Author: editor
ਇੰਡੀਆ ਸਮੇਤ ਦੁਨੀਆਂ ਦੇ ਕਈ ਦੇਸ਼ਾਂ ’ਚ ਕੋਵਿਡ-19 ਦੇ ਕੇਸ ਇਕ ਵਾਰ ਫਿਰ ਵਧਣ ਲੱਗੇ ਹਨ। ਇਸ ਦੇ ਮੱਦੇਨਜ਼ਰ ਨੇ ਕੈਨੇਡਾ ਨੇ 19 ਜੁਲਾਈ ਤੋਂ ਆਪਣੇ ਚਾਰ ਪ੍ਰਮੁੱਖ ਏਅਰਪੋਰਟਾਂ- ਟੋਰਾਂਟੋ, ਵੈਨਕੂਵਰ, ਕੈਲਗਰੀ ਅਤੇ ਮਾਂਟਰੀਅਲ ’ਤੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਅੰਤਰਰਾਸ਼ਟਰੀ ਆਮਦ ਲਈ ਰੈਂਡਮ ਕੋਵਿਡ ਟੈਸਟਿੰਗ ਮੁਡ਼ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਕੈਨੇਡਾ ਨੇ 11 ਜੂਨ 2022 ਨੂੰ ਹਵਾਈ ਮਾਰਗ ਰਾਹੀਂ ਕੈਨੇਡਾ ’ਚ ਦਾਖਲ ਹੋਣ ਵਾਲਿਆਂ ਲਈ ਲਾਜ਼ਮੀ ਟੈਸਟਿੰਗ ਬੰਦ ਕਰ ਦਿੱਤੀ ਸੀ ਤਾਂ ਜੋ ਏਅਰਪੋਰਟਾਂ ਤੋਂ ਬਾਹਰ ਹਵਾਈ ਯਾਤਰੀਆਂ ਲਈ ਸੰਕਰਮਣ ਦੀ ਜਾਂਚ ਕੀਤੀ ਜਾ ਸਕੇ। ਇੱਕ ਬਿਆਨ ’ਚ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਕੈਨੇਡਾ ’ਚ…
ਆਮ ਆਦਮੀ ਪਾਰਟੀ ਦੇ ਹੱਕ ’ਚ ਲਹਿਰ ਤੇ 92 ਉਮੀਦਵਾਰਾਂ ਦੇ ਵਿਧਾਇਕ ਬਣਨ ਦੇ ਬਾਵਜੂਦ ਹਲਕਾ ਦਾਖਾ ’ਚ ਮਨਪ੍ਰੀਤ ਸਿੰਘ ਇਯਾਲੀ ਦੁਬਾਰਾ ਵਿਧਾਇਕ ਬਣਨ ’ਚ ਸਫਲ ਰਹੇ। ਇਹ ਉਨ੍ਹਾਂ ਦੀ ਹਲਕੇ ’ਚ ਮਕਬੂਲੀਅਤ, ਪਕਡ਼ ਤੇ ਲੋਕਪ੍ਰਿਅਤਾ ਦਾ ਨਤੀਜਾ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਨਾਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਵੀ ਪਿੱਛੇ ਜਿਹੇ ਸਾਹਮਣੇ ਆਇਆ। ਪਰ ਅੱਜ ਉਹ ਫਿਰ ਸੁਰਖੀਆਂ ’ਚ ਹਨ। ਉਨ੍ਹਾਂ ਨੇ ਰਾਸ਼ਟਰਪਤੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਵੱਲੋਂ ਬਣਾਏ ਉਮੀਦਵਾਰ ਦੇ ਹੱਕ ’ਚ ਵੋਟ ਦੇਣ ਦੇ ਫ਼ੈਸਲੇ ਦੇ ਉਲਟ ਜਾ ਕੇ ਇਸ ਚੋਣ ਦਾ ਬਾਈਕਾਟ ਕੀਤਾ। ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਕਿਹਾ…
