Author: editor

‘ਵਾਰਿਸ ਪੰਜਾਬ ਦੇ’ ਫਰਾਰ ਚੱਲ ਰਹੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਪੁਲੀਸ ਨੇ ਰੋਕ ਲਿਆ ਗਿਆ। ਵੇਰਵਿਆਂ ਮੁਤਾਬਕ ਕਿਰਨਦੀਪ ਕੌਰ ਏਅਰਪੋਰਟ ਤੋਂ ਲੰਡਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਰਨਦੀਪ ਦੀ ਫਲਾਈਟ ਦਾ ਸਮਾਂ 1.30 ਸੀ ਅਤੇ ਉਹ ਦੋ ਘੰਟੇ ਪਹਿਲਾਂ 11.30 ਵਜੇ ਏਅਰਪੋਰਟ ‘ਤੇ ਪਹੁੰਚੀ। ਪੁਲੀਸ ਅਧਿਕਾਰੀਆਂ ਨੇ ਕਿਰਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਅਤੇ ਦੱਸਿਆ ਕਿ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਜ਼ਿਕਰਯੋਗ ਹੈ ਕਿ ਕਿਰਨਦੀਪ ਕੌਰ ਐਨ.ਆਰ.ਆਈ. ਹੈ। ਉਹ ਇੰਗਲੈਂਡ ਦੀ ਰਹਿਣ ਵਾਲੀ ਹੈ। ਅੰਮ੍ਰਿਤਪਾਲ ਨਾਲ ਵਿਆਹ ਕਰਾਉਣ ਲਈ ਪੰਜਾਬ ਆਈ ਸੀ। 28 ਸਾਲਾ ਕਿਰਨਦੀਪ ਅਤੇ ਅੰਮ੍ਰਿਤਪਾਲ ਦਾ…

Read More

ਟੈਕਸ ਏਜੰਸੀ ਦੇ 35,000 ਮੁਲਾਜ਼ਮਾਂ ਸਮੇਤ ਕੈਨੇਡਾ ਦੇ ਲਗਭਗ 1,55,000 ਫੈਡਰਲ ਕਰਮਚਾਰੀ ਹੜਤਾਲ ‘ਤੇ ਚਲੇ ਗਏ ਹਨ ਜਿਸ ਨੂੰ ਉਨ੍ਹਾਂ ਦੀ ਯੂਨੀਅਨ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹੜਤਾਲਾਂ ‘ਚੋਂ ਇਕ ਦੱਸ ਰਹੀ ਹੈ। ਕੈਨੇਡਾ ਦੇ ਪਬਲਿਕ ਸਰਵਿਸ ਅਲਾਇੰਸ ਨੇ ਕਿਹਾ ਕਿ ਹੜਤਾਲ ਦਾ ਐਲਾਨ ਸਰਕਾਰ ਨਾਲ ਗੱਲਬਾਤ ਇਕ ਸਮਝੌਤਾ ਕਰਨ ‘ਚ ਅਸਫਲ ਰਹਿਣ ਤੋਂ ਬਾਅਦ ਕੀਤਾ ਗਿਆ ਸੀ। 250 ਤੋਂ ਵੱਧ ਸਥਾਨਾਂ ‘ਤੇ ਪਿੱਕੇਟ ਲਾਈਨਾਂ ਸਥਾਪਤ ਕੀਤੀਆਂ ਜਾਣਗੀਆਂ। ਕੈਨੇਡਾ ਰੈਵੇਨਿਊ ਏਜੰਸੀ ਨਾਲ ਜੁੜੀ ਹੜਤਾਲ ਉਦੋਂ ਸ਼ੁਰੂ ਹੋਈ ਹੈ ਜਦੋਂ ਟੈਕਸ ਰਿਟਰਨ ਦੇ ਬਕਾਇਆ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਕ੍ਰਿਸ ਆਇਲਵਰਡ ਨੇ ਕਿਹਾ ਕਿ…

Read More

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਨਾਮਜ਼ਦ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਇਕ ਵੀਡੀਓ ‘ਚ ਨਜ਼ਰ ਆਉਣ ਤੋਂ ਬਾਅਦ ਬਲਕੌਰ ਸਿੰਘ ਸਿੱਧੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਵਾਇਰਲ ਵੀਡੀਓ ਦੇਖ ਕੇ ਅਫਸੋਸ ਹੋਇਆ ਅਤੇ ਪੰਜਾਬ ਸਰਕਾਰ ਵੀ ਝੂਠੀ ਸਾਬਤ ਹੁੰਦੀ ਦਿਖਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ‘ਚ ਇਕ ਹੋਰ ਗਾਇਕ ਸ਼ੈਰੀ ਮਾਨ ਤੋਂ ਇਲਾਵਾ ਅਨਮੋਲ ਬਿਸ਼ਨੋਈ ਵੀ ਗਾਣਿਆਂ ‘ਤੇ ਨੱਚਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ‘ਚ ਕਰਨ ਔਜਲਾ ਤੇ ਸ਼ੈਰੀ…

