Author: editor
ਧਰਮਸ਼ਾਲਾ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਦੇ ਅਗਲੇ ਮੈਚ ‘ਚ ਰਾਜਸਥਾਨ ਨੇ ਪੰਜਾਬ ਕਿੰਗਜ਼ ਦਾ ਸੁਪਨਾ ਤੋੜ ਦਿੱਤਾ ਕਿਉਂਕਿ 4 ਵਿਕਟਾਂ ਨਾਲ ਹਾਰਨ ਕਰਕੇ ਪੰਜਾਬ ਦਾ ਸਫ਼ਰ ਇਥੇ ਹੀ ਮੁੱਕ ਗਿਆ। ਪੰਜਾਬ ਕਿੰਗਜ਼ ਦੇ ਫੈਨਜ਼ ਨੂੰ ਕੱਪ ਦੀ ਉਮੀਦ ਨਾਲ ਅਗਲੇ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ। ‘ਕਰੋ ਜਾਂ ਮਰੋ’ ਦੇ ਇਸ ਮੁਕਾਬਲੇ ‘ਚ ਰਾਜਸਥਾਨ ਨੇ ਪੰਜਾਬ ਨੂੰ 4 ਵਿਕਟਾਂ ਨਾਲ ਸ਼ਿਕਸਤ ਦਿੱਤੀ। ਪੰਜਾਬ ਵੱਲੋਂ ਦਿੱਤੇ 188 ਦੌੜਾਂ ਦੀ ਟੀਚੇ ਨੂੰ ਰਾਜਸਥਾਨ ਨੇ 2 ਗੇਂਦਾਂ ਪਹਿਲਾਂ ਹੀ ਹਾਸਲ ਕਰ ਲਿਆ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਬੋਲਟ ਨੇ ਪੰਜਾਬ ਨੂੰ ਪਹਿਲੇ ਓਵਰ…
ਨੋਟਬੰਦੀ ਕਰਕੇ ਪਹਿਲਾਂ ਹੀ ਵੱਡੀ ਮੁਸ਼ਕਿਲ ਝੱਲ ਚੁੱਕੇ ਇੰਡੀਅਨ ਲੋਕਾਂ ਨੂੰ ਇਕ ਵਾਰ ਫਿਰ ਕੁਝ ਔਖ ਝੱਲਣੀ ਪੈ ਸਕਦੀ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ ਤੋਂ ਬਦਲਾਉਣ ਜਾਂ ਜਮ੍ਹਾਂ ਕਰਵਾਉਣ ਲਈ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਨਵੰਬਰ 2016 ‘ਚ ਕੀਤੀ ਨੋਟਬੰਦੀ, ਜਦੋਂ ਪੰਜ ਸੌ ਤੇ 1000 ਰੁਪਏ ਦੇ ਨੋਟ ਅੱਧੀ ਰਾਤ ਤੋਂ ਬੰਦ ਕਰ ਦਿੱਤੇ ਗਏ ਸਨ, ਦੇ ਉਲਟ 2000 ਰੁਪਏ ਦਾ ਨੋਟ 30 ਸਤੰਬਰ ਤੱਕ ਕਾਨੂੰਨੀ ਰੂਪ ‘ਚ ਵੈਧ ਰਹੇਗਾ। ਆਰ.ਬੀ.ਆਈ. ਨੇ ਇਕ…
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੁੜ ਚਰਚਾ ਛਿੜ ਪਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਦੇ ਮੰਗਣੀ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸਣੇ ਕੁਝ ਹੋਰਨਾਂ ਨੇ ਇਸ ਨੂੰ ਮੁੱਦਾ ਬਣਾਇਆ ਸੀ। ਉਸ ਤੋਂ ਬਾਅਦ ਕੁਝ ਦਿਨ ਵਿਵਾਦ ਠੰਢਾ ਪੈਂਦਾ ਨਜ਼ਰ ਆਉਣ ਮਗਰੋਂ ਇਕ ਵਾਰ ਫਿਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਚਰਚਾ ਛਿੜੀ ਹੈ। ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਮੰਗਣੀ ਸਮਾਗਮ ਦੀਆਂ ਤਸਵੀਰਾਂ…
ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਇਕ-ਦੋ ਮੰਤਰੀਆਂ ਤੋਂ ਇਲਾਵਾ ਕੁਝ ਵਿਧਾਇਕ ਇਸ ਸਮੇਂ ਕਿਸੇ ਨਾ ਕਿਸੇ ਵਿਵਾਦ ‘ਚ ਉਲਝੇ ਹੋਏ ਹਨ। ਇਸੇ ਤਰ੍ਹਾਂ ਬਠਿੰਡਾ (ਦਿਹਾਤੀ) ਦਾ ਵਿਧਾਇਕ ਅਮਿਤ ਰਤਨ ਵੀ ਪਟਿਆਲਾ ਜੇਲ੍ਹ ‘ਚ ਬੰਦ ਹੈ ਜਿਸ ਦੀਆਂ ਮੁਸ਼ਕਿਲਾਂ ਹੋਣ ਵਧਣ ਦੇ ਆਸਾਰ ਬਣ ਗਏ ਹਨ। ਮੁਹਾਲੀ ਦੀ ਫੋਰੈਂਸਿਕ ਲੈਬ ਨੇ ਵਿਜੀਲੈਂਸ ਰੇਂਜ ਬਠਿੰਡਾ ਨੂੰ ਪੱਤਰ ਭੇਜ ਕੇ ਵਿਧਾਇਕ ਦੀ ਆਵਾਜ਼ ਦੇ ਨਮੂਨਿਆਂ ਦੀ ਪੇਸ਼ਟੀ ਕੀਤੀ ਹੈ। ਵਿਜੀਲੈਂਸ ਨੇ ਰਿਸ਼ਵਤ ਕਾਂਡ ਮਾਮਲੇ ‘ਚ ਵਿਧਾਇਕ ਅਮਿਤ ਰਤਨ ਨੂੰ 22 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 16 ਫਰਵਰੀ ਨੂੰ ਉਨ੍ਹਾਂ ਦੇ ਪੀ.ਏ. ਰਿਸ਼ਮ ਗਰਗ ਨੂੰ ਰਿਸ਼ਵਤ ਲੈਂਦੇ ਰੰਗੇ…
ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਘੱਟ ਕਰਨ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਨੇ ਖੁਫੀਆ ਏਜੰਸੀਆਂ ਦੀ ਰਿਪੋਰਟ ਸੀਲਬੰਦ ਲਿਫਾਫੇ ‘ਚ ਹਾਈ ਕੋਰਟ ‘ਚ ਦਾਖਲ ਕਰ ਦਿੱਤੀ ਹੈ। ਇਸ ਸੀਲਬੰਦ ਰਿਪੋਰਟ ਨੂੰ ਖੋਲ੍ਹ ਕੇ ਪੜ੍ਹਨ ਤੋਂ ਬਾਅਦ ਹਾਈ ਕੋਰਟ ਨੇ ਫ਼ੈਸਲਾ ਸੁਣਾਉਣ ਨੂੰ ਕਿਹਾ ਹੈ ਅਤੇ ਇਸ ਲਈ ਸੋਮਵਾਰ ਦਾ ਸਮਾਂ ਵੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹੋਈ ਸੁਣਵਾਈ ‘ਤੇ ਸਰਕਾਰ ਨੇ ਸਟੇਟਸ ਰਿਪੋਰਟ ਕੋਰਟ ਨੂੰ ਸੌਂਪਦਿਆਂ ਕੇਂਦਰੀ ਏਜੰਸੀਆਂ ਦੀ ਰਿਪੋਰਟ ਆਉਣ ਤੱਕ ਦਾ ਸਮਾਂ ਮੰਗਿਆ ਸੀ ਜਿਸ ‘ਤੇ ਕੋਰਟ ਨੇ ਸਰਕਾਰ ਨੂੰ…
ਕਈ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਪੁਰਤਗਾਲ ਵੀ ‘ਇੱਛਾ ਮੌਤ’ ਨੂੰ ਕਾਨੂੰਨੀ ਮਾਨਤਾ ਦੇਣ ਵਾਲਿਆਂ ਦੀ ਕਤਾਰ ‘ਚ ਸ਼ਾਮਲ ਹੋ ਗਿਆ ਹੈ। ਦੁਨੀਆ ਦੇ ਹੋਰ ਦੇਸ਼ ਇਸ ਬਹਿਸ ‘ਚ ਉਲਝੇ ਹੋਏ ਹਨ ਕਿ ਇੱਛਾ ਮੌਤ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ, ਉਸੇ ਤਰ੍ਹਾਂ ਪੁਰਤਗਾਲ ‘ਚ ਵੀ ਇਹ ਮੁੱਦਾ ਵੱਖ-ਵੱਖ ਵਿਚਾਰਾਂ ਨੂੰ ਜਨਮ ਦੇ ਰਿਹਾ ਸੀ। ਉਥੇ ਵੀ ਇਸ ਨੂੰ ਲੈ ਕੇ ਕਾਫੀ ਸਮੇਂ ਤੋਂ ਬਹਿਸ ਚੱਲ ਰਹੀ ਸੀ। ਅੰਤ ‘ਚ ਨਤੀਜਾ ਇਹ ਨਿਕਲਿਆ ਕਿ ਪੁਰਤਗਾਲ ਹੁਣ ਕਾਨੂੰਨੀ ਇੱਛਾ ਮੌਤ ‘ਚ ਆਪਣੇ ਨਾਗਰਿਕਾਂ ਦੀ ਮਦਦ ਕਰੇਗਾ। ਬਸ਼ਰਤੇ ਕਿ ਇੱਛਾ ਮੌਤ ਮੰਗਣ ਵਾਲੇ ਦੀ ਉਮਰ 18 ਸਾਲ ਜਾਂ ਇਸ ਤੋਂ…
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-ਦੋਇਮ ਦੇ ਅੰਤਿਮ ਸਸਕਾਰ ‘ਚ ਸਰਕਾਰ ਨੂੰ ਅਨੁਮਾਨਿਤ 16.2 ਕਰੋੜ ਪੌਂਡ ਰਕਮ ਜੋ ਕਿ ਲਗਭਗ 20 ਕਰੋੜ ਅਮਰੀਕਨ ਡਾਲਰ ਬਣਦੀ ਹੈ, ਦਾ ਖਰਚਾ ਆਇਆ। ਵਿੱਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਮਹਾਰਾਣੀ ਦਾ ਪਿਛਲੇ ਸਾਲ 19 ਸਤੰਬਰ ਨੂੰ ਰਾਜਕੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ, ਜੋ 1965 ‘ਚ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੇਸ਼ ‘ਚ ਪਹਿਲਾ ਮਾਮਲਾ ਸੀ। ਮਹਾਰਾਣੀ ਐਲਿਜ਼ਾਬੇਥ-ਦੋਇਮ ਦਾ 8 ਸਤੰਬਰ 2022 ਨੂੰ ਦਿਹਾਂਤ ਹੋ ਗਿਆ ਸੀ। ਮਹਾਰਾਣੀ ਦੇ ਦਿਹਾਂਤ ਤੋਂ ਬਾਅਦ 10 ਦਿਨ ਦਾ ਰਾਸ਼ਟਰੀ ਸ਼ੋਕ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੇ ਅੰਤਿਮ ਸਸਕਾਰ ‘ਚ ਕਈ ਦੇਸ਼ਾਂ ਦੇ ਨੇਤਾਵਾਂ…
ਵਿਰਾਟ ਕੋਹਲੀ ਦੇ ਜ਼ਬਰਦਸਤ ਸੈਂਕੜੇ ਸਦਕਾ ਬੈਂਗਲੁਰੂ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਆਰ.ਸੀ.ਬੀ. ਆਈ.ਪੀ.ਐੱਲ. 2023 ਦੇ ਪਲੇਆਫ਼ ਮੁਕਾਬਲਿਆਂ ਦੀ ਦਹਿਲੀਜ਼ ਤੇ ਪਹੁੰਚ ਗਈ ਹੈ। 13 ਮੈਚਾਂ ‘ਚ 14 ਅੰਕਾਂ ਨਾਲ ਪੁਆਇੰਟਸ ਟੇਬਲ ‘ਚ ਚੌਥੇ ਨੰਬਰ ‘ਤੇ ਪਹੁੰਚ ਗਈ ਹੈ। ਅਗਲਾ ਮੁਕਾਬਲਾ ਜਿੱਤਣ ‘ਤੇ ਬੈਂਗਲੁਰੂ ਦਾ ਪਲੇਆਫ ‘ਚ ਪਹੁੰਚਣਾ ਲਗਭਗ ਯਕੀਨੀ ਬਣ ਜਾਵੇਗਾ। ਹਾਲਾਂਕਿ ਜੇਕਰ ਉਹ ਅਗਲਾ ਮੁਕਾਬਲਾ ਹਾਰਦੀ ਹੈ ਤਾਂ ਇਹ ਸਮੀਕਰਨ ਵਿਗੜ ਜਾਣਗੇ ਤੇ ਉਸ ਨੂੰ ਬਾਕੀ ਟੀਮਾਂ ਦੇ ਮੁਕਾਬਲਿਆਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਪਵੇਗਾ। ਦੂਜੇ ਪਾਸੇ ਹੈਦਰਾਬਾਦ ਦੀ ਟੀਮ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ। ਇਸ ਮਹੱਤਵਪੂਰਨ ਮੁਕਾਬਲੇ ‘ਚ…
