Author: editor

ਇੰਡੋ ਅਮੈਰੀਕਨ ਸੰਸਦ ਮੈਂਬਰ ਰੋਅ ਖੰਨਾ ਨੇ ਅਮਰੀਕਨ ਪ੍ਰਤੀਨਿਧੀ ਸਭਾ ’ਚ ਕਾਨੂੰਨੀ ਸੋਧ ਬਾਰੇ ਬਿੱਲ ਪੇਸ਼ ਕਰ ਕੇ ਇੰਡੀਆ ਉਤੇ ‘ਸੀ.ਏ.ਏ.ਟੀ.ਐੱਸ.ਏ.’ ਤਹਿਤ ਲੱਗਣ ਵਾਲੀਆਂ ਪਾਬੰਦੀਆਂ ’ਚ ਛੋਟ ਮੰਗੀ ਹੈ। ਇਹ ਪਾਬੰਦੀਆਂ ਇੰਡੀਆ ਉਤੇ ਰੂਸ ਤੋਂ ਐੱਸ-400 ਮਿਜ਼ਾਈਲ ਪ੍ਰਣਾਲੀ ਖਰੀਦਣ ਉਤੇ ਲੱਗ ਸਕਦੀਆਂ ਹਨ। ਹਾਲਾਂਕਿ ਅਮਰੀਕਨ ਪ੍ਰਸ਼ਾਸਨ ਨੇ ਇਸ ਬਾਰੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ। ਰੋਅ ਖੰਨਾ ਨੇ ਕਿਹਾ ਕਿ ਇਸ ਨਾਲ ਇੰਡੀਆ-ਅਮਰੀਕਾ ਦੇ ਰੱਖਿਆ ਸਬੰਧ ਮਜ਼ਬੂਤ ਹੋਣਗੇ। ਦੱਸਣਯੋਗ ਹੈ ਕਿ ਸਾਲ 2017 ’ਚ ਬਣੇ ‘ਕਾਊਂਟਰਿੰਗ ਅਮੈਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ’ ਤਹਿਤ ਰੂਸ ਨਾਲ ਰੱਖਿਆ ਤੇ ਖ਼ੁਫ਼ੀਆ ਲੈਣ-ਦੇਣ ਕਰਨ ਵਾਲੇ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਤਜਵੀਜ਼…

Read More

ਕੁਆਲੰਪੁਰ ਵਿਖੇ ਹੋ ਰਹੇ ਮਲੇਸ਼ੀਆ ਮਾਸਟਰਜ਼ ਸੁਪਰ 500 ਦੇ ਕੁਆਰਟਰ ਫਾਈਨਲ ’ਚ ਤਾਈ ਜ਼ੂ ਯਿੰਗ ਤੋਂ ਇਕ ਵਾਰ ਫਿਰ ਹਾਰ ਕੇ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਚੀਨੀ ਤਾਇਪੇ ਦੀ ਖਿਡਾਰਨ ਤੋਂ ਹਫਤਾ ਪਹਿਲਾਂ ਹਾਰਨ ਮਗਰੋਂ ਅੱਜ ਫਿਰ ਸਿੰਧੂ ਦੁਨੀਆਂ ਦੇ ਦੂਜੇ ਦਰਜੇ ਦੀ ਖਿਡਾਰਨ ਤੋਂ 55 ਮਿੰਟ ਚੱਲੇ ਮੈਚ ’ਚ 13-21, 21-12, 12-21 ਨਾਲ ਹਾਰ ਗਈ। ਇਹ ਸਿੰਧੂ ਦੀ ਟੋਕੀਓ ਓਲੰਪਿਕਸ ’ਚ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਤੋਂ ਲਗਾਤਾਰ ਸੱਤਵੀਂ ਅਤੇ ਕੁੱਲ 17ਵੀਂ ਹਾਰ ਸੀ। ਆਖਰੀ ਵਾਰ ਸਿੰਧੂ ਉਸ ਤੋਂ 2019 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤੀ ਸੀ। ਜ਼ੂ ਯਿੰਗ…

