Author: editor

ਇੰਡੀਆ ਦੀ ਬੈਡਮਿੰਟਨ ਸਟਾਰ ਅਤੇ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੇ ਮਹਿਲਾ ਸਿੰਗਲ ਫਾਈਨਲ ’ਚ ਚੀਨ ਦੀ ਵੈਂਗ ਝੀ ਯੀ ਨੂੰ ਤਿੰਨ ਗੇਮ ਤੱਕ ਚਲੇ ਸਖ਼ਤ ਮੁਕਾਬਲੇ ’ਚ ਹਰਾ ਕੇ ਸਿੰਗਾਪੁਰ ਓਪਨ ਬੈਡਮਿੰਟਨ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਹੈ। ਸਿੰਧੂ ਨੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ। ਸਿੰਧੂ ਨੇ ਮਹੱਤਵਪੂਰਨ ਪਲਾਂ ’ਚ ਸੰਜਮ ਬਰਕਰਾਰ ਰਖਦੇ ਹੋਏ ਸਖ਼ਤ ਮੁਕਾਬਲੇ ’ਚ ਏਸ਼ੀਆਈ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਚੀਨ ਦੀ 22 ਸਾਲ ਦੀ ਖਿਡਾਰੀ ਨੂੰ 21-9, 11-21, 21-15 ਨਾਲ ਹਰਾਇਆ। ਇਸ ਖ਼ਿਤਾਬੀ ਜਿੱਤ ਨਾਲ ਸਿੰਧੂ ਦਾ ਆਤਮਵਿਸ਼ਵਾਸ ਵਧੇਗਾ ਜੋ ਬਰਮਿੰਘਮ ’ਚ 28 ਜੁਲਾਈ ਨੂੰ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ ’ਚ ਭਾਰਤੀ ਚੁਣੌਤੀ…

Read More

ਇੰਡੀਆ ਨੇ ਇੰਗਲੈਂਡ ਨਾਲ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਦੋਵੇਂ ਟੀਮਾਂ ਇਕ-ਇਕ ਮੈਚ ਜਿੱਤ ਕੇ ਸੀਰੀਜ਼ ’ਚ ਬਰਾਬਰ ਚੱਲ ਰਹੀਆਂ ਸਨ ਅਤੇ ਤੀਜੇ ਰੋਮਾਂਚਿਕ ਮੈਚ ’ਚ ਇੰਡੀਆ ਦੀ ਟੀਮ 5 ਵਿਕਟਾਂ ਨਾਲ ਜੇਤੂ ਰਹੀ। ਹਾਰਦਿਕ ਪਾਂਡਿਆ ਦੇ ਆਲਰਾਊਂਡਰ ਪ੍ਰਦਰਸ਼ਨ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਅਜੇਤੂ 125) ਦੇ ਪਹਿਲੇ ਵਨ ਡੇ ਸੈਂਕਡ਼ੇ ਦੀ ਬਦੌਲਤ ਇਹ ਜਿੱਤ ਸੰਭਵ ਹੋ ਸਕੀ। ਇੰਡੀਆ ਨੇ ਪਹਿਲਾ ਵਨ ਡੇ 10 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਦੂਜੇ ਵਨ ਡੇ ’ਚ ਇੰਗਲੈਂਡ ਨੇ 100 ਦੌਡ਼ਾਂ ਦੀ ਜਿੱਤ ਨਾਲ ਬਰਾਬਰੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਇੰਡੀਆ ਨੇ ਟੀ-20 ਸੀਰੀਜ਼ ’ਚ ਵੀ ਮੇਜ਼ਬਾਨ…

