Author: editor
ਇੰਗਲੈਂਡ ਦੇ ਡੇਵਿਡ ਮਲਾਨ ਦੀ 39 ਗੇਂਦਾਂ ’ਚ 77 ਦੌਡ਼ਾਂ ਦੀ ਅਰਧ ਸੈਂਕਡ਼ੇ ਵਾਲੀ ਪਾਰੀ ਤੋਂ ਬਾਅਦ ਕਸੀ ਹੋਈ ਗੇਂਦਬਾਜ਼ੀ ਨਾਲ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਮੈਚ ’ਚ ਇੰਡੀਆ ਨੂੰ 17 ਦੌਡ਼ਾਂ ਨਾਲ ਹਰਾ ਕੇ ਵੱਕਾਰ ਭਰੀ ਜਿੱਤ ਦਰਜ ਕੀਤੀ। ਇੰਡੀਆ ਨੇ ਪਹਿਲੇ ਦੋ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਲਡ਼ੀ 2-1 ਨਾਲ ਆਪਣੇ ਨਾਂ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਨੇ ਮਲਾਨ (6 ਚੌਕੇ, 5 ਛੱਕੇ) ਤੇ ਲਿਵਿੰਗਸਟੋਨ (29 ਗੇਂਦਾਂ ’ਤੇ ਅਜੇਤੂ 42 ਦੌਡ਼ਾਂ) ਵਿਚਾਲੇ ਚੌਥੀ ਵਿਕਟ ਲਈ 84 ਦੌਡ਼ਾਂ ਦੀ ਸਾਂਝੇਦਾਰੀ ਨਾਲ 7 ਵਿਕਟਾਂ ’ਤੇ 215 ਦੌਡ਼ਾਂ ਦਾ ਵੱਡਾ ਸਕੋਰ ਖਡ਼੍ਹਾ ਕੀਤਾ। ਟੀਚੇ ਦਾ ਪਿੱਛਾ…
ਨਿਕ ਕਿਰਗਿਓਸ ਨੂੰ 4-6, 6-3, 6-4, 7-6 (3) ਨਾਲ ਹਰਾ ਕੇ ਨੋਵਾਕ ਜੋਕੋਵਿਚ ਨੇ ਪੁਰਸ਼ਾਂ ਦੇ ਫਾਈਨਲ ’ਚ ਆਪਣਾ ਸੱਤਵਾਂ ਵਿੰਬਲਡਨ ਖਿਤਾਬ ਜਿੱਤ ਲਿਆ। ਚੌਥੇ ਸੈੱਟ ਦੇ ਟਾਈਬ੍ਰੇਕਰ ’ਚ ਜੋਕੋਵਿਚ ਨੇ 6-1 ਦੀ ਬਡ਼੍ਹਤ ਬਣਾ ਲਈ ਅਤੇ ਕਿਰਗਿਓਸ ਨੂੰ ਬੈਕਹੈਂਡ ਦੇ ਜਾਲ ’ਚ ਫਸਾ ਕੇ ਆਪਣਾ ਤੀਸਰਾ ਮੈਚ ਪੁਆਇੰਟ ਬਦਲ ਦਿਤਾ। ਇਹ ਜੋਕੋਵਿਚ ਦਾ ਕੁੱਲ ਮਿਲਾ ਕੇ 21ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਉਨ੍ਹਾਂ ਤੋਂ ਅੱਗੇ ਰਾਫੇਲ ਨਡਾਲ ਹਨ ਜੋ 22 ਗ੍ਰੈਂਡ ਸਲੈਮ ਜਿੱਤ ਚੁੱਕੇ ਹਨ। ਹੁਣ ਜੋਕੋਵਿਚ ਦੀਆਂ ਨਜ਼ਰਾਂ ਅਗਲੇ ਸਾਲ ਰੋਜਰ ਫੈਡਰਰ ਦੇ ਰਿਕਾਰਡ ’ਤੇ ਹੋਣਗੀਆਂ ਜੋ ਇਥੇ 9 ਵਾਰ ਚੈਂਪੀਅਨ ਬਣ ਚੁੱਕੇ ਹਨ। ਕਿਰਗਿਓਸ ਆਪਣਾ ਪਹਿਲਾ ਗ੍ਰੈਂਡ ਸਲੈਮ…
ਅਭਿਸ਼ੇਕ ਵਰਮਾ ਅਤੇ ਜੋਤੀ ਸੁਰੇਖਾ ਵੇਨਾਮ ਦੀ ਭਾਰਤੀ ਕੰਪਾਊਂਡ ਮਿਕਸਡ ਟੀਮ ਨੇ ਵਿਸ਼ਵ ਖੇਡਾਂ ’ਚ ਆਪਣੇ ਮੈਕਸੀਕਨ ਵਿਰੋਧੀਆਂ ਨੂੰ ਇਕ ਅੰਕ ਨਾਲ ਪਛਾਡ਼ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਭਾਰਤੀ ਤੀਰਅੰਦਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਡ਼ੇ ਗੇਡ਼ ’ਚ ਲੀਡ ਲਈ ਪਰ ਆਂਦਰਿਆ ਬੇਕੇਰਾ ਅਤੇ ਮਿਗੁਏਲ ਬੇਕੇਰਾ ਦੀ ਜੋਡ਼ੀ ਨੇ ਦੂਜੇ ਗੇਡ਼ ’ਚ ਸਕੋਰ ਬਰਾਬਰ ਕਰ ਦਿੱਤਾ। ਵਰਮਾ ਅਤੇ ਜੋਤੀ ਨੇ ਤੀਜੇ ਗੇਡ਼ ’ਚ ਮੁਡ਼ ਵਾਪਸੀ ਕੀਤੀ ਅਤੇ ਆਖਰੀ ਗੇਡ਼ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੁਕਾਬਲਾ 157-156 ਨਾਲ ਜਿੱਤ ਲਿਆ। ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਬਿਆਨ ਅਨੁਸਾਰ ਵਿਸ਼ਵ ਖੇਡਾਂ ’ਚ ਇੰਡੀਆ ਦਾ ਇਹ ਪਹਿਲਾ ਤਗ਼ਮਾ ਅਤੇ ਵਰਮਾ ਦਾ ਕੌਮੀ ਪੱਧਰ…
ਕਿਸੇ ਵੇਲੇ ਵੱਧ ਆਬਾਦੀ ਕਰਕੇ ਬੱਚੇ ਪੈਦਾ ਕਰਨ ਖ਼ਿਲਾਫ਼ ਸਖ਼ਤੀ ਵਰਤਣ ਤੇ ਕਾਨੂੰਨ ਬਣਾਉਣ ਵਾਲਾ ਚੀਨ ਆਪਣੇ ਦੇਸ਼ ਦੀ ਘਟਦੀ ਆਬਾਦੀ ਕਾਰਨ ਫਿਕਰਮੰਦ ਹੈ। ਦੇਸ਼ ਦੀ ਲੇਬਰ ਪਾਵਰ ਨੂੰ ਮਜ਼ਬੂਤ ਕਰਨ ਲਈ ਚੀਨ ਆਪਣੀ ਆਬਾਦੀ ਵਧਾਉਣਾ ਚਾਹੁੰਦਾ ਹੈ ਅਤੇ ਸ਼ੀ ਜਿਨਪਿੰਗ ਸਰਕਾਰ ਨੇ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਲਈ ਤੋਹਫਿਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤੋਹਫਿਆਂ ਤਹਿਤ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਨੂੰ ਟੈਕਸ ’ਚ ਛੋਟ, ਹਾਊਸਿੰਗ ਕ੍ਰੈਡਿਟ, ਵਿੱਦਿਅਕ ਲਾਭ ਦੇ ਨਾਲ-ਨਾਲ ਹੋਰ ਸਾਰੀਆਂ ਸਹੂਲਤਾਂ ਦਾ ਲਾਭ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਗਲੋਬਲ ਟਾਈਮਜ਼ ਮੁਤਾਬਕ ਪਿਛਲੇ ਸਾਲ ਦੇ ਅੰਤ ਤੱਕ ਚੀਨ ਦੀ ਆਬਾਦੀ 141.3 ਮਿਲੀਅਨ ਕਰੋਡ਼…
ਯੂਕਰੇਨ ਦੇ ਪੂਰਬੀ ਸ਼ਹਿਰ ਚਾਸਿਵ ਯਾਰ ’ਚ ਰੂਸ ਵੱਲੋਂ ਦਾਗਿਆ ਗਿਆ ਇਕ ਰਾਕੇਟ ਅਪਾਰਟਮੈਂਟ ਇਮਾਰਤ ’ਤੇ ਡਿੱਗਣ ਕਾਰਨ ਉਸ ’ਚ ਰਹਿ ਰਹੇ 15 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਜ਼ਿਆਦਾ ਲੋਕ ਅਜੇ ਵੀ ਮਲਬੇ ਹੇਠ ਦਬੇ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਕੇਟ ਨਾਲ ਕੀਤਾ ਗਿਆ ਹਮਲਾ ਨਵੀਂ ਘਟਨਾ ਹੈ, ਜਿਸ ’ਚ ਆਮ ਨਾਗਰਿਕਾਂ ਦੀ ਜ਼ਿਆਦਾ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਜੂਨ ਦੇ ਆਖ਼ਿਰ ’ਚ ਕ੍ਰੇਮੇਨਚੁਕ ਸ਼ਹਿਰ ਮਾਲ ’ਤੇ ਰੂਸੀ ਮਿਜ਼ਾਈਲ ਡਿੱਗਣ ਕਾਰਨ ਘਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਇਸ ਮਹੀਨੇ ਦੱਖਣੀ ਓਡੇਸਾ ਖੇਤਰ ’ਚ ਇਕ ਰਾਕੇਟ ਦੀ ਲਪੇਟ ’ਚ…
ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਦੇ ਪਰਛਾਵੇਂ ਹੇਠ ਜਾਪਾਨ ’ਚ ਲੋਕਾਂ ਨੇ ਵੋਟਾਂ ਪਾਈਆਂ। ਇਸ ਦੌਰਾਨ ਸੁਰੱਖਿਆ ਪ੍ਰਬੰਧ ਕਾਫੀ ਸਖ਼ਤ ਰਹੇ ਪਰ ਪਾਰਟੀ ਦੇ ਆਗੂਆਂ ਨੇ ਭੀਡ਼ ’ਚ ਜਾਣ ਤੋਂ ਪਰਹੇਜ਼ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਪਾਰਟੀ ਆਗੂਆਂ ਨੇ ਪ੍ਰਚਾਰ ਮੁਹਿੰਮ ਦੌਰਾਨ ਲੋਕਤੰਤਰ ਤੇ ਬੋਲਣ ਦੀ ਆਜ਼ਾਦੀ ਬਹਾਲ ਰੱਖਣ ਦੇ ਸੁਨੇਹੇ ਦਿੱਤੇ। ਸੰਸਦ ਦੇ ਉੱਪਰਲੇ ਸਦਨ ਲਈ ਹੋ ਰਹੀਆਂ ਚੋਣਾਂ ਸਬੰਧੀ ਸਾਹਮਣੇ ਆਏ ਐਗਜ਼ਿਟ ਪੋਲ ’ਚ ਆਬੇ ਦੀ ਪਾਰਟੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਗੋਲੀ ਮਾਰ ਕੇ ਕੀਤੀ ਗਈ ਆਬੇ ਦੀ ਹੱਤਿਆ ਕਾਰਨ ਦੇਸ਼ ਅਜੇ ਵੀ ਸਦਮੇ ’ਚ ਹੈ ਅਤੇ ਦੇਸ਼ ਭਰ…
ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟਕਰ ਤੇ 11 ਹੋਰਨਾਂ ਖ਼ਿਲਾਫ਼ ਮੱਧ ਪ੍ਰਦੇਸ਼ ਦੇ ਬਰਵਾਨੀ ਦੇ ਕੋਤਵਾਲੀ ਥਾਣੇ ਨੇ ਧੋਖਾਧਡ਼ੀ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੇ ਐੱਨ.ਜੀ.ਓ. ਵੱਲੋਂ ਕਬਾਇਲੀ ਬੱਚਿਆਂ ਦੀ ਸਿੱਖਿਆ ਅਤੇ ਹੋਰ ਸਮਾਜਿਕ ਕੰਮਾਂ ਦੇ ਨਾਂ ’ਤੇ 13.5 ਕਰੋਡ਼ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਕੇ ਸਿਆਸੀ ਗਤੀਵਿਧੀਆਂ ਅਤੇ ਵਿਕਾਸ ਪ੍ਰੋਜੈਕਟਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ’ਚ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲੀਸ ਸੁਪਰਡੈਂਟ ਦੀਪਕ ਕੁਮਾਰ ਸ਼ੁਕਲਾ ਨੇ ਕਿਹਾ ਕਿ ਮੇਧਾ ਪਾਟਕਰ ਸਮੇਤ ਹੋਰ ਟਰੱਸਟੀਆਂ ’ਤੇ ਉਨ੍ਹਾਂ ਦੀ ਸੰਸਥਾ ਨਰਮਦਾ ਨਵਨਿਰਮਾਣ ਅਭਿਆਨ ਰਾਹੀਂ 2007 ਤੋਂ 2022 ਦਰਮਿਆਨ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਹੈ। ਜਾਂਚ ’ਚ ਧਾਰਾਵਾਂ ਤੇ ਮੁਲਜ਼ਮ…
