Author: editor

ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਕਾਹਲੋਂ ਰਾਤ ਦੋ ਵਜੇ ਅੰਮ੍ਰਿਤਸਰ ਦੇ ਐਸਕਾਰਟ ਹਸਪਤਾਲ ਵਿਖੇ ਅਕਾਲ ਪੁਰਖ ਵੱਲੋਂ ਬਖ਼ਸ਼ੇ ਸੁਆਸ ਪੂਰੇ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 17 ਜੁਲਾਈ ਦਿਨ ਐਤਵਾਰ ਨੂੰ 11.30 ਵਜੇ ਜੱਦੀ ਪਿੰਡ ਦਾਦੂਜੋਧ ਵਿਖੇ ਕੀਤਾ ਜਾਵੇਗਾ। ਵਿਧਾਨ ਸਭਾ ਹਲਕਾ ਫਤਿਹਗਡ਼੍ਹ ਚੂਡ਼ੀਆਂ ਤੋਂ ਵਿਧਾਇਕ ਬਣਦੇ ਰਹੇ ਨਿਰਮਲ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ…

Read More

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਕ ਉੱਚ ਪੱਧਰੀ ਵਫ਼ਦ ਮਿਲਿਆ ਅਤੇ ਪੰਜਾਬ ਨਾਲ ਸਬੰਧਤ ਕਈ ਮੁੱਦਿਆਂ ਬਾਰੇ ਚਰਚਾ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਚੰਡੀਗਡ਼੍ਹ ਦੇ ਮੁੱਦੇ ਉੱਤੇ ਗੋਡੇ ਟੇਕਣ ਅਤੇ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਦੇ ਦੋਸ਼ ਲਾਉਂਦਿਆਂ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਨੂੰ ਇਸ ਮੁੱਦੇ ’ਤੇ ਆਪਣਾ ਬਿਆਨ ਵਾਪਸ ਲੈਣ ਦੀ ਹਦਾਇਤ ਕਰਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫ਼ਦ ’ਚ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਸ਼ਾਮਲ ਸਨ। ਵਫ਼ਦ ਨੇ ਰਾਜਪਾਲ ਨੂੰ ਕਿਹਾ ਕਿ ਜੇਕਰ ਚੰਡੀਗਡ਼੍ਹ…

Read More

ਅਮਰੀਕਾ ਦੇ ਮੋਂਟਾਨਾ ਰਾਜ ’ਚ ਇੰਟਰਸਟੇਟ 90 ’ਤੇ ਸ਼ੁੱਕਰਵਾਰ ਸ਼ਾਮ ਨੂੰ ਘੱਟੋ-ਘੱਟ 20 ਵਾਹਨਾਂ ਦੇ ਆਪਸ ’ਚ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ’ਚ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਵੀ ਹੋਏ ਹਨ। ਗਵਰਨਰ ਗ੍ਰੇਗ ਗੀਆਫੋਰਟਡ ਨੇ ਟਵੀਟ ਕੀਤਾ, ‘ਮੈਂ ਹਾਰਡਿਨ ਦੇ ਨੇਡ਼ੇ ਵੱਡੀ ਗਿਣਤੀ ’ਚ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨਾਲ ਬਹੁਤ ਦੁਖੀ ਹਾਂ। ਕਿਰਪਾ ਮੇਰੇ ਨਾਲ ਪੀਡ਼ਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਆ ਕਰੋ। ਅਸੀਂ ਬਚਾਅ ਕਰਮਚਾਰੀਆਂ ਦੇ ਉਨ੍ਹਾਂ ਦੀ ਸੇਵਾ ਲਈ ਧੰਨਵਾਦੀ ਹਾਂ।’ ਖ਼ਬਰਾਂ ਮੁਤਬਾਕ ਇਹ ਹਾਦਸਾ ਹਾਰਡਿਨ ਤੋਂ ਪੰਜ ਕਿਲੋਮੀਟਰ ਦੂਰ ਪੱਛਮ ’ਚ ਵਾਪਰਿਆ। ਮੋਂਟਾਨਾ ਹਾਈਵੇਅ ਪੈਟਰੋਲ…

