Author: editor

ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਚਰਚਾ ’ਚ ਆਏ ਸਾਬਕਾ ਆਈ.ਪੀ.ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਜੇਲ੍ਹ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਪੁਲੀਸ ਦੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੇ 2002 ਦੇ ਫਿਰਕੂ ਦੰਗਿਆਂ ਨਾਲ ਜੁਡ਼ੇ ਇਕ ਮਾਮਲੇ ’ਚ ਸਾਬਕਾ ਆਈ.ਪੀ.ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਪਾਲਨਪੁਰ ਜੇਲ੍ਹ ’ਚੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਭੱਟ ਨੂੰ ਦੰਗਿਆਂ ਦੇ ਸਬੰਧ ’ਚ ਬੇਗੁਨਾਹ ਲੋਕਾਂ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਸਾਜਿਸ਼ ਦੇ ਇਕ ਮਾਮਲੇ ’ਚ ‘ਟਰਾਂਸਫਰ ਵਾਰੰਟ’ ਜ਼ਰੀਏ ਗ੍ਰਿਫ਼ਤਾਰ ਕੀਤਾ ਗਿਆ ਹੈ। ਸਮਾਜਿਕ ਵਰਕਰ ਤੀਸਤਾ ਸੀਤਲਵਾਡ਼ ਅਤੇ ਗੁਜਰਾਤ ਦੇ ਸਾਬਕਾ ਪੁਲੀਸ ਜਨਰਲ ਡਾਇਰੈਕਟਰ ਆਰ.ਬੀ. ਸ਼੍ਰੀਕੁਮਾਰ ਮਗਰੋਂ ਇਸ ਮਾਮਲੇ…

Read More

ਇੰਡੀਆ ਦੀ ਹਾਕੀ ਟੀਮ ਦੀ ਕਪਤਾਨ ਤੇ ਗੋਲਕੀਪਰ ਸਵਿਤਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਡੀਆ ਨੇ ਐੱਫ.ਆਈ.ਐੱਚ. ਮਹਿਲਾ ਹਾਕੀ ਵਿਸ਼ਵ ਕੱਪ ਦੇ ਕਲਾਸੀਫਿਕੇਸ਼ਨ ਮੁਕਾਬਲੇ ’ਚ ਕੈਨੇਡਾ ਨੂੰ ਸ਼ੂਟਆਊਟ ’ਚ 3-2 ਨਾਲ ਹਰਾ ਕੇ ਟੂਰਨਾਮੈਂਟ ’ਚ ਪਹਿਲੀ ਜਿੱਤ ਦਰਜ ਕੀਤੀ। ਤੈਅ ਸਮੇਂ ਤੋਂ ਬਾਅਦ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਮੇਡੇਲਾਈਨ ਸੇਕੋ ਨੇ 11ਵੇਂ ਮਿੰਟ ’ਚ ਹੀ ਕੈਨੇਡਾ ਨੂੰ ਬਡ਼੍ਹਤ ਦਿਵਾ ਦਿੱਤੀ ਸੀ ਪਰ ਇੰਡੀਆ 58ਵੇਂ ਮਿੰਟ ’ਚ ਸਲੀਮਾ ਟੇਟੇ ਦੇ ਗੋਲ ਨਾਲ ਬਰਾਬਰੀ ਹਾਸਲ ਕਰਨ ’ਚ ਕਾਮਯਾਬ ਰਿਹਾ। ਇੰਡੀਆ ਦੀ ਜਿੱਤ ’ਚ ਹਾਲਾਂਕਿ ਸਭ ਤੋਂ ਅਹਿਮ ਭੂਮਿਕਾ ਗੋਲਕੀਪਰ ਸਵਿਤਾ ਦੀ ਰਹੀ ਜਿਸ ਨਾਲ ਟੀਮ ਟੂਰਨਾਮੈਂਟ ’ਚ ਪਹਿਲੀ ਜਿੱਤ ਦਰਜ ਕਰ ਸਕੀ।…

Read More

ਕਪਤਾਨ ਰੋਹਿਤ ਸ਼ਰਮਾ ਦੀਆਂ 76 ਦੌਡ਼ਾਂ ਅਤੇ ਜਸਪ੍ਰੀਤ ਬੁਮਰਾਹ ਵੱਲੋਂ ਆਪਣੇ ਕਰੀਅਰ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਲਈਆਂ 6 ਵਿਕਟਾਂ ਸਦਕਾ ਇੰਡੀਆ 10 ਵਿਕਟਾਂ ਨਾਲ ਜੇਤੂ ਰਿਹਾ। ਲੰਡਨ ਵਿਖੇ ਇੰਗਲੈਂਡ ਖ਼ਿਲਾਫ਼ ਪਹਿਲੇ ਇਕ ਰੋਜ਼ਾ ਮੈਚ ’ਚ ਇੰਡੀਆ ਨੇ ਇਹ ਜਿੱਤ ਦਰਜ ਕੀਤੀ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਬੁਮਰਾਹ ਦੀ ਅਗਵਾਈ ’ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇਸ ਨੂੰ ਸਹੀ ਸਾਬਤ ਕਰਦੇ ਹੋਏ ਇੰਗਲੈਂਡ ਨੂੰ 110 ਦੌਡ਼ਾਂ ’ਤੇ ਸਮੇਟ ਦਿੱਤਾ, ਜਿਹਡ਼ਾ ਇੰਡੀਆ ਵਿਰੁੱਧ ਉਸਦਾ ਸਭ ਤੋਂ ਘੱਟ ਸਕੋਰ ਸੀ। ਬੁਮਰਾਹ ਨੇ 7.2 ਓਵਰਾਂ ਵਿਚ 19 ਦੌਡ਼ਾਂ ਦੇ ਕੇ 6 ਵਿਕਟਾਂ ਲਈਆਂ। ਉਹ ਇੰਗਲੈਂਡ ’ਚ ਕਿਸੇ ਵਨ…

Read More

ਪੰਜਾਬ ਕੈਬਨਿਟ ਸਬ ਕਮੇਟੀ ਨੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਕਾਨੂੰਨੀ ਪੱਖਾਂ ਦੀ ਕਰੀਬ ਢਾਈ ਘੰਟੇ ਪਡ਼ਚੋਲ ਕੀਤੀ। ਮੀਟਿੰਗ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਸ਼ਾਮਲ ਹੋਏ, ਜਿਨ੍ਹਾਂ ਪੁਰਾਣੇ ਕਾਨੂੰਨਾਂ ਅਤੇ ਬਿਲਾਂ ਦੀ ਸਮੀਖਿਆ ਕੀਤੀ। ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਨਵੇਂ ਰਾਹ ਤਲਾਸ਼ਣ ’ਚ ਪੰਜਾਬ ਸਰਕਾਰ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇਸ ਕੈਬਨਿਟ ਸਬ ਕਮੇਟੀ ਦਾ ਗਠਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ। ਸਬ ਕੈਬਨਿਟ ਕਮੇਟੀ ਦੀ ਅਗਲੀ ਮੀਟਿੰਗ ਵੀਰਵਾਰ ਨੂੰ ਰੱਖੀ ਗਈ ਹੈ ਜਿਸ ’ਚ ਦੂਸਰੇ ਪਡ਼ਾਅ ’ਤੇ ਨੁਕਤੇ ਘੋਖੇ ਜਾਣਗੇ। ਕੈਬਨਿਟ ਸਬ ਕਮੇਟੀ ਦੀ ਮੀਟਿੰਗ…

Read More

ਬਰੇਲੀ (ਯੂ.ਪੀ.) ਦੇ ਇਕ ਗੁਰਦੁਆਰਾ ਕੰਪਲੈਕਸ ਦੇ ਅੰਦਰ ਮੀਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਤਣਾਅ ਪੈਦਾ ਹੋ ਗਿਆ। ਪੁਲੀਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ। ਐੱਸ.ਐੱਸ.ਪੀ. ਸਿਧਾਰਥ ਅਨਿਰੁਧ ਪੰਕਜ ਨੇ ਕਿਹਾ ਕਿ ਘਟਨਾ ਐਤਵਾਰ ਰਾਤ ਕੋਹਦਾਪੀਰ ਇਲਾਕੇ ’ਚ ਵਾਪਰੀ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਐਤਵਾਰ ਰਾਤ ਉਦੋਂ ਮਾਹੌਲ ਵਿਗਾਡ਼ਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਬਕਰੀਦ ਮੌਕੇ ਮੁਸਲਿਮ ਭਾਈਚਾਰਾ ਜਸ਼ਨ ਮਨਾ ਰਿਹਾ ਸੀ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਪੁਲੀਸ ਨੇ ਦੱਸਿਆ ਕਿ ਮੀਟ ਬਰਾਮਦ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਘਟਨਾ ਸਥਾਨ ’ਤੇ ਇਕੱਠੇ…

Read More

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਇੰਡੀਆ ਅਗਲੇ ਵਰ੍ਹੇ ਚੀਨ ਨੂੰ ਪਿਛਾਂਹ ਛੱਡਦਿਆਂ ਦੁਨੀਆ ’ਚ ਸੱਭ ਤੋਂ ਵਧ ਆਬਾਦੀ ਵਾਲਾ ਮੁਲਕ ਬਣ ਜਾਵੇਗਾ। ਰਿਪੋਰਟ ’ਚ ਇਹ ਵੀ ਅੰਦਾਜ਼ਾ ਲਾਇਆ ਗਿਆ ਹੈ ਕਿ ਮੌਜੂਦਾ ਵਰ੍ਹੇ ਨਵੰਬਰ ’ਚ ਦੁਨੀਆ ਦੀ ਆਬਾਦੀ ਅੱਠ ਅਰਬ ਤੱਕ ਪਹੁੰਚ ਜਾਵੇਗੀ। ਰਿਪੋਰਟ ਮੁਤਾਬਕ ਹੁਣ ਚੀਨ ਦੀ ਆਬਾਦੀ 1.426 ਅਰਬ ਜਦਕਿਇੰਡੀਆ ’ਚ 1.412 ਅਰਬ ਹੈ। ਜੇਕਰ ਜਨਮ ਲੈਣ ਦੀ ਦਰ ਇਹੋ ਰਹੀ ਤਾਂ ਇੰਡੀਆ ਦੀ ਆਬਾਦੀ 2050 ’ਚ 1.668 ਅਰਬ ਹੋ ਜਾਵੇਗੀ ਜੋ ਚੀਨ ਦੀ 1.317 ਅਰਬ ਨਾਲੋਂ ਕਿਤੇ ਵੱਧ ਹੋਵੇਗੀ। ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਵਿਸ਼ਵ ਆਬਾਦੀ ਸੰਭਾਵਨਾ 2022 ਮੁਤਾਬਕ 1950 ਤੋਂ…

Read More

ਅਮਰੀਕਾ ’ਚ ਫਾਇਰਿੰਗ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਕੁਝ ਦਿਨ ਦੇ ਛੋਟੇ ਜਿਹੇ ਵਕਫੇ ਮਗਰੋਂ ਹੁਣ ਦੱਖਣੀ ਕੈਲੇਫੋਰਨੀਆ ਦੇ ਚਾਰ 7-ਇਲੈਵਨ ਸਟੋਰਾਂ ’ਤੇ ਫਾਇਰਿੰਗ ਦੀ ਖ਼ਬਰ ਹੈ। ਇਸ ਗੋਲੀਬਾਰੀ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਵੇਰਵਿਆਂ ਅਨੁਸਾਰ ਗੋਲੀਬਾਰੀ ਦੀ ਇਕ ਘਟਨਾ ਬ੍ਰਿਆ ਸ਼ਹਿਰ ਦੇ 7-ਇਲੈਵਨ ਸਟੋਰ ’ਚ ਸੋਮਵਾਰ ਸਵੇਰੇ 4.18 ਵਜੇ ਵਾਪਰੀ ਜਿਸ ’ਚ ਸਟੋਰ ਦੇ ਕਲਰਕ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੀ ਲਾ ਹਬਰਾ ਦੇ 7-ਇਲੈਵਨ ਸਟੋਰ ’ਚ ਵੀ ਗੋਲੀਬਾਰੀ ਕੀਤੀ ਗਈ ਅਤੇ ਸੈਂਟਾ ਅਨਾ ਤੇ ਰਿਵਰਸਾਈਡ ਕਾਊਂਟੀ ਦੇ 7-ਇਲੈਵਨ ਸਟੋਰਾਂ ’ਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਚਾਰਾਂ…

