Author: editor

ਇੰਡੀਆ ਦੀ ਮਹਿਲਾ ਹਾਕੀ ਟੀਮ ਕਰਾਸਓਵਰ ਮੈਚ ’ਚ ਸਹਿ-ਮੇਜ਼ਬਾਨ ਸਪੇਨ ਤੋਂ ਮਿਲੀ 0-1 ਦੀ ਹਾਰ ਨਾਲ ਐੱਫ.ਆਈ.ਐੱਚ. ਮਹਿਲਾ ਹਾਕੀ ਵਿਸ਼ਵ ਕੱਪ ’ਚ ਖਿਤਾਬ ਦੀ ਦੌਡ਼ ’ਚੋਂ ਬਾਹਰ ਹੋ ਗਈ ਹੈ। ਤਿੰਨ ਕੁਆਰਟਰਾਂ ਤੱਕ ਦੋਹਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਨਿਰਧਾਰਤ ਸਮਾਂ ਖ਼ਤਮ ਹੋਣ ਤੋਂ ਸਿਰਫ ਤਿੰਨ ਮਿੰਟ ਪਹਿਲਾਂ ਮਾਰਤਾ ਸੇਗੂ ਨੇ ਗੋਲ ਕਰ ਕੇ ਇੰਡੀਆ ਨੂੰ ਖਿਤਾਬ ਦੀ ਦੌਡ਼ ’ਚੋਂ ਬਾਹਰ ਕਰ ਦਿੱਤਾ। ਪੂਰੇ ਟੂਰਨਾਮੈਂਟ ਵਾਂਗ ਇਸ ਮੈਚ ’ਚ ਵੀ ਭਾਰਤੀ ਟੀਮ ਨੂੰ ਪੈਨਲਟੀ ਕਾਰਨਰ ਨੂੰ ਗੋਲ ’ਚ ਨਾ ਬਦਲਣ ਦਾ ਖਮਿਆਜ਼ਾ ਭੁਗਤਣਾ ਪਿਆ। ਇੰਡੀਆ ਨੂੰ ਸਪੇਨ ਦੇ ਤਿੰਨ ਦੇ ਮੁਕਾਬਲੇ ਚਾਰ ਪੈਨਲਟੀ ਕਾਰਨਰ ਮਿਲੇ ਪਰ ਟੀਮ…

Read More

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਆਪਣੇ ਵਿਆਹ ਮਗਰੋਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਆਪਣੇ ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਲਈ ਅਸ਼ੀਰਵਾਦ ਲਿਆ। ਮੁੱਖ ਮੰਤਰੀ ਦੀ ਮਾਂ ਬੀਬੀ ਹਰਪਾਲ ਕੌਰ ਅਤੇ ਉਨ੍ਹਾਂ ਦੀ ਭੈਣ ਵੀ ਨਾਲ ਆਏ ਹਨ। ਨਵੇਂ ਵਿਆਹੇ ਜੋਡ਼ੇ ਨੇ ਗੁਰੂ ਘਰ ਮੱਥਾ ਟੇਕਣ ਵੇਲੇ ਰੁਮਾਲਾ ਭੇਟ ਕੀਤਾ ਹੈ। ਮੁੱਖ ਮੰਤਰੀ ਦੀ ਆਮਦ ਨੂੰ ਦੇਖਦਿਆਂ ਪੁਲੀਸ ਵੱਲੋਂ ਕਰਡ਼ੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਮੀਡੀਆ ਨੂੰ ਵੀ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਦੋ ਦਿਨ ਪਹਿਲਾਂ ਮੁੱਖ…