Read More

ਕੈਨੇਡਾ ਦੀ ਫੁੱਟਬਾਲ ਟੀਮ 1986 ਤੋਂ ਬਾਅਦ ਆਪਣੇ ਪਹਿਲੇ ਵਿਸ਼ਵ ਕੱਪ ਦੀ ਤਿਆਰੀ ਮੇਜ਼ਬਾਨ ਕਤਰ ਅਤੇ ਉਰੂਗਏ ਖ਼ਿਲਾਫ਼ ਅਭਿਆਸ ਮੈਚ ਖੇਡ ਕੇ ਕਰੇਗੀ। ਵਿਸ਼ਵ ਰੈਂਕਿੰਗ ’ਚ 43ਵੇਂ ਸਥਾਨ ’ਤੇ ਕਾਬਜ਼ ਕੈਨੇਡਾ ਨੇ ਕਿਹਾ ਕਿ ਉਹ 49ਵੇਂ ਨੰਬਰ ਦੀ ਕਤਰ ਟੀਮ ਖ਼ਿਲਾਫ਼ 23 ਸਤੰਬਰ ਨੂੰ ਅਤੇ 13ਵੀਂ ਰੈਂਕਿੰਗ ਵਾਲੀ ਉਰੂਗਏ ਟੀਮ ਨਾਲ 27 ਸਤੰਬਰ ਨੂੰ ਵੀਏਨਾ ’ਚ ਮੈਚ ਖੇਡੇਗੀ। ਕੈਨੇਡਾ ਨੇ ਵਿਸ਼ਵ ਕੱਪ ਗਰੁੱਪ ਐੱਫ ’ਚ 23 ਨਵੰਬਰ ਨੂੰ ਪਹਿਲਾ ਮੈਚ ਦੂਜੀ ਰੈਂਕਿੰਗ ਵਾਲੀ ਬੈਲਜ਼ੀਅਮ ਦੀ ਟੀਮ ਨਾਲ ਖੇਡਣਾ ਹੈ। ਇਸ ਤੋਂ ਚਾਰ ਦਿਨ ਬਾਅਦ ਕੈਨੇਡੀਅਨ ਟੀਮ 15ਵੇਂ ਨੰਬਰ ਵਾਲੀ ਟੀਮ ਕ੍ਰੋਏਸ਼ੀਆ ਅਤੇ ਇਕ ਦਸੰਬਰ ਨੂੰ 24ਵੇਂ ਰੈਂਕ ਵਾਲੀ ਟੀਮ ਮੋਰੱਕੋ…

Read More

ਇੰਡੀਆ ਦੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਸਿੰਗਾਪੁਰ ਓਪਨ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਚੀਨ ਦੀ ਹਾਨ ਯੁਈ ਨੂੰ ਇਕ ਘੰਟੇ ਤੋਂ ਵੱਧ ਚੱਲੇ ਮੁਕਾਬਲੇ ’ਚ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਦੁਨੀਆਂ ਦੀ ਸੱਤਵੇਂ ਨੰਬਰ ਦੀ ਖਿਡਾਰਨ ਨੇ ਇਕ ਸੈੱਟ ਗੁਆਉਣ ਤੋਂ ਬਾਅਦ 17-21, 21-11, 21-19 ਨਾਲ ਜਿੱਤ ਦਰਜ ਕੀਤੀ। ਸਿੰਧੂ ਦਾ ਹੁਣ ਇਸ ਚੀਨੀ ਵਿਰੋਧੀ ਮੁਕਾਬਲੇਬਾਜ਼ ਦੇ ਖ਼ਿਲਾਫ਼ ਰਿਕਾਰਡ 3-0 ਹੋ ਗਿਆ ਹੈ। ਮਈ ’ਚ ਥਾਈਲੈਂਡ ਓਪਨ ਦੇ ਬਾਅਦ ਸਿੰਧੂ ਪਹਿਲੀ ਵਾਰ ਸੈਮੀਫਾਈਨਲ ’ਚ ਪੁੱਜੀ ਹੈ। ਹੁਣ ਦੇਖਣਾ ਇਹ ਹੈ ਕਿ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ…

