Author: editor
ਰੋਹਤਕ ਜੇਲ੍ਹ ’ਚੋਂ ਪੈਰੋਲ ’ਤੇ ਆਏ ਹੋਏ ਅਤੇ ਉੱਤਰ ਪ੍ਰਦੇਸ਼ ਦੇ ਬਾਗ਼ਬਤ ’ਚ ਰਹਿ ਰਹੇ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਕਰਕੇ ਫਿਰ ਵਿਵਾਦ ਖਡ਼੍ਹਾ ਹੋ ਗਿਆ ਹੈ। ਅਸਲ ’ਚ ਇਸ ਵਾਰ ਵੀ ਵਿਵਾਦ ਉਸ ਦੇ ‘ਨਾਮ ਚਰਚਾ’ ਪ੍ਰੋਗਰਾਮ ਕਾਰਨ ਹੀ ਹੋਇਆ ਹੈ ਜਿਸ ਦਾ ਕਈ ਥਾਵਾਂ ’ਤੇ ਵਿਰੋਧ ਕੀਤਾ ਗਿਆ। ਪੰਜਾਬ ’ਚ ਕੁਝ ਥਾਵਾਂ ’ਤੇ ਤਣਾਅ ਤੋਂ ਬਾਅਦ ਇਹ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਇਹ ‘ਨਾਮ ਚਰਚਾ’ ਵਰਚੁਅਲੀ ਲਾਈਵ ਹੋਣੀ ਸੀ ਜਿਸ ਲਈ ਵੱਖ-ਵੱਖ ਥਾਵਾਂ ’ਤੇ ਵੱਡੀਆਂ ਟੀ.ਵੀ. ਸਕਰੀਨਾਂ ਲਾ ਕੇ ਡੇਰਾ ਪ੍ਰੇਮੀ ਇਕੱਠੇ ਕੀਤੇ ਗਏ। ਇਸ ਸਬੰਧੀ ਸੱਦਾ ਤੇ ਸੂਚਨਾ ਕਿਸੇ ਅਖ਼ਬਾਰ ਜਾਂ ਹੋਰ ਸਾਧਨ ਰਾਹੀਂ ਦੇਣ…
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਡੇਢ ਮਹੀਨੇ ਬਾਅਦ ਵੀ ਪੁਲੀਸ ਦੇ ਹੱਥ ਹਾਲੇ ਤੱਕ ਤਿੰਨ ਸ਼ੂਟਰ ਨਹੀਂ ਲੱਗੇ ਅਤੇ ਚੱਲ ਰਹੀ ਜਾਂਚ ਦੌਰਾਨ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਸ਼ਿਕਾਰ ਹੋਣਾ ਪਿਆ। ਇਹ ਗੱਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਪੁੱਛਗਿੱਛ ਸਮੇਂ ਕਹੀ ਹੈ। ਸਿੱਧੂ ਮੂਸੇਵਾਲਾ ਨੂੰ ਕਰੀਬ 60 ਗੈਂਗਸਟਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਾਜ਼ਿਸ਼ ਘਡ਼ ਕੇ ਨਿਸ਼ਾਨਾ ਬਣਾਇਆ। ਦਿੱਲੀ ਅਤੇ ਪੰਜਾਬ ਪੁਲੀਸ ਦੀ ਹੁਣ ਤੱਕ ਦੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਸੀ।…
ਪਹਿਲਾਂ ਹੀ ਇਕ ਘੁਟਾਲੇ ਕਰਕੇ ਜੇਲ੍ਹ ’ਚ ਬੰਦ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਕਾਂਗਰਸ ਸਰਕਾਰ ਸਮੇਂ ਸਭ ਤੋਂ ਵੱਧ ਚਰਚਾ ’ਚ ਆਏ ਵਜ਼ੀਫਾ ਘੁਟਾਲੇ ਦੀ ਹੁਣ ਜਾਂਚ ਹੋਵੇਗੀ। ਪੰਜਾਬ ’ਚ ਅਕਾਲੀ-ਭਾਜਪਾ ਗੱਠਜੋਡ਼ ਅਤੇ ਕਾਂਗਰਸੀ ਹਕੂਮਤਾਂ ਦੌਰਾਨ ਚਰਚਾ ’ਚ ਆਏ ਵਜ਼ੀਫਾ ਘੁਟਾਲੇ ਦੀ ਜਾਂਚ ਲਈ ‘ਆਪ’ ਸਰਕਾਰ ਹਰਕਤ ’ਚ ਆ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘੁਟਾਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਸਾਧੂ ਸਿੰਘ ਧਰਮਸੋਤ ’ਤੇ ਵਜ਼ੀਫਾ ਘੁਟਾਲੇ ’ਚ ਸ਼ਮੂਲੀਅਤ ਦੇ ਤੱਥ ਇਕ ਆਈ.ਏ.ਐੱਸ. ਅਧਿਕਾਰੀ ਵੱਲੋਂ ਸਾਹਮਣੇ ਰੱਖੇ ਗਏ ਸਨ ਪਰ ਸਰਕਾਰ…
