Author: editor
ਫਰੀਦਕੋਟ ਵਧੀਕ ਸੈਸ਼ਨ ਜੱਜ ਰਾਜੀਵ ਕਾਲਡ਼ਾ ਦੀ ਅਦਾਲਤ ’ਚ ਬਹਿਬਲ ਗੋਲੀ ਕਾਂਡ ’ਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਹੋਣ ਸਬੰਧੀ ਸੁਣਵਾਈ ਹੋਣੀ ਸੀ ਪਰ ਕੋਟਕਪੂਰਾ ਗੋਲੀ ਕਾਂਡ ਦੀ ਪਡ਼ਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ’ਚ ਚਲਾਨ ਪੇਸ਼ ਨਾ ਕਰਨ ਕਰਕੇ ਬਹਿਬਲ ਗੋਲੀ ਕਾਂਡ ਦੀ ਵੀ ਸੁਣਵਾਈ ਨਹੀਂ ਹੋ ਸਕੀ। ਦੱਸਣਯੋਗ ਹੈ ਕਿ 6 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ਰੀਦਕੋਟ ਦੀ ਅਦਾਲਤ ਨੂੰ ਆਦੇਸ਼ ਦਿੱਤੇ ਸਨ ਕਿ ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਇਕੱਠਿਆਂ ਕੀਤੀ ਜਾਵੇ। ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ’ਚ ਕੋਟਕਪੂਰਾ ਗੋਲੀ ਕਾਂਡ ਦੀ ਪਡ਼ਤਾਲ ਹੋ ਰਹੀ ਹੈ ਪਰ ਇਸ ਟੀਮ ਨੇ ਅਜੇ ਤੱਕ…
ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਜਿਹਡ਼ੇ ਧਮਕੀ ਭਰੇ ਪੱਤਰ ਭੇਜੇ ਗਏ ਸਨ ਉਹ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ ਹੀ ਭੇਜੇ ਸਨ। ਪੁਲੀਸ ਪੁੱਛਗਿੱਛ ’ਚ ਲਾਰੈਂਸ ਬਿਸ਼ਨੋਈ ਨੇ ਇਹ ਜਾਣਕਾਰੀ ਦਿੱਤੀ ਹੈ। ਲਾਰੈਂਸ ਨੇ ਕਿਹਾ ਹੈ ਕਿ ਉਹ 2018 ’ਚ ਹੀ ਸਲਮਾਨ ਖ਼ਾਨ ਨੂੰ ਖ਼ਤਮ ਕਰ ਦਿੰਦਾ ਪਰ ਇਹ ਸੰਭਵ ਨਹੀਂ ਹੋ ਸਕਿਆ। ਲਾਰੈਂਸ ਨੇ ਦੱਸਿਆ ਕਿ ਉਹ ਸਲਮਾਨ ਦੀ ਹੱਤਿਆ ਇਸ ਲਈ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਬਿਸ਼ਨੋਈ ਸਮਾਜ ਕਾਲੇ ਹਿਰਨ ਨੂੰ ਮੰਨਦਾ ਹੈ ਤੇ ਸਲਮਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਓਧਰ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ’ਚ ਲਾਰੈਂਸ ਤੇ ਜੱਗੂ ਭਗਵਾਨਪੁਰੀਆ ਨੂੰ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵੱਜੋਂ ਨਿਯੁਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ। ਅਦਾਲਤ ’ਚ ਦਾਇਰ ਕੀਤੀ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਰਾਘਵ ਚੱਢਾ ਦੀ ਨਿਯੁਕਤ ਗੈਰ-ਸੰਵਿਧਾਨਿਕ ਹੈ ਕਿਉਂਕਿ ਇਸ ਨਿਯੁਕਤੀ ਦੀ ਨੋਟੀਫਿਕੇਸ਼ਨ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਪਟੀਸ਼ਨ ਐਡਵੋਕੇਟ ਜਗਮੋਹਨ ਸਿੰਘ ਭੱਟੀ ਵੱਲੋਂ ਅਦਾਲਤ ’ਚ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਸਬੰਧੀ ਆਉਣ ਵਾਲੇ ਇਕ ਦੋ ਦਿਨਾਂ ਦੌਰਾਨ ਸੁਣਵਾਈ ਹੋ ਸਕਦੀ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਘਵ ਚੱਢਾ ਨੂੰ ਬੀਤੇ…
ਦਿੱਲੀ ਵਿਖੇ ਲਾਰੈਂਸ ਬਿਸ਼ਨੋਈ ਮਾਮਲੇ ’ਚ ਪੇਸ਼ ਹੋ ਕੇ ਸ਼ਤਾਬਦੀ ਟਰੇਨ ਰਾਹੀਂ ਪਰਤ ਰਹੇ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਰਿਆਣਾ ਦੇ ਪਾਣੀਪਤ ਨੇਡ਼ੇ ਕੁਝ ਨੌਜਵਾਨਾਂ ਵੱਲੋਂ ਕੀਤੇ ਕਥਿਤ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਰਿਆਣਾ ਪੁਲੀਸ ਇਹ ਜਾਂਚ ਕਰ ਰਹੀ ਹੈ ਜਿਸ ’ਚ ਪੰਜਾਬ ਪੁਲੀਸ ਵੀ ਸਹਿਯੋਗ ਦੇ ਰਹੀ ਹੈ। ਯਾਦ ਰਹੇ ਕਿ ਸੁਪਰੀਮ ਕੋਰਟ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਮਾਮਲੇ ਨਾਲ ਸਬੰਧਤ ਕੇਸ ਦੀ ਸੁਣਵਾਈ ਲਈ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਆਪਣੀ ਸਮੁੱਚੀ ਟੀਮ ਨਾਲ ਰੇਲ ਗੱਡੀ ਰਾਹੀਂ ਦਿੱਲੀ ਗਏ ਸਨ। ਸ਼ਾਮ ਵੇਲੇ ਉਹ ਦਿੱਲੀ ਤੋਂ ਚੰਡੀਗਡ਼੍ਹ ਰੇਲ ਗੱਡੀ ਰਾਹੀਂ ਹੀ ਵਾਪਸ ਆ ਰਹੇ ਸਨ।…
ਪੰਜਾਬ ਪੁਲੀਸ ਵੱਲੋਂ ਦਿੱਤੀ ਇਨਪੁੱਟ ’ਤੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਏ.ਟੀ.ਐੱਸ. ਨੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਨੇਡ਼ੇ ਇਕ ਕੰਟੇਨਰ ਤੋਂ ਕਰੀਬ 70 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਸ ਫਡ਼ੀ ਗਈ ਹੈਰੋਇਨ ਦੀ ਕੀਮਤ 350 ਕਰੋਡ਼ ਰੁਪਏ ਹੈ। ਇਕ ਅਧਿਕਾਰੀ ਨੇ ਦੱਸਿਾ ਕਿ ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ, ਇਸ ਲਈ ਜ਼ਬਤ ਕੀਤੇ ਗਏ ਸਾਮਾਨ ਦੀ ਮਾਤਰਾ ਅਤੇ ਕੀਮਤ ਵਧ ਸਕਦੀ ਹੈ। ਅਧਿਕਾਰੀ ਅਨੁਸਾਰ ਇਕ ਖਾਸ ਇਨਪੁਟ ਦੇ ਅਧਾਰ ’ਤੇ ਏ.ਟੀ.ਐੱਸ. ਨੇ ਇਕ ਸ਼ਿਪਿੰਗ ਕੰਟੇਨਰ ਦੀ ਤਲਾਸ਼ੀ ਲਈ, ਜੋ ਕਿ ਕੁਝ ਸਮਾਂ ਪਹਿਲਾਂ ਕਿਸੇ ਹੋਰ ਦੇਸ਼ ਤੋਂ ਆਇਆ ਸੀ ਅਤੇ ਬੰਦਰਗਾਹ ਦੇ ਬਾਹਰ ਇਕ ਮਾਲ ਸਪਲਾਈ ਕੇਂਦਰ ’ਚ ਰੱਖਿਆ ਗਿਆ…
