Author: editor
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਤਿੰਨ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਪੰਜਾਬ ਪੁਲੀਸ ਭਰਤੀ-2016 ਦੇ ਤਿੰਨ ਉਮੀਦਵਾਰਾਂ ਵੱਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਰਤ ਵਰਤ ’ਤੇ ਬੈਠੇ ਦੋ ਧਰਨਾਕਾਰੀਆਂ ਨੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਨ੍ਹਾਂ ਵਿੱਚੋਂ ਇੱਕ ਨੂੰ ਪਟਿਆਲਾ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ, ਜਦਕਿ ਇਕ ਉਮੀਦਵਾਰ ਸਥਾਨਕ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪੁਲੀਸ ਭਰਤੀ ਉਮੀਦਵਾਰ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਖੇਤ ’ਚ ਇਕ ਦਰੱਖ਼ਤ ਨਾਲ ਆਪਣੀ ਪੱਗ ਨਾਲ ਫਾਹਾ ਲੈ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ, ਪਰ ਇਸ ਦਾ ਪਤਾ ਲੱਗਦੇ…
ਯੂਰਪ ਦੇ ਕਈ ਦੇਸ਼ਾਂ ’ਚ ਇਨ੍ਹੀਂ ਦਿਨੀਂ ਗਰਮੀ ਦਾ ਕਹਿਰ ਹੈ। ਸਪੇਨ ’ਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ ਹੋ ਗਈ ਹੈ। ਸਪੇਨ ਦੇ ਸਿਹਤ ਮੰਤਰਾਲਾ ਨੂੰ ਰਿਪੋਰਟ ਕਰਨ ਵਾਲੇ ਹੈਲਥ ਇੰਸਟੀਚਿਊਟ ਨੇ ਇਹ ਜਾਣਕਾਰੀ ਦਿੱਤੀ ਹੈ। 10-12 ਜੁਲਾਈ ਨੂੰ ਹੋਈਆਂ ਸਾਰੀਆਂ ਮੌਤਾਂ ਦਾ ਕਾਰਨ ਦੇਸ਼ ਦੇ ਵੱਡੇ ਹਿੱਸਿਆਂ ’ਚ 40 ਡਿਗਰੀ ਸੈਲਸੀਅਸ ਤੋਂ ਵੱਧ ਦੀ ਭਿਆਨਕ ਗਰਮੀ ਨੂੰ ਮੰਨਿਆ ਜਾ ਸਕਦਾ ਹੈ। ਦੇਸ਼ ਦੇ ਦੱਖਣ ਅਤੇ ਦੱਖਣ-ਪੱਛਮ ’ਚ ਵੀ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ। ਉਥੇ ਹੀ ਲੋਕ ਗਰਮੀ ਤੋਂ ਬਚਣ ਲਈ ਫੁਹਾਰਿਆਂ ਦਾ ਸਹਾਰਾ ਲੈ ਰਹੇ ਹਨ। ਅਗਲੇ ਹਫ਼ਤੇ ਵੀ ਗਰਮੀ (ਲੂ) ਦੀ ਲਹਿਰ ਜਾਰੀ…
ਇੰਡੋਨੇਸ਼ੀਆ ਦੇ ਪਾਪੂਆ ਸੂਬੇ ’ਚ ਬੰਦੂਕਧਾਰੀਆਂ ਨੇ ਹਮਲਾ ਕਰ 10 ਕਾਰੋਬਾਰੀਆਂ ਦਾ ਕਤਲ ਕਰ ਦਿੱਤਾ ਅਤੇ ਦੋ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ‘ਵੈਸਟ ਪਾਪੂਆ ਲਿਬਰੇਸ਼ਨ ਆਰਮੀ’ ਦੇ ਮੈਂਬਰ ਸਨ ਜੋ ਵੱਖਵਾਦੀ ‘ਫ੍ਰੀ ਪਾਪੂਆ’ ਸੰਗਠਨ ਦੀ ਫੌਜੀ ਸ਼ਾਖਾ ਹੈ। ਪਾਪੂਆ ਪੁਲੀਸ ਦੇ ਬੁਲਾਰੇ ਅਹਿਮਦ ਮੁਸਤਫਾ ਕਮਾਲ ਨੇ ਕਿਹਾ ਕਿ ਲਗਭਗ 20 ਬੰਦੂਕਧਾਰੀ ਨਦੁਗਾ ਜ਼ਿਲ੍ਹੇ ਦੇ ਨੋਗੋਲੇਟ ਪਿੰਡ ’ਚ ਦਾਖਲ ਹੋਏ ਅਤੇ ਉਨ੍ਹਾਂ ਨੇ ਇਕ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੱਤ ਹੋਰ ਕਾਰੋਬਾਰੀਆਂ ਅਤੇ ਚਾਰ ਰਾਹਗੀਰਾਂ ਨੂੰ ਗੋਲੀ ਮਾਰ ਦਿੱਤਾ। ਕਮਾਲ ਨੇ…