Read More

ਮਈ 2020 ’ਚ ਸਿਆਹਫਾਹ ਜਾਰਜ ਫਲੋਇਡ ਨੂੰ ਗੋਡ ਹੇਠਾਂ ਕਈ ਮਿੰਟ ਤੱਕ ਨੱਪੀ ਰੱਪਣ, ਜਿਸ ’ਚ ਜਾਰਜ ਦੀ ਮੌਤ ਹੋ ਗਈ ਸੀ, ਵਾਲੇ ਸਾਬਕਾ ਪੁਲੀਸ ਅਧਿਕਾਰੀ ਡੇਰੇਕ ਚੌਵਿਨ ਨੂੰ ਅੱਜ 21 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਸੂਬੇ ਮਿੰਨੀਸੋਟਾ ਦੇ ਸ਼ਹਿਰ ਮਿਨੀਆਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ ਡੇਰੇਕ ਚੌਵਿਨ ਨੂੰ ਪਿਛਲੇ ਸਾਲ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਸਥਾਨਕ ਅਦਾਲਤ ਨੇ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਦੱਸਣਯੋਗ ਹੈ ਕਿ ਮਈ 2020 ਦੀ ਇਕ ਘਾਤਕ ਗ੍ਰਿਫ਼ਤਾਰੀ ਦੌਰਾਨ ਫਲੋਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਵੱਖਰੇ ਸੰਘੀ ਦੋਸ਼ ’ਚ ਜੱਜ ਨੇ ਐਕਸਕੋਪ ਦੀਆਂ ਕਾਰਵਾਈਆਂ ਨੂੰ ਗੈਰ-ਜ਼ਿੰਮੇਵਾਰ ਠਹਿਰਾਇਆ।…

Read More

ਮਿਸੀਸਾਗਾ ’ਚ ਵੀਰਵਾਰ ਦੁਪਹਿਰ ਨੂੰ ਇਕ ਮਾਲ ਪਾਰਕਿੰਗ ’ਚ ਦੋ ਜਣਿਆਂ ਦੇ ਚਾਕੂ ਮਾਰਨ ਤੋਂ ਬਾਅਦ ਪੁਲੀਸ ਨੇ ਇਕ ਨੌਜਵਾਨ ਨੂੰ ਹਿਰਾਸਤ ’ਚ ਲਿਆ ਹੈ। ਦੁਪਹਿਰ ਦੋ ਵਜੇ ਤੋਂ ਥੋਡ਼੍ਹੀ ਦੇਰ ਪਹਿਲਾਂ ਪੀਲ ਰੀਜਨਲ ਪੁਲੀਸ ਨੂੰ ਏਰਿਨ ਮਿਲਜ਼ ਟਾਊਨ ਸੈਂਟਰ ਦੇ ਬਾਹਰ ਏਰਿਨ ਮਿਲਜ਼ ਪਾਰਕਵੇਅ ਅਤੇ ਐਗਲਿਨਟਨ ਐਵੇਨਿਊ ਵੈਸਟ ਦੇ ਨੇਡ਼ੇ ਚਾਕੂ ਮਾਰਨ ਬਾਰੇ ਇਕ ਕਾਲ ਪ੍ਰਾਪਤ ਹੋਈ। ਪੀਲ ਰੀਜਨਲ ਪੈਰਾਮੈਡਿਕ ਸਰਵਿਸਿਜ਼ ਨੇ ਦੱਸਿਆ ਕਿ ਦੋ ਪੁਰਸ਼ ਪੀਡ਼ਤਾਂ ਨੂੰ ਗੰਭੀਰ ਹਾਲਤ ’ਚ ਟਰੌਮਾ ਸੈਂਟਰ ’ਚ ਲਿਜਾਇਆ ਗਿਆ। ਪੁਲੀਸ ਨੇ ਉਨ੍ਹਾਂ ਦੀ ਸਹੀ ਉਮਰ ਨਹੀਂ ਦੱਸੀ ਪਰ ਉਨ੍ਹਾਂ ਨੂੰ ਨੌਜਵਾਨ ਦੱਸਿਆ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ’ਚੋਂ ਇਕ ਨੂੰ ਹਾਲਤ…

