Author: editor
ਦੇਸ਼ ਦੇ ਪੱਛਮੀ ਹਿੱਸੇ ’ਚ ਜਦੋਂ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਇਕ ਚੋਣ ਸਮਾਗਮ ’ਚ ਭਾਸ਼ਣ ਦੇ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੇ ਨੇਡ਼ਿਓਂ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਆਬੇ ਨੂੰ ਦਿਲ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਅਤਿ ਨਾਜ਼ੁਕ ਬਣੀ ਹੋਈ ਹੈ। ਸਰਕਾਰੀ ਬ੍ਰਾਡਕਾਸਟਰ ਐੱਨ.ਐੱਚ.ਕੇ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਇਕ ਫੁਟੇਜ ਪ੍ਰਸਾਰਿਤ ਕੀਤੀ ਹੈ ਜਿਸ ’ਚ ਆਬੇ ਨੂੰ ਸਡ਼ਕ ’ਤੇ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਕਈ ਸੁਰੱਖਿਆ ਕਰਮੀ ਉਨ੍ਹਾਂ ਵੱਲ ਦੌਡ਼ਦੇ ਹੋਏ ਦੇਖੇ ਜਾ ਸਕਦੇ ਹਨ। ਆਬੇ ਜਦੋਂ ਜ਼ਮੀਨ ’ਤੇ…
ਇੰਡੀਆ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਮੌਜੂਦਾ ਚੈਂਪੀਅਨ ਨੀਲ ਕੁਪਸਕੀ ਅਤੇ ਡੇਸਿਰੇ ਕਰੋਜਿਕ ਤੋਂ ਹਾਰ ਕੇ ਵਿੰਬਲਡਨ ਨੂੰ ਅਲਵਿਦਾ ਕਹਿ ਦਿੱਤਾ। ਸਾਨੀਆ ਅਤੇ ਕ੍ਰੋਏਸ਼ੀਆ ਦੀ ਮੇਟ ਪਾਵਿਚ ਦੀ ਛੇਵਾਂ ਦਰਜਾ ਪ੍ਰਾਪਤ ਜੋਡ਼ੀ ਨੂੰ ਬ੍ਰਿਟੇਨ ਦੀ ਕੁਪਸਕੀ ਅਤੇ ਅਮਰੀਕਾ ਦੀ ਡੇਸਿਰੇ ਨੇ 4.6, 7.5, 6.4 ਨਾਲ ਹਰਾਇਆ। 35 ਸਾਲਾ ਸਾਨੀਆ ਨੇ 6 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ ਜਿਨ੍ਹਾਂ ’ਚ ਤਿੰਨ ਮਿਕਸਡ ਡਬਲਜ਼ ਖ਼ਿਤਾਬ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਨੇ ਕਦੇ ਵੀ ਵਿੰਬਲਡਨ ਮਿਕਸਡ ਡਬਲਜ਼ ਖ਼ਿਤਾਬ ਨਹੀਂ ਜਿੱਤਿਆ ਹੈ। ਉਨ੍ਹਾਂ ਨੇ 2009 ਆਸਟਰੇਲੀਅਨ ਓਪਨ ਅਤੇ 2012 ਫ੍ਰੈਂਚ ਓਪਨ ਮਹੇਸ਼ ਭੂਪਤੀ ਨਾਲ ਅਤੇ 2014 ਯੂ.ਐੱਸ. ਓਪਨ ਬ੍ਰਾਜ਼ੀਲ ਦੇ…
