Author: editor
ਸਿੱਧੂ ਮੂਸੇਵਾਲਾ ਦੇ ਚਰਚਿਤ ਗਾਣੇ ‘ਐੱਸ.ਵਾਈ.ਐੱਲ’ ਵਿੱਚ ਜ਼ਿਕਰ ਆਉਣ ਕਰਕੇ ਦੁਬਾਰਾ ਨਵੀਂ ਪੀਡ਼੍ਹੀ ’ਚ ਪ੍ਰਸਿੱਧ ਹੋਏ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ’ਚ ਲੱਗੇਗੀ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਾਉਣ ਦਾ ਫ਼ੈਸਲਾ ਕੀਤਾ ਹੈ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਅੰਤ੍ਰਿੰਗ ਕਮੇਟੀ ’ਚ ਮਤਾ ਪਾਸ ਕਰਕੇ ਕਾਂਗਰਸ ’ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਪਿਛਲੇ ਪੰਜ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਮਾਮਲਿਆਂ ’ਚ ਝੂਠੇ ਦੋਸ਼ ਲਾ ਕੇ ਬਦਨਾਮ…
ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਆਸ਼ੂ ਨੇ ਆਪਣੇ ਖ਼ਿਲਾਫ਼ ਦਰਜ ਕੀਤੇ ਜਾਣ ਵਾਲੇ ਕਿਸੇ ਵੀ ਮਾਮਲੇ ’ਚ ਕਾਰਵਾਈ ਕੀਤੇ ਜਾਣ ਤੋਂ 7 ਦਿਨ ਪਹਿਲਾਂ ਨੋਟਿਸ ਦਿੱਤੇ ਜਾਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ। ਇਸ ’ਤੇ ਹਾਈ ਕੋਰਟ ਨੇ ਭਾਰਤ ਭੂਸ਼ਣ ਆਸ਼ੂ ਨੂੰ ਫਿਲਹਾਲ ਬਿਨਾ ਕੋਈ ਰਾਹਤ ਦਿੱਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਸਾਬਕਾ ਮੰਤਰੀ ਆਸ਼ੂ ’ਤੇ ਦੋ ਹਜ਼ਾਰ ਕਰੋਡ਼ ਦੇ ਟੈਂਡਰ ਘਪਲੇ ਦਾ…
ਕਾਨਪੁਰ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ’ਤੇ ਹਿੰਸਾ ਦੌਰਾਨ ਇਕ ਘਰ ਨੂੰ ਅੱਗ ਲਾਉਣ ਵਾਲੀ ਭੀਡ਼ ਦਾ ਹਿੱਸਾ ਸਨ। ਕਾਨਪੁਰ ’ਚ ਹਿੰਸਾ ਦੌਰਾਨ 127 ਵਿਅਕਤੀਆਂ ਦੀ ਮੌਤ ਹੋ ਗਈ ਸੀ। ਯੂ.ਪੀ. ਸਰਕਾਰ ਵੱਲੋਂ ਕਾਇਮ ਕੀਤੀ ਐੱਸ.ਆਇ.ਟੀ. ਨੇ ਹੁਣ ਤੱਕ 13 ਮੁਲਜ਼ਮਾਂ ਗ੍ਰਿਫ਼ਤਾਰ ਕੀਤਾ ਹੈ। ਨੌਬਸਤਾ ਪੁਲੀਸ ਕੋਲ ਦਰਜ ਮਾਮਲੇ ’ਚ ਤਾਜ਼ਾ ਗ੍ਰਿਫਤਾਰੀਆਂ ਕੀਤੀਆਂ ਗਈਆਂ। ਗ੍ਰਿਫ਼ਤਾਰ ਕੀਤੇ ਮੁਲਜ਼ਮ ਸਿੱਧ ਗੋਪਾਲ ਗੁਪਤਾ ਉਰਫ਼ ਬੱਬੂ (66) ਅਤੇ ਜਤਿੰਦਰ ਕੁਮਾਰ ਤਿਵਾਡ਼ੀ ਉਰਫ਼ ਰਾਜਾ ਬਾਬੂ (58) ਕਿਦਵਈ ਨਗਰ ਦੇ ਰਹਿਣ ਵਾਲੇ ਹਨ। ਐੱਸ.ਆਈ.ਟੀ. ਦੀ…