ਭਾਰਤੀ ਮਹਿਲਾ ਹਾਕੀ ਟੀਮ ਦੀ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਜਦੋਂ ਟੀਮ ਨੂੰ ਮੇਟ ਸਟੇਡੀਅਮ ‘ਚ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਮੇਜਬਾਨ ਟੀਮ ਖ਼ਿਲਾਫ਼ 2-4 ਨਾਲ ਹਾਰ ਸਾਹਮਣਾ ਕਰਨਾ ਪਿਆ। ਪਹਿਲੇ ਕੁਆਰਟਰ ‘ਚ ਦੋਵੇਂ ਹੀ ਟੀਮਾਂ ਗੋਲ ਕਰਨ ‘ਚ ਨਾਕਾਮ ਰਹੀਆਂ ਜਿਸ ਤੋਂ ਬਾਅਦ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਆਸਟਰੇਲੀਆ ਨੇ ਦੂਜੇ ਕੁਆਰਟਰ ‘ਚ ਡੈਬਿਊ ਕਰ ਰਹੀ ਐਸਲਿੰਗ ਯੂਟਰੀ (21ਵੇਂ ਮਿੰਟ) ਅਤੇ ਮੈਡੀ ਫਿਟਜਪੈਟ੍ਰਿਕ (27ਵੇਂ ਮਿੰਟ) ਦੇ ਗੋਲ ਨਾਲ 2-0 ਦੀ ਬੜ੍ਹਤ ਬਣਾਈ। ਮੇਜਬਾਨ ਟੀਮ ਲਈ ਤੀਜੇ ਕੁਆਰਟਰ ‘ਚ ਐਲਿਸ ਆਰਨੇਟ (32ਵੇਂ ਮਿੰਟ) ਅਤੇ ਕਰਟਨੀ ਸ਼ੋਨੇਲ (35ਵੇਂ ਮਿੰਟ) ਨੇ ਗੋਲ ਕੀਤੇ। ਦੁਨੀਆ ਦੀ 8ਵੇਂ ਨੰਬਰ…
ਦੋ ਗਰੈਂਡਸਲੈਮ ਚੈਂਪੀਅਨ ਪਿਛਲੇ ਚਾਰ ਦਹਾਕੇ ਤੋਂ ਵੱਧ ਸਮੇਂ ਦੌਰਾਨ ਪਹਿਲੀ ਵਾਰ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਏ ਜਿਸ ‘ਚ ਸਟੈਨ ਵਾਵਰਿੰਕਾ ਨੇ ਐਂਡੀ ਮੱਰੇ ਨੂੰ ਸਿੱਧੇ ਸੈੱਟਾਂ ‘ਚ ਹਰਾਇਆ। ਇਸ ਵਿਸ਼ੇਸ਼ ਮੈਚ ਦੌਰਾਨ ਵਾਵਰਿੰਕਾ ਨੇ 6-3, 6-0 ਨਾਲ ਜਿੱਤ ਦਰਜ ਕੀਤੀ। ਦੋਵਾਂ ਖਿਡਾਰੀਆਂ ਨੇ ਤਿੰਨ-ਤਿੰਨ ਗਰੈਂਡਸਲੈਮ ਖਿਤਾਬ ਜਿੱਤੇ ਹਨ। ਵਾਵਰਿੰਕਾ ਨੇ 2014 ‘ਚ ਆਸਟਰੇਲੀਅਨ ਓਪਨ, 2015 ‘ਚ ਫਰੈਂਚ ਓਪਨ ਅਤੇ 2016 ‘ਚ ਅਮਰੀਕਨ ਓਪਨ ਦਾ ਖਿਤਾਬ ਜਿੱਤਿਆ ਸੀ ਮੱਰੇ ਨੇ 2012 ‘ਚ ਅਮਰੀਕਨ ਓਪਨ ਅਤੇ 2012 ਤੇ 2016 ‘ਚ ਵਿੰਬਲਡਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਦੋਵੇਂ ਖਿਡਾਰੀਆਂ ਦੀ ਉਮਰ 35 ਸਾਲ ਤੋਂ ਵੱਧ ਹੈ। ਵਾਵਰਿੰਕਾ 38 ਸਾਲ ਜਦਕਿ ਮੱਰੇ ਨੇ…