Read More

ਪੀਲ ਰੀਜਨਲ ਪੁਲੀਸ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਜਾਂਚਕਰਤਾਵਾਂ ਨੇ ਜਿਨਸੀ ਸ਼ੋਸ਼ਣ ਦੀ ਜਾਂਚ ਦੇ ਸਬੰਧ ’ਚ ਇਕ ਸੰਗੀਤ ਸਕੂਲ ਦੇ ਇੰਸਟ੍ਰਕਟਰ ’ਤੇ ਦੋਸ਼ ਲਗਾਏ ਹਨ। ਇਹ ਦੋਸ਼ ਬਰੈਂਪਟਨ ਦੇ ਇਕ 71 ਸਾਲਾ ਸਿੱਖ ਵਿਅਕਤੀ ’ਤੇ ਲੱਗੇ ਹਨ। ਉਸ ਖ਼ਿਲਾਫ਼ ਇਕ ਨਾਬਾਲਗ ਕੁਡ਼ੀ ਨਾਲ ਜਿਨਸੀ ਸ਼ੋਸ਼ਣ ਦੀ ਜਾਂਚ ਹੋ ਰਹੀ ਹੈ। ਪੀਲ ਪੁਲਸਿ ਦਾ ਕਹਿਣਾ ਹੈ ਕਿ 16 ਸਾਲ ਦੀ ਕੁਡ਼ੀ ਬਰੈਂਪਟਨ ਦੀ ਇਕ ਰਿਹਾਇਸ਼ ’ਚ ਇਕ ਸੰਗੀਤ ਦੀ ਸਿੱਖਿਆ ਲੈ ਰਹੀ ਸੀ ਜਦੋਂ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਹਮਲੇ ’ਚ ਕੁਡ਼ੀ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਰਜਿੰਦਰ ਰਾਜ ’ਤੇ ਜਿਨਸੀ ਸ਼ੋਸ਼ਣ ਅਤੇ ਜਿਨਸੀ ਹਮਲੇ…

Read More

ਮਹੂਆ ਮੋਇਤਰਾ ਨੇ ਆਲੋਚਕਾਂ ਦਾ ਮੂੰਹ ਬੰਦ ਕਰਨ ਲਈ ਲਿਖੀ ਕਵਿਤਾ, ਕਿਹਾ-ਡਰਨ ਵਾਲੀ ਨਹੀਂ ਹਾਂ ਕਾਲੀ ਪੋਸਟਰ ਵਿਵਾਦ ਭਖਣ ਮਗਰੋਂ ਆਗਾ ਖ਼ਾਨ ਮਿਊਜ਼ੀਅਮ ਨੇ ਕਿਹਾ ਹੈ ਕਿ ਹਿੰਦੂ ਅਤੇ ਹੋਰ ਫਿਰਕਿਆਂ ਦੇ ਲੋਕਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਨੂੰ ਦੁੱਖ ਹੈ ਅਤੇ ਉਨ੍ਹਾਂ ਦਸਤਾਵੇਜ਼ੀ ‘ਕਾਲੀ’ ਦੀ ਪੇਸ਼ਕਾਰੀ ਨੂੰ ਹਟਾ ਲਿਆ ਹੈ। ਔਟਵਾ ’ਚ ਭਾਰਤੀ ਮਿਸ਼ਨ ਵੱਲੋਂ ਕੈਨੇਡੀਅਨ ਅਧਿਕਾਰੀਆਂ ਨੂੰ ਵਿਵਾਦਤ ਫਿਲਮ ਨਾਲ ਸਬੰਧਤ ‘ਭਡ਼ਕਾਊ ਸਮੱਗਰੀ’ ਹਟਾਉਣ ਦੀ ਅਪੀਲ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਟੋਰਾਂਟੋ ਆਧਾਰਿਤ ਫਿਲਮਸਾਜ਼ ਲੀਨਾ ਮਣੀਮੇਕਾਲਾਈ ਨੇ ਸ਼ਨਿਚਰਵਾਰ ਨੂੰ ਆਪਣੀ ‘ਦਸਤਾਵੇਜ਼ੀ ਕਾਲੀ’ ਦਾ ਪੋਸਟਰ ਸਾਂਝਾ ਕੀਤਾ ਸੀ ਜਿਸ ’ਚ ਦੇਵੀ ਨੂੰ ਸਿਗਰਟਨੋਸ਼ੀ ਕਰਦਿਆਂ ਦਿਖਾਇਆ ਗਿਆ ਸੀ ਅਤੇ…