ਕਪਤਾਨ ਹਰਮਨਪ੍ਰੀਤ ਕੌਰ ਅਤੇ ਪੂਜਾ ਵਸਤਰਾਕਰ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਨੂੰ ਤੀਜੇ ਤੇ ਆਖਰੀ ਇਕ ਦਿਨਾਂ ਮੈਚ ’ਚ 39 ਦੌਡ਼ਾਂ ਨਾਲ ਮਾਤ ਦਿੰਦਿਆਂ ਲਡ਼ੀ 3-0 ਨਾਲ ਜਿੱਤ ਲਈ ਹੈ। ਹਰਮਨਪ੍ਰੀਤ ਕੌਰ ਨੇ ਬੱਲੇਬਾਜ਼ੀ ਕਰਦਿਆਂ 75 ਦੌਡ਼ਾਂ ਬਣਾਈਆਂ ਅਤੇ ਗੇਂਦਬਾਜ਼ੀ ਕਰਦਿਆਂ ਇਕ ਵਿਕਟ ਹਾਸਲ ਕੀਤੀ ਜਦਕਿ ਪੂਜਾ ਵਸਤਰਾਕਰ ਨੇ ਨਾਬਾਦ 56 ਦੌਡ਼ਾਂ ਬਣਾਈਆਂ ਤੇ ਦੋ ਵਿਕਟਾਂ ਵੀ ਲਈਆਂ। ਦੋਵਾਂ ਨੇ ਸੱਤਵੀਂ ਵਿਕਟ ਲਈ 97 ਦੌਡ਼ਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੇ 50 ਓਵਰਾਂ ’ਚ 9 ਵਿਕਟਾਂ ਗੁਆ 255 ਦੌਡ਼ਾਂ ਬਣਾਈਆਂ। ਕੁੱਲ ਸਕੋਰ ’ਚ ਸ਼ੈਫਾਲੀ ਵਰਮਾ ਨੇ 49 ਦੌਡ਼ਾਂ ਦਾ ਯੋਗਦਾਨ ਪਾਇਆ। ਬਾਅਦ ’ਚ ਭਾਰਤੀ ਮਹਿਲਾ ਗੇਂਦਬਾਜ਼ਾਂ…
ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਬਾਲੇ ’ਚ ਇੰਡੀਆ ਨੇ ਮੇਜ਼ਬਾਨ ਇੰਗਲੈਂਡ ਨੂੰ 50 ਦੌਡ਼ਾਂ ਹਰਾ ਕੇ ਸੀਰੀਜ਼ ’ਚ 1-0 ਦੀ ਬਡ਼੍ਹਤ ਬਣਾਈ ਹੈ। ਹਾਰਦਿਕ ਪਾਂਡਿਆ ਦੀ ਆਲਰਾਊਂਡਰ ਖੇਡ ਦੀ ਬਦੌਲਤ ਇਹ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ’ਤੇ 198 ਦੌਡ਼ਾਂ ਦਾ ਚੁਣੌਤੀਪੂਰਨ ਸਕੋਰ ਖਡ਼੍ਹਾ ਕੀਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 19.3 ਓਵਰਾਂ ’ਚ 148 ਦੌਡ਼ਾਂ ਹੀ ਬਣਾ ਸਕੀ। ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਕਪਤਾਨ ਜੋਸ ਬਟਲਰ ਭੁਵਨੇਸ਼ਵਰ ਕੁਮਾਰ ਦੀ ਗੇਂਦ ’ਤੇ ਜ਼ੀਰੋ ’ਤੇ ਆਊਟ ਹੋਏ। ਇੰਗਲੈਂਡ ਨੇ 6.1 ਓਵਰ ਤੱਕ ਆਪਣੇ 4 ਵਿਕਟ 33…
ਨਿਊਜ਼ੀਲੈਂਡ ’ਚ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਇੱਥੇ 13,344 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ ਅਤੇ ਮਹਾਮਾਰੀ ਨਾਲ 23 ਹੋਰ ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵੇਂ ਕੇਸਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਸਖਤ ਸਰਦੀਆਂ ਦੇ ਪ੍ਰਭਾਵ ਅਤੇ ਦੇਸ਼ ’ਚ ਬੀ.ਏ.2.75 ਦੀ ਖੋਜ ਕਾਰਨ ਸੀ, ਜੋ ਕਿ ਬੀ.