ਸੂਡਾਨ ਦੇ ਦੱਖਣੀ ਸੂਬੇ ’ਚ ਦੋ ਕਬਾਇਲੀ ਸਮੂਹਾਂ ਦਰਮਿਆਨ ਝਡ਼ਪਾਂ ’ਚ ਘਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ ’ਚ ਇਕ ਅਕਤੂਬਰ ਨੂੰ ਹੋਏ ਫੌਜੀ ਤਖ਼ਤਾਪਲਟ ਤੋਂ ਬਾਅਦ ਤੋਂ ਦੇਸ਼ ’ਚ ਚੱਲ ਰਹੀ ਉਥਲ-ਪੁਥਲ ਦੇ ਮੱਦੇਨਜ਼ਰ ਖੂਨ-ਖਰਾਬੇ ਦੀ ਇਹ ਤਾਜ਼ਾ ਘਟਨਾ ਹੈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਬਲੂ ਨੀਲ ਸੂਬੇ ’ਚ ਹੌਸਾ ਅਤੇ ਬਿਰਤਾ ਜਾਤੀ ਸਮੂਹਾਂ ਦਰਮਿਆਨ ਝਡ਼ਪਾਂ ਇਸ ਹਫ਼ਤੇ ਦੀ ਸ਼ੁਰੂਆਤ ’ਚ ਇਕ ਕਿਸਾਨ ਦੇ ਕਤਲ ਤੋਂ ਬਾਅਦ ਹੋਈ ਸ਼ੁਰੂ ਹੋਈਆਂ। ਬਿਆਨ ’ਚ ਕਿਹਾ ਗਿਆ ਹੈ ਕਿ ਝਡ਼ਪ ’ਚ ਘਟੋ-ਘੱਟ 39 ਲੋਕ ਜ਼ਖਮੀ ਹੋ ਗਏ ਅਤੇ ਰੋਜੇਯਰਸ ਸ਼ਹਿਰ ’ਚ ਕਰੀਬ 16 ਦੁਕਾਨਾਂ…
ਹਾਲ ਹੀ ’ਚ ਕਾਂਗਰਸ ਦੇ ਕਿਸਾਨ ਵਿੰਗ ਦੇ ਕੌਮੀ ਚੇਅਰਮੈਨ ਨਿਯੁਕਤ ਕੀਤੇ ਗਏ ਪੰਜਾਬ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਬੁਲਾਰੇ ਪਵਨ ਖੇਡ਼ਾ ਨਾਲ ਨਵੀਂ ਦਿੱਲੀ ’ਚ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਸਮੇਂ ਉਨ੍ਹਾਂ ਦੇਸ਼ ’ਚ ਖਾਧ ਪਦਾਰਥਾਂ ਦੀ ਕਿੱਲਤ ਅਤੇ ਪੈਦਾ ਹੋ ਰਹੇ ਅਨਾਜ ਸੰਕਟ ਲਈ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਯੋਜਨਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ। ਕਾਂਗਰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ’ਚ ਖਾਧ ਪਦਾਰਥਾਂ ’ਚ ਕਮੀ ਪਿਛਲੇ 15 ਸਾਲਾਂ ’ਚ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਇਹ ਕਮੀ ਪਿਛਲੇ 50 ਸਾਲਾਂ ’ਚ ਸਭ ਤੋਂ ਵੱਧ ਹੈ। ਖਹਿਰਾ…