ਖਾਲਿਸਤਾਨ ਪੱਖੀ ਆਗੂ ਅਤੇ ਸੰਵਿਧਾਨ ਦੀ ਸਹੁੰ ਚੁੱਕਣ ਖ਼ਿਲਾਫ਼ ਵੱਖਰੀ ਰਾਇ ਰੱਖਣ ਤੇ ਕਿਰਪਾਨ ਲੈ ਕੇ ਪਾਰਲੀਮੈਂਟ ’ਚ ਦਾਖਲ ਹੋਣ ਦੀਆਂ ਗੱਲਾਂ ਕਰਨ ਵਾਲੇ ਸੰਗਰੂਰ ਤੋਂ ਦੁਬਾਰਾ ਮੈਂਬਰ ਪਾਰਲੀਮੈਂਟ ਚੁਣੇ ਗਏ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁੱਕਦੇ ਹੋਏ ਸੰਵਿਧਾਨ ’ਚ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਸਪੀਕਰ ਓਮ ਬਿਰਲਾ ਨਾਲ ਉਨ੍ਹਾਂ ਦੇ ਚੈਂਬਰ ’ਚ ਮੁਲਾਕਾਤ ਕੀਤੀ ਅਤੇ ਸਪੀਕਰ ਦੇ ਦਫ਼ਤਰ ’ਚ ਸਹੁੰ ਚੁੱਕੀ। ਪੰਜਾਬੀ ’ਚ ਸਹੁੰ ਚੁੱਕਦਿਆਂ ਮਾਨ ਨੇ ਕਿਹਾ, ‘ਮੈਂ ਭਾਰਤੀ ਸੰਵਿਧਾਨ ’ਚ ਵਿਸ਼ਵਾਸ ਦੀ ਪੁਸ਼ਟੀ ਕਰਦਾ ਹਾਂ।’ ਮਾਨ ਨੇ ਸੰਗਰੂਰ ਦੀ ਬਿਹਤਰੀ ਲਈ ਕੰਮ ਕਰਨ ਦਾ ਵਾਅਦਾ ਵੀ ਕੀਤਾ। ਸੰਸਦ ਮੈਂਬਰ…
ਪਿਛਲੇ ਦਿਨੀਂ ਸਰੀ ’ਚ ਗੋਲੀ ਮਾਰ ਕੇ ਕਤਲ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦੇ ਮਾਮਲੇ ’ਚ ਕੈਨੇਡੀਅਨ ਪੁਲੀਸ ਨੂੰ ਹਾਲੇ ਤੱਕ ਕੋਈ ਵੱਡਾ ਸੁਰਾਗ਼ ਹੱਥ ਨਹੀਂ ਲੱਗਾ ਹੈ ਅਤੇ ਪੁਲੀਸ ਦੇ ਹੱਥ ਇਕ ਤਰ੍ਹਾਂ ਨਾਲ ਖਾਲੀ ਹਨ। ਭਾਵੇਂ ਪੁਲੀਸ ਦੀ ਪ੍ਰਮੁੱਖ ਹੋਮੀਸਾਈਡ ਯੂਨਿਟ ਨੇ ਚਿੱਟੇ ਰੰਗ ਦੀ ਹੌਂਡਾ ਸੀ.ਆਰ.ਵੀ. ਕਾਰ ਦੀ ਵੀਡੀਓ ਫੁਟੇਜ ਜਾਰੀ ਕੀਤੀ ਹੈ ਜਿਸ ਨੂੰ ਇਸ ਕਤਲ ਕਾਂਡ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਵੀਰਵਾਰ ਨੂੰ ਸਵੇਰੇ 9:30 ਵਜੇ ਜਦੋਂ 75 ਸਾਲਾ ਮਲਿਕ ਆਪਣੇ ‘ਪੈਪੀਲੌਨ ਈਸਟਰਨ ਇੰਪੋਰਟਸ’ ਨਾਂ ਦੇ ਕਾਰੋਬਾਰੀ ਦਫ਼ਤਰ ’ਚ ਜਾਣ ਲਈ ਆਪਣੀ ਟੈਸਲਾ ਕਾਰ ਪਾਰਕ ਕਰ ਰਹੇ ਸਨ, ਉਦੋਂ ਇਸੇ ਚਿੱਟੀ ਕਾਰ ’ਚ ਬੈਠੇ…
ਅਮਰੀਕਾ ਦੇ ਇੰਡੀਆਨਾ ਮਾਲ ’ਚ ਐਤਵਾਰ ਸ਼ਾਮ ਨੂੰ ‘ਫੂਡ ਕੋਰਟ’ ਵਿੱਚ ਇਕ ਵਿਅਕਤੀ ਨੇ ਰਾਈਫਲ ਨਾਲ ਫਾਇਰਿੰਗ ਕੀਤੀ ਜਿਸ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਗ੍ਰੀਨਵੁੱਡ ਪੁਲੀਸ ਵਿਭਾਗ ਦੇ ਮੁਖੀ ਜਿਮ ਇਸਨ ਨੇ ਕਿਹਾ ਕਿ ਇਕ ਵਿਅਕਤੀ ਰਾਈਫਲ ਨਾਲ ਗ੍ਰੀਨਵੁੱਡ ਪਾਰਕ ਮਾਲ ’ਚ ਦਾਖ਼ਲ ਹੋਇਆ ਅਤੇ ਉਸ ਨੇ ਫੂਡ ਕੋਰਟ ’ਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਹਥਿਆਰਬੰਦ ਨਾਗਰਿਕ ਨੇ ਸ਼ੱਕੀ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁੱਲ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ। ਗੋਲੀਬਾਰੀ ਦੀ ਸੂਚਨਾ ਮਿਲਣ…