ਇੰਡੀਆ ਦੀ ਆਪਣੇ ਜ਼ਮਾਨੇ ਦੀ ਨਾਮੀਂ ਅਥਲੀਟ ਪੀ.ਟੀ. ਊਸ਼ਾ ਤੇ ਸੰਗੀਤ ਸਮਰਾਟ ਇਲੱਈਆ ਰਾਜਾ ਸਣੇ ਕੁਝ ਹੋਰਨਾਂ ਉੱਘੀਆਂ ਹਸਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਸਮਾਜ ਸੇਵੀ ਤੇ ਧਰਮਸਥਲ ਮੰਦਿਰ ਦੇ ਪ੍ਰਸ਼ਾਸਕ ਵੀਰੇਂਦਰ ਹੈਗਡ਼ੇ ਤੇ ਉੱਘੇ ਪਟਕਥਾ ਲੇਖਕ ਵੀ. ਵਿਜੇਂਦਰਾ ਪ੍ਰਸਾਦ ਨੂੰ ਵੀ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਗਿਆ ਹੈ। ਉਪਰਲੇ ਸਦਨ ’ਚ ਨਾਮਜ਼ਦ ਮੈਂਬਰਾਂ ਦੇ ਵਰਗ ’ਚ ਕੁਝ ਸੀਟਾਂ ਖਾਲੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖੋ-ਵੱਖਰੇ ਟਵੀਟ ਕਰਕੇ ਪੀ.ਟੀ. ਊਸ਼ਾ ਤੇ ਇਲੱਈਆ ਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੀ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ’ਚ ਊਸ਼ਾ ਤੇ ਇਲੱਈਆ ਰਾਜਾ ਨਾਲ ਆਪਣੀਆਂ…
ਨਾਈਜੀਰੀਆ ਦੀ ਰਾਜਧਾਨੀ ਅਬੂਜਾ ’ਚ ਇਕ ਜੇਲ੍ਹ ’ਤੇ ਜਿਹਾਦੀਆਂ ਨੇ ਹਮਲਾ ਕਰ ਦਿੱਤਾ ਜਿਸ ਮਗਰੋਂ ਲਗਪਗ 600 ਕੈਦੀ ਫਰਾਰ ਹੋ ਗਏ। ਅਧਿਕਾਰੀਆਂ ਨੇ ਇਸ ਘਟਨਾ ਲਈ ਇਸਲਾਮਿਕ ਕੱਟਡ਼ਪੰਥੀ ਵਿਦਰੋਹੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਤੋਂ ਫਰਾਰ ਹੋਏ ਕੈਦੀਆਂ ’ਚ ਲਗਪਗ 300 ਕੈਦੀਆਂ ਨੂੰ ਫਡ਼ ਲਿਆ ਗਿਆ ਹੈ। ਨਾਇਜੀਰੀਆ ਦੇ ਗ੍ਰਹਿ ਮੰਤਰਾਲੇ ਦੇ ਸਥਾਈ ਸਕੱਤਰ ਸ਼ੁਏਬ ਬੇਲਗੋਰਕ ਮੁਤਾਬਕ ਬਾਗੀਆਂ ਨੇ ਮੰਗਲਵਾਰ ਰਾਤ ਨੂੰ ਅਬੂਜਾ ਦੀ ਕੁਜੇ ਜੇਲ੍ਹ ’ਤੇ ਹਮਲਾ ਕੀਤਾ ਅਤੇ ਡਿਊਟੀ ’ਤੇ ਮੌਜੂਦ ਸੁਰੱਖਿਆ ਗਾਰਡ ਦੀ ਹੱਤਿਆ ਕਰ ਦਿੱਤੀ। ਰਾਤ ਕਰੀਬ 10 ਵਜੇ ਅਬੁਜਾ ਦੇ ਕੁਜੇ ਇਲਾਕੇ ’ਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਹਮਲਾਵਰਾਂ ਨੇ ਬੰਬ…
