Author: editor
ਰਾਨਿਲ ਵਿਕਰਮਸਿੰਘੇ ਨੂੰ ਸੰਸਦ ਨੇ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ’ਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਸਵੇਰੇ ਦਸ ਵਜੇ ਵੋਟਿੰਗ ਸ਼ੁਰੂ ਹੋਈ। ਰਾਸ਼ਟਰਪਤੀ ਅਹੁਦੇ ਲਈ ਮੁਕਾਬਲਾ ਤਿੰਨ ਉਮੀਦਵਾਰਾਂ ਵਿਚਕਾਰ ਸੀ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗੁਪਤ ਮਤਦਾਨ ਰਾਹੀਂ ਰਾਸ਼ਟਰਪਤੀ ਦੀ ਚੋਣ ਕੀਤੀ ਗਈ। ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ, ਡਲਾਸ ਅਲਹਾਪੇਰੂਮਾ ਅਤੇ ਖੱਬੇ ਪੱਖੀ ਜਨਤਾ ਵਿਮੁਕਤੀ ਪੇਰਾਮੁਨਾ ਦੇ ਨੇਤਾ ਅਨੁਰਾ ਕੁਮਾਰਾ ਦਿਸਾਨਾਯਕੇ ਵਿਚਾਲੇ ਮੁਕਾਬਲਾ ਸੀ। 225 ਮੈਂਬਰੀ ਸੰਸਦ ’ਚ ਛੇ ਵਾਰ ਦੇ ਪ੍ਰਧਾਨ ਮੰਤਰੀ ਰਹੇ 73 ਸਾਲਾ ਰਾਨਿਲ ਨੂੰ 134 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਅਲਾਹਾਪੇਰੂਮਾ ਨੂੰ 82 ਵੋਟਾਂ ਮਿਲੀਆਂ। ਖੱਬੇ ਪੱਖੀ ਦਿਸਨਾਯਕੇ…
ਇੰਡੀਆ ’ਚ ਲੋਕ ਤੇਜ਼ੀ ਨਾਲ ਤੇ ਵੱਡੀ ਗਿਣਤੀ ’ਚ ਦੇਸ਼ ਦੀ ਨਾਗਰਿਕਤਾ ਛੱਡ ਰਹੇ ਹਨ। ਸਭ ਤੋਂ ਵੱਧ ਭਾਰਤੀ ਲੋਕ ਅਮਰੀਕਾ ਤੇ ਕੈਨੇਡਾ ’ਚ ਜਾ ਕੇ ਨਾਗਰਿਕਤਾ ਹਾਸਲ ਕਰ ਰਹੇ ਹਨ। ਸਰਕਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਪਿਛਲੇ ਤਿੰਨ ਸਾਲਾਂ ‘ਚ 3,92,643 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ ਅਤੇ ਸਭ ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਨੇ ਨਾਗਰਿਕਤਾ ਦਿੱਤੀ ਹੈ। ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਲੋਕ ਸਭਾ ’ਚ ਹਾਜੀ ਫਜਲੁਰ ਰਹਿਮਾਨ ਦੇ ਸਵਾਲ ਦੇ ਲਿਖਤੀ ਜਵਾਬ ਦੇ ਨਾਲ ਜਾਰੀ ਕੀਤੇ ਗਏ ਅੰਕਡ਼ਿਆਂ ਤੋਂ ਮਿਲੀ ਹੈ। ਮੈਂਬਰ ਨੇ ਸਾਲ 2019 ਤੋਂ ਚਾਲੂ ਸਾਲ ਦੌਰਾਨ ਨਾਗਰਿਕਤਾ ਛੱਡਣ ਵਾਲੇ…
ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਧਡ਼ੇ ਨਾਲ ਸਬੰਧਤ ਪੰਜਾਬ ਦੇ ਲੋਡ਼ੀਂਦੇ ਦੋ ਸ਼ਾਰਪ ਸ਼ੂਟਰਾਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਦੀ ਕਸਬਾ ਸਮਾਲਸਰ ’ਚ ਇਕ ਸ਼ੱਕੀ ਤਸਵੀਰ ਸਾਹਮਣੇ ਆਈ ਹੈ। ਦੋਵਾਂ ਦੀ ਤਸਵੀਰ ਸਾਹਮਣੇ ਆਉਣ ਮਗਰੋਂ ਪੁਲੀਸ ਨੇ ਕਸਬੇ ਤੋਂ ਇਲਾਵਾ ਮੋਗਾ, ਲੁਧਿਆਣਾ, ਤਰਨਤਾਰਨ, ਅੰਮ੍ਰਿਤਸਰ ਸਮੇਤ ਦੋ ਹੋਰ ਜ਼ਿਲ੍ਹਿਆਂ ’ਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਦੇ ਹੱਥ ਲੱਗੀ ਸੀ.ਸੀ.ਟੀ.ਵੀ. ਕੈਮਰੇ ਦੀ ਇਹ ਤਸਵੀਰ 21 ਜੂਨ ਦੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਪੰਜਾਬ ਦੇ ਇਹ ਦੋਵੇਂ ਸ਼ੂਟਰ ਉਪਰੋਕਤ ਜ਼ਿਲ੍ਹਿਆਂ ’ਚ ਹੀ ਲੁਕੇ ਹੋਏ ਹਨ। ਇਸ…
ਪਟਿਆਲਾ ਦੇ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ’ਤੇ ਖਾਲਿਸਤਾਨ ਪੱਖੀ ਪੋਸਟਰ ਲਾਉਣ ਦੇ ਦੋਸ਼ ਹੇਠ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ‘ਸਿੱਖਸ ਫਾਰ ਜਸਟਿਸ’ ਨਾਲ ਸਬੰਧਤ ਹਨ। ਉਨ੍ਹਾਂ ਨੂੰ ਪੋਸਟਰ ਲਾਉਣ ਵਿਦੇਸ਼ ਤੋਂ ਪੈਸੇ ਮਿਲੇ ਸਨ। ਆਈ.ਜੀ. ਮੁਖਵਿੰਦਰ ਸਿੰਘ ਛੀਨਾ ਅਤੇ ਐੱਸ.ਐੱਸ.ਪੀ. ਦੀਪਕ ਪਾਰਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਪ੍ਰਿੰਸ ਅਤੇ ਪ੍ਰੇਮ ਸਿੰਘ ਪ੍ਰੇਮ ਉਰਫ ਏਕਮ ਵਾਸੀਆਨ ਪਿੰਡ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਖਾਲਿਸਤਾਨ ਰਾਇਸ਼ੁਮਾਰੀ ਨਾਲ ਸਬੰਧਤ 13 ਪੋਸਟਰ, ਪੋਸਟਰ ਲਾਉਣ ਮੌਕੇ ਵਰਤੇ ਗਏ ਦੋ ਮੋਬਾਈਲ ਫੋਨ ਅਤੇ ਸਾਈਕਲ ਵੀ ਬਰਾਮਦ ਕੀਤੇ ਹਨ। ਪੁਲੀਸ…
ਵੈਨੇਜ਼ੁਏਲਾ ਦੀ ਚੋਟੀ ਦੀ ਐਥਲੀਟ ਯੂਲੀਮਾਰ ਰੋਜਸ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ ਤੀਹਰੀ ਛਾਲ ਦਾ ਤੀਜਾ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਜਿੱਤ ਲਿਆ ਹੈ। ਰੋਜਸ ਨੇ ਹੇਵਰਡ ਫੀਲਡ ’ਚ ਹੋਏ ਫਾਈਨਲ ’ਚ 15.47 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ, ਜੋ ਚੈਂਪੀਅਨਸ਼ਿਪ ਰਿਕਾਰਡ ਤੋਂ ਸਿਰਫ਼ ਤਿੰਨ ਸੈਂਟੀਮੀਟਰ ਘੱਟ ਹੈ। ਓਲੰਪਿਕ ਚਾਂਦੀ ਤਗਮਾ ਜੇਤੂ ਜਮਾਇਕਾ ਦੀ ਸ਼ਨੀਕਾ ਰਿਕੇਟਸ ਨੇ 14.89 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਗਮਾ ਜਿੱਤਿਆ। ਅਮਰੀਕਾ ਦੀ ਟੋਰੀ ਫ੍ਰੈਂਕਲਿਨ ਨੇ ਸੀਜ਼ਨ ਦੇ ਸਰਵੋਤਮ 14.72 ਮੀਟਰ ਦੀ ਬਦੌਲਤ ਵਿਸ਼ਵ ਚੈਂਪੀਅਨਸ਼ਿਪ ਵਿਚ ਅਤੇ ਘਰੇਲੂ ਧਰਤੀ ’ਤੇ ਇਸ ਮੁਕਾਬਲੇ ’ਚ ਆਪਣੇ ਦੇਸ਼ ਨੂੰ ਪਹਿਲਾ ਤਗਮਾ ਦਿਵਾਇਆ। ਰੋਜਸ ਨੇ ਕਿਹਾ, ‘ਮੈਨੂੰ ਅਜੇ ਵੀ ਯਕੀਨ…