ਇੰਡੀਆ ਦੀ ਪਾਰਲੀਮੈਂਟ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੌਰਾਨ ਮੈਂਬਰ ਹੁਣ ਚਰਚਾ ’ਚ ਹਿੱਸਾ ਲੈਣ ਸਮੇਂ ਜੁਮਲਾਜੀਵੀ, ਬਲਬੁੱਧੀ, ਜੈਚੰਦ, ਕੋਵਿਡ ਫੈਲਾਉਣ ਵਾਲੇ ਅਤੇ ਸਨੂਪਗੇਟ ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਣਗੇ। ਇੰਨਾ ਹੀ ਨਹੀਂ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਕੀਤੇ ਗਏ ਨਵੇਂ ਸੰਗ੍ਰਿਹ ਅਨੁਸਾਰ ਹੁਣ ਦੁਰਵਿਵਹਾਰ, ਬ੍ਰਿਟੇਡ, ਕਰੱਪਟ, ਡਰਾਮਾ, ਪਾਖੰਡ ਅਤੇ ਅਯੋਗ ਸ਼ਬਦਾਂ ਨੂੰ ਵੀ ਗੈਰ-ਸੰਸਦੀ ਮੰਨਿਆ ਜਾਵੇਗਾ। ਇਹ ਸੰਗ੍ਰਹਿ 18 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਆਇਆ ਹੈ। ਮੌਨਸੂਨ ਸੈਸ਼ਨ ਦੌਰਾਨ ਚਰਚਾ ਦੌਰਾਨ ਜਾਂ ਕਿਸੇ ਹੋਰ ਤਰੀਕੇ ਨਾਲ ਵਰਤੇ ਗਏ ਐਨਰਕਸਟ, ਸ਼ਕੁਨੀ, ਤਾਨਾਸ਼ਾਹੀ, ਤਾਨਾਸ਼ਾਹ, ਤਾਨਾਸ਼ਾਹੀ, ਵਿਨਾਸ਼ ਪੁਰਸ਼, ਖਾਲਿਸਤਾਨੀ ਅਤੇ ਖੂਨ ਸੇ…
ਇੰਡੀਆ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਜਸ਼ਨਾਂ ਦੇ ਚੱਲਦਿਆਂ ਸਰਕਾਰ 75 ਰੋਜ਼ਾ ਇਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਮੁਹਿੰਮ ਤਹਿਤ 15 ਜੁਲਾਈ ਤੋਂ 18 ਤੋਂ 59 ਸਾਲ ਉਮਰ ਵਰਗ ਦੇ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਬਿਲਕੁਲ ਮੁਫ਼ਤ ਲੱਗੇਗੀ। ਸੂਤਰਾਂ ਨੇ ਕਿਹਾ ਕਿ ਸਰਕਾਰ ਦੀ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਕੋਵਿਡ ਦੀ ਬੂਸਟਰ ਖੁਰਾਕਾਂ ਲਵਾਉਣ ਦੇ ਅਮਲ ਨੂੰ ਹੁਲਾਰਾ ਦੇਣਾ ਹੈ। ਇਹ ਮੁਹਿੰਮ ਸਰਕਾਰ ਦੇ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਪ੍ਰੋਗਰਾਮ ਦਾ ਹਿੱਸਾ ਹੈ। ਕਾਬਿਲੇਗੌਰ ਹੈ ਕਿ 18-59 ਸਾਲ ਉਮਰ ਵਰਗ ਦੀ 77 ਕਰੋਡ਼ ਦੀ ਆਬਾਦੀ ਵਿੱਚੋਂ ਹੁਣ ਤੱਕ ਇਕ ਫ਼ੀਸਦ ਤੋਂ ਵੀ ਘੱਟ ਲੋਕਾਂ ਨੇ…