Read More

ਪੰਜਾਬ ਸਰਕਾਰ ਵੱਲੋਂ ਲੁਧਿਆਣਾ ਨੇਡ਼ੇ ਮੱਤੇਵਾਡ਼ਾ ਦੇ ਜੰਗਲਾਂ ’ਚ 950 ਏਕਡ਼ ’ਚ ਲਾਇਆ ਜਾਣ ਵਾਲਾ ਟੈਕਸਟਾਈਲ ਪਾਰਕ ਰੱਦ ਦਿੱਤਾ ਗਿਆ ਹੈ। ਕੈਪਟਨ ਅਮਰਿਮਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਸਮੇਂ ਇਹ ਪ੍ਰਾਜੈਕਟ ਪਾਸ ਕਰਨ ਵੇਲੇ ਹੀ ਵਿਵਾਦਾ ’ਚ ਘਿਰ ਗਿਆ ਸੀ। ਉਦੋਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੇ ਇਸ ਦਾ ਵੱਡੀ ਪੱਧਰ ’ਤੇ ਵਿਰੋਧ ਕੀਤਾ ਸੀ। ਭਗਵੰਤ ਮਾਨ ਧਰਨੇ ’ਤੇ ਵੀ ਬੈਠੇ ਸਨ। ਪਰ ਸੱਤਾ ’ਚ ਆਉਂਦੇ ਹੀ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ। ਇਹ ਪ੍ਰਾਜੈਕਟ ਲਾਉਣ ਲਈ ਜੰਗਲ ਦੇ ਉਜਾਡ਼ੇ ਤੇ ਹਜ਼ਾਰਾਂ ਦਰੱਖਤਾਂ ਦੀ…

Read More

ਇਕ ਭਾਜਪਾ ਆਗੂ ਵੱਲੋਂ ਪਾਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਇਹ ਪਟੀਸ਼ਨ ਮਾਨਸਾ ਜ਼ਿਲ੍ਹੇ ਤੋਂ ਭਾਜਪਾ ਦੇ ਆਗੂ ਜਗਜੀਤ ਸਿੰਘ ਮਿਲਖ਼ਾ ਵਲੋਂ ਪਾਈ ਗਈ ਸੀ। ਭਾਜਪਾ ਨੇਤਾ ਦਾ ਕਹਿਣਾ ਸੀ ਕਿ ਇਸ ਕਤਲ ਕਾਂਡ ਕਡ਼ੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਜੁਡ਼ੀਆਂ ਹੋਈਆਂ ਹਨ, ਜਿਸ ਕਰਕੇ ਪੰਜਾਬ ਪੁਲੀਸ ਤੋਂ ਇਸ ਕੇਸ ਦੀ ਜਾਂਚ ਸਹੀ ਰੂਪ ’ਚ ਹੋ ਨਹੀਂ ਸਕਦੀ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ…

Read More

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੂਬਾ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਫਾਇਲ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਮਾਡਰਨ ਸਕੂਲ ਬਾਰਾਖੰਬਾ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਵਰਗੀਆਂ ਵਿਸ਼ਵ ਪ੍ਰਸਿੱਧ ਸਿੱਖਿਆ ਸੰਸਥਾਵਾਂ ਤੋਂ ਪਡ਼੍ਹੇ ਰਾਘਵ ਚੱਢਾ ਪੇਸ਼ੇ ਪੱਖੋਂ ਚਾਰਟਰਡ ਅਕਾਊਂਟੈਂਟ ਹਨ। ਉਨ੍ਹਾਂ ਕੋਲ ਵਿਸ਼ਵ ਦੀਆਂ ਕਈ ਵੱਡੀਆਂ ਕਾਰਪੋਰੇਟ ਫਰਮਾਂ ’ਚ ਕੰਮ ਕਰਨ ਦਾ ਤਜ਼ਰਬਾ ਵੀ ਹੈ। ਦੱਸਣਯੋਗ ਹੈ ਕਿ ਰਾਘਵ ਚੱਢਾ ਨੇ ਦਿੱਲੀ ’ਚ ਆਮ ਆਦਮੀ ਪਾਰਟੀ ਸਰਕਾਰ ਵਿੱਚ ਵਿੱਤ ਮੰਤਰੀ ਮਨੀਸ਼ ਸਿਸੋਦੀਆ ਦੇ ਵਿੱਤ ਸਲਾਹਕਾਰ ਵਜੋਂ ਵੀ ਸੇਵਾ ਨਿਭਾਈ…