Read More

ਜਬਰ ਜਨਾਹ ਮਾਮਲੇ ’ਚ ਨਾਮਜ਼ਦ ਕੀਤੇ ਗਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਾਕੀ ਮੁਲਜ਼ਮਾਂ ਦੀ ਜਾਇਦਾਦ ਨੂੰ ਮਾਮਲੇ ’ਚ ਅਟੈਚ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਰਿਆਂ ਦੇ ਬੈਂਕ ਖਾਤਿਆਂ ਨੂੰ ਵੀ ਫਰੀਜ਼ ਕਰਵਾ ਦਿੱਤਾ ਗਿਆ ਹੈ। ਇਹ ਕਾਰਵਾਈ ਅਦਾਲਤੀ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਪੁਲੀਸ ਹੁਣ ਜਾਇਦਾਦ ਨੂੰ ਸੀਜ਼ ਕਰਨ ਲਈ ਅਦਾਲਤ ’ਚ ਅਰਜ਼ੀ ਦੇ ਸਕਦੀ ਹੈ। ਇਸ ਤੋਂ ਪਹਿਲਾਂ ਚਾਰ ਜੁਲਾਈ ਨੂੰ ਹੀ ਮੁਲਜ਼ਮਾਂ ਦੀ ਚੱਲ-ਅਚੱਲ ਜਾਇਦਾਦ ਨੂੰ ਮਾਮਲੇ ਨਾਲ ਅਟੈਚ ਕਰਨ ਦੇ ਹੁਕਮ ਜਾਰੀ ਹੋਏ ਸਨ। ਪੁਲੀਸ ਨੇ ਪਰਮਜੀਤ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਬਲਜਿੰਦਰ ਕੌਰ ਤੇ ਸੁਖਚੈਨ…

Read More

ਕੌਮਾਂਤਰੀ ਪੱਧਰ ’ਤੇ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਸਬੰਧੀ ਸਿਮਰਨਜੀਤ ਸਿੰਘ ਮਾਨ ਨੇ ਕੌਮਾਂਤਰੀ ਪੱਧਰ ’ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕਤਲ ਕੀਤੇ ਗਏ ਗਾਇਕ ਦੇ ਜੱਦੀ ਪਿੰਡ ਮੂਸਾ ਪਹੁੰਚ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਮਾਮਲੇ ਦੀ ਅੰਤਰਰਾਸ਼ਟਰੀ ਪੱਧਰ ’ਤੇ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਦਿੱਲੀ ਅਤੇ ਪੰਜਾਬ ਪੁਲੀਸ ਵੱਲੋਂ ਤਿੰਨ ਸ਼ਾਰਪ ਸ਼ੂਟਰਾਂ ਨੂੰ ਫਡ਼ਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਮੁਲਜ਼ਮਾਂ ਤੋਂ ਹੋਈ ਪੁੱਛ-ਪਡ਼ਤਾਲ ਅਤੇ ਬਰਾਮਦਗੀ ਤੋਂ ਇਹ ਕੇਸ ਕਮਜ਼ੋਰ ਜਾਪਦਾ ਹੈ ਜਿਸ ਲਈ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਤਰ੍ਹਾਂ ਦਾ ਉਪਰਾਲਾ ਕਰਨਗੇ ਅਤੇ…