ਇੰਡੀਆ ਦੀ ਤੇਜ਼ੀ ਨਾਲ ਉਭਰਦੀ ਵੇਟਲਿਫਟਰ ਹਰਸ਼ਦਾ ਗਰੁਡ਼ ਨੇ ਤਾਸ਼ਕੰਦ ’ਚ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਮਹਿਲਾਵਾਂ ਦਾ 45 ਕਿਲੋਗ੍ਰਾਮ ਵਰਗ ਦਾ ਸੋਨ ਤਗ਼ਮਾ ਜਿੱਤਿਆ। ਇਸ 18 ਸਾਲਾ ਵੇਟਲਿਫਟਰ ਨੇ ਕੁਲ 157 ਕਿਲੋਗ੍ਰਾਮ (69 ਕਿਲੋਗ੍ਰਾਮ ਤੇ 88 ਕਿਲੋਗ੍ਰਾਮ) ਵਜ਼ਨ ਚੁੱਕ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਉਸ ਨੇ ਮਈ ’ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਖ਼ਿਤਾਬ ਜਿੱਤਣ ਦੇ ਦੌਰਾਨ ਚੁੱਕੇ 153 ਕਿਲੋਗ੍ਰਾਮ (70 ਕਿਲੋਗ੍ਰਾਮ ਤੇ 83 ਕਿਲੋਗ੍ਰਾਮ) ਵਜ਼ਨ ਤੋਂ ਚਾਰ ਕਿਲੋ ਵਜ਼ਨ ਵੱਧ ਚੁੱਕਿਆ। ਇੰਡੀਆ ਦੀ ਸੌਮਯਾ ਦਲਵੀ ਨੇ 45 ਕਿਲੋਗ੍ਰਾਮ ਯੁਵਾ ਵਰਗ ’ਚ ਕਾਂਸੀ ਤਗ਼ਮਾ ਜਿੱਤਿਆ। ਯੁਵਾ ਵਿਸ਼ਵ ਚੈਂਪੀਅਨਸ਼ਿਪ ਦੀ ਇਸ ਕਾਂਸੀ ਤਗ਼ਮਾ ਜੇਤੂ ਨੇ 145 ਕਿਲੋਗ੍ਰਾਮ (63 ਕਿਲੋਗ੍ਰਾਮ ਤੇ 82…
ਯੂਰੋਪ ਦੇ ਬਹੁਤੇ ਮੁਲਕਾਂ ਵਾਂਗ ਬ੍ਰਿਟੇਨ ’ਚ ਵੀ ਲੋਕ ਇਸ ਵੇਲੇ ਝੁਲਸਾਉਣ ਵਾਲੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਰਾਜਧਾਨੀ ਲੰਡਨ ਦੇ ਕੁਝ ਹਿੱਸਿਆਂ ’ਚ ਰਾਤ 26 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਗਰਮ ਰਹਿੰਦੀ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਰਾਜਧਾਨੀ ਲੰਡਨ ਸਮੇਤ ਮੱਧ, ਉੱਤਰੀ ਅਤੇ ਦੱਖਣ-ਪੂਰਬੀ ਇੰਗਲੈਂਡ ਦੇ ਖੇਤਰਾਂ ’ਚ ਤੇਜ਼ ਗਰਮੀ ਕਾਰਨ ਰੈੱਡ ਅਲਰਟ ਜਾਰੀ ਕੀਤਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਤੇਜ਼ ਗਰਮੀ ਤੋਂ ਰਾਹਤ ਲੈਣ ਲਈ ਨਦੀਆਂ ਅਤੇ ਝੀਲਾਂ ’ਚ ਨਹਾਉਂਦੇ ਸਮੇਂ ਘੱਟੋ-ਘੱਟ ਪੰਜ ਲੋਕ ਡੁੱਬ ਗਏ। ਮੌਸਮ ਵਿਗਿਆਨੀ ਰੇਚਲ ਆਇਰਸ ਨੇ ਕਿਹਾ ਕਿ ਯੂ.ਕੇ. ’ਚ ਅਗਲੇ ਕੁਝ ਦਿਨ ਤੇਜ਼ ਗਰਮੀ ਪੈ ਸਕਦੀ ਹੈ। ਇੰਗਲੈਂਡ…