Read More

1985 ’ਚ ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਕੇਸ ’ਚ ਬਰੀ ਕੀਤੇ 75 ਸਾਲਾ ਰਿਪੁਦਮਨ ਸਿੰਘ ਮਲਿਕ ਦੀ ਸਰੀ ’ਚ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਹੁਣ ਕੈਨੇਡਾ ਦੀ ਪੁਲੀਸ ਇਸ ਕਤਲ ਪਿਛਲੇ ਕਾਰਨਾਂ ਦਾ ਪਤਾ ਲਾਉਣ ’ਚ ਰੁੱਝੀ ਹੋਈ ਹੈ। ਪਰ ਹਾਲੇ ਤੱਕ ਕੈਨੇਡਾ ਦੀ ਪੁਲੀਸ ਦੇ ਕਤਲ ਦੇ ਕਾਰਨਾਂ ਤੇ ਕਾਤਲਾਂ ਦਾ ਪਤਾ ਲਾਉਣ ਦੇ ਪੱਖ ਤੋਂ ਹੱਥ ਖਾਲੀ ਹੀ ਹਨ। ਕੈਨੇਡੀਅਨ ਪੁਲੀਸ ਦਾ ਕਹਿਣਾ ਹੈ ਕਿ ਉਹ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਲਿਕ ਨੂੰ ਸਰੀ ਦੀ 128 ਸਟਰੀਟ ਦੇ 82-ਬਲਾਕ ’ਚ ਵੀਰਵਾਰ…

Read More

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੇਸ਼ ’ਚ ਮੰਕੀਪੌਕਸ ਦੇ ਕੁੱਲ 477 ਕੇਸਾਂ ਦੀ ਪੁਸ਼ਟੀ ਕੀਤੀ ਹੈ। ਪੀ.ਐੱਚ.ਏ.ਸੀ. ਨੇ ਕਿਊਬਕ ਤੋਂ 284 ਕੇਸਾਂ, ਓਂਟਾਰੀਓ ਤੋਂ 156 ਕੇਸਾਂ, ਬ੍ਰਿਟਿਸ਼ ਕੋਲੰਬੀਆ ਤੋਂ 29 ਅਤੇ ਅਲਬਰਟਾ ਤੋਂ ਅੱਠ ਕੇਸਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਏਜੰਸੀ ਨੇ ਕਿਹਾ ਕਿ ਨੈਸ਼ਨਲ ਮਾਈਕਰੋਬਾਇਓਲੋਜੀ ਲੈਬੋਰਟਰੀ ਤੋਂ ਵੱਖ ਵੱਖ ਸੂਬਿਆਂ ਦੇ ਪੀਡ਼ਤ ਵਿਅਕਤੀਆਂ ਦੀ ਟੈਸਟ ਰਿਪੋਰਟ ਆਉਣ ਮਗਰੋਂ ਕੇਸਾਂ ਦੀ ਗਿਣਤੀ ਵਧ ਸਕਦੀ ਹੈ। ਨੈਸ਼ਨਲ ਮਾਈਕਰੋਬਾਇਓਲੋਜੀ ਲੈਬੋਰਟਰੀ ਮੰਕੀਪੌਕਸ ਵਾਇਰਸ ਨਾਲ ਸਬੰਧਤ ਕੇਸਾਂ ਦੀ ਜਾਂਚ ਕਰ ਰਹੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਮੰਕੀਪੌਕਸ ਵਾਇਰਸ ਓਰਥੋਪੌਕਸਵਾਇਰਸ ਪਰਿਵਾਰ ਨਾਲ ਸਬੰਧ ਰੱਖਦਾ ਹੈ। ਏਜੰਸੀ ਅਨੁਸਾਰ ਸੂਬੇ ਅਤੇ ਪ੍ਰਦੇਸ਼ ਆਪਣੇ ਅਧਿਕਾਰ ਖੇਤਰਾਂ ’ਚ…

