Author: editor
ਕਜ਼ਾਖਸਤਾਨ ਦੀ ਐਲੇਨਾ ਰਿਬਾਕਿਨਾ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਇਹ ਗਰੈਂਡਸਲੈਮ ਟੂਰਨਾਮੈਂਟ ਜਿੱਤਣ ਵਾਲੀ ਕਜ਼ਾਖਸਤਾਨ ਦੀ ਪਹਿਲੀ ਟੈਨਿਸ ਖਿਡਾਰਨ ਬਣ ਗਈ ਹੈ। ਮਾਸਕੋ ’ਚ ਜਨਮੀ ਰਿਬਾਕਿਨਾ 2018 ਤੋਂ ਬਾਅਦ ਕਜ਼ਾਖ਼ਸਤਾਨ ਦੀ ਨੁਮਾਇੰਦਗੀ ਕਰ ਰਹੀ ਹੈ। ਕਜ਼ਾਖ਼ਸਤਾਨ ਨੇ ਉਸ ਨੂੰ ਟੈਨਿਸ ਲਈ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ। ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦੇ ਫਾਈਨਲ ’ਚ ਉਸ ਨੇ ਟਿਊਨੇਸ਼ੀਆ ਦੀ ਓਨਸ ਜਬਿਓਰ ਨੂੰ 3-6, 6-2, 6-2 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ।ਭਾਰਤੀ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣਯ ਦੀ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ’ਚ ਸ਼ਾਨਦਾਰ ਲੈਅ ਨੂੰ ਪੁਰਸ਼ ਸਿੰਗਲ ਸੈਮੀਫਾਈਨਲ ’ਚ ਹਾਂਗਕਾਂਗ…
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲਗਪਗ 40 ਦਿਨਾਂ ਬਾਅਦ ਵੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਹਾਲੇ ਵੀ ਪੰਜਾਬ ਦੇ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਨਹੀਂ ਲੱਗੇ ਹਨ। ਉਨ੍ਹਾਂ ਨੂੰ ਲੱਭਣ ਲਈ ‘ਸਿਟ’ ਛਾਪੇ ਮਾਰ ਰਹੀ ਹੈ। ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਕੋਲੋਂ ਪੁੱਛਗਿਛ ਕਰਨ ਮਗਰੋਂ ਪੰਜਾਬ ਪੁਲੀਸ ਮੰਨੂ ਅਤੇ ਰੂਪਾ ਦਾ ਸੁਰਾਗ ਲੱਭਣ ਲਈ ਜੱਦੋਜਹਿਦ ਕਰ ਰਹੀ ਹੈ। ਪੰਜਾਬ ਤੇ ਦਿੱਲੀ ਪੁਲੀਸ ਵੀ ਹੁਣ ਤੱਕ ਅਪਰਾਧ ’ਚ ਵਰਤੇ ਗਏ ਹਥਿਆਰ ਬਰਾਮਦ ਕਰਨ ’ਚ ਨਾਕਾਮ ਰਹੀ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੇ ਹਰ ਸੰਭਵ ਟਿਕਾਣੇ ’ਤੇ ਛਾਪੇ ਜਾਰੀ…
ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਨੂੰ ਯੂ-ਟਿਊਬ ਨੇ ਇੰਡੀਆ ’ਚ ਸਰੋਤਿਆਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਤਲ ਕੀਤੇ ਗਏ ਸਿੱਧੂ ਮੂਸੇਵਾਲਾ ਦਾ ਗਾਣਾ ‘ਐੱਸ.ਵਾਈ.