Author: editor
ਹਰਿਆਣਾ ਨੂੰ ਨਵੀਂ ਵਿਧਾਨ ਸਭਾ ਲਈ ਇਮਾਰਤ ਬਣਾਉਣ ਵਾਸਤੇ ਚੰਡੀਗਡ਼੍ਹ ’ਚ ਜ਼ਮੀਨ ਦੇਣ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੇ ਐਲਾਨ ਨਾਲ ਚੰਡੀਗਡ਼੍ਹ ਦਾ ਮੁੱਦਾ ਇਕ ਵਾਰ ਫਿਰ ਭਖ਼ ਗਿਆ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਤੋਂ ਇਲਾਵਾ ਹੋਰ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਇਸ ਦਾ ਵਿਰੋਧ ਕਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗਡ਼੍ਹ ਪੰਜਾਬ ਦੇ ਪਿੰਡਾਂ ’ਚ ਜ਼ਮੀਨ ਲੈ ਕੇ ਬਣਾਇਆ ਗਿਆ ਸੀ ਅਤੇ ਕਾਨੂੰਨੀ ਪੱਖ ਤੋਂ ਇਸ ’ਤੇ ਪੰਜਾਬ ਦਾ ਹੱਕ ਹੈ। ਜੇਕਰ ਹਰਿਆਣਾ ਨੇ ਕੁਝ ਵੀ ਵੱਖਰਾ ਬਣਾਉਣਾ ਹੈ ਤਾਂ ਉਹ ਹਰਿਆਣਾ ਦੀ ਜ਼ਮੀਨ ’ਤੇ ਬਣਾਇਆ ਜਾਵੇ। ਜੈਪੁਰ ’ਚ ਸੂਬਿਆਂ ਦੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ…
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੁਲੀਸ ਨੇ ਫਰਾਰ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੂਸੇਵਾਲਾ ਕਤਲ ਕਾਂਡ ’ਚ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਲਈ ਵਰਤੀ ਗਈ ਗੱਡੀ ਦੇ ਗ੍ਰਿਫ਼ਤਾਰ ਕੀਤੇ ਗਏ ਮਾਲਕ ਤੇ ਘੋਡ਼ਿਆਂ ਦੇ ਵਪਾਰੀ ਸਤਬੀਰ ਸਿੰਘ ਦੇ ਪਰਿਵਾਰ ਨੇ ਇਹ ਦੋਸ਼ ਲਗਾਏ ਸਨ ਕਿ ਸਤਬੀਰ ਨੇ ਸੰਦੀਪ ਦੇ ਕਹਿਣ ’ਤੇ ਹੀ ਤਿੰਨ ਲੋਕਾਂ ਨੂੰ ਲਿਫਟ ਦਿੱਤੀ ਸੀ। ਇਸੇ ਗੱਡੀ ਦੀ ਪੈਟਰੋਲ ਪੰਪ ’ਤੇ ਆਈ ਫੁਟੇਜ ਦੇ ਆਧਾਰ ’ਤੇ ਸਤਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੰਦੀਪ ਕਾਹਲੋਂ ਇਕ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਅਤੇ…
ਇਕ ਵਾਰ ਪਹਿਲਾਂ ਵੀ ਲਾਇਸੰਸੀ ਹਥਿਆਰਾਂ ਦੀ ਸਿਖਲਾਈ ਦੀ ਗੱਲ ਕਰ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੁਹਰਾਇਆ ਕਿ ਸਿੱਖ ਸ਼ਸਤਰ ਕਲਾ ’ਚ ਨਿਪੁੰਨ ਹੋਣ। ਇਸ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਉਨ੍ਹਾਂ ਦਾ ਸਾਥ ਦਿੰਦਿਆਂ ਇਸੇ ਗੱਲ ’ਤੇ ਜ਼ੋਰ ਦਿੱਤਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਸਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਦੀ ਅਰਦਾਸ ਉਪਰੰਤ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰਧਾਨ ਧਾਮੀ ਨੇ ਸ਼ਿਰਕਤ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਦੇ ਬਾਹਰ ਬਣੇ…
ਇੰਡੀਆ ਦੇ ਸਾਬਕਾ ਰੱਖਿਆ ਮੰਤਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦਾ ਗੁਰੂਗ੍ਰਾਮ ’ਚ ਦਿਹਾਂਤ ਹੋ ਗਿਆ। ਸਪਾ ਦੇ ਸੂਤਰਾਂ ਨੇ ਲਖਨਊ ’ਚ ਦੱਸਿਆ ਕਿ ਸਾਧਨਾ ਗੁਪਤਾ (62) ਪਿਛਲੇ 3 ਮਹੀਨਿਆਂ ਤੋਂ ਬੀਮਾਰ ਸੀ, ਜਿਨ੍ਹਾਂ ਨੇ ਸ਼ਨੀਵਾਰ ਸਵੇਰੇ ਆਖਰੀ ਸਾਹ ਲਿਆ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੁਲਾਇਮ ਸਿੰਘ ਯਾਦਵ ਆਪਣੀ ਪਤਨੀ ਦੇ ਦਿਹਾਂਤ ਦੇ ਸਮੇਂ ਦਿੱਲੀ ’ਚ ਸਨ ਅਤੇ ਲਾਸ਼ ਨੂੰ ਲਖਨਊ ਲਿਜਾਇਆ ਜਾ ਰਿਹਾ ਹੈ। ਸਾਧਨਾ ਗੁਪਤਾ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸੀ। ਯਾਦਵ ਦੀ ਪਹਿਲੀ ਪਤਨੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਮਾਂ…
ਕਾਂਗਰਸ ਨੇ ਦੇਸ਼ ਦੇ ਵੱਖ-ਵੱਖ 23 ਸ਼ਹਿਰਾਂ ’ਚ ਮੀਡੀਆ ਕਾਨਫਰੰਸਾਂ ਕਰਕੇ ਭਾਜਪਾ ਉਤੇ ਅੱਤਵਾਦੀਆਂ ਨਾਲ ਸਬੰਧ ਰੱਖਣ ਦਾ ਦੋਸ਼ ਲਾਇਆ। ਕਾਂਗਰਸ ਨੇ ਦੋਸ਼ ਲਾਇਆ ਕਿ ਰਾਸ਼ਟਰਵਾਦ ਦੇ ਪਰਦੇ ’ਚ ਭਾਜਪਾ ਦੇਸ਼ ਨੂੰ ਖੋਖ਼ਲਾ ਕਰਨ ਦਾ ਘਿਣਾਉਣਾ ਕੰਮ ਕਰ ਰਹੀ ਹੈ। ਵਿਰੋਧੀ ਧਿਰ ਨੇ ਭਗਵਾਂ ਪਾਰਟੀ ਨੂੰ ਸਵਾਲ ਕੀਤਾ ਕਿ ਉਹ ਇਸ ਗੱਲ ਉਤੇ ਮੰਥਨ ਕਰਨ ਕਿ ਕਿਵੇਂ ਅਜਿਹੇ ਤੱਤ ਪਾਰਟੀ ’ਚ ਦਾਖਲ ਹੋ ਗਏ ਹਨ। ਉਨ੍ਹਾਂ ਭਾਜਪਾ ਤੋਂ ਸਪੱਸ਼ਟੀਕਰਨ ਵੀ ਮੰਗਿਆ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਭਾਜਪਾ ਦਾ ਅੱਤਵਾਦੀਆਂ ਨਾਲ ਨਾਤਾ ਹੈ, ਇਸ ਰਿਸ਼ਤੇ ਨੂੰ ਕੀ ਨਾਂ ਦਿੱਤਾ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਅੱਜ ਪਾਰਟੀ…