ਏ.2 ਦਾ ਇਕ ਹਾਲ ਹੀ ’ਚ ਪਛਾਣਿਆ ਗਿਆ ਦੂਜੀ-ਪੀਡ਼੍ਹੀ ਦਾ ਸਬਵੇਰੀਐਂਟ ਹੈ, ਜੋ ਕਿ ਨਿਊਜ਼ੀਲੈਂਡ ’ਚ ਪ੍ਰਚਲਿਤ ਰੂਪ ਹੈ। ਮੰਤਰਾਲੇ ਨੇ ਕਿਹਾ ਕਿ ਵਰਤਮਾਨ ’ਚ 587 ਕੋਵਿਡ-19 ਮਰੀਜ਼ਾਂ ਦਾ ਹਸਪਤਾਲਾਂ ’ਚ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ’ਚ ਨੌਂ ਇੰਟੈਂਸਿਵ ਕੇਅਰ ਯੂਨਿਟਾਂ ਜਾਂ ਉੱਚ ਨਿਰਭਰਤਾ ਯੂਨਿਟਾਂ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਦੇ ਬੰਧਨ ’ਚ ਬੱਝ ਗਏ ਹਨ। 32 ਸਾਲਾ ਡਾ. ਗੁਰਪ੍ਰੀਤ ਕੌਰ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਬਣੀ ਹੈ ਅਤੇ ਦੋਹਾਂ ਨੇ ਅੱਜ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਆਨੰਦ ਕਾਰਜ ਹੋ ਗਏ ਅਤੇ ਇਸ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਦੇ ਪਤਨੀ ਬਣ ਗਏ। ਵਿਆਹ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਡ਼ੇ ਦੇ ਪਿਤਾ ਤੇ ਵੱਡੇ ਭਰਾ ਦੀ ਰਸਮ ਅਦਾ ਕੀਤੀ। ਵਿਆਹ ’ਚ ਦੋਹਾਂ ਦੇ ਪਰਿਵਾਰ ਤੋਂ ਇਲਾਵਾ ਸੀਮਤ ਗਿਣਤੀ ’ਚ ਮਹਿਮਾਨ ਸ਼ਾਮਲ ਸਨ। ਰਾਜ ਸਭਾ ਮੈਂਬਰ ਰਾਘਵ ਚੱਢਾ ਵਿਆਹ ਦੇ ਪ੍ਰਬੰਧਾਂ ਨੂੰ ਸੰਭਾਲ ਰਹੇ ਸਨ। ਮੁੱਖ…
ਮੋਗਾ ਦੀ ਅਦਾਲਤ ਵੱਲੋਂ ਪੰਜਾਬ ’ਚ ਵਾਪਰੇ ਬੇਅਦਬੀ ਦੇ ਮਾਮਲਿਆਂ ’ਚ ਅੱਜ ਵੱਡਾ ਫ਼ੈਸਲਾ ਸੁਣਾਇਆ ਗਿਆ ਜਿਸ ’ਚ ਪਿੰਡ ਮੱਲਕੇ ’ਚ 2015 ’ਚ ਵਾਪਰੀ ਬੇਅਦਬੀ ਦੀ ਘਟਨਾ ਸਬੰਧੀ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਦਕਿ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੋਗਾ ਦੇ ਪਿੰਡ ਮੱਲਕੇ ’ਚ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਅੱਜ ਆਏ ਫ਼ੈਸਲੇ ਨੂੰ ਲੈ ਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਲਈ ਚੱਪੇ-ਚੱਪੇ ’ਤੇ ਮੋਗਾ ਪੁਲੀਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਹਰੀ ਜ਼ਿਲ੍ਹਿਆਂ ਤੋਂ ਵੀ ਫ਼ੋਰਸ ਮੰਗਵਾਈ…
