Author: editor
ਆਮ ਆਦਮੀ ਪਾਰਟੀ ਦਾ ਇਕ ਹੋਰ ਵਿਧਾਇਕ ਵਿਵਾਦਾਂ ‘ਚ ਘਿਰ ਗਿਆ ਹੈ ਕਿਉਂਕਿ ਉਸ ਦਾ ਪਿਤਾ ਇਕ ਕਾਰੋਬਾਰੀ ਪ੍ਰਾਪਰਟੀ ਡੀਲਰ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਪੁਲੀਸ ਨੇ ਐੱਫ.ਆਈ.ਆਰ. ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਵੇਰਵਿਆਂ ਮੁਤਾਬਕ ਜਲਾਲਾਬਾਦ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਰਿੰਦਰ ਕੰਬੋਜ ਨੂੰ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਐੱਸ.ਐੱਸ.ਪੀ. ਅਵਨੀਤ ਕੌਰ ਸਿੱਧੂ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਸੁਨੀਲ ਕੁਮਾਰ ਨਾਂ ਦੇ ਵਿਅਕਤੀ ਵੱਲੋਂ ਉਨ੍ਹਾਂ ਸੁਰਿੰਦਰ ਕੰਬੋਜ ਖ਼ਿਲਾਫ਼ ਮਾਮਲਾ ਕਰਵਾਇਆ ਗਿਆ…
ਜੰਮੂ-ਕਸ਼ਮੀਰ ਦੇ ਪੁਣਛ ‘ਚ ਅੱਤਵਾਦੀ ਹਮਲੇ ‘ਚ ਦੇਸ਼ ਦੇ 5 ਜਵਾਨ ਸ਼ਹੀਦ ਹੋ ਗਏ ਹਨ ਅਤੇ ਇਨ੍ਹਾਂ ‘ਚੋਂ ਚਾਰ ਪੰਜਾਬ ਨਾਲ ਸਬੰਧਤ ਹਨ। ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਇਨ੍ਹਾਂ ਚਾਰਾਂ ਨੌਜਵਾਨਾਂ ਦੇ ਪੰਜਾਬ ਵਿਚਲੇ ਪਿੰਡਾਂ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰ ਸਦਮੇ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦੀ ਪੱਤੀ ਜੰਗੀਰ ਦਾ ਫੌਜੀ ਕੁਲਵੰਤ ਸਿੰਘ ਵੀ ਸ਼ਹੀਦ ਹੋਣ ਵਾਲਿਆਂ ‘ਚ ਸ਼ਾਮਲ ਹੈ। ਪੂਰੇ ਪਿੰਡ ‘ਚ ਮਾਤਮ ਛਾ ਗਿਆ ਹੈ। ਸ਼ਹੀਦ ਦੀ ਦੇਹ ਸ਼ਾਮ ਤੱਕ ਪੁੱਜਣ ਦੀ ਸੰਭਾਵਨਾ ਹੈ। ਉਹ ਕਰੀਬ 13 ਸਾਲ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ। ਉਸ ਦਾ ਕੁਝ ਸਾਲ ਪਹਿਲਾਂ ਵਿਆਹ ਹੋਇਆ ਅਤੇ…
ਦੁਨੀਆਂ ਦੇ ਵੱਧ ਰੁਝੇਵੇਂ ਵਾਲੇ ਏਅਰਪੋਰਟਾਂ ‘ਚ ਸ਼ੁਮਾਰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਦੋ ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਦੀ ਕੀਮਤ ਦਾ ਸੋਨਾ ਅਤੇ ਹੋਰ ਵਸਤੂਆਂ ਨਾਲ ਭਰਿਆ ਇਕ ਕਾਰਗੋ ਕੰਟੇਨਰ ਚੋਰੀ ਹੋ ਗਿਆ। ਜਿਵੇਂ ਹੀ ਇਹ ਖ਼ਬਰ ਬਾਹਰ ਆਈ ਤਾਂ ਇਕ ਵਾਰ ਹੜਕੰਮ ਮੱਚ ਗਿਆ। ਲੋਕ ਵੀ ਇਹ ਖ਼ਬਰ ਸੁਣ ਕੇ ਹੈਰਾਨ ਹਨ। ਅਧਿਕਾਰੀਆਂ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਪੁਲੀਸ ਵੀ ਮਾਮਲੇ ਦੀ ਜਾਂਚ ਕਰਕੇ ਚੋਰੀ ਹੋਏ ਕੰਟੇਨਰ ਤੇ ਚੋਰਾਂ ਬਾਰੇ ਪਤਾ ਲਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ। ਪੀਲ ਰੀਜਨਲ ਪੁਲਸ ਇੰਸਪੈਕਟਰ ਸਟੀਫਨ ਡੂਵੈਸਟੇਨ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਇਕ ਜਹਾਜ਼ ਤੋਂ ਉਤਾਰੇ ਜਾਣ…
ਅਮਰੀਕਾ ਦੇ ਕਈ ਸਕੂਲਾਂ ‘ਚ ਸਿੱਖਇਜ਼ਮ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਯੂਟਾ ਅਤੇ ਮਿਸੀਸਿਪੀ ਤੋਂ ਬਾਅਦ ਵਰਜੀਨੀਆ ਅਮਰੀਕਾ ਦਾ 17ਵਾਂ ਸੂਬਾ ਬਣ ਗਿਆ ਹੈ ਜਿਥੇ ਸਕੂਲੀ ਪਾਠਕ੍ਰਮ ‘ਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਗਿਆ ਹੈ। ਵਰਜੀਨੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਸਿੱਖਣ ਦੇ ਨਵੇਂ ਇਤਿਹਾਸ ਅਤੇ ਸਮਾਜਿਕ ਵਿਗਿਆਨ ਮਿਆਰਾਂ ਦੇ ਹੱਕ ‘ਚ ਵੋਟ ਦਿੱਤੀ, ਜਿਸ ‘ਚ ਪਹਿਲੀ ਵਾਰ ਸਿੱਖ ਧਰਮ ਸ਼ਾਮਲ ਹੈ। ਨਵੇਂ ਮਾਪਦੰਡ ਵਰਜੀਨੀਆ ਦੇ 10 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰਨਗੇ। ਸਿੱਖ ਕੁਲੀਸ਼ਨ ਦੇ ਸੀਨੀਅਰ ਐਜੂਕੇਸ਼ਨ ਮੈਨੇਜਰ ਹਰਮਨ ਸਿੰਘ ਨੇ ਕਿਹਾ, ‘ਸਥਾਨਕ ਸੰਗਤ ਦੇ ਨਾਲ ਦੋ ਸਾਲਾਂ ਤੋਂ ਵੱਧ…
ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਪਹਿਲਾਂ ਹੀ ਸੰਗਰੂਰ ਜ਼ਿਮਨੀ ਚੋਣ ਹਾਰ ਚੁੱਕੀ ਪੰਜਾਬ ਦੀ ਸੱਤਾ ‘ਤੇ ਕਾਬਜ਼ ‘ਆਪ’ ਹਰ ਹਾਲਤ ਜਲੰਧਰ ਚੋਣ ਜਿੱਤਣਾ ਚਾਹੁੰਦੀ ਹੈ। ਇਸੇ ਮਕਸਦ ਨਾਲ ਵੋਟਾਂ ਮੰਗਣ ਲਈ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ‘ਚ ਪੁੱਜੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਵੋਟਾਂ ਮੰਗੀਆਂ। ਕੇਜਰੀਵਾਲ ਨੇ ਜਲੰਧਰ ‘ਚ ਏਮਜ਼ ਹਸਪਤਾਲ ਖੋਲ੍ਹਣ ਸਮੇਤ ਕਈ ਹੋਰ ਵਾਅਦੇ ਕਰਕੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ। ਭਗਵੰਤ ਮਾਨ ਨੇ ਵੀ ਵਾਲੰਟੀਅਰਾਂ ਨੂੰ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਦਿਨ ਰਾਤ ਇਕ…