ਮਰੀਜ਼ਾਂ ਨਾਲ ਧੋਖਾਧਡ਼ੀ ਦੇ ਦੋਸ਼ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਪਾਇਆ ਹੈ। ਅਮਰੀਕਾ ’ਚ ਸਸਤੀ ਅਤੇ ਸਟੀਕ ਖ਼ੂਨ ਜਾਂਚ ਦਾ ਦਾਅਵਾ ਕਰਨ ਵਾਲੀ ਹੈਲਥਕੇਅਰ ਕੰਪਨੀ ਥੇਰਾਨੋਸ ਦੀ ਸੰਸਥਾਪਕ ਅਤੇ ਸੀ.ਈ.ਓ. ਐਲਿਜ਼ਾਬੈਥ ਹੋਲਮੇਸ ਦੇ ਸਾਬਕਾ ਕਾਰੋਬਾਰੀ ਸਾਂਝੀਦਾਰ ਅਤੇ ਉਨ੍ਹਾਂ ਦੇ ਬੁਆਏਫਰੈਂਡ ਰਮੇਸ਼ ਬਾਲਵਾਨੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਿਊਰੀ ਨੇ ਕੰਪਨੀ ਦੇ ਸਾਬਕਾ ਸੀ.ਈ.ਓ. ਰਮੇਸ਼ ਬਾਲਵਾਨੀ ਨੂੰ ਤਕਰੀਬਨ 12 ਕੇਸਾਂ ’ਚ ਦੋਸ਼ੀ ਪਾਇਆ ਅਤੇ ਹਰ ਦੋਸ਼ ਲਈ ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਐਲਿਜ਼ਾਬੈਥ ਹੋਲਮੇਸ ਨੂੰ ਨਿਵੇਸ਼ਕਾਂ ਨਾਲ ਧੋਖਾਧਡ਼ੀ ਦਾ ਪਹਿਲਾਂ ਹੀ ਦੋਸ਼ੀ ਪਾਇਆ ਜਾ ਚੁੱਕਾ ਹੈ। ਐਲਿਜ਼ਾਬੈਥ ਨੇ ਸੰਨ 2003…
ਸ੍ਰੀਲੰਕਾ ’ਚ ਇਕ ਵਾਰ ਫਿਰ ਸੰਕਟ ਪੈਦਾ ਹੋ ਗਿਆ ਹੈ ਜੋ ਦੂਜੇ ਦਿਨ ਹੋਰ ਗਹਿਰਾਅ ਗਿਆ। ਆਰਥਿਕ ਮੰਦਹਾਲੀ ਤੋਂ ਪ੍ਰੇਸ਼ਾਨ ਲੋਕ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ’ਤੇ ਕਬਜ਼ਾ ਕਰਨ ਬਾਅਦ ਉਹ ਉਥੋਂ ਦੀਆ ਸੁਖ ਸਹੂਲਤਾਂ ਦਾ ਆਨੰਦ ਲੈ ਰਹੇ ਹਨ। ਪ੍ਰਦਰਸ਼ਨਕਾਰੀ ਹਾਲੇ ਵੀ ਰਾਸ਼ਟਰਪਤੀ ਭਵਨ ’ਚ ਹਨ ਤੇ ਉਹ ਸਵੀਮਿੰਗ ਪੂਲ ’ਚ ਤਾਰੀਆਂ ਲਗਾ ਰਹੇ ਹਨ। ਸੋਫਿਆਂ, ਬੈਡਾਂ ’ਤੇ ਬੈਠ ਕੇ ਸੈਲਫੀਆਂ ਲੈ ਰਹੇ ਹਨ। ਇਸ ਦੌਰਾਨ ਦੇਸ਼ ’ਚ ਸ਼ਾਂਤੀ ਲਈ ਲੋਕਾਂ ਦਾ ਸਮਰਥਨ ਮੰਗਦੇ ਹੋਏ ਸ੍ਰੀਲੰਕਾ ਦੇ ਫ਼ੌਜ ਮੁਖੀ ਜਨਰਲ ਸ਼ੈਵੇਂਦਰ ਸਿਲਵਾ ਨੇ ਕਿਹਾ ਹੈ ਕਿ ਮੌਜੂਦਾ ਸਿਆਸੀ ਸੰਕਟ ਦੇ ਸ਼ਾਂਤੀਪੂਰਨ ਹੱਲ ਦਾ ਮੌਕਾ ਹਾਲੇ ਵੀ ਹੈ। ਇਹ…
ਆਸਟਰੇਲੀਆ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਸਿਡਨੀ ’ਚ ਕਿੰਗਸ ਰੋਡ ’ਚ ਆਪਣਾ ਘਰ ਵੇਚ ਕੇ 30 ਕਰੋਡ਼ ਰੁਪਏ ਦਾ ਹੈਰਾਨੀਜਨਕ ਲਾਭ ਕਮਾਇਆ ਹੈ। ਉਨ੍ਹਾਂ ਨੂੰ ਇਸ ਡੀਲ ਨਾਲ ਦੁੱਗਣੀ ਕਮਾਈ ਹੋਈ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਘਰ 6.6 ਮਿਲੀਅਨ ਆਸਟਰੇਲੀਅਨ ਡਾਲਰ ’ਚ ਖ਼ਰੀਦਿਆ ਸੀ ਤੇ ਹੁਣ ਇਸ ਨੂੰ ਲਗਭਗ 12.38 ਮਿਲੀਅਨ ਡਾਲਰ ’ਚ ਵੇਚਿਆ ਹੈ। 