Read More

ਪੰਜਾਬ ’ਚ ਆਏ ਦਿਨ ਕਿਧਰੇ ਨਾ ਕਿਧਰੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾ ਰਹੇ ਹਨ ਅਤੇ ਤਾਜ਼ਾ ਮਾਮਲਾ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ਦਾ ਹੈ। ਇਥੇ ਡੇਰੇ ਦੀ ਚਾਰਦੀਵਾਰੀ ਉੱਪਰ ਤਿੰਨ ਥਾਵਾਂ ’ਤੇ ਬੀਤੀ ਰਾਤ ਅਣਪਛਾਤਿਆਂ ਵੱਲੋਂ ਖਾਲਿਸਤਾਨ ਪੱਖੀ ਅਤੇ ਧਮਕੀ ਭਰੇ ਨਾਅਰੇ ਲਿਖੇ ਗਏ ਹਨ। ਇਨ੍ਹਾਂ ਨਾਅਰਿਆਂ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲੀਸ ਪ੍ਰਸ਼ਾਸਨ ਹਰਕਤ ’ਚ ਆ ਗਿਆ। ਸੂਚਨਾ ਮਿਲਦੇ ਹੀ ਐੱਸ.ਪੀ. (ਡੀ) ਬਠਿੰਡਾ ਤਰੁਣ ਰਤਨ, ਡੀ.ਐੱਸ.ਪੀ. ਫੂਲ ਆਸਵੰਤ ਸਿੰਘ ਤੇ ਐੱਸ.ਐੱਚ.ਓ. ਦਿਆਲਪੁਰਾ ਭਾਈਕਾ ਹਰਨੇਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਡੇਰੇ ਦੀ ਕੰਧ ’ਤੇ ਲਿਖੇ ਇਹ ਨਾਅਰੇ ਤੁਰੰਤ ਮਿਟਾ ਦਿੱਤੇ।…

Read More

ਬੋਰਿਸ ਜਾਨਸਨ ਵੱਲੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਸ ਅਹੁਦੇ ਲਈ ਨਵੇਂ ਚਿਹਰੇ ਦੀ ਭਾਲ ਸ਼ੁਰੂ ਹੋ ਗਈ ਹੈ। ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ ਬੋਰਿਸ ਹੀ ਇਸ ਅਹੁਦੇ ’ਤੇ ਕੰਮ ਦੇਖਦੇ ਰਹਿਣਗੇ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਅਹੁਦੇ ਦੀ ਦੌਡ਼ ’ਚ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਵੀ ਸ਼ਾਮਲ ਹਨ ਜਿਨ੍ਹਾਂ ਦੀ ਗਿਣਤੀ ਇਕ ਦੋ ਨਹੀਂ ਸਗੋਂ ਤਿੰਨ ਹੈ। ਪ੍ਰਧਾਨ ਮੰਤਰੀ ਬਣਨ ਲਈ ਭਾਰਤੀ ਮੂਲ ਦੇ ਜਿਹਡ਼ੇ ਨਾਮ ਉੱਭਰ ਕੇ ਸਾਹਮਣੇ ਆਏ ਹਨ ਉਨ੍ਹਾਂ ’ਚ ਫਰੰਟ ਰਨਰ ਰਿਸ਼ੀ ਸੁਨਕ ਹਨ, ਜਿਨ੍ਹਾਂ ਬੋਰਿਸ ਤੋਂ ਕੁਝ ਘੰਟੇ ਪਹਿਲਾਂ ਹੀ ਵਿੱਤ ਮੰਤਰੀ ਦੇ…

Read More