ਗੈਸ ਸਟੇਸ਼ਨ ‘ਤੇ ਗੋਲੀ ਚੱਲਣ ਦੀਆਂ ਕੈਨੇਡਾ ਅਤੇ ਅਮਰੀਕਾ ‘ਚ ਘਟਨਾਵਾਂ ਆਮ ਗੱਲ ਹੋ ਗਈ ਹੈ ਅਤੇ ਅਕਸਰ ਇਹ ਵਾਰਦਾਤ ਲੁੱਟ ਦੀ ਨੀਅਤ ਨਾਲ ਕੀਤੀ ਜਾਂਦੀ ਹੈ। ਹੁਣ ਅਮਰੀਕਾ ‘ਚ ਇਕ ਫਿਊਲ ਸਟੇਸ਼ਨ ‘ਤੇ ਹੋਈ ਗੋਲੀਬਾਰੀ ‘ਚ ਇੰਡੀਆ ਦੇ ਆਂਧਰਾ ਪ੍ਰਦੇਸ਼ ਦੇ 24 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ, ਜੋ ਕਿ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਪੜ੍ਹਾਈ ਦੇ ਨਾਲ ਉਹ ਫਿਊਲ ਸਟੇਸ਼ਨ ‘ਤੇ ਪਾਰਟ-ਟਾਈਮ ਨੌਕਰੀ ਵੀ ਕਰਦਾ ਸੀ। ਅਮਰੀਕਾ ਦੇ ਓਹੀਓ ਸੂਬੇ ਦੀ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਯੇਸ਼ ਵੀਰਾ ਵਜੋਂ ਹੋਈ ਹੈ ਅਤੇ ਇਹ ਘਟਨਾ ਵੀਰਵਾਰ ਨੂੰ ਸੂਬੇ ਦੇ ਕੋਲੰਬਸ ਸਰਕਲ ‘ਚ…
ਇਕ ਭਾਰਤੀ ਨਾਗਰਿਕ ਨੂੰ ਲੰਡਨ ‘ਚ ਸਕਾਟਲੈਂਡ ਯਾਰਡ ਪੁਲੀਸ ਨੇ ਅਮਰੀਕਨ ਹਵਾਲਗੀ ਵਾਰੰਟ ‘ਤੇ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਅੱਤਵਾਦੀ ਜਥੇਬੰਦੀ ਨੂੰ ਫੰਡ ਦੇਣ ਦਾ ਸ਼ੱਕ ਹੈ। ਇਹ 66 ਸਾਲਾ ਭਾਰਤੀ ਨਾਗਰਿਕ ਸੁੰਦਰ ਨਾਗਾਰਾਜਨ ਆਪਣਾ ਪਤਾ ਬ੍ਰਿਟੇਨ ਅਤੇ ਬੈਲਜੀਅਮ ਦਾ ਦੱਸਦਾ ਹੈ। ਪੁਲੀਸ ਨੇ ਉਸ ਨੂੰ ਲੰਡਨ ‘ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੂੰ ਫੰਡ ਦੇਣ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਹੈ। ਇਹ ਕਦਮ ਅੱਤਵਾਦ ਦੇ ਵਿੱਤ ਪੋਸ਼ਣ ਖ਼ਿਲਾਫ਼ ਬ੍ਰਿਟੇਨ-ਅਮਰੀਕਾ ਦੀ ਤਾਲਮੇਲ ਕਾਰਵਾਈ ਦੇ ਹਿੱਸੇ ਵਜੋਂ ਚੁੱਕਿਆ ਗਿਆ। ਸੁੰਦਰ ਨਾਗਾਰਾਜਨ ਉਰਫ ਨਾਗਾਰਾਜਨ ਸੁੰਦਰ ਪੂੰਗੁਲਮ ਕੇ. ਨਾਗਾ ਨੂੰ ਪੁਲੀਸ ਦੀ ਰਾਸ਼ਟਰੀ ਹਵਾਲਗੀ ਯੂਨਿਟ ਨੇ ਪੱਛਮੀ ਲੰਡਨ ਦੇ ਹੇਜ਼ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ…
ਆਈ.ਪੀ.ਐੱਲ. 2023 ‘ਚ ਦਿੱਲੀ ਕੈਪੀਟਲਸ ਨੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਦਿੱਲੀ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਇਹ ਜਿੱਤ ਹਾਸਲ ਕੀਤੀ। ਇਸ ਮੈਚ ‘ਚ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 128 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਦਿੱਲੀ ਨੇ 19.2 ਓਵਰਾਂ ‘ਚ ਇਹ ਟੀਚਾ ਹਾਸਲ ਕਰ ਲਿਆ। ਇਸ ਦੇ ਨਾਲ ਹੀ ਦਿੱਲੀ ਨੇ ਆਈ.