆਪਣੀ…
ਭਾਰਤੀ ਮੂਲ ਦੇ ਪ੍ਰੋ. ਕੌਸ਼ਿਕ ਰਾਜਸ਼ੇਖਰ, ਜੋ ਹਿਊਸਟਨ ਯੂਨੀਵਰਸਿਟੀ ’ਚ ਇੰਜੀਨੀਅਰਿੰਗ ਦੇ ਪ੍ਰੋਫੈਸਰ ਹਨ, ਨੇ ਬਿਜਲੀ ਉਤਪਾਦਨ ਦੇ ਨਿਕਾਸ ਨੂੰ ਘੱਟ ਕਰਦੇ ਹੋਏ ਆਵਾਜਾਈ ਦੇ ਬਿਜਲੀਕਰਨ ਅਤੇ ਊਰਜਾ ਕੁਸ਼ਲਤਾ ਤਕਨੀਕਾਂ ’ਚ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਗਲੋਬਲ ਐਨਰਜੀ ਪੁਰਸਕਾਰ ਜਿੱਤਿਆ ਹੈ। 43 ਦੇਸ਼ਾਂ ਦੀਆਂ ਰਿਕਾਰਡ 119 ਨਾਮਜ਼ਦਗੀਆਂ ਵਿੱਚੋਂ ਗਲੋਬਲ ਐਨਰਜੀ ਐਸੋਸੀਏਸ਼ਨ ਦੁਆਰਾ ਪ੍ਰਦਾਨ ਕੀਤੇ ਗਏ ਸਨਮਾਨ ਲਈ ਇਸ ਸਾਲ ਦੁਨੀਆ ’ਚ ਸਿਰਫ ਤਿੰਨ ਲੋਕਾਂ ਨੂੰ ਚੁਣਿਆ ਗਿਆ ਸੀ। ਰਾਜਸ਼ੇਖਰ ਨੂੰ ਸੈਂਟਰ ਫਾਰ ਇਨੋਵੇਟਿਵ ਟੈਕਨਾਲੋਜੀਜ਼ (ਰੂਸ ਵਿੱਚ ਰੋਸੈਟਮ) ਦੇ ਮੁੱਖ ਮਾਹਰ ਅਤੇ ਥਰਮੋਨਿਊਕਲੀਅਰ ਭੌਤਿਕ ਵਿਗਿਆਨ ’ਚ ਮੋਹਰੀ ਵਿਕਟਰ ਓਰਲੋਵ ਅਤੇ ਨਾਰਥਵੈਸਟਰਨ ਯੂਨੀਵਰਸਿਟੀ ’ਚ ਰਸਾਇਣ ਅਤੇ ਸਮੱਗਰੀ ਵਿਗਿਆਨ ਦੇ ਪ੍ਰੋਫੈਸਰ ਅਤੇ ਅਰਗੋਨ ਨੈਸ਼ਨਲ…
ਵਿਸ਼ਵ ਸਿਹਤ ਸੰਗਠਨ ਨੇ ਹਫ਼ਤੇ ਭਰ ਦੇ ਅੰਦਰ ਇਸ ਗੱਲ ’ਤੇ ਵਿਚਾਰ ਕਰਨ ਲਈ ਦੂਜੀ ਮੀਟਿੰਗ ਬੁਲਾਈ ਹੈ ਕਿ ਮੰਕੀਪਾਕਸ ਨੂੰ ਗਲੋਬਲ ਸੰਕਟ ਐਲਾਨ ਕੀਤਾ ਜਾਵੇ ਜਾਂ ਨਹੀਂ। ਇਸ ਦੇ ਨਾਲ ਹੀ ਕੁਝ ਵਿਗਿਆਨੀਆਂ ਨੇ ਕਿਹਾ ਕਿ ਅਫਰੀਕਾ ਅਤੇ ਵਿਕਸਿਤ ਦੇਸ਼ਾਂ ‘ਚ ਇਨਫੈਕਸ਼ਨ ਫੈਲਣ ਦੇ ਤਰੀਕਿਆਂ ’ਚ ਸਪੱਸ਼ਟ ਅੰਤਰ ਹੋਣਾ ਕਿਸੇ ਵੀ ਤਾਲਮੇਲ ਵਾਲੇ ਜਵਾਬ ਨੂੰ ਗੁੰਝਲਦਾਰ ਬਣਾ ਦੇਵੇਗਾ। ਅਫਰੀਕਨ ਅਧਿਕਾਰੀਆਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਮਹਾਦੀਪ ਦੀ ਮਹਾਮਾਰੀ ਨੂੰ ਐਮਰਜੈਂਸੀ ਮੰਨ ਰਹੇ ਹਨ। ਪਰ ਕੁਝ ਮਹਿਰਾਂ ਨੇ ਕਿਹਾ ਕਿ ਯੂਰਪ, ਉੱਤਰੀ ਅਮਰੀਕਾ ਅਤੇ ਹੋਰ ਥਾਂ ਮੰਕੀਪਾਕਸ ਦੇ ਮਾਮੂਲੀ ਰੂਪਾਂ ਦੀ ਮੌਜੂਦਗੀ ’ਤੇ ਐਮਰਜੈਂਸੀ ਦਾ ਐਲਾਨ ਕਰਨਾ ਗੈਰ-ਜ਼ਰੂਰੀ…
ਦੇਸ਼ ਦੀ ਪਹਿਲੀ ਕਬਾਇਲੀ ਤੇ ਦੂਜੀ ਔਰਤ ਰਾਸ਼ਟਰਪਤੀ ਚੁਣੇ ਜਾਣ ਦਾ ਮਾਣ ਉਸ ਸਮੇਂ ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਦੇ ਹਿੱਸੇ ਆਇਆ ਜਦੋਂ ਉਹ ਚੋਣ ਜਿੱਤ ਗਏ। ਉਨ੍ਹਾਂ ਵਿਰੋਧ ’ਚ ਖਡ਼੍ਹੇ ਯਸ਼ਵੰਤ ਸਿਨਹਾ ਨੂੰ ਹਰਾ ਕੇ ਇਹ ਚੋਣ ਜਿੱਤੀ ਅਤੇ ਹੁਣ 25 ਜੁਲਾਈ ਨੂੰ ਹਲਫ਼ ਲੈਣਗੇ। ਮੁਰਮੂ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ ਜਿਨ੍ਹਾਂ ਦਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ ਹੈ। ਰਿਟਰਨਿੰਗ ਅਫ਼ਸਰ ਪੀ.ਸੀ. ਮੋਦੀ ਨੇ ਐਲਾਨ ਕੀਤਾ ਕਿ ਮੁਰਮੂ ਨੂੰ ਕੁੱਲ 4701 ਸੰਸਦ ਮੈਂਬਰਾਂ ਅਤੇ ਵਿਧਾਇਕਾਂ ’ਚੋਂ 2824 ਦੇ ਵੋਟ ਮਿਲੇ ਜਦਕਿ ਸਿਨਹਾ ਨੂੰ 1877 ਨੇ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਮੁਰਮੂ ਨੂੰ 540 ਸੰਸਦ ਮੈਂਬਰਾਂ ਦੇ…