ਭਾਰਤੀ ਜਨਤਾ ਪਾਰਟੀ ’ਚੋਂ ਮੁਅੱਤਲ ਕੀਤੀ ਗਈ ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ’ਚੋਂ ਰਾਹਤ ਮਿਲੀ ਹੈ ਅਤੇ ਸਰਵਉੱਚ ਅਦਾਲਤ ਨੇ 10 ਅਗਸਤ ਤੱਕ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਈ ਹੈ। ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਨਾਲ ਸੰਬੰਧਿਤ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਉਸਨੂੰ ਅੰਤਰਿਮ ਰਾਹਤ ਦਿੰਦੇ ਹੋਏ ਗ੍ਰਿਫ਼ਤਾਰੀ ’ਤੇ 10 ਅਗਸਤ ਤਕ ਰੋਕ ਲੱਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਈ ਸੂਬਿਆਂ ’ਚ ਉਨ੍ਹਾਂ ਖ਼ਿਲਾਫ਼ ਦਰਜ ਐੱਫ.ਆਈ.ਆਰਜ਼/ਸ਼ਿਕਾਇਤਾਂ ਦੇ ਸਬੰਧ ’ਚ ਦੰਡਕਾਰੀ ਕਾਰਵਾਈ…
ਪੰਜਾਬ ਤੇ ਹਰਿਆਣਾ ਸਮੇਤ ਕਈ ਰਾਜਾਂ ’ਚ ਮਾਈਨਿੰਗ ਤੇ ਭੂ-ਮਾਫੀਆ ਦਾ ਬਹੁਕਰੋਡ਼ੀ ਨਾਜਾਇਜ਼ ਧੰਦਾ ਚੱਲਦਾ ਹੈ ਅਤੇ ਇਸ ’ਚ ਸਰਕਾਰਾਂ ’ਚ ਸ਼ਾਮਲ ਲੀਡਰ, ਪੁਲੀਸ ਅਧਿਕਾਰੀ ਤੇ ਹੋਰ ਅਫ਼ਸਰ ਵੀ ਸ਼ਾਮਲ ਹੁੰਦੇ ਹਨ। ਇਨ੍ਹਾਂ ਦੇ ਸਿਰ ’ਤੇ ਹੀ ਮਾਫੀਆ ਦੇ ਹੌਂਸਲੇ ਬੁਲੰਦ ਹਨ। ਤਾਜ਼ਾ ਘਟਨਾ ਹਰਿਆਣਾ ਦੀ ਹੈ ਜਿੱਥੇ ਗੁਰੂਗ੍ਰਾਮ ਦੇ ਨੂਹ ’ਚ ਭੂ-ਮਾਫੀਆ ਨੇ ਬੈਖ਼ੌਫ ਹੋ ਕੇ ਡੀ.ਐੱਸ.ਪੀ. ’ਤੇ ਗੱਡੀ ਚਡ਼੍ਹਾ ਦਿੱਤੀ ਜਿਸ ਨਾਲ ਪੁਲੀਸ ਅਧਿਕਾਰੀ ਸੁਰਿੰਦਰ ਬਿਸ਼ਨੋਈ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ. ਸੁਰਿੰਦਰ ਕੁਮਾਰ ਤਾਵਡ਼ੂ ’ਚ ਤਾਇਨਾਤ ਸਨ। ਉਹ ਤਾਵਡ਼ੂ ਦੀ ਪਹਾਡ਼ੀ ’ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ’ਤੇ ਛਾਪਾ ਮਾਰਨ ਗਏ…
ਮਜੀਠਾ ਦੇ ਪਿੰਡ ਗਾਲੋਵਾਲੀ ਕੁੱਲੀਆਂ ’ਚ ਮਾਮੂਲੀ ਤਕਰਾਰ ਕਾਰਨ ਮੌਜੂਦਾ ਸਰਪੰਚ ਤੇ ਉਸਦੇ ਸਾਥੀਆਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਗਲ਼ਾ ਵੱਢ ਦਿੱਤਾ। ਪਿੰਡ ’ਚ ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਪਵਨਜੀਤ ਸਿੰਘ ’ਤੇ ਅਜੈ, ਸੂਰਜ, ਸੰਜੇ ਅਤੇ ਸਰਪੰਚ ਦੀਪਕ ਵਿਚਕਾਰ ਵਿਚਕਾਰ ਤਕਰਾਰ ਹੋ ਗਿਆ ਅਤੇ ਅਜੇ ’ਤੇ ਉਸ ਦੇ ਸਾਥੀਆਂ ਨੇ ਪਵਨਜੀਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪਵਨਜੀਤ ਦੇ ਭਰਾ ਕਰਨਜੀਤ ਸਿੰਘ ਥਾਣਾ ਮਜੀਠਾ ਵਿਖੇ ਬਿਆਨ ਦਰਜ ਕਰਾਉਂਦਿਆਂ ਦੱਸਿਆ ਕਿ ਪਿੰਡ ’ਚ ਹੀ ਕਰਨ ਦੀ ਲਡ਼ਕੀ ਦੇ ਜਨਮ ਦਿਨ ਦੀ ਪਾਰਟੀ ਸੀ, ਜਿਸ ’ਚ ਉਸ ਦਾ ਵੱਡਾ ਭਰਾ ਅੰਮ੍ਰਿਤਪਾਲ ਸਿੰਘ ਵੀ ਗਿਆ…