ਇੰਡੀਆ ਦੀ ਕ੍ਰਿਕਟ ਟੀਮ ਦੇ ਉੱਘੇ ਬੱਲੇਬਜਾਲ ਸ਼ਿਖਰ ਧਵਨ ਨੂੰ ਵੈਸਟਇੰਡੀਜ਼ ਖ਼ਿਲਾਫ਼ 22 ਜੁਲਾਈ ਤੋਂ ਤ੍ਰਿਨੀਦਾਦ ਦੇ ਪੋਰਟ ਆਫ ਸਪੇਨ ’ਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਨਿਯਮਤ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਨੂੰ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਦੀ ਸੀਨੀਅਰ ਚੋਣ ਕਮੇਟੀ ਨੇ ਵਨਡੇ ਲਈ 16 ਮੈਂਬਰੀ ਭਾਰਤੀ ਟੀਮ ਦੀ ਚੋਣ ਕੀਤੀ ਹੈ। ਤਿੰਨੋਂ ਵਨਡੇ ਪੋਰਟ ਆਫ ਸਪੇਨ ’ਚ ਖੇਡੇ ਜਾਣਗੇ। ਵਨਡੇ ਸੀਰੀਜ਼ ਤੋਂ ਬਾਅਦ ਭਾਰਤੀ ਟੀਮ ਵੈਸਟਇੰਡੀਜ਼ ਅਤੇ ਅਮਰੀਕਾ ਦੇ ਖ਼ਿਲਾਫ਼ ਪੰਜ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ ਜਿਸ…
ਕਰੋਨਾ ਮਹਾਮਾਰੀ ਦੀ ਉਪਜ ਲਈ ਜਾਣੇ ਜਾਂਦੇ ਚੀਨ ’ਚ ਨਵਾਂ ਓਮੀਕਰੋਨ ਉਪ ਵੇਰੀਐਂਟ ਮਿਲਿਆ ਹੈ। ਬੀਜਿੰਗ ਅਤੇ ਸ਼ਾਂਕਸੀ ਸੂਬੇ ’ਚ ਨਵੇਂ ਓਮੀਕਟੋਨ ਉਪ-ਵੇਰੀਐਂਟ ਨਾਲ ਜੁਡ਼ੇ ਮਾਮਲਿਆਂ ਦਾ ਪਤਾ ਲੱਗਿਆ ਅਤੇ ਇਸ ਦੇ ਨਾਲ ਚੀਨੀ ਰਾਜਧਾਨੀ ਦੇ ਨਵੇਂ ਉਪਾਅ ਦਾ ਐਲਾਨ ਕੀਤਾ, ਜਿਸ ਨਾਲ ਜਨਤਕ ਸਥਾਨਾਂ ’ਤੇ ਲੋਕਾਂ ਲਈ ਟੀਕਾਕਰਨ ਦਾ ਪ੍ਰਮਾਣ ਦਿਖਾਉਣਾ ਜ਼ਰੂਰੀ ਹੋ ਗਿਆ। ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ, ਓਮੀਕਰੋਨ ਉਪ-ਵੇਰੀਐਂਟ ਬੀ.ਏ.5.2 ਦਾ ਬੀਜਿੰਗ ਅਤੇ ਉੱਤਰ-ਪੱਛਮੀ ਚੀਨ ਦੇ ਸ਼ਾਂਕਸੀ ਸੂਬੇ ’ਚ ਪਤਾ ਲੱਗਿਆਜਿਸ ਨਾਲ ਉਨ੍ਹਾਂ ਖੇਤਰਾਂ ’ਚ ਮਹਾਮਾਰੀ ਰੋਕੂ ਉਪਾਅ ਨੂੰ ਮਜ਼ਬੂਤ ਕੀਤਾ ਗਿਆ ਹੈ। ਨਵੇਂ ਉਪ-ਵੇਰੀਐਂਟ ਦਾ ਉਸ ਸਮੇਂ ਪਤਾ ਲੱਗਿਆਹੈ ਜਦ ਪਾਬੰਦੀਆਂ ਨੂੰ ਘੱਟ ਕਰਕੇ ਅਤੇ ਜ਼ਿਆਦਾ…
ਬੁੱਧਵਾਰ ਦੁਪਹਿਰ ਜਿਵੇਂ ਹੀ ਇਹ ਖ਼ਬਰ ਬਾਹਰ ਆਈ ਕਿ ਭਲਕੇ 7 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਕਰਵਾ ਰਹੇ ਹਨ ਤਾਂ ਦੁਨੀਆਂ ਭਰ ਦੇ ਪੰਜਾਬੀਆਂ ’ਚ ਚਰਚਾ ਛਿਡ਼ ਪਈ। ਲੱਖਾਂ ਲੋਕਾਂ ਨੂੰ ਤਾਂ ਇਹ ਖ਼ਬਰ ਇਕ ਝਟਕੇ ਵਾਂਗ ਲੱਗੀ ਕਿਉਂਕਿ ਕਿਸੇ ਨੇ ਇਸ ਪਾਸੇ ਨਾ ਸੋਚਿਆ ਸੀ ਨਾ ਵੇਖਿਆ ਸੀ। ਕਿਸੇ ਪੱਤਰਕਾਰ ਨੂੰ ਵੀ ਵਿਆਹ ਦੀ ਅੰਦਰਖਾਤੇ ਚੱਲ ਰਹੀ ਤਿਆਰੀ ਬਾਰੇ ਕਸਨੋਅ ਨਹੀਂ ਮਿਲੀ। ਅਸਲ ’ਚ ਪਹਿਲੀ ਪਤਨੀ ਨੂੰ ਤਲਾਕ ਕੇ ਚੁੱਕੇ ਭਗਵੰਤ ਮਾਨ ਡਾ. ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦੋ ਬੱਚਿਆਂ ਮੁੰਡੇ ਤੇ ਕੁਡ਼ੀ ਨਾਲ ਅਮਰੀਕਾ ਰਹਿੰਦੀ ਹੈ।…
ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦੀਆਂ ਲਗਭਗ 13.6 ਮਿਲੀਅਨ ਖੁਰਾਕਾਂ ਨੂੰ ਕੈਨੇਡਾ ਸੁੱਟਣ ਜਾ ਰਿਹਾ ਹੈ ਕਿਉਂਕਿ ਦੇਸ਼ ਜਾਂ ਵਿਦੇਸ਼ ’ਚ ਇਸ ਵੈਕਸੀਨ ਨੂੰ ਲੈਣ ਲਈ ਕੋਈ ਤਿਆਰ ਨਹੀਂ ਹੈ। ਇਨ੍ਹਾਂ ਖੁਰਾਕਾਂ ਦੀ ਵਰਤੋਂ ਦੀ ਮਿਆਦ ਖ਼ਤਮ ਵੀ ਹੋ ਗਈ ਹੈ। ਕੈਨੇਡਾ ਨੇ ਆਪਣੀ ਵੈਕਸੀਨ ਦੀਆਂ ਦੋ ਕਰੋਡ਼ ਖੁਰਾਕਾਂ ਪ੍ਰਾਪਤ ਕਰਨ ਲਈ 2020 ’ਚ ਐਸਟਰਾਜ਼ੇਨੇਕਾ ਨਾਲ ਇਕ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਸਨ ਅਤੇ ਜ਼ਿਆਦਾਤਰ ਮਾਰਚ ਅਤੇ ਜੂਨ 2021 ਦੇ ਵਿਚਕਾਰ 23 ਲੱਖ ਕੈਨੇਡੀਅਨਾਂ ਨੂੰ ਇਸਦੀ ਘੱਟੋ-ਘੱਟ ਇਕ ਖੁਰਾਕ ਮਿਲੀ। 2021 ਦੀ ਬਸੰਤ ’ਚ ਐਸਟਰਾਜ਼ੇਨੇਕਾ ਤੋਂ ਦੁਰਲੱਭ ਪਰ ਸੰਭਾਵੀ ਤੌਰ ’ਤੇ ਘਾਤਕ ਖੂਨ ਦੇ ਥੱਕੇ ਬਾਰੇ ਚਿੰਤਾਵਾਂ ਦੇ ਬਾਅਦ, ਕੈਨੇਡਾ ਨੇ ਫਾਈਜ਼ਰ-ਬਾਇਓਐਨਟੈਕ ਅਤੇ…
ਇਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਭਖ਼ਿਆ ਹੋਇਆ ਹੈ। ਇਸ ਵਾਰ ਇਹ ਮੁੱਦਾ ਬਾਦਲਾਂ ਨੂੰ ਕਲੀਨ ਚਿੱਟ ਦੇਣ ਕਰਕੇ ਚਰਚਾ ’ਚ ਹੈ। ਬੇਅਦਬੀ ਨਾਲ ਜੁਡ਼ੇ ਤਿੰਨ ਮਾਮਲਿਆਂ ’ਚ ਬਾਦਲਾਂ ਨੂੰ ਕਲੀਨ ਚਿੱਟ ਦੇਣ ਦੀ ਪ੍ਰਕਿਰਿਆ ਜੁਲਾਈ 2021 ’ਚ ਹੀ ਮੁਕੰਮਲ ਹੋ ਗਈ ਸੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ’ਚ ਪੇਸ਼ ਕੀਤੇ ਰਿਕਾਰਡ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਜਾਖਾਨਾ ਪੁਲੀਸ ਵੱਲੋਂ 25 ਸਤੰਬਰ 2015 ਨੂੰ ਦਰਜ ਕੀਤੇ ਗਏ ਸਨ। ਜਾਂਚ ਟੀਮ ਨੇ ਮੁਕੱਦਮਾ ਨੰਬਰ 117 ’ਚ 6 ਜੁਲਾਈ 2021 ਨੂੰ ਆਪਣੀ ਪਡ਼ਤਾਲ ਮੁਕੰਮਲ ਕਰਕੇ ਇਸ ਦੀ ਰਿਪੋਰਟ ਅਦਾਲਤ ’ਚ ਪੇਸ਼ ਕਰ ਦਿੱਤੀ ਸੀ। ਇਸ ਰਿਪੋਰਟ ’ਚ…