ਕਈ ਮੁੱਦਿਆਂ ’ਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਨਾਲ ਆਡਾ ਲਾਉਣ ਵਾਲੇ ਉਥੋਂ ਦੇ 71 ਸਾਲਾ ਰਾਜਪਾਲ ਜਗਦੀਪ ਧਨਖਡ਼ ਨੂੰ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਗੱਠਜੋਡ਼ ਨੇ ਆਪਣਾ ਉਪ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਹੈ। ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਇਸ ਬਾਰੇ ਐਲਾਨ ਕਰਦਿਆਂ ਧਨਖਡ਼ ਨੂੰ ‘ਕਿਸਾਨ ਪੁੱਤਰ’ ਦੱਸਿਆ ਜਿਸ ਨੇ ਖ਼ੁਦ ਨੂੰ ‘ਲੋਕਾਂ ਦੇ ਰਾਜਪਾਲ’ ਵਜੋਂ ਸਥਾਪਤ ਕੀਤਾ। ਜੁਲਾਈ 2019 ’ਚ ਪੱਛਮੀ ਬੰਗਾਲ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਧਨਖਡ਼ ਦਾ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਬੰਗਾਲ ਸਰਕਾਰ ਨਾਲ ਕਈ ਮੁੱਦਿਆਂ ਉਤੇ ਟਕਰਾਅ ਚੱਲਦਾ ਰਿਹਾ ਹੈ। ਧਨਖਡ਼ ਪੇਸ਼ੇ ਵਜੋਂ ਵਕੀਲ ਰਹੇ ਹਨ। ਉਹ 1989 ’ਚ ਸਿਆਸਤ…
ਮੁਰਲੀ ਸ੍ਰੀਸ਼ੰਕਰ ਵਰਲਡ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਇੰਡੀਆ ਦਾ ਪਹਿਲਾ ਪੁਰਸ਼ ਲੌਂਗ ਜੰਪਰ ਬਣ ਗਿਆ ਹੈ। ਇਸੇ ਤਰ੍ਹਾਂ 3000 ਮੀਟਰ ਸਟੀਪਲਚੇਜ਼ ਅਥਲੀਟ ਅਵਿਨਾਸ਼ ਸਾਬਲੇ ਨੇ ਵੀ ਮੁਕਾਬਲੇ ਦੇ ਪਹਿਲੇ ਦਿਨ ਆਸ ਮੁਤਾਬਕ ਪ੍ਰਦਰਸ਼ਨ ਕਰਦਿਆਂ ਫਾਈਨਲ ’ਚ ਜਗ੍ਹਾ ਬਣਾਈ ਹੈ। ਸ੍ਰੀਸ਼ੰਕਰ ਨੇ ਪੂਰੇ ਅੱਠ ਮੀਟਰ ਦੀ ਛਾਲ ਮਾਰ ਕੇ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਗੇਡ਼ ’ਚ ਦੂਜਾ ਅਤੇ ਕੁੱਲ ਮਿਲਾ ਕੇ ਸੱਤਵਾਂ ਸਥਾਨ ਹਾਸਲ ਕੀਤਾ। ਅੰਜੂ ਬੌਬੀ ਜੌਰਜ ਵਿਸ਼ਵ ਚੈਂਪੀਅਨਸ਼ਿਪ ’ਚ ਲੰਬੀ ਛਾਲ ਦੇ ਫਾਈਨਲ ਲਈ ਕੁਆਲੀਫਾਈ ਕਰਨ ਅਤੇ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਸੀ। ਉਸ ਨੇ 2003 ’ਚ ਪੈਰਿਸ ’ਚ ਕਾਂਸੇ ਦਾ ਤਗਮਾ ਜਿੱਤਿਆ ਸੀ। ਇਸ ਦੌਰਾਨ…
ਵਰਲਡ ਦੀਆਂ ਸਾਬਕਾ ਨੰਬਰ ਵਨ ਟੈਨਿਸ ਸਟਾਰ ਅਤੇ ਪੰਜ ਪੰਜ ਵਾਰ ਦੀ ਗ੍ਰੈਂਡ ਸਲੈਮ ਸਿੰਗਲ ਚੈਂਪੀਅਨ ਮਾਰੀਆ ਸ਼ਾਰਾਪੋਵਾ ਮਾਂ ਬਣ ਗਈ ਹੈ। ਮੰਗੇਤਰ ਅਲੈਕਜ਼ੈਂਡਰ ਗਿਲਕੇਸ ਦੇ ਨਾਲ ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਥਿਓਡੋਰ ਦੇ ਜਨਮ ਦਾ ਐਲਾਨ ਕਰਦੇ ਹੋਏ ਉਸ ਨੇ ਕਿਹਾ ਕਿ ਇਹ ਸਭ ਤੋਂ ਖ਼ੂਬਸੂਰਤ, ਚੁਣੌਤੀਪੂਰਨ ਤੇ ਇਨਾਮੀ ਸੌਗਾਤ ਹੈ ਜੋ ਸਾਡਾ ਛੋਟਾ ਪਰਿਵਾਰ ਮੰਗ ਸਕਦਾ ਹੈ। 35 ਸਾਲਾ ਸ਼ਾਰਾਪੋਵਾ ਨੇ ਰੋਮਨ ਅੰਕ ਵੀ ਪੋਸਟ ਕੀਤਾ, ਜਿਸ ’ਚ ਥਿਓਡੋਰ ਦੀ ਜਨਮ ਮਿਤੀ ਇਕ ਜੁਲਾਈ ਸੀ। ਸ਼ਾਰਾਪੋਵਾ ਨੇ ਪਹਿਲਾਂ ਅਪ੍ਰੈਲ ’ਚ ਆਪਣੇ 35ਵੇਂ ਜਨਮ ਦਿਨ ’ਤੇ ਐਲਾਨ ਕੀਤਾ ਸੀ ਕਿ ਉਹ ਅਤੇ ਗਿਲਕੇਸ ਬੱਚੇ ਦੀ ਉਮੀਦ ਕਰ ਰਹੇ ਹਨ।…