Read More

ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ’ਚ ਹਾਰਨ ਤੋਂ ਬਾਅਦ ਇੰਗਲੈਂਡ ਨੇ ਇੰਡੀਆ ਨੂੰ 100 ਦੌਡ਼ਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਹਾਰ ਦਾ ਬਦਲਾ ਲੈ ਲਿਆ। ਤੇਜ਼ ਗੇਂਦਬਾਜ਼ ਰੀਸ ਟਾਪਲੇ ਦੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਇਹ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਤਿੰਨ ਮੈਚਾਂ ਦੀ ਲਡ਼ੀ 1-1 ਨਾਲ ਬਰਾਬਰ ਕਰ ਲਈ ਹੈ। ਇੰਗਲੈਂਡ ਦੇ 247 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਇੰਡੀਆ ਟਾਪਲੇ (24 ਦੌਡ਼ਾਂ ’ਤੇ 6 ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ 38.5 ਓਵਰਾਂ ’ਚ ਸਿਰਫ 146 ਦੌਡ਼ਾਂ ’ਤੇ ਸਿਮਟ ਗਿਆ। ਕੋਈ ਵੀ ਭਾਰਤੀ ਬੱਲੇਬਾਜ਼ 30 ਦੌਡ਼ਾਂ ਦਾ ਅੰਕਡ਼ਾ ਵੀ ਨਹੀਂ ਛੂਹ ਸਕਿਆ। ਹਾਰਦਿਕ ਪਾਂਡਿਆ…

Read More

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਸਮੇਂ ਸਿੱਖ ਮਰਿਆਦਾ ‘ਉਲੰਘਣ’ ਦਾ ਮਾਮਲਾ ਉਭਾਰਨ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਬਾਬਤ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਾਮਲੇ ਦੀ ਲਿਖ਼ਤੀ ਸ਼ਿਕਾਇਤ ’ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਧਾਨ ਧਾਮੀ ਨੇ ਜਥੇਦਾਰ ਨੂੰ ਲਿਖਤੀ…

Read More

ਉੱਘੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ’ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ?ਵੱਲੋਂ ਪੰਜਾਬ ਪੁਲੀਸ ਨੂੰ ਸਭ ਤੋਂ ਛੋਟੀ ਉਮਰ ਦੇ ਸ਼ੂਟਰ ਅੰਕਿਤ ਸੇਰਸਾ ਅਤੇ ਸ਼ੂਟਰ ਸਚਿਨ ਚੌਧਰੀ ਉਰਫ਼ ਸਚਿਨ ਭਿਵਾਨੀ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ ਹੈ। ਪੰਜਾਬ ਪੁਲੀਸ ਦੀ 36 ਮੈਂਬਰੀ ਹਥਿਆਰਬੰਦ ਟੀਮ ਵੱਲੋਂ ਉਨ੍ਹਾਂ ਨੂੰ ਦਿੱਲੀ ਤੋਂ ਮਾਨਸਾ ਲਿਆਂਦਾ ਗਿਆ ਹੈ ਜਿਥੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਹਾਂ ਨੂੰ ਅੱਜ ਮਾਨਸਾ ਦੇ ਸਿਵਲ ਹਸਪਤਾਲ ’ਚ ਮੈਡੀਕਲ ਕਰਾਉਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ 8 ਦਿਨ ਲਈ ਪੁਲੀਸ ਰਿਮਾਂਡ ਉਤੇ ਭੇਜਿਆ ਗਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ…

Read More