Read More

ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਦੋ ਵਾਰ ਵਿਧਾਇਕ ਬਣੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਜਬਰ ਜਨਾਹ ਮਾਮਲੇ ’ਚ ਚਾਰ ਹੋਰਨਾਂ ਮੁਲਜ਼ਮਾਂ ਸਮੇਤ ਅੱਜ ਲੁਧਿਆਣਾ ਦੀ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ। ਸਵੇਰੇ 10.15 ਵਜੇ ਦੇ ਕਰੀਬ ਬੈਂਸ ਨੇ ਹੋਰਨਾਂ ਮੁਲਜ਼ਮਾਂ ਪਰਮਜੀਤ ਸਿੰਘ ਪੰਮਾ, ਜਸਬੀਰ ਕੌਰ, ਬਲਜਿੰਦਰ ਕੌਰ, ਪਰਦੀਪ ਕੁਮਾਰ ਉਰਫ਼ ਗੋਗੀ ਸ਼ਰਮਾ ਦੇ ਨਾਲ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ’ਚ ਆਤਮ ਸਮਰਪਣ ਕੀਤਾ। ਹਾਲ ਹੀ ’ਚ ਅਦਾਲਤ ਨੇ ਬੈਂਸ ਦੀ ਜਾਇਦਾਦ ਕੁਰਕ ਕੀਤੀ ਸੀ। ਬੈਂਸ ਤੋਂ ਇਲਾਵਾ ਪਿੰਡ ਆਲਮਗੀਰ ਸਥਿਤ ਪਰਮਜੀਤ ਸਿੰਘ ਪੰਮਾ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਸੀ। ਉਸ ਨੂੰ 12 ਅਪ੍ਰੈਲ…

Read More

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਅੰਮ੍ਰਿਤਸਰ ਅਦਾਲਤ ’ਚ ਤੀਜੀ ਵਾਰ ਪੇਸ਼ ਕੀਤਾ ਗਿਆ। ਭਾਰੀ ਸੁਰੱਖਿਆ ਹੇਠ ਬੁਲਟ ਪਰੂਫ ਸਮੇਤ ਕਰੀਬ 13 ਗੱਡੀਆਂ ਦੇ ਕਾਫਲੇ ’ਚ ਉਸਨੂੰ ਅੰਮ੍ਰਿਤਸਰ ਅਦਾਲਤ ਲਿਆਂਦਾ ਗਿਅ। ਵੱਖ-ਵੱਖ ਪੁਲੀਸ ਟੀਮਾਂ ਮੌਕੇ ’ਤੇ ਤਾਇਨਾਤ ਹਨ ਜਿਨ੍ਹਾਂ ਕੋਲ ਵੱਖ-ਵੱਖ ਤਰ੍ਹਾਂ ਦੇ ਆਧੁਨਿਕ ਹਥਿਆਰ ਸਨ। ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਲਈ ਅੰਮ੍ਰਿਤਸਰ ਪੁਲੀਸ ਵੱਲੋਂ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਏ ਜਾ ਰਹੇ ਹਨ। ਅਦਾਲਤ ਦੇ ਬਾਹਰ ਹੁਸ਼ਿਆਰਪੁਰ ਪੁਲੀਸ ਅਤੇ ਮੁਕਤਸਰ ਪੁਲੀਸ ਵੀ ਭਾਰੀ ਸੁਰੱਖਿਆ ਨਾਲ ਮੌਜੂਦ ਸੀ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਅੰਮ੍ਰਿਤਸਰ ਅਦਾਲਤ ਤੋਂ ਲਿਜਾ ਕੇ ਉਸ ਨੂੰ ਸਿੱਧਾ ਹੁਸ਼ਿਆਰਪੁਰ ਅਦਾਲਤ ਵਿਖੇ ਪੇਸ਼ ਕਰਨਾ…

