Author: editor

ਸੰਗਰੂਰ ਜ਼ਿਮਨੀ ਚੋਣ ’ਚ ਮੈਂਬਰ ਪਾਰਲੀਮੈਂਟ ਬਣੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਸਹੁੰ ਚੁੱਕਣ ਲਈ ਦਿੱਲੀ ਪੁੱਜ ਗਏ ਹਨ। ਉਨ੍ਹਾਂ ਨੇ 18 ਜੁਲਾਈ ਨੂੰ ਸਹੁੰ ਚੁੱਕ ਸਮਾਗਮ ’ਚ ਸ਼ਿਰਕਤ ਕਰਨੀ ਹੈ। ਪਰ ਹਾਲੇ ਵੀ ਇਹ ਭੇਤ ਬਰਕਰਾਰ ਹੈ ਕਿ ਕੀ ਉਹ ਕਿਰਪਾਨ ਲੈ ਕੇ ਅੰਦਰ ਜਾਣਗੇ ਦੀ ਜ਼ਿੱਦ ਕਰਨਗੇ ਅਤੇ ਅਜਿਹੀ ਆਗਿਆ ਨਾ ਮਿਲਣ ’ਤੇ ਕੀ ਸਹੁੰ ਨਹੀਂ ਚੁੱਕਣਗੇ। ਦਿੱਲੀ ਜਾਂਦੇ ਸਮੇਂ ਰਾਜਪੁਰਾ ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਸਿਰਫ ਇਹੋ ਕਿਹਾ ਕਿ ਉਹ ਕਿਰਪਾਨ ਲੈ ਕੇ ਜਾਣਗੇ ਤੇ ਸਹੁੰ ਚੁੱਕਣਗੇ। ਪਾਰਟੀ ਵਰਕਰਾਂ…

Read More

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਬੋਰਿਸ ਜਾਨਸਨ ਦੀ ਜਗ੍ਹਾ ਲੈਣ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬਣਨ ਲਈ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਆਪਣੀ ਮਜ਼ਬੂਤ ਪਕਡ਼ ਬਣਾ ਲਈ ਹੈ। ਦੂਜੇ ਪਡ਼ਾਅ ਦੀ ਵੋਟਿੰਗ ’ਚ ਉਹ 101 ਵੋਟਾਂ ਨਾਲ ਮੁਡ਼ ਜੇਤੂ ਰਹੇ। ਟੋਰੀ ਪਾਰਟੀ ਦੀ ਲੀਡਰਸ਼ਿਪ ਲਈ ਇਸ ਮੁਕਾਬਲੇ ’ਚ ਹੁਣ ਸਿਰਫ਼ 5 ਉਮੀਦਵਾਰ ਹੀ ਬਚੇ ਹਨ। ਭਾਰਤੀ ਮੂਲ ਦੀ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਸਭ ਤੋਂ ਘੱਟ 27 ਵੋਟਾਂ ਪ੍ਰਾਪਤ ਹੋਣ ਦੇ ਨਾਲ ਹੀ ਇਸ ਦੌਡ਼ ਤੋਂ ਬਾਹਰ ਹੋ ਗਈ ਹੈ। ਸੰਸਦ ਮੈਂਬਰਾਂ ਵੱਲੋਂ ਦੂਜੇ ਪਡ਼ਾਅ ਦੀ ਵੋਟਿੰਗ ਦੇ ਬਾਅਦ ਅੱਗੇ ਵਧਦੇ ਇਸ ਮੁਕਾਬਲੇ ’ਚ ਸੁਨਕ ਦੇ ਇਲਾਵਾ ਵਪਾਰ…

Read More

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ 73 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਡੋਨਾਲਡ ਟਰੰਪ ਨੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਹੈ। ਇਵਾਨਾ ਟਰੰਪ ਦਾ ਦਿਹਾਂਤ ਨਿਊਯਾਰਕ ’ਚ ਹੋਇਆ ਹੈ। ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਸਾਲ 1977 ’ਚ ਵਿਆਹ ਕੀਤਾ ਸੀ। ਸਾਲ 1992 ’ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਡੋਨਾਲਡ ਟਰੰਪ ਨੇ ਪਹਿਲੀ ਪਤਨੀ ਦੇ ਦਿਹਾਂਤ ਦੀ ਸੂਚਨਾ ਦਿੰਦੇ ਹੋਏ ਲਿਖਿਆ ਹੈ ਕਿ ਇਵਾਨਾ ਟਰੰਪ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਦੱਸਦੇ ਹੋਏ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਉਨ੍ਹਾਂ ਦਾ ਨਿਊਯਾਰਕ ਸ਼ਹਿਰ ’ਚ ਦਿਹਾਂਤ ਹੋ ਗਿਆ…