ਵੰਡ ਵੇਲੇ ਪਾਕਿਸਤਾਨ ਛੱਡ ਕੇ ਇੰਡੀਆ ਆਈ ਰੀਨਾ ਹੁਣ 90 ਸਾਲ ਮਗਰੋਂ ਪਾਕਿਸਤਾਨ ’ਚ ਆਪਣੀ ਜੰਮਣ ਭੋਇੰ ਦੇਖਣ ਪੁੱਜੀ ਹੈ। ਵੰਡ ਸਮੇਂ ਉਹ 15 ਸਾਲਾਂ ਦੀ ਸੀ ਅਤੇ ਉਸ ਨੂੰ ਜਨਮ ਸਥਾਨ ’ਤੇ ਜਾਣ ਦਾ 75 ਸਾਲ ਬਾਅਦ ਮੌਕਾ ਮਿਲਿਆ ਹੈ। ਇਸ ਸਮੇਂ ਪੁਣੇ ਵਿਖੇ ਰਹਿ ਰਹੀ ਰੀਨਾ ਛਿੱਬਰ ਵਰਮਾ ਵਾਗਗਾ ਬਾਰਡਰ ਰਾਹੀਂ ਰਾਵਲਪਿੰਡੀ ਸਥਿਤ ਆਪਣੇ ਜੱਦੀ ਘਰ ਨੂੰ ਦੇਖਣ ਗਈ। ਆਪਣੇ ਜੱਦੀ ਘਰ ਨੂੰ ਦੇਖਣ ਦਾ ਸੁਫ਼ਨਾ ਪਾਕਿਸਤਾਨ ਵੱਲੋਂ ਦਿੱਤੇ ਵੀਜ਼ੇ ਨਾਲ ਸਾਕਾਰ ਹੋ ਗਿਆ ਹੈ। ਆਪਣੇ ਜੱਦੀ ਘਰ ਦਾ ਦੀਦਾਰ ਕਰਨ ਲਈ ਉਹ 75 ਸਾਲਾਂ ਬਾਅਦ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ’ਚ ਦਾਖਲ ਹੋਈ। ਉਹ ਦੇਸ਼ ਦੀ ਵੰਡ ਮੌਕੇ…
ਡਾਲਰ ਦੇ ਮੁਕਾਬਲੇ ਰੋਜ਼ਾਨਾ ਡਿੱਗ ਰਹੇ ਰੁਪਏ ਕਾਰਨ ਵਿਦੇਸ਼ ’ਚ ਪਡ਼੍ਹਾਈ ਦੀ ਖਾਹਿਸ਼ ਰੱਖਣ ਵਾਲੇ ਨੌਜਵਾਨਾਂ ਦੇ ਸੁਫਨੇ ਚਕਨਾਚੂਰ ਹੋ ਰਹੇ ਹਨ। ਉਹ ਘਬਰਾਏ ਹੋਏ ਹਨ ਕਿ ਅਮਰੀਕਨ ਯੂਨੀਵਰਸਿਟੀ ’ਚ ਦਾਖ਼ਲੇ ਦੀ ਇੱਛਾ ਪੂਰੀ ਕਰਨ ਲਈ ਹੁਣ ਉਨ੍ਹਾਂ ਨੂੰ ਜ਼ਿਆਦਾ ਪੈਸੇ ਖ਼ਰਚਣੇ ਪੈਣਗੇ ਜਾਂ ਫਿਰ ਅਜਿਹੇ ਕਿਸੇ ਮੁਲਕ ਜਾਣਾ ਪਵੇਗਾ ਜਿਥੇ ਪਡ਼੍ਹਾਈ ਸਸਤੀ ਹੋਵੇ। ਵਿੱਤੀ ਅਦਾਰਿਆਂ ਮੁਤਾਬਕ ਵਿਦਿਆਰਥੀਆਂ ਦੇ ਖ਼ਦਸ਼ੇ ਜਾਇਜ਼ ਹਨ ਕਿਉਂਕਿ ਉਨ੍ਹਾਂ ਨੂੰ ਸਿੱਖਿਆ ਲਈ ਕਰਜ਼ਾ ਵੱਧ ਲੈਣਾ ਪਵੇਗਾ। ਸਟੱਡੀ ਅਬਰੌਡ ਕੰਸਲਟੈਂਟਸ ਦਾ ਮੰਨਣਾ ਹੈ ਕਿ ਅਮਰੀਕਾ ’ਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਨੂੰ ਫਿਕਰ ਕਰਨ ਦੀ ਲੋਡ਼ ਨਹੀਂ ਹੈ। ਅਮਰੀਕਾ ’ਚ ਕਾਨੂੰਨ ਦੀ ਪਡ਼੍ਹਾਈ ਕਰਨ…
ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਜਿਸ ਥਾਂ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਉਥੇ ਹੁਣ ਗਾਇਕ ਦੀ ਯਾਦਗਾਰ ਬਣਾਈ ਜਾ ਰਹੀ ਹੈ ਅਤੇ ਇਥੇ ਹੀ ਸਿੱਧੂ ਮੂਸੇਵਾਲਾ ਦਾ ਇਕ ਬੁੱਤ ਸਥਾਪਤ ਕੀਤਾ ਗਿਆ ਹੈ। ਇਕ ਪ੍ਰਸ਼ੰਸਕ ਵੱਲੋਂ ਲਿਆਂਦੇ ਇਸ ਬੁੱਤ ਨੂੰ ਲਾਉਣ ਸਮੇਂ ਮਰਹੂਮ ਗਾਇਕ ਦੇ ਮਾਂ ਪਿਉ ਹਾਜ਼ਰ ਸਨ ਜਿਨ੍ਹਾਂ ਕੈਨੇਡਾ ਬੈਠੇ ਗੋਲਡੀ ਬਰਾਡ਼ ਬਾਰੇ ਅਹਿਮ ਟਿੱਪਣੀ ਕਰਨ ਸਮੇਤ ਕੁਝ ਗੱਲਾਂ ਕਹੀਆਂ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪਾਪੀ ਲੋਕ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹਨ। ਮੇਰੇ ਬੱਚੇ ਦੇ ਮਨੁੱਖੀ ਅਧਿਕਾਰ ਕਿੱਥੇ ਸਨ। ਕੀ ਉਹ ਘਰ ਤੋਂ…
ਦਰਿਆਵਾਂ ਤੇ ਡਰੇਨਾਂ ’ਚ ਕੈਮੀਕਲ, ਫੈਕਟਰੀਆਂ ਦਾ ਪਾਣੀ ਅਤੇ ਹੋਰ ਗੰਦਗੀ ਪੈਣ ਦਾ ਮੁੱਦਾ ਕਾਫੀ ਸਮੇਂ ਤੋਂ ਭਖਿਆ ਹੋਇਆ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਦੇ ਦਰਿਆਵਾਂ ਅਤੇ ਡਰੇਨਾਂ ਦੀ ਸਫ਼ਾਈ ਲਈ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੁਲਤਾਨਪੁਰ ਲੋਧੀ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਕਾਲੀ ਵੇਈਂ ਵਾਂਗ ਦਰਿਆਵਾਂ ਦਾ ਪਾਣੀ ਵੀ ਪੀਣਯੋਗ ਬਣਾਇਆ ਜਾਵੇਗਾ। ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤ ਦੇ ਸਹਿਯੋਗ ਨਾਲ ਬਾਬਾ ਨਾਨਕ…
ਚੰਡੀਗਡ਼੍ਹ ਨੇਡ਼ੇ ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿਚਲੀ ਫਰਨੀਚਰ ਮਾਰਕੀਟ ’ਚ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਦੌਰਾਨ ਚਾਰ ਗੈਂਗਸਟਰਾਂ ’ਚੋਂ ਇਕ ਗੈਂਗਸਟਰ ਦੇ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਬਾਕੀ ਗੈਂਗਸਟਰਾਂ ਨੇ ਆਤਮ ਸਮਰਪਣ ਕਰ ਦਿੱਤਾ। ਇਹ ਗੈਂਗਸਟਰ ਭੁਪੀ ਰਾਣਾ ਗਰੋਹ ਦੇ ਮੈਂਬਰ ਸਨ ਤੇ ਇਥੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਹੋਟਲ ਮਾਲਕਾਂ ਅਤੇ ਬਿਲਡਰਾਂ ਕੋਲੋਂ ਫਿਰੌਤੀ ਦੀ ਮੰਗ ਕਰ ਰਹੇ ਸਨ। ਡੀ.ਐੱਸ.ਪੀ. ਵਿਕਰਮ ਬਰਾਡ਼ ਨੂੰ ਸੂਚਨਾ ਮਿਲੀ ਸੀ ਕਿ ਕੁਝ ਗੈਂਗਸਟਰ ਫਰਨੀਚਰ ਮਾਰਕੀਟ ਦੇ ਹੋਟਲ ਰਿਲੈਕਸ ਇਨ ਦੇ ਮਾਲਕ ਕੋਲੋਂ ਫਿਰੌਤੀ ਨਾ ਮਿਲਣ ਕਾਰਨ ਅੱਜ ਉਸ ਨੂੰ ਡਰਾਉਣ ਲਈ ਆਏ ਸਨ। ਸੂਚਨਾ ਮਗਰੋਂ…