Read More

ਇੰਡੀਆ ਦੇ ਕਈ ਸੂਬਿਆਂ ’ਚ ਰੋਡਵੇਜ਼ ਬੱਸਾਂ ਦੀ ਹਾਲਤ ਖਸਤਾ ਹੈ। ਉੱਤਰ ਪ੍ਰਦੇਸ਼ ਵੀ ਇਨ੍ਹਾਂ ਸੂਬਿਆਂ ਤੋਂ ਵੱਖ ਨਹੀਂ ਜਿੱਥੋਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਲੋਕ ਤੰਜ ਕਸ ਰਹੇ ਹਨ। ਅਸਲ ’ਚ ਸੋਸ਼ਲ ਮੀਡੀਆ ’ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਡਰਾਈਵਰ ਹੈਲਮੇਟ ਪਹਿਨ ਕੇ ਰੋਡਵੇਜ਼ ਦੀ ਬੱਸ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ। ਦਰਅਸਲ ਰੋਡਵੇਜ਼ ਦੀ ਬੱਸ ਦਾ ਅੱਗੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਖ਼ਰਾਬ ਮੌਸਮ ਹੋਣ ਕਾਰਨ ਹਵਾ ਅਤੇ ਮੀਂਹ ਤੋਂ ਪਰੇਸ਼ਾਨ ਹੋ ਕੇ ਡਰਾਈਵਰ ਨੇ ਹੈਲਮੇਟ ਪਹਿਨ ਕੇ ਬੱਸ ਚਲਾਈ। ਇਸ ’ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼…

Read More

ਤਾਮਿਲਨਾਡੂ ਦੇ ਕੱਲਾਕੁਰਿਚੀ ਨੇਡ਼ੇ ਇਕ ਵਿਦਿਆਰਥਣ ਦੀ ਮੌਤ ਤੋਂ ਬਾਅਦ ਹਿੰਸਾ ਭਡ਼ਕ ਪਈ ਅਤੇ ਗੁੱਸੇ ’ਚ ਆਏ ਲੋਕਾਂ ਨੇ ਕਈ ਵਾਹਨ ਸਾਡ਼ ਦਿੱਤੇ ਤੇ ਪਥਰਾਅ ਵੀ ਕੀਤਾ। ਇਸੇ ਦੌਰਾਨ ਪੁਲੀਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਾਲਾਤ ਕਾਬੂ ਹੇਠ ਕਰਨ ਲਈ ਪੁਲੀਸ ਨੂੰ ਘੱਟੋ-ਘੱਟ ਦੋ ਵਾਰ ਹਵਾਈ ਫਾਇਰ ਕਰਨੇ ਪਏ। ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੁਲੀਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਚਿੰਨਾਸਲੇਮ ਸਥਿਤ ਇੱਕ ਸਕੂਲ ’ਚ ਪੁਲੀਸ ਵੱਲੋਂ ਲਾਏ ਅਡ਼ਿੱਕੇ ਤੋਡ਼ ਕੇ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਕੈਂਪਸ ਅੰਦਰ ਖਡ਼੍ਹੀਆਂ…

Read More

ਬੋਰਿਸ ਜਾਨਸਨ ਦੀ ਥਾਂ ਲੈਣ ਜਾ ਰਹੇ ਦਾਅਵੇਦਾਰਾਂ ’ਚੋਂ ਭਾਰਤੀ ਮੂਲ ਦੇ ਰਿਸ਼ੀ ਸੂਨਕ ਸਰਵੇਖਣ ’ਚ ਵੀ ਮੂਹਰੇ ਨਜ਼ਰ ਆ ਰਹੇ ਹਨ। ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਵੋਟਰਾਂ ਵਿਚੋਂ ਲਗਭਗ ਅੱਧਿਆਂ ਦਾ ਮੰਨਣਾ ਹੈ ਕਿ ਰਿਸ਼ੀ ਸੂਨਕ ਇਕ ਚੰਗੇ ਪ੍ਰਧਾਨ ਮੰਤਰੀ ਹੋਣਗੇ। ਇਕ ਨਵੇਂ ਚੋਣ ਸਰਵੇਖਣ ’ਚ ਇਹ ਦਾਅਵਾ ਕੀਤਾ ਗਿਆ ਹੈ। ‘ਦਿ ਸੰਡੇ ਟੈਲੀਗ੍ਰਾਫ’ ਦੀ ਇਕ ਖ਼ਬਰ ਮੁਤਾਬਕ ਜੇ.ਐੱਲ. ਪਾਰਟਨਰਜ਼ ਵੱਲੋਂ ਕੀਤੇ ਗਏ ਇਕ ਚੋਣ ਸਰਵੇਖਣ ’ਚ 4400 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ’ਚ ਇਹ ਉੱਭਰ ਕੇ ਸਾਹਮਣੇ ਆਇਆ ਕਿ 2019 ਦੀਆਂ ਆਮ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਨ ਵਾਲਿਆਂ ਵਿੱਚੋਂ 48 ਪ੍ਰਤੀਸ਼ਤ…