Read More

ਰੂਸ ਵੱਲੋਂ ਕੇਂਦਰੀ ਯੂਕਰੇਨੀ ਸ਼ਹਿਰ ਵਿਨਿਤਸੀਆ ’ਤੇ ਕੀਤੇ ਮਿਜ਼ਾਈਲ ਹਮਲੇ ’ਚ 21 ਵਿਅਕਤੀ ਮਾਰੇ ਗਏ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਨੇ ਹਮਲੇ ਨੂੰ ‘ਸ਼ਰੇਆਮ ਅੱਤਵਾਦੀ ਕਾਰਵਾਈ’ ਕਰਾਰ ਦਿੱਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਮਿਜ਼ਾਈਲਾਂ ਆਮ ਵਸੋਂ ਵਾਲੇ ਇਲਾਕਿਆਂ ’ਚ ਦਾਗ਼ੀਆਂ ਗਈਆਂ ਜਿਨ੍ਹਾਂ ਦਾ ਫੌਜੀ ਟਿਕਾਣਿਆਂ ਨਾਲ ਕੋਈ ਸਬੰਧ ਨਹੀਂ ਸੀ। ਯੂਕਰੇਨ ਦੀ ਕੌਮੀ ਪੁਲੀਸ ਨੇ ਕਿਹਾ ਕਿ ਤਿੰਨ ਮਿਜ਼ਾਈਲਾਂ ਦਫ਼ਤਰ ਦੀ ਇਕ ਇਮਾਰਤ ’ਤੇ ਡਿੱਗੀਆਂ ਜਿਸ ਨੇ ਵਿਨਿਤਸੀਆ ’ਚ ਨੇਡ਼ਲੀਆਂ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਵਿਨਿਤਸੀਆ ਰਾਜਧਾਨੀ ਕੀਵ ਤੋਂ ਦੱਖਣ-ਪੱਛਮ ਵੱਲ 268 ਕਿਲੋਮੀਟਰ ਦੇ ਫਾਸਲੇ ’ਤੇ ਵਸਿਆ ਸ਼ਹਿਰ ਹੈ। ਮਿਜ਼ਾਈਲ ਡਿੱਗਣ ਨਾਲ ਜ਼ੋਰਦਾਰ…

Read More

ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਲਾਮਿਸਾਲ ਕਿਸਾਨ ਸੰਘਰਸ਼ ਤੋਂ ਬਾਅਦ ਵੀ ਕੇਂਦਰੀ ਮੰਤਰੀਆਂ ਦੇ ਵਿਵਾਦਤ ਬਿਆਨ ਆ ਰਹੇ ਹਨ। ਹੁਣ ਖੇਤੀ ਮੰਤਰੀ ਨਰੇਂਦਰ ਤੋਮਰ ਦੇ ਤਾਜ਼ਾ ਬਿਆਨ ਨੇ ਇਕ ਵਾਰ ਫਿਰ ਵਿਵਾਦ ਤੇ ਬਹਿਸ ਛੇਡ਼ ਦਿੱਤੀ ਹੈ। ਬੰਗਲੁਰੂ ’ਚ ਦੋ ਰੋਜ਼ਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤੋਮਰ ਨੇ ਖੇਤੀ ਸੁਧਾਰਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਡਿਜੀਟਲ’ ਖੇਤੀ ਨੂੰ ਹੁਲਾਰਾ ਦੇ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀ ’ਚ ਨਾ ਜਾਣਾ ਪਵੇ ਅਤੇ ਕਿਸਾਨਾਂ ਦੀ ਵਿਚੋਲਿਆਂ ’ਤੇ ਟੇਕ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਖੇਤੀ ਸੈਕਟਰ…

Read More

ਇੰਡੀਆ ’ਚ ਇਕ ਦਿਨ ਅੰਦਰ ਕਰੋਨਾ ਦੇ 20,038 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਿਥੇ ਪੀਡ਼ਤ ਲੋਕਾਂ ਦੀ ਗਿਣਤੀ ਵਧ ਗਈ ਹੈ ਉਥੇ ਹੀ ਚਿੰਤਾ ਵੀ ਵਧ ਗਈ ਹੈ। ਹੁਣ ਇਹ ਗਿਣਤੀ ਵੱਧ ਕੇ 4,37,10,027 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 1,39,073 ਹੋ ਗਈ ਹੈ। ਇਸੇ ਦੌਰਾਨ ਪੰਜਾਬ ਅੰਦਰ ਕਰੋਨਾ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਸਵੇਰੇ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਅਪਡੇਟ ਕੀਤੇ ਅੰਕਡ਼ਿਆਂ ਦੇ ਅਨੁਸਾਰ ਸੰਕਰਮਣ ਨਾਲ 47 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ’ਚ ਮਰਨ ਵਾਲਿਆਂ ਦੀ ਗਿਣਤੀ 5,25,604 ਹੋ ਗਈ…

Read More

ਪਟਿਆਲਾ ਦੀ ਅਦਾਲਤ ਨੇ ਗਾਇਕ ਦਲੇਰ ਮਹਿੰਦੀ ਦੇ ਖ਼ਿਲਾਫ਼ ਦੋ ਦਹਾਕੇ ਪਹਿਲਾਂ ਦਰਜ ਹੋਏ ਕਬੂਤਰਬਾਜ਼ੀ ਦੇ ਮਾਮਲੇ ’ਚ ਅੱਜ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਸਲ ’ਚ ਕੁਝ ਸਾਲ ਪਹਿਲਾਂ ਪਟਿਆਲਾ ਦੀ ਹੀ ਹੇਠਲੀ ਅਦਾਲਤ ਵੱਲੋਂ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਦਲੇਰ ਮਹਿੰਦੀ ਨੇ ਪਟਿਆਲਾ ਦੀ ਉੱਪਰਲੀ ਅਦਾਲਤ ’ਚ ਚੁਣੌਤੀ ਦਿੱਤੀ ਸੀ ਪਰ ਅੱਜ ਪਟਿਆਲਾ ਦੀ ਇਸ ਉੱਪਰਲੀ ਅਦਾਲਤ ਵੱਲੋਂ ਦਲੇਰ ਮਹਿੰਦੀ ਦੀ ਉਹ ਅਪੀਲ ਡਿਸਮਿਸ ਕਰ ਦਿੱਤੀ ਜਿਸ ਦੇ ਚੱਲਦਿਆਂ ਉਸ ਨੂੰ ਹੇਠਲੀ ਅਦਾਲਤ ਵੱਲੋਂ ਕੀਤੀ ਗਈ ਦੋ ਸਾਲ ਦੀ ਕੈਦ ਦੀ ਸਜ਼ਾ ਬਰਕਰਾਰ ਰਹੀ ਜਿਸ ਤੋਂ ਬਾਅਦ…

Read More

ਇਕ ਵਾਰ ਫਿਰ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇਡ਼ਛਾਡ਼ ਕਰਨ ਅਤੇ ਉਸ ’ਤੇ ਕੁਝ ਇਤਰਾਜ਼ ਯੋਗ ਸਤਰਾਂ ਤੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਘਟਨਾ ਰਿਚਮੰਡ ਹਿੱਲ ਦੇ ਹਿੰਦੂ ਮੰਦਰ ਦੇ ਬਾਹਰ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਨਾਲ ਵਾਪਰੀ। ਇਸ ਥਾਂ ਮਹਾਤਮਾ ਗਾਂਧੀ ਦਾ ਪੰਜ ਮੀਟਰ ਵੱਡਾ ਬੁੱਤ ਸਥਾਪਤ ਹੈ। ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਦੁਪਹਿਰ ਕਰੀਬ 12.30 ਵਜੇ ਵਾਪਰੀ। ਟੋਰਾਂਟੋ ਸਥਿਤ ਇੰਡੀਆ ਦੇ ਕੌਂਸਲੇਟ ਜਨਰਲ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਕੌਂਸਲੇਟ ਜਨਰਲ ਨੇ ਟਵੀਟ ਕੀਤਾ ਕਿ ਰਿਚਮੰਡ ਹਿੱਲ ਦੇ ਵਿਸ਼ਨੂੰ…