ਐੱਲ’ ਵੀ ਇਸੇ ਤਰ੍ਹਾਂ ਯੂ-ਟਿਊਬ ਨੇ ਹਟਾਇਆ ਸੀ ਜੋ ਮਰਹੂਮ ਗਾਇਕ ਦੀ ਮੌਤ ਤੋਂ ਬਾਅਦ ਉਸ ਦੇ ਯੂ-ਟਿਊਬ ਚੈਨਲ ਤੋਂ ਜਾਰੀ ਹੋਇਆ ਸੀ ਜਿਸ ਨੂੰ ਕੁਝ ਘੰਟੇ ’ਚ ਹੀ ਲੱਖਾਂ ਵਿਊ ਮਿਲੇ ਸਨ। ਸੂਤਰਾਂ ਦਾ ਦੱਸਣਾ ਹੈ ਕਿ ਯੂ-ਟਿਊਬ ਵੱਲੋਂ ਮੁਡ਼ ਕੰਵਰ ਗਰੇਵਾਲ ਦੇ ਗਾਣੇ ਸਬੰਧੀ ਕਦਮ ਇੰਡੀਆ ਸਰਕਾਰ ਦੇ ਇਤਰਾਜ਼ ਤੋਂ ਬਾਅਦ ਉਠਾਇਆ ਗਿਆ ਹੈ। ਸੂਫੀ ਗਾਇਕ ਵਜੋਂ ਮਸ਼ਹੂਰ ਕੰਵਰ ਗਰੇਵਾਲ ਨੇ…
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਉਦੋਂ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੀ ਸੰਸਥਾ ‘ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੁਸਾਇਟੀ’ ਦੀ ਲੀਜ਼ ਰੱਦ ਕਰ ਦਿੱਤੀ। ਗ੍ਰਾਮ ਪੰਚਾਇਤ ਬਲੌਂਗੀ ਦੀ ਸ਼ਾਮਲਾਟ ਜ਼ਮੀਨ ’ਤੇ ‘ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੁਸਾਇਟੀ ਮੁਹਾਲੀ’ ਵੱਲੋਂ ਗਊਸ਼ਾਲਾ ਬਣਾਈ ਗਈ ਅਤੇ ਇਸ ਗ਼ੈਰਸਰਕਾਰੀ ਸੰਸਥਾ ਦਾ ਪਤਾ ਸਾਬਕਾ ਸਿਹਤ ਮੰਤਰੀ ਦੀ ਰਿਹਾਇਸ਼ ਦਾ ਦਿੱਤਾ ਹੋਇਆ ਸੀ। ਜਾਣਕਾਰੀ ਅਨੁਸਾਰ ਸ਼ਾਮਲਾਟ ਜ਼ਮੀਨ ’ਤੇ ਵਪਾਰਕ ਗਤੀਵਿਧੀਆਂ ਕੀਤੇ ਜਾਣ ਦੀ ਚਰਚਾ ਛਿਡ਼ਨ ਕਾਰਨ ਸਿੱਧੂ ਦੀ ਇਸ ਸੰਸਥਾ ’ਤੇ ਸਵਾਲ ਖਡ਼੍ਹੇ ਹੋਏ ਸਨ। ਹਾਲਾਂਕਿ ਸਿੱਧੂ ਨੇ ਸਪੱਸ਼ਟੀਕਰਨ ਦਿੱਤਾ ਸੀ ਕਿ ਇਸ ਥਾਂ ’ਤੇ ਨਿਰੋਲ ਰੂਪ…
ਸੁਪਰੀਮ ਕੋਰਟ ਨੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ’ਚ ਉਸ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੇ ਸਬੰਧ ’ਚ ਪੰਜ ਦਿਨਾਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਜ਼ੁਬੈਰ ਨੂੰ ਟਵਿੱਟਰ ’ਤੇ ਕੇਸ ਨਾਲ ਸਬੰਧਤ ਕੋਈ ਵੀ ਪੋਸਟ ਪਾਉਣ ’ਤੇ ਰੋਕ ਲਾਉਂਦਿਆਂ ਕਿਹਾ ਹੈ ਕਿ ਉਹ ਦਿੱਲੀ ਅਦਾਲਤ ਦੇ ਅਧਿਕਾਰ ਖੇਤਰ ਨੂੰ ਛੱਡ ਕੇ ਨਾ ਜਾਵੇ। ਜਸਟਿਸ ਇੰਦਰਾ ਬੈਨਰਜੀ ਅਤੇ ਜੇ.ਕੇ. ਮਹੇਸ਼ਵਰੀ ਦੇ ਵੈਕੇਸ਼ਨ ਬੈਂਚ ਨੇ ਜ਼ੁਬੈਰ ਦੀ ਅਰਜ਼ੀ ’ਤੇ ਨੋਟਿਸ ਜਾਰੀ ਕਰਦਿਆਂ ਕੇਸ ਦੀ ਅੱਗੇ ਸੁਣਵਾਈ ਰੈਗੂਲਰ ਬੈਂਚ ਲਈ ਸੂਚੀਬੱਧ ਕਰ ਦਿੱਤੀ। ਬੈਂਚ ਨੇ ਸਪੱਸ਼ਟ ਕੀਤਾ ਕਿ ਅੰਤਰਿਮ ਜ਼ਮਾਨਤ ਸੀਤਾਪੁਰ ’ਚ ਦਰਜ ਐੱਫ.ਆਈ.ਆਰ.…