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਕੇਸ ’ਚ ਚਾਰਜਸ਼ੀਟ ਦਾਖ਼ਲ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਉਸ ਲਈ ਨਸ਼ੇ ਖ਼ਰੀਦੇ ਸਨ। ਸੁਸ਼ਾਂਤ ਦੀ 2020 ’ਚ ਭੇਤਭਰੀ ਹਾਲਾਤ ’ਚ ਮੌਤ ਹੋ ਗਈ ਸੀ। ਚਾਰਜਸ਼ੀਟ ਰੀਆ ਅਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਸਮੇਤ 34 ਮੁਲਜ਼ਮਾਂ ਖ਼ਿਲਾਫ਼ ਦਾਖ਼ਲ ਕੀਤੀ ਗਈ ਹੈ। ਚਾਰਜਸ਼ੀਟ ’ਚ ਦਾਅਵਾ ਕੀਤਾ ਗਿਆ ਹੈ ਕਿ ਰੀਆ, ਸੁਸ਼ਾਂਤ ਲਈ ਗਾਂਜਾ ਖ਼ਰੀਦਦੀ ਸੀ। ਸੂਤਰਾਂ ਨੇ ਕਿਹਾ ਕਿ ਰੀਆ ਇਹ ਨਸ਼ਾ ਸੈਮੁਅਲ ਮਿਰਾਂਡਾ, ਸ਼ੋਵਿਕ ਚੱਕਰਵਰਤੀ, ਦੀਪੇਸ਼ ਸਾਵੰਤ ਅਤੇ ਹੋਰਾਂ ਤੋਂ ਖ਼ਰੀਦਦੀ ਸੀ। ਉਹ ਖੁਦ ਹੀ ਪੈਸਿਆਂ ਦੀ ਅਦਾਇਗੀ ਕਰਦੀ ਸੀ ਜਿਸ ਦੇ…
ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬੋਰਿਸ ਜਾਨਸਨ ਵੱਲੋਂ ਅਸਤੀਫਾ ਦੇਣ ਮਗਰੋਂ ਹੁਣ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋਣ ਜਾ ਰਹੀ ਹੈ। ਇਸ ’ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਬੇਹਦ ਨੇਡ਼ੇ ਪਹੁੰਚ ਗਏ ਹਨ। ਸਾਬਕਾ ਬ੍ਰਿਟਿਸ਼ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਚੁਣੇ ਜਾਣ ਲਈ ਪਹਿਲੇ ਰਾਊਂਡ ਦੀ ਵੋਟਿੰਗ ’ਚ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਹਨ। ਸੁਨਕ ਨੇ 88 ਵੋਟਾਂ ਹਾਸਲ ਕੀਤੀਆਂ ਹਨ। ਸੁਨਕ ਤੋਂ ਬਾਅਦ ਵਣਜ ਮੰਤਰੀ ਪੈਨੀ ਮੋਰਡੈਂਟ ਨੇ 77 ਅਤੇ ਵਿਦੇਸ਼ ਮੰਤਰੀ ਲਿਜ਼ ਟ੍ਰਸ ਨੇ 55 ਵੋਟਾਂ ਹਾਸਲ ਕੀਤੀਆਂ ਹਨ। ਇਸ ਦਰਮਿਆਨ ਸਾਬਕਾ ਕੈਬਨਿਟ ਮੰਤਰੀ ਜੇਰੇਮੀ…