Read More

ਲੁਧਿਆਣਾ ਦੇ ਹਲਕਾ ਗਿੱਲ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਉਹ ਵਿਜੀਲੈਂਸ ਅੱਗੇ ਚੌਥੀ ਵਾਰ ਪੇਸ਼ ਹੋਏ ਜਿਥੇ ਕਰੀਬ ਛੇ ਘੰਟੇ ਤੱਕ ਵਿਜੀਲੈਂਸ ਅਧਿਕਾਰੀਆਂ ਨੇ ਕੁਲਦੀਪ ਵੈਦ ਤੋਂ ਪੁੱਛ-ਪੜਤਾਲ ਕੀਤੀ। ਸਾਬਕਾ ਵਿਧਾਇਕ ਦੁਪਹਿਰ ਕਰੀਬ 1 ਵਜੇ ਵਿਜੀਲੈਂਸ ਦਫ਼ਤਰ ਪੁੱਜੇ। ਇਸ ਦੌਰਾਨ ਉਹ ਆਪਣੇ ਨਾਲ ਕੁਝ ਕਾਗਜ਼ਾਤ ਲਿਆਏ ਸਨ। ਕਰੀਬ 6 ਘੰਟੇ ਪੜਤਾਲ ਤੋਂ ਬਾਅਦ ਸ਼ਾਮ 7 ਵਜੇ ਉਹ ਵਿਜੀਲੈਂਸ ਦਫ਼ਤਰ ‘ਚੋਂ ਬਾਹਰ ਆਏ। ਉਨ੍ਹਾਂ ਨੂੰ 26 ਨੂੰ ਮੁੜ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵੈਦ ਤੋਂ ਵਿਜੀਲੈਂਸ ਦੀ ਟੀਮ ਨੇ ਕਈ ਸਵਾਲਾਂ ਦੇ ਜਵਾਬ ਪੁੱਛੇ ਤੇ ਜੋ ਪਰਫਾਰਮਾ ਉਨ੍ਹਾਂ ਨੂੰ ਭਰਨ…

Read More

ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇੰਡੀਆ ਦੇ ਆਪਣੇ ਹਮਰੁਤਬਾ ਰਾਜਨਾਥ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਦੋਵੇਂ ਦੇਸ਼ਾਂ ਦੀ ਰੱਖਿਆ ਸਾਂਝੇਦਾਰੀ ਨੂੰ ਉੱਚ ਪੱਧਰ ਤਕ ਲੈ ਜਾਣ ਦੀ ਦਿਸ਼ਾ ‘ਚ ਕੰਮ ਕਰਨ ਦਾ ਸੰਕਲਪ ਲਿਆ। ਇਸ ਗੱਲਬਾਤ ਦੌਰਾਨ ਅਨੀਤਾ ਆਨੰਦ ਨੇ ਰਾਜਨਾਥ ਸਿੰਘ ਨੂੰ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਦੇ ਇੰਡੀਆ ਨਾਲ ਆਪਣੇ ਰਿਸ਼ਤਿਆਂ ਨੂੰ ਵਧਾਉਣ ਨਾਲ ਜੁੜੇ ਮਹੱਤਵ ਦੀ ਜਾਣਕਾਰੀ ਦਿੱਤੀ। ਉਥੇ ਹੀ ਰੱਖਿਆ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਰੱਖਿਆ ਕੰਪਨੀਆਂ ਇੰਡੀਆ ‘ਚ ਫ਼ੌਜੀ ਸਾਜ਼ੋ-ਸਾਮਾਨ ਦੇ ਸਹਿ-ਉਤਪਾਦਨ ‘ਤੇ ਗ਼ੌਰ ਕਰ ਸਕਦੀਆਂ ਹਨ। ਰਾਜਨਾਥ ਸਿੰਘ ਨੇ ਟਵੀਟ ਕੀਤਾ, ‘ਕੈਨੇਡਾ ਦੀ ਰੱਖਿਆ ਮੰਤਰੀ ਅਨਿਤਾ ਆਨੰਦ ਦੇ ਨਾਲ ਗੱਲਬਾਤ ਕਰਕੇ…