ਪੀ.ਐੱਲ. 2023 ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਦਿੱਲੀ ਆਪਣੇ ਪੰਜ ਮੈਚਾਂ ਵਿੱਚੋਂ ਪੰਜ ਹਾਰ ਚੁੱਕੀ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੇ ਕਪਤਾਨ ਡੇਵਿਡ ਵਾਰਨਰ ਨੇ 41 ਗੇਂਦਾਂ ‘ਤੇ 57 ਦੌੜਾਂ ਦੀ ਸ਼ਾਨਦਾਰ…
ਤੁਰਕੀ ਦੇ ਅੰਤਾਲਿਆ ‘ਚ ਚੱਲ ਰਹੇ ਵਰਲਡ ਕੱਪ ਗੇੜ-1 ‘ਚ ਤਿੰਨ ਜਿੱਤਾਂ ਦਰਜ ਕਰਦਿਆਂ ਨੌਂ ਸਾਲਾਂ ‘ਚ ਪਹਿਲੀ ਵਾਰ ਇੰਡੀਆ ਦੀ ਪੁਰਸ਼ ਰਿਕਰਵ ਟੀਮ ਫਾਈਨਲ ‘ਚ ਪੁੱਜੀ ਹੈ। ਅਤਨੂ ਦਾਸ, ਬੀ. ਧੀਰਜ ਅਤੇ ਤਰੁਨਦੀਪ ਰਾਏ ਦੀ ਤਿੱਕੜੀ ਸੋਨ ਤਗ਼ਮੇ ਲਈ ਐਤਵਾਰ ਨੂੰ ਚੀਨ ਦੀ ਟੀਮ ਨਾਲ ਭਿੜੇਗੀ। ਇੰਡੀਆ ਜੇਕਰ ਖ਼ਿਤਾਬ ਜਿੱਤਦਾ ਹੈ ਤਾਂ 13 ਸਾਲਾਂ ਬਾਅਦ ਇਹ ਉਸ ਦਾ ਪਹਿਲਾ ਸੋਨ ਤਗ਼ਮਾ ਹੋਵੇਗਾ। ਚੌਥਾ ਦਰਜਾ ਪ੍ਰਾਪਤ ਦੀ ਟੀਮ ਵਜੋਂ ਕੁਆਲੀਫਾਈ ਕਰਨ ਮਗਰੋਂ ਇੰਡੀਆ ਦੀ ਪੁਰਸ਼ ਟੀਮ ਨੂੰ ਪਹਿਲੇ ਦੌਰ ‘ਚ ਬਾਈ ਮਿਲੀ। ਇਸ ਮਗਰੋਂ ਇੰਡੀਆ ਨੇ 13ਵੇਂ ਨੰਬਰ ਦੀ ਜਾਪਾਨ ਦੀ ਟੀਮ ਨੂੰ ਸ਼ੂਟ-ਆਫ ‘ਚ 29-28 ਅੰਕਾਂ ਦੇ ਫਰਕ ਨਾਲ…
ਚੀਨ ਦੇ ਸੁਜੋਓ ‘ਚ 14 ਤੋਂ 21 ਮਈ ਵਿਚਾਲੇ ਹੋਣ ਵਾਲੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ ‘ਚ ਭਾਰਤੀ ਟੀਮ ਦੀ ਅਗਵਾਈ ਐੱਚ.ਐੱਸ. ਪ੍ਰਣਯ ਅਤੇ ਪੀ.ਵੀ. ਸਿੰਧੂ ਕਰਨਗੇ। ਪ੍ਰਣਯ ਵਿਸ਼ਵ ਦਾ ਨੌਵੇਂ ਨੰਬਰ ਦਾ ਖਿਡਾਰੀ ਹੈ ਜਦਕਿ ਸਿੰਧੂ ਓਲੰਪਿਕ ‘ਚ ਦੋ ਵਾਰ ਦੀ ਤਗ਼ਮਾ ਜੇਤੂ। ਭਾਰਤੀ ਬੈਡਮਿੰਟਨ ਸੰਘ ਦੀ ਸੀਨੀਅਰ ਰਾਸ਼ਟਰੀ ਚੋਣ ਕਮੇਟੀ ਦੀ ਮੀਟਿੰਗ ‘ਚ ਟੀਮ ਦੀ ਚੋਣ ਕੀਤੀ ਗਈ ਹੈ। ਟੀਮ ਦਾ ਟੀਚਾ ਇਸ ਮਿਕਸਡ ਟੀਮ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਤਗ਼ਮਾ ਹਾਸਲ ਕਰਨਾ ਹੋਵੇਗਾ। ਭਾਰਤੀ ਪੁਰਸ਼ ਟੀਮ ਨੇ ਪਿਛਲੇ ਸਾਲ ਵੱਕਾਰੀ ਥਾਮਸ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ ਜਿਸ ਨਾਲ ਭਾਰਤੀ ਟੀਮ ਦੀ ਸੁਦੀਰਮਨ ਕੱਪ ‘ਚ ਤਗ਼ਮਾ ਜਿੱਤਣ ਦੀ ਸੰਭਾਵਨਾ…