ਡਰੱਗ ਤਸਕਰੀ ਦੇ ਇਕ ਕੇਸ ’ਚ ਸਿੰਗਾਪੁਰ ਦੀ ਸਿਖਰਲੀ ਅਦਾਲਤ ਨੇ ਭਾਰਤੀ ਮੂਲ ਦੇ ਮਲੇਸ਼ੀਅਨ ਨੌਜਵਾਨ ਕਲਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਆਖਰੀ ਸਮੇਂ ’ਚ ਰਾਹਤ ਨਾ ਮਿਲਣ ਕਾਰਨ ਵੀਰਵਾਰ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। 31 ਸਾਲਾ ਕਲਵੰਤ ਸਿੰਘ ਨੂੰ 2013 ’ਚ 60.15 ਗ੍ਰਾਮ ਡਾਇਮੋਰਫਿਨ ਰੱਖਣ ਅਤੇ 120.9 ਗ੍ਰਾਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਦਾਲਤ ਨੇ 2016 ’ਚ ਦੋਸ਼ੀ ਕਰਾਰ ਦਿੱਤਾ ਸੀ। ਸਿੰਗਾਪੁਰ ਦੇ ਅਧਿਕਾਰੀਆਂ ਨੇ 30 ਜੂਨ ਨੂੰ ਸਿੰਘ ਨੂੰ ਮੌਤ ਦੀ ਸਜ਼ਾ ਦਾ ਨੋਟਿਸ ਜਾਰੀ ਕੀਤਾ ਸੀ ਅਤੇ ਸਜ਼ਾ 7 ਜੁਲਾਈ ਨੂੰ ਸਜ਼ਾ ਹੋਣੀ ਸੀ,…
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਆਗੂ ਦਾ ਅਹੁਦਾ ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਤੋਂ ਦੁਖੀ ਹਨ। ਜਾਨਸਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼-10 ਡਾਊਨਿੰਗ ਸਟ੍ਰੀਟ ਦੇ ਬਾਹਰ ਰਾਸ਼ਟਰ ਨੂੰ ਇਕ ਸੰਬੋਧਨ ’ਚ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਮਗਰੋਂ ਕਿੰਨਾ ਦੁਖੀ ਹਾਂ।’ 58 ਸਾਲਾ ਜਾਨਸਨ 10 ਡਾਊਨਿੰਗ ਸਟ੍ਰੀਟ ’ਤੇ ਉਦੋਂ ਤੱਕ ਇੰਚਾਰਜ ਬਣੇ ਰਹਿਣਗੇ ਜਦੋਂ ਤੱਕ ਕਿ ਅਕਤੂਬਰ ਨੂੰ ਹੋਣ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਦੇ ਸਮੇਂ ਤੱਕ ਨਵੇਂ ਨੇਤਾ ਦੀ ਚੋਣ ਦੀ…
ਮੌਨਸੂਨ ਦੀ ਬਾਰਿਸ਼ ਨੇ ਪਾਕਿਸਤਾਨ ’ਚ ਤਬਾਹੀ ਮਚਾਈ ਹੋਈ ਹੈ। ਬਰਸਾਤ ਕਾਰਨ ਹਾਲਾਤ ਇਹ ਹਨ ਕਿ ਇਸ ਨੇ ਕਈ ਸਾਲਾਂ ਦੇ ਰਿਕਾਰਡ ਤੋਡ਼ ਦਿੱਤੇ ਹਨ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਵੀ ਬਚਾਅ ਕਾਰਜਾਂ ’ਚ ਰੁਕਾਵਟ ਆ ਰਹੀ ਹੈ। ਪਾਕਿਸਤਾਨ ਦੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਕਿਹਾ ਕਿ ਦੇਸ਼ ’ਚ ਜ਼ਿਆਦਾ ਬਾਰਸ਼ ਕਾਰਨ 77 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇਕੱਲੇ ਬਲੋਚਿਸਤਾਨ ਸੂਬੇ ’ਚ 39 ਲੋਕਾਂ ਦੀ ਮੌਤ ਹੋਈ ਹੈ। ਰਹਿਮਾਨ ਨੇ ਮੀਂਹ ਕਾਰਨ ਹੋਈਆਂ ਮੌਤਾਂ ਨੂੰ ‘ਰਾਸ਼ਟਰੀ ਤ੍ਰਾਸਦੀ’ ਕਰਾਰ ਦਿੱਤਾ ਕਿਉਂਕਿ ਸੈਂਕਡ਼ੇ ਘਰ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਦੂਰ-ਦੁਰਾਡੇ ਦੇ ਇਲਾਕਿਆਂ ’ਚ ਬਚਾਅ…