‘ਆਪ’ ਦੀ ਭਗਵੰਤ ਮਾਨ ਸਰਕਾਰ ਲਈ ਗਲ਼ ਦੀ ਹੱਡੀ ਬਣ ਸਕਦਾ ਹੈ ਮਾਮਲਾ ਪਿਛਲੀਆਂ ਸਰਕਾਰ ਵੇਲੇ ਵਿਰੋਧ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਸੱਤਾ ਸੰਭਾਲਣ ਤੋਂ ਬਾਅਦ ਮੱਤੇਵਾਡ਼ਾ ਦੇ ਜੰਗਲਾਂ ’ਚ ਸਤਲੁਜ ਕੰਢੇ ਇਕ ਹਜ਼ਾਰ ਏਕਡ਼ ’ਚ ਟੈਕਸਾਈਟਲ ਇੰਡਸਟਰੀ ਪਾਰਕ ਲਾਉਣ ਵੱਲ ਅੱਗੇ ਵਧ ਰਹੀ ਹੈ ਜਿਸ ਦਾ ਵੱਡੀ ਪੱਧਰ ’ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਅੱਜ ਐਤਵਾਰ ਨੂੰ ਇਸ ਥਾਂ ’ਤੇ ਵੱਡਾ ਇਕੱਠ ਹੋਇਆ ਜਿਸ ਨਾਲ ਇਸ ਮੁੱਦੇ ’ਤੇ ਲੋਕ ਉੱਠਦਾ ਨਜ਼ਰ ਆਇਆ ਅਤੇ ਆਉਣ ਵਾਲੇ ਦਿਨਾਂ ’ਚ ਇਹ ਮੁੱਦਾ ਹੋਰ ਭਖ਼ ਸਕਦਾ ਹੈ ਤੇ ‘ਆਪ’ ਸਰਕਾਰ ਲਈ ਗਲ਼ ਦੀ ਹੱਡੀ ਬਣ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਹਲਕਾ ਸਾਹਨੇਵਾਲ…
ਕਾਂਗਰਸ ਦੀ ਮੁੜ ਸੁਰਜੀਤੀ ਲਈ ਸੂਬਾਈ ਲੀਡਰਸ਼ਿਪ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾਡ਼ੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਾਂ ਕਿਹਾ ਕਿ 1997 ’ਚ ਪੰਜਾਬ ’ਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਪ੍ਰੰਤੂ 2002 ’ਚ ਕਾਂਗਰਸ ਵੱਲੋਂ ਦੁਬਾਰਾ ਸੂਬੇ ਅੰਦਰ ਸਰਕਾਰ ਬਣਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਬੀਤੇ ਸਮੇਂ ’ਚ ਹੋਈਆਂ ਗਲਤੀਆਂ ਦੀ ਪਡ਼ਤਾਲ ਕਰਨੀ ਪਵੇਗੀ ਅਤੇ ਆਪਸ ’ਚ ਸਿਰ ਜੋਡ਼ ਕੇ ਬੈਠਣਾ ਪਵੇਗਾ ਤਾਂ ਜੋ ਦੁਬਾਰਾ ਸੂਬੇ ਅੰਦਰ ਕਾਂਗਰਸ ਜਿੱਤ ਵਾਲੇ ਪਾਸੇ ਵਧ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ…
ਜੋਹਾਨਸਬਰਗ ਦੇ ਸੋਵੇਟੋ ਟਾਊਨਸ਼ਿਪ ’ਚ ਇਕ ਬਾਰ ’ਚ ਹੋਈ ਫਾਇਰਿੰਗ ’ਚ 14 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਰਿਪੋਰਟਾਂ ਦੀ ਜਾਂਚ ਕਰ ਰਹੇ ਹਨ ਕਿ ਸ਼ਨੀਵਾਰ ਦੇਰ ਰਾਤ ਇਕ ਮਿੰਨੀ ਬੱਸ ਟੈਕਸੀ ’ਚ ਆਦਮੀਆਂ ਦਾ ਇਕ ਗਰੁੱਪ ਆਇਆ ਅਤੇ ਬਾਰ ਦੇ ਕੁਝ ਸਰਪ੍ਰਸਤਾਂ ’ਤੇ ਫਾਇਰਿੰਗ ਕੀਤੀ। ਪੁਲੀਸ ਨੇ ਐਤਵਾਰ ਸਵੇਰੇ ਲਾਸ਼ਾਂ ਨੂੰ ਹਟਾਇਆ ਅਤੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਕਿ ਸਮੂਹਿਕ ਗੋਲੀਬਾਰੀ ਕਿਉਂ ਹੋਈ। ਗੰਭੀਰ ਰੂਪ ਨਾਲ ਜ਼ਖਮੀ ਤਿੰਨ ਵਿਅਕਤੀਆਂ ਅਤੇ ਇਕ ਹੋਰ ਜ਼ਖਮੀ ਨੂੰ ਕ੍ਰਿਸ ਹਨੀ ਬਰਗਾਵਨਾਥ ਹਸਪਤਾਲ ਲਿਜਾਇਆ…