Read More

ਪਿਛਲੇ ਕੁਝ ਸਮੇਂ ’ਚ ਕੈਨੇਡਾ ਭਰ ’ਚ ਗੈਸ ਦੀਆਂ ਕੀਮਤਾਂ ’ਚ ਅਥਾਹ ਵਾਧਾ ਹੋਇਆ ਹੈ ਜਿਸ ਤੋਂ ਹਰ ਕੋਈ ਪ੍ਰਭਾਵਿਤ ਹੋਇਆ। ਕੋਵਿਡ-19 ਤੋਂ ਬਾਅਦ ਰੂਸ ਤੇ ਯੂਕਰੇਨ ਯੁੱਧ ਨੂੰ ਗੈਸ ਕੀਮਤਾਂ ’ਚ ਵਾਧੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪਰ ਹੁਣ ਇਕ ਉਦਯੋਗ ਮਾਹਿਰ ਅਨੁਸਾਰ ਗੈਸ ਦੀਆਂ ਕੀਮਤਾਂ ਓਂਟਾਰੀਓ ’ਚ ਸਭ ਤੋਂ ਹੇਠਲੇ ਪੱਧਰ ’ਤੇ ਆਉਣ ਲਈ ਤਿਆਰ ਹਨ। ਕੈਨੇਡੀਅਨਜ਼ ਫਾਰ ਅਫੋਰਡੇਬਲ ਐਨਰਜੀ ਦੇ ਪ੍ਰਧਾਨ ਡੈਨ ਮੈਕਟੀਗ ਨੇ ਦੱਸਿਆ ਕਿ ਸਾਊਥ ਓਂਟਾਰੀਓ ਗੈਸ ਦੀਆਂ ਸਭ ਤੋਂ ਘੱਟ ਕੀਮਤਾਂ ਦੇਖਣ ਲਈ ਤਿਆਰ ਹੈ। ‘ਗੈਸ ਦੀਆਂ ਕੀਮਤਾਂ ਵੀਰਵਾਰ ਨੂੰ 7 ਸੈਂਟ ਪ੍ਰਤੀ ਲੀਟਰ ਘਟਣ ਤੋਂ ਬਾਅਦ ਵੀ, ਉਹ ਸ਼ੁੱਕਰਵਾਰ ਲਈ ਦੁਬਾਰਾ…

Read More

ਇਕ ਪਾਸੇ ਪੁਲੀਸ ’ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਦਬਾਅ ਹੈ ਤੇ ਜਦੋਂ ਕੋਈ ਪੁਲੀਸ ਅਧਿਕਾਰੀ ਇਸ ਪਾਸੇ ਕਾਰਵਾਈ ਕਰਦਾ ਹੈ ਤਾਂ ਕਈ ਵਾਰ ਸਿਆਸੀ ਆਗੂ ਹੀ ਅਡ਼ਿੱਕਾ ਬਣ ਜਾਂਦੇ ਹਨ। ਅਜਿਹਾ ਹੀ ਹੋਇਆ ਇਕ ਮਹਿਲਾ ਆਈ.ਪੀ.ਐੱਸ. ਅਧਿਕਾਰੀ ਨਾਲ ਲੁਧਿਆਣਾ ’ਚ। ਹਲਕਾ ਦੱਖਣੀ ’ਚ ਉੱਚ ਅਧਿਕਾਰੀਆਂ ਦੀ ਹਦਾਇਤ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਮਹਿਲਾ ਆਈ.ਪੀ.ਐੱਸ. ਜੋਤੀ ਯਾਦਵ ਨੇ ਪੂਰੀ ਟੀਮ ਨਾਲ ਛਾਪਾ ਮਾਰਿਆ ਤਾਂ ‘ਆਪ’ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵੀ ਉਥੇ ਪੁੱਜ ਗਏ। ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਆਈ.ਪੀ.ਐੱਸ. ਅਧਿਕਾਰੀ ਏ.ਸੀ.ਪੀ. ਜੋਤੀ ਯਾਦਵ ਨੂੰ ਬਾਜ਼ਾਰ ’ਚ ਘੇਰਦਿਆਂ ਕਿਹਾ ਕਿ ਉਹ ਕਿਸ ਤੋਂ ਪੁੱਛ ਕੇ ਉਨ੍ਹਾਂ ਦੇ ਇਲਾਕੇ ’ਚ ਤਲਾਸ਼ੀ…

Read More