Read More

ਗੈਰਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਏ 9 ਵਿਅਕਤੀਆਂ ਨੂੰ ਸਬ-ਫ੍ਰੀਜ਼ਿੰਗ ਦਲਦਲ ਤੋਂ ਬਚਾਇਆ ਗਿਆ ਅਤੇ ਠੰਡ ਲੱਗਣ ਕਾਰਨ ਉਨ੍ਹਾਂ ਨੂੰ ਡਾਕਟਰੀ ਇਲਾਜ ਦਿੱਤਾ ਗਿਆ। ਅਧਿਕਾਰੀਆਂ ਨੇ ਨੇ ਦੱਸਿਆ ਕਿ ਨੌਂ ਵਿਅਕਤੀ, ਜਿਨ੍ਹਾਂ ਦੀ ਉਮਰ 19 ਤੋਂ 46 ਦੇ ਵਿਚਕਾਰ ਹੈ, ਕੈਨੇਡੀਅਨ ਸਰਹੱਦ ਦੇ ਦੱਖਣ ‘ਚ ਲਗਭਗ 12 ਕਿਲੋਮੀਟਰ ਦੱਖਣ ‘ਚ ਇਕ ਛੋਟੀ ਝੀਲ ਦੇ ਕਿਨਾਰੇ ਮਿਨੇਸੋਟਾ ਭਾਈਚਾਰੇ ਦੇ ਵਾਰਰੋਡ ਨੇੜੇ ਲੱਭੇ ਗਏ। ਇਹ ਇਲਾਕਾ ਅਧਿਕਾਰਤ ਪੋਰਟ ਆਫ਼ ਐਂਟਰੀ ਦੇ ਦੱਖਣ-ਪੱਛਮ ਵੱਲ ਹੈ। ਇਕ ਬਾਰਡਰ ਪੈਟਰੋਲ ਦੇ ਬਿਆਨ ‘ਚ ਕਿਹਾ ਗਿਆ ਕਿ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਨੇ ਕਿਹਾ ਕਿ ਪੁਰਸ਼ਾਂ ਦੇ ਸਮੂਹ ‘ਚ ਕਿਸੇ ਵਿਅਕਤੀ ਨੇ ਐਮਰਜੈਂਸੀ ਫ਼ੋਨ…

Read More

ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ 1.49 ਲੱਖ ਤੋਂ ਵਧੇਰੇ ਇੰਡੀਅਨ ਫੜੇ ਗਏ ਹਨ। ਰਿਪੋਰਟ ‘ਚ ਕਿਹਾ ਗਿਆ ਕਿ ਫਰਵਰੀ 2019 ਤੋਂ ਮਾਰਚ 2023 ਦਰਮਿਆਨ 1,49,000 ਭਾਰਤੀਆਂ ਨੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਅਜਿਹੇ ਭਾਰਤੀ ਇਹ ਵੀ ਜਾਣਦੇ ਹਨ ਕਿ ਅਮਰੀਕਨ ਸਰਹੱਦ ਪਾਰ ਕਰਨਾ ਇਕ ਖ਼ਤਰੇ ਭਰਿਆ ਕੰਮ ਹੈ, ਪਰ ਉਹ ਖ਼ੁਦ ਨੂੰ ਇਸ ਖਤਰੇ ‘ਚ ਪਾਉਂਦੇ ਹਨ। ਇਹ ਦਰਸਾਉਂਦਾ ਹੈ ਕਿ ‘ਅਮਰੀਕਨ ਡਰੀਮ’ ਬਹੁਤ ਸਾਰੇ ਭਾਰਤੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਰਿਪੋਰਟ ‘ਚ ਕਿਹਾ ਗਿਆ ਕਿ ਜਨਵਰੀ 2022 ‘ਚ…

Read More

ਲਖਨਊ ਸੁਪਰ ਜਾਇੰਟਸ ਨੇ ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਰਾਜਸਥਾਨ ਰਾਇਲਸ ਨੂੰ ਦਸ ਦੌੜਾਂ ਨਾਲ ਹਰਾ ਦਿੱਤਾ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 155 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਰਾਜਸਥਾਨ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਹੀ ਬਣਾ ਸਕੀ। ਰਾਜਸਥਾਨ ਲਈ ਟੀਚੇ ਦਾ ਪਿੱਛਾ ਕਰਦਿਆਂ ਯਸ਼ਸਵੀ ਜੈਸਵਾਲ ਨੇ 35 ਗੇਂਦਾਂ ‘ਚ 44 ਦੌੜਾਂ ਬਣਾਈਆਂ ਜਦਕਿ ਕਪਤਾਨ ਜੋਸ ਬਟਲਰ ਨੇ 41 ਗੇਂਦਾਂ ‘ਚ 40 ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 2 ਦੌੜਾਂ ਹੀ ਬਣਾ ਸਕੇ, ਉਸ ਤੋਂ ਇਲਾਵਾ ਸ਼ਿਮਰੋਨ ਹੇਟਮਾਇਰ ਵੀ 2…