Read More

ਪਿਛਲੇ ਹਫਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਬੋਰਿਸ ਜਾਨਸਨ ਦੀ ਥਾਂ ਬ੍ਰਿਟੇਨ ’ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਅਤੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਟੋਰੀ ਦੇ ਨਾਮ ਨਾਲ ਜਾਣੀ ਜਾਂਦੀ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਕਰਨ ਲਈ ਜ਼ਿੰਮੇਵਾਰ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਨਵਾਂ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਥਾਂ ਲਵੇਗਾ। 1922 ਕਮੇਟੀ ਆਫ ਕੰਜ਼ਰਵੇਟਿਵ ਬੈਕਬੈਂਚ ਦੇ ਮੈਂਬਰਾਂ ਨੇ ਚੋਣਾਂ ਲਈ ਸਮਾਂ-ਸਾਰਣੀ ਅਤੇ ਨਿਯਮ ਤੈਅ ਕੀਤੇ ਹਨ। ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਅਧਿਕਾਰਤ ਤੌਰ ’ਤੇ ਮੰਗਲਵਾਰ ਨੂੰ ਸ਼ੁਰੂ ਕਰਕੇ ਖ਼ਤਮ ਕੀਤੀ ਗਈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੁਣ…

Read More

ਜਾਪਾਨ ਦੀ ਸੱਤਾਧਾਰੀ ਪਾਰਟੀ ਅਤੇ ਇਸ ਦੇ ਗੱਠਜੋਡ਼ ਭਾਈਵਾਲ ਕੋਮੈਟੋ ਨੇ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਲਿਬਰਲ ਡੈਮੋਕ੍ਰੈਟਿਕ ਪਾਰਟੀ ਅਤੇ ਇਸ ਦੇ ਸਹਿਯੋਗੀ ਕੋਮੈਟੋ ਨੂੰ 248 ਮੈਂਬਰੀ ਸਦਨ ’ਚ 146 ਸੀਟਾਂ ਮਿਲੀਆਂ, ਜੋ ਬਹੁਮਤ ਦੇ ਅੰਕਡ਼ੇ ਤੋਂ ਕਾਫੀ ਉੱਪਰ ਹਨ। ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ 2025 ਤੱਕ ਅਹੁਦੇ ’ਤੇ ਕਾਇਮ ਰਹਿਣਗੇ। ਇਸ ਨਾਲ ਕਿਸ਼ਿਦਾ ਲੰਮੇ ਸਮੇਂ ਲਈ ਨੀਤੀਆਂ ’ਤੇ ਕੰਮ ਕਰਨਾ ਜਾਰੀ ਰੱਖਣਗੇ। ਕਿਸ਼ਿਦਾ ਨੇ ਚੋਣ ’ਚ ਹਾਸਲ ਹੋਏ ਬਹੁਮਤ ਦਾ ਸਵਾਗਤ ਕੀਤਾ ਪਰ ਆਬੇ ਦੀ ਹੱਤਿਆ ਕਾਰਨ ਉਹ ਬਹੁਤੇ ਖੁਸ਼ ਨਜ਼ਰ ਨਹੀਂ ਆਏ। ਉਨ੍ਹਾਂ ’ਤੇ ਆਬੇ ਦੀ…

Read More

ਇੰਡੀਆ ਦੀ ਧਡ਼ੱਲੇਦਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਬਰਮਿੰਘਮ ’ਚ 28 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਕਾਮਨਵੈਲਥ ਗੇਮਜ਼-2022 ’ਚ 15 ਮੈਂਬਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਕਰੇਗੀ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਦਿੱਤੀ ਗਈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਉਪ ਕਪਤਾਨ ਬਣਾਇਆ ਗਿਆ ਹੈ। ਬੋਰਡ ਵੱਲੋਂ ਜਾਰੀ ਬਿਆਨ ’ਚ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ’ਚ ਪਹਿਲੀ ਵਾਰ ਮਹਿਲਾਵਾਂ ਦੇ ਕੌਮਾਂਤਰੀ ਟੀ-20 ਕ੍ਰਿਕਟ ਮੁਕਾਬਲੇ ਹੋਣਗੇ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਗਰੁੱਪ-ਏ ’ਚ ਪਾਕਿਸਤਾਨ, ਆਸਟਰੇਲੀਆ ਤੇ ਬਾਰਬਾਡੋਸ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 29 ਜੁਲਾਈ ਨੂੰ ਆਸਟਰੇਲੀਆ ਖ਼ਿਲਾਫ਼ ਖੇਡੇਗੀ ਅਤੇ ਟੀਮ ਦਾ…

Read More