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਲਈ ਦੋ ਕਰੋਡ਼ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਇਹ ਪੇਸ਼ਕਸ਼ ਮੁਕਤਸਰ ਦੇ ਪਿੰਡ ਭੰਗਾਚਿਡ਼ੀ ਦੇ ਕੁਝ ਮੁੰਡਿਆਂ ਜ਼ਰੀਏ ਕੀਤੀ ਗਈ ਸੀ ਜਿਹਡ਼ੇ ਮੂਸੇਵਾਲਾ ਦੇ ਨਾਲ ਰਹਿੰਦੇ ਸਨ। ਇਹ ਗੱਲ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾਡ਼ ਨੇ ਇਕ ਵੀਡੀਓ ਜਾਰੀ ਕਰ ਕੇ ਆਖੀ ਹੈ। ਇਹ ਵੀਡੀਓ ਜਾਰੀ ਹੋਣ ਮਗਰੋਂ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਵੀਡੀਓ ਗੋਲਡੀ ਬਰਾਡ਼ ਦੀ ਹੈ ਪਰ ਫਿਰ ਵੀ ਇਸ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਵੀਡੀਓ ’ਚ ਗੋਲਡੀ ਬਰਾਡ਼ ਕਹਿ ਰਿਹਾ ਹੈ ਕਿ ਮੈਨੂੰ ਕਿਹਾ ਗਿਆ ਸੀ ਕਿ ਪੈਸਾ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ’ਚ…
ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਗ੍ਰਿਫ਼ਤਾਰ ਸੰਦੀਪ ਕਾਹਲੋਂ ਨੇ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ’ਚ ਅਹਿਮ ਖੁਲਾਸੇ ਕੀਤੇ ਹਨ। ਜਾਣਕਾਰੀ ਅਨੁਸਾਰ ਪੁੱਛਗਿੱਛ ’ਚ ਇਹ ਸਾਹਮਣੇ ਆਈ ਕਿ ਸੰਦੀਪ ਕਾਹਲੋਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਸਿੱਧੂ ਮੂਸੇਵਾਲਾ ਕਤਲ ਹੋਣਾ ਹੈ। ਹਾਲਾਂਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਵਾਰਦਾਤ ਕਦੋਂ ਹੋਣੀ ਹੈ ਅਤੇ ਕਿਨ੍ਹਾਂ ਲੋਕਾਂ ਨੇ ਕਰਨੀ ਹੈ। ਇਸ ਲਈ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ’ਚ ਪਹਿਲਾਂ ਤੋਂ ਦਰਜ ਆਰਮ ਐਕਟ ਦੇ ਕੇਸ ’ਚ ਪੁਲੀਸ ਨੇ 302/115 ਆਈ.ਪੀ.ਸੀ. ਧਾਰਾ ਨੂੰ ਜੋਡ਼ਿਆ ਹੈ। ਏ.ਸੀ.ਪੀ. (ਕ੍ਰਾਈਮ-2) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਦੀਪ ਕਾਹਲੋਂ ਦੇ ਕਹਿਣ ’ਤੇ ਸਤਬੀਰ ਸਿੰਘ, ਗੈਂਗਸਟਰ ਮਨੀ ਰਈਆ,…