ਅਮਰੀਕਾ ’ਚ ਖਾਣ-ਪੀਣ ਦਾ ਸਮਾਨ, ਗੈਸ ਕੀਮਤਾਂ ਅਤੇ ਘਰਾਂ ਦਾ ਕਿਰਾਇਆ ਵਧਣ ਨਾਲ ਮਹਿੰਗਾਈ ਵੱਧ ਕੇ ਚਾਰ ਦਹਾਕਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਅੰਕਡ਼ਿਆਂ ਮੁਤਾਬਕ ਜੂਨ 2022 ’ਚ ਉਪਭੋਗਤਾ ਮੁੱਲ ਸੂਚਕ ਅੰਕ ’ਤੇ ਆਧਾਰਤ ਮਹਿੰਗਾਈ ਇਕ ਸਾਲ ਪਹਿਲਾ ਦੀ ਤੁਲਨਾ ’ਚ 9.1 ਫੀਸਦੀ ਵਧੀ ਹੈ। ਇਹ ਸਾਲ 1981 ਤੋਂ ਬਾਅਦ ਦੀ ਸਭ ਤੋਂ ਵੱਧ ਮਹਿੰਗਾਈ ਵਾਧਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਸਾਲਾਨਾ ਆਧਾਰ ’ਤੇ ਮਹਿੰਗਾਈ 8.6 ਫੀਸਦੀ ਵਧੀ ਸੀ। ਮਈ ਦੀ ਤੁਲਨਾ ’ਚ ਜੂਨ ’ਚ ਮਹੀਨਾਵਰ ਆਧਾਰ ’ਤੇ ਮਹਿੰਗਾਈ 1.3 ਫੀਸਦੀ ਵਧੀ ਹੈ। ਇਸ ਤੋਂ ਪਹਿਲਾਂ ਮਈ ’ਚ ਮਹਿੰਗਾਈ ਅਪ੍ਰੈਲ ਦੀ…
ਸਰਕਾਰੀ ਵਿਭਾਗ ’ਚ ਕੰਮਕਾਜ ਦਾ ਇਕ ਢੰਗ-ਤਰੀਕਾ ਤੇ ਨਿਯਮ ਬਣੇ ਹੋਏ ਹਨ। ਵਿਭਾਗ ਦਾ ਕੋਈ ਮੁਖੀ ਹੁੰਦਾ ਹੈ। ਉਸ ’ਤੇ ਐੱਸ.ਡੀ.ਐੱਮ. ਤੇ ਡਿਪਟੀ ਕਮਿਸ਼ਨਰ। ਫਿਰ ਪੰਜਾਬ ਪੱਧਰ ’ਤੇ ਸਕੱਤਰ ਤੇ ਮੰਤਰੀ। ਪਰ ਸੱਤਾ ’ਚ ਆਈ ਆਮ ਆਦਮੀ ਸਰਕਾਰੀ ਵਿਭਾਗਾਂ ਦੇ ਪਾਰਟੀ ਵਰਕਰਾਂ ਨੂੰ ਇੰਚਾਰਜ ਥਾਪ ਕੇ ਇਕ ਨਵੇਂ ਵਿਵਾਦ ’ਚ ਘਿਰ ਗਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਨਾਭਾ ਤੋਂ ‘ਆਪ’ ਵਿਧਾਇਕ ਗੁਰਦੇਵ ਸਿੰਘ ਮਾਨ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਪਾਰਟੀ ਵਰਕਰਾਂ ਨੂੰ ਇੰਚਾਰਜ ਥਾਪਣ ਦਾ ਵਿਰੋਧ ਕੀਤਾ ਹੈ। ਖਹਿਰਾ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ, ‘ਜੇਕਰ ਤੁਹਾਡੇ ਵਿਧਾਇਕਾਂ ਨੇ ਸਰਕਾਰੀ ਵਿਭਾਗ ’ਚ ਆਪਣੇ…
ਉੱਘੇ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗਾਇਕ-ਗੀਤਕਾਰ ਦੀ ਹੱਤਿਆ ਲਈ ਇਕ ਏ.ਕੇ.-47, ਇਕ 30 ਬੋਰ ਦਾ ਪਿਸਤੌਲ ਤੇ ਨੌਂ ਐੱਮ.ਐੱਮ. ਦੇ ਚਾਰ ਜਾਂ ਪੰਜ ਪਿਸਤੌਲ ਵਰਤੇ ਗਏ ਹਨ। ਹਾਲਾਂਕਿ ਪੰਜਾਬ ਤੇ ਦਿੱਲੀ ਪੁਲੀਸ ਕਤਲ ਤੋਂ 45 ਦਿਨਾਂ ਬਾਅਦ ਵੀ ਹਥਿਆਰ ਬਰਾਮਦ ਨਹੀਂ ਕਰ ਸਕੀ ਹੈ। ਪੁਲੀਸ ਸੂਤਰਾਂ ਮੁਤਾਬਕ ਕਾਰਤੂਸਾਂ ਦੀ ਫੋਰੈਂਸਿਕ ਜਾਂਚ ’ਚ ਸਾਹਮਣੇ ਆਇਆ ਹੈ ਕਿ ਏ.ਕੇ.-47 ਤੇ ਪਿਸਤੌਲ ਵਰਤੇ ਗਏ ਹਨ। ਸ਼ੂਟਰਾਂ ਨੇ 25 ਜਾਂ ਉਸ ਤੋਂ ਵੱਧ ਗੋਲੀਆਂ ਕਾਰ ਉਤੇ ਮਾਰੀਆਂ ਸਨ। ਕਈ ਹੋਰ ਗੋਲੀਆਂ ਨੇਡ਼ਲੇ ਘਰਾਂ ਦੀਆਂ ਕੰਧਾਂ ’ਚ ਫਸੀਆਂ ਤੇ ਕੁਝ ਖੇਤਾਂ ਵਿਚੋਂ ਮਿਲੀਆਂ ਹਨ। ਜਾਂਚ ’ਚ ਇਹ…