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਬੁੱਧਵਾਰ ਨੂੰ ਫੌਜ ਦੇ ਇਕ ਜਹਾਜ਼ ਰਾਹੀਂ ਦੇਸ਼ ਛੱਡ ਕੇ ਮਾਲਦੀਵ ਪਹੁੰਚ ਗਏ ਹਨ। ਉਨ੍ਹਾਂ ਦੇ ਦੇਸ਼ ਛੱਡ ਕੇ ਭੱਜਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਸ੍ਰੀਲੰਕਾ ’ਚ ਐਮਰਜੰਸੀ ਲਾ ਦਿੱਤੀ। ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਪਾਉਣ ਕਾਰਨ ਰਾਜਪਕਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਵੱਧ ਰਹੇ ਜਨਤਕ ਰੋਸ਼ ਦੇ ਵਿਚਕਾਰ ਬੁੱਧਵਾਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਸ੍ਰੀਲੰਕਾ ਦੀ ਹਵਾਈ ਫ਼ੌਜ ਨੇ ਇਕ ਸੰਖੇਪ ਬਿਆਨ ’ਚ ਕਿਹਾ ਕਿ 73 ਸਾਲਾ ਆਗੂ ਆਪਣੀ ਪਤਨੀ ਅਤੇ ਦੋ ਸੁਰੱਖਿਆ ਅਧਿਕਾਰੀਆਂ ਨਾਲ ਫੌਜ ਦੇ ਇਕ ਜਹਾਜ਼ ’ਚ ਦੇਸ਼ ਛੱਡ ਕੇ ਚਲੇ ਗਏ ਹਨ। ਬਿਆਨ ’ਚ ਕਿਹਾ ਗਿਆ…
ਨਾਸਾ ਦੇ ਨਵੇਂ ਪੁਲਾਡ਼ ਟੈਲੀਸਕੋਪ ’ਚੋਂ ਦੇਖੇ ਗਏ ਦ੍ਰਿਸ਼ ਦੀ ਪਹਿਲੀ ਫੋਟੋ ਸਾਹਮਣੇ ਆਉਣ ਦੇ ਨਾਲ ਹੀ ਬ੍ਰਹਿਮੰਡ ਨੂੰ ਦੇਖਣ ਦਾ ਮਨੁੱਖੀ ਤਜਰਬਾ ਬਿਲਕੁਲ ਬਦਲ ਗਿਆ ਹੈ। ਟੈਲੀਸਕੋਪ ’ਚ ਦੇਖੇ ਦ੍ਰਿਸ਼ ਦੀ ਪਹਿਲੀ ਜਾਰੀ ਫੋਟੋ ’ਚ ਆਸਮਾਨ ਗਲੈਕਸੀਜ਼ ਨਾਲ ਭਰਿਆ ਨਜ਼ਰ ਆਇਆ ਹੈ। ਬ੍ਰਹਿਮੰਡ ਦੀ ਐਨੀ ਡੂੰਘੀ ਤਸਵੀਰ ਅਜੇ ਤੱਕ ਨਹੀਂ ਦੇਖੀ ਗਈ ਹੈ। ਖਰਬਾਂ ਡਾਲਰ ਮੁੱਲ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ ਨੇ ਜਿਹਡ਼ਾ ਦ੍ਰਿਸ਼ ਕੈਦ ਕੀਤਾ ਹੈ ਉਹ ਮਨੁੱਖਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਮਾਹਿਰਾਂ ਮੁਤਾਬਕ ਸਮੇਂ ਤੇ ਦੂਰੀ ’ਚ ਬ੍ਰਹਿਮੰਡ ਦਾ ਐਨਾ ਡੂੰਘਾ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਟੈਲੀਸਕੋਪ ਵੱਲੋਂ ਕੈਦ ਕੀਤੇ ਹੋਰ ਦ੍ਰਿਸ਼ ਵੀ ਫੋਟੋਆਂ…
ਦੱਖਣੀ ਫਲੋਰੀਡਾ ਦੇ ਪ੍ਰੀਸਕੂਲ ਦੇ ਬਾਹਰ ਇਕ ਕਾਰ ’ਚ ਛੱਡੇ ਜਾਣ ਤੋਂ ਬਾਅਦ ਇਕ ਤਿੰਨ ਸਾਲਾ ਮਾਸੂਮ ਦੀ ਮੌਤ ਹੋ ਗਈ ਜਿੱਥੇ ਉਸਦੇ ਮਾਤਾ-ਪਿਤਾ ਦੋਵੇਂ ਸਟਾਫ ਮੈਂਬਰ ਹਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਮਿਆਮੀ ਹੇਰਾਲਡ ਦੀ ਰਿਪੋਰਟ ਅਨੁਸਾਰ ਬੱਚਾ ਉਸੇ ਪਰਿਵਾਰ ਦੇ ਕਈ ਬੱਚਿਆਂ ਵਿੱਚੋਂ ਇਕ ਸੀ ਜੋ ਮਿਆਮੀ ਗਾਰਡਨ ’ਚ ਲੁਬਾਵਿਚ ਐਜੂਕੇਸ਼ਨਲ ਸੈਂਟਰ ’ਚ ਪਡ਼੍ਹਦੇ ਹਨ। ਬਾਹਰ ਦਾ ਤਾਪਮਾਨ 90 ਦੇ ਦਹਾਕੇ ਦੇ ਮੱਧ ਫਾਰਨਹੀਟ ’ਚ ਸੀ। ਬੇਹੋਸ਼ੀ ਦੀ ਹਾਲਤ ’ਚ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਿਪੋਰਟ ਅਨੁਸਾਰ ਸੋਮਵਾਰ ਦੇਰ ਰਾਤ ਪੁਲੀਸ ਦੁਆਰਾ ਮੁੰਡੇ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਗਈ ਸੀ। ਕੇਂਦਰ…
ਪਿਛਲੇ ਮਹੀਨੇ ਬਰੈਂਪਟਨ ਦੇ ਹਸਪਤਾਲ ’ਚ ਇਕ ਔਰਤ ਨਾਲ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਤੋਂ ਬਾਅਦ ਪੁਲੀਸ ਨੇ 24 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ 15 ਜੂਨ ਦਾ ਬੋਵੈਰਡ ਡਰਾਈਵ ਈਸਟ ਅਤੇ ਬ੍ਰਾਮੇਲੀਆ ਰੋਡ ਨੇਡ਼ੇ ਵਿਲੀਅਮ ਓਸਲਰ ਹਸਪਤਾਲ ਦਾ ਹੈ। ਪੁਲੀਸ ਦਾ ਕਹਿਣਾ ਹੈ ਕਿ ਬਰੈਂਪਟਨ ਦੀ ਰਹਿਣ ਵਾਲੀ 37 ਸਾਲਾ ਪੀਡ਼ਤ ਔਰਤ ਅਣਪਛਾਤੇ ਕਾਰਨਾਂ ਕਰਕੇ ਹਸਪਤਾਲ ਗਈ ਸੀ ਜਦੋਂ ਉਸ ਦਾ ਇਕ ਕਰਮਚਾਰੀ ਦੁਆਰਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਨਿਕੋਲਸ ਸਹਾਦੇਓ ਨਾਂ ਦੇ ਇਸ ਵਿਅਕਤੀ ਨੂੰ 24 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਘਟਨਾ ਦੇ ਸਬੰਧ ’ਚ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ ’ਚ ਦੋਸ਼…
ਸੋਸ਼ਲ ਮੀਡੀਆ ਫਰਮ ਟਵਿਟਰ ਨੂੰ ਖਰੀਦਣ ਦੇ ਸੌਦੇ ਨੂੰ ਖਤਮ ਕਰਨ ਕਰਕੇ ਟਵਿਟਰ ਨੇ ਟੇਲਸਾ ਦੇ ਸੀ.ਈ.ਓ. ਏਲਨ ਮਸਕ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਇਹ ਕਦਮ ਏਲਨ ਮਸਕ ਵੱਲੋਂ 44 ਅਰਬ ਅਮਰੀਕਨ ਡਾਲਰ ਦੇ ਗ੍ਰਹਿਣ ਸੌਦੇ ਨੂੰ ਖਤਮ ਕਰਨ ਤੋਂ ਬਾਅਦ ਚੁੱਕਿਆ ਗਿਆ। ਸਪੂਤਨਿਕ ਦੇ ਅਨੁਸਾਰ ਏਲਨ ਮਸਕ ਨੇ ਟਵਿਟਰ ’ਤੇ ਆਪਣੇ ਫਰਜ਼ੀ ਖਾਤਿਆਂ ਦੀ ਸਹੀ ਸੰਖਿਆ ਨੂੰ ਲੁਕਾਉਣ ਅਤੇ ਇਸ ਬਾਰੇ ਮੰਗੀ ਗਈ ਪੂਰੀ ਜਾਣਕਾਰੀ ਪ੍ਰਦਾਨ ਨਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਉਨ੍ਹਾਂ ਨੇ ਇਸ ਅਧਾਰ ’ਤੇ ਸੌਦੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਜਵਾਬ ’ਚ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੇ ਕਿਹਾ ਕਿ ਉਹ 44…