Read More

ਯੂਕਰੇਨ ਦੀ ਏਅਰਲਾਈਨ ਵੱਲੋਂ ਚਲਾਇਆ ਜਾ ਰਿਹਾ ਇਕ ਕਾਰਗੋ ਐਂਟੋਨੋਵ ਜਹਾਜ਼ ਗਰੀਸ ਦੇ ਇਕ ਸ਼ਹਿਰ ਲਾਗੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਕਵਾਲਾ ਸ਼ਹਿਰ ਦੇ ਵਾਸੀਆਂ ਨੇ ਦੱਸਿਆ ਕਿ ਜਹਾਜ਼ ਦੇ ਡਿੱਗਣ ਤੋਂ ਦੋ ਘੰਟੇ ਬਾਅਦ ਤੱਕ ਧਮਾਕੇ ਹੁੰਦੇ ਰਹੇ। ਸਰਬੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਜਹਾਜ਼ ਉਨ੍ਹਾਂ ਦੇ ਮੁਲਕ ਤੋਂ 11.5 ਟਨ ਧਮਾਕਾਖ਼ੇਜ਼ ਸਮੱਗਰੀ ਲੈ ਕੇ ਬੰਗਲਾਦੇਸ਼ ਜਾ ਰਿਹਾ ਸੀ। ਇਹ ਅਸਲਾ ਬੰਗਲਾਦੇਸ਼ ਨੇ ਸਰਬੀਆ ਤੋਂ ਖ਼ਰੀਦਿਆ ਸੀ। ਜਹਾਜ਼ ਸਰਬੀਆ ਦੇ ਇਕ ਸ਼ਹਿਰ ਤੋਂ ਉੱਡਿਆ ਸੀ ਤੇ ਇਸ ਨੇ ਅਮਾਨ ’ਚ ਰੁਕ ਕੇ ਅੱਗੇ ਜਾਣਾ ਸੀ। ਵੱਖ-ਵੱਖ ਏਜੰਸੀਆਂ ਵੱਲੋਂ ਘਟਨਾ ਸਥਾਨ…

Read More

ਚੀਨ ’ਚ ਅਚਾਨਕ ਆਏ ਹਡ਼੍ਹਾਂ ਕਾਰਨ ਘਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਮਲਕੀਅਤ ਵਾਲੇ ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਸਿਸ਼ੁਆਨ ਸੂਬੇ ’ਚ ਮੀਂਹ ਕਾਰਨ ਅਚਾਨਕ ਆਏ ਹਡ਼੍ਹ ਕਾਰਨ ਘਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਲਾਪਤਾ ਹਨ। ਖਬਰ ’ਚ ਕਿਹਾ ਗਿਆ ਹੈ ਕਿ ਲਗਭਗ 1300 ਲੋਕਾਂ ਨੂੰ ਸੁਰੱਖਿਆ ਥਾਵਾਂ ’ਤੇ ਭੇਜਿਆ ਗਿਆ ਹੈ। ਇਸ ਦਰਮਿਆਨ ਸਰਕਾਰੀ ਏਜੰਸੀ ਨੇ ਦੱਸਿਆ ਕਿ ਗਾਂਸੂ ਸੂਬੇ ਦੇ ਲੋਂਗਨਨ ਸ਼ਹਿਰ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 3000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ…