ਸੰਤ ਬਲਬੀਰ ਸਿੰਘ ਸੀਚੇਵਾਲ, ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਤੇ ਪਿਊਸ਼ ਗੋਇਲ ਸਣੇ ਰਾਜ ਸਭਾ ਦੇ 27 ਨਵੇਂ ਚੁਣੇ ਮੈਂਬਰਾਂ ਨੇ ਰਾਜਾਂ ਦੇ ਕੌਂਸਲ ਮੈਂਬਰਾਂ ਵਜੋਂ ਹਲਫ਼ ਲਿਆ। ਸੀਚੇਵਾਲ ਨੇ ਪੰਜਾਬੀ ’ਚ ਹਲਫ਼ ਲਿਆ। ਮੈਂਬਰਾਂ ਨੇ ਰਾਜ ਸਭਾ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਦੀ ਹਾਜ਼ਰੀ ’ਚ ਉਨ੍ਹਾਂ ਦੇ ਚੈਂਬਰ ’ਚ ਸੰਵਿਧਾਨ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ। ਦਸ ਰਾਜਾਂ ਨਾਲ ਸਬੰਧਤ ਇਨ੍ਹਾਂ 27 ਮੈਂਬਰਾਂ ਨੇ 9 ਭਾਸ਼ਾਵਾਂ ’ਚ ਸਹੁੰ ਚੁੱਕੀ। 12 ਮੈਂਬਰਾਂ ਨੇ ਹਿੰਦੀ, ਚਾਰ ਨੇ ਅੰਗਰੇਜ਼ੀ, ਦੋ-ਦੋ ਜਣਿਆਂ ਨੇ ਸੰਸਕ੍ਰਿਤ, ਕੰਨਡ਼, ਮਰਾਠੀ ਤੇ ਉਡ਼ੀਆ ਜਦੋਂਕਿ ਪੰਜਾਬੀ, ਤਾਮਿਲ ਤੇ ਤੇਲਗੂ ’ਚ ਇਕ ਇਕ ਜਣੇ ਨੇ ਹਲਫ਼ ਲਿਆ। ਸੰਸਦ ਲਈ ਚੁਣੇ ਕੁੱਲ 57…
ਅਮਰਨਾਥ ਦੀ ਪਵਿੱਤਰ ਗੁਫ਼ਾ ਲਾਗੇ ਬੱਦਲ ਫਟਣ ਕਾਰਨ ਆਏ ਹਡ਼੍ਹ ’ਚ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਜੰਮੂ ਕਸ਼ਮੀਰ ’ਚ ਹੇਠਲੇ ਬੇਸ ਕੈਂਪ ਪੰਜਤਰਨੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਆਈ.ਟੀ.ਬੀ.ਪੀ. ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ ਪੰਜਤਰਨੀ ਤੱਕ ਰੂਟ ’ਤੇ ਤਾਇਨਾਤ ਟੀਮਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ ’ਚ ਅਮਰਨਾਥ ਗੁਫ਼ਾ ਦੇ ਨੇਡ਼ੇ ਸ਼ੁੱਕਰਵਾਰ ਸ਼ਾਮ ਨੂੰ ਆਏ ਹਡ਼੍ਹ ’ਚ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਟੈਂਟਾਂ ਅਤੇ ਲੰਗਰਾਂ ’ਚ ਪਾਣੀ ਭਰ ਗਿਆ। ਇਸ ਦੌਰਾਨ ਅਗਲੇ ਹੁਕਮਾਂ ਤੱਕ ਯਾਤਰਾ ਰੋਕ ਦਿੱਤੀ ਹੈ। ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਲਾਗੇ ਬੱਦਲ ਫਟਣ ਨਾਲ…
ਬ੍ਰਿਟੇਨ ਦੇ ਵਿਰੋਧੀ ਧਿਰ ਦੇ ਨੇਤਾ ਕੀਰ ਸਟਾਰਮਰ ਅਤੇ ਉਨ੍ਹਾਂ ਦੇ ਸਹਿਯੋਗੀ ਨੂੰ ਪਿਛਲੇ ਸਾਲ ਅਪ੍ਰੈਲ ‘ਚ ਇਕ ਸਭਾ ’ਚ ਕਰੋਨਾ ਲਾਕਡਾਊਨ ਨਿਯਮ ਦੀ ਕਥਿਤ ਉਲੰਘਣਾ ਦੀ ਪੁਲੀਸ ਜਾਂਚ ’ਚ ਨਿਰਦੋਸ਼ ਪਾਏ ਗਏ ਹਨ। ਇਕ ਬੈਠਕ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦੇ ਕੁਝ ਸਹਿਯੋਗੀਆਂ ਨਾਲ ਬੀਅਰ ਦੀ ਬੋਤਲ ਫਡ਼ੇ ਹੋਏ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਖਡ਼੍ਹੇ ਹੋਏ ਸਵਾਲਾਂ ਦਰਮਿਆਨ, ਸਟਾਰਮਰ ਅਤੇ ਏਂਜੇਲਾ ਰੇਨਰ ਨੇ ਕਾਨੂੰਨ ਤੋਡ਼ਨ ਦਾ ਦੋਸ਼ੀ ਪਾਏ ਜਾਣ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਸੰਕਲਪ ਜ਼ਾਹਰ ਕੀਤਾ ਸੀ। ਇਹ ਸਭਾ ਨਿਯਮਾਂ ਦੇ ਦਾਇਰੇ ’ਚ ਹੋਈ ਸੀ ਜਾਂ ਨਹੀਂ ਇਸ ਗੱਲ ਦੀ ਜਾਂਚ ਕਰਨ ਵਾਲੇ ‘ਡਰਹਮ ਕਾਂਸਟੇਬੁਲਰੀ’…
ਕੈਨੇਡਾ ’ਚ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦੇਣ ਵਾਲੀ ਵੱਡੀ ਟੈਲੀਕਾਮ ਕੰਪਨੀ ਰੋਜਰਜ਼ ਆਊਟੇਜ ਦੀਆਂ ਸੇਵਾਵਾਂ ਤਕਨੀਕੀ ਨੁਕਸ ਕਰਕੇ ਪ੍ਰਭਾਵਿਤ ਹੋਈ। ਇਸ ਨਾਲ ਲੱਖਾਂ ਉਪਭੋਗਤਾ ਪ੍ਰੇਸ਼ਾਨ ਹੋਏ ਅਤੇ ਉਨ੍ਹਾਂ ਨੂੰ ਲੈਣ-ਦੇਣ ਤੋਂ ਲੈ ਕੇ ਮੋਬਾਈਲ ਤੇ ਇੰਟਰਬਨੈੱਟ ਦੀ ਸਹੂਲਤ ਤੋਂ ਵਾਂਝੇ ਰਹਿਣਾ ਪਿਆ। ਰੋਜਰਜ਼ ਨੇ ਸਵੇਰੇ 9 ਵਜੇ ਤੋਂ ਠੀਕ ਪਹਿਲਾਂ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ‘ਅਸੀਂ ਜਾਣਦੇ ਹਾਂ ਕਿ ਸਾਡੇ ਗਾਹਕਾਂ ਲਈ ਜੁਡ਼ੇ ਰਹਿਣਾ ਕਿੰਨਾ ਮਹੱਤਵਪੂਰਨ ਹੈ। ਅਸੀਂ ਵਰਤਮਾਨ ’ਚ ਸਾਡੇ ਨੈੱਟਵਰਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਤੋਂ ਜਾਣੂ ਹਾਂ ਅਤੇ ਸਾਡੀਆਂ ਟੀਮਾਂ ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਪੂਰੀ ਤਰ੍ਹਾਂ ਨਾਲ ਰੁੱਝੀਆਂ ਹੋਈਆਂ ਹਨ। ਅਸੀਂ ਤੁਹਾਨੂੰ…
ਇੰਦਰਜੀਤ ਕੌਰ ਨਾਂ ਇਕ ਪੰਜਾਬੀ ਮੂਲ ਦੀ ਮਹਿਲਾ ਨੂੰ ਇੰਗਲੈਂਡ ’ਚ 8 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ 29 ਸਾਲਾ ਮਹਿਲਾ ਨੂੰ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਡਰਾਈਵਿੰਗ ਟੈਸਟ’ ਨਾਲ ਜੁਡ਼ੀ ਧੋਖਾਧਡ਼ੀ ਦੇ ਦੋਸ਼ ’ਚ ਸੁਣਾਈ ਗਈ ਹੈ। ਮਹਿਲਾ ਨੇ ਇਸ ਜਾਂਚ ਲਈ 150 ਉਮੀਦਵਾਰਾਂ ਦੀ ਥਾਂ ਖੁਦ ਨੂੰ ਪੇਸ਼ ਕੀਤਾ ਸੀ। ਸਵਾਨਸੀ ਕ੍ਰਾਊਨ ਅਦਾਲਤ ’ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਜ਼ਾ ਸੁਣਾਈ ਗਈ। ਇੰਦਰਜੀਤ ਕੌਰ ਨੇ ਸਾਲ 2018 ਅਤੇ 2020 ਦਰਮਿਆਨ ਉਮੀਦਵਾਰਾਂ ਵੱਲੋਂ ਲਗਭਗ 150 ਲਿਖਤੀ ਅਤੇ ਪ੍ਰਯੋਗਿਕ ਜਾਂਚ ’ਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕੀਤੀ। ਉਸ ਨੇ ਸਵਾਨਸੀ, ਕਾਰਮਾਥਨ, ਬਰਮਿੰਘਮ ਅਤੇ ਲੰਡਨ ਨੇਡ਼ੇ…