Read More

29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰ ਕੇ ਕੀਤੇ ਕਤਲ ’ਚ ਹੁਣ ਇਕ ਹੋਰ ਗੱਲ ਸਾਹਮਣੇ ਆਈ ਹੈ। ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਮਾਨਸਾ ਲਿਆਂਦੇ ਮੁਲਜ਼ਮ ਪ੍ਰਿਆਵਰਤ ਫੌਜੀ ਨੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਇਸ ਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਗਾਇਕ ਦੀ ਸੁਰੱਖਿਆ ’ਚ ਕੀਤੀ ਗਈ ਕਟੌਤੀ ਦਾ ਫ਼ੈਸਲਾ ਹੀ ਕਤਲ ਦਾ ਮੁੱਖ ਕਾਰਨ ਬਣਿਆ ਹੈ। ਸ਼ੂਟਰ ਪ੍ਰਿਆਵਰਤ ਫੌਜੀ ਦੇ ਮੋਬਾਈਲ ਫੋਨ ਦੀ ਕੀਤੀ ਗਈ ਘੋਖ ਪਡ਼ਤਾਲ ਤੋਂ ਬਾਅਦ ਪੁਲੀਸ ਨੂੰ ਪਤਾ ਲੱਗਿਆ ਹੈ ਕਿ ਜਦੋਂ 28 ਮਈ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਗਈ ਤਾਂ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾਡ਼ ਨੇ ਪ੍ਰਿਆਵਰਤ ਫੌਜੀ ਨੂੰ ਫੋਨ…

Read More

ਸੰਗਰੂਰ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਲਈ ਪੁਲੀਸ ਨੇ ਖਿੱਚ-ਧੂਹ ਕੀਤੀ। ਰੈਗੂਲਰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ ਸਬੰਧੀ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਅੱਗੇ ਵਧ ਰਹੇ ਸਨ। ਜਦੋਂ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਟੱਪ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ। ਇਸ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋਈ, ਜਿਸ ’ਚ ਇਕ ਮਹਿਲਾ ਸਣੇ ਤਿੰਨ ਪ੍ਰਦਰਸ਼ਨਕਾਰੀ ਬੇਹੋਸ਼ ਹੋ ਗਏ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ 646 ਬੇਰੁਜ਼ਗਾਰ ਪੀ.ਟੀ.ਆਈ.…

Read More

ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆਂ ਨਾਲ ਸਬੰਧਤ ਰਾਕੇਟ ਵਿਗਿਆਨੀ ਹਰਜੀਤ ਸਿੰਘ, ਜੋ ਕਿ ਭਾਰਤੀ ਪੁਲਾਡ਼ ਖੋਜ ਸੰਸਥਾ (ਇਸਰੋ) ’ਚ ਤਾਇਨਾਤ ਹੈ, ਦੇ ਨਾਂ ’ਤੇ ਭਾਰਤ ਸਰਕਾਰ ਨੇ ਡਾਕ ਟਿਕਟ ਜਾਰੀ ਕੀਤਾ ਹੈ। ਇਹ ਡਾਕ ਟਿਕਟ ਇਸਰੋ ਨੇ ਸਰਕਾਰ ਕੋਲੋਂ ਜਾਰੀ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਭਾਰਤੀ ਪੁਲਾਡ਼ ਖੋਜ ਸੰਸਥਾ (ਇਸਰੋ) ’ਚ ਸਾਲ 2007 ਤੋਂ ਬਤੌਰ ਰਾਕੇਟ ਵਿਗਿਆਨੀ ਖੋਜ ਕਾਰਜ ਕਰ ਰਿਹਾ ਹੈ। ਇਸਰੋ ਨੇ ਉਸ ਨੂੰ ਸਾਲ 2017 ਵਿੱਚ ‘ਟੀਮ ਐਕਸੀਲੈਂਸ’ ਐਵਾਰਡ ਦਿੱਤਾ ਸੀ। ਇਸ ਤੋਂ ਇਲਾਵਾ ਵਿਗਿਆਨ ਦੇ ਖੇਤਰ ’ਚ ਅਹਿਮ ਪ੍ਰਾਪਤੀਆਂ ਬਦਲੇ 2018 ਦਾ ‘ਯੰਗ ਸਾਇੰਟਿਸਟ’ ਐਵਾਰਡ ਵੀ ਉਸ ਦੀ ਝੋਲੀ ਪਿਆ ਸੀ। ਹੁਣ ਹਰਜੀਤ ਸਿੰਘ…

Read More