59 ਕਿੰਗਜ਼ ਰੋਡ ਸਥਿਤ ਇਸ ਘਰ ਦੀ ਨਿਲਾਮੀ ਕਰਤਾ ਡੇਮੀਅਨ ਕੂਲੀ ਵਲੋਂ 11.5 ਮਿਲੀਅਨ ਦੀ ਸ਼ੁਰੂਆਤੀ ਬੋਲੀ ’ਤੇ ਨਿਲਾਮੀ ਸ਼ੁਰੂ ਕੀਤੀ ਗਈ ਸੀ। ਬੋਲੀ 11.5 ਮਿਲੀਅਨ ਡਾਲਰ ਦੀ ਪੇਸ਼ਕਸ਼ ਦੇ ਨਾਲ ਖੁੱਲ੍ਹੀ ਤੇ ਛੇਤੀ ਹੀ ਖ਼ਰੀਦਾਰਾਂ ਨੇ ਵਿਕਰੀ ਮੁੱਲ ਨੂੰ…
ਰੂਸ ਵੱਲੋਂ ਯੂਕਰੇਨ ਦੇ ਪੂਰਬੀ ਉਦਯੋਗਿਕ ਸੂਬੇ ਲੁਹਾਂਸਕ ’ਚ ਅਸਥਾਈ ਤੌਰ ’ਤੇ ਹਮਲੇ ਰੋਕੇ ਜਾਣ ਦੀਆਂ ਖ਼ਬਰਾਂ ਦਰਮਿਆਨ ਸਥਾਨਕ ਗਵਰਨਰ ਨੇ ਦੋਸ਼ ਲਾਇਆ ਹੈ ਕਿ ਰੂਸ ਦੀ ਫੌਜ ਖੇਤਰ ਨੂੰ ਨਰਕ ਬਣਾ ਰਹੀ ਹੈ। ਯੂਕਰੇਨ ਸਰਕਾਰ ਨੇ ਹਮਲੇ ਤੋਂ ਪਹਿਲਾਂ ਦੱਖਣ ’ਚ ਰੂਸ ਦੇ ਕੰਟਰੋਲ ਵਾਲੇ ਖੇਤਰ ਦੇ ਨਿਵਾਸੀਆਂ ਨਾਲ ਕਿਸੇ ਵੀ ਹਾਲ ’ਚ ਇਲਾਕਾ ਛੱਡ ਦੇਣ ਦੀ ਅਪੀਲ ਕੀਤੀ। ਯੂਕਰੇਨ ਦੇ ਪੂਰਬੀ ਅਤੇ ਦੱਖਣੀ ਹਿੱਸੇ ’ਚ ਰੂਸ ਵਲੋਂ ਭਾਰੀ ਬੰਬਾਰੀ ਕੀਤੇ ਜਾਣ ਦੀਆਂ ਖ਼ਬਰਾਂ ਹਨ। ਲੁਹਾਂਸਕ ਦੇ ਗਵਰਨਰ ਸੇਰਹੀ ਹੈਯਦੀ ਨੇ ਕਿਹਾ ਕਿ ਰੂਸੀ ਫੌਜ ਨੇ ਰਾਤ ਸਮੇਂ ਸੂਬੇ ’ਚ 20 ਤੋਂ ਜ਼ਿਆਦਾ ਮੋਰਟਾਰ ਦਾਗੇ ਅਤੇ ਉਸ ਦੀ ਫੌਜ…
ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੇ ਕਰੀਅਰ ਦੀ ਸਰਵਸ੍ਰੇਸ਼ਠ ਅਜੇਤੂ 46 ਦੌਡ਼ਾਂ ਦੀ ਪਾਰੀ ਤੋਂ ਬਾਅਦ ‘ਮੈਨ ਆਫ ਦਿ ਮੈਚ’ ਭੁਵਨੇਸ਼ਵਰ ਕੁਮਾਰ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਦਬਦਬੇ ਵਾਲੇ ਪ੍ਰਦਰਸ਼ਨ ਨਾਲ ਇੰਡੀਆ ਨੇ ਦੂਜੇ ਟੀ-20 ਕੌਮਾਂਤਰੀ ’ਚ ਇੰਗਲੈਂਡ ਨੂੰ 49 ਦੌਡ਼ਾਂ ਨਾਲ ਹਰਾ ਕੇ 3 ਮੈਚਾਂ ਦੀ ਲਡ਼ੀ ’ਚ 2-0 ਦੀ ਅਜੇਤੂ ਬਡ਼੍ਹਤ ਬਣ ਹਾਸਲ ਕਰ ਲਈ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਇੰਡੀਆ ਨੇ ਵਿਚਾਲੇ ਦੇ ਓਵਰਾਂ ’ਚ ਲਡ਼ਖਡ਼ਾਉਣ ਤੋਂ ਬਾਅਦ 8 ਵਿਕਟਾਂ ’ਤੇ 170 ਦੌਡ਼ਾਂ ਬਣਾਈਆਂ ਤੇ ਫਿਰ ਇੰਗਲੈਂਡ ਦੀ ਪਾਰੀ ਨੂੰ 17 ਓਵਰਾਂ ’ਚ 121 ਦੌਡ਼ਾਂ ’ਤੇ ਸਮੇਟ ਦਿੱਤਾ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 3 ਓਵਰਾਂ…