Read More

ਟੋਰਾਂਟੋ ਦੇ ਯੂਨੀਅਨ ਸਟੇਸ਼ਨ ਨੂੰ ਸ਼ਾਮ ਸਮੇਂ ਬੰਦ ਕਰਨਾ ਪਿਆ ਜਦੋਂ ਇਥੇ ਫਾਇਰਿੰਗ ਦੀ ਘਟਨਾ ਵਾਪਰੀ। ਇਸ ’ਚ ਬਾਅਦ ’ਚ ਇਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਟੋਰਾਂਟੋ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਮ 7:30 ਵਜੇ ਤੋਂ ਥੋਡ਼੍ਹੀ ਦੇਰ ਬਾਅਦ ਸਕੋਸ਼ੀਆ ਬੈਂਕ ਅਰੀਨਾ ਅਤੇ ਯੂਨੀਅਨ ਸਟੇਸ਼ਨ ਦੇ ਨੇਡ਼ਲੇ ਪ੍ਰਵੇਸ਼ ਦੁਆਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਬਾਰੇ ਕਈ ਕਾਲਾਂ ਦਾ ਜਵਾਬ ਦਿੱਤਾ। ਅਧਿਕਾਰੀ ਜ਼ਮੀਨ ’ਤੇ ਪਏ ਇਕ ਪੁਰਸ਼ ਪੀਡ਼ਤ ਨੂੰ ਲੱਭਣ ਲਈ ਪਹੁੰਚੇ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਿਊਟੀ ਇੰਸਪੈਕਟਰ ਪੀ. ਪੌਲ ਕ੍ਰਾਕਜ਼ਿਕ ਨੇ ਮੌਕੇ ’ਤੇ ਪੱਤਰਕਾਰਾਂ ਇਸ ਸਬੰਧੀ ਜਾਣਕਾਰੀ ਦਿੱਤੀ। ਪੈਰਾਮੈਡਿਕਸ ਨੇ ਗੋਲੀਬਾਰੀ ਦਾ ਜਵਾਬ ਦਿੱਤਾ…

Read More

ਸਰੀ ’ਚ ਆਪਣੇ ਦਫ਼ਤਰ ਦੇ ਬਾਹਰ ਹੀ ਗੋਲੀ ਮਾਰ ਕੇ ਕਤਲ ਕੀਤੇ ਗਏ 1985 ਦੇ ਏਅਰ ਇੰਡੀਆ ਅੱਤਵਾਦੀ ਬੰਬ ਧਮਾਕੇ ਦੇ ਕੇਸ ’ਚ ਬਰੀ ਰਿਪੁਦਮਨ ਸਿੰਘ ਮਲਿਕ ਦੇ ਮਾਮਲੇ ’ਚ ਜਾਂਚ ਅੱਗੇ ਵਧੀ ਹੈ। ਕੈਨੇਡੀਅਨ ਪੁਲੀਸ ਨੇ ਨਿਸ਼ਾਨਾ ਬਣਾ ਕੇ ਕਤਲ ਕੀਤੇ ਜਾਣ ਨਾਲ ਜੁਡ਼ੇ ਵਾਹਨ ਦੀ ਪਛਾਣ ਕੀਤੀ ਹੈ। ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਕ ਸਫੈਦ ਹੌਂਡਾ ਸੀ.ਆਰ.ਵੀ. ਗੱਡੀ ਚਲਾਉਂਦੇ ਹੋਏ ਇਕ ਵੀਡੀਓ ਜਾਰੀ ਕੀਤਾ ਜਿਸ ’ਚ 75 ਸਾਲਾ ਮਲਿਕ ਨੂੰ ਉਥੇ ਗੋਲੀ ਮਾਰਦੇ ਹੋਏ ਪਾਇਆ ਗਿਆ ਸੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ’ਚ ਵੀਰਵਾਰ ਸਵੇਰੇ ਰਿਪੁਦਮਨ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਖ਼ਬਰ ਦੀ…

Read More

ਲੁਧਿਆਣਾ ਦੇ ਆਤਮ ਨਗਰ ਤੋਂ ਦੋ ਵਾਰ ਦੇ ਆਜ਼ਾਦ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਜਬਰ ਜਨਾਹ ਮਾਮਲੇ ’ਚ ਪੰਜ ਮੁਲਜ਼ਮਾਂ ਨਾਲ ਕਮਿਸ਼ਨਰੇਟ ਪੁਲੀਸ ਨੇ ਤੀਸਰੀ ਵਾਰ ਅਦਾਲਤ ’ਚ ਪੇਸ਼ ਕੀਤਾ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਉਸ ਦੇ ਭਰਾ ਪਰਮਜੀਤ ਸਿੰਘ ਪੰਮਾ, ਪੀ.ਏ. ਗੋਗੀ ਸ਼ਰਮਾ, ਭਾਬੀ ਬਲਵੀਰ ਕੌਰ ਤੇ ਜਤਿੰਦਰ ਕੌਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹੁਣ ਸੋਮਵਾਰ ਨੂੰ ਸਿਰਮਜੀਤ ਬੈਂਸ ਨੂੰ ਮੁਡ਼ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ। ਪੁਲੀਸ ਹੁਣ ਬੈਂਸ ਦੀ ਆਵਾਜ਼ ਦੇ…

Read More