Read More

ਇੰਡੀਆ ਦੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਚੇਨਈ ‘ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਆਗਾਮੀ ਏਸ਼ੀਅਨ ਗੇਮਜ਼ ਤੋਂ ਪਹਿਲਾਂ ਉਸਦੀ ਟੀਮ ਦੀ ‘ਅਗਨੀਪ੍ਰੀਖਿਆ’ ਹੋਵੇਗੀ, ਜਿੱਥੋਂ ਉਹ ਮਹਾਦੀਪ ਦੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਆਪਣੀਆਂ ਤਿਆਰੀਆਂ ਦਾ ਮੁਲਾਂਕਣ ਕਰ ਸਕਣਗੇ। ਏਸ਼ੀਅਨ ਚੈਂਪੀਅਨਜ਼ ਟਰਾਫੀ 3 ਤੋਂ 12 ਅਗਸਤ ਵਿਚਾਲੇ ਖੇਡੀ ਜਾਵੇਗੀ ਜਦਕਿ ਏਸ਼ੀਅਨ ਖੇਡਾਂ ਦਾ ਆਯੋਜਨ ਚੀਨ ਦੇ ਹਾਂਗਝਾਓ ‘ਚ ਸਤੰਬਰ ‘ਚ ਹੋਵੇਗਾ। ਹਰਮਨਪ੍ਰੀਤ ਨੇ ਕਿਹਾ, ‘ਅਸੀਂ ਇਸ ਟੂਰਨਾਮੈਂਟ ‘ਚ ਦੇਖ ਸਕਾਂਗੇ ਕਿ ਅਸੀਂ ਉਨ੍ਹਾਂ ਟੀਮਾਂ ਵਿਰੁੱਧ ਕਿੱਥੇ ਖੜ੍ਹੇ ਹਾਂ, ਜਿਨ੍ਹਾਂ ਨਾਲ ਅਸੀਂ ਏਸ਼ੀਅਨ ਖੇਡਾਂ ‘ਚ ਮੁਕਾਬਲਾ ਕਰਨ ਵਾਲੇ ਹਾਂ। ਏਸ਼ੀਅਨ ਖੇਡਾਂ ਤੋਂ ਪਹਿਲਾਂ ਇਹ ਟੀਮ ਲਈ ਅਗਨੀਪ੍ਰੀਖਿਆ…

Read More

ਮੋਦੀ ਸਰਕਾਰ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਨੋਇਡਾ ਤੋਂ ਵਿਧਾਇਕ ਪੁੱਤ ਪੰਕਜ ਸਿੰਘ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਬਣਨ ਜਾ ਰਿਹਾ ਹੈ। ਪੰਕਜ ਸਿੰਘ ਦੇ ਪ੍ਰਧਾਨ ਬਣਨ ਦਾ ਸਿਰਫ ਐਲਾਨ ਹੋਣਾ ਬਾਕੀ ਹੈ ਜਦਕਿ ਪ੍ਰਧਾਨਗੀ ਦੀ ਕੁਰਸੀ ਉਸੇ ਦੀ ਪੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰਧਾਨ ਦੇ ਅਹੁਦੇ ਲਈ ਉਹ ਇੱਕਲੌਤਾ ਉਮੀਦਵਾਰ ਹੈ। ਸਿਰਫ ਪੰਕਜ ਹੀ ਨਹੀਂ ਫੈਡਰੇਸ਼ਨ ਕੌਂਸਲ ਦੇ ਬਾਕੀ ਸਾਰੇ 24 ਮੈਂਬਰ ਵੀ ਉੱਤਰਾਖੰਡ ਦੇ ਨੈਨੀਤਾਲ ‘ਚ ਹੋਣ ਵਾਲੀ ਚੋਣ ਬੈਠਕ ਦੌਰਾਨ ਬਿਨਾਂ ਮੁਕਾਬਲਾ ਚੁਣੇ ਜਾਣਗੇ। ਪੰਕਜ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਥਾਂ ਲੈਣਗੇ ਜੋ ਸੀ.ਐੱਫ.ਆਈ. ਦੇ ਪ੍ਰਧਾਨ ਵਜੋਂ ਤਿੰਨ ਵਾਰ…

Read More